Sunday, 10 January 2021

CH 11 - Banking_Commercial &Central Bank

0 comments

L-11. ਬੈਂਕਿੰਗ: ਵਪਾਰਿਕ ਬੈਂਕ ਅਤੇ ਕੇਂਦਰੀ ਬੈਂਕ

 

(ਇੱਕ ਅੰਕ ਵਾਲੇ ਪ੍ਰਸ਼ਨ)

 

ਪ੍ਰ:1. ਬੈਂਕ ਉਹ ਸੰਸਥਾ ਹੈ ਜੋ:

(a) ਮੁਦਰਾ ਦਾ ਵਪਾਰ ਕਰਦੀ ਹੈ (b) ਸ਼ੇਅਰ ਅਤੇ ਪਰਿਸੰਪਤੀਆਂ ਦਾ ਵਪਾਰ ਕਰਦੀ ਹੈ (c) ਨਾ ਕੇਵਲ ਮੁਦਰਾ ਦਾ ਵਪਾਰ ਕਰਦੀ ਹੈ ਸਗੋਂ ਮੁਦਰਾ ਦਾ ਨਿਰਮਾਣ ਵੀ ਕਰਦੀ ਹੈ (d) ਵਸਤੂਆਂ ਦਾ ਨਿਰਮਾਣ ਕਰਦੀ ਹੈ।

ਉੱਤਰ:- (c) ਨਾ ਕੇਵਲ ਮੁਦਰਾ ਦਾ ਵਪਾਰ ਕਰਦੀ ਹੈ ਸਗੋਂ ਮੁਦਰਾ ਦਾ ਨਿਰਮਾਣ ਵੀ ਕਰਦੀ ਹੈ।

 

ਪ੍ਰ:2. ਵਪਾਰਿਕ ਬੈੱਕ ਦਾ ਸਭ ਤੋ ਮਹੱਤਵਪੂਰਨ ਕੰਮ ਹੈ:

(a) ਮੁਦਰਾ ਨੂੰ ਸਵੀਕਾਰ ਕਰਨਾ (b) ਇੱਕ ਏਜੰਟ ਦੇ ਰੂਪ ਵਿੱਚ ਕੰਮ ਕਰਨਾ (c) ਓਵਰ ਡਰਾਫਟ ਦੀ ਸੁਵਿਧਾ ਦੇਣਾ (d) ਨਿਵੇਸ਼ ਕਰਨਾ

ਉੱਤਰ:- (a) ਮੁਦਰਾ ਨੂੰ ਸਵੀਕਾਰ ਕਰਨਾ

 

ਪ੍ਰ:3. ਵਪਾਰਿਕ ਬੈਂਕ ਦੇ ਕੰਮ ਹਨ:

(a) ਜਗ੍ਹਾਂ ਸਵੀਕਾਰ ਕਰਨਾ (b) ਲਾਕਰ ਸਹੂਲਤਾਂ ਦੇਣਾ (c) ਦੋਨੋਂ (a) ਤੇ (b) (d) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ:- (c) ਦੋਨੋ (a) ਤੇ (b)

 

ਪ੍ਰ:4.ਹੇਠ ਲਿਖਿਆਂ ਵਿੱਚੋਂ ਬੈਂਕ ਦਾ ਪਹਿਲਾ ਕੰਮ ਹੈ:

(a) ਏਜੰਟ ਦੀ ਤਰ੍ਹਾਂ ਕੰਮ ਕਰਨਾ (b) ਲਾਕਰ ਦੀ ਸਹੂਲਤਾਂ ਦੇਣਾ (c) ਸੰਦਰਭ ਪੱਤਰ ਜਾਰੀ ਕਰਨਾ (d) ਜਮ੍ਹਾਂ ਸਵੀਕਾਰ ਕਰਨਾ

ਉੱਤਰ:- (d) ਜਮ੍ਹਾਂ ਸਵੀਕਾਰ ਕਰਨਾ।

ਪ੍ਰ:5. ਇੱਕ ਵਪਾਰਿਕ ਬੈਂਕ ਉਹ ਬੈਂਕ ਹੈ ਜੋ:

(a) ਦੀਰਘਕਾਲੀਨ ਕਰਜ਼ਾ ਦਿੰਦਾ ਹੈ (b) ਸਾਖ ਦੀ ਸਿਰਜਣਾ ਕਰਦਾ ਹੈ (c) ਅਲਪਕਾਲੀਨ ਕਰਜ਼ਾ ਦਿੰਦਾ ਹੈ (d) ਉਪਰੌਕਤ ਸਾਰੇ।

ਉੱਤਰ:- (d) ਉਪਰੋਕਤ ਸਾਰੇ।

 

ਪ੍ਰ:6. ਕਿਸ ਬੈਂਕ ਨੂੰ ਕਰੰਸੀ ਜਾਰੀ ਕਰਨ ਦਾ ਅਧਿਕਾਰ ਹੈ:

(a) ਕੇਂਦਰੀ ਬੈਂਕ (b) ਵਪਾਰਿਕ ਬੈਂਕ (c) ਸਹਿਕਾਰੀ ਬੈਂਕ (d) ਇਨ੍ਹਾਂ ਵਿੱਚੋਂ ਕੋਈ ਨਹੀਂ।

ਉੱਤਰ:- (a) ਕੇਂਦਰੀ ਬੈਂਕ।

 

ਪ੍ਰ:7. ਕਿਹੜੀ ਧਾਰਨਾ ਬੈੱਕਿੰਗ ਵਿਵਸਥਾ ਨਾਲ ਸੰਬੰਧਿਤ ਨਹੀਂ ਹੈ:

(a) ਬੈਂਕ ਦਰ (b) ਰਾਜਕੌਸ਼ੀ ਘਾਟਾ (c) ਸਾਖ ਨਿਰਮਾਣ (d) ਨਕਦ-ਰਿਜਰਵ ਅਨੁਪਾਤ (CRR)

ਉੱਤਰ:- (b) ਰਾਜਕੋਸ਼ੀ ਘਾਟਾ

 

ਪ੍ਰ:8. ਬੈਂਕਾਂ ਦੁਆਰਾ ਜਾਰੀ ਕੀਤੇ ਕ੍ਰੈਡਿਟ ਕਾਰਡ:

(a) ਉਪਭੌਗਤਾ ਖ਼ਰਚ ਨੂੰ ਵਧਾਉਂਦੇ ਹਨ (b) ਅਰਥਵਿਵਸਥਾ ਵਿੱਚ ਕੁੱਲ ਮੰਗ ਦੇ ਪੱਧਰ ਨੂੰ ਵਧਾਉਂਦੇ ਹਨ। (c) ਦੋਨੋ (a) ਤੇ (b) (d) ਉਪਰੋਕਤ ਸਾਰੇ।

ਉੱਤਰ:- (c) ਦੋਨੋਂ (a) ਤੇ (b)

 

ਪ੍ਰ:9. ਕੇਂਦਰੀ ਬੈਂਕ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਜੋ:

(a) ਦੇਸ਼ ਦੀ ਸਾਰੀ ਬੈੱਕਿੰਗ ਪ੍ਰਣਾਲੀ ਨੂੰ ਨਿਯੰਤਰਣ ਕਰਦਾ ਹੈ (b) ਦੇਸ਼ ਵਿੱਚ ਹਰ ਤੜ੍ਹਾਂ ਦੇ ਨੋਟ ਛਾਪਦਾ ਹੈ (c) ਸਰਕਾਰ ਦੇ ਬੈਂਕ ਦਾ ਕੰਮ ਕਰਦਾ ਹੈ (d) ਉਪਰੋਕਤ ਸਾਰੇ।

ਉੱਤਰ:- (d) ਉਪਰੋਕਤ ਸਾਰੇ।

 

ਪ੍ਰ:10. ਕੇਂਦਰੀ ਬੈਂਕ ਦਾ ਸਬ ਤੋਂ ਵੱਡਾ ਕੰਮ ਹੈ:

(a) ਮੁਦਰਾ ਨਿਰਗਮਨ (b) ਮੁਦਰਾ ਪੂਰਤੀ ਦਾ ਨਿਯੰਤਰਣ (c) ਅੰਤਿਮ ਕਰਜ਼ ਦਾਤਾ (d) ਵਪਾਰਿਕ ਬੈਕਾਂ ਦਾ ਨਿਯਮਨ।

ਉੱਤਰ:- (b) ਮੁਦਰਾ ਪੂਰਤੀ ਦਾ ਨਿਯੰਤਰਣ

 

ਪ੍ਰ:11. ਕੇਂਦਰੀ ਬੈਂਕ ਹੇਠਾਂ ਲਿਖਿਆਂ ਵਿੱਚੋਂ ਇੱਕ ਕੰਮ ਨਹੀਂ ਕਰਦਾ:

(a) ਜਨਤਾ ਦੀਆਂ ਬੱਚਤਾਂ ਤੇ ਵਿਆਜ ਦੇਣਾ (b) ਸਰਕਾਰੀ ਬੈੱਕ ਦੇ ਰੂਪ ਵਿੱਚ ਕੰਮ ਕਰਨਾ (c) ਅੰਤਿਮ ਕਰਜ਼ ਦਾਤਾ ਦੇ ਰੂਪ ਵਿੱਚ ਕੰਮ ਕਰਨਾ (d) ਸਮਾਸ਼ੋਧਨ ਗ੍ਰਹਿ ਦੇ ਰੂਪ ਵਿੱਚ ਕੰਮ ਕਰਨਾ।

ਉੱਤਰ:- (a) ਜਨਤਾ ਦੀਆਂ ਬੱਚਤਾਂ ਤੇ ਵਿਆਜ ਦੇਣਾ।

 

ਪ੍ਰ:12. ਹੇਠ ਲਿਖਿਆਂ ਵਿੱਚੋਂ ਕੇਂਦਰੀ ਬੈਂਕ ਅਤੇ ਵਪਾਰਿਕ ਵਿੱਚ ਕਿਹੜਾ ਅੰਤਰ ਹੈ:

(a) ਨੋਟ ਨਿਰਗਮਨ ਦਾ ਅਧਿਕਾਰ (b) ਸਾਖ ਨਿਯੰਤਰਣ (c) ਸਰਕਾਰ ਦਾ ਬੈਂਕ (d) ਉਪਰੋਕਤ ਸਾਰੇ।

ਉੱਤਰ:- (d) ਉਪਰੋਕਤ ਸਾਰੇ।

 

ਪ੍ਰ:13. ਭਾਰਤੀ ਰਿਜਰਵ ਬੈਂਕ ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ:

(a) 1905 (b) 1925 (c) 1935 (d) 1949

ਉੱਤਰ:- (c) 1935

 

ਪ੍ਰ:14. ਹੇਠ ਲਿਖਿਆਂ ਵਿੱਚੋਂ ਕੇਂਦਰੀ ਬੈਂਕ ਦੁਆਰਾ ਸਾਖ ਦੀ ਗੁਣਾਤਮਿਕ ਨਿਯੰਤਰਣ ਵਿਧੀ ਹੈ:

(a) ਬੈਂਕ ਦਰ (b) ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ (c) ਨਕਦ ਰਿਜਰਵ ਅਨੁਪਾਤ (CRR) (d) ਸਾਖ ਦੀ ਰਾਸ਼ਨਿੰਗ

ਉੱਤਰ:- (d) ਸਾਖ ਦੀ ਰਾਸ਼ਨਿੰਗ

 

ਪ੍ਰ:15. ਸਾਖ ਨਿਯੰਤਰਣ ਤੋ ਭਾਵ ਹੈ:

(a) ਕੇਵਲ ਸਾਖ ਦਾ ਸੰਕੁਚਨ (b) ਸਾਖ ਦਾ ਵਿਸਥਾਰ (c) ਸਾਖ ਦਾ ਸੰਕੁਚਨ ਅਤੇ ਵਿਸਥਾਰ (d) ਮੁਦਰਾ ਦਾ ਸੰਕੁਚਨ ਵਿਸਥਾਰ

ਉੱਤਰ:- (c) ਸਾਖ ਦਾ ਸੰਕੁਚਨ ਅਤੇ ਵਿਸਥਾਰ

 

ਪ੍ਰ:16. ਬੈਂਕ ਦਰ ਵਿੱਚ ਵਾਧੇ ਦਾ ਆਮ ਤੌਰ ਤੇ ਪਰਿਣਾਮ ਹੁੰਦਾ ਹੈ:

(a) ਜਮ੍ਹਾਂ ਦਰ ਵਿੱਚ ਵਾਧਾ ਹੋਣਾ ਨਾ ਕਿ ਉਧਾਰ ਵਿੱਚ (b) ਵਿਆਜ ਦਰ ਵਿੱਚ ਕਮੀ (c) ਕੇਵਲ ਉਧਾਰ ਦਰ ਵਿੱਚ ਵਾਧਾ ਹੋਣਾ (d) ਵਿਆਜ ਦਰ ਵਿੱਚ ਵਾਧਾ ਹੋਣਾ।

ਉੱਤਰ:- (d) ਵਿਆਜ ਦਰ ਵਿੱਚ ਵਾਧਾ

 

(ਦੋ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ:1. ਬੈਕਿੰਗ ਕੀ ਹੈ?

ਉੱਤਰ:- ਬੈਕਿੰਗ ਤੋਂ ਭਾਵ ਉਧਾਰ ਦੇਣ ਅਤੇ ਨਿਵੇਸ਼ ਦੇ ਉਦੇਸ਼ ਤੋਂ ਜਮ੍ਹਾਂ ਰੂਪ ਵਿੱਚ ਜਨਤਾ ਤੋਂ ਮੁਦਰਾ ਸਵੀਕਾਰ ਕਰਨਾ ਅਤੇ ਇਨ੍ਹਾਂ ਦੇ ਮੰਗਣ ਤੇ ਚੈਕ, ਡਰਾਫਟ, ਆਦੇਸ਼ ਜਾਂ ਹੋਰ ਕਿਸੇ ਪ੍ਰਕਾਰ ਨਾਲ ਭੁਗਤਾਨ ਕਰਨਾ।

 

ਪ੍ਰ:2.ਵਪਾਰਿਕ ਬੈਂਕ ਦੀ ਪਰਿਭਾਸ਼ਾ ਦਿਓ।

ਉੱਤਰ:- ਵਪਾਰਿਕ ਬੈਂਕ ਉਹ ਬੈਂਕ ਹਨ ਜੋ ਲੋਕਾਂ ਦੇ ਰੁਪਏ ਨੂੰ ਆਪਣੇ ਕੋਲ ਜਗ੍ਹਾਂ ਦੇ ਰੂਪ ਵਿੱਚ ਸਵੀਕਾਰ ਕਰਦੇ ਹਨ ਅਤੇ ਨਿਵੇਸ਼ ਲਈ ਉਧਾਰ ਦਿੰਦੇ ਹਨ। ਇਹ ਲਾਭ ਕਮਾਉਣ ਦੇ ਉਦੇਸ਼ ਤੋਂ ਬੈਂਕਿੰਗ ਕਾਰਜ ਕਰਦੇ ਹਨ।

 

ਪ੍ਰ:3. ਕੇਂਦਰੀ ਬੈਂਕ ਦੀ ਪਰਿਭਾਸ਼ਾ ਦਿਓ।

ਉੱਤਰ:- ਕੇਂਦਰੀ ਬੈਂਕ ਦੇਸ਼ ਦਾ ਉੱਚਤਮ ਬੈਂਕ ਹੈ।ਦੇਸ਼ ਦੀ ਸਮੁੱਚੀ ਮੌਦ੍ਰਿਕ ਅਤੇ ਬੈੱਕਿੰਗ ਪ੍ਰਣਾਲੀ ਨੂੰ ਕਾਬੂ ਕਰਦਾ ਹੈ। ਇਹ ਬੈਂਕ ਦੇਸ਼ ਵਿੱਚ ਸਾਰੇ ਨੋਟ ਛਾਪਦਾ ਹੈ, ਸਰਕਾਰ ਦੇ ਬੈਂਕ ਦਾ ਕਾਰਜ ਕਰਦਾ ਹੈ। ਦੇਸ਼ ਵਿੱਚ ਮੁਦਰਾ ਦੀ ਸਿਸਟਮ, ਕੇਂਦਰੀ ਬੈਂਕ ਹਨ। ਸੰਸਾਰ ਦਾ ਸਭ ਤੋਂ ਪਹਿਲਾ ਕੇਂਦਰੀ ਬੈਂਕ 1668 ਵਿੱਚ ਸਵੀਡਨ ਵਿੱਚ ਸਥਾਪਿਤ ਹੋਇਆ।

 

ਪ੍ਰ: 4. ਬੈਂਕ ਦਰ ਤੋਂ ਕੀ ਭਾਵ ਹੈ?

ਉੱਤਰ:- ਬੈਂਕ ਦਰ ਵਿਆਜ ਦੀ ਉਹ ਨਿਊਨਤਮ ਦਰ ਹੈਂ ਜਿਸ ਉੱਤੇ ਦੇਸ਼ ਦਾ ਕੇ'ਦਰੀ ਬੈਂਕ ਦੂਸਰੇ ਬੈਂਕਾਂ ਨੂੰ ਰਿਣ ਦੇਣ ਲਈ ਤਿਆਰ ਹੁੰਦਾ ਹੈ।

 

ਪ੍ਰ: 5. ਨਕਦ ਨਿਧੀ ਅਨੁਪਾਤ (CCR) ਦੀ ਪਰਿਭਾਸ਼ਾ ਦਿਓ।

ਉੱਤਰ:- ਨਕਦ ਨਿਧੀ ਅਨੁਪਾਤ ਬੈਂਕ ਦੀਆਂ ਕੁੱਲ ਜਮਾਵਾਂ ਦਾ ਉਹ ਨਿਊਨਤਮ ਅਨੁਪਾਤ ਹੈ ਜੋ ਉਸ ਨੂੰ ਕੇਂਦਰੀ

 

ਪ੍ਰ:6. ਵਿਧਾਨਿਕ ਤਰਲਤਾ ਅਨੁਪਾਤ (SLR) ਕੀ ਹੈ?

ਉੱਤਰ:- ਹਰੇਕ ਬੈਂਕ ਨੂੰ ਆਪਣੇ ਹਾਲਾਤ ਮੁਤਾਬਿਕ ਇੱਕ ਨਿਸ਼ਚਿਤ ਪ੍ਰਤੀਸ਼ਤ ਨੂੰ ਆਪਣੇ ਕੌਲ ਨਕਦ ਰੂਪ ਵਿੱਚ ਜਾਂ ਤਰਲ ਪਰਿਸੰਪਤੀਆਂ ਦੇ ਰੂਪ ਵਿੱਚ ਕਾਨੂੰਨੀ ਤੌਰ ਤੇ ਰੱਖਣਾ ਪੈਂਦਾ ਹੈ ।ਇਸ ਨੂੰ ਵਿਧਾਨਿਕ ਤਰਲਤਾ ਅਨੁਪਾਤ ਕਹਿੰਦੇ ਹਨ।

 

ਪ੍ਰ:7. E-ਬੈੱਕਿੰਗ ਕੀ ਹੈ?

ਉੱਤਰ:- E-ਬੈੱਕਿੰਗ ਤੋਂ ਭਾਵ ਇਲੈਕਟੌਨਿਕ ਬੈਂਕਿੰਗ ਤੋਂ ਹੈ ।ਬੈਂਕ ਕੌਲ ਹਮੇਸ਼ਾਂ ਇੱਕ ਵੈਬਸਾਈਟ ਹੁੰਦੀ ਹੈ ਅਤੇ ਇਸ ਦੇ ਖਾਤਾ ਧਾਰਕਾਂ ਨੂੰ ਉਸ ਤੱਕ ਪਹੁੰਚਣ ਦੀ ਸੁਤੰਤਰਤਾ ਹੁੰਦੀ ਹੈ।

 

(ਛੇ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ:1. ਵਪਾਰਿਕ ਬੈਂਕ ਤੋਂ ਕੀ ਭਾਵ ਹੈ? ਵਪਾਰਿਕ ਬੈਂਕ ਦੇ ਵੱਖ-ਵੱਖ ਕੰਮਾਂ ਦਾ ਵਰਣਨ ਕਰੋ।

ਉੱਤਰ:- ਵਪਾਰਿਕ ਬੈਂਕ ਉਹ ਵਿਤੀ ਸੰਸਥਾਂ ਹੈ ਜੋ ਲੋਕਾਂ ਦੇ ਰੁਪਏ ਨੂੰ ਆਪਣੇ ਕੌਲ ਜਮ੍ਹਾਂ ਦੇ ਰੂਪ ਵਿੱਚ ਸਵੀਕਾਰ ਕਰਦੀ ਹੈ ਅਤੇ ਉਪਭੋਗ ਤੇ ਨਿਵੇਸ਼ ਲਈ ਉਧਾਰ ਦਿੰਦੀ ਹੈ। ਇਹ ਲਾਭ ਕਮਾਉਣ ਦੇ ਉਦੇਸ਼ ਤੋਂ ਬੈਂਕਿੰਗ ਕਾਰਜ ਕਰਦੀ ਹੈ।

 

ਭਾਰਤੀ ਬੈਂਕਿੰਗ ਕੰਪਨੀ ਐਕਟ ਦੇ ਅਨੁਸਾਰ,”ਬੈਕਿੰਗ ਕੰਪਨੀ ਉਹ ਹੈ ਜੋ ਬੈਂਕਿੰਗ ਦਾ ਕੰਮ ਕਰਦੀ ਹੈ। ਬੈਕਿੰਗ ਤੋਂ ਭਾਵ ਉਧਾਰ ਦੇਣ ਜਾਂ ਨਿਵੇਸ਼ ਦੇ ਉਦੇਸ਼ ਨਾਲ ਜਮ੍ਹਾਂ ਰੁਪਏ ਵਿੱਚ ਜਨਤਾ ਤੋ ਮੁਦਰਾ ਸਵੀਕਾਰ ਕਰਨਾ ਅਤੇ ਉਸ ਦਾ ਭੁਗਤਾਨ ਮੰਗਣ ਤੇ ਚੈਕ, ਡਰਾਫਟ ਆਦੇਸ਼ ਜਾਂ ਹੋਰ ਕਿਸੇ ਤਰੀਕੇ ਦੇ ਭੁਗਤਾਨ ਦਾ ਕਰਨਾ”।

ਵਪਾਰਿਕ ਬੈਂਕਾਂ ਦੇ ਕੰਮਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ; (1) ਮੁੱਖ ਕੰਮ (2) ਗੌਣ ਕੰਮ (3) ਸਮਾਜਿਕ

ਕੰਮ।

(1) ਮੁੱਖ ਕੰਮ:- ਬੈਂਕਾਂ ਦੇ ਮੁੱਖ ਦੋ ਕੰਮ ਹਨ (1) ਜਮ੍ਹਾਂ ਸਵੀਕਾਰ ਕਰਨਾ (2) ਕਰਜ਼ੇ ਦੇਣਾ

(1) ਜਮ੍ਹਾਂ ਸਵੀਕਾਰ ਕਰਨਾ:- ਇੱਕ ਖੈਂਕ ਜਨਤਾ ਦੇ ਧਨ ਨੂੰ ਜਮ੍ਹਾਂ ਕਰਦਾ ਹੈ। ਲੋਕ ਆਪਣੀ ਸਹੂਲਤ ਅਤੇ ਸ਼ਕਤੀ ਦੇ ਅਨੁਸਾਰ ਹੇਠਾਂ ਲਿਖੇ ਖਾਤਿਆਂ ਵਿੱਚ ਆਪਣੀ ਰਾਸ਼ੀ ਜਮ੍ਹਾਂ ਕਰ ਸਕਦੇ ਹਨ;

(i) ਨਿਸ਼ਚਿਤਕਾਲੀਨ ਜਾਂ ਮਿਆਦੀ ਜਮ੍ਹਾਂ ਖਾਤਾ:-ਇਸ ਖਾਤੇ ਵਿੱਚ ਇੱਕ ਨਿਸ਼ਚਿਤ ਅਵਧੀ ਲਈ ਰੁਪਿਆ ਜਮ੍ਹਾਂ ਕੀਤਾ ਜਾਂਦਾ ਹੈ। ਜਮ੍ਹਾਂ ਦੀ ਅਵਧੀ ਜਿੰਨੀ ਲੰਬੀ ਹੋਵੇਗੀ, ਵਿਆਜ ਦੀ ਦਰ ਵੀ ਉਨੀ ਉੱਚੀ ਹੁੰਦੀ ਹੈ।

(ii) ਚਾਲੂ ਜਮ੍ਹਾਂ ਖਾਤਾ:- ਇਸ ਖਾਤੇ ਵਿੱਚ ਜਮ੍ਹਾਂ ਕਰਤਾ ਜਿੰਨੀ ਵਾਰ ਚਾਹੇ ਰੁਪਿਆ ਜਮ੍ਹਾਂ ਕਰਾ ਸਕਦਾ ਹੈ ਅਤੇ ਕਦੇ ਵੀ ਲੋੜ ਅਨੁਸਾਰ ਕਢਵਾ ਸਕਦਾ ਹੈ। ਇਸ ਖਾਤੇ ਵਿੱਚ ਆਮ ਤੌਰ ਤੇ ਵਪਾਰੀ ਵਰਗ ਰੁਪਿਆ ਜਮ੍ਹਾਂ ਕਰਵਾਉਂਦਾ ਹੈ। ਆਮ ਤੌਰ ਤੇ ਇਸ ਪ੍ਰਕਾਰ ਦੇ ਜਮ੍ਹਾਂ ਤੇ ਬੈਂਕ ਵਿਆਜ ਨਹੀਂ ਦਿੰਦਾ।

(iii) ਬੱਚਤ ਜਮ੍ਹਾਂ ਖਾਤਾ:-ਇਹ ਖਾਤਾ ਛੋਟੀਆਂ-ਛੋਟੀਆਂ ਬੱਚਤਾਂ ਨੂੰ ਉਤਸ਼ਾਹਿਤ ਕਰਨ ਲਈ ਹੁੰਦਾ ਹੈ। ਇਸ ਖਾਤੇ ਵਿੱਚੋਂ ਇੱਕ ਨਿਸ਼ਚਿਤ ਮਾਤਰਾ ਤੱਕ ਹੀ ਰੁਪਿਆ ਕਢਵਾਇਆ ਜਾ ਸਕਦਾ ਹੈ। ਅਧਿਕ ਰੁਪਿਆ ਕਢਚਵਾਉਣ ਲਈ ਬੈਂਕ ਨੂੰ ਪਹਿਲਾਂ ਸੂਚਿਤ ਕਰਨਾ ਪੈੱਦਾ ਹੈ। ਇਸ ਖਾਤੇ ਤੇ ਬੈਂਕ ਵਿਆਜ ਵੀ ਦਿੰਦਾ ਹੈ ਪਰ ਨਿਸ਼ਚਿਤ ਕਾਲੀਨ ਦੀ ਤੁਲਨਾ ਵਿੱਚ ਘੱਟ।

(iv) ਹੋਮ ਸੇਫ ਬੱਚਤ ਖਾਤਾ:-ਖੈਂਕਾਂ ਨੇ ਇਸ ਖਾਤੇ ਦਾ ਪ੍ਰਚੱਲਨ ਹੁਣੇ ਕੀਤਾ ਹੈ । ਇਸ ਵਿੱਚ ਜਮ੍ਹਾਂ ਕਰਤਾ ਦੇ ਘਰ ਲਈ ਇੱਕ ਗੋਲਕ ਦੇ ਦਿੰਦਾ ਹੈ।ਜਿਸਦੀ ਚਾਬੀ ਬੈਂਕ ਕੌਲ ਹੁੰਦੀ ਹੈ।ਜਮ੍ਹਾਂ ਕਰਤਾ ਥੋੜੀ-ਥੋੜੀ ਬੱਚਤ ਗੋਲਕ ਵਿੱਚ ਪਾਉਂਦਾ ਰਹਿੰਦਾ ਹੈ।ਕੁਝ ਸਮੇਂ ਬਾਅਦ ਬੈਂਕ ਜਾ ਕੇ ਉਹ ਰਾਸ਼ੀ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ। ਇਸ ਪ੍ਰਕਾਰ ਦੇ ਖਾਤੇ ਤੇ ਬੱਚਤ ਜਜ੍ਹਾਂ ਦੀ ਤੁਲਨਾ ਵਿੱਚ ਘੱਟ ਵਿਆਜ ਦਿੱਤਾ ਜਾਂਦਾ ਹੈ।

(v) ਆਵਰਤੀ ਜਮ੍ਹਾਂ ਖਾਤਾ:- ਇਸ ਪ੍ਰਕਾਰ ਦੇ ਖਾਤੇ ਵਿੱਚ ਜਮਾ-ਕਰਤਾ ਇੱਕ ਨਿਸਚਿਤ ਸਮੇਂ ਲਈ ਜਿਵੇਂ 12, 24, 36 ਜਾਂ 60 ਮਹੀਨਿਆਂ ਦੇ ਲਈ ਪ੍ਰਤੀ ਮਹੀਨਾ ਨਿਸ਼ਚਿਤ ਰਕਮ ਜਮ੍ਹਾ ਕਰਵਾ ਸਕਦਾ ਹੈ ।ਇਹ ਰਕਮ ਵਿਸ਼ੇਸ਼ ਹਾਲਤਾਂ ਦੇ ਇਲਾਵਾ ਆਮ ਤੌਰ ਤੇ ਨਿਰਧਾਰਿਤ ਸਮੇ ਤੋ ਪਹਿਲਾਂ ਨਹੀਂ ਕਢਵਾਈ ਜਾ ਸਕਦੀ ।ਜਮਾਂ ਰਾਸ਼ੀ ਤੇ ਵਿਆਜ ਦੀ ਰਕਮ ਵੀ ਖਾਤੇ ਵਿੱਚ ਜਮਾਂ ਹੁੰਦੀ ਜਾਂਦੀ ਹੈ। ਇਸ ਖਾਤੇ ਤੇ ਹੌਰਨਾਂ ਸਾਰੇ ਖਾਤਿਆਂ ਦੇ ਮੁਕਾਬਲੇ ਵਧੇਰੇ ਵਿਆਜ ਮਿਲਦਾ ਹੈ।

 

(2) ਕਰਜ਼ੇ ਦੇਣਾ:- ਬੈਂਕ ਦਾ ਦੂਜਾ ਮੁੱਖ ਕੰਮ ਲੋਕਾਂ ਨੂੰ ਰੁਪਿਆ ਉਧਾਰ ਦੇਣਾ ਹੈ।ਬੈਂਕ ਕੌਲ ਜੋ ਰੁਪਿਆ ਜਮਾਂ ਦੇ ਰੂਪ ਵਿੱਚ ਆਉਂਦਾ ਹੈ ਉਸ ਵਿੱਚੋਇੱਕ ਨਿਸਚਿਤ ਰਾਸ਼ੀ ਨਕਦ ਕੋਸ਼ ਵਿੱਚ ਰੱਖ ਕੇ ਬਾਕੀ ਰੁਪਿਆ ਉਧਾਰ ਦੇ ਦਿੱਤਾ ਜਾਂਦਾ ਹੈ।ਬੈਂਕ ਹੇਠ ਲਿਖੇ ਪ੍ਰਕਾਰ ਦੇ ਕਰਜ਼ੇ ਦਿੰਦਾ ਹੈ:

(i) ਨਕਦ ਸਾਖ:-ਇਸ ਅਧੀਨ ਕਰਜ਼ਦਾਰ ਨੂੰ ਇੱਕ ਨਿਸ਼ਚਿਤ ਰਾਸ਼ੀ ਕਢਵਾਉਣ ਦਾ ਅਧਿਕਾਰ ਦੇ ਦਿੱਤਾ ਜਾਂਦਾ ਹੈ । ਇਸ ਸੀਮਾ ਦੇ ਅੰਦਰ ਹੀ ਕਰਜ਼ਦਾਰ ਲੋੜ ਮੁਤਾਬਿਕ ਰੁਪਿਆ ਕਢਵਾਉਂਦਾ ਰਹਿੰਦਾ ਹੈ ਅਤੇ ਜਮ੍ਹਾਂ ਵੀ ਕਰਵਾਉਂਦਾ ਹੈ। ਅਸਲ ਕਢਵਾਈ ਰਾਸ਼ੀ ਤੇ ਬੈਂਕ ਵਿਆਜ ਲੈਂਦਾ ਹੈ।

(ii) ਓਵਰ ਡਰਾਫਟ:- ਬੈਂਕ ਵਿੱਚ ਚਾਲੂ ਜਮ੍ਹਾਂ ਰੱਖਣ ਵਾਲੇ ਗ੍ਰਾਹਕ ਬੈਂਕ ਨਾਲ ਇੱਕ ਸਮਝੌਤੇ ਦੇ ਮੁਤਾਬਿਕ ਆਪਣੀ ਜਮਾਂ ਤੋਂ ਅਧਿਕ ਰਕਮ ਕਢਵਾਉਣ ਦੀ ਆਗਿਆ ਲੈਂਦੇ ਹਨ ।ਕੱਢੀ ਗਈ ਰਕਮ ਨੂੰ ਓਵਰ ਡਰਾਫਟ ਕਹਿੰਦੇ ਹੈ।

(iii) ਮੰਗ ਕਰਜ਼ੇ:-ਇਹ ਕਰਜੇ ਇਕ ਨਿਸ਼ਚਿਤ ਰਕਮ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ। ਇਹਨਾਂ ਨੂੰ ਵਾਪਿਸ ਕਰਨ ਦੀ ਕੋਈ ਸਮਾਂ ਅਵਧੀ ਨਹੀਂ ਹੁੰਦੀ ਇਹ ਕਰਜ਼ੇ ਵਿਅਕਤੀਗਤ ਜਮਾਨਤ ਤੇ ਜਾਂ ਪਰਿਸੰਪਤੀਆਂ ਦੀ ਜ਼ਮਾਨਤ ਤੇ ਦਿੱਤੇ ਜਾਂਦੇ ਹਨ।

(iv) ਅਲਪ ਅਵਧੀ ਕਰਜ਼ੇ:-ਅਲਪਕਾਲੀਨ ਕਰਜ਼ਿਆਂ ਵਿੱਚ ਅਕਸਰ (ਉ) ਵਿਅਕਤੀਗਤ ਕਰਜ਼ੇ (ਅ) ਕਾਰਜ਼ਕਾਰੀ ਪੂੰਜੀ ਕਰਜ਼ੇ ਸ਼ਾਮਿਲ ਕੀਤੇ ਜਾਂਦੇ ਹਨ। ਇਸ ਪ੍ਰਕਾਰ ਦੇ ਕਰਜ਼ੇ ਤੇ ਵਿਆਜ ਉਸੇ ਦਿਨ ਤੋਂ ਲੱਗਣਾ ਸੁਰੂ ਹੋ ਜਾਂਦਾ ਹੈ। ਇਹ ਕਰਜ਼ੇ ਜ਼ਮਾਨਤ ਤੇ ਦਿੱਤੇ ਜਾਂਦੇ ਹਨ।

 

(2) ਗੌਣ ਕੰਮ:-ਬੇਂਕ ਮੁੱਖ ਕੰਮਾਂ ਤੋਂ ਇਲਾਵਾ ਕਈ ਗੌਣ ਕੰਮ ਵੀ ਕਰਦੇ ਹਨ ਜੋ ਹੇਠ ਲਿਖੇ ਹਨ;

 

(1) ਏਜੰਟ ਦੇ ਰੂਪ ਵਿੱਚ:-ਖੈਂਕ ਆਪਣੇ ਗ੍ਰਾਹਕਾਂ ਲਈ ਭਿੰਨ-ਭਿੰਨ ਤਰੀਕਿਆਂ ਨਾਲ ਏਜੰਟ ਦਾ ਕੰਮ ਵੀ ਕਰਦਾ ਹੈ।

(i) ਭਿੰਨ-ਭਿੰਨ ਮਦਾਂ ਨੂੰ ਇਕੱਠਾ ਕਰਨਾ ਅਤੇ ਭੁਗਤਾਨ ਕਰਨਾ:-ਖੈਂਕ ਆਪਣੇ ਗ੍ਰਾਹਕਾਂ ਵੱਲੋਂ ਚੈਕ, ਕਿਰਾਇਆ ਵਿਆਜ ਆਦਿ ਇਕੱਠਾ ਕਰਦਾ ਅਤੇ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਕਰਾਂ, ਬੀਮੇ ਦੀਆਂ ਕਿਸ਼ਤਾਂ ਦੀ ਅਦਾਇਗੀ ਕਰਦਾ ਹੈ।

(ii) ਪ੍ਰਤੀਭੂਤੀਆਂ (Securities) ਦੀ ਖਰੀਦ ਅਤੇ ਵਿਕਰੀ:- ਬੈਂਕ ਆਪਣੇ ਗ੍ਰਾਹਕਾਂ ਲਈ ਭਿੰਨ-ਭਿੰਨ ਪ੍ਰਕਾਰ ਦੇ ਸ਼ੇਅਰ ਅਤੇ ਸਟਾਕ ਦੀ ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਵਲੋਂ ਪ੍ਰਤੀਭੂਤੀਆਂ ਨੂੰ ਖਰੀਦਣ, ਵੇਚਣ ਅਤੇ ਉਹਨਾਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਵੀ ਕਰਦਾ ਹੈ।

(iii) ਟ੍ਰਸਟੀ ਅਤੇ ਪ੍ਰਬੰਧ:- ਬੈਂਕ ਆਪਣੇ ਗ੍ਰਾਹਕਾਂ ਦੇ ਆਦੇਸ਼ ਤੇ ਹੀ ਉਨ੍ਹਾਂ ਦੀ ਸੰਪਤੀ ਦੇ ਟ੍ਰਸਟੀ ਅਤੇ ਪ੍ਰਬੰਧਕ ਦਾ ਕੰਮ ਵੀ ਕਰਦਾ ਹੈ।

(iv) ਰੁਪਿਆ ਭੇਜਨਾ:- ਇੱਕ ਥਾਂ ਤੋਂ ਦੂਜੇ ਥਾਂ ਰੁਪਿਆ ਭੇਜਣ ਵੀ ਬੈਂਕਾਂ ਦਾ ਇੱਕ ਮਹੱਤਵਪੂਰਨ ਕੰਮ ਹੈ। ਇਹ ਕੰਮ ਬੈਂਕ ਡਰਾਫਟ ਦੁਆਰਾ ਕੀਤਾ ਜਾਂਦਾ ਹੈ।

(v) ਵਿਦੇਸ਼ੀ ਮੁਦਰਾ ਦੀ ਖਰੀਦ-ਵੇਚ:- ਬੈਂਕ ਵਿਦੇਸ਼ੀ ਮੁਦਰਾ ਦੀ ਖਰੀਦ-ਵੇਚ ਕਰਕੇ ਅੰਤਰਰਾਸ਼ਟਰੀ ਵਪਾਰ ਨੂੰ ਪ੍ਰੋਤਸਾਹਨ ਦਿੰਦੇ ਹਨ। ਜਿਆਦਾਤਰ ਇਹ ਕੰਮ ਵਿਦੇਸ਼ੀ ਵਟਾਂਦਰਾ ਬੈਂਕਾਂ ਦੁਆਰਾ ਕੀਤਾ ਜਾਂਦਾ ਹੈ।

(vi) ਸੰਦਰਭ ਪੱਤਰ (Letter of reference):- ਬੈਂਕ ਆਪਣੇ ਗ੍ਰਾਹਕਾਂ ਦੀ ਆਰਥਿਕ ਸਥਿਤੀ ਦੀ ਸੂਚਨਾ ਦੇਸ਼ ਵਿਦੇਸ਼ ਦੇ ਵਪਾਰੀਆਂ ਨੂੰ ਦਿੰਦਾ ਹੈ।

(vii) ਨਵੇਂ ਸ਼ੇਅਰਾਂ ਦੇ ਅਣਵਿਕੇ ਅੰਸ਼ਾਂ ਦੇ ਖਰੀਦਣ ਦਾ ਭਰੋਸਾ:- ਨਵੇ ਸ਼ੇਅਰਾਂ ਦੇ ਅਣਵਿਕੇ ਅੰਸ਼ਾਂ ਦੇ ਖਰੀਦਣ ਦਾ ਭਰੌਸਾ ਬੈਂਕ ਦਿੰਦੇ ਹਨ।ਬੈਂਕ ਨਿੱਜੀ ਆਧਾਰ ਤੇ ਚੁਣੇ ਹੋਏ ਨਿਵੇਸ਼ਕਾਂ ਦੇ ਵਿੱਚ ਪ੍ਰਤੀਭੂਤੀਆਂ ਦੀ ਵਿਕਰੀ ਦੀ ਵਿਵਸਥਾ ਵੀ ਕਰਦੇ ਹਨ।

(2) ਸਧਾਰਨ ਉਪਭੋਗਤਾ ਦੀਆਂ ਸੇਵਾਵਾਂ:- ਵਪਾਰਿਕ ਬੈਂਕ ਕੁਝ ਇਸ ਪ੍ਰਕਾਰ ਦੇ ਕੰਮ ਵੀ ਕਰਦੇ ਹਨ ਜਿੰਨਾਂ ਨਾਲ ਸਮਾਜ ਦੇ ਲੋਕਾਂ ਨੂੰ ਕਾਫੀ ਲਾਭ ਹੁੰਦਾ ਹੈ। ਇਹ ਕੰਮ ਹੇਠ ਲਿਖੇ ਹਨ;

(i) ਲਾਕਰ ਦੀ ਸੁਵਿਧਾ:- ਬੈਂਕ ਆਪਣੇ ਗ੍ਰਾਹਕਾਂ ਨੂੰ ਲਾਕਰਾਂ ਦੀ ਸੁਵਿਧਾ ਵੀ ਦਿੰਦੇ ਹਨ, ਜਿੰਨਾਂ ਵਿੱਚ ਲੋਕ ਸੌਨੇ- ਚਾਂਦੀ ਦੇ ਜ਼ੇਵਰ ਅਤੇ ਹੋਰ ਲੋੜੀਂਦੇ ਕਾਗਜ਼ ਪੱਤਰ ਰੱਖ ਸਕਦੇ ਹਨ।

(ii) ਯਾਤਰੀ ਚੈਕ ਅਤੇ ਸਾਖ ਪ੍ਰਮਾਣ ਪੱਤਰ:- ਬੈਂਕ ਆਪਣੇ ਗ੍ਰਾਹਕਾਂ ਨੂੰ ਯਾਤਰਾ ਤੇ ਜਾਣ ਸਮੇਂ ਨਕਦ ਰਾਸ਼ੀ ਆਪਣੇ ਨਾਲ ਨਹੀਂ ਲੈ ਜਾ ਕੇ, ਸੁਰੱਖਿਆ ਦੀ ਦ੍ਰਿਸ਼ਟੀ ਨਾਲ ਅਠੰ, ਯਾਤਰੀ ਚੈਕ ਅਤੇ ਸਾਖ ਪ੍ਰਮਾਣ ਪੱਤਰਾਂ ਦੀ ਸਹੂਲਤ ਦਿੰਦਾ ਹੈ ।

(iii) ਵਪਾਰਿਕ ਸੂਚਨਾਵਾਂ ਅਤੇ ਅੰਕੜੇ:- ਬੈਂਕ ਆਰਥਿਕ ਸਥਿਤੀ ਸਬੰਧੀ ਜਾਣੂ ਹੋਣ ਕਰਕੇ ਵਪਾਰ ਸਬੰਧੀ ਸੂਚਨਾਵਾਂ ਅਤੇ ਅੰਕੜੇ ਇਕੱਠੇ ਕਰਕੇ ਆਲਣੇ ਗ੍ਰਾਹਕਾਂ ਨੂੰ ਵਿੱਤੀ ਮਾਮਲਿਆਂ ਤੇ ਸਲਾਹ ਦਿੰਦੇ ਹਨ।

(iv) ਵਸਤੂਆਂ ਦੀ ਆਵਾਜਾਈ ਵਿੱਚ ਸਹਾਇਤਾ:- ਵੱਡੇ-ਵੱਡੇ ਵਪਾਰੀ ਆਪਣੇ ਗ੍ਰਾਹਕਾਂ ਨੂੰ ਮਾਲ ਭੇਜ ਕੇ ਉਸ ਦੀ ਬਿਲਟੀ ਬੈਂਕ ਵਿੱਚ ਭੇਜ ਦਿੰਦੇ ਹਨ ਖਰੀਦਦਾਰ ਬੈਂਕ ਵਿੱਚ ਰੁਪਿਆ ਜਮ੍ਹਾਂ ਕਰਵਾ ਕੇ ਉਸ ਬਿਲਟੀ ਨੂੰ ਛੁਡਵਾ ਲੈਂਦੇ ਹਨ।

 

(3) ਸਮਾਜਿਕ ਕੰਮ:-ਆਧੁਨਿਕ ਸਮੇਂ ਵਿੱਚ ਵਪਾਰਿਕ ਬੈਂਕ ਦੇਸ਼ ਦੇ ਵਿਕਾਸ ਅਤੇ ਸਮਾਜਿਕ ਕਲਿਆਣ ਲਈ ਹੇਠ ਲਿਖੋ ਮਹੱਤਵਪੂਰਨ ਕਮ ਵੀ ਕਰਦੇ ਹਨ;

 

(i) ਪੂੰਜੀ ਨਿਰਮਾਣ:- ਵਪਾਰਿਕ ਬੈਂਕ ਲੋਕਾਂ ਦੀ ਬੱਚਤ ਨੂੰ ਇਕੱਠਾ ਕਰਦੇ ਹਨ ਅਤੇ ਉਨ੍ਹਾਂ ਨੂੰ ਉਤਪਾਦਕ ਕੰਮਾਂ ਵਿੱਚ ਨਿਵੇਸ਼ ਕਰਦੇ ਹਨ ਇਸ ਦੇ ਫਲਸਰੂਪ ਉਹ ਪੂੰਜੀ ਨਿਰਮਾਣ ਦੀ ਦਰ ਵਧਾਉਣ ਵਿੱਚ ਸਹਾਇਕ ਹੁੰਦੇ ਹਨ।

(ii) ਨਵ-ਪਰਿਵਰਤਨਾਂ ਨੂੰ ਉਤਸ਼ਾਹ:- ਬੈਂਕ ਉਦਮੀਆਂ ਨੂੰ ਸਾਖ਼ ਦੇਣ ਕਰਕੇ ਨਵ-ਪਰਿਵਰਤਨਾਂ ਨੂੰ ਉਤਸ਼ਾਹ ਦਿੰਦੇ ਹਨ।ਇਸ ਨਾਲ ਨਵੀਆਂ ਵਸਤਾਂ ਦੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ। ਇਸ ਦਾ ਆਰਥਿਕ ਵਿਕਾਸ ਤੇ ਚੰਗਾ ਪ੍ਰਭਾਵ ਪੈਂਦਾ ਹੈ।

(iii) ਨਿਵੇਸ਼- ਸਹਾਇਕ ਵਿਆਜ ਦਰ ਢਾਂਚਾ:-ਬੈਂਕ ਵਿਆਜ ਦਰ ਨੂੰ ਇਸ ਤਰ੍ਹਾਂ ਨਿਰਧਾਰਿਤ ਕਰਦੇ ਹਨ ਕਿ ਉਦਮੀਆਂ ਅਤੇ ਵਪਾਰੀਆਂ ਨੂੰ ਨਿਵੇਸ਼ ਕਰਨ ਲਈ ਪ੍ਰੌਤਸਾਹਨ ਮਿਲਦਾ ਹੈ।

(iv) ਪੇਂਡੂ ਖੇਤਰ ਦੇ ਵਿਕਾਸ ਵਿੱਚ ਯੋਗਦਾਨ:-ਵਪਾਰਿਕ ਬੈਂਕ ਪੇਂਡੂ ਖੇਤਰ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ।ਉਹ ਕਿਸਾਨਾਂ ਨੂੰ ਉੱਤਮ ਬੀਜ, ਭੂਮੀ ਸੁਧਾਰ ,ਖੇਤੀ ਯੰਤਰ ਆਦਿ ਖਰੀਦਣ ਲਈ ਰਿਆਇਤੀ ਵਿਆਜ ਦਰ ਤੇ ਉਚਿਤ ਮਾਤਰਾ ਵਿੱਚ ਕਰਜ਼ੇ ਦਿੰਦੇ ਹਨ।

(v) ਬਾਜ਼ਾਰ ਮੰਗ ਵਾਧੇ ਵਿੱਚ ਸਹਾਇਕ:-ਅਲਪ ਵਿਕਸਤ ਦੇਸ਼ਾਂ ਵਿੱਚ ਲੋਕਾਂ ਦੀ ਆਮਦਨ ਘੱਟ ਹੋਣ ਕਰਕੇ ਉਪਭੋਗਤਾ ਵਸਤੂਆਂ ਦੀ ਮੰਗ ਘੱਟ ਹੁੰਦੀ ਹੈ।ਬੈਂਕ ਗ੍ਰਾਹਕਾਂ ਨੂੰ ਉਪਭੋਗਤਾ ਵਸਤੂਆਂ ਖਰੀਦਣ ਲਈ

(vi) ਮੌਦ੍ਰਿਕ ਨੀਤੀ ਨੂੰ ਲਾਗੂ ਕਰਨਾ:-ਹਰੇਕ ਅਲਪਵਿਕਸਤ ਦੇਸ਼ ਦੀ ਸਰਕਾਰ ਅਤੇ ਕੇੱਦਰੀ ਬੈਂਕ ਲਈ ਆਪਣੀ ਹੈ।ਦੇਸ਼ ਦੀ ਮੌਦ੍ਰਿਕ ਨੀਤੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵਪਾਰਿਕ ਬੈਂਕਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੁੰਦਾ ਹੈ। ਉਹ ਕੇਂਦਰੀ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਸਾਖ ਦਾ ਵਿਸਥਾਰ ਅਤੇ ਸੰਕੁਚਨ ਕਰਦੇ ਹਨ।

(vii) ਰੁਜ਼ਗਾਰ ਦੇ ਮੌਕੇ:- ਵਪਾਰਿਕ ਬੈਂਕ ਰੁਜ਼ਗਾਰ ਦੇ ਮੌਕੇ ਵਧਾਉਣ ਵਿੱਚ ਸਹਾਇਕ ਸਿੱਧ ਹੁੰਦੇ ਹਨ। ਬੇਰੁਜ਼ਗਾਰ ਨੌਜਵਾਨਾਂ ਨੂੰ ਬੈਂਕ ਉਚਿਤ ਵਿਆਜ ਦਰ ਤੇ ਢੁਕਵੀਂ ਮਾਤਰਾ ਵਿੱਚ ਸਾਖ ਦੇ ਕੇ ਸਵੈ-ਰੁਜ਼ਗਾਰ ਦੀ ਵਿਵਸਥਾ ਕਰ ਸਕਦੇ ਹਨ।

 

ਪ੍ਰ:2. ਕੇਂਦਰੀ ਬੈਂਕ ਤੋਂ ਕੀ ਭਾਵ ਹੈ? ਕੇਂਦਰੀ ਬੈਂਕ ਦੇ ਵੱਖ-ਵੱਖ ਕੰਮਾਂ ਦਾ ਵਰਣਨ ਕਰੋ।

ਉੱਤਰ:- ਕੇਂਦਰੀ ਬੈਂਕ ਦੇਸ਼ ਦਾ ਉੱਚਤਮ ਬੈਂਕ ਹੈ।ਦੇਸ਼ ਦੀ ਸਮੁੱਚੀ ਮੌਦ੍ਰਿਕ ਅਤੇ ਬੈਂਕਿੰਗ ਪ੍ਰਣਾਲੀ ਨੂੰ ਕਾਬੂ ਕਰਦਾ ਹੈ। ਇਹ ਬੈਂਕ ਦੇਸ਼ ਵਿੱਚ ਸਾਰੇ ਨੋਟ ਛਾਪਦਾ ਹੈ, ਸਰਕਾਰ ਦੇ ਬੈਂਕ ਦਾ ਕਾਰਜ ਕਰਦਾ ਹੈ। ਦੇਸ਼ ਵਿੱਚ ਮੁਦਰਾ ਦੀ ਸਿਸਟਮ, ਕੇਂਦਰੀ ਬੈਂਕ ਹਨ।

ਸੈਮੁਅਲ ਦੇ ਅਨੁਸਾਰ, “ਕੇਂਦਰੀ ਬੈਂਕ ਦਾ ਇੱਕ ਮੁੱਖ ਕਾਰਜ ਹੈ ।ਉਹ ਅਰਥਵਿਵਸਥਾ, ਮੁਦਰਾ ਦੀ ਪੂਰਤੀ ਅਤੇ ਸਾਖ ਨਿਯੰਤਰਣ ਕਰਨ ਦਾ ਕੰਮ ਕਰਦਾ ਹੈ

 

ਕੇਂਦਰੀ ਬੈਂਕ ਦੇ ਕਾਰਜ਼:- ਇੱਕ ਕੇਂਦਰੀ ਬੈਂਕ ਵੱਲੋਂ ਕੀਤੇ ਜਾਣ ਵਾਲੇ ਕਾਰਜ਼ ਹੇਠ ਲਿਖੇ ਹਨ;

 

(1) ਨੋਟ ਜਾਰੀ ਕਰਨਾ:- ਵਰਤਮਾਨ ਸਮੇਂ ਵਿੱਚ ਸੰਸਾਰ ਦੇ ਹਰੇਕ ਦੇਸ਼ ਵਿੱਚ ਨੋਟ ਛਾਪਣ ਦਾ ਏਕਾਧਿਕਾਰ ਸਿਰਫ ਕੇੱਦਰੀ ਬੈਂਕ ਨੂੰ ਹੀ ਪ੍ਰਾਪਤ ਹੁੰਦਾ ਹੈ ਅਤੇ ਕੇਂਦਰੀ ਬੈਂਕ ਦੁਆਰਾ ਜਾਰੀ ਕੀਤੇ ਗਏ ਨੋਟ ਸਾਰੇ ਦੇਸ਼ ਵਿੱਚ ਅਸੀਮਤ ਕਾਨੂੰਨੀ ਟੈਂਡਰ ਦੇ ਰੂਪ ਵਿੱਚ ਘੋਸ਼ਿਤ ਹੁੰਦੇ ਹਨ।

(2) ਸਰਕਾਰ ਦਾ ਬੈਂਕ:-ਕੇਂਦਰੀ ਬੈਂਕ ਸਰਕਾਰ ਦੇ ਬੈਂਕ, ਏਜੰਟ ਅਤੇ ਵਿੱਤੀ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਦਾ ਹੈ।ਇਹ ਸਰਕਾਰੀ ਵਿਭਾਗਾਂ ਦੇ ਖਾਤੇ ਰੱਖਦਾ ਹੈ।ਸਰਕਾਰੀ ਕੌਸ਼ਾਂ ਦੀ ਵਿਵਸਥਾ ਕਰਦਾ ਹੈ। ਇਹ ਸਰਕਾਰ ਲਈ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇ' ਵਪਾਰਿਕ ਬੈਂਕ ਆਪਣੇ ਗ੍ਰਾਹਕਾਂ ਲਈ ਕਰਦਾ ਹੈ।ਲੋੜ ਪੈਣ ਤੇ ਸਰਕਾਰ ਨੂੰ ਬਿਨਾਂ ਵਿਆਜ ਕਰਜ਼ੇ ਦਿੰਦਾ ਹੈ।

(3) ਬੈਂਕਾਂ ਦਾ ਬੈੱਕ:-ਕੇਂਦਰੀ ਬੈਂਕ ਦੇਸ਼ ਦੇ ਹੌਰ ਬੈਂਕਾਂ ਦੇ ਲਈ ਬੈਂਕਰ ਦਾ ਕੰਮ ਕਰਦਾ ਹੈ ।ਕੇਂਦਰੀ ਬੈਂਕ ਦਾ ਹੌਰਨਾਂ ਬੈਂਕਾਂ ਨਾਲ ਲਗਭਗ ਉਹੀ ਸਬੰਧ ਹੁੰਦਾ ਹੈ ਜੋ ਇੱਕ ਸਧਾਰਨ ਬੈਂਕ ਦਾ ਆਪਣੇ ਗ੍ਰਾਹਕਾਂ ਨਾਲ ਹੁੰਦਾ ਹੈ।ਕੇਂਦਰੀ ਬੈਂਕ ਹੌਰਨਾਂ ਬੈਂਕਾਂ ਦੇ ਨਕਦ ਕੋਸ਼ ਦਾ ਕੁਝ ਹਿੱਸਾ ਆਪਣੇ ਕੌਲ ਜਮਾਂ ਦੇ ਰੂਪ ਵਿੱਚ ਰੱਖਦਾ ਹੈ।

(4) ਬੈਂਕਾਂ ਦਾ ਨਿਰੀਖਣ:- ਬੈਂਕਾਂ ਦਾ ਬੈਂਕ ਹੋਣ ਕਰਕੇ, ਕੇਂਦਰੀ ਬੈਂਕ ਵਪਾਰਿਕ ਬੈਂਕਾਂ ਦਾ ਨਿਰੀਖਣ ਵੀ ਕਰਦਾ ਹੈ ।ਇਸ ਲਈ ਉਸ ਨੂੰ ਇਹ ਕੰਮ ਕਰਨੇ ਪੈਂਦੇ ਹਨ ;(i) ਵਪਾਰਿਕ ਬੈਕਾਂ ਨੂੰ ਲਾਇਸੈਂਸ ਦੇਣਾ (ii) ਦੇਸ਼ ਦੇ ਭਿੰਨ- ਭਿੰਨ ਹਿਸਿਆਂ ਅਤੇ ਵਿਦੇਸ਼ਾਂ ਵਿੱਚ ਵਪਾਰਿਕ ਬੈਂਕਾਂ ਦੀਆਂ ਸ਼ਾਖਾਵਾਂ ਖੁਲਵਾ ਕੇ ਉਨ੍ਹਾਂ ਦਾ ਵਿਸਥਾਰ ਕਰਨਾ (iii) ਵਪਾਰਿਕ ਬੈਂਕਾਂ ਦਾ ਵਿਲੀਨ (#9&) ਅਤੇ (।੪) ਬੈਂਕਾਂ ਦੇ ਖਾਤਮੇ।

(5) ਅੰਤਿਮ ਰਿਣ ਦਾਤਾ:-ਦੇਸ਼ ਦੇ ਹੋਰਨਾਂ ਬੈਂਕਾਂ ਲਈ ਕੇਂਦਰੀ ਬੈਂਕ ਅੰਤਿਮ ਰਿਣਦਾਤੇ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਦਾ ਅਰਥ ਇਹ ਹੈ ਕਿ ਕਿਸੇ ਵਪਾਰਿਕ ਬੈਂਕ ਨੂੰ ਕਿਤੋਂ ਵੀ ਕਰਜ਼ਾ ਨਹੀਂ ਮਿਲਦਾ ਤਾਂ ਉਹ ਕੇੱਦਰੀ ਬੈਂਕ ਤੋਂ ਕਰਜ਼ੇ ਦੀ ਮੰਗ ਕਰਦਾ ਹੈ।

(6) ਦੇਸ਼ ਦੇ ਵਿਦੇਸ਼ੀ ਮੁਦਰਾ ਕੋਸ਼ਾਂ ਦਾ ਸੰਰਖਕ:- ਕੇਂਦਰੀ ਬੈਂਕ ਅੰਤਰਰਾਸ਼ਟਰੀ ਕੋਸ਼ ਦੇ ਸੰਰਖਕ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ।ਕੇਂਦਰੀ ਬੈਂਕ ਵਿਦੇਸ਼ੀ ਮੁਦਰਾਵਾਂ ਦੇ ਕੌਸ਼ਾਂ ਦਾ ਭੰਡਾਰ ਰੱਖਦਾ ਹੈ।

(7) ਨਿਪਟਾਰਾ ਘਰ ਦਾ ਕਾਰਜ਼:-ਕੇਂਦਰੀ ਬੈਂਕ ਸਮਾਸ਼ੋਧਨ ਘਰ ਦਾ ਕੰਮ ਵੀ ਕਰਦਾ ਹੈ।ਇਸ ਦਾ ਅਰਥ ਇਹ ਹੈ ਕਿ ਕੇਂਦਰੀ ਬੈਂਕ ਦੂਜੇ ਬੈਂਕਾਂ ਦਾ ਹਿਸਾਬ-ਕਿਤਾਬ ਵੀ ਰੱਖਦਾ ਹੈ। ਹਰੇਕ ਬੈਂਕ ਦਾ ਕੇਂਦਰੀ ਬੈਂਕ ਵਿੱਚ ਖਾਤਾ ਹੁੰਦਾ ਹੈ। ਇਸ ਤਰ੍ਹਾਂ ਇਨ੍ਹਾਂ ਬੈਂਕਾਂ ਦੇ ਕੋਲ ਇੱਕ-ਦੂਜੇ ਦੇ ਚੈਕ ਆਉਂਦੇ ਹਨ, ਇਨ੍ਹਾਂ ਦਾ ਭੁਗਤਾਨ ਕੇਂਦਰੀ ਬੈਂਕ ਦੁਆਰਾ ਹੁੰਦਾ ਹੈ।

(8) ਸਾਖ ਮੁਦਰਾ ਦਾ ਨਿਯੰਤਰਣ:-ਅਸਲ ਵਿੱਚ ਕੇਂਦਰੀ ਬੈਂਕ ਦਾ ਸਭ ਤੋਂ ਮਹੱਤਵਪੂਰਨ ਕੰਮ ਵਪਾਰਿਕ ਬੈੱਕਾਂ ਦੀ ਸਾਖ ਸਬੰਧੀ ਕਿਰਿਆਵਾਂ ਦਾ ਨਿਯੰਤਰਣ ਕਰਨਾ ਹੈ।ਸਾਖ ਨਿਯੰਤਰਣ ਤੋਂ ਭਾਵ ਸਾਖ ਮੁਦਰਾ ਦੀ ਮਾਤਰਾ ਵਿੱਚ ਦੇਸ਼ ਦੀਆਂ ਮੌਦ੍ਰਿਕ ਲੌੜਾਂ ਮੁਤਾਬਿਕ ਕਮੀ ਜਾਂ ਵਾਧਾ ਕਰਨਾ।

(9) ਅੰਕੜੇ ਇਕੱਠੇ ਕਰਨਾ:- ਕੇਂਦਰੀ ਖੈਂਕ ਆਰਥਿਕ ਸੂਚਨਾਵਾਂ ਅਤੇ ਅੰਕੜਿਆਂ ਨੂੰ ਇਕੱਠਾ ਕਰਦਾ ਹੈ ਅਤੇ ਸਮੇਂ-ਸਮੇਂ ਪ੍ਰਕਾਸ਼ਿਤ ਕਰਦਾ ਹੈ।

(10) ਹੋਰ ਕਾਰਜ਼:-ਉਪਹਲੇ ਕਾਰਜ਼ਾਂ ਤੋਂ ਇਲਾਵਾ, ਕੇਂਦਰੀ ਬੈਂਕ ਕੁਝ ਹੌਰ ਕੰਮ ਵੀ ਕਰਦਾ ਹੈ ਜੋ ਇਸ ਪ੍ਰਕਾਰ ਹਨ;

(i) ਖੇਤੀ ਵਿੱਤ:-ਕਈ ਦੇਸ਼ਾਂ ਦੇ ਕੇਂਦਰੀ ਬੈਂਕ ਜਿਵੇਂ ਭਾਰਤ ਦਾ RBI, ਖੇਤੀ ਵਿਕਾਸ ਦੇ ਲਈ ਸਾਖ ਸੁਵਿਧਾਵਾਂ ਦੀ ਵਿਵਸਥਾ ਵੀ ਕਰਦਾ ਹੈ।

(ii) ਅੰਤਰਰਾਸ਼ਟਰੀ ਮੁਦਰਾ ਸਮੇਲਨ:-ਕੇਂਦਰੀ ਬੈਂਕ ਅੰਤਰਰਾਸ਼ਟਰੀ ਸਮੇਲਨਾਂ ਜਿਵੇ IMF ਜਾਂ World Bank ਅਤੇ ਹੌਰਨਾਂ ਸਮੇਲਨਾਂ ਵਿੱਚ ਆਪਣੇ ਦੇਸ਼ ਦੇ ਪ੍ਰਤੀਨਿਧ ਭੇਜਦਾ ਹੈ।

(iii) ਮੁਦਰਾ ਅਤੇ ਬਿਲ ਬਾਜ਼ਾਰ:-ਕੇਂਦਰੀ ਬੈਂਕ ਮੁਦਰਾ ਉਤੇ ਬਿਲ ਬਾਜ਼ਾਰ ਸੰਗਠਿਤ ਕਰਨ ਦਾ ਕਾਰਜ਼ ਵੀ ਕਰਦਾ ਹੈ।

(iv) ਫਟੇ ਪੁਰਾਨੇ ਨੋਟ ਵਾਪਿਸ ਲੈਣਾ:-ਕੇਂਦਰੀ ਬੈਂਕ ਫਟੇ ਪੁਰਾਨੇ ਨੋਟਾਂ ਨੂੰ ਵਾਪਿਸ ਲੈ ਕੇ ਉਨ੍ਹਾਂ ਦੀ ਥਾਂ ਨਵੇ ਨੋਟ ਦੇ ਦਿੰਦਾ ਹੈ।