Tuesday, 19 January 2021

ਸੂਫੀ ਕਾਵਿ

0 comments

ਸੂਫੀ ਕਾਵਿ 



ਪ੍ਰਸ਼ਨ-ਪੰਜਾਬੀ ਸੂਫ਼ੀ ਕਾਵਿ ਦੇ ਵਿਕਾਸ ਬਾਰੇ ਚਰਚਾ ਕਰੋਂ

 

ਸੂਫੀ ਕਾਵਿ ਪਰੰਪਰਾ ਇਸਲਾਮੀ ਪ੍ਰਭਾਵ ਹੇਠ ਭਾਰਤ ਵਿਚ ਆਈ ਸੂਫੀ ਕਿਸਨੂੰ ਕਹਿੰਦੇ ਹਨ, ਇਸ ਬਾਰੇ ਮਤਭੇਦ ਹਨ ਕਈ ਕਹਿੰਦੇ ਹਨ ਕਿ ਇਹ ਫੇਲ੍ਹਸੁਫ ਤੋਂ ਬਣਿਆ ਹੈ, ਜਿਸਦਾ ਭਾਵ ਫਿਲਾਸਫੀ ਹੈ ਹਜਰਤ ਮੁਹੰਮਦ ਸਾਹਿਬ ਸਮੇਂ ਦਰਵੇਸ ਲੋਕ ਮਸਜਿਦਾਂ ਤੋਂ ਬਾਹਰ ਲੇਟੇ ਰਹਿੰਦੇ ਸਨ ਉਹ ਸਾਦਗੀ ਤੇ ਸਬਰ ਵਾਲਾ ਜੀਵਨ ਵਤੀਤ ਕਰਦੇ ਸਨ ਇੰਨ੍ਹਾਂ ਤੋਂ ਹੀ ਸੂਫੀ ਸ਼ਬਦ ਹੋਂਦ ਵਿਚ ਆਇਆ

 

ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ, ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੋਂ ਪ੍ਰਚਾਰ ਦੀ ਵੀ ਬੁਨਿਆਦ ਬਣੀ । ਪੰਜਾਬੀ ਸਾਹਿਤ ਇਤਿਹਾਸ ਵਿਚ ਸੂਫੀ ਕਾਵਿ ਦਾ ਵਿਸ਼ੇਸ਼ ਸਥਾਨ ਹੈ। ਸੂਫੀ ਕਾਵਿ ਸੂਫ਼ੀ ਵਿਚਾਰਧਾਰਾ ਉੱਤੇ ਆਧਾਰਿਤ ਕਾਵਿ ਧਾਰਾ ਹੈ । ਪੰਜਾਬੀ ਸੂਫ਼ੀ ਕਾਵਿ ਨੂੰ ਕਲਮਬੱਧ ਵਿੱਚ ਸ਼ੇਖ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ਼, ਮੀਆਂ ਵਜੀਦ, ਬੁੱਲ੍ਹੇ ਸ਼ਾਹ, ਅਲੀ ਹੈਦਰ, ਫਰਦ ਫਕੀਰ, ਹਾਸ਼ਮ ਸ਼ਾਹ, ਗੁਲਾਮ ਫਰੈੱਡ ਆਦਿ ਸੂਫ਼ੀ ਕਵੀਆਂ ਦਾ ਵਿਸ਼ੇਸ਼ ਯੋਗਦਾਨ ਹੈ ਇਹਨਾਂ ਸੂਫ਼ੀ ਕਵੀਆਂ ਨੇ ਆਪਣੇ ਵਿਚਾਰਾਂ ਦੀ ਅਭਿਵਿਅਕਤੀ ਢੁਕਵੇਂ ਕਾਵਿ-ਰੂਪਾਂ ਵਿਚ ਕੀਤੀ

ਪੰਜਾਬੀ ਸਾਹਿਤ ਕੋਸ਼ ਅਨੁਸਾਰ, "ਕਾਵਿ ਦਾ ਭਾਵ ਅਜਿਹੀ ਰਚਨਾ ਤੋਂ ਹੈ, ਜਿਸ ਵਿੱਚ ਸੁੰਦਰ ਵਿਚਾਰ, ਸੋਹਣੇ ਅਤੇ ਦਿਲ ਖਿੱਚਵੇਂ ਢੰਗ ਨਾਲ ਪੇਸ਼ ਕੀਤੇ ਗਏ ਹੋਣ ਇਹ ਇੱਕ ਸੂਖਮ ਕਲਾ ਹੈ, ਜਿਸ ਦਾ ਮੁੱਖ ਉਦੇਸ਼ ਸੁਹਜ ਸੁਆਦ ਉਪਜਾਉਣਾ ਅਤੇ ਚੰਗੇ ਜੀਵਨ ਲਈ ਪ੍ਰੇਰਣਾ ਦੇਣਾ ਹੈ '

ਡਾ. ਸਤਿੰਦਰ ਸਿੰਘ ਅਨੁਸਾਰ, "ਕਾਵਿ ਨੂੰ ਇੱਕ ਰਸਮਈ ਬਾਣੀ ਆਖਿਆ ਜਾਂਦਾ ਹੈ ਇਸ ਵਿੱਚ ਗਿਆਨ ਦੇ ਮਨੋਭਾਵ, ਬੁੱਧੀ ਤੇ ਕਲਪਨਾ, ਅਰਥ ਤੇ ਬਿੰਬ ਨਾਲ-ਨਾਲ ਸੰਗਠਿਤ ਹੋਏ ਮਿਲਦੇ ਹਨ "

 

 

#ਪੰਜਾਬੀ ਸੂਫ਼ੀ ਕਾਵਿ ਦਾ ਵਿਕਾਸ #

ਸੂਫ਼ੀ ਕਾਵਿ ਧਾਰਾ ਦੇ ਆਦਿ ਕਾਲ ਤੋਂ ਆਧੁਨਿਕ ਕਾਲ ਤੱਕ ਫੈਲੀ ਪੰਜਾਬੀ ਦੀ ਸਭ ਤੋਂ ਲੰਮੀ ਕਾਵਿ ਧਾਰਾ ਹੈ ਪੰਜਾਬ ਉੱਪਰ ਜਦੋਂ ਮੁਸਲਮਾਨਾਂ ਨੇ ਹਮਲੇ ਕੀਤੇ ਤਾਂ ਉਹ ਪੁਰੇ ਸੈਨੀਕਾਂ ਨਾਲ ਹੀ ਨਹੀਂ ਆਏ ਸਗੋਂ ਉਨ੍ਹਾਂ ਨਾਲ ਜੋ ਸੁਫੀ ਸਾਧੁ ਆਏ, ਉਨ੍ਹਾਂ ਨੇ ਭਾਰਤ ਵਿਚ ਕੇ ਇੱਕ ਐਸੇ ਸੱਭਿਆਚਾਰ ਦੀ ਸ਼ੁਰੂਆਤ ਕੀਤੀ, ਜਿਸਨੇ ਭਾਰਤ ਦੇ ਅਧਿਆਤਮਕ ਖੇਤਰ ਵਿੱਚ ਵੱਡੀ ਭੂਮਿਕਾ ਨਿਭਾਈ

ਇਹਨਾਂ ਸਾਧਕਾਂ ਨੇ ਹੌਲ਼ੀ-ਹੌਲ਼ੀ ਪੰਜਾਬੀ ਬੋਲੀ ਨੂੰ ਅਪਨਾ ਲਿਆ ਤੇ ਡੇਰੇ ਬਣਾ ਕੇ ਇਸਲਾਮ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ ਇਸ ਕਰਕੇ ਇੰਨਾਂ ਨੇ ਅਰਬੀ ਫ਼ਾਰਸੀ ਨੂੰ ਛੱਡ ਕੇ ਇੱਥੋਂ ਦੇ ਲੋਕਾਂ ਦੀ ਬੋਲੀ ਵਿੱਚ ਅਜਿਹੇ ਕਾਵਿ ਦੀ ਰਚਨਾ ਕੀਤੀ, ਜੋ ਪੰਜਾਬੀ ਸਾਹਿਤ ਦਾ ਅਜਿਹਾ ਅੰਗ ਫ਼ਖ਼ਰ ਹੋਏ ਲੱਗ ਪਿਆ

 

#ਪੰਜਾਬੀ ਸੂਫ਼ੀ ਕਾਵਿ ਦੀਆਂ ਵਿਸ਼ੇਸ਼ਤਾਵਾਂ #

 

ਪੰਜਾਬੀ ਸੂਫ਼ੀ ਕਾਵਿ ਵਿਚ ਇਰਾਨੀ ਤੇ ਅਰਬੀ ਦੀ ਥਾਂ ਪੰਜਾਬੀ ਪ੍ਰੇਮ ਕਹਾਣੀਆਂ ਅਤੇ ਇਤਿਹਾਸਿਕ ਤੇ ਮਿਥਿਹਾਸਿਕ ਪਾਤਰਾਂ ਦੇ ਨਾਂ ਵਰਤੇ ਜਾਣ ਲੱਗੇ ਇੰਨਾਂ ਦੇ ਰੂਪਕ ਅਲੰਕਾਰ ਬਣਾਏ ਗਏ ਜਿਵੇਂ ਹੀਰ ਰਾਂਝਾ, ਖੇੜੇ, ਪੰਜਾਬੀ ਜੀਵਨ ਵਿੱਚੋਂ ਵਰਤੇ ਗਏ।ਇੰਨਾ ਸਾਹਿਤਿਕ ਗੁਣੀ ਕਰਕੇ ਸੂਫੀ ਕਾਵਿ ਲੋਕਾਂ ਦਾ ਹਰਮਨ ਪਿਆਰਾ ਬਣ ਗਿਆ