ਪਾਠ 1 ਪੰਜਾਬੀ ਸੱਭਿਆਚਾਰ
ਪਾਠ-ਅਭਿਆਸ
1.
ਵਸਤੂਨਿਸ਼ਠ ਪ੍ਰਸ਼ਨ:
(ਓ) ਜਿੱਥੇ ਪੰਜਾਬੀ ਸੱਭਿਆਚਾਰ ਦੀ ਪ੍ਰਕ੍ਰਿਤੀ ਸਧਾਰਨ ਜਾਪਦੀ ਹੈ ਉੱਥੇ ਇਸ ਦਾ ਅਧਿਐਨ ਕਰਦੇਂ ਸਮੇ ਅਸੀਂ ਕੀ ਮਹਿਸੂਸ ਕਰਦੇ ਹਾਂ।
ਉੱਤਰ: ਅਸੀਂ ਮਹਿਸੂਸ ਕਰਦੇ ਹੈ ਕੀ ਸੱਭਿਆਚਾਰ ਆਪਣੇ ਆਪ ਵਿਚ ਇਕ ਜਟਿਲ ਵਰਤਾਰਾ ਹੈ।
(ਅ) ਸੱਭਿਆਚਾਰ ਨਿਸ਼ਚੇ ਹੀ ਉਸ
........................ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ ਮਨੇਤਾਂ, ਰਹਿਣ-ਸਹਿਣ, ਕਦਰਾਂ-ਕੀਮਤਾਂ…... ਪਹਿਰਾਵੇ ਬੋਲੀ ਅਤੇ ਤਿਥ-
ਤਿਉਹਾਰ ਦਾ…..
ਹੈ।
(ੲ) ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ?
ਉੱਤਰ: ਸੱਭਿਆਚਾਰ ਦੋ ਸ਼ਬਦਾਂ 'ਸਭਯ ' ਅਤੇ 'ਅਚਾਰ' ਦੇ ਸੁਮੇਲ ਤੋਂ ਬਣਿਆ ਹੈ।
(ਸ) ਅੰਗਰੇਜ਼ੀ ਭਾਸ਼ਾ ਵਿੱਚ ਸੱਭਿਆਚਾਰ ਲਈ ਕਲਚਰ ਸਬਦ ਵਰਤਿਆ ਜਾਂਦਾ ਹੈ। (ਹਾਂ/ਨਾਂ)
ਉੱਤਰ: ਹਾਂ।
(ਹ) ਇਸ ਪਾਠ ਦੇ ਆਧਾਰ ਤੇ ਦੱਸੋਂ ਕਿ ਪੰਜਾਬ ਦੇ ਦਰਿਆਵਾਂ ਦੇ ਕੰਢਿਆ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ?
ਉੱਤਰ: ਰਿਗਵੇਦ।
(ਕ) ਰਿਗਵੇਦ ਸਮੇ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ।
ਉੱਤਰ: ਸਪਤ ਸਿੰਧੂ।
(ਖ) ਅਣਵੰਡੇ ਪੰਜਾਬ ਵਿਚਲੇ ਪੰਜ ਦਰਿਆਵਾਂ ਵਿੱਚੋਂ ਅਜੌਕੇ ਪੰਜਾਬ ਵਿੱਚ ਕਿੰਨੇ ਦਰਿਆ ਰਹਿ ਗਏ ਹਨ?
ਉੱਤਰ: ਅਜੋਕੇ ਪੰਜਾਬ ਵਿਚ ਢਾਈ ਕੁ ਦਰਿਆ ਰਹੇ ਗਏ ਹਨ।
(ਗ) ਭਾਰਤ ਅਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ?
ਉੱਤਰ: ੧੯੪੭ ਵਿਚ।
(ਘ) ਹਿਮਾਚਲ ਅਤੇ ਹਰਿਆਣਾ ਕਦੋਂ ਹੋਂਦ ਵਿੱਚ ਆਏ।
ਉੱਤਰ:੧ ਨਵੰਬਰ ੧੯੬੬ ਵਿਚ।
(ਙ) ਰਿਗਵੇਦ ਦੀ ਰਚਨਾ ਦੇ ਨਾਲ-ਨਾਲ ਕਿਹੜੇ ਨਿਯਮਬੱਧ ਵਿਆਕਰਨ ਗ੍ਰੰਥ ਦੀ ਰਚਨਾ ਇਸ ਧਰਤੀ 'ਤੇ ਹੋਈ।
ਉੱਤਰ: ਪਾਣਿਨੀ ਦਾ ਵਿਆਕਰਨ
ਗ੍ਰੰਥ।
2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।
(ਓ) ਸੱਭਿਆਚਾਰ ਦੀ ਪਰਿਭਾਸ਼ਾ ਕੀ ਹੈ?
ਉੱਤਰ: ਸੱਭਿਆਚਾਰ
ਸ਼ਬਦ ਅਸਲ ਵਿਚ ਦੋ ਸ਼ਬਦਾਂ 'ਸਭਯ' ਅਤੇ 'ਅਚਾਰ' ਦਾ ਸੁਮੇਲ ਹੈ, ਸਭਯ’ ਦਾ ਸ਼ਬਦੀ ਅਰਥ ਨਿਯਮਬੱਧਤਾ ਹੈ। 'ਅਚਾਰ' ਦਾ ਅਰਥ ਆਚਰਣ ਹੈ। ਭਾਵ ਉਹ ਚਰਿਤਰ ਜੋ ਜੀਵਨ ਵਿਚ ਕਿਸੇ ਨਿਯਮਬੱਧਤਾ ਦਾ ਧਾਰਨੀ ਹੈ, ਨੂੰ ਸੱਭਿਆਚਾਰ ਕਿਹਾ ਜਾਂਦਾ ਹੈ। ਕਿਸੇ ਖਾਸ ਖਿਤੇ ਜਾ ਇਲਾਕੇ ਦੇ ਲੋਕਾਂ ਦੇ ਸਮੁੱਚੀ ਜੀਵਨ ਜਾਂਚ ਜਿਸ ਵਿਚ ਰਹਿਣ-ਸਹਿਣ, ਖਾਣ- ਪੀਣ, ਪਹਿਰਾਵਾ ਬੋਲੀ ਅਤੇ ਰਿਤੀ ਰਿਵਾਜ ਆਦਿ ਸ਼ਾਮਿਲ ਹਨ।
(ਅ) ਸੱਭਿਆਚਾਰ ਅਤੇ ਉਪ-ਸੱਭਿਆਚਾਰ ਵਿੱਚ ਕੀ ਅੰਤਰ ਹੈ।
ਉੱਤਰ: ਉੱਤਰ: ਊੱਪ ਸੱਭਿਆਚਾਰ, ਸੱਭਿਆਚਾਰ ਦਾ ਹੀ ਇਕ ਹਿਸਾ ਹੁੰਦਾ ਹੈ, ਫਰਕ ਏਨਾ ਹੈ ਕੀ ਜਿਥੇ ਸੱਭਿਆਚਾਰ ਦਾ ਸਬੰਧ ਕਿਸੇ ਜਨ ਸਮੂਹ ਜਾ ਸਮਾਜ ਨਾਲ ਹੁੰਦਾ ਹੈ, ਉਥੇ ਉਪ ਸੱਭਿਆਚਾਰ ਉਪ ਸਮੂਹਾਂ ਜਾ ਸਥਾਨਿਕ ਕਿੱਤਿਆਂ ਨਾਲ ਸਬੰਧ ਰੱਖਦਾ ਹੈ, ਉਧਾਰਣ ਦੇ ਤੋਰ ਤੇ ਬੰਗਾਲੀ, ਪੰਜਾਬੀ ਮਰਾਠੀ ਭਾਰਤੀ ਦੇ ਉਪ ਸੱਭਿਆਚਾਰ ਹਨ, ਉਥੇ ਇਹੀ ਉਪ ਸੱਭਿਆਚਾਰ ਆਪੋ ਆਪਣੇ ਕਿੱਤਿਆਂ ਵਿਚਲੇ ਜਨ ਸਮੂਹਾਂ ਦੇ ਮੂਲ ਸੱਭਿਆਚਾਰ ਵੀ ਹਨ।
(ੲ) ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਪਿਛੋਕੜ ਬਾਰੇ ਦੱਸੋ।
ਉੱਤਰ: ਪੰਜਾਬੀ ਸੱਭਿਆਚਾਰ ਦੀ ਧਾਰਾ ਆਰਿਆ ਜਾਤੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ, ਪੰਜਾਬੀ ਸੱਭਿਆਚਾਰ ਨੂੰ ਭਾਰਤੀ ਸੱਭਿਆਚਾਰ ਦਾ ਪਹਿਲਾ ਹਿਸਾ ਮੰਨਿਆ ਜਾਂਦਾ ਹੈ, ਵੈਦਿਕ ਸੱਭਿਆਚਾਰ ਦੇ ਮਹਾਨ ਗਰੰਥ ਅਤੇ ਭਾਰਤੀ ਸੱਭਿਆਚਾਰ ਦਾ ਮੱਹਨ ਸਰੋਤ ਰਿਗਵੇਦ ਪੰਜਾਬ ਦੇ ਦਰਿਆਂਵਾਂ ਦੇ ਕੰਡਿਆਂ ਉਪਰ ਹੀ ਰਚਿਆ ਗਿਆ। ਪੰਜਾਬ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਰਿਗਵੈਦਿਕ ਕਾਲ ਵਿਚ ਪੰਜਾਬ ਨੂੰ ਸਪਤ ਸਿੰਧੂ ਦੇ ਨਾ ਨਾਲ ਜਾਣਿਆ ਜਾਂਦਾ ਹੈ। ਪਰ ਮੁਸਲਮਾਨਾਂ ਦੇ ਆਉਣ ਨਾਲ ਪੰਜ ਆਬ ਭਾਵ ਪੰਜ ਬਾਣੀਆਂ ਦੀ ਧਰਤੀ ਕਿਹਾ ਜਾਣ ਲਗਾ। ਰਮਾਇਆਣ, ਭਰਾਵਤ ਗੀਤਾ, ਸ਼੍ਰੀ ਗੁਰੂ ਗਰੰਥ ਸਾਹਿਬ ਵਰਗੇ ਮਹਾਨ ਗ੍ਰੰਥਾ ਦੇ ਰਚਨਾ ਪੰਜਾਬ ਵਿਚ ਕੀਤੀ ਗਈ। ਨਵੰਬਰ1966 ਵਿਚ ਪੰਜਾਬ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਤਾਂ ਪੰਜਾਬ ਜੋ ਕਿ ਪੰਜ ਦਰਿਆਂਵਾਂ ਦੀ ਧਰਤੀ ਸੀ , ਢਾਈ ਕੁ ਦਰਿਆਂਵਾਂ ਤਕ ਸੀਮਤ ਹੋ ਗਿਆ ਹੈ।
(ਸ) ਪੰਜਾਬੀ ਸੱਭਿਆਚਾਰ ਦੇਂ ਮੁੱਖ ਲੱਛਣ ਕੀ ਹਨ?
ਉੱਤਰ: ਪੰਜਾਬ ਦੀ ਉਪਜਾਊ ਭੂਮੀ ਕਾਰਣ ਭੁੱਖੇ ਮਰਨਾ ਪੰਜਾਬ ਦੇ ਹਿਸੇ ਨਹੀਂ ਆਇਆ। ਕਰੀ ਮੇਹਨਤ ਕਾਰਣ ਅਤੇ ਇਸ ਉਤੇ ਆਪਣਾ ਹੱਕ ਜਿਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਸੁਭਾਅ ਹੈ। ਇਹ ਕਿਰਤ ਕਰਨ ਵਿਚ ਮਾਨ ਸਮਝਦੇ ਹਨ। ਪੰਜਾਬੀ ਸੱਭਿਆਚਾਰ ਦਾ ਇਕ ਹੋਰ ਲੱਛਣ ਹੈ ਇਸ ਦਾ ਮਿੱਸਾਪਣ ਹੈ , ਕਈ ਸਦੀਆਂ ਤਕ ਬਾਹਰਲੀ ਹਮਲਾਵਰ ਭਾਵ ਮੁਗਲਾਂ ਮੁਸਲਮਾਨਾਂ ਅਤੇ ਅੰਗਰੇਜ਼ਾਂ ਦੇ ਇਥੇ ਕਬਜ਼ ਹੋਣ ਅਤੇ ਆਪੋ ਆਪਣੇ ਸੱਭਿਆਚਾਰ ਦਾ ਸੁਭਾਅ ਮਿੱਸਾ ਅਤੇ ਦਰੁਸਤ ਹਾਜ਼ਮੇ ਵਾਲਾ ਹੋ ਨਿਬੜਿਆ। ਲਗਾਤਾਰ ਜੰਗਾਂ, ਯੁੱਧਾਂ ਦਾ ਅਖਾੜਾ ਬਣੇ ਰਹਿਣ ਕਰਕੇ ਪੰਜਾਬੀ ਉੱਜੜਦੇ ਰਹਿਣ ਉਤੇ ਵੀ ਮੁੜ ਵੱਸਣ ਦੀ ਅਨੋਖੀ ਜੀਵਨ ਜਾਂਚ ਨਾਲ ਓਤਪੋਤ ਹਨ। ਉਹ ਸਦਾ ਜੀਵਨ ਸੰਘਰਸ਼ ਕਰਨ ਨੂੰ ਤਿਆਰ ਰਹਿੰਦੇ ਹਨ। ਪੰਜਾਬੀ ਲੋਕ ਖੜੋਤ ਵਿਚ ਜਕੀਨ ਨਹੀਂ ਰੱਖਦੇ। ਪੰਜਾਬੀ ਸੱਭਿਆਚਾਰ ਦੀ ਬੋਲੀ , ਭਾਸ਼ਾ ਪਹਿਰਾਵਾ ਰੀਤੀ ਰਿਵਾਜ ਮਨੌਤਾਂ ਪੰਜਾਬੀ ਸੱਭਿਆਚਾਰ ਦੇ ਬਹੁਨਸਲੀ ਬਹੁਜਾਤੀ ਅਤੇ ਬਹੁਕੌਮੀ ਇਤਿਹਾਸ ਵੱਲ ਇਸ਼ਾਰਾ ਕਰਦੇ ਹਨ ਪਰ ਸਮੇ ਦੇ ਬਦਲਾਓ ਅਤੇ ਕੁਦਰਤੀ ਸਾਧਨਾਂ ਦੀ ਕਮੀ ਕਾਰਣ ਅਤੇ ਰਾਜਨੀਤਕ ਕਾਰਨਾਂ ਕਰਕੇ ਪੰਜਾਬ ਦੇ ਲੋਕ ਬੇਹਤਰ ਅਤੇ ਖੁਸ਼ਹਾਲ ਜੀਵਨ ਜੀਉਂਣ ਲਈ ਪੜ੍ਹ ਲਿਖ ਕੇ ਵਿਦੇਸ਼ ਵਿਚ ਜਾ ਵਸੇ ਹਨ।
(ਹ) ਸੰਸਾਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਕਿਵੇਂ ਵਿਲੱਖਣ ਹੋ?
ਉੱਤਰ: ਦੁਨੀਆਂ ਭਰ ਦੇ ਸੱਭਿਆਚਾਰਾਂੰ ਵਿੱਚੋ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਪਛਾਣ ਚਿੰਨ ਹਨ। ਪੰਜਾਬ ਹਿੰਦੁਸਤਾਨ ਦਾ ਸਰਹੰਦੀ ਸੂਬਾ ਹੋਣ ਕਰਕੇ ਇਥੋਂ ਦੇ ਲੋਕ ਸੂਰਮਿਆਂ ਅਤੇ ਬਹਾਦਰਾਂ ਦੇ ਕੌਮ ਹਨ। ਇਸ ਲਈ ਪੰਜਾਬੀਆ ਵਿਚ ਕੁਰਬਾਨੀ ਦਾ ਜਜਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ-
ਜਵਾਨ ਪੰਜਾਬ ਦੇ,
ਮੌਤ ਨੂੰ ਕਾਰਨ ਮਖੌਲ਼ਾਂ,
ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ਟੈਂ ਨਾ ਮੰਨਣ ਕਿਸੇ ਦੀ ।
ਇਤਿਹਾਸ ਗਾਵਹ ਹੈ ਕਿ ਜਾਲਮ ਹਾਕਮਾਂ ਦੇ ਅਗੇ ਝੁੱਕਣਾ ਇਨ੍ਹਾਂ ਦੀ ਅਣਖ ਨੂੰ ਵੰਗਾਰ ਪਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਆਪਣੀ ਮੇਹਨਤ ਸਦਕਾ ਹੀ ਹਾਰੀਕ੍ਰਾਂਤੀ ਵੀ ਇਸੇ ਸੂਬੇ ਵਿਚ ਆਈ ਕਈ ਸਦੀਆਂ ਤੱਕ ਬਾਹਰੀ ਹਮਲਵਾਰਾਂ ਦੇ ਇਥੇ ਕਾਬਜ ਹੋਣ ਅਤੇ ਆਪਣੇ ਆਪਣੇ ਸੱਭਿਆਚਾਰ ਦੇ ਫੈਲਾਅ ਕਾਰਣ ਪੰਜਾਬੀ ਸੱਭਿਆਚਾਰ ਦਾ ਸੁਭਾਅ ਮਿੱਸਾਂ ਅਤੇ ਦਰੁਸਤ ਹਾਜ਼ਮੇ ਵਾਲਾ ਹੋ ਗਿਆ ਹੈ।