ਲਿੰਗ ਅਨੁਪਾਤ
ਕਿਸੇ ਦੇਸ਼ ਦੀ ਜਨਸੰਖਿਆ ਵਿੱਚ ਸਾਰੇ ਉਮਰ ਵਰਗ ਦੇ ਲੋਕ ਸ਼ਾਮਲ ਹੁੰਦੇ ਹਨ, ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਫ਼ਰ ਤੋਂ ਸੌ ਸਾਲ ਜਾਂ ਉਸ ਤੋਂ ਵੀ ਵੱਧ ਤੱਕ ਦੇ ਲੌਕ ਸਮਾਜ ਦਾ ਹਿੱਸਾ ਹੁੰਦੇ ਹਨ। ਉਹਨਾਂ ਨੂੰ ਵੱਖ-2 ਉਮਰ ਵਰਗਾਂ ਵਿੱਚ ਵੰਡਿਆ ਦਾ ਸਕਦਾ ਹੈ। ਉਮਰ ਸੰਰਚਨਾ ਤੋੱ ਅਸੀਂ ਕੁੱਲ ਵਸੋਂ ਵਿੱਚੋਂ ਕਾਮਿਆਂ ਅਤੇ ਨਿਰਭਰ ਲੋਕਾਂ ਦੀ ਪ੍ਰਤੀਸ਼ਤਤਾ ਜਾਣ ਸਕਦੇ ਹਾਂ।
ਸੰਨ 2011 ਦੇ ਜਨਸੰਖਿਆ ਅੰਕੜਿਆਂ ਅਨੁਸਾਰ 0-14 ਸਾਲ ਉਮਰ ਵਰਗ ਵਿੱਚ 35.3%, ਅਤੇ 60 ਸਾਲ ਅਤੇ ਇਸ ਤੋਂ ਉੱਪਰ ਦੇ ਵਰਗ ਵਿੱਚ 7 .5% ਵਸੋਂ ਹੈ। ਇਸਦਾ ਅਰਥ ਹੈ ਕਿ 0-14 ਸਾਲ ਅਤੇ 60 ਸਾਲ ਅਤੇ ਉਸਤੋ' ਵੱਧ, ਦੀ ਵਸੋਂ ਆਪਣੀਆਂ ਸਾਰੀਆਂ ਲੋੜਾਂ ਲਈ ਕਾਮਿਆਂ (15-59) ਉੱਪਰ ਨਿਰਭਰ ਕਰਦੀ ਹੈ।
ਲਿੰਗ ਅਨੁਪਾਤ
ਕਿਸੇ ਦੇਸ਼ ਦੀ ਜਨਸੰਖਿਆ ਦੇ ਅਧਿਐਨ ਵਿੱਚ ਲਿੰਗ ਅਨੁਪਾਤ ਦਾ ਬਹੁਤ ਮਹੱਤਵ ਹੈ। ਲਿੰਗ ਅਨੁਪਾਤ ਵਿੱਚ ਤਬਦੀਲੀ ਕਿਸੇ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਢਾਂਚੇ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਲਿੰਗ ਬਣਤਰ (Sex Compostion) ਨੂੰ ਅਨੁਪਾਤ ਦੁਆਰਾ ਦਰਸਾਇਆ ਜਾਂਦਾ ਹੈ, ਜਿਸਨੂੰ ਲਿੰਗ ਅਨੁਪਾਤ ਕਿਹਾ ਜਾਂਦਾ ਹੈ। ਲਿੰਗ-ਅਨੁਪਾਤ ਕਿਸੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਦਾ ਮਹੱਤਵਪੂਰਨ
ਮਾਪਦੰਡ ਹੈ। ਭਾਰਤ ਵਿੱਚ ਲਿੰਗ ਅਨੁਪਾਤ ਦਾ ਅਰਥ ਹੈ ਇੱਕ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਅਤੇ ਇਸਨੂੰ ਹੇਠ ਲਿਖੇ ਅਨੁਸਾਰ ਕੱਢਿਆ ਜਾਂਦਾ ਹੈ:
ਲਿੰਗ ਅਨੁਪਾਤ = ਔਰਤਾਂ ਦੀ ਗਿਣਤੀ ‘1000
ਮਰਦਾਂ ਦੀ ਗਿਣਤੀ
ਸੰਨ 2011 ਦੇ ਜਨਗਣਨਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਕ੍ਰਮਵਾਰ 62.37 ਕਰੋੜ ਅਤੇ 58.64 ਕਰੋੜ ਸੀ ਜਦੋਂਕਿ ਭਾਰਤ ਦੀ ਕੁੱਲ ਜਨਸੰਖਿਆ 121 .00 ਕਰੋੜ ਸੀ। ਕੇਰਲ ਦਾ ਲਿੰਗ ਅਨੁਪਾਤ 1084 ਹੈ ਜਦੋਂ ਕਿ ਪੰਜਾਬ ਦੀ ਸਥਿਤੀ ਕਾਫ਼ੀ ਚਿੰਤਾਜਨਕ ਹੈ ਜਿੱਥੇ ਕਿ ਲਿੰਗ ਅਨੁਪਾਤ ਕੇਵਲ 893 ਹੈ। ਸੰਨ 2001 ਦਾ ਪੰਜਾਬ ਦਾ ਲਿੰਗ ਅਨੁਪਾਤ 876 ਸੀ ਅਤੇ ਸੰਨ 2011 ਵਿੱਚ ਲਿੰਗ ਅਨੁਪਾਤ (893) ਵਿੱਚ ਕੁੱਝ ਸੁਧਾਰ ਨਜ਼ਰ ਆਇਆ ਹੈ। ਇਸ ਸੰਬੰਧੀ ਅੱਗੇ ਵੀ ਸਮਾਜ ਦੇ ਸਾਰੇ ਹਿੱਸਿਆਂ ਅਤੇ ਸਰਕਾਰ ਦੇ ਗੰਭੀਰਤਾ
ਯਤਨਾਂ ਦੀ
ਲੋੜ ਹੈ
ਸਾਖਰਤਾ
ਸ਼ਬਦਕੌਸ਼ ਅਨੁਸਾਰ ਸਾਖਰਤਾ ਦਾ ਅਰਥ ਹੈ ਪੜ੍ਹਨ ਅਤੇ ਲਿਖਣ ਦੀ ਸਮਰੱਥਾ, ਪਰੋਤੂ ਭਾਰਤ ਦੀ ਜਨਗਣਨਾ ਦੀ ਪਰਿਭਾਸ਼ਾ ਅਨੁਸਾਰ ਕਿਸੇ ਵੀ ਭਾਸ਼ਾ ਵਿੱਚ ਪੜ੍ਹ, ਲਿਖ ਅਤੇ ਸਮਝ ਲੈਣ ਦੀ ਸਮਰੱਥਾ ਸਾਖਰਤਾ ਹੈ। ਇਸ ਲਈ ਇੱਕ ਮਨੁੱਖ ਜਿਸ ਦੀ ਉਮਰ ਸੱਤ ਸਾਲ ਜਾਂ ਇਸ ਤੋ ਵਧੇਰੇ ਹੋਵੇ ਅਤੇ ਜੋ ਕਿਸੇ ਵੀ ਭਾਸ਼ਾ ਵਿੱਚ ਪੜ੍ਹ ਲਿਖ ਅਤੇ ਸਮਝ ਸਕਦਾ ਹੋਵੇ, ਨੂੰ ਸਾਖਰ ਕਿਹਾ ਜਾਂਦਾ ਹੈ।
ਸਾਖਰਤਾ ਦਰ- ਇਸ ਤੋਂ ਭਾਵ, ਕਿਸੇ ਖ਼ਾਸ ਸਮੇਂ
ਸੱਤ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਦੀ ਜਨਸੰਖਿਆ
ਦੀ ਪ੍ਰਤੀਸ਼ਤ ਹੈ, ਜੋ ਕਿਸੇ ਭਾਸ਼ਾ ਵਿੱਚ ਕੁੱਝ ਪੜ੍ਹ, ਲਿਖ ਅਤੇ ਸਮਝ ਸਕਦੇ ਹੋਣ । ਇਸਨੂੰ ਹੇਠ ਲਿਖੇ ਅਨੁਸਾਰ ਕੱਢਿਆ ਜਾਂਦਾ ਹੈ-
ਸਾਖਰਤਾ ਦਰ = ਸਾਖਰ ਲੋਕਾਂ ਦੀ ਗਿਣਤੀ ‘100
ਕੁੱਲ ਵਸੋਂ
(7 ਸਾਲ ਅਤੇ ਉਸਤੋਂ ਵੱਧ)
ਸੰਨ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਕੁੱਲ ਸਾਖਰਤਾ ਦਰ 73% ਸੀ ਜਿਸ ਵਿੱਚ ਮਰਦਾਂ ਦੀ ਸਾਖਰਤਾ ਦਰ 80.9% ਅਤੇ ਔਰਤਾਂ ਦੀ ਸਾਖਰਤਾ ਦਰ 64.60% ਸੀ।
ਭਾਰਤ ਦੇ ਸਾਰੇ ਰਾਜਾਂ ਵਿੱਚੋਂ 94% ਸਾਖਰਤਾ ਦਰ ਨਾਲ ਕੇਰਲ ਸਭ ਤੋਂ ਮੋਹਰੀ ਹੈ, ਜਦੋਂਕਿ ਮਿਜੋਰਮ (91 .3%) ਅਤੇ ਗੋਆ (88.70%) ਕੁਮਵਾਰ ਦੂਸਰੇ ਅਤੇ ਤੀਸਰੇ ਸਥਾਨ 'ਤੇ ਹਨ। ਬਿਹਾਰ ਦੀ ਸਾਖਰਤਾ ਦਰ (61 .80%) ਦੇਸ਼ ਵਿੱਚ ਸਭ ਤੋਂ ਘੱਟ ਹੈ। ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਲਕਸ਼ਦੀਪ (91 .8%) ਅਤੇ ਦਮਨ ਦਿਉ (87.10%) ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ `ਤੇ ਹਨ। ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚੋਂ ਦਾਦਰਾ ਅਤੇ ਨਗਰ ਹਵੇਲੀ (76 .20%) ਸਭ ਤੋਂ ਆਖ਼ਰੀ ਸਥਾਨ ਰੱਖਦਾ ਹੈ।
ਪੰਜਾਬ ਦੀ ਸਾਖਰਤਾ ਦਰ 2011 ਦੀ ਜਨਗਣਨਾ ਅਨੁਸਾਰ 75 .8% ਹੈ ਜਿਸ ਵਿੱਚ ਮਰਦਾਂ ਦੀ ਸਾਖਰਤਾ ਦਰ 80.4% ਅਤੇ ਔਰਤਾਂ ਦੀ ਸਾਖਰਤਾ ਦਰ 70.7% ਹੈ। ਹੁਸ਼ਿਆਰਪੁਰ ਜ਼ਿਲ੍ਹਾ 84.6% ਸਾਖਰਤਾ ਦਰ ਨਾਲ ਪੰਜਾਬ ਵਿੱਚ ਪਹਿਲੇ ਸਥਾਨ 'ਤੇ ਅਤੇ ਮਾਨਸਾ ਜ਼ਿਲ੍ਹਾ 61 .8% ਸਾਖਰਤਾ ਦਰ ਨਾਲ ਆਖਰੀ ਸਥਾਨ 'ਤੇ ਹੈ।
ਸ਼ਹਿਰੀਕਰਨ
ਭਾਰਤ ਦੀ ਵਧੇਰੇ ਵਸੋਂ ਪਿੰਡਾਂ ਦੀ ਵਸਨੀਕ ਹੈ ਪਰ ਬਿਹਤਰ ਸਹੂਲਤਾਂ ਕਾਰਨ ਬਹੁਤੇ ਲੋਕ
ਸ਼ਹਿਰਾਂ ਵਿੱਚ ਰਹਿਣਾ ਚਾਹੁੰਦੇ ਹਨ। ਪਿੰਡਾਂ ਦੇ ਲੋਕ
ਸ਼ਹਿਰਾਂ ਵੱਲ ਬਿਹਤਰ ਸਹੂਲਤਾਂ ਅਤੇ ਰੁਜ਼ਗਾਰ ਦੇ
ਮੌਕਿਆਂ
ਕਾਰਨ ਸ਼ਹਿਰਾਂ ਵੱਲ ਆਕਰਸ਼ਿਤ ਹੁੰਦੇ ਹਨ। ਲਗਭਗ 200 ਸਾਲ ਪਹਿਲਾਂ ਸੰਸਾਰ
ਦੇ ਕੇਵਲ 2.5% ਲੋਕ
ਹੀ ਸ਼ਹਿਰਾਂ ਵਿੱਚ ਰਹਿੰਦੇ ਸਨ ਪਰ ਅਜੋਕੇ ਸਮੇਂ ਵਿੱਚ 40% ਤੋਂ ਵੀ ਵਧੇਰੇ ਲੋਕ
ਸ਼ਹਿਰਾਂ ਵਿੱਚ ਵਸਦੇ ਹਨ । ਸੰਨ 1911 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ 10.29% ਲੋਕ
ਸ਼ਹਿਰਾਂ ਵਿੱਚ ਰਹਿੰਦੇ ਸਨ, ਪਰ 2011 ਦੀ ਜਨਗਣਨਾ ਅਨੁਸਾਰ ਇਹ ਪ੍ਰਤੀਸ਼ਤ 31 .20 ਤੱਕ ਪਹੁੰਚ ਗਈ ਝਭ
ਸ਼ਹਿਰੀਕਰਨ
ਭਾਰਤ ਦੀ ਵਧੇਰੇ ਵਸੋਂ ਪਿੰਡਾਂ ਦੀ ਵਸਨੀਕ ਹੈ ਪਰ ਬਿਹਤਰ ਸਹੂਲਤਾਂ ਕਾਰਨ ਬਹੁਤੇ ਲੋਕ
ਸ਼ਹਿਰਾਂ ਵਿੱਚ ਰਹਿਣਾ ਚਾਹੁੰਦੇ ਹਨ। ਪਿੰਡਾਂ ਦੇ ਲੋਕ
ਸ਼ਹਿਰਾਂ ਵੱਲ ਬਿਹਤਰ ਸਹੂਲਤਾਂ ਅਤੇ ਰੁਜ਼ਗਾਰ ਦੇ ਮੌਕਿਆਂ
ਕਾਰਨ ਸ਼ਹਿਰਾਂ ਵੱਲ ਆਕਰਸ਼ਿਤ ਹੁੰਦੇ ਹਨ। ਲਗਭਗ 200 ਸਾਲ ਪਹਿਲਾਂ ਸੰਸਾਰ
ਦੇ ਕੇਵਲ 2.5% ਲੋਕ
ਹੀ ਸ਼ਹਿਰਾਂ ਵਿੱਚ ਰਹਿੰਦੇ ਸਨ ਪਰ ਅਜੋਕੇ ਸਮੇਂ ਵਿੱਚ 40% ਤੋਂ ਵੀ ਵਧੇਰੇ ਲੋਕ ਸ਼ਹਿਰਾਂ ਵਿੱਚ ਵਸਦੇ ਹਨ। ਸੰਨ 1911 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ 10.29% ਲੋਕ ਸ਼ਹਿਰਾਂ ਵਿੱਚ ਰਹਿੰਦੇ ਸਨ, ਪਰ 2011 ਦੀ ਜਨਗਣਨਾ ਅਨੁਸਾਰ ਇਹ ਪ੍ਰਤੀਸ਼ਤ 31.20 ਤੱਕ ਪਹੁੰਚ ਗਈ ਹੈ।
ਅਤਿ-ਸ਼ਹਿਰੀਕਰਨ (Over Urbanisation) ਕਾਰਨ ਸ਼ਹਿਰਾਂ ਨੂੰ ਆ ਰਹੀਆਂ ਕੁੱਝ ਮੁੱਖ ਸਮੱਸਿਆਵਾਂ
ਹੇਠ ਲਿਖੇ ਅਨੁਸਾਰ ਹਨ-
(i)
ਸਥਾਨ ਦੀ ਸਮੱਸਿਆ
(ii)
ਮਕਾਨਾਂ ਦੀ ਘਾਟ
(iii)
ਗੰਦੀਆਂ ਬਸਤੀਆਂ ਦਾ ਜਨਮ
(iv)
ਆਵਾਜਾਈ ਦੇ ਸਾਧਨਾਂ ਦੀ ਘਾਟ
(v)
ਪੀਣ ਵਾਲੇ ਪਾਣੀ ਦੀ ਸਮੱਸਿਆ
(vi)
ਪ੍ਰਦੂਸ਼ਣ ਦੀ ਸਮੱਸਿਆ
(vii)
ਜੁਰਮਾਂ ਦੀ ਗਿਣਤੀ ਵਿੱਚ ਵਾਧਾ
(viii)
ਭੀੜ-ਭੜੱਕੇ ਅਤੇ ਆਵਾਜਾਈ (Traffic) ਦੀ ਸਮੱਸਿਆ
ਸ਼ਹਿਰੀ- ਯੋਜਨਾਬੰਦੀ
ਤੇਜ਼ੀ ਨਾਲ ਵਧ ਰਹੀਆਂ ਸ਼ਹਿਰੀ-ਸਮੱਸਿਆਵਾਂ ਨੂੰ ਕਾਬੂ ਕਰਨ ਲਈ ਸਰਕਾਰ ਦੇ ਪੱਧਰ 'ਤੇ ਗੰਭੀਰ
ਯਤਨਾਂ ਦੀ ਬਹੁਤ ਲੋੜ
ਹੈ। ਕਿਸੇ ਨਵੇਂ ਸ਼ਹਿਰ ਦੇ ਵਿਕਾਸ ਲਈ ਜਾਂ ਪਹਿਲੇ ਸ਼ਹਿਰਾਂ ਵਿੱਚ ਸਹੂਲਤਾਂ ਪ੍ਰਦਾਨ ਕਰਨ ਲਈ, ਸ਼ਹਿਰੀ ਯੋਜਨਾਬੰਦੀ ਇਸ ਦਿਸ਼ਾ ਵੱਲ ਪੁੱਟਿਆ ਇੱਕ ਸ਼ਲਾਘਾਯੋਗ ਕਦਮ ਹੈ। ਸਹੀ ਸਮੇਂ `ਤੇ ਕੀਤੀ ਸਹੀ ਯੋਜਨਾਬੰਦੀ
ਸ਼ਹਿਰਾਂ ਅਤੇ ਕਸਥਿਆਂ ਦੇ ਵਸਨੀਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਮੇਂ ਅਤੇ ਪੈਸੇ ਦੀ ਬੱਚਤ ਕਰ ਸਕਦੀ
ਹੈ। ਸ਼ਹਿਰੀ ਯੋਜਨਾਬੰਦੀ
ਭਵਿੱਖ ਦੀਆਂ ਲੋੜਾ ਅਤੇ ਸ਼ਹਿਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾਣੀ ਚਾਹੀਦੀ ਹੈ।
ਭਾਰਤੀ- ਡਾਇਸਪੋਰਾ
ਡਾਇਸਪੋਰਾ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ “ਬਿਖੇਰਨਾ”। ਇਹ ਸ਼ਬਦ ਯਹੂਦੀ ਲੋਕਾਂ ਦੁਆਰਾ ਆਪਣੇ ਦੇਸ਼ ਇਜ਼ਰਾਈਲ ਤੋ ਨਿਕਲ ਕੇ ਪੂਰੇ ਵਿਸ਼ਵ ਵਿੱਚ ਖਿੰਡ ਜਾਣ ਕਾਰਨ ਵਰਤਿਆ ਗਿਆ। ਯਹੂਦੀ ਲੋਕਾਂ ਦਾ ਇਹ ਮਾਡਲ ਦੂਜੇ ਲੋਕਾਂ ਜਿਵੇਂ ਅਰਮੀਨਿਆਈ, ਚੀਨੀ, ਅਫ਼ਰੀਕੀ ਅਤੇ ਭਾਰਤੀ ਲੋਕਾਂ ਦੁਆਰਾ ਵੀ ਵਰਤਿਆ ਗਿਆ ਪਰ ਇਸ ਵਿੱਚ ਫ਼ਰਕ ਇਹ ਹੈ ਕਿ ਭਾਰਤੀ ਲੋਕਾਂ ਦਾ ਬਿਖਰਾਅ ਜਾਂ ਪ੍ਰਵਾਸ
ਆਪਣੀ ਚੋਣ
ਦੇ ਦੇਸ਼ਾਂ ਵੱਲ ਹੋਇਆ |
ਅਜੋਕੇ ਸਮੇਂ ਸੰਸਾਰ
ਦੇ ਲਗਭਗ ਸਾਰੇ ਦੇਸ਼ਾਂ ਵਿੱਚ ਭਾਰਤੀ ਡਾਇਸਪੋਰਾ ਤਲਾਸ਼ਿਆ ਜਾ ਸਕਦਾ ਹੈ। ਅਜੇ ਵੀ ਭਾਰਤ ਤੋਂ ਵੱਡੀ ਗਿਣਤੀ ਵਿੱਚ ਲੋਕ ਬਿਹਤਰ ਸਿੱਖਿਆ, ਨੌਕਰੀ
ਦੇ ਮੌਕਿਆਂ
ਅਤੇ ਪੱਕੇ ਵਸਨੀਕ ਬਣਨ ਲਈ ਦੂਜੇ ਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਹਨ। ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਭਾਰਤੀ ਡਾਇਸਪੋਰਾ ਨੇ ਵਿਕਸਿਤ ਦੇਸ਼ਾਂ ਦੇ ਸਮਾਜਾਂ ਵਿੱਚ ਆਪਣੀ ਚੰਗੀ ਥਾਂ ਬਣਾਈ ਹੈ। ਸੰਯੁਕਤ ਰਾਸ਼ਟਰ ਦੀ ਜਨਸੈਖਿਆ ਡਿਵੀਜ਼ਨ ਦੇ ਮੱਧ 2013 ਅਨੁਮਾਨ ਅਨੁਸਾਰ ਸਾਰੇ ਸੰਸਾਰ
ਦੇ ਵੱਖ-ਵੱਖ ਦੇਸ਼ਾਂ ਵਿੱਚ ਲਗਭਗ 14.2 ਮਿਲੀਅਨ ਭਾਰਤੀ ਲੋਕਾਂ ਨੇ ਪ੍ਰਵਾਸ ਕੀਤਾ ਹੈ। ਸੰਸਾਰ
ਦੇ ਕੁੱਝ ਦੇਸ਼ਾਂ ਵਿੱਚ ਭਾਰਤੀ ਡਾਇਸਪੋਰਾ ਹੇਠ ਲਿਖੇ ਅਨੁਸਾਰ ਹੈ-