Sunday 17 January 2021

CH 22 -ਸ਼ਕਤੀ ਸਾਧਨ

0 comments

ਖਣਿਜ ਅਤੇ ਸ਼ਕਤੀ ਸਾਧਨ 

 

 


 

ਖਣਿਜ ਉਹ ਕੁਦਰਤੀ ਪਦਾਰਥ ਹਨ, ਜੋ ਇਕ ਜਾਂ ਇਕ ਤੋਂ ਜ਼ਿਆਦਾ ਤੱਤਾਂ ਦੇ ਹੁੰਦੇ ਹਨ, ਅਤੇ ਧਰਤੀ ਵਿੱਚੋਂ ਨਿਕਲਦੇ ਹਨ ਇਹਨਾਂ ਦੀ ਖਾਸ ਰਸਾਇਣਿਕ ਤੇ ਭੌਤਿਕ ਬਣਤਰ ਹੁੰਦੀ ਹੈ 





ਦੇਸ਼ ਦੀ ਆਰਥਿਕ ਤਰੱਕੀ ਦੇ ਪੱਧਰ ਨੂੰ ਜਾਨਣ ਲਈ ਦੇਸ਼ ਵਿੱਚ ਮੌਜੂਦ ਖਣਿਜ ਪਦਾਰਥਾਂ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਭਾਰਤ ਵਿੱਚ ਭੂ ਪਦਾਰਥਾਂ ਦਾ ਅਥਾਹ ਭੰਡਾਰ ਮੌਜੂਦ ਹੈ ਖਾਸ ਕਰ ਭਾਰਤ ਵਿੱਦੂ ਖਣਿਜ ਬਹੁਤ ਹੀ ਬਿਹਤਰ ਗੁਣਵੱਤਾ ਵਾਲੇ ਹਨ ਇਹ ਦੇਸ਼ ਦੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਰੌਲ ਅਦਾ ਕਰਦੇ ਹਨ ਭੌਤਿਕ (Physical) ਅਤੇ ਰਸਾਇਣਕ (Chemical) ਗੁਣਾਂ ਦੇ ਅਧਾਰ 'ਤੇ ਖਣਿਜਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

 




 

1) ਧਾਤਵੇਂ ਖਣਿਜ (Metallic Minerals)

(2) ਅਧਾਤਵੇਂ ਖਣਿਜ (Non- Metallic Minerals)

ਖਣਿਜਾਂ ਲੋਹਾ, ਤਾਂਬਾ, ਸੋਨਾ ਆਦਿ ਨੂੰ ਅੱਗੋਂ ਲੋਹ ਅਤੇ ਅਲੋਹ ਧਾਤਾਂ ਵਿੱਚ ਵੀ ਵੰਡਿਆ ਜਾ ਸਕਦਾ ਹੈ। ਜਿਸ ਧਾਤ ਵਿੱਚ ਲੋਹਾ ਹੁੰਦਾ ਹੈ ਉਸਨੂੰ ਲੋਹ ਧਾਤਾਂ (Ferrous Metal) ਕਿਹਾ ਜਾਂਦਾ ਹੈ ਜਿਵੇਂ ਲੋਹਾ, ਇਸਪਾਤ ਆਦਿ। ਜਿਸ ਧਾਤ ਵਿਚ ਲੋਹੇ ਦੇ ਅੰਸ਼ ਨਾ ਹੋਣ ਨੂੰ ਅਧਾਤਵੇ ਤੇ ਅਲੋਹ ਖਣਿਜ ਕਿਹਾ ਜਾਂਦਾ ਹੈ ਜਿਵੇਂ ਐਲੂਮੀਨੀਅਮ, ਪਿੱਤਲ, ਸੋਨਾ, ਤਾਂਬਾ ਆਦਿ।

 




ਕੱਚਾ ਲੋਹਾ-ਵੰਡ (Iron Ore-Distribution)

ਲੋਹਾ ਆਧੁਨਿਕ ਸੱਭਿਅਤਾ ਦੀਰੀੜ ਦੀ ਹੱਡੀਮੰਨਿਆ ਜਾਂਦਾ ਹੈ। ਇਸਨੂੰ ਬੁਨਿਆਦੀ ਸਨਅਤ ਜਾਂ ਮੁੱਢਲਾ ਉਦਯੋਗ (Basic Industry) ਜਾਂਦਾ ਹੈ। ਕਿਸੇ ਵੀ ਦੇਸ਼ ਦੇ ਲੋਕਾਂ ਦੇ ਜੀਵਨ ਦਾ ਪੱਧਰ ਕਈ ਪੱਖਾਂ ਤੋਂ ਲੋਹੇ ਦੀ ਵਰਤੋਂ ਤੇ ਨਿਰਭਰ ਕਰਦਾ ਹੈ ਕੱਚਾ ਲੋਹਾ ਖਾਣਾਂ ਵਿੱਚੋਂ ਕੱਢਿਆ ਜਾਂਦਾ ਹੈ ਤੇ ਇਹ ਚਾਰ ਪ੍ਰਕਾਰ ਦਾ ਹੁੰਦਾ ਹੈ।

ਸੰਸਾਰ ਵਿੱਚ ਰੂਸ, ਆਸਟ੍ਰੇਲੀਆ, ਬ੍ਰਾਜ਼ੀਲ ਅਤੇ ਅਮਰੀਕਾ ਵਿੱਚ ਕੱਚੇ ਲੋਹੇ ਦੇ ਵੱਡੇ ਭੰਡਾਰ ਹਨ। ਭਾਰਤ ਸੰਸਾਰ ਦਾ 5.55% ਲੋਹਾ ਪੈਦਾ ਕਰਦਾ ਹੈ। ਸਭ ਤੋਂ ਵਧੀਆ ਕੁਆਲਿਟੀ ਦੇ ਲੋਹੇ ਦੇ ਭੰਡਾਰ ਛੱਤੀਗੜ੍ਹ ਵਿੱਚ ਬੈਲਾਡਿਲਾ, ਕਰਨਾਟਕ ਬੇਲਾਰੀ ਤੇ ਹੌਂਸਪੋਟ, ਝਾਰਖੰਡ ਤੇ ਓਡੀਸ਼ਾ ਵਿੱਚ ਹਨ ਭਾਰਤ ਦਾ 99% ਲੋਹਾ ਪੰਜ ਰਾਜਾਂ ਕਰਨਾਟਕ, ਓਡੀਸ਼ਾ ਛੱਤੀਸਗੜ, ਗੋਆ ਤੇ ਝਾਰਖੰਡ ਵਿੱਚ ਹੀ ਕੱਢਿਆ ਜਾਂਦਾ ਹੈ।

 





ਮੈਗਨੀਜ਼ (Manganese)

ਮੈਗਨੀਜ਼ ਹਲਕੇ ਸਲੇਟੀ ਰੰਗ ਦੀ ਧਾਤ ਹੈ ਜੋ ਆਮ ਤੌਰ 'ਤੇ ਕੱਚੇ ਲੋਹੇ ਦੇ ਨਾਲ ਹੀ ਖਾਣਾਂ ਵਿੱਚ ਮਿਲਦੀ ਹੈ। ਲੋਹੇ ਤੋਂ ਇਸਪਾਤ ਬਨਾਉਣ ਲਈ ਉਸ ਵਿੱਚ ਮੈਗਨੀਜ਼ ਮਿਲਾਇਆ ਜਾਂਦਾ ਹੈ। ਇਕ ਟਨ ਇਸਪਾਤ ਬਨਾਉਣ ਲਈ 6 ਕਿਲੋਗ੍ਰਾਮ ਮੈਗਨੀਜ਼ ਮਿਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਲੀਚਿੰਗ ਪਾਊਡਰ, ਕੀਟਨਾਸ਼ਕ, ਰੰਗ ਤੇ ਬੈਟਰੀਆਂ ਬਨਾਉਣ ਦੀ ਵਰਤੋ` ਕੀਤੀ ਜਾਂਦੀ ਹੈ

 

ਮੈਗਨੀਜ਼ ਉਤਪਾਦਨ ਵਿਚ ਜ਼ਿੰਬਾਬਵੇ ਤੋਂ ਬਾਅਦ ਭਾਰਤ ਦਾ ਦੂਸਰਾ ਸਥਾਨ ਹੈ॥

 

ਓਡੀਸ਼ਾ: ਓਡੀਸ਼ਾ ਮੈਗਨੀਜ਼ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਹੈ ਜੋ ਕਿ ਭਾਰਤ ਦੇ ਕੁੱਲ ਉਤਪਾਦਨ ਪੈਦਾ ਕਰਦਾ ਹੈ। ਮੁੱਖ ਉਤਪਾਦਕ ਜ਼ਿਲ੍ਹਿਆਂ ਵਿੱਚ ਸੁੰਦਰਗੜ੍ਹ ਜ਼ਿਲੇ ਦੀ ਗੌੰਡਾਈਟ ਖਾਣ, ਕੋਰਾਪੁਟ ਤੇ ਕਲਾਹਾਂਡੀ ਜ਼ਿਲ੍ਹੇ ਵਿੱਚ ਕੋਡਰਾਈਟ ਤੇ ਖੌਂਡੋਲਾਈਟ ਖਾਣਾ ਅਤੇ ਸੰਬਲਪੁਰ ਤੇ ਬੋਲਾਨਗੀਰ ਜਿਲ੍ਹਿਆਂ ਦੀਆਂ ਖਾਣਾ ਹਨ ਕਰਨਾਟਕ ਭਾਰਤ ਦੀ ਕੁੱਲ ਪੈਦਾਵਾਰ ਦਾ 22 ਪ੍ਰਤੀਸ਼ਤ ਹਿੱਸਾ ਮੈਗਨੀਜ਼ ਪੈਦਾ ਕਰਦਾ ਹੈ। ਉੱਤਰ ਕਨੰੜ, ਸ਼ਿਮੋਗਾ, ਬੇਲਾਰੀ, ਚਿਤਰਦੁਰਗ ਮੈਗਨੀਜ਼ ਉਤਪਾਦਨ ਕੇਂਦਰ ਹਨ।

3. ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਭਾਰਤ ਦੀ ਕੁੱਲ ਮੈਗਨੀਜ਼ ਪੈਦਾਵਰ ਦਾ 13% ਹਿੱਸਾ ਪੈਦਾ ਕਰਦਾ ਹੈ ਮੈਗਨੀਜ਼ ਪੱਟੀ ਬਾਲਾਘਟ ਤੇ ਛਿੰਦਵਾੜਾ ਜ਼ਿਲ੍ਹਿਆਂ ਵਿੱਚ ਹੈ।

4. ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਨਾਗਪੁਰ ਤੇ ਬੰਧਾਰਾ ਅਤੇ ਰਤਨਾਗਿਰੀ ਜ਼ਿਲ੍ਹੇ ਪ੍ਰਮੁੱਖ ਹਨ ਜਿੱਥੇ ਮੈਗਨੀਜ਼ ਦੀਆਂ ਖਾਣਾਂ ਮਿਲਦੀਆਂ ਹਨ।

5. ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਵਿੱਚ ਮੁੱਖ ਮੈਗਨੀਜ਼ ਪੱਟੀ ਸੀਕਾਕੁਲਮ ਤੇ ਵਿਸ਼ਾਖਾਪਟਨਮ ਜ਼ਿਲ੍ਹਿਆਂ ਵਿੱਚ ਹੈ। ਸੀਕਾਕੁਲਮ (1892) ਸਭ ਤੋਂ ਪੁਰਾਣੀਆਂ ਮੈਗਨੀਜ਼ ਖਾਣਾਂ ਵਿੱਚੋਂ ਇਕ ਹੈ ਕਡੱਪਾ, ਵਿਜੈਆਨਗਰਮ ਤੋ ਗੰਟੂਰ ਹੋਰ ਮੈਗਨੀਜ਼ ਉਤਪਾਦਕ ਜ਼ਿਲ੍ਹੇ ਹਨ

 

 


ਤਾਂਬਾ (Copper)

 

ਤਾਂਬੇ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹਾਂ। ਇਹ ਹਲਕੇ ਗੁਲਾਬੀ ਭੂਰੇ ਰੰਗ ਦੀ ਧਾਤ ਹੈ ਜੋ ਕਿ ਡਲੀਆਂ ਜਾਂ ਸਮੂਹ ਵਿੱਚ ਮਿਲਦੀ ਹੈ ਤਾਂਬੇ ਦੀ ਵਰਤ ਮਨੁੱਖ ਪ੍ਰਾਚੀਨ ਕਾਲ ਤੋਂ ਕਰ ਰਿਹਾ ਹੈ ਤਾਂਬਾ ਆਪਣੇ ਲਚੀਲੋਪਨ, ਬਿਜਲੀ ਤੇ ਤਾਪ ਦਾ ਵਧੀਆ ਸੁਚਾਲਕ ਹੋਣ ਕਾਰਨ ਬਿਜਲੀ ਉਦਯੋਗ ਵਿੱਚ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਹੈ ਇਸ ਨੂੰ ਜੰਗਾਲ ਵੀ ਨਹੀਂ ਲੱਗਦਾ ਅਤੇ ਇਸ ਦੀ ਕਿਸੇ ਵੀ ਧਾਤ ਨਾਲ ਰਲਾ ਕੇ ਮਿਸ਼ਰਿਤ ਧਾਤ ਬਣਾਈ ਜਾ ਸਕਦੀ ਹੈ ਸੰਸਾਰ ਵਿਚ ਸੰਯੁਕਤ ਰਾਜ ਅਮਰੀਕਾ, ਰੂਸ, ਚਿਲੀ, ਜ਼ਾਂਬੀਆ, ਕਨੇਡਾ ਅਤੇ ਜ਼ਾਇਰੇ ਪ੍ਰਮੁੱਖ ਤਾਂਬਾ ਉਤਪਾਦਕ ਹਨ।

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਤਾਂਬੇ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਹੈ। ਮਾਲੰਜਖੰਡ, ਤਾਰੇਗਾਓਂ ਪੱਟੀ ਮੱਧ ਪ੍ਰਦੇਸ਼ ਵਿੱਚ ਤਾਂਬੇ ਦੇ ਉਤਪਾਦਨ ਦੀ ਸਭ ਤੋਂ ਵੱਡੀ ਪੱਟੀ ਹੈ। ਇਹ ਪੱਟੀ ਬਾਲਾਘਾਟ ਜ਼ਿਲ੍ਹੇ ਵਿੱਚ ਹੈ। ਜ਼ਿਲ੍ਹਾ ਬੈਤੂਲ ਦੇ ਖੇਰਲੀਬਾਜ਼ਾਰ ਤੇ ਬਾਰਗਾਂਓ ਖੇਤਰ ਤਾਂਬੇ ਲਈ ਹੋਰ ਪ੍ਰਸਿੱਧ ਜ਼ਿਲ੍ਹੇ ਹਨ।

2. ਰਾਜਸਥਾਨ: ਰਾਜਸਥਾਨ ਤਾਂਬਾ ਉਤਪਾਦਨ ਕਰਨ ਵਾਲਾ ਦੂਸਰਾ ਵੱਡਾ ਰਾਜ ਹੈ ਜੋ ਭਾਰਤ ਦਾ 40% ਪ੍ਰਤੀਸ਼ਤ ਤਾਂਬਾ ਪੈਦਾ ਕਰਦਾ ਹੈ। ਤਾਂਬੇ ਦੇ ਭੰਡਾਰ ਅਰਾਵਲੀ ਪਰਬਤ ਸ਼੍ਰੇਣੀ ਵਿੱਚ ਮੌਜੂਦ ਹਨ। ਜਿਲਿਆਂ ਅਲਵਰ ਭੀਲਵਾੜਾ, ਚਿਤੰੜਗੜ੍ਹ, ਡੁਗੰਰਪੁਰ, ਜੈਪੁਰ ਝੁਨਝੁਨ, ਪਾਲੀ, ਸੀਕਰ, ਸਿਰੋਹੀ ਤੇ ਉਦੈਪੁਰ ਵਿੱਚ ਸਾਢੇ 6 ਕਰੋੜ ਟਨ ਕੱਚੇ ਤਾਂਬੇ ਦੇ ਭੰਡਾਰ ਹਨ ਰਾਜਸਥਾਨ ਦੇ ਜ਼ਿਲ੍ਹਾ ਝੁਨਝੁਨੂ ਵਿੱਚ ਖੇਤੀ ਸਿੰਘਾਣਾ ਪੱਟੀ ਤਾਂਬੇ ਦੀ ਸਭ ਤੋਂ ਮਹੱਤਵਪੂਰਨ ਖਾਣਾ ਦੀ ਪੱਟੀ ਹੈ

 3. ਝਾਰਖੰਡ: ਝਾਰਖੰਡ ਵਿੱਚ ਸਿੰਘੂਮ ਜ਼ਿਲੇ ਦੇ ਮੰਸਾਬਨੀ, ਖੇੜਾਈ ਰੱਖਾ, ਧੋਬਾਨੀ, ਬਾਰਾਗਾਂਡਾ, ਪਾਰਸਾਨਾਥ, ਬਰਖਾਨਾਥ ਆਦਿ ਪ੍ਰਮੁੱਖ ਤਾਂਬਾ ਉਤਪਾਦਕ ਖੇਤਰ ਹਨ।

 

 








ਬਾਕਸਾਈਟ (Bauxite)

ਬਾਕਸਾਈਟ ਧਾਤ ਤੋਂ ਹੀ ਐਲੂਮੀਨੀਅਮ ਬਣਾਇਆ ਜਾਂਦਾ ਹੈ। ਅਸਲ ਵਿੱਚ ਬਾਕਸਾਈਟ, ਐਲੂਮੀਨੀਅਮ ਆਕਸਾਈਡ ਦੀ ਚੱਟਾਨ ਹੀ ਹੁੰਦੀ ਹੈ। ਇਸਦਾ ਰੰਗ, ਗੁਲਾਬੀ, ਚਿੱਟਾ ਜਾਂ ਲਾਲ ਹੋ ਸਕਦਾ ਹੈ। ਓਡੀਸ਼ਾ ਦਾ 95 ਪ੍ਰਤੀਸ਼ਤ ਬਾਕਸਾਈਟ ਪੂਰਬੀ ਘਾਟ, ਰਾਜ ਦੇ ਦੱਖਣੀ ਪੱਛਮੀ ਭਾਗ ਦੇ ਜ਼ਿਲ੍ਹੇ ਕੋਰਾਪੁਟ, ਰਾਇਗੜ ਕਾਲਾਹਾਂਡੀ ਤੇ ਬੋਲਾਂਗੀਰ ਪ੍ਰਮੁੱਖ ਹਨ। ਗੁਜਰਾਤ ਬਾਕਸਾਈਟ ਦਾ ਦੂਸਰਾ ਵੱਡਾ ਉਤਪਾਦਕ ਰਾਜ ਹੈ

3. ਝਾਰਖੰਡ: 4. ਮਹਾਰਾਸ਼ਟਰ: 5. ਛੱਤੀਸਗੜ੍ਹ 6. ਤਾਮਿਲਨਾਡੂ: 7. ਮੱਧ ਪ੍ਰਦੇਸ਼ ਹੋਰ ਪ੍ਰਮੁੱਖ ਰਾਜ

. ਸੋਨਾ

. ਸੋਨਾ ਚਮਕੀਲੀ ਕੀਮਤੀ ਧਾਂਤ ਹੈ, ਜਿਸ ਦੀ ਵਰਤੋਂ' ਪ੍ਰਮੁੱਖ ਤੌਰ ਤੇ ਗਹਿਣੇ ਬਣਾਉਣ ਵਿੱਚ ਕੀਤੀ ਜਾਂਦੀ ਹੈ।

. ਸਭ ਤੋ ਵੱਧ ਸੋਨਾ ਦੱਖਣੀ ਅਫ਼ਰੀਕਾ ਵਿਚੋਂ ਕਢਿਆ ਜਾਂਦਾ ਹੈ, ਜੋ ਸੰਸਾਰ ਦਾ 70 % ਸੋਨਾ ਪੈਦਾ ਕਰਦਾ ਹੈ। ਭਾਰਤ ਵਿਚ ਸੋਨਾ ਕਰਨਾਟਕ ਦੇ ਕੌਲਾਰ, ਹੁੱਟੀ, ਰਾਮਗਿਰੀ ਆਂਧਰਾ ਪ੍ਰਦੇਸ਼ ਵਿਚ ਮਿਲਦਾ ਹੈ

 

ਅਬਰਕ (MICA)

 

ਅਬਰਕ ਕਾਲੇ, ਭੁਰੇ, ਗੁਲਾਬੀ ਜਾਂ ਸਫ਼ੈਦ ਰੰਗ ਦਾ ਪਾਰਦਰਸ਼ੀ ਪਦਾਰਥ ਹੁੰਦਾ ਹੈ। ਇਹ ਤਹਿਆਂ ਵਿੱਚ ਪਾਇਆ ਜਾਂਦਾ ਹੈ। ਇਹ ਇਕ ਅਧਾਤੂ ਖਣਿਜ ਹੈ, ਜਿਸ ਦੀ ਵਰਤੋਂ ਬਿਜਲੀ ਦਾ ਸਮਾਨ, ਸਿੂਲੇਟਰ, ਪ੍ਰੈਸਾਂ ਆਦਿ ਵਿਚ ਕੀਤੀ ਜਾਂਦੀ ਹੈ। ਅਮਰੀਕਾ ਰੂਸ, ਭਾਰਤ ਫਰਾਂਸ, ਅਰਜਨਟੀਨਾ ਤੇ ਦੱਖਣੀ ਕੋਰੀਆ ਆਦਿ ਪ੍ਰਮੁੱਖ ਅਬਰਕ ਉਤਪਾਦਨ ਦੇ ਕੇਂਦਰ ਹਨ।

ਪ੍ਰਮਾਣੂ ਖਣਿਜ ਪਦਾਰਥ 

ਯੂਰੇਨੀਅਮ, ਥੋਰੀਅਮ, ਬੈਰੀਲੀਅਮ, ਲੀਥੀਅਮ, ਅਤੇ ਜ਼ਿਰਕੋਨਅਮ ਪ੍ਰਮੁੱਖ ਪ੍ਰਮਾਣੂ ਹਨ। ਇਹਨਾਂ ਪਦਾਰਥਾਂ ਤੋਂ ਪੈਦਾ ਹੋਣ ਵਾਲੀ ਊਰਜਾ ਨੂੰ ਅਸੀਂ ਪ੍ਰਮਾਣੂ ਊਰਜਾ ਕਹਿੰਦੇ ਹਨ । ਅਮਰੀਕਾ ਰੂਸ, ਜਮਾਨ, ਇੰਗਲੈਂਡ, ਫਰਾਂਸ, ਮਲੇਸ਼ੀਆ, ਜਰਮਨੀ, ਬ੍ਰਾਜੀਲ ਆਸਟਰੇਲੀਆ ਪ੍ਰਮੁੱਖ ਪ੍ਰਮਾਣੂ ਉਰਜਾ ਦੇ ਪ੍ਰਮੁੱਖ ਉਤਪਾਦਕ ਦੇਸ਼ ਹਨ।

 




ਕੋਲਾ (Coal)

 

ਕੋਲੇ ਨੂੰਕਾਲਾ ਸੋਨਾਵੀ ਕਿਹਾ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਸੋਨਾ ਆਰਥਿਕਤਾ ਨੂੰ ਮਜ਼ਬੂਤੀ ਦਿੰਦਾ ਹੈ, ਉਸੇ ਤਰ੍ਹਾਂ ਕੋਲਾ ਵੀ ਉਰਜਾ ਖੇਤਰ ਵਿੱਚ ਉੱਨਾ ਹੀ ਮਹਤੱਵ ਰੱਖਦਾ ਹੈ। ਕੋਲਾ ਇਕ ਤਹਿਦਾਰ ਚੱਟਾਨ ਹੈ, ਜੋ ਕਰੋੜਾਂ ਸਾਲ ਪਹਿਲਾਂ ਜੰਗਲਾਂ ਦੇ ਧਰਤੀ ਬੱਲੇ ਦੱਬੇ ਜਾਣ "ਤੇ ਭਾਰ ਅਤੇ ਉੱਚੇ ਤਾਪ ਕਾਰਨ ਕੋਲੇ ਵਿੱਚ ਤਬਦੀਲ ਹੋ ਜਾਂਦਾ ਹੈ ।

1. ਝਾਰਖੰਡ: ਭਾਰਤ ਦੇ ਕੁੱਲ ਕੋਲਾ ਉਤਪਾਦਨ ਦਾ 27.3 ਪ੍ਰਤੀਸ਼ਤ ਝਾਰਖੰਡ ਵਿੱਚ ਕੱਢਿਆ ਜਾਂਦਾ ਹੈ। ਸਾਹਿਬਗੀਜ ਜ਼ਿਲ੍ਹੇ ਵਿੱਚਡਾਰਲਾਬਲਾਕ ਕੋਲਾ ਉਤਪਾਦਨ ਦਾ ਪ੍ਰਮੁੱਖ ਕੇਂਦਰ ਹੈ | ਇਸ ਤੋਂ ਇਲਾਵਾ ਬੋਕਾਰੋ, ਉੱਤਰੀ ਕਰਨਪੁਰਾ, ਦੱਖਣੀ ਕਰਨਪੁਰਾ, ਗਿਰੀਡੀਹ, ਰਾਮਗੜ ਡਾਲਟਨ ਗੰਜ ਤੇ ਰਾਜਮਹੱਲ ਪ੍ਰਮੁੱਖ ਕੋਲਾ ਉਤਪਾਦਨ ਦੇ ਕੇਂਦਰ ਹਨ

2. ਓਡੀਸ਼ਾ: ਓਡੀਸ਼ਾ ਭਾਰਤ ਦੇ ਕੁੱਲ ਕੋਲੇ ਦਾ 24 ਪ੍ਰਤੀਸ਼ਤ ਹਿੱਸਾ ਪੈਦਾ ਕਰਦਾ ਹੈ। ਤਾਲਚੇਰ, ਸਾਂਬਲਪੁਰ ਅਤੇ ਰਾਣਾਪੁਰ ਹਿਮਗੀਰ ਮਹੱਤਵਪੂਰਨ ਕੋਲਾ ਖੇਤਰ ਹਨ ਇਕੱਲਾ ਤਾਲਚੇਰ, ਓਡੀਸ਼ਾ ਦਾ 3/4 ਕੋਲਾ ਪੈਦਾ ਕਰਦਾ ਹੈ।

 




3. ਛੱਤੀਸਗੜ: ਛੱਤੀਸਗੜ੍ਹ ਭਾਰਤ ਦਾ 18 ਪ੍ਰਤੀਸ਼ਤ ਕੋਲਾ ਉਤਪਾਦਨ ਕਰਦਾ ਹੈ। ਇੱਥੇ 12 ਕੋਲਾ ਖਾਣਾਂ ਵਿੱਚ 44 ਅਰਬ, 48 ਕਰੋੜ 30 ਲੱਖ (44483 ਮਿਲੀਅਨ) ਟਨ ਕੋਲਾ ਭੰਡਾਰ ਹੋਣ ਦਾ ਅਨੁਮਾਨ ਹੈ। ਰਾਇਗੜ, ਸੁਰਗੁਜਾ, ਕੋਰੀਆ ਅਤੇ ਕੌਰਬਾ ਜ਼ਿਲ੍ਹੇ ਕੋਲਾ ਉਤਪਾਦਨ ਲਈ ਪ੍ਰਸਿੱਧ ਹਨ ਛੱਤੀਸਗੜ੍ਹ ਕੋਲਾ ਉਤਪਾਦਨ ਵਿੱਚ ਦੂਸਰੇ ਨੰਬਰ 'ਤੇ ਹੈ।

4. ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਉਮਾਰੀਆ, ਸੁਹਾਗਪੁਰ, ਸਿੰਗਰੌਲੀ ਆਦਿ ਪ੍ਰਮੁੱਖ ਕੋਲਾ ਉਤਪਾਦਕ ਖੇਤਰ ਹਨ।

5. ਆਂਧਰਾ ਪ੍ਰਦੇਸ਼: ਪੱਛਮ ਗੋਦਾਵਰੀ ਵਿੱਚ ਚਿੰਤਾਲਪੁਡੀ ਅਤੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਨੁਜੀਵੀਣੂ ਪ੍ਰਮੁੱਖ ਕੋਲਾ ਉਤਪਾਦਕ ਖੇਤਰ ਹਨ। ਇਹਨਾਂ ਤੋਂ ਇਲਾਵਾ ਗੌਰੀਦੇਵੀਪੇਟ, ਬੋਟਾਪਾਗੁਡਮ ਅਖਾਵਰਮ ਅਤੇ ਟੀ ਨਾਰਸਾਪੁਰਮ ਹਨ

6. ਤੇਲੰਗਾਨਾ: ਪਰਨਹਿਤਾ ਗੋਦਾਵਰੀ ਘਾਟੀ ਆਪਣੇ ਕੋਲੇ ਦੇ ਭੰਡਾਰਾਂ ਕਾਰਨ ਪ੍ਰਸਿੱਧ ਹੈ। ਅਦੀਲਾਬਾਦ, ਕਰੀਮਨਗਰ, ਖੰਮ, ਨਿਜਾਮਬਾਦ, ਵਾਰੰਗਲ ਜ਼ਿਲ੍ਹੇ, ਉੱਤਰੀ ਵਾਰਧਾ, ਆਸਿਫ਼ਾਬਾਦ, ਉੱਤਰ ਤੇ ਦੱਖਣ ਗੋਦਾਵਰੀ ਤੇ ਸਿੰਗਰੇਨੀ ਪ੍ਰਮੁੱਖ ਕੋਲਾ ਖੇਤਰ ਹਨ| ਇਹਨਾਂ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਵਾਰਧਾ, ਬਲੇਰਪੁਰ ਤੇ ਪੱਛਮੀ ਬੰਗਾਲ ਵਿੱਚ ਰਾਣੀਗੰਜ, ਆਸਨਸੋਲ ਆਦਿ ਸਥਾਨਾਂ ਤੇ ਵੀ ਕੋਲਾ ਕਢਿਆ ਜਾਂਦਾ ਹੈ।

 


 

ਪੈਟਰੋਲੀਅਮ (Petroleum)

 

ਪੈਟਰੋਲੀਅਮ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਪੈਟਰਾ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੁੰਦਾ ਹੈ ਚੱਟਾਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੈਟਰੋਲੀਅਮ ਤਹਿਦਾਰ ਚੱਟਾਨਾਂ ਵਿੱਚੋ ਕੱਢੇ ਖਣਿਜ ਤੇਲ ਤੋਂ ਸਾਫ਼ ਕਰਕੇ ਬਣਾਇਆ ਜਾਂਦਾ ਹੈ, ਜਿਸ ਵਿੱਚ ਸਭ ਤੋਂ ਵੱਧ ਬਲਣਸ਼ੀਲਤਾ ਹੁੰਦੀ ਹੈ।

 

ਭਾਰਤ ਵਿੱਚ ਪ੍ਰਮੁੱਖ ਪੈਟਰੋਲ ਉਤਪਾਦਕ ਖੇਤਰ:

1. ਸਭ ਤੋਂ ਪੁਰਾਣੇ ਪੈਟਰੋਲ ਕੱਢਣ ਦੇ ਕੇਂਦਰ (1882) ਆਸਾਮ ਵਿੱਚ ਹਨ ਡਿਗਬੋਈ, ਬਪਪੁੰਗ, ਹੁੰਸਪੁੰਗ, ਸੁਰਮਾਂ ਘਾਟੀ ਵਿੱਚ ਬਦਰਪੁਰ, ਮਸੀਮਪੁਰ ਹੋਰ ਪੈਟਰੋਲ ਉਤਪਾਦਨ ਦੇ ਕੇਂਦਰ ਹਨ

2. ਆਸਾਮ ਵਿੱਚ ਨਾਹਰਕਟੀਆ ਰੁਦਰਸਾਗਰ, ਮੌਰਾਂ ਹੁਗਰੀਜਨ ਹੋਰ ਪੈਟਰੋਲ ਉਤਪਾਦਨ ਦੇ ਕੇਂਦਰ ਹਨ।

3. ਗੁਜਰਾਤ ਵਿੱਚ ਅੰਕਲੋਸ਼ਵਰ, ਕੈਂਬੇ, ਕਾਲੌਲ, ਕੌਸਾਂਬਾ, ਮੇਹਸਾਨਾ, ਨਾਓਗਾਮ, ਡੋਲਕਾ, ਸਨੰਦਾ, ਵੇਵਲ ਬਾਕਲ ਅਤੇ ਕਟਾਨਾ ਪੈਟਰੋਲ ਉਤਪਾਦਨ ਕੇਂਦਰ ਹਨ।

4. ਬੰਬੇ-ਹਾਈ-ਮੁੰਬਈ ਸ਼ਹਿਰ ਤੋਂ 176 ਕਿਲੋਮੀਟਰ ਉੱਤਰ ਪੱਛਮ ਵੱਲ ਅਰਬ ਸਾਗਰ ਇੱਥੇ ਤੇਲ ਅਤੇ ਕੁਦਰਤੀ ਗੈਸ ਦੇ ਵੱਡੇ ਭੰਡਾਰ ਹਨ







 

ਪਣ ਬਿਜਲੀ

ਪਣ ਬਿਜਲੀ ਨਵਿਆਉਣ ਯੋਗ ਸ਼ਕਤੀ ਦਾ ਸਾਧਨ ਹੈ। ਨਦੀਆਂ ਉਪਰ ਬੰਨ ਬਣਾ ਕੇ ਪਾਣੀ ਨੂੰ ਸੁਰੰਗਾਂ ਰਾਂਹੀ ਟਰਬਾਈਨਾਂ ਤੇ ਸੁਟਿਆ ਜਾਂਦਾ ਹੈ। ਪਾਣੀ ਦੀ ਸ਼ਕਤੀ ਨਾਲ ਇਹ ਟਰਬਾਈਨਾਂ ਘੁੰਮਦੀਆਂ ਹਨ, ਤਾਂ ਬਿਜਲੀ ਪੈਦਾ ਹੁੰਦੀ ਹੈ।

 

 




 

ਪਣ ਬਿਜਲੀ (Hydro Electricity)

 

Ø ਪਣ ਬਿਜਲੀ ਤਿਆਰ ਕਰਨ ਲਈ ਸਾਰਾ ਸਾਲ ਪਾਣੀ ਨਾਲ ਨਦੀਆਂ ਭਰੀਆਂ ਰਹਿਣੀਆਂ ਚਾਹੀਦੀਆਂ ਹਨ।

Ø ਅਮਰੀਕਾ, ਰੁਸ, ਜਾਪਾਨ, ਜਰਮਨੀ, ਕੈਨੇਡਾ, ਇੰਗਲੈਂਡ, ਫ਼ਰਾਂਸ, ਇਟਲੀ, ਪੋਲੈਂਡ ਬ੍ਰਾਜ਼ੀਲ, ਅਤੇ ਭਾਰਤ ਦੇ ਨਾਂਮ ਵਰਨਣਯੋਗ ਹਨ।

Ø ਭਾਰਤ ਦੀਆਂ ਨਦੀਆਂ ਨੂੰ ਅਸੀਂ ਦੋ ਹਿੱਸਿਆਂ ਵਿਚ ਵੰਡਦੇ ਹਾਂ

Ø ਹਿਮਾਲਿਆ ਅਤੇ ਪਾ ਇਦੀਪੀ ਪਠਾਰ ਦੀਆਂ ਨਦੀਆਂ ਉਪਰ ਜਿਥੇ ਵੀ ਸੰਭਵ ਹੋ ਸਕਿਆ ਹੈ, ਉਥੇ ਬਹੁ ਉਦੇਸ਼ੀ ਪਣ ਬਿਜਲੀ ਪ੍ਰਜੈਕਟ ਲਗਾਏ ਗਏ ਹਨ।

 




ਗ਼ੈਰ ਰਿਵਾਇਤੀ ਊਰਜਾ ਸੋਮੇ (Non Conventional Sources of Energy)

 

ਉਰਜਾ ਦੀ ਵੱਧਦੀ ਹੋਈ ਮੰਗ ਤੇ ਤੇਜ਼ੀ ਨਾਲ ਖ਼ਤਮ ਹੋ ਰਹੇ ਊਰਜਾ ਦੇ ਰਵਾਇਤੀ ਸੋਮੇ ਜਿਵੇਂ ਕੌਲਾ, ਕੁਦਰਤੀ ਗੈਸ, ਪੈਟਰੋਲੀਅਮ ਆਦਿ ਉਤੇ ਨਿਰਭਰਤਾ ਘਟਾਉਣ ਲਈ ਸੌਰ ਊਰਜਾ, ਪੌਣ ਉਰਜਾ, ਜੈਵ ਊਰਜਾ, ਜਵਾਰੀ ਉਰਜਾ, ਭੂ-ਤਾਪੀ ਊਰਜਾ ਦੀ ਵਰਤੋਂ ਵਧਾਉਣ ਦੀ ਬਹੁਤ ਜ਼ਰੂਰਤ ਹੈ ਇਨ੍ਹਾਂ ਦੀ ਮਹਤੱਤਤਾ ਵੀ ਵੱਧ ਰਹੀ ਹੈ। ਗ਼ੈਰ ਰਵਾਇਤੀ ਊਰਜਾ ਸਰੋਤ ਨਵਿਆਉਣ ਯੋਗ ਹਨ, ਕੌਈ ਪ੍ਰਦੂਸ਼ਣ ਨਹੀਂ ਕਰਦੇ, ਤੇ ਵਾਤਾਵਰਨ ਨੂੰ ਕੌਈ ਨੁਕਸਾਨ ਨਹੀਂ ਕਰਦੇ ਅਜਿਹੀ ਊਰਜਾ ਦੀ ਵਰਤੋਂ' ਦੂਰ-ਦੁਰੇਡੇ (ਰਿਮੋਟ) ਖੇਤਰਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਇਹ ਉਰਜਾ ਭਵਿੱਖ ਵਿੱਚ ਜ਼ਰੂਰਤਾਂ ਪੂਰੀਆਂ ਕਰਨ ਦੇ ਕਾਬਿਲ ਹੈ

 

 






 

ਕੁਦਰਤੀ ਸੋਮਿਆਂ ਦੀ ਸੰਭਾਲ਼ (Conservation of Natural Resources)

ਕਿਸੇ ਵੀ ਦੇਸ਼ ਦੇ ਹਰ ਪੱਖੋਂ ਵਿਕਾਸ ਲਈ ਸੋਮਿਆਂ ਦੀ ਵਰਤੋਂ ਦੀ ਬਹੁਤ ਜ਼ਰੂਰਤ, ਹੁੰਦੀ ਹੈ ਪਰ, ਸੋਮਿਆਂ ਦੀ ਅੰਨੇਵਾਹ ਲੁੱਟ ਨਾਲ ਵਾਤਾਵਰਣਿਕ ਤੇ ਸਮਾਜਿਕ-ਆਰਥਿਕ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ਇਸ ਲਈ ਸੋਮਿਆਂ ਦੀ ਅੰਨੇਵਾਹ ਲੁੱਟ ਰੋਕਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮਹਾਤਮਾ ਗਾਂਧੀ ਨੇ ਕਿਹਾ ਸੀ ਧਰਤੀ ਤੇ ਹਰ ਸ਼ਖ਼ਸ ਦੀ ਜ਼ਰੂਰਤ ਲਈ ਤਾਂ ਬਹੁਤ ਸੋਮੇ ਹਨ, ਪਰ ਕਿਸੇ ਦੇ ਲਾਲਚ ਲਈ ਕੋਈ ਨਹੀਂ, (There is enough on Earth for everybody’s need, but not enough for any body’s greed-M.K. Gandhi.)