ਪਾਠ 11 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮਨੂੰ-ਉਹਨਾਂ ਦੇ ਸਿੱਖਾਂ ਨਾਲ ਸੰਬੰਧ
1) ਅਬਦੁਸ ਸਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਕਿਸਨੇ ਨਿਯੁਕਤ ਕੀਤਾ?
ਫਰੁਖ਼ਸੀਅਰ ਨੇ
2) ਅਬਦੁਸ ਸਮਦ ਖਾਂ ਕਦੋ ਲਾਹੌਰ ਦਾ ਸੂਬੇਦਾਰ ਬਣਿਆ?
1713 ਈ:
3) ਅਬਦੁਸ ਸਮਦ ਖਾਂ ਨੇ ਕਿਹੜੇ ਮਹਾਨ ਸਿੱਖ ਜਰਨੈਲ ਨੂੰ ਗ੍ਰਿਫ਼ਤਾਰ ਕੀਤਾ?
ਬਦਾ ਸਿਘ ਬਹਾਦਰ
4) ਬੰਦਾ ਸਿਘ ਬਹਾਦਰ ਨੂੰ ਕਿਹੜੀ ਲੜਾਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ?
ਗੁਰਦਾਸ ਨੰਗਲ ਦੀ ਲੜਾਈ ਵਿੱਚ
5) ਅਬਦੁਸ ਸਮਦ ਖਾਂ ਦੇ ਸਿੱਖਾਂ ਤੇ ਕੀਤੇ ਜੁਲਮਾਂ ਕਾਰਨ ਫਰੁਖ਼ਸੀਅਰ ਨੇ ਉਸਨੂੰ ਕਿਹੜਾ ਸਨਮਾਨ ਦਿੱਤਾ?
ਰਾਜ ਦੀ ਤਲਵਾਰ
6) ਅਬਦੂਸ ਸਮਦ ਖਾਂ ਦੇ ਜੁਲਮਾਂ ਤੋਂ ਬਚਣ ਲਈ ਸਿੱਖ ਕਿੱਥੇ ਸ਼ਰਨ ਲੈਂਦੇ ਸਨ?
ਲੱਖੀ
ਜੰਗਲਾਂ ਤੇ ਸ਼ਿਵਾਲਿਕ ਪਹਾੜੀਆਂ ਵਿਚ
7) ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡੇ ਗਏ?
ਤੱਤ
ਖਾਲਸਾ ਅਤੇ ਬੰਦਈ ਖਾਲਸਾ
8) ਤੱਤ ਖਾਲਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਣਦੇ ਸਨ?
ਨੀਲੇ ਰੰਗ
ਦੇ
9) ਬੰਦਈ ਖਾਲਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਣਦੇ ਸਨ?
ਲਾਲ ਰੰਗ
ਦੇ
10) ਤੱਤ ਖਾਲਸਾ ਵਾਲੇ ਕਿਸਦੇ ਅਸੂਲਾਂ ਤੇ ਦ੍ਰਿੜ ਸਨ?
ਗੁਰੂ ਗੋਬਿੰਦ
ਸਿਘ ਜੀ ਦੇ
11) ਬੰਦਈ ਖਾਲਸਾ ਵਾਲੇ ਕਿਸਦੇ ਅਸੂਲਾਂ ਤੇ ਚਲਦੇ ਸਨ?
ਬੰਦਾ
ਸਿੰਘ ਬਹਾਦਰ ਦੇ
12) ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਸਮਝੌਤਾ ਕਿਸਨੇ ਕਰਵਾਇਆ?
ਭਾਈ ਮਨੀ ਸਿਘ ਜੀ ਨੇ
13) ਭਾਈ ਮਨੀ ਸਿਘ ਕੌਣ ਸਨ?
ਸ਼ੀ ਹਰਿਮੰਦਰ
ਸਾਹਿਬ ਦੇ ਮੁੱਖ
ਗ੍ਰੰਥੀ
14) ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿਚਕਾਰ ਸਮਝੌਤਾ ਕਦੋਂ ਤੇ ਕਿੱਥੇ ਹੋਇਆ? _
1721 ਈ: ਸ਼੍ਰੀ
ਅੰਮ੍ਰਿਤਸਰ ਸਾਹਿਬ
15) ਜ਼ਕਰੀਆ ਖਾਂ ਕੌਣ ਸੀ?
ਅਬਦੁਸ ਸਮਦ ਖਾਂ ਦਾ ਪੁੱਤਰ
16) ਜ਼ਕਰੀਆ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ?
1726 ਈ:
17) ਜ਼ਕਰੀਆ ਖਾਂ ਸਿੱਖਾਂ ਨੂੰ ਕਿੱਥੇ ਸ਼ਹੀਦ ਕਰਵਾਉਂਦਾ ਸੀ?
ਲਾਹੌਰ ਦੇ ਦਿੱਲੀ
ਗੇਟ ਵਿਚ ਨਖਸ ਨਾਂ ਦੇ ਸਥਾਨ ਤੇ
18) ਸਿੱਖਾਂ ਦੀ ਸ਼ਹੀਦੀ ਕਾਰਨ ਨਖਸ ਦਾ ਨਾਂ ਕੀ ਪੈ ਗਿਆ?
ਸ਼ਹੀਦ ਗੰਜ਼
19) ਭਾਈ ਤਾਰਾ ਸਿਘ ਵਾਂ ਕਿੱਥੋਂ ਦੇ ਵਸਨੀਕ ਸਨ?
ਅੰਮ੍ਰਿਤਸਰ
ਸਾਹਿਬ ਦੇ ਪਿਡ ਵਾਂ ਦੇ
20) ਨੌਸ਼ਹਿਰੇ ਦਾ ਕਿਹੜਾ ਚੌਧਰੀ ਆਪਣੇ ਘੋੜੇ ਸਿੱਖਾਂ ਦੇ ਖੇਤਾਂ ਵਿੱਚ ਛਡਦਾ ਸੀ?
ਸਾਹਿਬ ਰਾਏ
21) ਭਾਈ ਤਾਰਾ ਸਿਘ ਨੇ ਕਿਨੇ ਸਾਥੀਆਂ ਨਾਲ ਮੁਗ਼ਲ ਫੌਜਾਂ ਦਾ ਮੁਕਾਬਲਾ ਕੀਤਾ?
22
22) ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ?
1733 ਈ:
23) ਸਿੱਖਾਂ ਦੇ ਕਿਹੜੇ ਨੇਤਾ ਨੂੰ ਨਵਾਬ ਦੀ ਉਪਾਧੀ ਦਿੱਤੀ ਗਈ?
ਸਰਦਾਰ ਕਪੂਰ ਸਿਘ ਫੈਜ਼ਲਪੁਰੀਆ
24) ਨਵਾਬ ਕਪੁਰ ਸਿਘ ਨੇ ਸਿੱਖਾਂ ਨੂੰ ਸੰਗਠਿਤ ਕਦੋਂ ਕੀਤਾ?
1734 ਈ:
25) ਨਵਾਬ ਕਪੂਰ ਸਿਘ ਨੇ ਸਿੱਖਾਂ ਦੇ ਕਿਹੜੇ ਦੋ ਜੱਥੇ ਬਣਾਏ?
ਬੁੱਢਾ
ਦਲ ਅਤੇ ਤਰਣਾ ਦਲ
26) ਬੁੱਢਾ ਦਲ ਵਿੱਚ ਕਿਨੀ ਉਮਰ ਦੇ ਸਿੱਖ ਹੁੰਦੇ ਸਨ?
40 ਸਾਲ ਤੋ ਵੱਧ ਉਮਰ ਦੇ
27) ਤਰੁਣਾ ਦਲ ਨੂੰ ਅੱਗੇ ਕਿੰਨੇ ਜਥਿਆਂ ਵਿੱਚ ਵੰਡਿਆ ਗਿਆ?
5
28) ਬੁੱਢਾ ਦਲ ਕੀ ਕੰਮ ਕਰਦਾ ਸੀ?
ਧਾਰਮਿਕ ਸਥਾਨਾਂ ਦੀ ਦੇਖਭਾਲ
29) ਤਰੁਣਾ ਦਲ ਦਾ ਕੀ ਕੰਮ ਸੀ?
ਦੁਸ਼ਮਣਾਂ ਦਾ ਮੁਕਾਬਲਾ ਕਰਨਾ
30) ਜ਼ਕਰੀਆ ਖਾਂ ਨੇ ਸਿੱਖਾਂ ਕੋਲੋਂ ਆਪਣੀ ਜ਼ਾਗੀਰ ਕਦੋਂ ਵਾਪਸ ਲਈ?
1735 ਈ:
31) ਭਾਈ ਬੋਤਾ ਸਿੰਘ ਨੇ ਆਪਣੇ ਕਿਹੜੇ ਸਾਥੀ ਨਾਲ ਰਲਕੇ ਚੌਕੀ ਕਾਇਮ ਕੀਤੀ?
ਭਾਈ ਗਰਜਾ ਸਿੰਘ
ਨਾਲ
32) ਭਾਈ ਬੋਤਾ ਸਿੰਘ ਨੇ ਸਰਾਇ ਨੂਰਦੀਨ ਵਿਖੇ ਚੌਕੀ ਕਿਉ ਸਥਾਪਿਤ ਕੀਤੀ?
ਸਿੱਖਾਂ ਦੀ ਹੋਂਦ ਵਿਖਾਉਣ ਲਈ
33) ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਕਿਹੜੇ ਚੌਧਰੀ ਦਾ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਨੇ ਸਿਰ ਵੱਢ ਦਿੱਤਾ?
ਮਸੇ ਰਗੜ ਦਾ
34) ਭਾਈ ਤਾਰੂ ਸਿੰਘ ਨੂੰ ਕਿਵੇਂ ਸ਼ਹੀਦ ਕੀਤਾ ਗਿਆ?
ਉਹਨਾਂ ਦੀ ਖੇਪਰੀ ਉਤਾਰ ਦਿੱਤੀ ਗਈ
35) ਭਾਈ ਤਾਰੂ ਸਿੰਘ ਜੀ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ?
1 ਜੁਲਾਈ 1745 ਈ:
36) ਜ਼ਕਰੀਆ ਖਾਂ ਦੀ ਮੌਤ ਕਦੋਂ ਹੋਈ?
1 ਜੁਲਾਈ 1745 ਈ:
37) ਯਾਹੀਆ ਖਾਂ ਕੌਣ ਸੀ?
ਜ਼ਕਰੀਆ ਖਾਂ ਦਾ ਪੁਤਰ
38)ਯਾਹੀਆ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ ?
1746 ਈ:
39) ਕਿਸ ਫੌਜ਼ਦਾਰ ਨੇ ਗੁਰੂ ਸ਼ਬਦ ਦੀ ਵਰਤੋ ਦੀ ਮਨਾਹੀ ਕਰ ਦਿੱਤੀ?
ਦੀਵਾਨ ਲਖ਼ਪਤ ਰਾਏ
40) ਪਹਿਲਾ ਘੱਲੂਘਾਰਾ ਕਿੱਥੇ ਵਾਪਰਿਆ?
ਕਾਹਨੂੰਵਾਨ ਵਿਖੇ
41) ਪਹਿਲਾ ਘੱਲੂਘਾਰਾ ਕਦੋ' ਵਾਪਰਿਆ?
1746 ਈ:
42) ਪਹਿਲੇ ਘੱਲੂਘਾਰੇ ਵਿੱਚ ਮੁਗ਼ਲ ਫੌਜ ਦੀ ਅਗਵਾਈ ਕੌਣ ਕਰ ਰਿਹਾ ਸੀ?
ਯਾਹੀਆ ਖਾਂ ਅਤੇ ਲਖਪਤ ਰਾਏ
43) ਪਹਿਲੇ ਘੱਲੂਘਾਰੇ ਵਿੱਚ ਕਿਨੇ ਸਿੱਖ ਸ਼ਹੀਦ ਹੋਏ?
7000
44) ਪਹਿਲੇ ਘੱਲੂਘਾਰੇ ਵਿੱਚ ਕਿਨੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ?
3000
45) ਪਹਿਲੇ ਘੱਲੂਘਾਰੇ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?
ਛੋਟਾ ਘੱਲੂਘਾਰਾ
46) ਮੀਰ ਮਨੂੰ ਦਾ ਅਸਲ ਨਾਂ ਕੀ ਸੀ?
ਮੁਈਨ-ਉਲ-ਮੁਲਕ
47) ਰਾਮ ਰੌਣੀ ਦੇ ਕਿਲ੍ਹੇ ਵਿਚ ਘਿਰੇ ਸਿੱਖਾਂ ਦੀ ਸਹਾਇਤਾ ਕਿਹੜੇ ਸਿੱਖ ਜਰਨੈਲ ਨੇਂ ਕੀਤੀ?
ਜਸਾ ਸਿਘ ਰਾਮਗੜ੍ਹੀਆ ਨੇ
48) ਕਿਹੜੇ ਮੁਗ਼ਲ ਦੀਵਾਨ ਦੇ ਨਰਮ ਰਵੇਂਈਏ ਕਾਰਨ ਸਿੱਖ ਉਸਨੂੰ ਮਿਠਾ ਮੱਲ ਕਹਿਦੇ ਸਨ?
ਕੌੜਾ ਮੱਲ
ਨੂੰ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
1) ਕਿਹੜੇ ਸਮੇਂ ਨੂੰ ਸਿੱਖ ਇਤਿਹਾਸ ਦਾ ਹਨੇਰਮਈ ਯੁੱਗ ਕਿਹਾ ਜਾਂਦਾ ਹੈ ਅਤੇ ਕਿਉ?
ਉੱਤਰ: 1713 ਈ ਤੋਂ 1753 ਈ: ਦੇ ਸਮੇਂ ਨੂੰ ਸਿੱਖ ਇਤਿਹਾਸ ਦਾ ਹਨੇਰਮਈ ਯੁੱਗ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਅਬਦੁਸ ਸਮਦ ਖਾਂ, ਜ਼ਕਰੀਆ ਖਾਂ, ਯਾਹੀਆ ਖਾਂ ਅਤੇ ਮੀਰ ਮਨੂੰ ਪੰਜਾਬ
ਦੇ ਸੂਬੇਦਾਰ ਰਹੇ । ਉਹਨਾਂ ਨੇ ਸਿੱਖਾਂ ਤੇ ਬਹੁਤ ਜੁਲਮ ਕੀਤੇ । ਉਹਨਾਂ ਦੇ ਸਿਰਾਂ ਦੇ ਮੁੱਲ ਨਿਸਚਿਤ ਕੀਤੇ ਗਏ । ਉਹਨਾਂ ਨੂੰ ਹਰ ਰੋਜ਼ ਗ੍ਰਿਫਤਾਰ ਕੀਤਾ ਜਾਂਦਾ ਸੀ ਅਤੇ ਲਾਹੌਰ ਵਿਖੇ ਸ਼ਹੀਦ ਕੀਤਾ ਜਾਂਦਾ ਸੀ। ਉਹਨਾਂ ਨੂੰ ਆਪਣੇ ਘਰ ਛੱਡ
ਦੇ ਜਾਣਾ ਪਿਆ ਅਤੇ ਜੰਗਲਾਂ
ਤੇ ਪਹਾੜਾਂ ਵਿਚ ਜਾ ਕੇ ਸ਼ਰਨ ਲੈਣੀ ਪਈ।
2) ਅਬਦੁਸ ਸਮਦ ਖਾਂ ਤੇ ਇੱਕ ਨੋਟ ਲਿਖੋ।
ਉੱਤਰ: ਅਬਦੁਸ ਸਮਦ ਖਾਂ 1713 ਈ: ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। 1715 ਈ: ਵਿੱਚ ਉਸਨੇ ਬੰਦਾ
ਬਹਾਦਰ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਪਾਪਤ ਕੀਤੀ। ਇਸ ਨਾਲ ਉਸਦਾ ਹੌਸਲਾ ਬਹੁਤ ਵਧ ਗਿਆ। ਉਸਨੇ ਸਿੱਖਾਂ ਤੇ ਭਾਰੀ ਜੁਲਮ ਕੀਤੇ । ਹਰ ਰੋਜ਼ ਸੈਕੜੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਤੇ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਅਬਦੁਸ ਸਮਦ ਖਾਂ ਦੇ ਜੁਲਮਾਂ ਤੋ ਤੰਗ
ਆ ਕੇ ਸਿੱਖਾਂ ਨੂੰ ਘਰੋਂ ਦੌੜ ਦੇ ਜੰਗਲਾਂ
ਵਿੱਚ ਲੁਕਣਾ ਪਿਆ। ਅਬਦੁਸ ਸਮਦ ਖਾਂ ਦੀਆਂ ਇਹਨਾਂ ਸਫ਼ਲਤਾਵਾਂ ਤੋਂ ਖੁਸ਼ ਹੋ ਕੇ ਮੁਗ਼ਲ ਬਾਦਸ਼ਾਹ ਫਰੁਖਸਿਅਰ ਨੇ ਉਸਨੂੰ ਰਾਜ ਦੀ ਤਲਵਾਰ ਦੀ ਉਪਾਧੀ ਦਿੱਤੀ।
3) ਬੰਦਈ ਖਾਲਸਾ ਤੇ ਇੱਕ ਸੰਖੇਪ ਨੋਟ ਲਿਖੋ ।
ਉੱਤਰ: ਬੰਦਈ
ਖਾਲਸਾ ਉਹਨਾਂ ਸਿੱਖਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਬੰਦਾ
ਸਿੰਘ ਬਹਾਦਰ ਨੂੰ ਆਪਣਾ ਨੇਤਾ ਮੰਨਦੇ ਸਨ। ਇੱਕ ਦੂਜੇ ਨੂੰ ਮਿਲਦੇ ਸਮੇਂ ਇਹ ਫਤਿਹ ਧਰਮ ਅਤੇ ਫਤਿਹ ਦਰਸ਼ਨ ਸ਼ਬਦਾਂ ਦੀ ਵਰਤੋ' ਕਰਦੇ ਸਨ। ਇਹ ਲਾਲ ਰੰਗ
ਦੇ ਕੱਪੜੇ
ਪਾਉਂਦੇ ਸਨ ।
4) ਤੱਤ ਖਾਲਸਾ ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ: ਤੱਤ ਖਾਲਸਾ ਉਹਨਾਂ ਸਿੱਖਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਗੁਰੁ ਗੋਬਿਦ ਸਿਘ ਜੀ ਅਸੂਲਾਂ ਤੇ ਚਲਦੇ ਸਨ। ਇੱਕ ਦੂਜੇ ਨੂੰ ਮਿਲਦੇ ਸਮੇਂ ਇਹ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੁ ਜੀ ਕੀ ਫ਼ਤਿਹ ਸ਼ਬਦਾਂ ਦੀ ਵਰਤੋ ਕਰਦੇ ਸਨ। ਇਹ ਨੀਲੇ ਰੰਗ
ਦੇ ਕੱਪੜੇ ਪਾਉਂਦੇ ਸਨ।
5) ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿਚਲੇ ਮਤਭੇਦ ਕਿਵੇਂ ਦੂਰ ਹੋਏ?
ਉੱਤਰ: 1721 ਈ: ਵਿੱਚ ਵਿਸਾਖੀ ਵਾਲੇ ਦਿਨ, ਸ਼੍ਰੀ
ਅੰਮ੍ਰਿਤਸਰ ਸਾਹਿਬ ਵਿਖੇ, ਸ਼੍ਰੀ
ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਭਾਈ ਮਨੀ ਸਿਘ ਨੇ ਤੱਤ ਖਾਲਸਾ ਅਤੇ ਬੰਦਈ
ਖਾਲਸਾ ਵਿੱਚ ਸਮਝੌਤਾ ਕਰਵਾ ਦਿੱਤਾ। ਇਸ ਨਾਲ ਤੱਤ ਖਾਲਸਾ ਅਤੇ ਬੰਦਈ
ਖਾਲਸਾ ਇੱਕ ਹੋ ਗਏ।
6) ਸਿੱਖਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖਾਂ ਨੇ ਕਿਹੜੇ ਕਦਮ ਚੁਕੇ?
ਉੱਤਰ: ਜ਼ਕਰੀਆ ਖਾਂ 1726 ਈ: ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਅਹੁਦਾ ਸਭਾਲਦੇ ਹੀ ਉਸਨੇ ਸਿੱਖਾਂ ਵਿਰੁੱਧ
ਕਦਮ ਚੁਕਣੇ ਸ਼ੁਰੂ ਕੀਤੇ ।
1. ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਆਪਣੀ ਫੌਜ ਵਿੱਚ 20000 ਸੈਨਿਕ ਭਰਤੀ ਕੀਤੇ ।
2. ਸਿੱਖਾਂ ਦੇ ਸਿਰਾਂ ਦੇ ਮੁੱਲ ਨਿਸਚਿਤ ਕੀਤੇ ਗਏ ।
3. ਪਿੰਡਾਂ ਦੇ ਮੁਕਦਮਾਂ, ਚੌਧਰੀਆਂ ਅਤੇ ਜਿਮੀਦਾਰਾਂ ਨੂੰ ਸਿੱਖਾਂ ਖਿਲਾਫ਼ ਕਾਰਵਾਈਆਂ ਕਰਨ ਲਈ ਮਜਬੂਰ ਕੀਤਾ ਗਿਆ।
4. ਸਿੱਖਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖਾਂ ਨੇ ਜ਼ਿਹਾਦ ਦਾ ਨਾਅਰਾ ਵੀ ਲਾਇਆ।
7) ਭਾਈ ਤਾਰਾ ਸਿੰਘ ਵਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: ਭਾਈ ਤਾਰਾ ਸਿਘ ਵਾਂ, ਅੰਮ੍ਰਿਤਸਰ
ਜਿਲ੍ਹੇ ਦੇ ਪਿੰਡ ਵਾਂ ਦੇ ਵਸਨੀਕ ਸਨ। ਉਹਨਾਂ ਨੇ ਬੰਦਾ
ਸਿੰਘ ਬਹਾਦਰ ਦੀਆਂ ਅਨੇਕਾਂ ਲੜਾਈਆਂ ਵਿੱਚ ਭਾਗ ਲਿਆ ਸੀ। ਹੁਣ ਉਹ ਆਪਣੇ ਪਿਡ ਵਿੱਚ ਖੇਤੀਬਾੜੀ ਦਾ ਕੰਮ
ਕਰਦੇ ਸਨ। ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ
ਦਿੰਦਾ ਸੀ ਜਿਹੜੇ ਬਹੁਤ ਨੁਕਸਾਨ ਕਰਦੇ ਸਨ। ਜਦੋਂ ਸਿੱਖ ਉਸਨੂੰ ਅਜਿਹਾ ਕਰਨ ਤੋ ਰੋਕਦੇ ਸਨ ਤਾਂ ਉਹ ਸਿੱਖਾਂ ਦੀ ਬਹੁਤ ਬੇਇਜਤੀ ਕਰਦਾ ਸੀ। ਇੱਕ
ਦਿਨ ਭਾਈ ਤਾਰਾ ਸਿਘ ਵਾਂ ਨੇ ਉਸਦੀ ਇੱਕ
ਘੋੜੀ ਨੂੰ ਵੇਚ ਦਿੱਤਾ ਅਤੇ ਮਿਲੇ
ਪੈਸਿਆਂ ਨੂੰ ਲੰਗਰ
ਵਿੱਚ ਸੇਵਾ ਵਜੋਂ ਪਾ ਦਿੱਤਾ। ਚੌਧਰੀ ਸਾਹਿਬ ਰਾਏ ਨੇ ਜ਼ਕਰੀਆ ਖਾਂ ਨੂੰ ਭਾਈ ਤਾਰਾ ਸਿਘ ਵਾਂ ਦੀ ਸ਼ਿਕਾਇਤ ਕੀਤੀ । ਜ਼ਕਰੀਆ ਖਾਂ ਨੇ ਮੋਮਨ ਖਾਂ ਦੀ ਅਗਵਾਈ ਹੇਠ 2200 ਮੁਗਲ ਸੈਨਿਕਾਂ ਨੂੰ ਭਾਈ ਤਾਰਾ ਸਿਘ ਵਾਂ ਖਿਲਾਫ਼ ਕਾਰਵਾਈ ਕਰਨ ਲਈ ਭੇਜਿਆ। ਭਾਈ ਤਾਰਾ ਸਿੰਘ ਵਾਂ ਨੇ ਮੁਗ਼ਲਾਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ
ਕੀਤੀ।
8) ਭਾਈ ਮਨੀ ਸਿੰਘ ਦੀ ਸ਼ਹੀਦੀ ਕਿਉਂ ਹੋਈ?
ਉੱਤਰ: ਭਾਈ ਮਨੀ ਸਿੰਘ ਸ਼੍ਰੀ ਹਰਿਮੰਦਰ
ਸਾਹਿਬ ਦੇ ਮੁਖ ਗ੍ਰੰਥੀ
ਸਨ। ਜ਼ਕਰੀਆ ਖਾਂ ਨੇ ਸਿੱਖਾਂ ਦੇ ਦਰਬਾਰ ਸਾਹਿਬ ਵਿਖੇ ਆਉਣ ਤੇ ਪਾਬੰਦੀ
ਲਗਾਈ ਹੋਈ ਸੀ। ਭਾਈ ਮਨੀ ਸਿੰਘ ਨੇ ਜ਼ਕਰੀਆ ਖਾਂ ਤੋਂ 5000 ਰੁਪਏ ਦੇ ਬਦਲੇ ਇਸ ਗੱਲ
ਦੀ ਆਗਿਆ ਲੈ ਲਈ ਕਿ ਉਹ ਦੀਵਾਲੀ ਦੇ ਮੌਕੇ ਤੇ ਸਿੱਖਾਂ ਨੂੰ ਦਰਬਾਰ ਸਾਹਿਬ ਵਿਖੇ ਆ ਕੇ ਮਥਾ ਟੇਕਣ ਦੇਵੇਗਾ। ਭਾਰੀ ਗਿਣਤੀ ਵਿੱਚ ਸਿੱਖ
ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ
ਹੋਣੇ ਸ਼ੁਰੂ ਹੋ ਗਏ। ਦੀਵਾਲੀ ਤੋਂ ਇੱਕ
ਦਿਨ ਪਹਿਲਾਂ ਹੀ ਜ਼ਕਰੀਆ ਖਾਂ ਨੇ ਸਿੱਖਾਂ ਤੇ ਸ਼ੀ ਅੰਮ੍ਰਿਤਸਰ
ਸਾਹਿਬ ਵਿਖੇ ਹਮਲਾ ਕਰਵਾ ਦਿੱਤਾ। ਸਿੱਖਾਂ ਵਿਚ ਭਗਦੜ ਮਚ ਗਈ ਅਤੇ ਉਹ ਦਰਬਾਰ ਸਾਹਿਬ ਵਿਖੇ ਇਕੱਠੇ ਨਾ ਹੋਏ। ਜ਼ਕਰੀਆ ਖਾਂ ਨੇ ਭਾਈ ਮਨੀ ਸਿਘ ਨੂੰ ਗ੍ਫਿਤਾਰ ਕਰਵਾ ਲਿਆ ਅਤੇ 5000 ਰੁਪਏ ਦੀ ਮੰਗ
ਕੀਤੀ। ਭਾਈ ਮਨੀ ਸਿੰਘ ਨੇ ਇਨਕਾਰ ਕਰ ਦਿੱਤਾ। ਇਸਤੇ ਭਾਈ ਸਾਹਿਬ ਨੂੰ ਇਸਲਾਮ ਸਵੀਕਾਰ ਕਰਨ ਲਈ ਕਿਹਾ ਗਿਆ। ਭਾਈ ਮਨੀ ਸਿੰਘ ਜੀ ਦੇ ਇਨਕਾਰ ਕਰਨ ਤੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਗਿਆ।
9) ਭਾਈ ਤਾਰੂ ਸਿਘ ਜੀ ਕੌਣ ਸਨ? ਉਹਨਾਂ ਦੀ ਸ਼ਹੀਦੀ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਹੈ?
ਉੱਤਰ: ਭਾਈ ਤਾਰੂ ਸਿਘ ਮਾਝੇ ਦੇ ਇਲਾਕੇ ਦੇ ਪਿੰਡ
ਪੁਹਲਾ ਦੇ ਵਾਸੀ ਸਨ। ਉਹ ਖੇਤੀਬਾੜੀ ਕਰਦੇ ਸਨ ਅਤੇ ਆਪਣੀ ਆਮਦਨ ਨਾਲ ਸਿੱਖਾਂ ਦੀ ਸਹਾਇਤਾ ਕਰਦੇ ਸਨ । ਜ਼ਕਰੀਆ ਖਾਂ ਇਸਨੂੰ ਅਪਰਾਧ ਸਮਝਦਾ ਸੀ। ਉਸਨੇ ਭਾਈ ਤਾਰੂ ਸਿਘ ਨੂੰ ਗ੍ਰਿਫਤਾਰ ਕਰਵਾ ਲਿਆ ਅਤੇ ਇਸਲਾਮ ਧਾਰਨ ਕਰਨ ਲਈ ਕਿਹਾ। ਭਾਈ ਸਾਹਿਬ ਦੁਆਰਾ ਇਨਕਾਰ ਕਰਨ ਤੇ
ਉਹਨਾਂ ਦੀ ਖੋਪੜੀ ਲੂਹਾ ਦਿੱਤੀ ਗਈ । ਜਦੋਂ ਜੌਲਾਦ ਭਾਈ ਸਾਹਿਬ ਦੀ ਖੋਪੜੀ ਲਾਹ ਰਹੇ ਸਨ ਤਾਂ ਭਾਈ ਸਾਹਿਬ ਬੈਠੇ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ ਅਤੇ ਬਿਲਕੁਲ ਵੀ ਨਾ ਭੋਲੇ । ਇਸਤੋਂ 22 ਦਿਨ ਬਾਅਦ 1 ਜੁਲਾਈ 1745 ਈ: ਨੂੰ ਭਾਈ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ ।
10) ਨਾਦਰ ਸ਼ਾਹ ਦੇ ਪੰਜਾਬ ਤੇ ਹਮਲੇ ਅਤੇ ਉਸਦੇ ਪ੍ਰਭਾਵ ਦਾ ਵਰਣਨ ਕਰੋ।
ਉੱਤਰ: ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ। ਉਸਨੇ 1739 ਈ: ਵਿੱਚ ਭਾਰਤ ਤੇ ਹਮਲਾ ਕੀਤਾ। ਉਸਨੇ ਭਾਰਤ ਦੇ ਅਨੇਕਾਂ ਸ਼ਹਿਰਾਂ ਵਿੱਚ ਭਾਰੀ ਲੁੱਟਮਾਰ ਕੀਤੀ । ਜਦੋਂ ਲੁੱਟਮਾਰ ਕਰਕੇ ਉਹ ਪੰਜਾਬ ਵਿੱਚੋਂ ਲੰਘ ਰਿਹਾ ਸੀ ਤਾਂ ਸਿੱਖਾਂ ਨੇ ਉਸਤੇ ਹਮਲਾ ਕਰ ਦਿੱਤਾ ਅਤੇ ਉਸਦਾ ਖਜ਼ਾਨਾ ਲੋਟ ਲਿਆ। ਉਸਨੇ ਜ਼ਕਰੀਆ ਖਾਂ ਤੋਂ' ਸਿੱਖਾਂ ਬਾਰੇ ਪੁੱਛਗਿੱਛ ਕੀਤੀ ਅਤੇ ਉਸਨੂੰ ਸਿੱਖਾਂ ਵਿਰੁੱਧ ਸਖ਼ਤ ਕਦਮ ਚੁਕਣ ਲਈ ਕਿਹਾ। ਉਸਦੇ ਹਮਲੇ ਕਾਰਨ ਪੰਜਾਬ ਵਿੱਚ ਬਦਅਮਨੀ ਫੈਲ ਗਈ ਜਿਸ ਕਾਰਨ ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲ ਗਿਆ।
11) ਬੁੱਢਾ ਦਲ ਅਤੇ ਤਰੁਣਾ ਦਲ ਤੋ ਕੀ ਭਾਵ ਹੈ?
ਉੱਤਰ: ਜਦੋ ਜ਼ਕਰੀਆ ਖਾਂ ਨੂੰ ਮਹਿਸੂਸ ਹੋਇਆ ਕਿ ਸਿੱਖਾਂ ਨੂੰ ਖਤਮ ਕਰਨਾ ਸੰਭਵ
ਨਹੀਂ ਤਾਂ ਉਸਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ। 1734 ਈ: ਨਵਾਬ ਕਪੂਰ ਸਿੰਘ
ਨੇ ਸਾਰੇ ਸਿੱਖਾਂ ਨੂੰ ਇਕੱਠਾ
ਕੀਤਾ ਅਤੇ ਦੋ ਜੱਥੇ
ਬਣਾ ਦਿੱਤੇ। ਇਹਨਾਂ ਜੱਥਿਆਂ ਨੂੰ ਬੁੱਢਾ
ਦਲ ਅਤੇ ਤਰੁਣਾ ਦਲ ਦਾ ਨਾਂ ਦਿੱਤਾਗਿਆ। ਬੁੱਢਾ
ਦਲ ਵਿੱਚ 40 ਸਾਲ ਤੋਂ ਵਡੇਰੀ ਉਮਰ ਦੇ ਅਤੇ ਤਰੁਣਾ ਦਲ ਵਿੱਚ
40 ਸਾਲ ਤੋ ਘਟ ਉਮਰ ਦੇ ਸਿੱਖ ਸਨ। ਬੋਢਾ ਦਲ ਦਾ ਮੁੱਖ ਕੈਮ ਧਾਰਮਿਕ ਸਥਾਨਾਂ ਦੀ ਦੇਖ਼ਭਾਲ ਕਰਨਾ ਸੀ ਜਦੋਂ ਕਿ ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ ।
12) ਯਾਹੀਆ ਖਾਂ ਦੇ ਸ਼ਾਸਨਕਾਲ ਸਬਧੀ ਜਾਣਕਾਰੀ ਦਿਓ।
ਉੱਤਰ: ਯਾਹੀਆ ਖਾਂ ਜ਼ਕਰੀਆ ਖਾਂ ਦਾ ਪੁੱਤਰ
ਸੀ। ਉਹ 1746 ਈ: ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਉਸਨੇ ਸਿੱਖਾਂ ਤੇ ਬਹੁਤ ਜੁਲਮ ਕੀਤੇ । ਉਸਨੇ ਲਖਪਤ ਰਾਏ ਨਾਲ ਮਿਲਕੇ ਭਾਰੀ ਫੌਜ ਨਾਲ ਲਗਭਗ 15000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਗਭਗ 7000 ਸਿੱਖ ਸ਼ਹੀਦ ਹੋਏ ਅਤੇ
3000 ਤੋ ਵਧ ਸਿੱਖਾਂ ਨੂੰ
ਗ੍ਰਿਫ਼ਤਾਰ ਕਰ ਲਿਆ ਗਿਆ ਜਿਹਨਾਂ ਨੂੰ ਬਾਅਦ ਵਿਚ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਵਿੱਚ
ਇਸ ਘਟਨਾ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। 1747 ਈ: ਵਿੱਚ ਯਾਹੀਆ ਖਾਂ ਨੂੰ ਉਸਦੇ ਅਹੁਦੇ ਤੋ'
ਹਟਾ ਦਿੱਤਾ ਗਿਆ।
13) ਪਹਿਲੇ ਜਾਂ ਛੋਟੇ ਘੱਲੂਘਾਰੇ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ:
1746 ਈ: ਵਿੱਚ ਯਾਹੀਆ ਖਾਂ ਅਤੇ ਲਖ਼ਪਤ ਰਾਏ ਨੇ ਭਾਰੀ ਫੌਜ਼ ਲੈ ਕੇ 15000 ਸਿੱਖਾਂ ਨੂੰ ਗੁਰਦਾਸਪੁਰ
ਦੇ ਨੇੜੇ ਕਾਹਨੂੰਵਾਨ ਵਿਖੇ ਘੇਰ ਲਿਆ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ। ਸਿੱਖ ਉੱਥੋਂ ਬਚ ਕੇ ਬਸੌਲੀ
ਦੀਆਂ ਪਹਾੜੀਆਂ ਵਲ ਚਲੇ ਗਏ । ਮੁਗ਼ਲ ਫੌਜ਼ਾਂ ਨੇ ਉਹਨਾਂ ਦਾ ਪਿਛਾ ਕੀਤਾ। ਰਾਵੀ ਨਦੀ ਵਿਚ ਹੜ੍ਹ ਆਇਆ
ਹੋਇਆ ਸੀ। ਸਿੱਖ ਉੱਚੀਆਂ ਪਹਾੜੀਆਂ ਅਤੇ ਰਾਵੀ ਨਦੀ ਵਿਚਕਾਰ ਫਸ ਗਏ । ਮੁਗਲਾਂ ਨੇ ਬੜੀ ਬੇਦਰਦੀ ਨਾਲ
ਸਿੱਖਾਂ ਦਾ ਕਤਲੇਆਮ ਕੀਤਾ। ਇਸ ਹਮਲੇ ਵਿੱਚ ਲਗਭਗ 7000 ਸਿਖ ਸ਼ਹੀਦ ਹੋਏ ਅਤੇ 3000 ਤੋਂ ਵਧ ਸਿੱਖਾਂ
ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਨਾਂ ਨੂੰ ਬਾਅਦ ਵਿੱਚ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ
ਵਿੱਚ ਇਸ ਘਟਨਾ ਨੂੰ ਛੋਟਾ ਘੋਲੂਘਾਰਾ ਕਿਹਾ ਜਾਂਦਾ ਹੈ।
14) ਮੀਰ ਮਨੂੰ ਨੇ ਸਿੱਖਾਂ ਨੂੰ ਖਤਮ ਕਰਨ ਲਈ ਕੀ ਯਤਨ ਕੀਤੇ?
ਉੱਤਰ:
1.
ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਵੱਖ- ਵੱਖ ਪ੍ਰਦੇਸਾਂ ਵਿਚ ਸੈਨਿਕ ਦਸਤੇ ਭੇਜੇ ।
2.
ਉਸਨੇ ਪਹਾੜੀ ਰਾਜਿਆਂ ਅਤੇ ਅਦੀਨਾ ਬੇਗ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ।
3.
1748 ਈ: ਵਿੱਚ ਉਸਨੇ 500 ਸਿੱਖਾਂ ਨੂੰ ਰਾਮ ਰੌਣੀ ਦੇ ਕਿਲ੍ਹੇ ਵਿੱਚ ਘੇਰ ਲਿਆ। ਇਸ ਘੇਰੇ ਦੌਰਾਨ
200 ਸਿੱਖ ਸ਼ਹੀਦ ਕਰ ਦਿੱਤੇ ਗਏ ।
15) ਮੀਰ ਮਨੂੰ ਸਿੱਖਾਂ ਦੀ ਸ਼ਕਤੀ ਕੁਚਲਣ ਵਿੱਚ ਅਸਫ਼ਲ ਕਿਉ' ਰਿਹਾ?
1.
ਸਿੱਖਾਂ ਨੇ ਆਪਣੇ ਆਪ ਨੂੰ ਦਲ ਖਾਲਸਾ ਦੇ ਰਪ ਵਿੱਚ ਸੰਗਠਿਤ ਕਰ ਲਿਆ ਸੀ।
2.
ਸਿੱਖਾਂ ਦੇ ਅਸਾਧਾਰਣ ਗੁਣਾਂ ਕਾਰਨ ਉਹਨਾਂ ਨੂੰ ਕੁਚਲਣਾ ਬਹੁਤ ਔਖਾ ਸੀ।
3.
ਸਿੱਖਾਂ ਦੀ ਗੁਰੀਲਾ ਯੁੱਧ ਨੀਤੀ ਕਾਰਨ ਮੁਗ਼ਲਾਂ ਲਈ ਉਹਨਾਂ ਦਾ ਮੁਕਾਬਲਾ ਕਰਨਾ ਸੌਖਾ ਨਹੀਂ ਸੀ।
4.
ਦੀਵਾਨ ਕੌੜਾ ਮੌਲ ਦੇ ਸਿੱਖਾਂ ਪ੍ਰਤੀ ਹਮਦਰਦੀਪੂਰਨ ਵਤੀਰੇ ਨੇ ਵੀ ਸਿੱਖਾਂ ਨੂੰ ਆਪਣੀ ਸ਼ਕਤੀ ਸੰਗਠਿਤ
ਕਰਨ ਦਾ ਮੌਕਾ ਦਿੱਤਾ।
5.
ਅਦੀਨਾ ਬੇਗ ਨੇ ਮੀਰ ਮਨੂੰ ਦੇ ਹੁਕਮਾਂ ਤੇ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ।
6.
ਮੀਰ ਮਨੂੰ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਬਹੁਤ ਸਮਾਂ ਉਲਝਿਆ ਰਿਹਾ।
7.
ਮੀਰ ਮਨੂੰ ਦੇ ਜਾਲਮ ਵਤੀਰੇ ਕਾਰਨ ਜਿੰਮੀਦਾਰ ਅਤੇ ਕਿਸਾਨ ਉਸਦੇ ਵਿਰੁੱਧ ਹੋ ਗਏ ਅਤੇ ਉਹਨਾਂ ਨੇ ਸਿੱਖਾਂ
ਦਾ ਸਾਥ ਦਿੱਤਾ।
(ਵੱਡੇ ਉੱਤਰਾਂ ਵਾਲੇ ਪ੍ਰਸ਼ਨ)
1) ਸਿੱਖਾਂ ਦੇ ਅਬਦੂਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮਨੂੰ ਨਾਲ ਸਬੰਧਾਂ ਦਾ ਸੰਖੇਪ ਵਰਨਣ ਕਰੋ । ਜਾਂ 1716 ਈ: ਤੋਂ 1747 ਈ: ਤੱਕ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਹੋਏ ਸੰਘਰਸ਼ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: 1713 ਈ: ਤੋਂ 1753 ਈ: ਦੇ ਸਮੇਂ ਨੂੰ ਸਿੱਖ ਇਤਿਹਾਸ ਦਾ ਹਨੇਰਮਈ ਯੁੱਗ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਅਬਦੁਸ ਸਮਦ ਖਾਂ, ਜ਼ਕਰੀਆ ਖਾਂ, ਯਾਹੀਆ ਖਾਂ ਅਤੇ ਮੀਰ ਮਨੂੰ
ਪੰਜਾਬ ਦੇ ਸੂਬੇਦਾਰ ਰਹੇ । ਉਹਨਾਂ ਨੇ ਸਿੱਖਾਂ ਤੇ ਬਹੁਤ ਜੁਲਮ ਕੀਤੇ ।
ਅਬਦੁਸ ਸਮਦ ਖਾਂ: ਅਬਦੁਸ ਸਮਦ ਖਾਂ 1713 ਈ: ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। 1715 ਈ. ਵਿੱਚ ਉਸਨੇ ਬੰਦਾ
ਬਹਾਦਰ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਇਸ ਨਾਲ ਉਸਦਾ ਹੌਸਲਾ ਬਹੁਤ ਵਧ ਗਿਆ। ਉਸਨੇ ਸਿੱਖਾਂ ਤੇ ਭਾਰੀ ਜੁਲਮ ਕੀਤੇ । ਹਰ ਰੋਜ਼ ਸੈਕੜੇ ਸਿੱਖਾਂ ਨੂੰ ਗ੍ਰਫਿਤਾਰ ਕੀਤਾ ਜਾਂਦਾ ਅਤੇ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਅਬਦੁਸ ਸਮਦ ਖਾਂ ਦੇ ਜੁਲਮਾਂ ਤੋਂ ਤੰਗ
ਆ ਕੇ ਸਿੱਖਾਂ ਨੂੰ ਘਰੋਂ ਦੌੜ ਦੇ ਜੰਗਲਾਂ
ਵਿੱਚ ਲੁੱਕਣਾ
ਪਿਆ। ਅਬਦੁਸ ਸਮਦ ਖਾਂ ਦੇ ਸਿਪਾਹੀਆਂ ਦੁਆਰਾ ਇਹਨਾਂ ਸਿੱਖਾਂ ਦੇ ਪਰਿਵਾਰਾਂ ਤੇ ਵੀ ਬਹੁਤ ਜੁਲਮ ਕੀਤੇ ਗਏ । ਅਬਦੁਸ ਸਮਦ ਖਾਂ ਦੀਆਂ ਇਹਨਾਂ ਸਫ਼ਲਤਾਵਾਂ ਤੋਂ' ਖੁਸ਼ ਹੋ ਕੇ ਮੁਗ਼ਲ ਬਾਦਸ਼ਾਹ ਫਰੁਖਸਿਅਰ ਨੇ ਉਸਨੂੰ ਰਾਜ ਦੀ ਤਲਵਾਰ ਦੀ ਉਪਾਧੀ ਦਿੱਤੀ।
ਜ਼ਕਰੀਆ ਖਾਂ: ਜ਼ਕਰੀਆ ਖਾਂ, ਅਬਦੁਸ ਸਮਦ ਖਾਂ ਦਾ ਪੁਤਰ ਸੀ। ਉਹ 1726 ਈ: ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਉਸਨੇ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਆਪਣੀ ਫ਼ੌਜ ਵਿੱਚ 20000 ਸੈਨਿਕ ਭਰਤੀ ਕੀਤੇ । ਸੈਨਾ ਨੂੰ ਤੇਜ ਰਫ਼ਤਾਰ ਘੋੜਿਆਂ, ਊਠਾਂ, ਬਦੂਕਾਂ ਅਤੇ ਹੋਰ ਹਥਿਆਰਾਂ ਨਾਲ ਲੈਂਸ ਕੀਤਾ। ਉਸਨੇ ਐਲਾਨ ਕੀਤਾ ਕਿ ਸਿੱਖਾਂ ਬਾਰੇ
ਸੂਚਨਾ ਦੇਣ ਵਾਲੇ ਨੂੰ 10 ਰੁਪਏ, ਗ੍ਰਿਫਤਾਰ ਕਰਵਾਉਣ ਵਾਲੇ ਨੂੰ 25 ਰੁਪਏ, ਗ੍ਰਿਫਤਾਰ ਕਰਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ 50 ਰੁਪਏ, ਅਤੇ ਸਿੱਖ ਦਾ ਸਿਰ ਵਢ ਕੇ ਲਿਆਉਣ ਵਾਲੇ ਨੂੰ 100 ਰੁਪਏ ਇਨਾਮ ਦਿੱਤਾ ਜਾਵੇਗਾ। ਹਜ਼ਾਰਾਂ ਸਿੱਖਾਂ ਨੂੰ ਲਾਹੌਰ ਦੇ ਦਿੱਲੀ ਗੇਟ ਵਿਖੇ ਨਖ਼ਸ ਨਾਂ ਦੇ ਸਥਾਨ ਤੇ ਸ਼ਹੀਦ ਕੀਤਾ ਗਿਆ। ਇਸ ਲਈ ਇਸ ਸਥਾਨ ਦਾ ਨਾਂ ਸ਼ਹੀਦ ਗੰਜ਼
ਪੈ ਗਿਆ। ਜ਼ਕਰੀਆ ਖਾਂ ਨੇ ਭਾਈ ਤਾਰਾ ਸਿੰਘ ਵਾਂ, ਭਾਈ ਮਨੀ ਸਿਘ, ਭਾਈ ਬੋਤਾ ਸਿਘ ਅਤੇ
ਭਾਈ ਤਾਰੂ ਸਿੰਘ ਵਰਗੇ ਅਨੇਕਾਂ ਮਹਾਪੁਰਸ਼ਾਂ ਨੂੰ ਸ਼ਹੀਦ ਕਰਵਾਇਆ
ਯਾਹੀਆ ਖਾਂ: ਯਾਹੀਆ ਖਾਂ, ਜ਼ਕਰੀਆ ਖਾਂ ਦਾ ਪੁਤਰ ਸੀ। ਉਹ 1746 ਈਂ: ਵਿੱਚ ਪੰਜਾਬ ਦਾ ਸੂਬੇਦਾਰ ਬਣਿਆ। ਯਾਹੀਆ ਖਾਂ ਨੇ ਲਾਹੌਰ ਵਿੱਚ ਰਹਿਣ ਵਾਲੇ ਸਿੱਖਾਂ ਤੇ ਬਹੁਤ ਜੁਲਮ ਕੀਤੇ ਅਤੇ ਕਤਲ ਕਰਵਾ ਦਿੱਤਾ। ਉਸਨੇ ਸਿੱਖਾਂ ਦੇ ਧਰਮ ਗ੍ਰੰਥ ਪੜ੍ਹਣ ਅਤੇ ਗੁਰੂ ਸ਼ਬਦ ਬੋਲਣ ਤੇ ਵੀ ਪਾਬੰਦੀ
ਲਗਾ ਦਿੱਤੀ । ਉਸਨੇ ਲਖਪਤ ਰਾਏ ਨਾਲ ਮਿਲਕੇ ਲਗਭਗ 15000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਗਭਗ 7000 ਸਿੱਖ ਸ਼ਹੀਦ ਹੋਏ ਅਤੇ 3000 ਤੋਂ' ਵਧ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਨਾਂ ਨੂੰ ਬਾਅਦ ਵਿੱਚ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਸਿੱਖ
ਇਤਿਹਾਸ ਵਿੱਚ ਇਸ ਘਟਨਾ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।
2) ਮੀਰ ਮਨੂੰ ਨੇ ਸਿੱਖਾਂ ਖਿਲਾਫ਼ ਕੀ ਕਦਮ ਚੁਕੇ?
ਉੱਤਰ: ਮੀਰ ਮਨੂੰ 1748 ਈ: ਵਿੱਚ ਪੰਜਾਬ
ਦਾ ਸੂਬੇਦਾਰ ਬਣਿਆ। ਆਪਣੇ ਅਹੁਦੇ ਤੇ ਬੈਠਦਿਆਂ ਹੀ ਉਸਨੇ ਸਿੱਖਾਂ ਦੀ ਸ਼ਕਤੀ ਕੁਚਲਨ ਲਈ ਕਦਮ ਚੁੰਕਣੇ ਸ਼ੁਰੂ ਕਰ ਦਿੱਤੇ:
।. ਫੌਜਦਾਰਾਂ ਅਤੇ ਪਹਾੜੀ ਰਾਜਿਆਂ ਨੂੰ ਹਦਾਇਤਾਂ: ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਥਾਂ-ਥਾਂ ਤੇ ਸੈਨਿਕਾਂ ਨੂੰ ਭੇਜਿਆ। ਉਸਨੇ ਜਲੰਧਰ ਦੇ ਫੌਜਦਾਰ ਅਤੇ ਪਹਾੜੀ ਰਾਜਿਆਂ ਨੂੰ ਸਿੱਖਾਂ ਖਿਲਾਫ਼ ਸਖ਼ਤ ਕਾਰਵਾਈਆਂ ਕਰਨ ਦੀਆਂ ਹਦਾਇਤਾਂ ਦਿੱਤੀਆਂ। ਸਿੱਟੇ
ਵਜੋਂ ਰੋਜਾਨਾ ਸੈਂਕੜੇ ਸਿੱਖਾਂ ਨੂੰ ਕਤਲ ਕੀਤਾ ਜਾਣ ਲੋਂਗਿਆ।
॥. ਰਾਮਰੌਣੀ ਦਾ ਘੇਰਾ: ਇੱਕ
ਵਾਰ ਮੀਰ ਮਨੂੰ ਨੂੰ ਖ਼ਬਰ ਮਿਲੀ ਕਿ ਸਿੱਖ ਦੀਵਾਲੀ ਦੇ ਮੌਕੇ ਤੇ ਸ਼੍ਰੀ
ਅੰਮ੍ਰਿਤਸਰ ਸਾਹਿਬ ਵਿਖੇ ਇਕੋਠੇ ਹੋਏ ਹਨ। ਉਸਨੇ ਸ਼੍ਰੀ
ਅੰਮ੍ਰਿਤਸਰ ਸਾਹਿਬ ਵਲ ਕੂਚ ਕੀਤਾ। ਜਦੋਂ ਸਿੱਖਾਂ ਨੂੰ ਪਤਾ ਲੱਗਿਆ
ਤਾਂ ਸਿੱਖ ਉੱਥੋ' ਦੌੜ ਗਏ । ਬਹੁਤ ਸਾਰੇ ਸਿੱਖ
ਜੰਗਲਾਂ ਵਲ ਦੌੜ ਗਏ ਪਰ 500 ਦੇ ਕਰੀਬ ਸਿੱਖਾਂ ਨੇ ਰਾਮ ਰੌਣੀ ਦੇ ਕਿਲ੍ਹੇ ਵਿੱਚ ਸ਼ਰਨ ਲਈ। ਮੀਰ ਮਨੂੰ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ। ਇਹ ਘੇਰਾ 4 ਮਹੀਨੇ ਜਾਰੀ ਰਿਹਾ। ਇਸ ਦੌਰਾਨ ਹੋਈਆਂ ਝੜਪਾਂ ਵਿਚ 200 ਦੇ ਕਰੀਬ ਸਿੱਖ ਸਹੀਦ ਹੋ ਗਏ ।
III. ਇਨਾਮਾਂ ਦੀ ਘੋਸ਼ਣਾ: ਜਦੋਂ' ਮੀਰ ਮਨੂੰ ਨੂੰ ਪਤਾ ਲੱਗਿਆ ਕਿ ਸਿੱਖਾਂ ਨੂੰ ਕੁਚਲਣਾ ਬਹੁਤ ਔਖਾ ਹੈ ਤਾਂ ਉਸਨੇ ਸਿੱਖਾਂ ਨੂੰ ਜ਼ਾਗੀਰ ਦੇ ਕੇ ਉਹਨਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ । ਜਦੋਂ ਅਬਦਾਲੀ ਨੇ ਪੰਜਾਬ ਤੇ ਦੂਜਾ ਹਮਲਾ ਕੀਤਾ ਤਾਂ ਸਿੱਖਾਂ ਨੇ ਮੌਕਾ ਵੇਖ ਕੇ ਆਪਣੀ ਸ਼ਕਤੀ ਵਧਾ ਲਈ ਅਤੇ ਮੁਗ਼ਲਾਂ ਖਿਲਾਫ਼ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੀਰ ਮਨੂੰ ਨੇ ਸਿੱਖਾਂ ਕੋਲੋਂ ਜ਼ਾਗੀਰ ਖੋਹ ਲਈ ਅਤੇ ਉਹਨਾਂ ਤੇ ਜੁਲਮਾਂ ਨੂੰ ਵਧਾ ਦਿੱਤਾ। ਸਿੱਖਾਂ ਨੂੰ ਗ੍ਰਿਫਤਾਰ ਕਰਨ ਲਈ ਇਨਾਮਾਂ ਦੀ ਘੋਸ਼ਣਾ ਕੀਤੀ ਗਈ ।
IV. ਲੱਖੀ ਲੱਖੀ ਵਿੱਚ ਮੁਹਿੰਮਾਂ: ਮੁਗ਼ਲ ਫੌਜਦਾਰ ਨਾਸਿਰ ਖਾਂ ਅਤੇ ਸੂਬੇਦਾਰ ਸ਼ਾਹਨਵਾਜ ਖਾਂ ਨੇ ਮੀਰ ਮਨੂੰ ਵਿਰੁੱਧ
ਵਿਦਰੋਹ ਕਰ ਦਿੱਤਾ। ਇਸ ਤੋਂ ਇਲਾਵਾ ਅਬਦਾਲੀ ਨੇ ਵੀ ਪਜਾਬ ਦੇ ਤੀਜਾ ਹਮਲਾ ਕੀਤਾ। ਮੀਰ ਮਨੂੰ ਦਾ ਧਿਆਨ ਵਿਦਰੋਹੀਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਲ ਹੋ ਗਿਆ। ਇਸ ਸਮੇ' ਸਿੱਖਾਂ ਨੇ ਫਿਰ ਲਟ ਖੋਹਾਂ ਕਰ ਦਿੱਤੀਆਂ। ਮੀਰ ਮਨੂੰ ਨੇ ਆਪਣੇ ਵਿਰੋਧੀਆਂ ਤੇ ਕਾਬੂ ਪਾ ਲਿਆ ਅਤੇ ਫਿਰ ਸਿੱਖਾਂ ਦਾ ਦਮਨ ਕਰਨਾ ਸ਼ੁਰੂ ਕਰਦਿੱਤਾ। ਸਿੱਖ ਲੌਖੀ ਜੰਗਲਾਂ
ਵੋਲ ਦੌੜ ਗਏ । ਮੀਰ ਮਨੂੰ ਨੇ ਆਪਣੀਆਂ ਸੈਨਿਕ ਮੁਹਿਮਾਂ ਰਾਹੀਂ ਸਿੱਖਾਂ ਨੂੰ ਲੱਖੀ ਜੈਗਲਾਂ ਲੱਖੀ ਕਢ ਕੇ ਮਾਰਨ ਲਈ ਭੇਜੀਆਂ।
V. ਇਸਤਰੀਆਂ ਅਤੇ ਬੱਚਿਆਂ ਤੇ ਜ਼ੁਲਮ: ਮੀਰ ਮਨੂੰ ਨੇ ਅਦੀਨਾ ਬੇਗ ਅਤੇ ਜਮਾਲੁਦੀਨ ਰਾਹੀਂ ਅਨੇਕਾਂ ਸਿੱਖਾਂ ਨੂੰ ਸ਼ਹੀਦ ਕਰਵਾਇਆ । ਸਿੱਖਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਇਸਤਰੀਆਂ ਕੋਲੋ' ਹਰ ਰੋਜ ਸਵਾ ਮਣ ਅਨਾਜ ਪੀਸਣ ਲਈ ਦਿੱਤਾ ਜਾਂਦਾ ਸੀ। ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਸਾਹਮਣੇ ਮਾਰ ਦਿੱਤਾ ਜਾਂਦਾ ਸੀ ਅਤੇ ਬੱਚਿਆਂ ਦੇ ਮਾਸ ਦੇ ਟੁਕੜੇ ਉਹਨਾਂ ਦੀਆਂ ਮਾਵਾਂ ਦੀਆਂ ਝੋਲੀਆਂ ਵਿੱਚ ਪਾਏ ਜਾਂਦੇ ਸਨ।
3) ਮੀਰ ਮਨੂੰ ਸਿੱਖਾਂ ਦੀ ਸ਼ਕਤੀ ਕੁਚਲਣ ਵਿੱਚ ਅਸਫ਼ਲ ਕਿਉਂ' ਰਿਹਾ?
।. ਦਲ ਖ਼ਾਲਸਾ ਦਾ ਸੰਗਠਨ: ਸਿੱਖਾਂ ਨੇ ਮਹਿਸੂਸ ਕਰ ਲਿਆ ਕਿ ਇਕੱਲੇ - ਇਕੱਲੇ
ਰਹਿ ਕੇ ਉਹ ਮੁਗ਼ਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਲਈ ਉਹਨਾਂ ਨੇ ਜੱਥੇ ਬਣਾ ਲਏ। ਬਾਅਦ ਵਿੱਚ ਇਹਨਾਂ ਜਥਿਆਂ ਨੂੰ ਇਕੱਠਾ
ਕਰਕੇ ਦਲ ਖ਼ਾਲਸਾ ਦਾ ਨਿਰਮਾਣ ਕੀਤਾ ਗਿਆ। ਸਿੱਖਾਂ ਦੀ ਇਸ ਏਕਤਾ ਕਾਰਨ ਮੀਰ ਮਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਨ ਵਿੱਚ ਸਫ਼ਲ ਨਾ ਹੋ ਸਕਿਆ।
॥. ਸਿੱਖਾਂ ਦੇ ਅਸਾਧਾਰਣ ਗੁਣ: ਸਿੱਖ ਵਿਚ ਦ੍ਰਿੜ ਨਿਸ਼ਚਾ, ਜੋਸ਼, ਦਲੇਰੀ ਅਤੇ ਕੁਰਬਾਨੀ ਦੀ ਭਾਵਨਾ ਸੀ। ਉਹ ਕਦੇ ਵੀ ਹੌਸਲਾ ਨਹੀਂ ਛੋਂਡਦੇ ਸਨ ਅਤੇ ਆਖਰੀ ਸਾਹ ਤਕ ਲੜਦੇ ਰਹਿਦੇ ਸਨ । ਉਹਨਾਂ ਦੀਆਂ ਇਸਤਰੀਆਂ, ਬੱਚਿਆਂ ਆਦਿ ਨੂੰ ਤਸੀਹੇ ਦੇਣ ਤੇ ਵੀ ਉਹ ਅਡੋਲ ਰਹਿਦੇ ਸਨ। ਇਸ ਲਈ ਸਿੱਖਾਂ ਨੂੰ ਕੁਚਲਨਾ ਸੌਖਾ ਨਹੀਂ ਸੀ।
III. ਸਿੱਖਾਂ ਦੀ ਗੁਰੀਲਾ ਯੁੱਧ ਨੀਤੀ: ਜਦੋਂ' ਸਿੱਖਾਂ ਨੂੰ ਮਹਿਸੂਸ ਹੋਇਆ ਕਿ ਖੁੱਲ੍ਹੀ ਲੜਾਈ ਵਿੱਚ ਮੁਗ਼ਲਾਂ ਨੂੰ ਹਰਾਉਣਾ ਸੌਖਾ ਨਹੀਂ ਹੈ ਤਾਂ ਉਹਨਾਂ ਨੇ ਗੁੱਰੀਲਾ ਯੁੱਧ ਨੀਤੀ ਨੂੰ ਅਪਣਾ ਲਿਆ। ਉਹ ਅਚਾਨਕ ਮੁਗ਼ਲ ਫੌਜਾਂ ਤੇ ਹਮਲਾ ਕਰਦੇ ਸਨ ਅਤੇ ਜਿਨੀ ਦੇਰ ਤੌਕ ਮੁਗ਼ਲ ਫੌਜਾਂ ਸਭਲਦੀਆਂ ਸਨ, ਨੁਕਸਾਨ ਕਰਕੇ ਜੰਗਲਾਂ
ਅਤੇ ਪਹਾੜਾਂ ਵਿੱਚ ਜਾ ਕੇ ਲੁੱਕ
ਜਾਂਦੇ ਸਨ। ਇਸ ਨੀਤੀ ਕਾਰਨ ਸਿੱਖਾਂ ਤੇ ਕਾਬੂ ਪਾਉਣਾ ਬਹੁਤ ਔਖਾ ਸੀ।
IV. ਦੀਵਾਨ ਕੌੜਾ ਮੱਲ ਦਾ ਸਿੱਖਾਂ ਪ੍ਰਤੀ ਵਤੀਰਾ: ਮੀਰ ਮਨੂੰ ਦੇ ਦੀਵਾਨ ਕੌੜਾ ਮੱਲ
ਦਾ ਸਿੱਖਾਂ ਪ੍ਰਤੀ ਵਤੀਰਾ ਬਹੁਤ ਹਮਦਰਦੀਪੂਰਨ ਸੀ। ਉਸਨੇ ਕਈ ਵਾਰ ਮੀਰ ਮਨੂੰ ਨੂੰ ਸਿੱਖਾਂ ਖਿਲਾਫ਼ ਸਖ਼ਤ ਕਦਮ ਨਾ ਚੁੱਕਣ ਲਈ ਮਨਾਇਆ।
V. ਅਦੀਨਾ' ਬੇਗ ਦੀ ਦੋਰੰਗੀ ਨੀਤੀ: ਅਦੀਨਾ ਬੇਗ ਜਲੰਧਰ ਦੁਆਬ ਦਾ ਸੂਬੇਦਾਰ ਸੀ। ਉਹ ਪੰਜਾਬ
ਦਾ ਸੂਬੇਦਾਰ ਬਣਨਾ ਚਾਹੁੰਦਾ ਸੀ। ਜਦੋਂ ਮੀਰ ਮਨੂੰ ਉਸਨੂੰ ਸਿੱਖਾਂ ਖਿਲਾਫ਼ ਕਾਰਵਾਈ ਕਰਨ ਦਾ ਹੁਕਮ ਦਿੰਦਾ ਸੀ ਤਾਂ ਉਹ ਕਾਰਵਾਈ ਨਹੀਂ ਕਰਦਾ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਇਸ ਨਾਲ ਪੰਜਾਬ ਵਿੱਚ ਅਸ਼ਾਂਤੀ ਫੈਲ ਜਾਵੇਗੀ ਅਤੇ ਇਸਤੇ ਕਾਬੂ ਪਾਉਣਾ ਔਖਾ ਹੋ ਜਾਵੇਗਾ।
VI. ਅਬਦਾਲੀ ਦੇ ਹਮਲੇ: ਅਬਦਾਲੀ ਦੇ ਹਮਲਿਆਂ ਕਾਰਨ ਮੀਰ ਮਨੂੰ ਸਿੱਖਾਂ ਦੀ ਸ਼ਕਤੀ ਕੁਚਲਨ ਲਈ ਪੁਰਾ ਧਿਆਨ ਨਾ ਦੇ ਸਕਿਆ।
VII. ਮੀਰ ਮਨੂੰ ਦਾ ਜਾਲਮ ਵਤੀਰਾ: ਮੀਰ ਮਨੂੰ ਦਾ ਜਿਮੀਦਾਰਾਂ ਅਤੇ ਕਿਸਾਨਾਂ ਪਰਤੀ ਵਤੀਰਾ ਬਹੁਤ ਅੱਤਿਆਚਾਰੀ ਸੀ। ਉਸਨੇ ਲੋਕਾਂ ਤੇ ਭਾਰੀ ਕਰ ਲਗਾਏ ਅਤੇ ਜੁਲਮ ਕੀਤੇ । ਇਸ ਲਈ ਜਿਮੀਦਾਰ ਅਤੇ ਕਿਸਾਨ ਉਸਦੇ ਵਿਰੁੱਧ
ਹੋ ਗਏ ਅਤੇ ਉਹਨਾਂ ਨੇ ਸਿੱਖਾਂ ਦਾ ਸਾਥ ਦਿੰਤਾ।