Sunday 17 January 2021

CH 18 - ਭੂਗੋਲਿਕ ਵਿਚਾਰਧਾਰਾ

0 comments

ਭੂਗੋਲਿਕ ਵਿਚਾਰਧਾਰਾ Geographic Thoughts

 

Ø ਨਿਯਤੀਵਾਦ, ਸੰਭਵਤਾਵਾਦ ਅਤੇ ਨਵ- ਨਿਯਤੀਵਾਦ (Possibilism, Determinism and Neo- Determinmism)

 

 

ਮਾਨਵ ਭੂਗੋਲ: ਪ੍ਰਾਕ੍ਰਿਤੀ ਤੇ ਵਿਸ਼ਾ ਵਸਤੂ

ਮਾਨਵ ਭੂਗੋਲ, ਭੂਗੋਲ ਦੀ ਉਹ ਸ਼ਾਖਾ ਹੈ ਜਿਸ ਵਿੱਚ ਧਰਤੀ ਅਤੇ ਆਪਸੀ ਰਿਸ਼ਤੇ ਦਾ ਅਧਿਐਨ ਕੀਤਾ ਜਾਂਦਾ ਹੈ। ਧਰਤੀ ਦੇ ਕੁਦਰਤੀ ਦਾ ਮਨੁੱਖ ਅਤੇ ਮਨੁੱਖੀ ਗਤੀਵਿਧੀਆਂ ਦਾ ਧਰਤੀ ਤੇ ਪੈਣ ਵਾਲਾ ਅਸ ਭੁਗੋਲ ਦੇ ਵਿਸ਼ਾ ਖੇਤਰ (Scope) ਦੇ ਦਾਇਰੇ ਵਿੱਚ ਆਉਂਦਾ ਹੈ। ਖੇਤਰ ਅਸੀਮ ਦੀ ਹੱਦ ਤੱਕ ਹੈ। ਮਾਨਵ ਭੂਗੋਲ ਦੇ ਤਿੰਨ ਸੰਦਰਭ, (1) ਸਥਾਨਕ ਵਿਸ਼ਲੇਸ਼ਣ (Spatial Analysis), (2) ਮਾਨਵ ਤੇ ਉਸਦੇ ਵਾਤਾਵਰਨ ਦਾ ਆਪਸੀ ਸੰਬਧ ਅਤੇ (3) ਖੇਤਰੀ ਸੰਸਲੇਸ਼ਣ (Regional SYNTHESIS) ਮਾਨਵ ਭੂਗੋਲ ਦੇ ਅਧਿਐਨ ਦਾ ਮੁੱਢ ਬਣਦੇ ਹਨ।

 

Ø ਭੂਗੋਲਿਕ ਵਿਚਾਰਧਾਰਾ (Geographic Thought)

 

Ø ਭੂਗੋਲਿਕ ਵਿਚਾਰਧਾਰਾ ਅਸਲ ਵਿੱਚ ਭੂਗੋਲ ਦੇ ਵਿਸ਼ੇ ਦੇ ਤੌਰ ਤੇ ਸਥਾਪਿਤ ਹੋਣ ਦਾ ਇਤਿਹਾਸ ਹੈ ਉਦਾਹਰਨ ਦੇ ਤੌਰ ਤੇ ਯੂਨਾਨੀ, ਅਰਬੀ, ਜਰਮਨੀ ਭੁਗੋਲਤਾਵਾਂ ਦਾ ਭੂਗੋਲ ਦੇ ਵਿਕਾਸ ਵਿੱਚ ਕੀ ਯੋਗਦਾਨ ਸੀ? ਉਨੀਂਵੀਂ ਸਦੀ ਦੇ ਅਤ ਤੱਕ ਭੌਤਿਕ ਭੂਗੋਲ (Physical Geography) ਦੇ ਅਧਿਐਨ ਨੂੰ ਹੀ ਭੂਗੋਲ ਦਾ ਖੇਤਰ ਮੰਨਿਆ ਜਾਂਦਾ ਸੀ, ਪਰ 1940 ਵਿਆਂ ਵਿੱਚ ਖੇਤਰੀ ਭੂਗੋਲ, 1970 ਵਿਆਂ ਵਿੱਚ ਮਾਤਰਾਤ੍ਮਕ ਕ੍ਰਾਂਤੀ (Quantative Revolution) ਦਾ ਦੌਰ ਰਿਹਾ।

 

ਨਿਯਤੀਵਾਦ (Determinism) ਇਕ ਸਰਵਪ੍ਰਵਾਣਿਤ ਵਿਚਾਰ ਹੈ ਕਿ ਵਾਤਾਵਰਣ, ਮਨੁੱਖੀ ਕਾਰਜ ਵਿਧੀਆਂ ਨੂੰ ਨਿਯੰਤਰਿਤ ਕਰਦਾ ਹੈ।

 

 




 

 

Ø ਨੀਯਤੀਵਾਦ ਜਾਂ ਨਿਸ਼ਚੇਵਾਦ (Determinism)

Ø ਮਾਨਵ ਭੂਗੋਲ ਦੇ ਅਧਿਐਨ ਦੀ ਸਭ ਤੋਂ ਪੁਰਾਣੀ ਪਹੁੰਚ ਜਾਂ ਹੈ। ਨੀਯਤੀਵਾਦ ਵਿਚਾਰਧਾਰਾ ਦੇ ਸਮਰਥਕਾਂ ਦਾ ਮੰਨਣਾ ਸੀ ਕਿ ਕੁਦਰਤੀ ਵਾਤਾਵਰਨ ਮਨੁੱਖੀ ਗਤੀਵਿਧੀਆਂ ਤੇ ਮਨੁੱਖ ਦੀ ਕਿਸਮਤ ਨੀਯਤ ਕਰਦਾ ਹੈ ਜਾਂ ਤੈਅ ਕਰਦਾ ਹੈ। ਕੁਦਰਤੀ ਵਾਤਾਵਰਨ ਮਨੁੱਖ ਇਤਿਹਾਸ, ਸਭਿਆਚਾਰ, ਰੀਤੀ ਰਿਵਾਜ਼, ਧਰਮ ਤੇ ਰਹਿਣ-ਸਹਿਣ ਨਿਸ਼ਚਿਤ ਕਰਦਾ ਹੈ। ਯੂਨਾਨੀ, ਰੋਮਨ ਤੇ ਜਰਮਨ ਦੇ ਭੂਗੋਲਵੇਤਾ ਵਿਚਾਰ ਦੇ ਕੱਟੜ ਸਮਰਥਕ ਸਨ। ਅਰਸਤੂ ਦਾ ਮੰਨਣਾ ਸੀ ਕਿ ਠੰਡੇ ਮੁਲਕਾਂ ਦੇ ਲੋਕ ਦਲੇਰ ਹੁੰਦੇ ਹਨ, ਪਰ ਉਹਨਾਂ ਵਿੱਚ ਗੁਆਂਢੀ ਮੁਲਕਾਂ ਤੇ ਰਾਜ ਕਰਨ ਦੀ ਸਮਰੱਥਾ ਨਹੀਂ ਹੁੰਦੀ। ਯੂਨਾਨ ਦੇ ਲੋਕ ਮੱਧ ਅਕਸ਼ਾਂਸ਼ਾਂ ਵਿੱਚ ਰਹਿਣ ਕਾਰਨ ਬੇਹਤਰਹੀਨ ਹੁੰਦੇ ਹਨ। ਕੁੱਲ ਮਿਲਾ ਕੇ ਇਸ ਵਿਚਾਰ ਨੂੰ ਮੰਨਣ ਵਾਲੇ ਵਿਚਾਰਕਾਂ ਨੇ ਮਨੁੱਖੀ ਮਿਹਨਤ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ।


ਦੂਸਰੇ ਸ਼ਬਦਾਂ ਵਿੱਚ, ਸੰਸਾਰ ਵਿੱਚ ਮਨੁੱਖੀ ਵਿਹਾਰ ਦੇ ਵਖਰੇਵਿਆਂ ਨੂੰ ਸੰਸਾਰ ਵਿਚਲੇ ਕੁਦਰਤੀ/ਭੌਤਿਕ ਵਾਤਾਵਰਨ ਦੇ ਵਖਰੇਵਿਆਂ ਪੱਖ ਤੋਂ ਹੀ ਸਮਝਿਆ ਜਾ ਸਕਦਾ ਹੈ।

 


 



ਜਿਹੜੇ ਫ਼ਲਸਫ਼ੇ, ਪਹੁੰਚ, ਵਿਧੀਆਂ ਤੇ ਸਿਧਾਂਤ ਵਾਤਾਵਰਣ ਸੰਬੰਧੀ ਸਰੋਕਾਰਾਂ ਵਿੱਚੋ ਉਪਜਦੇ ਹਨ, ਉਨ੍ਹਾਂ ਨੂੰ ਵਾਤਾਵਰਣੀ ਨਿਯਤੀਵਾਦ (Environmental Determinism) ਵਜੋ ਜਾਣਿਆ ਜਾਂਦਾ ਹੈ ਕਿਉਂਕਿ ਵਾਤਾਵਰਣ ਹੀ ਉਹਨਾਂ ਦਾ ਭੂਗੋਲਿਕ ਵਤੀਰਾ ਨਿਯਤ ਕਰਦਾ ਹੈ।

 


ਸਭ ਤੋਂ ਪਹਿਲਾਂ ਅਰਬ ਦੇ ਭੂਗੋਲਵੇਤਾ ਇਬਨ ਖਲਦੁਨ ਨੇ ਕਿਹਾ ਸੀ ਕਿ ਸਹਾਰਾ (ਅਫ਼ਰੀਕਾ ਦੇ ਰਹਿਣ ਵਾਲੇ ਲੌਕਾਂ ਦਾ ਕਾਲਾ ਰੰਗ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਣ ਕਾਰਨ ਹੁੰਦਾ ਹੈ

 


ਦੂਸਰੀ ਉਦਾਹਰਣ ਵਜੋਂ, ਅਰਸਤੂ ਦਾ ਵਿਚਾਰ ਸੀ ਕਿ ਠੰਢੇ ਦੇਸ਼ਾਂ ਦੇ ਲੋਕ ਦਲੇਰ ਹੁੰਦੇ ਹਨ ਪਰ "ਉਹਨਾਂ ਵਿੱਚ ਰਾਜਨੀਤਕ ਸੰਗਠਨਾਂ ਅਤੇ ਗੁਆਂਢੀ ਮੁਲਕਾਂ ਉੱਤੇ ਰਾਜ ਕਰਨ ਦੀ ਸਮਰਥਾ ਦੀ ਕਮੀ ਹੁੰਦੀ ਹੈਅਤੇ ਏਸ਼ੀਆ ਦੇ ਲੋਕਾਂ ਵਿੱਚ ਦਲੇਰੀ ਦੀ ਕਮੀ ਹੈ ਜਿਸ ਕਾਰਨ ਉਨ੍ਹਾਂ ਦਾ ਗੁਲਾਮੀ ਨਾਲ ਗ੍ਰਸਤ ਰਹਿਣਾ ਕੁਦਰਤੀ ਹਾਲਤ ਹੈ, ਅਤੇ ਯੂਨਾਨ (Greece) ਦੇ ਲੌਕ ਮੱਧ ਅਕਸ਼ਾਂਸ਼ ਵਿਚ ਵੱਸਦੇ ਕਾਰਨ ਬੇਹਤਰੀਨ ਹੁੰਦੇ ਹਨ ਅਤੇ ਪੂਰੀ ਦੁਨੀਆਂ ਤੇ ਰਾਜ ਕਰਨ ਦੀ ਸਮਰੱਥਾ ਰੱਖਦੇ ਹਨ

 

 



ਅਜਿਹੇ ਵਿਚਾਰਾਂ ਦੇ ਸਮਰਥਕ ਸਨ-ਅਰਸਤੂ (Aristotle), ਸਟੈਰਬੋ (Strabo), ਕਾਰਲ ਰਿਟਰ (Carl Ritter) ਡਬਲਿਉ.ਐਮ ਡੇਵਿਸ ਅਤੇ ਐਲਨ ਚਰਚਿਲ ਸੇਂਪਲ (Ellen Churchill Semple)

 


 

ਸੰਭਵਤਾਵਾਦ (Possibilism)

ਸੰਭਵਤਾਵਾਦ ਦਾ ਸਿਧਾਂਤ ਫਰਾਂਸੀਸੀ ਵਿਚਾਰਕ ਪੌਲ ਵੀਡਾਲ, ਡੀ. ਲਾ. ਬਲਾਸ਼ ਅਤੇ ਲੂਸੀਅਨ ਫ਼ੈਬਰ ਦਿੱਤਾ ਸੀ ਇਸ ਸਿਧਾਂਤ ਵਿੱਚ ਮਨੁੱਖ ਅਤੇ ਮਿਹਨਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਮਨੁੱਖ ਨੇ ਆਪਣੀ ਸਮਝ ਸ਼ਕਤੀ ਤੇ ਤਕਨਾਲੋਜੀ ਸਦਕਾ ਬੇਅੰਤ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਉਦਯੋਗ, ਸ਼ਹਿਰਾ ਦਾ ਵਿਕਾਸ ਆਦਿ ਇਹਨਾਂ ਸੰਭਾਵਨਾਵਾਂ ਨੇ ਪੈਦਾ ਕੀਤਾ ਹੈ।

 

ਸੰਭਵਤਾਵਾਦ (Possibilism)

ਇਹ ਫ਼ਲਸਫ਼ਾ ਜੋ ਕਿ ਮਨੁੱਖ ਅਤੇ ਵਾਤਾਵਰਣ ਦੇ ਪਰਸਪਰ ਸੰਬੰਧ ਨੂੰ ਵਖਰੇ ਢੰਗ ਨਾਲ ਬਿਆਨਦਾ ਹੈ, ਮਨੁੱਖ ਨੂੰ ਵਾਤਾਵਰਣ ਦੇ ਕਾਰਜਸ਼ੀਲ ਕਾਰਕ ਵਜੋਂ ਪੇਸ਼ ਕਰਦਾ ਹੈ।

 

 


Ø ਨਵ-ਨੀਯਤੀਵਾਦ (Neo-Determinism)

 

Ø ਨਵ-ਨੀਯਤੀਵਾਦ ਦਾ ਸਿਧਾਂਤ ਆਸਟ੍ਰੇਲੀਆ ਦੇ ਰਹਿਣ ਭੂਗੌਲਵੇਤਾ ਗ੍ਰਿਫਿਥ ਟੇਲਰ ਨੇ ਦਿੱਤਾ ਸੀ। ਇਸ ਵਿਚਾਰ ਕੁਦਰਤੀ ਵਾਤਾਵਰਨ ਦਾ ਸਿਆਣਪ ਨਾਲ ਪ੍ਰਯੋਗ ਕਰਨਾ ਹੈ। ਬੇਸ਼ਕ ਮਨੁੱਖ ਆਪਣੀ ਸਮਝ ਤੇ ਤਕਨੀਕ ਨਾਲ ਜੋ ਚ ਕਰਦਾ ਹੈ। ਪਰ ਲੰਮੇ ਦੇ ਅੰਤਰਾਲ ਵਿਚ ਜਿੱਤ ਫਿਰ ਵੀ ਕੁਦਰਤ ਦੀ ਹੀ ਹੁੰਦੀ ਹੈ। ਅੱਜ ਅਸੀਂ ਆਧੁਨਿਕ ਦੌਰ ਦੇ ਵਿਕਾਸ ਦੀ ਆਲਸੀ ਤਪਸ਼, ਜਲਵਾਯੂ ਪਰਿਵਰਤਨ, ਹਰ ਜਗ੍ਹਾ ਤੇ ਪ੍ਰਦੂਸ਼ਣ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਕਮੀ, ਹੜ੍ਹ, ਜਵਾਲਾਮੁਖੀ ਵਿਸਫੋਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ




ਇਸ ਤਰ੍ਹਾਂ ਮਨੁੱਖੀ ਕਿਰਿਆਵਾਂ ਦੀ ਸਥਾਨਕ ਬਣਤਰ, ਅਕਿਰਿਆਸ਼ੀਲ ਜਾਂ ਉਚਿਤ ਵਾਤਾਵਰਣ, ਲੋਕਾਂ ਦੀ ਚੋਣ ਦਾ ਨਤੀਜਾ ਹੈ। ਫ਼ਰਾਂਸੀਸੀ ਵਿਚਾਰਧਾਰਾ ਦੇ ਭੁਗਲਵੇਤਾਵਾ ਵਿਡਾਲ. ਡੀ.ਲਾ.ਬਲਾਸ਼ (Vidal de la Blache) ਅਤੇ ਜੇ. ਬੁਰੇਨਸ (J. Brunhes) ਆਦਿ ਨੇ ਇਸ ਫ਼ਲਸਫ਼ੇ ਨੂੰ ਅਪਣਾਇਆ

 

 


ਨਵ-ਨਿਯਤੀਵਾਦ (Neo-Determinis)

ਨਵ-ਨਿਯਤੀਵਾਦ ਦਾ ਸਿਧਾਂਤ 1920 ਵਿਆਂ ਵਿੱਚ ਟੇਲਰ ਦੁਆਰਾ ਪੇਸ਼ ਕੀਤਾ ਗਿਆ ਜਿਹੜਾ ਕਿ ਵਾਤਾਵਰਣੀ ਨਿਯਤੀਵਾਦ ਅਤੇ ਸੰਭਵਤਾਵਾਦ ਦੇ ਵਿਚਾਲੇ ਦਾ ਰਸਤਾ ਅਪਣਾਉਂਦਾ ਹੈ




ਟੇਲਰ ਨੇ ਇਸਨੂੰਰੁਕੋ ਤੇ ਜਾਓ ਨਿਯਤੀਵਾਦ” ਦਾ ਨਾਮ ਵੀ ਦਿੱਤਾ ਹੈ ਤੇ ਕਿਹਾ ਹੈ- ਤੁਹਾਡੇ ਵਿੱਚੋਂ ਜਿਹੜੇ ਸ਼ਹਿਰਾਂ ਵਿੱਚ ਰਹਿੰਦੇ ਹਨ ਜਾਂ ਸ਼ਹਿਰ ਗਏ ਹਨ, ਨੇ ਵੇਖਿਆ ਹੋਵੇਗਾ ਕਿ ਚੌਂਕਾ ਵਿੱਚ ਆਵਾਜਾਈ ਰੰਗੀਨ ਬੱਤੀਆਂ (Coloured Lights) ਰਾਹੀਂ ਸੰਚਾਲਤ ਕੀਤੀ

 


ਲਾਲ ਬੱਤੀ ਦਾ ਅਰਥ ਹੈ-ਰੁਕੋ, ਪੀਲੀ ਬੱਤੀ ਜੋ ਲਾਲ ਤੇ ਹਰੀ ਬੱਤੀ ਵਿਚਾਲੇ ਹੈ, ਤਿਆਰ ਹੋਣ ਇਕ ਵਕਫ਼ਾ ਪ੍ਰਦਾਨ ਕਰਦੀ ਹੈ ਅਤੇ ਹਰੀ ਬੱਤੀ ਅਰਥ ਹੈ- ਜਾਓ ਇਹ ਸਿਧਾਂਤ ਦਸਦਾ ਹੈ ਕਿ ਕੋਈ ਸਥਿਤੀ ਸੰਪੂਰਨ ਭੌਤਿਕ ਬੰਧਨ (ਨਿਯਤੀਵਾਦ) ਦੀ ਹੈ ਅਤੇ ਨਾ ਹੀ ਸੰਪੂਰਨ ਅਜ਼ਾਦੀ (ਸੰਭਵਤਾਵਾਦ) ਵਰਗੇ ਕੋਈ ਹਾਲਾਤ ਹਨ । ਉਸਨੂੰ ਲਾਲ ਬੱਤੀ ਉਤੇ ਰੁਕਣਾ ਪਵੇਗਾ ਅਤੇ ਕੁਦਰਤ ਉਸਨੂੰ ਸੁਧਾਰ ਦੀ ਇਜਾਜ਼ਤ ਦੇਵੇ ਤਾਂ ਅੱਗੇ ਵੱਧ ਸਕਦਾ ਹੈ। ਇਸ ਤਰ੍ਹਾਂ ਸੀਮਾਵਾਂ ਦੇ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਸਕਦੀਆਂ ਜਿਹੜੀਆਂ ਵਾਤਾਵਰਣ ਨੂੰ ਵਿਗੜਨ ਨਹੀਂ ਦੇ ਹਾਲਾਂਕਿ ਕੋਈ ਵੀ ਬੇਤਰਤੀਬੀ ਦੌੜ, ਦੁਰਘਟਨਾਵਾਂ ਰਹਿਤ ਨਹੀਂ ਹੈ।

 

ਸੰਸਾਰ ਦੀਆਂ ਵਿਕਸਿਤ ਆਰਥਿਕ ਤਾਕਤਾਂ ਨੇ ਜਿਹੜੀ ਬੇਤਰਤੀਬੀ ਦੌੜ ਅਰੰਭੀ ਹੈ, ਉਸਦਾ ਨਤੀਜਾ ਗਰੀਨ ਹਾਊਸ ਪ੍ਰਭਾਵ, ਓਜ਼ੋਨ ਨਾਸ਼, ਆਲਮੀ ਤਪਸ਼, ਹਿਮ ਨਦੀਆਂ ਦੇ ਘਟਣ ਅਤੇ ਭੂਮੀ ਦੀ ਅਧੋਗਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਹਨ। ਨਵ-ਨਿਯਤੀਵਾਦ ਸਿੰਧਾਂਤਿਕ ਤੌਰ 'ਤੇ ਸੰਤੁਲਨ ਲਿਆਉਣ ਅਤੇ 'ਇਹ' ਤੇ 'ਉਹ' ਦਾ ਦ੍ਵੈਤ ਮਿਟਾਉਣ ਦੀ ਕੋਸ਼ਿਸ਼ ਹੈ

 

 


ਰੈਡੀਕਲ ਭੂਗੋਲ (Redical Geography)

ਰੈਡੀਕਲ ਸ਼ਬਦ ਦਾ ਸ਼ਾਬਦਿਕ ਅਰਥ ਜਾਂ ਮੌਜੂਦਾ ਸਮਾਜ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣਾ ਹੈ। ਰੈਡੀਕਲ ਭੂਗੋਲ ਇੱਕ ਭੂਗੋਲਿਕ ਪਹੁੰਚ ਅਤੇ ਖੌਜ ਦਾ ਵਿਸ਼ਾ ਹੈ, ਜਿਸ ਵਿੱਚ ਸਮਾਜਿਕ ਸਥਾਨਕ ਸਮੱਸਿਆਵਾਂ, ਸਮਾਜਿਕ ਨਾ-ਬਰਾਬਰੀ, ਔਰਤਾਂ ਵਿਰੁੱਧ ਭੇਦਭਾਵ ਤੇ ਕੁਦਰਤੀ ਸ੍ਰੋਤਾਂ ਦੀ ਲੁੱਟ ਵਿਰੁੱਧ ਲੋਕ ਲਾਮਬੰਦ ਜਾਂ ਇਕੱਠੇ ਹੋ ਕੇ ਕੰਮ ਕਰਨ ਵੱਲ ਆਪਣਾ ਧਿਆਨ ਕੇਂਦਿਤ ਕਰਦੇ ਹਨ