Sunday 10 January 2021

CH 8 - Problems of Deficient and Excess Demand

0 comments

ਪਾਠ 8 ਘੱਟ ਅਤੇ ਵਾਧੂ ਮੰਗ ਦੀ ਸਮੱਸਿਆ

 

ਪ੍ਰ: 1. ਅਧਿਕ ਮੰਗ ......................। (a) AD=AS (b) AD>AS (c) AD<AS (d) ਉਪਰੋਕਤ ਸਾਰੇ

ਉੱਤਰ:- (b) AD>AS

ਪ੍ਰ: 2.ਘੱਟ ਮੰਗ ......................। (a) AD=AS (b) AD>AS (c) AD<AS (d) ਉਪਰੋਕਤ ਸਾਰੇ

ਉੱਤਰ:- (b) AD<AS

ਪ੍ਰ:3. ਖਾਲੀ ਥਾਵਾਂ ਭਰੋ- ਸਰਕਾਰੀ ਮੁਦਰਾ ਨੀਤੀ .........ਕਹਿੰਦੇ ਹਨ।

(ਮੁਦਰਾ ਮੰਗ ਅਤੇ ਵਿਆਜ ਦਰ ਨੀਤੀ, ਮੁਦਰਾ ਛਾਪਣ ਦੀ ਨੀਤੀ)

ਉੱਤਰ:- ਮੁਦਰਾ ਮੰਗ ਅਤੇ ਵਿਆਜ ਦਰ ਨੀਤੀ ।

ਪ੍ਰ:4. ਸਫੀਤੀ ਦਾ ਅਰਥ ਹੈ................। (ਕੀਮਤਾਂ ਵਿੱਚ ਲਗਾਤਾਰ ਵਾਧਾ, ਉੱਚੀ ਕੀਮਤ)

ਉੱਤਰ:- ਕੀਮਤਾਂ ਵਿੱਚ ਲਗਾਤਾਰ ਵਾਧਾ

ਪ੍ਰ:5. ਵਿਸਫੀਤੀ ਦਾ ਅਰਥ ਹੈ................। (ਕੀਮਤਾਂ ਵਿੱਚ ਲਗਾਤਾਰ ਕਮੀ, ਨੀਵੀਆਂ ਕੀਮਤਾਂ)

ਉੱਤਰ:- ਕੀਮਤਾਂ ਵਿੱਚ ਲਗਾਤਾਰ ਕਮੀ।

ਪ੍ਰ:6 .ਸਫੀਤੀ ਅੰਤਰਾਲ (Inflationary Gap) ਤੋ ਕੀ ਭਾਵ ਹੈ?

ਉੱਤਰ:- ਮੰਗ ਵਿੱਚ ਵਾਧੇ ਕਾਰਨ ਅਰਥ-ਵਿਵਸਥਾ ਵਿੱਚ ਪੂਰਨ ਰੁਜ਼ਗਾਰ ਦੇ ਪੱਧਰ ਤੋਂ ਜਿਆਦਾ ਆਮਦਨ ਪੱਧਰ ਉੱਤੇ ਸੰਤੁਲਨ ਵਿੱਚ ਆਉਣਾ।

ਪ੍ਰ:6 .ਵਿਸਫੀਤਿਕ ਅੰਤਰਾਲ (Deflationary Gap) ਤੋ ਕੀ ਭਾਵ ਹੈ?

ਉੱਤਰ; ਮੰਗ ਵਿੱਚ ਕਮੀ ਕਾਰਨ ਅਰਥ-ਵਿਵਸਥਾ ਵਿੱਚ ਵਿਸਫੀਤੀ ਅੰਤਰਾਲ ਪੈਂਦਾ ਹੋ ਜਾਂਦਾ ਹੈ। ਇਸ ਦੇ ਫਲਸਰੂਪ ਬੇਕਾਰੀ ਵਧਦੀ ਹੈਂ।

 

ਪ੍ਰ:1 ਘੱਟ ਮੰਗ ਤੋ ਕੀ ਭਾਵ ਹੈ?

ਉੱਤਰ:-ਘੱਟ ਮੰਗ ਦਾ ਅਰਥ ਅਰਥ-ਵਿਵਸਥਾ ਵਿੱਚ ਉਹ ਅਵਸਥਾ ਹੈ ਜਿਸ ਵਿੱਚ ਵਰਤਮਾਨ ਕੁੱਲ ਮੰਗ, ਅਰਥ-ਵਿਵਸਥਾ ਵਿੱਚ ਪੂਰਣ ਰੁਜ਼ਗਾਰ ਪ੍ਰਾਪਤ ਕਰਨ ਲਈ ਜਰੂਰੀ ਮੰਗ ਪੱਧਰ ਤੋਂ ਘੱਟ ਹੈ। ਇਸ ਅਵਸਥਾ ਨੂੰ ਇੱਕ ਰੇਖਾ ਚਿੱਤਰ ਰਾਹੀਂ ਦਿਖਾਇਆ ਗਿਆ ਹੈ-

OX ਅਕਸ਼ ਤੇ ਆਮਦਨ ਦਾ ਪੱਧਰ ਅਤੇ OY ਅਕਸ਼ ਤੇ ਕੁੱਲ ਮੰਗ ਅਤੇ ਕੁੱਲ ਪੂਰਤੀ ਦਰਸਾਏ ਗਏ ਹਨ। Yf ਪੂਰਣ ਰੁਜ਼ਗਾਰ ਦੇ ਪੱਧਰ ਨੂੰ ਦਰਸਾਉਂਦੀ ਆਮਦਨ ਤੇ ਕੁੱਲ ਪੂਰਤੀ YfA ਅਤੇ ਕੁੱਲ ਮੰਗ Yfb ਹੈ। ਕੁੱਲ ਮੰਗ ਕੁੱਲ ਪੁਰਤੀ ਤੋਂ AB ਘੱਟ ਹੈ। (AD<AS)

ਘੱਟ ਮੰਗ ਕਾਰਨ ਅਰਥ-ਵਿਵਸਥਾ ਵਿੱਚ ਮੰਦੇ ਦੀਆਂ ਪ੍ਰਵਿਰਤੀਆਂ ਪੈਦਾ ਹੋਂ ਜਾਂਦੀਆਂ ਹਨ।

 

ਪ੍ਰ:2. ਵੱਧ ਮੰਗ ਤੋ ਕੀ ਭਾਵ ਹੈ?

ਉੱਤਰ:- :-ਵੱਧ ਮੰਗ ਦਾ ਅਰਥ ਅਰਥ-ਵਿਵਸਥਾ ਵਿੱਚ ਉਹ ਅਵਸਥਾ ਹੈ ਜਿਸ ਵਿੱਚ ਵਰਤਮਾਨ ਕੁੱਲ ਮੰਗ, ਅਰਥ- ਵਿਵਸਥਾ ਵਿੱਚ ਪੂਰਣ ਰੁਜ਼ਗਾਰ ਪ੍ਰਾਪਤ ਕਰਨ ਲਈ ਜਰੂਰੀ ਮੰਗ ਪੱਧਰ ਤੋਂ ਵੱਧ ਹੈ। ਇਸ ਅਵਸਥਾ ਨੂੰ ਇੱਕ ਰੇਖਾ ਚਿੱਤਰ ਰਾਹੀਂ ਦਿਖਾਇਆ ਗਿਆ ਹੈ-

OX ਅਕਸ਼ ਤੇ ਆਮਦਨ ਦਾ ਪੱਧਰ ਅਤੇ OY ਅਕਸ਼ ਤੇ ਕੁੱਲ ਮੰਗ ਅਤੇ ਕੁੱਲ ਪੂਰਤੀ ਦਰਸਾਏ ਗਏ ਹਨ। Yf ਪੂਰਣ ਰੁਜ਼ਗਾਰ ਦੇ ਪੱਧਰ ਨੂੰ ਦਰਸਾਉਂਦੀ ਆਮਦਨ ਹੈ ਇਸ ਪੱਧਰ ਤੇ ਕੁੱਲ ਪੂਰਤੀ Yfa ਅਤੇ ਕੁੱਲ ਮੰਗ Yfb ਹੈ। ਕੁੱਲ ਮੰਗ ਕੁੱਲ ਪੂਰਤੀ ਤੋਂ AB ਵੱਧ ਹੈ (AD>AS)

ਵੱਧ ਮੰਗ ਕਾਰਨ ਅਰਥ-ਵਿਵਸਥਾ ਵਿੱਚ ਤੇਜੀ ਦੀਆਂ ਪ੍ਰਵਿਰਤੀਆਂ ਪੈਦਾ ਹੋ ਜਾਂਦੀਆਂ ਹਨ।

 

ਪ੍ਰ.3. ਘੱਟ ਮੰਗ ਅਤੇ ਵੱਧ ਮੰਗ ਦੇ ਪ੍ਰਭਾਵ ਦੱਸੋ

ਉੱਤਰ:-ਅਰਥ- ਵਿਵਸਥਾ ਵਿੱਚ ਮੰਗ ਘੱਟ ਹੌਣ ਕਾਰਨ ਆਮਦਨ, ਉਤਪਾਦਨ ਅਤੇ ਰੁਜ਼ਗਾਰ ਦਾ ਪੱਧਰ ਨੀਵਾਂ ਹੋ ਜਾਂਦਾ ਹੈ। ਇਸ ਕਾਰਨ ਨਵਾਂ ਸੰਤੁਲਨ ਬਿੰਦੂ ਪੂਰਣ ਰੁਜ਼ਗਾਰ ਸੰਤੁਲਨ ਬਿੰਦੂ ਤੋਂ ਖੱਬੇ ਪਾਸੇ ਸਰਕ ਜਾਂਦਾ ਹੈ। ਦੂਸਰੇ ਵਿੱਚ ਦਿਖਾਇਆ ਗਿਆ ਹੈ:

 

Yf ਪੂਰਣ ਰੁਜ਼ਗਾਰ ਅਤੇ ਆਮਦਨ ਪੱਧਰ ਨੂੰ ਦੱਸਦਾ ਹੈ।AB ਘੱਟ ਮੰਗ ਨੂੰ ਦਰਸਾਉਂਦਾ ਹੈ। ਜਿਸ ਕਾਰਨ ਅਰਥ-ਵਿਵਸਥਾ ਵਿੱਚ ਆਮਦਨ ਸੰਤੁਲਨ Ye ਹੋ ਜਾਂਦਾ ਹੈ। Ye ਤੇ Yf ਵਿਚਲਾ ਅੰਤਰ EC ਅਤੇ AC ਦੇ ਵੀ ਬਰਾਬਰ ਹੈ।ਜਿਸ ਨੂੰ ਵਿਸਫੀਤੀ ਆਖਦੇ ਹਨ।

ਇਸ ਤਰ੍ਹਾਂ ਸਾਨੂੰ ਪਤਾ ਚਲਦਾ ਹੈ ਕਿ ਘੱਟ ਮੰਗ ਕਾਰਨ ਅਰਥ-ਵਿਵਸਥਾ ਵਿੱਚ ਵਿਸਫੀਤੀ ਅੰਤਰਾਲ ਅੱਗੇ ਬੇਰੁਜ਼ਗਾਰੀ ਵੱਧਦੀ ਹੈ। ਕੀਮਤ ਪੱਧਰ ਘੱਟਦਾ ਹੈ। ਪੱਛਮੀ ਦੇਸ਼ਾਂ ਵਿੱਚ ਅਜਿਹੀ ਹਾਲਤ 1929-33 ਦੌਰਾਨ ਦੇਖੀ ਗਈ ਸੀ। ਆਮਦਨ ਪੱਧਰ

ਘੱਟ ਮੰਗ ਦੇ ਪ੍ਰਭਾਵਾਂ ਨੂੰ ਸੰਖੇਪ ਵਿੱਚ ਹੇਠਾਂ ਲਿਖਿਆ ਗਿਆ ਹੈ;

 

() ਕੀਮਤਾਂ ਤੇ ਪ੍ਰਭਾਵ; ਅਰਥ- ਵਿਵਸਥਾ ਵਿੱਚ ਘੱਟ ਮੰਗ ਕਰਕੇ ਕੀਮਤ ਪੱਧਰ ਵਿੱਚ ਵੀ ਕਮੀ ਜਾਂਦੀ ਹੈ।

() ਲਾਭ ਤੇ ਪ੍ਰਭਾਵ; ਕੀਮਤ ਪੱਧਰ ਵਿੱਚ ਗਿਰਾਵਟ ਕਾਰਨ ਨਿਵੇਸ਼ਕਾਂ ਦੇ ਲਾਭ ਤੇ ਮਾੜਾ ਅਸਰ ਪੈਂਦਾ ਹੈ। ਅਰਥ-ਵਿਵਸਥਾ ਵਿੱਚ ਨਿਵੇਸ਼ ਦਾ ਪੱਧਰ ਨੀਵਾਂ ਹੋ ਜਾਂਦਾ ਹੈ।

() ਵਿਆਜ ਦੀ ਦਰ ਤੇ ਪ੍ਰਭਾਵ;-ਅਰਥ-ਵਿਵਸਥਾ ਵਿੱਚ ਨਿਵੇਸ਼ ਘੱਟਣ ਨਾਲ ਪੂੰਜੀ ਦੀ ਮੰਗ ਘੱਟ ਹੋ ਜਾਂਦੀ ਹੈ ਜਿਸ ਕਾਰਨ ਵਿਆਜ ਦੀ ਦਰ ਵਿੱਚ ਕਮੀ ਆਉਂਦੀ ਹੈ।

() ਰੁਜ਼ਗਾਰ ਤੇ ਪ੍ਰਭਾਵ:- ਜਦੋ ਅਰਥ-ਵਿਵਸਥਾ ਵਿੱਚ ਨਿਵੇਸ਼ ਵਿੱਚ ਕਮੀ ਆਉਂਦੀ ਹੈ ਤਾਂ ਇਸ ਦਾ ਰੁਜ਼ਗਾਰ ਤੇ ਮਾੜਾ ਅਸਰ ਪੈਂਦਾ ਹੈ ਭਾਵ ਬੇਰੁਜ਼ਗਾਰੀ ਵੱਧ ਜਾਂਦੀ ਹੈ।

() ਉਤਪਾਦਨ ਤੇ ਪ੍ਰਭਾਵ:- ਅਰਥ-ਵਿਵਸਥਾ ਵਿੱਚ ਨਿਵੇਸ਼ ਅਤੇ ਰੁਜ਼ਗਾਰ ਪੱਧਰ ਘੱਟਣ ਨਾਲ ਅੱਗੋਂ ਉਤਪਾਦਨ ਵਿੱਚ ਕਮੀ ਆਉਂਦੀ ਹੈ।

() ਆਮਦਨ ਤੇ ਪ੍ਰਭਾਵ:-ਘੱਟ ਮੰਗ ਕਰਕੇ ਜਦੋਂ ਅਰਥ-ਵਿਵਸਥਾ ਵਿੱਚ ਨਿਵੇਸ਼, ਉਤਪਾਦਨ ਅਤੇ ਰੁਜ਼ਗਾਰ ਘੱਟਦੇ ਹਨ ਤਾਂ ਆਮਦਨ ਦੇ ਪੱਧਰ ਵਿੱਚ ਵੀ ਕਮੀ ਜਾਂਦੀ ਹੈ।

ਵੱਧ ਮੰਗ ਦੇ ਪ੍ਰਭਾਵ:-ਅਰਥ-ਵਿਵਸਥਾ ਵਿੱਚ ਕੁੱਲ ਮੰਗ ਨੂੰ ਵਧਾ ਕੇ ਵਿਸਫੀਤੀ ਅੰਤਰ ਨੂੰ ਰੋਕਿਆ ਜਾ ਸਕਦਾ ਹੈ। ਕੁੱਲ ਮੰਗ ਵਧਣ ਤੇ ਆਮਦਨ, ਉਤਪਾਦਨ ਅਤੇ ਰੁਜ਼ਗਾਰ ਦੇ ਪੱਧਰ ਵੀ ਉੱਚੇ ਉੱਨ ਜਾਂਦੇ ਹਨ।ਜਦੋਂ ਇੱਕ ਵਾਰ ਪੂਰਨ ਰੁਜ਼ਗਾਰ ਦੇ ਪੱਧਰ ਦੀ ਪ੍ਰਾਪਤੀ ਹੋ ਜਾਵੇ ਤਾਂ ਫਿਰ ਕੁੱਲ ਮੰਗ ਦਾ ਵਾਧਾ, ਅਸਲ ਆਮਦਨ ਅਤੇ ਉਤਪਾਦਨ ਨੂੰ ਨਹੀ ਵਧਾ ਸਕਦਾ। ਇਸ ਦਾ ਨਤੀਜਾ ਕੇਵਲ ਮੌਦ੍ਰਿਕਿ ਆਮਦਨ ਅਤੇ ਫਿਰ ਕੀਮਤ ਵਿੱਚ ਵਾਧਾ ਹੁੰਦਾ ਹੈ। ਅਜਿਹੀ ਸਥਿਤੀ ਨੂੰ ਵਾਧੂ ਮੰਗ ਆਖਦੇ ਹਨ। ਜਿਸ ਨੂੰ ਰੇਖਾ ਚਿੱਤਰ ਰਾਹੀਂ ਦਿਖਾਇਆ ਗਿਆ ਹੈ;

ਅਰਥ-ਵਿਵਸਥਾ ਵਿੱਚ ਪੂਰਨ ਰੁਜ਼ਗਾਰ ਲਈ ਕੁੱਲ ਮੰਗ Yf A ਹੋਣੀ ਚਾਹੀਦੀ ਹੈ।ਪਰ ਹੁਣ ਇਸ ਪੂਰਨ ਰੁਜ਼ਗਾਰ ਪੱਧਰ ਤੇ ਕੁੱਲ ਮੰਗ Yf B ਹੈ। AB ਵਾਧੂ ਮੰਗ ਨੂੰ ਦਰਸਾਉਂਦਾ ਹੈ। ਅਸਲ ਵਿੱਚ Yf ਪੱਧਰ ਤੋਂ ਬਾਅਦ ਉਤਪਾਦਨ ਨਹੀਂ ਵਧਦਾ

A ਅਤੇ B ਵਿਚਲਾ ਅੰਤਰ ਕੇਵਲ ਮੌਦ੍ਰਿਕ ਆਮਦਨ ਵਾਧੇ ਨੂੰ ਦਰਸਾਉਦਾ ਹੈ। ਇਸ ਅੰਤਰ ਨੂੰ ਮੁਦਰਾ ਸਫੀਤੀ ਆਖਦੇ ਹਨ।

ਬਹੁਤ ਸਾਰੇ ਪੂੰਜੀਵਾਦੀ ਦੇਸ਼ਾਂ ਵਿਚ ਅਜਿਹੀ ਸਥਿਤੀ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੇਖੀ ਗਈ

 

ਵੱਧ ਮੰਗ ਦੇ ਪ੍ਰਭਾਵਾਂ ਨੂੰ ਸੰਖੇਪ ਵਿੱਚ ਹੇਠਾਂ ਲਿਖਿਆ ਗਿਆ ਹੈ;

() ਕੀਮਤਾਂ ਤੇ ਪ੍ਰਭਾਵ: ਅਰਥ-ਵਿਵਸਥਾ ਵਿੱਚ ਵੱਧ ਮੰਗ ਕਰਕੇ ਕੀਮਤ ਪੱਧਰ ਵਿੱਚ ਵਾਧਾ ਹੋ ਜਾਂਦੀ ਹੈ।

() ਲਾਭ ਤੇ ਪ੍ਰਭਾਵ: ਕੀਮਤ ਪੱਧਰ ਵਿੱਚ ਵਾਧੇ ਕਾਰਨ ਨਿਵੇਸ਼ਕਾਂ ਦੇ ਲਾਭ ਵਧਣ ਲਗਦੇ ਹਨ। ਅਰਥ-ਵਿਵਸਥਾ ਵਿੱਚ ਪ੍ਰੇਰਿਤ ਨਿਵੇਸ਼ ਵਧਣ ਲਗਦਾ ਹੈ।

() ਵਿਆਜ ਦੀ ਦਰ ਤੇ ਪ੍ਰਭਾਵ: ਅਰਥ-ਵਿਵਸਥਾ ਵਿੱਚ ਨਿਵੇਸ਼ ਵੱਧਣ ਨਾਲ ਪੂੰਜੀ ਦੀ ਮੰਗ ਵੱਧ ਹੋ ਜਾਂਦੀ ਹੈ ਜਿਸ ਕਾਰਨ ਵਿਆਜ ਦੀ ਦਰ ਉੱਚੀ ਹੋ ਜਾਂਦੀ ਹੈ।

() ਰੁਜ਼ਗਾਰ, ਉਤਪਾਦਨ ਅਤੇ ਆਮਦਨ ਤੇ ਪ੍ਰਭਾਵ: ਕੇਨਜ਼ ਮਾਡਲ ਅਨੁਸਾਰ ਜਦੋਂ ਅਰਥ-ਵਿਵਸਥਾ ਵਿੱਚ ਵਾਰ ਪੂਰਨ ਰੁਜ਼ਗਾਰ ਦੇ ਪੱਧਰ ਦੀ ਪ੍ਰਾਪਤੀ ਤੋਂ ਪਹਿਲਾਂ ਕੁੱਲ ਮੰਗ ਵੱਧਣ ਤੇ ਉਤਪਾਦਨ, ਰੁਜ਼ਗਾਰ ਅਤੇ ਆਮਦਨ ਦਾ ਪੱਧਰ ਵੀ ਵਧਦਾ ਹੈ ।ਪੂਰਨ ਰੁਜ਼ਗਾਰ ਦੇ ਪੱਧਰ ਦੀ ਪ੍ਰਾਪਤੀ ਤੋਂ ਬਾਅਦ ਵਾਧੂ ਮੰਗ ਕੇਵਲ ਮੌਦ੍ਰਿਕ ਰੂਪ ਵਿੱਚ ਆਮਦਨ ਵਧਾਉਂਦੀ ਹੈ।