ਪਾਠ-12 ਸਰਕਾਰੀ ਬਜਟ ਤੇ ਅਰਥ-ਵਿਵਸਥਾ
(ਦੋ ਅੰਕਾਂ ਵਾਲੇ ਪ੍ਰਸ਼ਨ)
ਪ੍ਰ:-1. ਬਜਟ ਕੀ ਹੁੰਦਾ ਹੈ?
ਉੱਤਰ:-ਸਰਕਾਰੀ ਬਜਟ ਇੱਕ ਵਿਤੀ ਸਾਲ ਵਿੱਚ ਸਰਕਾਰ ਦੀਆਂ ਅਨੁਮਾਨਿਤ ਪ੍ਰਾਪਤੀਆਂ ਤੇ ਅਨੁਮਾਨਿਤ ਖ਼ਰਚ ਦਾ ਵਿਵਰਣ ਹੈ।
ਪ੍ਰ:-2. ਸੰਤੁਲਤ ਬਜਟ ਤੋਂ ਕੀ ਭਾਵ ਹੈ?
ਉੱਤਰ:-ਸੰਤੁਲਿਤ ਬਜਟ ਉਹ ਬਜਟ ਹੈ ਜਿਸ ਵਿੱਚ ਸਰਕਾਰੀ ਖ਼ਰਚ ਤੇ ਸਰਕਾਰੀ ਪ੍ਰਾਪਤੀਆਂ ਬਰਾਬਰ ਹੁੰਦੀਆਂ ਹਨ।
ਪ੍ਰ:-3. ਘਾਟੇ ਦੇ ਬਜਟ ਦੀ ਪਰਿਭਾਸ਼ਾ ਦਿਓ।
ਉੱਤਰ:-ਘਾਟੇ ਦਾ ਬਜਟ ਉਹ ਬਜਟ ਹੈ ਜਿਸ ਵਿੱਚ ਸਰਕਾਰੀ ਖ਼ਰਚ, ਸਰਕਾਰੀ ਪ੍ਰਾਪਤੀਆਂ ਤੋਂ` ਵੱਧ ਹੁੰਦਾ ਹੈ ਜਾਂ ਬਜਟ ਘਾਟਾ ਸਰਕਾਰ ਦਾ ਕੁੱਲ ਖ਼ਰਚ, ਕੁੱਲ ਪ੍ਰਾਪਤੀਆਂ ਤੋਂ ਜਿਆਦਾ ਹੁੰਦਾ ਹੈ।
ਪ੍ਰ:-4.ਰਾਜਸਵ ਬਜਟ ਤੋਂ ਕੀ ਭਾਵ ਹੈ?
ਉੱਤਰ:-ਰਾਜਸਵ ਬਜਟ ਇੱਕ ਵਿੱਤੀ ਸਾਲ ਵਿੱਚ ਅਨੁਮਾਨਿਤ ਰਾਜਸਵ ਪ੍ਰਾਪਤੀਆਂ ਤੇ ਅਨੁਮਾਨਿਤ ਰਾਜਸਵ ਖ਼ਰਚਿਆਂ ਦਾ ਵਿਵਰਣ ਹੈ ।ਭਾਵ ਇਸ ਵਿੱਚ ਸਰਕਾਰ ਦੀਆਂ ਰਾਜਸਵ ਪ੍ਰਾਪਤੀਆਂ ਤੇ ਰਾਜਸਵ ਖ਼ਰਚ ਸ਼ਾਮਿਲ ਹੁੰਦਾ ਹੈ।
ਪ੍ਰ:-5. ਪੂੰਜੀਗਤ ਬਜਟ ਤੋ ਕੀ ਭਾਵ ਹੈ?
ਉੱਤਰ:- ਪੂੰਜੀਗਤ ਬਜਟ ਇੱਕ ਵਿੱਤੀ ਸਾਲ ਵਿੱਚ ਅਨੁਮਾਨਿਤ ਪੂੰਜੀਗਤ ਪ੍ਰਾਪਤੀਆਂ ਤੇ ਅਨੁਮਾਨਿਤ ਪੂੰਜੀਗਤ ਖ਼ਰਚਿਆਂ ਦਾ ਵਿਵਰਣ ਹੈ ।ਭਾਵ ਇਸ ਵਿੱਚ ਸਰਕਾਰ ਦੀਆਂ ਪੂੰਜੀਗਤ ਪ੍ਰਾਪਤੀਆਂ ਤੇ ਪੂੰਜੀਗਤ ਖ਼ਰਚ ਸ਼ਾਮਿਲ ਹੁੰਦਾ ਹੈ।
ਪ੍ਰ:-6.ਪ੍ਰਾਥਮਿਕ ਘਾਟੇ ਤੋ ਕੀ ਭਾਵ ਹੈ?
ਉੱਤਰ:-ਪ੍ਰਾਥਮਿਕ ਘਾਟਾ ਰਾਜਕੌਸ਼ੀ ਘਾਟੇ ਤੇ ਵਿਆਜ ਦੇ ਭੁਗਤਾਨ ਦਾ ਅੰਤਰ ਹੈ ।ਇਸ ਦਾ ਅਨੁਮਾਨ ਹੇਠ ਲਿਖੇ
ਅਨੁਸਾਰ ਲਗਾਇਆ ਜਾਂਦਾ ਹੈ;
ਪ੍ਰਾਥਮਿਕ ਘਾਟਾ = ਰਾਜਕੋਸ਼ੀ ਘਾਟਾ - ਵਿਆਜ ਭੁਗਤਾਨ
ਪ੍ਰ:-7. ਅਪ੍ਰਤੱਖ ਕਰ ਦੀ ਪਰਿਭਾਸ਼ਾ ਦਿਓ।
ਉੱਤਰ:-ਅਪ੍ਰਤੱਖ ਕਰ ਉਹ ਕਰ ਹਨ ਜਿਸ ਨੂੰ ਸਰਕਾਰ ਦਾ ਭੁਗਤਾਨ ਇੱਕ ਵਿਅਕਤੀ ਰਾਹੀ' ਕੀਤਾ ਜਾਂਦਾ ਹੈ ਪਰ ਇਸ ਦਾ ਭਾਰ ਕਿਸੇ ਹੋਰ ਵਿਅਕਤੀ ਨੂੰ ਚੁੱਕਣਾ ਪੈਂਦਾ ਹੈ।
ਪ੍ਰ:-8. ਪ੍ਰਤੱਖ ਕਰ ਦੀ ਪਰਿਭਾਸ਼ਾ ਦਿਓ।
ਉੱਤਰ:- ਪ੍ਰਤੱਖ ਕਰ ਉਹ ਕਰ ਹੈ ਜਿਸ ਦਾ ਅੰਤਿਮ ਭਾਰ ਉਸੇ ਵਿਅਕਤੀ ਨੂੰ ਉਠਾਉਣਾ ਪੈਂਦਾ ਹੈ ਜੋ ਉਸ ਦਾ ਭੁਗਤਾਨ ਕਰਦਾ ਹੈ ।ਇਸ ਦੇ ਭਾਰ ਨੂੰ ਦੂਜਿਆਂ ਤੇ ਨਹੀਂ ਨੌਸਿਆ ਜਾ ਸਕਦਾ।
(ਛੇ ਅੰਕਾਂ ਵਾਲੇ ਪ੍ਰਸ਼ਨ)
ਪ੍ਰ:-1. ਬਜਟ ਕਿਸ ਨੂੰ ਆਖਦੇ ਹਨ? ਬਜਟ ਦੇ ਕੀ ਉਦੇਸ਼ ਹਨ?
ਉੱਤਰ:- ਬਜਟ ਸਰਕਾਰ ਦੀ ਸਾਲਾਨਾ ਆਮਦਨ ਅਤੇ ਖ਼ਰਚੇ ਦਾ ਵੇਰਵਾ ਹੈ ਜੋ ਅਗਲੇ ਵਿੱਤੀ ਵਰ੍ਹੇ (1 ਅਪ੍ਰੈਲ ਤੋਂ 31 ਮਾਰਚ ਤੱਕ) ਦੇ ਅਨੁਮਾਨਾਂ ਨੂੰ ਦਰਸਾਉਂਦਾ ਹੈ।
ਬਜਟ ਦੇ ਉਦੇਸ਼:- ਬਜਟ ਸਰਕਾਰ ਦੀਆਂ ਅਨੁਮਾਨਤ ਪ੍ਰਾਪਤੀਆਂ ਅਤੇ ਖ਼ਰਚਿਆਂ ਦਾ ਇੱਕ ਸਾਂਖਿਅਕੀ ਬਿਊਰਾ ਮਾਤਰ ਹੀ ਨਹੀਂ' ਹੈ ਸਗੋਂ ਇਹ ਸਰਕਾਰ ਦੀਆਂ ਨੀਤੀਆਂ ਤੇ ਉਦੇਸ਼ਾਂ ਦਾ ਵਿਵਰਣ ਹੈ। ਬਜਟ ਦੇ ਹੇਠ ਲਿਖੇ ਉਦੇਸ਼ ਹੋ ਸਕਦੇ ਹਨ;
1. ਆਮਦਨ ਅਤੇ ਸੰਪਤੀ ਦੀ ਪੁਨਰ ਵੰਡ:-ਸਰਕਾਰੀ ਬਜਟ ਤੋ ਸਰਕਾਰ ਦੇ ਕਰਾਧਨ ਤੇ ਆਰਥਿਕ ਸਹਾਇਤਾ ਸੰਬੰਧੀ ਵਪਾਰਿਕ ਨੀਤੀਆਂ ਦਾ ਪਤਾ ਲਗਦਾ ਹੈ। ਅਰਥਵਿਵਸਥਾ ਵਿੱਚ ਆਮਦਨ ਤੇ ਸੰਪਤੀ ਦੀ ਵੰਡ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਕਰਾਧਨ ਤੇ ਆਰਥਿਕ ਸਹਾਇਤਾ ਦੇ ਵਿੱਤੀ ਉਪਰਕਣਾਂ ਦਾ ਉਪਯੌਂਗ ਕਰਦੀ ਹੈ। ਸੰਪਤੀ ਤੇ ਆਮਦਨ ਦੀ ਸਮਾਨ ਵੰਡ ਸਮਾਜਿਕ ਨਿਆਂ ਦਾ ਪ੍ਰਤੀਕ ਹੈ।
2. ਸਾਧਨਾਂ ਦੀ ਪੁਨਰ ਵੰਡ:-ਨਿੱਜੀ ਉਦਮ ਹਮੇਸ਼ਾਂ ਚਾਹੁੰਦਾ ਹੈ ਕਿ ਸਾਧਨਾਂ ਦੀ ਵੰਡ ਉਤਪਾਦਨ ਦੇ ਉਨ੍ਹਾਂ ਖੇਤਰਾਂ ਵਿੱਚ ਕੀਤੀ ਜਾਵੇ, ਜਿੱਥੇ ਉਨ੍ਹਾਂ ਨੂੰ ਲਾਭ ਹੋਵੇ ।ਬਜਟ ਸਬੰਧੀ ਨੀਤੀ ਦੁਆਰਾ ਦੇਸ਼ ਦੀ ਸਰਕਾਰ ਸਾਧਨਾਂ ਦੀ ਵੰਡ ਇਸ ਪ੍ਰਕਾਰ ਕਰਦੀ ਹੈ ਜਿਸ ਨਾਲ ਅਧਿਕਤਮ ਲਾਭ ਤੇ ਸਮਾਜਿਕ ਕਲਿਆਣ ਦੇ ਵਿੱਚ ਸੰਤੁਲਨ ਸਥਾਪਿਤ ਕੀਤਾ ਜਾ ਸਕੇ।
3.ਆਰਥਿਕ ਸਹਾਇਤਾ:-ਅਰਥਵਿਵਸਥਾ ਵਿੱਚ ਤੇਜ਼ੀ ਤੇ ਮੰਦੀ ਦੇ ਚੱਕਰ ਚੱਲਦੇ ਰਹਿੰਦੇ ਹਨ। ਸਰਕਾਰ ਅਰਥਵਿਵਸਥਾ ਨੂੰ ਇਨ੍ਹਾਂ ਵਪਾਰਿਕ ਚੱਕਰਾਂ ਤੋਂ ਸੁਰੱਖਿਅਤ ਰੱਖਣ ਲਈ ਹਮੇਸ਼ਾਂ ਵਚਨਬੱਧ ਹੁੰਦੀ ਹੈ।ਬਜਟ ਸਰਕਾਰ ਦੇ ਹੱਥਾਂ ਵਿੱਚ ਇੱਕ ਮਹੱਤਵਪੂਣ ਨੀਤੀ ਹਥਿਆਰ ਹੈ,ਜਿਸ ਦੇ ਪ੍ਰਯੋਗ ਦੁਆਰਾ ਉਹ ਮੁਦਰਾ ਸਫ਼ੀਤੀ ਤੇ ਵਿਸਫ਼ੀਤੀ ਦੀਆਂ ਸਥਿਤੀਆਂ ਦਾ ਮੁਕਾਬਲਾ ਕਰਦੀ ਹੈ। ਅਜਿਹਾ ਕਰਕੇ ਸਰਕਾਰ ਆਰਥਿਕ ਸਥਿਰਤਾ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੀ ਹੈ।
4. ਸਰਵਜਨਕ ਉਦਮਾਂ ਦਾ ਪ੍ਰਬੰਧ:-ਸਰਕਾਰ ਦੀ ਬਜਟ ਸਬੰਧੀ ਨੀਤੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਸਰਵਜਨਕ ਉਦਮਾਂ ਦੇ ਮਾਧਿਅਮ ਰਾਹੀ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਬੇਚੈਨ ਰਹਿੰਦੀ ਹੈ ।ਅਕਸਰ ਪਾਇਆ ਜਾਂਦਾ ਹੈ।
ਪ੍ਰ:-2. ਕਰ ਦੀ ਪਰਿਭਾਸ਼ਾ ਦਿਓ । ਕਰਾਂ ਦੀਆਂ ਵੱਖ-ਵੱਖ ਕਿਸਮਾਂ ਦੀ ਵਿਆਖਿਆ ਕਰੋ।
ਉੱਤਰ:- ਕਰ ਇੱਕ ਅਜਿਹਾ ਭੁਗਤਾਨ ਹੈ ਜੋ ਜਰੂਰੀ ਰੂਪ ਨਾਲ ਸਰਕਾਰ ਨੂੰ ਪਰਿਵਾਰਾਂ, ਫਰਮਾਂ ਜਾਂ ਸੰਸਾਧਨ ਇਕਾਈਆਂ ਰਾਹੀਂ ਦਿੱਤਾ ਜਾਂਦਾ ਹੈ। ਇਸ ਦੇ ਬਦਲੇ ਵਿੱਚ ਕਿਸੇ ਸੇਵਾ ਪ੍ਰਾਪਤੀ ਦੀ ਆਸ ਨਹੀਂ ਕੀਤੀ ਜਾ ਸਕਦੀ । ਜੇਕਰ ਕੋਈ ਵਿਅਕਤੀ ਉਸ ਤੇ ਲਗਾਏ ਗਏ ਕਰ ਨੂੰ ਨਹੀਂ ਚੁਕਾਉਂਦਾ ਤਾਂ ਉਸ ਨੂੰ ਕਾਨੂੰਨ ਮੁਤਾਬਿਕ ਦੰਡ ਮਿਲਦਾ ਹੈ। ਐਨਾਤੋਲ ਮੁਰਾਦ ਦੇ ਅਨੁਸਾਰ, “ਕਰ ਇੱਕ ਜਰੂਰੀ ਭੁਗਤਾਨ ਹੈ ਜੋ ਇੱਕ ਫਰਮ ਜਾਂ ਮਨੁੱਖ ਦੇ ਰਾਹੀਂ ਸਰਕਾਰ ਨੂੰ ਦਿੱਤਾ ਜਾਂਦਾ ਹੈ। ਕਰਦਾਤਾ ਨੂੰ ਸਰਕਾਰ ਤੋਂ ਮਿਲਣ ਵਾਲੇ ਲਾਭ ਦਾ ਇਸ ਨਾਲ ਕੋਈ ਸਿੱਧਾ ਸਬੰਧ ਨਹੀਂ ਹੁੰਦਾ।”
ਕਰਾਂ ਦੀਆਂ ਕਿਸਮਾਂ:-1. ਪ੍ਰਗਤੀਸ਼ੀਲ ਤੇ ਪ੍ਰਤੀਗਾਮੀ ਕਰ 2.ਮੁੱਲ ਵਾਧਾ ਕਰ (VAT) ਤੇ ਵਿਸ਼ਿਸ਼ਟ ਕਰ 3.ਪ੍ਰਤੱਖ ਤੇ ਅਪ੍ਰਤੱਖ ਕਰ
1.
ਪ੍ਰਗਤੀਸ਼ੀਲ
ਤੇ
ਪ੍ਰਤੀਗਾਮੀ
ਕਰ:
(i) ਪ੍ਰਗਤੀਸ਼ੀਲ ਕਰ:-ਜਿਆਦਾਤਰ ਦੇਸ਼ਾਂ ਵਿੱਚ ਪ੍ਰਗਤੀਸ਼ੀਲ ਕਰ ਪ੍ਰਣਾਲੀ ਪ੍ਰਚੱਲਿਤ ਹੈ ।ਇਸ ਕਰ ਪ੍ਰਣਾਲੀ ਵਿੱਚ ਆਮਦਨ ਦੇ ਵਧਣ ਦੇ ਨਾਲ ਕਰ ਦੀ ਦਰ ਵਧਦੀ ਜਾਂਦੀ ਹੈ।ਇਹ ਕਰ ਨਿਆਂ ਪੂਰਵਕ ਹੁੰਦੇ ਹਨ। ਇਨ੍ਹਾਂ ਦਾ ਵਾਸਤਵਿਕ ਭਾਰ ਅਮੀਰ ਵਿਅਕਤੀਆਂ ਤੇ ਵੱਧ ਤੇ ਗਰੀਬਾਂ ਤੇ ਘੱਟ ਹੁੰਦਾ ਹੈ।
(ii) ਪ੍ਰਤੀਗਾਮੀ ਕਰ:-ਪ੍ਰਤੀਗਾਮੀ ਕਰ ਪ੍ਰਣਾਲੀ ਉਹ ਪ੍ਰਣਾਲੀ ਹੈ ਜਿਸ ਵਿੱਚ ਕਰਾਂ ਦੀ ਦਰ ਆਮਦਨ ਵਿੱਚ ਵਾਧੇ ਦੇ ਨਾਲ-ਨਾਲ ਘੱਟਦੀ ਹੈ ।ਇਹਨਾਂ ਕਰਾਂ ਦਾ ਵਾਸਤਵਿਕ ਭਾਰ ਅਮੀਰ ਵਿਅਕਤੀਆਂ ਤੇ ਘੱਟ ਤੇ ਗਰੀਬਾਂ ਤੇ ਵੱਧ ਹੁੰਦਾ ਹੈ।
2.ਮੁੱਲ ਵਾਧਾ ਕਰ (VAT) ਤੇ ਵਿਸ਼ਿਸ਼ਟ ਕਰ:
(i) ਮੁੱਲ ਵਾਧਾ ਕਰ (VAT):- ਉਹ ਅਪ੍ਰਤੱਖ ਕਰ ਹੈ ਜੋ ਆਮਦਨ ਦੀਆਂ ਵਿਭਿੰਨ ਹਾਲਤਾਂ ਵਿੱਚ ਹੋਣ ਵਾਲੇ ਵਾਧੇ ਤੇ ਲਗਾਇਆ ਜਾਂਦਾ ਹੈ।ਕਿਸੇ ਵਸਤੂ ਦੇ ਸਕਲ ਮੁੱਲ ਅਤੇ ਮੱਧਵਰਤੀ ਵਸਤੂਆਂ ਦੇ ਮੁੱਲ ਦੇ ਅੰਤਰ ਨੂੰ ਮੁੱਲ ਵਾਧਾ ਕਿਹਾ ਜਾਂਦਾ ਹੈ। ਅੱਜਕੱਲ ਸੰਸਾਰ ਦੇ ਵਧੇਰੇ ਦੇਸ਼ਾਂ`ਚ ਮੁੱਲ ਵਾਧਾ ਕਰ (VAT) ਦਾ ਪ੍ਰਚੱਲਨ ਹੈ।
(ii) ਵਿਸ਼ਿਸ਼ਟ ਕਰ:-ਜਦੋ ਕਿਸੇ ਵਸਤੂ ਤੇ ਉਸਦੀ ਇਕਾਈ, ਅਕਾਰ ਜਾਂ ਤੋਲ ਦੇ ਮੁਤਾਬਿਕ ਕਰ ਲਗਾਇਆ
3.ਪ੍ਰਤੱਖ ਤੇ ਅਪ੍ਰਤੱਖ ਕਰ:
(i) ਪ੍ਰਤੱਖ ਕਰ: - ਪ੍ਰਤੱਖ ਕਰ ਦਾ ਭਾਰ ਉਸ ਵਿਅਕਤੀ ਨੂੰ ਉਠਾਉਣਾ ਪੈਂਦਾ ਹੈ ਜਿਸ ਤੇ ਇਹ ਲਗਾਇਆ ਜਾਂਦਾ ਹੈ; ਜਿਵੇਂ ਆਮਦਨ ਕਰ ਵਿਅਕਤੀ ਦੀ ਆਮਦਨ ਤੇ ਲਗਾਇਆ ਜਾੰਦਾ ਹੈ।
(ii) ਅਪ੍ਰਤੱਖ ਕਰ: - ਅਪ੍ਰਤੱਖ ਕਰ ਉਹ ਕਰ ਹਨ ਜਿਨ੍ਹਾਂ ਦਾ ਆਰੰਭਿਕ ਭਾਰ ਇੱਕ ਵਿਅਕਤੀ ਤੇ ਪੈਂਦਾ ਹੈ ਪਰ ਉਸ ਭਾਰ ਨੂੰ ਦੂਜਿਆਂ ਤੇ ਟਾਲਣ ਵਿੱਚ ਸਫ਼ਲ ਹੋ ਜਾਂਦਾ ਹੈ।ਭਾਵ ਕਰ ਦਾ ਆਖਰੀ ਭਾਰ ਕਿਸੇ ਹੋਰ ਮਨੁੱਖ ਨੂੰ ਸਹਿਣ ਕਰਨਾ ਪੈਂਦਾ ਹੈ।ਭਾਰਤ ਵਿੱਚ ਵਿਕਰੀ ਕਰ, ਉਤਪਾਦਨ ਕਰ, ਸੀਮਾ ਕਰ ਆਦਿ ਅਖਪ੍ਰਤੱਖ ਕਰ ਦੇ ਹੀ ਉਦਾਹਰਣ ਹਨ।
ਪ੍ਰ:-3. ਬਜਟ ਘਾਟੇ ਤੋ ਕੀ ਭਾਵ ਹੈ? ਵੱਖ-ਵੱਖ ਪ੍ਰਕਾਰ ਦੇ ਬਜਟ ਘਾਟਿਆਂ ਦਾ ਸੰਖੇਪ ਵਰਣਨ ਕਰੋ।
ਉੱਤਰ:- ਬਜਟ ਘਾਟੇ ਤੋਂ ਭਾਵ ਉਸ ਸਥਿਤੀ ਤੋਂ ਹੈ ਜਿਸ ਵਿੱਚ ਸਰਕਾਰ ਦਾ ਬਜਟ ਖ਼ਰਚ ਸਰਕਾਰ ਦੀਆਂ ਬਜਟ ਪ੍ਰਾਪਤੀਆਂ ਤੋਂ ਵਧੇਰੇ ਹੁੰਦਾ ਹੈ।
BD=BE ਜਾਂ TE (RE+CE)-BR ਜਾਂ TR (RR+CR) ਜਦੋਂ TE>TR
ਇੱਥੇ BD= ਬਜਟ ਘਾਟਾ, BE= ਬਜਟ ਖ਼ਰਚੇ, TE= ਕੁੱਲ ਖ਼ਰਚ, RE = ਰਾਜਸਵੀ ਖ਼ਰਚ, CE= ਪੂੰਜੀਗਤ ਖ਼ਰਚ, BR = ਬਜਟ ਪ੍ਰਾਪਤੀਆਂ, TR= ਕੁੱਲ ਪ੍ਰਾਪਤੀਆਂ, RR= ਰਾਜਸਵੀ ਪ੍ਰਾਪਤੀਆਂ, CR= ਪੂੰਜੀਗਤ ਪ੍ਰਾਪਤੀਆਂ, TE>TR= ਰਾਜਸਵੀ ਖ਼ਰਚ, ਰਾਜਸਵੀ ਪ੍ਰਾਪਤੀਆਂ ਤੋਂ ਵੱਧ।
ਕਿਸਮਾਂ:= ਭਾਰਤ ਸਰਕਾਰ ਦੇ ਬਜਟ ਨਾਲ ਸਬੰਧਿਤ ਤਿੰਨ ਕਿਸਮ ਦੇ ਬਜਟ ਘਾਟੇ ਹਨ;
1.ਰਾਜਸਵੀ ਘਾਟਾ 2, ਰਾਜਕੋਸ਼ੀ ਘਾਟਾ, 3. ਪ੍ਰਾਥਮਿਕ ਘਾਟਾ
1.ਰਾਜਸਵੀ ਘਾਟਾ:- ਰਾਜਸਵੀ ਘਾਟੇ ਦਾ ਸਬੰਧ ਸਰਕਾਰ ਦੇ ਰਾਜਸਵੀ ਖ਼ਰਚਿਆਂ ਤੇ ਰਾਜਸਵੀ ਪ੍ਰਾਪਤੀਆਂ ਨਾਲ ਹੈ।ਰਾਜਸਵੀ ਘਾਟਾ, ਰਾਜਸਵੀ ਖ਼ਰਚਿਆਂ ਦਾ ਰਾਜਸਵੀ ਪ੍ਰਾਪਤੀਆਂ ਤੋਂ ਅਧਿਕ ਹੋਣਾ ਹੈ।
RD=RE-RR ਜਦੋਂ RE>RR
ਇੱਥੇ RD = ਰਾਜਸਵੀ ਘਾਟਾ, RE= ਰਾਜਸਵੀ ਖ਼ਰਚ, RR = ਰਾਜਸਵੀ ਪ੍ਰਾਪਤੀਆਂ,
RE>RR= ਰਾਜਸਵੀ ਖ਼ਰਚ, ਰਾਜਸਵੀ ਪ੍ਰਾਪਤੀਆਂ ਤੋਂ ਵੱਧ।
2.
ਰਾਜਕੋਸ਼ੀ
ਘਾਟਾ:- ਰਾਜਕੋਸ਼ੀ ਘਾਟੇ ਦਾ ਸਬੰਧ ਸਰਕਾਰ ਦੇ ਰਾਜਸਵੀ ਤੇ ਪੂੰਜੀਗਤ ਦੋਨੋਂ ਕਿਸਮਾਂ ਦੇ ਖ਼ਰਚਿਆਂ ਤੇ ਰਾਜਸਵੀ ਉਧਾਰ ਨੂੰ ਛੱਡਕੇ ਬਾਕੀ ਪੂੰਜੀਗਤ ਪ੍ਰਾਪਤੀਆਂ ਨਾਲ ਹੈ।ਰਾਜਕੋਸ਼ੀ ਘਾਟੇ ਵਿੱਚ ਕੁੱਲ ਖ਼ਰਚੇ (ਰਾਜਸਵੀ+ਪੂੰਜੀਗਤ) ਉਧਾਰ ਨੂੰ ਛੱਡ ਕੇ ਕੁੱਲ ਪ੍ਰਾਪਤੀਆਂ (ਰਾਜਸਵੀ +ਉਧਾਰ ਨੂੰ ਛੱਡਕੇ ਪੂੰਜੀਗਤ ਪ੍ਰਾਪਤੀਆਂ) ਤੋਂ ਅਧਿਕ ਹਨ । ਇਸ ਨੂੰ ਹੇਨ ਲਿਖੇ ਢੰਗਾਂ ਨਾਲ ਮਾਪਿਆ ਜਾਂਦਾ ਹੈ।
ਰਾਜਕੋਸ਼ੀ ਘਾਟੇ = ਬਜਟ ਖ਼ਰਚੇ ਜਾਂ ਕੁੱਲ ਖ਼ਰਚੇ (ਰਾਜਸਵੀ+ਪੂੰਜੀਗਤ)-ਉਧਾਰ ਨੂੰ ਛੱਡਕੇ
ਬਜਟ ਪ੍ਰਾਪਤੀਆਂ (ਰਾਜਸਵੀ +ਉਧਾਰ ਨੂੰ ਛੱਡਕੇ ਪੂੰਜੀਗਤ ਪ੍ਰਾਪਤੀਆਂ) ।
(ਜਦੋਂ ਕੁੱਲ ਖ਼ਰਚ > ਉਧਾਰ ਨੂੰ ਛੱਡਕੇ ਕੁੱਲ ਪ੍ਰਾਪਤੀਆਂ)
ਰਾਜਕੋਸ਼ੀ ਘਾਟੇ ਦਾ ਅਧਿਕ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਰਕਾਰ ਨੂੰ ਅਧਿਕ ਧਨ ਉਧਾਰ ਲੈਣਾ ਪਵੇਗਾ। ਰਾਜਕੌਸ਼ੀ ਘਾਟੇ ਦਾ ਮਹੱਤਵ ਹੇਠ ਲਿਖੇ ਤੱਥਾਂ ਤੋਂ ਸਪੱਸਟ ਹੁੰਦਾ ਹੈ:
(i) ਮੁਦਰਾ ਸਫ਼ੀਤੀ ਪੈਦਾ ਹੁੰਦੀ ਹੈ।
(ii) ਵਿਦੇਸ਼ਾਂ ਤੇ ਨਿਰਭਰਤਾ ਵਧਦੀ ਹੈ।
(iii) ਦੇਸ ਦੀ ਭਾਵੀ ਪੀੜ੍ਹੀ ਤੇ ਵਿੱਤੀ ਭਾਰ ਵੱਧਦਾ ਹੈ।
(iv)ਘਾਟੇ ਦੇ ਫਲਸਰੂਪ ਕਰਜ਼ਿਆਂ ਵਿੱਚ ਵਾਧਾ ਹੁੰਦਾ ਹੈ।
3.
ਪ੍ਰਾਥਮਿਕ
ਘਾਟਾ:- ਪ੍ਰਾਥਮਿਕ ਘਾਟਾ ਰਾਜਕੋਸ਼ੀ ਘਾਟੇ ਤੇ ਭੁਗਤਾਨ ਕੀਤੇ ਜਾਣ ਵਾਲੇ ਵਿਆਜ ਦਾ ਅੰਤਰ ਹੈ। ਇਸ ਦਾ ਅਨੁਮਾਨ ਹੇਠ ਲਿਖੇ ਅਨੁਸਾਰ ਲਗਾਇਆ ਜਾਂਦਾ ਹੈ;
ਪ੍ਰਾਥਮਿਕ ਘਾਟਾ =ਰਾਜਕੋਸ਼ੀ ਘਾਟਾ -ਵਿਆਜ ਭੁਗਤਾਨ
PD=FD-IP
ਇੱਥੇ PD= ਪ੍ਰਾਥਮਿਕ ਘਾਟਾ, FD= ਰਾਜਕੋਸ਼ੀ ਘਾਟਾ, IP= ਵਿਆਜ ਭੁਗਤਾਨ
ਇਸ ਤੋਂ ਸਾਨੂੰ ਰਾਜਕੋਸ਼ੀ ਘਾਟੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਸਰਕਾਰ ਦੀਆਂ ਕੁੱਲ ਉਧਾਰ ਸਬੰਧੀ ਲੋੜਾਂ ਜਿਸ ਵਿੱਚ ਵਿਆਜ ਦਾ ਭੁਗਤਾਨ ਵੀ ਸ਼ਾਮਿਲ ਹੈ ਕਿੰਨੀਆਂ ਹਨ। ਇੱਥੇ ਪ੍ਰਾਥਮਿਕ ਘਾਟੇ ਦੁਆਰਾ ਇਹ ਜਾਣਕਾਰੀ ਮਿਲਦੀ ਹੈ ਕਿ ਸਰਕਾਰ ਦੀਆਂ ਕੁੱਲ ਉਧਾਰ ਸਬੰਧੀ ਲੋੜਾਂ ਜਿਸ ਵਿੱਚ ਵਿਆਜ ਦਾ ਭੁਗਤਾਨ ਸ਼ਾਮਿਲ ਨਹੀਂ ਹੈ ਕਿੰਨੀਆਂ ਹਨ।
ਪ੍ਰ:-4.ਰਾਜਸਵ ਪ੍ਰਾਪਤੀਆਂ ਅਤੇ ਪੂੰਜੀਗਤ ਪ੍ਰਾਪਤੀਆਂ ਦੇ ਵੱਖ-ਵੱਖ ਘਟਕਾਂ ਦੀ ਵਿਆਖਿਆ ਕਰੋ।
ਉੱਤਰ:- (1) ਰਾਜਸਵ ਪ੍ਰਾਪਤੀਆਂ:- ਸਰਕਾਰ ਦੀਆਂ ਰਾਜਸਵੀ ਪ੍ਰਾਪਤੀਆਂ ਉਹ ਮੌਦ੍ਰਿਕ ਪ੍ਰਾਪਤੀਆਂ ਹਨ ਜਿਨ੍ਹਾਂ ਵਿੱਚ ਦੋ ਵਿਸ਼ੇਸ਼ਤਾਵਾਂ ਪਾਈਆ ਜਾਂਦੀਆਂ ਹਨ;
(i) ਇਹਨਾਂ ਪ੍ਰਾਪਤੀਆਂ ਤੋਂ ਸਰਕਾਰ ਦੀ ਕੋਈ ਦੇਣਦਾਰੀ ਪੈਦਾ ਨਹੀਂ ਹੂੰਦੀ:- ਉਦਾਹਰਨ ਵਜੋਂ ਕਰ ਇੱਕ ਰਾਜਸਵੀ ਪ੍ਰਾਪਤੀ ਹੈ ਕਿਉਕਿ ਇਸ ਦੇ ਕਾਰਨ ਸਰਕਾਰ ਦੀ ਦੇਣਦਾਰੀ ਪੈਦਾ ਨਹੀਂ ਹੁੰਦੀ ।ਕਰ ਸਰਕਾਰ ਨੂੰ ਦਿੱਤੇ ਜਾਣ ਵਾਲਾ ਇੱਕ ਪੱਖੀ ਭੁਗਤਾਨ ਹੈ।
(ii) ਇਹਨਾਂ ਪ੍ਰਾਪਤੀਆਂ ਤੋ ਸਰਕਾਰ ਦੀਆਂ ਪਰਿਸੰਪਤੀਆਂ ਵਿੱਚ ਕੋਈ ਕਮੀ ਨਹੀਂ ਹੁੰਦੀ:- ਉਦਾਹਰਨ ਵਜੋਂ ਜਦੋਂ ਸਰਕਾਰ ਮਾਰੂਤੀ ਉਦਯੌਗ ਦੇ ਸ਼ੇਅਰਾਂ ਨੂੰ ਵੇਚ ਕੇ ਮੁਦਰਾ ਪ੍ਰਾਪਤ ਕਰਦੀ ਹੈ ਤਾਂ ਉਸ ਦੀਆਂ ਪਰਿਸੰਪਤੀਆਂ ਵਿੱਚ ਕਮੀ ਹੋ ਜਾਂਦੀ ਹੈ। ਇਸ ਲਈ ਇਸ ਨੂੰ ਰਾਜਸਵੀ ਪ੍ਰਾਪਤੀਆਂ ਨਹੀਂ ਕਿਹਾ ਜਾਵੇਗਾ।
ਸੰਖੇਪ
ਵਿੱਚ ਸਰਕਾਰ ਦੀਆਂ ਰਾਜਸਵ ਪ੍ਰਾਪਤੀਆਂ ਉਹ ਮੌਦ੍ਰਿਕ ਪ੍ਰਾਪਤੀਆਂ ਹਨ ਜਿਨ੍ਹਾਂ ਦੇ ਫਲਸਰੂਪ ਨਾ ਤਾਂ ਕੋਈ ਦੇਣਦਾਰੀ ਪੈਂਦਾ ਹੁੰਦੀ ਹੈ ਤੇ ਨਾ ਹੀ ਪਰਿਸੰਪਤੀਆਂ ਵਿੱਚ ਕਮੀ ਹੁੰਦੀ ਹੈ।
(2)
ਪੂੰਜੀਗਤ
ਪ੍ਰਾਪਤੀਆਂ:- ਪੂਜੀਗਤ ਪ੍ਰਾਪਤੀਆਂ ਸਰਕਾਰ ਦੀਆਂ ਉਹ ਮੌਦ੍ਰਿਕ ਪ੍ਰਾਪਤੀਆਂ ਹਨ ਜਿਨ੍ਹਾਂ ਵਿੱਚ ਹੇਠ ਲਿਖੀਆਂ ਦੋ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ:
(i) ਇਹਨਾਂ ਪ੍ਰਾਪਤੀਆਂ ਤੋ ਸਰਕਾਰ ਦੀ ਦੇਣਦਾਰੀ ਪੈਦਾ ਹੁੰਦੀ ਹੈ:-ਉਦਾਹਰਨ ਵਜੋਂ ਸਰਕਾਰ ਦੁਆਰਾ ਲਏ ਜਾਣ ਵਾਲਾ ਕਰਜ਼ਾ ਦੇਣਦਾਰੀ ਹੈ । ਇਸ ਨੂੰ ਵਾਪਿਸ ਕੀਤਾ ਜਾਂਦਾ ਹੈ ।ਇਸ ਨੂੰ ਸਰਕਾਰ ਦੀ ਪੂੰਜੀਗਤ ਪ੍ਰਾਪਤੀ ਕਹਿੰਦੇ ਹਨ।
(ii) ਇਹਨਾਂ ਪ੍ਰਾਪਤੀਆਂ ਤੋ ਸਰਕਾਰ ਦੀਆਂ ਪਰਿਸੰਪਤੀਆਂ ਵਿੱਚ ਕਮੀ ਹੁੰਦੀ ਹੈ:- ਉਦਾਹਰਨ ਵਜੋਂ ਜਦੋ ਸਰਕਾਰ ਮਾਰੂਤੀ ਉਦਯੋਗ ਦੇ ਸ਼ੇਅਰਾਂ ਨੂੰ ਵੇਚ ਕੇ ਮੁਦਰਾ ਪ੍ਰਾਪਤ ਕਰਦੀ ਹੈ ਤਾਂ ਉਸ ਦੀਆਂ ਪਰਿਸੰਪਤੀਆਂ ਵਿੱਚ ਕਮੀ ਹੋ ਜਾਂਦੀ ਹੈ। ਇਸ ਲਈ ਇਸ ਨੂੰ ਪੂੰਜੀਗਤ ਪ੍ਰਾਪਤੀਆਂ ਕਿਹਾ ਜਾਵੇਗਾ। ਦੇਣਦਾਰੀ ਪੇਦਾ ਹੁੰਦੀ ਹੈ ਤੇ ਪਰਿਸੰਪਤੀਆਂ ਵਿੱਚ ਕਮੀ ਹੁੰਦੀ ਹੈ।
ਭਾਰਤ ਵਿੱਚ ਪੂੰਜੀਗਤ ਪ੍ਰਾਪਤੀਆਂ ਵਿੱਚ ਹੇਠ ਲਿਖੀਆਂ ਪ੍ਰਾਪਤੀਆਂ ਸ਼ਾਮਿਲ ਹਨ:
1.
ਕਰਜ਼ਿਆਂ
ਦੀ
ਵਸੂਲੀ:
-ਸਰਕਾਰ ਦੁਆਰਾ ਦਿੱਤੇ ਗਏ ਕਰਜ਼ੇ ਉਸ ਦੀਆਂ ਪਰਿਸੰਪਤੀਆਂ ਹਨ।ਇਸ ਲਈ ਕਰਜ਼ਿਆਂ ਦੀ ਵਸੂਲੀ ਦੇ ਫਲਸਰੂਪ ਸਰਕਾਰ ਦੀਆਂ ਪਰਿਸੰਪਤੀਆਂ ਵਿੱਚ ਕਮੀ ਹੁੰਦੀ ਹੈ। ਇਸ ਲਈ ਇਹਨਾਂ ਕਰਜ਼ਿਆਂ
2.ਉਧਾਰ:-ਉਧਾਰ ਦੇਣ ਦੇ ਫਲਸਰੂਪ ਪਰਿਸੰਪਤੀਆਂ ਦਾ ਨਿਰਮਾਣ ਹੁੰਦਾ ਹੈ।ਜਦੋ' ਕਿ ਉਧਾਰ ਲੈਣ ਦੇ ਫਲਸਰੂਪ ਦੇਣਦਾਰੀ ਪੈਂਦਾ ਹੁੰਦੀ ਹੈ। ਇਸ ਲਈ ਉਧਾਰ ਲੈਣ ਦੇ ਨਤੀਜੇ ਵਜੋਂ ਜੋ ਮੁਦਰਾ ਪ੍ਰਾਪਤ ਹੁੰਦੀ ਹੈ ਉਸ ਨੂੰ ਪੂੰਜੀਗਤ ਪ੍ਰਾਪਤੀਆਂ ਮੰਨਿਆਂ ਜਾਂਦਾ ਹੈ।
3.ਹੋਰ ਪ੍ਰਾਪਤੀਆਂ:-ਹੋਰ ਪ੍ਰਾਪਤੀਆਂ ਦੇ ਅਧੀਨ ਵਿਨਿਵੇਸ਼ ਆਦਿ ਮੱਦਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ।ਵਿਨਿਵੇਸ਼ ਤੋਂ ਭਾਵ ਸਰਕਾਰ ਦੁਆਰਾ ਹੋਰ ਲੋਕਾਂ ਨੂੰ ਸਰਵਜਨਿਕ ਖੇਤਰ ਦੇ ਉਦਮਾਂ ਦੀ ਵਿਕਰੀ ਕਰਨਾ ਹੈ। ਵਿਨਿਵੇਸ਼ ਦੇ ਫਲਸਰੂਪ ਜੋ ਮੁਦਰਾ ਪ੍ਰਾਪਤ ਹੁੰਦੀ ਹੈ ਉਸ ਨੂੰ ਪੂੰਜੀਗਤ ਪ੍ਰਾਪਤੀਆਂ ਕਹਿੰਦੇ ਹਨ।
ਪ੍ਰ:-5. ਸੰਤੁਲਿਤ ਬਜਟ ਤੋ ਕੀ ਭਾਵ ਹੈ? ਇਸ ਦੇ ਲਾਭ ਤੇ ਹਾਨੀਆਂ ਦੱਸੋ।
ਉੱਤਰ:-ਸੰਤੁਲਿਤ ਬਜਟ ਉਹ ਬਜਟ ਹੈ ਜਿਸ ਵਿੱਚ ਸਰਕਾਰ ਦੀ ਆਮਦਨ ਤੇ ਖ਼ਰਚੇ ਬਰਾਬਰ ਹੁੰਦੇ ਹਨ।
ਸੰਤੁਲਿਤ ਬਜਟ = ਸਰਕਾਰ ਦੀ ਆਮਦਨ = ਸਰਕਾਰ ਦੇ ਖ਼ਰਚੇ
ਪ੍ਰੰਪਰਾਵਾਦੀ ਅਰਥ ਸ਼ਾਸਤਰੀ ਸੰਤੁਲਿਤ ਬਜਟ ਲਾਗੂ ਕਰਨ ਦੇ ਪੱਖ ਵਿੱਚ ਸਨ, ਉਹਨਾਂ ਅਨੁਸਾਰ ਸੰਤੁਲਿਤ ਬਜਟ ਦੇ ਲਾਭ
ਹੇਠ ਲਿਖੇ ਹਨ;
1.ਸਰਕਾਰ ਦੁਆਰਾ ਫ਼ਜੂਲ ਖ਼ਰਚਾ ਨਹੀਂ ਕੀਤਾ ਜਾਵੇਗਾ।
2.ਵਿੱਤੀ ਸਥਿਰਤਾ ਬਣੀ ਰਹੇਗੀ।
ਪ੍ਰੰਤੂ 1930 ਦੀ ਮਹਾਂਮੰਦੀ ਦੇ ਫਲਸਰੂਪ ਸੰਤੁਲਿਤ ਬਜਟ ਦੀ ਆਲੋਚਨਾ ਕੀਤੀ ਗਈ ।
ਉਸ ਸਮੇਂ ਸੰਤੁਲਿਤ ਬਜਟ ਵਿੱਚ ਹੇਠ ਲਿਖੇ ਦੌਸ਼ ਪਾਏ ਗਏ:
1. ਵਿਕਸਿਤ ਦੇਸ਼ਾਂ ਵਿੱਚ ਮਹਾਂਮੰਦੀ ਤੇ ਬੇਰੁਜ਼ਗਾਰੀ ਦਾ ਹੱਲ ਸੰਤੁਲਿਤ ਬਜਟ ਨਾਲ ਨਹੀਂ ਹੋ ਸਕਦਾ।
2.ਅਲਪਵਿਕਸਿਤ ਦੇਸ਼ਾਂ ਦੇ ਆਰਥਿਕ ਵਿਕਾਸ ਲਈ ਵੀ ਇਹ ਢੁਕਵਾਂ ਤੇ ਨੀਕ ਨਹੀਂ ਹੈ। ਇਹਨਾਂ ਦੇਸ਼ਾਂ ਵਿੱਚ ਸਰਕਾਰ ਦੁਆਰਾ ਵੱਧ ਤੋਂ ਵੱਧ ਨਿਵੇਸ਼ ਦੀ ਲੋੜ ਹੁੰਦੀ ਹੈ ਭਾਵੇ' ਇਸ ਦੇ ਸਿੱਟੇ ਵਜੋਂ ਅਰਥ ਵਿਵਸਥਾ ਵਿੱਚ ਕੁਝ ਮੁਦਰਾ ਸਫ਼ੀਤੀ ਹੀ ਕਿਉ ਨਾ ਹੋ ਜਾਵੇ।