ਪਾਠ 10 ਬੰਦਾ ਸਿੰਘ ਬਹਾਦਰ
1) ਬੰਦਾ ਸਿੰਘ ਬਹਾਦਰ ਦਾ ਜਨਮ ਕਦੋ' ਹੋਇਆ?
1670 ਈ:
2) ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ?
ਕਸ਼ਮੀਰ ਦੇ ਜਿਲ੍ਹਾ ਪੁਣਛ ਦੇ ਰਾਜੌਰੀ ਪਿੰਡ ਵਿਚ
3) ਬੰਦਾ ਬਹਾਦਰ ਦੇ ਪਿਤਾ ਦਾ ਨਾਂ ਕੀ ਸੀ?
ਰਾਮ ਦੇਵ
4) ਬੰਦਾ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ?
ਲਛਮਨ ਦੇਵ
5) ਬੰਦਾ ਬਹਾਦਰ ਕਿਸ ਜਾਤੀ ਨਾਲ ਸੰਬੰਧ ਰੱਖਦਾ ਸੀ?
ਡੋਗਰਾ ਰਾਜਪੁਤ
6) ਕਿੰਨੀ ਉਮਰ ਵਿੱਚ ਬੰਦਾ ਬਹਾਦਰ ਨੇ ਸ਼ਿਕਾਰ ਕਰਨਾ ਛੱਡ ਦਿੱਤਾ?
15 ਸਾਲ
7) ਬੰਦਾ ਬਹਾਦਰ ਨੇ ਕਿਸਦੇ ਪ੍ਰਭਾਵ ਹੇਠ ਆ ਕੇ ਬੈਰਾਗ ਧਾਰਨ ਕੀਤਾ?
ਜਾਨਕੀ ਦਾਸ
8) ਬੈਰਾਗੀ ਬਣਾ ਕੇ ਜਾਨਕੀ ਪ੍ਰਸਾਦ ਨੇ ਬੰਦਾ ਸਿੰਘ ਨੂੰ ਕੀ ਨਾਂ ਦਿੱਤਾ?
ਮਾਧੋ ਦਾਸ
9) ਮਾਧੋ ਦਾਸ ਨੇ ਤੰਤਰ ਵਿੱਦਿਆ ਕਿਸਤੋਂ ਪ੍ਰਾਪਤ ਕੀਤੀ?
ਅੰਘੜ ਨਾਥ
10) ਮਾਧੋ ਦਾਸ ਦੀ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਕਿੱਥੇ ਹੋਈ?
ਨਾਂਦੇੜ ਵਿਖੇ
11) ਬੰਦਾ ਸਿੰਘ ਬਹਾਦਰ ਨੂੰ ਇਹ ਨਾਂ ਕਿਸਨੇ ਦਿੱਤਾ?
ਗੁਰੂ ਗੋਬਿੰਦ
ਸਿੰਘ ਜੀ ਨੇ
12) ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਕਦੋਂ ਕੂਚ ਕੀਤਾ?
1708 ਈ:
13) ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿੰਨੇ ਤੀਰ ਦਿੱਤੇ?
5
14) ਗੁਰੂ ਗੋਬਿੰਦ ਜੀ ਨੇ ਬੰਦਾ ਸਿੰਘ ਬਹਾਦਰ ਨਾਲ ਕਿੰਨੇ ਸਿੱਖਾਂ ਨੂੰ ਭੇਜਿਆ?
25
15) ਗੁਰੂ ਗੋਬਿੰਦ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿੰਨੇ ਆਦੇਸ਼ ਦਿੱਤੇ?
5
16) ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੁਆਤ ਕਿੱਥੋਂ ਕੀਤੀ?
ਸੋਨੀਪਤ
ਤੋੱ
17) ਬੰਦਾ ਸਿੰਘ ਬਹਾਦਰ ਨੇ ਸੋਨੀਪਤ ਤੇ ਹਮਲਾ ਕਦੋਂ ਕੀਤਾ?
1709
ਈ:
18) ਬੰਦਾ ਸਿੰਘ ਬਹਾਦਰ ਨੇ ਸਮਾਣਾ ਤੇ ਹਮਲਾ ਕਿਉ' ਕੀਤਾ?
ਇੱਥੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੌਲਾਦ
ਜਲਾਲਉਂਦੀਨ ਕਰਨ ਵਾਲੇ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਰਹਿੰਦੇ ਸਨ
19) ਕਦਮਉਂਦੀਨ ਕਿੱਥੋਂ ਦਾ ਸ਼ਾਸਕ ਸੀ?
ਕਪੂਰੀ
ਦਾ
20) ਸਢੋਰਾ ਦੇ ਕਿਹੜੇ ਸ਼ਾਸਕ ਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾਇਆ ਸੀ?
ਉਸਮਾਨ
ਖਾਂ ਨੇ
21) ਬੰਦਾ ਸਿੰਘ ਬਹਾਦਰ ਦੇ ਹਮਲੇ ਤੋਂ ਬਾਅਦ ਸਢੌਰਾ ਦਾ ਕੀ ਨਾਂ ਪੈ ਗਿਆ?
ਕਤਲਗੜ੍ਹੀ
22) ਬੰਦਾ ਸਿੰਘ ਬਹਾਦਰ ਨੇ ਸਰਹਿਦ ਤੇ ਹਮਲਾ ਕਿਉ ਕੀਤਾ?
ਛੋਟੇ
ਸਾਹਿਬਜਾਦਿਆਂ ਅਤੇ ਗੁਰੂ ਗੋਬਿੰਦ ਜੀ
ਦੀ ਸ਼ਹੀਦੀ ਦਾ ਬਦਲਾ ਲੋਣ ਲਈ
73) ਚੱਪੜਚਿੜੀ ਦੀ ਲੜਾਈ ਕਦੋਂ ਹੋਈ?
1710 ਈ:
24) ਬੰਦਾ ਸਿੰਘ ਬਹਾਦਰ ਨੇ ਕਿਸਨੂੰ ਸਰਹਿੰਦ ਦਾ ਸ਼ਾਸਕ ਨਿਯੁਕਤ ਕੀਤਾ?
ਭਾਈ ਬਾਜ਼ ਸਿੰਘ ਨੂੰ
੭5) ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ ਦਾ ਕੀ ਨਾਂ ਰੱਖਿਆ?
ਭਾਗ ਨਗਰ
26) ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਕੀ ਨਾਂ ਸੀ?
ਲੋਹਗੜ੍ਹ
27) ਲੋਹਗੜ੍ਹ ਨੂੰ ਕਿਸ ਸਥਾਨ ਤੇ ਬਣਾਇਆ ਗਿਆ ਸੀ?
ਮੁਖਲਿਸਪੁਰ ਵਿਖੇ
78) ਫਰੁਖ਼ਸੀਅਰ ਮੁਗਲਾਂ ਦਾ ਬਾਦਸ਼ਾਹ ਕਦੋਂ ਬਣਿਆ?
1713 ਈ: ਵਿੱਚ
29) ਫਰੁਖ਼ਸੀਅਰ ਨੇ ਕਿਸਨੂੰ ਬੰਦਾ ਬਹਾਦਰ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ?
ਅਬਦੁਸ ਸਮਦ ਖਾਂ ਨੂੰ
30) ਗੁਰਦਾਸ ਨੰਗਲ਼ ਦੀ ਲੜਾਈ ਕਦੋਂ ਹੋਈ?
1715 ਈ:
31) ਗੁਰਦਾਸ ਨੰਗਲ਼ ਦੀ ਲੜਾਈ ਵਿੱਚ ਮੁਗਲ ਫੌਜ ਦੀ ਅਗਵਾਈ ਕੌਣ ਕਰ ਰਿਹਾ ਸੀ?
ਅਬਦੁਸ ਸਮਦ ਖਾਂ
32) ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੇ ਕਿਹੜੀ ਥਾਂ ਤੋਂ ਮੁਗਲ ਸੈਨਾ ਦਾ ਮੁਕਾਬਲਾ ਕੀਤਾ?
ਦੁਨੀ ਚੰਦ
ਦੀ ਹਵੇਲੀ ਵਿੱਚੋਂ
33) ਦੁਨੀ ਚੰਦ ਦੀ ਹਵੇਲੀ ਵਿੱਚ ਕਿਹੜੇ ਸਿੱਖ ਨਾਲ ਬੰਦਾ ਸਿੰਘ ਬਹਾਦਰ ਸਿੰਘ ਦੇ ਮਤਭੇਦ ਹੋਏ ਅਤੇ ਉਹ ਸਿੱਖ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਚਲਾ ਗਿਆ?
ਬਾਬਾ ਬਿਨੌਦ ਸਿੰਘ
34) ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਕਿਨਾ ਸਮਾਂ ਮੁਗਲਾਂ ਨਾਲ ਯੁੱਧ ਕੀਤਾ?
8 ਮਹੀਨੇ
35) ਬੰਦਾ ਸਿੰਘ ਬਹਾਦਰ ਨੂੰ ਕਦੋਂ ਗਿਰਫ਼ਤਾਰ ਕੀਤਾ ਗਿਆ?
7 ਦਸੰਬਰ
1715 ਈ:
36) ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ?
19 ਜੂਨ 1716 ਈ:
37) ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਨਾਂ ਕੀ ਸੀ?
ਅਜੈ ਸਿਘ
38) ਬੰਦਾ ਸਿੰਘ ਬਹਾਦਰ ਨੇ ਕਿਸਾਨੀ ਨਾਲ ਸੰਬੰਧਤ ਪ੍ਰਥਾ ਨੂੰ ਖਤਮ ਕੀਤਾ?
ਜਿਮੀਦਾਰੀ ਪ੍ਰਥਾ ਨੂੰ
39) ਬੰਦਾ ਸਿਘ ਬਹਾਦਰ ਨੇ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫ਼ਤਿਹ”ਦੀ ਥਾਂ ਤੇ ਕਿਹੜੇ ਸ਼ਬਦ ਪ੍ਰਚਲਿਤ ਕੀਤੇ?
“ਫ਼ਤਿਹ ਧਰਮ” ਤੇ “ਫ਼ਤਿਹ ਦਰਸ਼ਨ”
40) ਸਿੱਖਾਂ ਦੇ ਸੁਤਤਰ ਰਾਜ ਦੀ ਸਥਾਪਨਾ ਕਰਨ ਵਾਲਾ ਪਹਿਲਾ ਸਿੱਖ ਕੌਣ ਸੀ?
ਬੰਦਾ ਸਿੰਘ ਬਹਾਦਰ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
1) ਬੰਦਾ ਸਿੰਘ ਬਹਾਦਰ ਦੇ ਬਚਪਨ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ- ਬੰਦਾ ਸਿੰਘ ਬਹਾਦਰ ਦਾ ਜਨਮ 1670 ਈ: ਵਿੱਚ ਕਸ਼ਮੀਰ ਦੇ ਜਿਲ੍ਹਾ ਪੁਣਛ ਦੇ ਪਿੰਡ ਰਾਜੌਰੀ ਵਿਖੇ ਹੋਇਆ। ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ
ਰੱਖਦਾ ਸੀ। ਉਸਦੇ ਪਿਤਾ ਰਾਮਦੇਵ ਇੱਕ
ਕਿਸਾਨ ਸਨ। ਬੰਦਾ ਸਿੰਘ
ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸਦਾ ਬਚਪਨ ਗਰੀਬੀ ਵਿੱਚ ਬੀਤਿਆ। ਗਰੀਬ ਹੋਣ ਕਾਰਨ ਬੰਦਾ ਸਿੰਘ ਬਹਾਦਰ ਜਿਆਦਾ ਪੜ੍ਹ-ਲਿਖ ਨਾ ਸਕਿਆ ਅਤੇ ਆਪਣੇ ਪਿਤਾ ਦਾ ਹੱਥ
ਵੰਡਾਉਣ ਲਗਿਆ । ਉਹ ਸ਼ਿਕਾਰ ਦਾ ਬਹੁਤ ਸ਼ੌਕੀਨ ਸੀ।
2) ਬੰਦਾ ਸਿੰਘ ਬਹਾਦਰ ਬੈਰਾਗੀ ਕਿਉ' ਬਣਿਆ?
ਉੱਤਰ: ਬੰਦਾ ਸਿੰਘ
ਬਹਾਦਰ ਬਚਪਨ ਤੋਂ ਹੀ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ। 15 ਸਾਲ ਦੀ ਉਮਰ ਵਿੱਚ, ਇੱਕ
ਦਿਨ ਸ਼ਿਕਾਰ ਖੇਡਦੇ ਸਮੇਂ ਉਸਨੇ ਇੱਕ
ਅਜਿਹੀ ਹਿਰਨੀ ਨੂੰ ਤੀਰ ਮਾਰਿਆ ਜਿਹੜੀ ਗਰਭਵਤੀ ਸੀ। ਉਸਦੀਆਂ ਦੀਆਂ ਔਖਾਂ ਦੇ ਸਾਹਮਣੇ ਹੀ ਹਿਰਨੀ ਨੇ ਦੋ ਬਚਿਆਂ ਨੂੰ ਜਨਮ ਦਿੱਤਾ ਜਿਹੜੇ ਵੇਖਦੇ ਹੀ ਵੇਖਦੇ ਦਮ ਤੋੜ ਗਏ । ਇਸ ਦ੍ਰਿਸ਼ ਦਾ ਬੰਦਾ ਸਿੰਘ ਦੇ ਮਨ ਤੇ ਡੂੰਘਾ ਅਸਰ ਪਿਆ ਅਤੇ ਉਹ ਬੈਰਾਗੀ ਬਣ ਗਿਆ।
3) ਇੱਕ ਬੈਰਾਗੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀ ਪ੍ਰਸਿੱਧੀ ਦਾ ਕੀ ਕਾਰਨ ਸੀ?
ਉੱਤਰ: ਬੈਰਾਗੀਆਂ ਦੇ ਨਾਲ ਘੁੰਮਦੇ ਘੁੰਮਦੇ ਬੰਦਾ ਸਿੰਘ
ਬਹਾਦਰ ਦੀ ਮੁਲਾਕਾਤ ਇੱਕ
ਯੋਗੀ ਔਘੜ ਨਾਥ ਨਾਲ ਹੋਈ। ਔਘੜ ਨਾਥ ਤੰਤਰ
ਵਿੱਦਿਆ ਦਾ ਮਾਹਿਰ ਸੀ। ਬੰਦਾ ਸਿੰਘ ਬਹਾਦਰ ਨੇ ਉਸ ਕੋਲੋ ਤੰਤਰ
ਵਿੱਦਿਆ ਸਿੱਖ ਲਈ ਅਤੇ ਛੇਤੀ ਹੀ ਇਸ ਵਿੱਚ ਮਾਹਿਰ ਹੋ ਗਿਆ। ਆਪਣੀ ਮੌਤ ਤੋ' ਪਹਿਲਾਂ ਔਘੜ ਨਾਥ ਨੇ ਬੰਦਾ ਸਿੰਘ
ਬਹਾਦਰ ਨੂੰ ਆਪਣਾ ਉੱਤਰਅਧਿਕਾਰੀ ਨਿਯੁਕਤ ਨਿਯੁਕਤ ਕੀਤਾ। ਆਪਣੀ ਤੰਤਰ
ਵਿੱਦਿਆ ਕਾਰਨ ਛੇਤੀ ਹੀ ਉਹ ਲੋਕਾਂ ਵਿੱਚ ਪ੍ਰਸਿੱਧ
ਹੋ ਗਿਆ।
4) ਬੰਦਾ ਬੈਰਾਗੀ ਕੌਣ ਸੀ? ਉਹ ਸਿੱਖ ਕਿਵੇਂ
ਬਣਿਆ?
ਉੱਤਰ:
ਬੰਦਾ ਸਿੰਘ
ਬਹਾਦਰ ਨੂੰ ਹੀ ਪਹਿਲਾਂ ਬੰਦਾ ਬੈਰਾਗੀ
ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇੰਕ ਦਿਨ ਸ਼ਿਕਾਰ ਖੇਡਦੇ ਸਮੇਂ ਉਸਦੇ ਹੋਥੋਂ ਇੰਕ ਅਜਿਹੀ ਹਿਰਨੀ
ਨੂੰ ਤੀਰ ਵੱਜਿਆ ਜਿਹੜੀ ਗਰਭਵਤੀ ਸੀ । ਬੰਦਾ ਸਿੰਘ ਦੀਆਂ ਔਖਾਂ ਦੇ ਸਾਹਮਣੇ ਹੀ ਹਿਰਨੀ ਨੇ ਦੋ
ਬਚਿਆਂ ਨੂੰ ਜਨਮ ਦਿੱਤਾ ਜਿਹੜੇ ਵੇਖਦੇ ਹੀ ਵੇਖਦੇ ਦਮ ਤੋੜ ਗਏ। ਇਸ ਦ੍ਰਿਸ਼ ਦਾ ਉਸਦੇ ਮਨ ਤੇ ਡੂੰਘਾ
ਅਸਰ ਪਿਆ। ਉਹ ਜਾਨਕੀ ਪ੍ਰਸਾਦ ਨਾਂ ਦੇ ਇੱਕ ਬੈਰਾਗੀ ਸਾਧੂ ਦੀ ਸ਼ਰਨ ਵਿੱਚ ਚਲਾ ਗਿਆ ਅਤੇ ਬੈਰਾਗੀ
ਬਣ ਗਿਆ। ਉਸਨੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ। 1708 ਈ: ਵਿੱਚ ਨਾਂਦੇੜ ਵਿਖੇ ਉਸਦੀ ਮੁਲਾਕਾਤ ਗੁਰੁ
ਗੋਬਿੰਦ ਸਿਘ ਜੀ ਨਾਲ ਹੋਈ । ਉਹ ਗੁਰੁ ਗੋਬਿੰਦ ਸਿੰਘ ਜੀ ਤੋੱ ਬਹੁਤ ਪ੍ਰਭਾਵਿਤ ਹੋਇਆ ਅਤੇ ਉਹਨਾਂ
ਦਾ ਸਿੱਖ ਬਣ ਗਿਆ।
5) ਸਿੱਖ ਬਣਕੇ ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚ
ਕੀ ਤਬਦੀਲੀ ਆਈ? ਜਾਂ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ
ਸਿੰਘ ਜੀ ਤੋ ਪੰਜਾਬ ਜਾਣ ਦੀ ਆਗਿਆ ਕਿਉ ਮੰਗੀ? ਜਾਂ ਬੰਦਾ ਸਿੰਘ ਬਹਾਦਰ ਪੰਜਾਬ ਕਿਉਂ' ਜਾਣਾ
ਚਾਹੁੰਦਾ ਸੀ?
ਉੱਤਰ:
ਅਮ੍ਰਿਤ ਛਕਣ ਤੋਂ ਬਾਅਦ ਬੰਦਾ ਸਿੰਘ
ਬਹਾਦਰ ਨੇ ਤੰਤਰ -ਮਤਰ ਛੱਡ ਦਿੱਤਾ। ਜਦੋਂ ਉਸਨੇ ਗੁਰੁ ਸਾਹਿਬ ਤੋ' ਆਇਆ। ਗੂਰੁ ਤੇਗ ਬਹਾਦਰ ਜੀ ਅਤੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣਕੇ ਉਸਦਾ ਰਾਜਪੁਤ ਖੁਨ ਖੋਲਣ ਲੈਂਗਿਆ। ਉਹ ਮੁਗ਼ਲਾਂ ਦੇ ਅਤਿਆਚਾਰਾਂ
ਦਾ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸਨੇ ਗੁਰੁ ਗੋਬਿੰਦ ਸਿੰਘ ਜੀ ਤੋ' ਪੰਜਾਬ ਜਾਣ ਦੀ ਆਗਿਆ ਮੰਗੀ
।
6) ਪੰਜਾਬ ਜਾਣ ਸਮੇਂ ਗੁਰੂ ਗੋਬਿੰਦ ਸਿੰਘ
ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕੀ ਦਿੱਤਾ?
ਉੱਤਰ:
ਪੰਜਾਬ ਜਾਣ ਸਮੇਂ ਗੁਰੁ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਆਪਣੇ ਪੰਜ ਤੀਰ ਦਿੱਤੇ । ਗੁਰੂ
ਸਾਹਿਬ ਨੇ ਬੰਦਾ ਸਿੰਘ
ਬਹਾਦਰ ਦੀ ਸਹਾਇਤਾ ਲਈ ਪੰਜ ਪਿਆਰੇ ਬਿਨੋਦ ਸਿਘ, ਕਾਹਨ ਸਿਘ, ਬਾਜ਼ ਸਿਘ, ਦਯਾ ਸਿਘ, ਰਣ ਸਿੰਘ ਅਤੇ 20 ਹੋਰ ਬਹਾਦਰ ਸਿੰਘਾਂ ਨੂੰ ਭੇਜਿਆ। ਇਸਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ
ਹੁਕਮਨਾਮੇ ਵੀ ਭੇਜੇ ਜਿਹਨਾਂ ਵਿੱਚ ਲਿਖਿਆ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ
ਮੁਗ਼ਲਾਂ ਖ਼ਿਲਾਫ ਧਰਮ ਯੁੱਧ
ਵਿੱਚ ਉਸਦਾ ਸਾਥ ਦੇਣ ।
7) ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋ ਪਹਿਲਾਂ ਕਿਹੜੇ ਪੰਜ ਆਦੇਸ਼ ਦਿੱਤੇ?
ਉੱਤਰ:
1. ਬੰਦਾ ਸਿੰਘਬਹਾਦਰ ਹਮੇਸ਼ਾ ਬ੍ਰਹਮਚਾਰੀ
ਜੀਵਨ ਬਤੀਤ ਕਰੇਗਾ।
2. ਉਹ ਹਮੇਸ਼ਾ ਸੱਚ
ਬੋਲੇਗਾ ਅਤੇ ਸੱਚਾਈ
ਤੇ ਚੱਲੇਗਾ
।
3. ਉਹ ਕੋਈ ਨਵਾਂ ਧਰਮ ਜਾਂ ਸੰਪਰਦਾਇ ਨਹੀਂ ਚਲਾਵੇਗਾ।
4. ਉਹ ਆਪਣੀਆਂ ਜਿੱਤਾਂ ਦਾ ਹੰਕਾਰ
ਨਹੀਂ ਕਰੇਗਾ।
5. ਉਹ ਆਪਣੇ ਆਪ ਨੂੰ ਹਮੇਸ਼ਾ ਖਾਲਸੇ ਦਾ ਸੇਵਕ ਸਮਝੇਗਾ।
8) ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਿਵੇਂ ਸਥਾਪਿਤ ਕੀਤਾ?
ਉੱਤਰ: ਜਦੋਂ ਬੰਦਾ ਸਿੰਘ ਬਹਾਦਰ ਗੁਰੁ ਗੋਬਿੰਦ
ਸਿੰਘ ਜੀ ਕੋਲੋਂ ਆਗਿਆ ਲੈ ਕੇ ਪੰਜਾਬ ਪਹੁੰਚਿਆ। ਉਸਨੇ ਸੋਨੀਪਤ ਤੋ' ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੁਆਤ ਕੀਤੀ । ਗੁਰੂ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਦੇ ਹੋਏ ਹਜ਼ਾਰਾਂ ਸਿੱਖ
ਉਸਦਾ ਸਹਿਯੋਗ ਕਰਨ ਲਈ ਇਕਠੇ ਹੋ ਗਏ । ਉਸਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੌਰਾ ਤੇ ਹਮਲੇ ਕੀਤੇ ਅਤੇ ਹਜ਼ਾਰਾਂ ਮੁਸਲਮਾਨਾਂ ਦਾ ਕਤਲ ਕੀਤਾ। ਸਰਹਿੰਦ ਦੀ ਜਿੱਤ ਉਸਦੀ ਬਹੁਤ ਵੱਡੀ ਸਫ਼ਲਤਾ ਸੀ। ਉਸਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਉਸਨੇ ਨਵੇਂ' ਸਿੱਕੇ ਚਲਾ ਕੇ ਸੁਤੰਤਰ
ਸਿੱਖ ਰਾਜ ਦੀ ਸਥਾਪਨਾ ਕੀਤੀ ।
9) ਬੰਦਾ ਸਿੰਘ ਬਹਾਦਰ ਦੀ ਸਰਹਿੰਦ ਜਿੱਤ ਤੇ ਇੱਕ ਨੋਟ ਲਿਖੋ।
ਉੱਤਰ: ਸਰਹਿੰਦ ਦੇ ਫੌਜ਼ਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ
ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿਘ ਅਤੇ ਫਤਿਹ ਸਿਘ ਨੂੰ ਜਿਦਾ ਹੀ ਨੀਹਾਂ ਵਿਚ ਚਿਣਵਾ ਦਿੱਤਾ ਸੀ। ਬੰਦਾ ਸਿੰਘ ਬਹਾਦਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ
ਲੈਣਾ ਚਾਹੁੰਦਾ ਸੀ। ਉਸਨੇ 22 ਮਈ 1710 ਈ. ਨੂੰ ਸਰਹਿੰਦ ਦੇ ਨੇੜੇ ਚੱਪੜਚਿੜੀ
ਦੇ ਸਥਾਨ ਤੇ ਵਜ਼ੀਰ ਖਾਂ ਤੇ ਹਮਲਾ ਕਰ ਦਿੱਤਾ। ਲੜਾਈ ਬਹੁਤ ਭਿਆਨਕ ਸੀ। ਵਜ਼ੀਰ ਖਾਂ ਦੇ ਮਰਦੇ ਹੀ ਉਸਦੀ ਫੌਜ਼ ਦਾ ਹੌਸਲਾ ਟੁਂਟ ਗਿਆ। ਸਿੱਖ ਇਸ ਲੜਾਈ ਵਿੱਜ ਜੇਤੂ ਰਹੇ।
10) ਬੰਦਾ ਸਿੰਘ ਬਹਾਦਰ ਦੀ ਮੁੱਢਲੀ ਸਫ਼ਲਤਾ ਦੇ ਕੀ ਕਾਰਨ ਸਨ?
ਉੱਤਰ:
1. ਮੁਗਲਾਂ ਦੇ ਅੱਤਿਆਚਾਰਾਂ ਕਾਰਨ ਪੰਜਾਬ ਦੀ ਗੈਰ-ਮੁਸਲਿਮ ਜਨਤਾ ਬਹੁਤ ਦੁੱਖੀ ਸੀ। ਉਸਨੇ ਬੰਦਾ ਸਿੰਘ
ਬਹਾਦਰ ਨੂੰ ਸਹਿਯੋਗ ਦਿੱਤਾ।
2. ਗੁਰੂ ਗੋਬਿੰਦ
ਸਿੰਘ ਜੀ ਦੇ ਹੁਕਮਨਾਮਿਆਂ ਦੀ ਪਾਲਣਾ ਕਰਦਿਆਂ ਭਾਰੀ ਗਿਣਤੀ ਵਿੱਚ ਸਿੱਖ ਬੰਦਾ ਸਿੰਘ
ਬਹਾਦਰ ਦੇ ਝਡੇ ਹੇਠ ਇਕੌਠੇ ਹੋ ਗਏ ।
3. ਔਰੰਗਜੇਬ
ਦੀ ਮੌਤ ਤੋੱ' ਬਾਅਦ ਉਸਦੇ ਉੱਤਰਅਧਿਕਾਰੀਆਂ ਵਿੱਚ ਗੱਦੀ ਪ੍ਰਾਪਤੀ ਲਈ ਸੰਘਰਸ਼
ਸ਼ੁਰੂ ਹੋ ਗਿਆ।
4. ਬੰਦਾ ਸਿੰਘ ਬਹਾਦਰ ਦੇ ਸ਼ਾਸਨ ਪ੍ਰਬੰਧ
ਨੂੰ ਲੋਕਾਂ ਨੇ ਪਸੰਦ
ਕੀਤਾ ਅਤੇ ਬੰਦਾ ਸਿੰਘ ਬਹਾਦਰ ਨੂੰ ਸਹਿਯੋਗ ਦਿੱਤਾ।
5. ਪੰਜਾਬ ਦੇ ਪਹਾੜਾਂ ਨੇ ਬੰਦਾ ਸਿੰਘ
ਬਹਾਦਰ ਦੀ ਸਹਾਇਤਾ ਕੀਤੀ ।
11) ਬੰਦਾ ਸਿੰਘ ਬਹਾਦਰ ਦੀ ਅਤਮ ਅਸਫ਼ਲਤਾ ਦੇ ਕੀ ਕਾਰਨ ਸਨ?
ਉੱਤਰ:
1. ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਤ ਸਨ।
2. ਸਿੱਖ ਸੈਨਾ ਵਿਚ ਸਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ।
3. ਬੰਦਾ ਸਿੰਘ
ਬਹਾਦਰ ਨੇ ਗੁਰੂ ਗੋਬਿੰਦ
ਸਿੰਘ ਜੀ ਦੀਆਂ ਹਦਾਇਤਾਂ ਦੀ ਉਲਘਣਾ ਕਰਨੀ ਸ਼ੁਰੂ ਕਰ ਦਿੱਤੀ ।
4. ਹਿੰਦੂ ਸ਼ਾਸਕਾਂ ਅਤੇ ਜਿਮੀਦਾਰਾਂ ਨੇ ਬਦਾ ਸਿੰਘ ਬਹਾਦਰ ਨੂੰ ਸਹਿਯੋਗ ਨਾ ਦਿੱਤਾ।
5. ਗੁਰਦਾਸ ਨੰਗਲ ਵਿਖੇ ਸਿੱਖਾਂ ਤੇ ਇਕਦਮ ਹਮਲਾ ਹੋ ਗਿਆ।
6. ਬੰਦਾ ਸਿੰਘ
ਬਹਾਦਰ ਅਤੇ ਬਿਨੋਦ ਸਿੰਘ
ਵਿਚਲੇ ਮਤਭੇਦ ਬੰਦਾ ਸਿੰਘ ਬਹਾਦਰ ਲਈ ਨੁਕਸਾਨਦਾਇਕ
ਸਿਧ ਹੋਏ।
12) ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਬਹਾਦਰ ਦੀ ਹਾਰ ਦਾ ਕੀ ਕਾਰਨ
ਸੀ? ਜਾਂ ਗੁਰਦਾਸ ਨੰਗਲ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ:
1715 ਈ: ਵਿੱਚ ਅਬਦੁਸ ਸਮਦ ਖਾਂ ਨੇ ਅਚਾਨਕ ਬੰਦਾ ਸਿੰਘ ਬਹਾਦਰ ਤੇ ਉਸਦੇ ਸਾਥੀਆਂ ਤੇ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਬੰਦਾ ਸਿੰਘ
ਬਹਾਦਰ ਅਤੇ ਉਸਦੇ ਸਾਥੀ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ । ਕੋਚੀਆਂ ਇੰਟਾਂ ਦੀ ਬਣੀ ਇਸ ਹਵੇਲੀ
ਵਿੱਚੋ' ਮੁਗਲਾਂ ਦਾ ਮੁਕਾਬਲਾ ਕਰਨਾ ਸੌਖਾ ਨਹੀਂ ਸੀ। ਬੰਦਾ ਸਿੰਘ ਬਹਾਦਰ ਦੇ ਸਾਥੀ ਭਾਈ ਬਿਨੌਦ ਸਿੰਘ ਦਾ
ਵਿਚਾਰ ਸੀ ਕਿ ਉਹਨਾਂ ਨੂੰ ਇਸ ਹਵੇਲੀ ਨੂੰ ਛੱਡ ਕੇ ਚਲੇ ਜਾਣਾ ਚਾਹੀਦਾ ਹੈ। ਬੰਦਾ ਸਿੰਘ
ਬਹਾਦਰ ਨੇ ਹਵੇਲੀ ਛੱਡਣ ਤੋਂ' ਨਾਂਹ ਕਰ ਦਿੱਤੀ ਅਤੇ ਉਥੇ ਰਹਿ ਕੇ ਲੜਣ ਦਾ ਫੈਸਲਾ ਕੀਤਾ। ਇਸ ਲਈ ਬਿਨੋਦ
ਸਿਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਚਲਾ ਗਿਆ। ਬੰਦਾ ਸਿੰਘ ਬਹਾਦਰ ਨੇ 8 ਮਹੀਨੇ ਤੱਕ ਮੁਗਲਾਂ ਦਾ ਮੁਕਾਬਲਾ
ਕੀਤਾ । ਅੰਤ ਵਿੱਚ ਹਵੇਲੀ ਵਿੱਚੋਂ ਭੋਜਨ ਅਤੇ ਰਸਦ ਆਦਿ ਖਤਮ ਹੋ ਗਈ ਤਾਂ ਬੰਦਾ ਸਿੰਘ
ਬਹਾਦਰ ਨੂੰ ਹਾਰ ਮਨਣੀ ਪਈ।
13) ਬੰਦਾ ਸਿੰਘ ਬਹਾਦਰ ਅਤੇ ਭਾਈ ਬਿਨੋਦ
ਸਿੰਘ ਵਿੱਚ ਕਿਹੜੀ ਗੱਲ ਤੇ ਮਤਭੇਦ ਪੈਦਾ ਹੋਇਆ? ਇਸਦਾ ਕੀ ਨਤੀਜਾ ਨਿਕਲਿਆ?
ਉੱਤਰ:
ਬੰਦਾ ਸਿੰਘ
ਬਹਾਦਰ ਅਤੇ ਭਾਈ ਬਿਨੋਦ ਸਿੰਘ ਵਿੱਚ ਦੁਨੀ ਚੰਦ ਦੀ ਹਵੇਲੀ ਛੱਡ ਕੇ ਜਾਣ ਦੇ ਮਸਲੇ ਤੇ ਮਤਭੇਦ ਪੈਦਾ
ਹੋਇਆ। 1715 ਈ: ਵਿੱਚ ਬੰਦਾ ਸਿੰਘ
ਬਹਾਦਰ ਅਤੇ ਉਸਦੇ ਸਾਥੀ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ । ਹਵੇਲੀ ਜਿਆਦਾ ਮਜਬੁਤ ਨਹੀਂ ਸੀ। ਬੰਦਾ ਸਿੰਘ
ਦਾ ਸਾਥੀ ਭਾਈ ਬਿਨੌਦ ਸਿੰਘ ਹਵੇਲੀ
ਨੂੰ ਛਡ ਕੇ ਜਾਣਾ ਚਾਹੁੰਦਾ ਸੀ ਪਰ ਬੰਦਾ ਸਿੰਘ ਬਹਾਦਰ ਹਵੇਲੀ ਵਿੱਚ ਰਹਿ ਕੇ ਮੁਗ਼ਲਾਂ ਦਾ
ਮੁਕਾਬਲਾ ਕਰਨਾ ਚਾਹੁੰਦਾ ਸੀ। ਭਾਈ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਵੇਲੀ ਛੱਡ ਕੇ
ਚਲਾ ਗਿਆ। ਬਦਾ ਸਿੰਘ ਬਹਾਦਰ
ਨੇ 8 ਮਹੀਨੇ ਤੱਕ ਹਵੇਲੀ ਵਿੱਚ ਰਹਿ ਕੇ ਹੀ ਮੁਗ਼ਲਾਂ ਦਾ ਮੁਕਾਬਲਾ ਕੀਤਾ। ਅੰਤ ਹਵੇਲੀ ਵਿੱਚ ਭੋਜਨ
ਅਤੇ ਰਸਦ ਆਦਿ ਖਤਮ ਹੋ ਗਈ ਅਤੇ ਬੰਦਾ ਸਿੰਘ
ਬਹਾਦਰ ਨੂੰ ਹਾਰ ਮਨਣੀ ਪਈ।
14) ਬੰਦਾ ਸਿੰਘ ਬਹਾਦਰ ਨੂੰ ਕਦੋ', ਕਿੱਥੇ
ਅਤੇ ਕਿਵੇ' ਸ਼ਹੀਦ ਕੀਤਾ ਗਿਆ?
ਉੱਤਰ: ਬੰਦਾ ਸਿੰਘ ਬਹਾਦਰ ਨੂੰ ਲਗਭਗ 740 ਸਿੱਖਾਂ ਸਮੇਤ ਗ੍ਰਿਫਤਾਰ ਕਰਕੇ 1716 ਈ: ਵਿੱਚ ਦਿੱਲੀ ਭੇਜਿਆ ਗਿਆ। ਦਿੱਲੀ ਵਿਚ ਉਹਨਾਂ ਦਾ ਜਲੂਸ ਕਢਿਆ ਗਿਆ। ਉਹਨਾਂ ਦੀ ਬੇਇੱਜਤੀ
ਕੀਤੀ ਗਈ ਅਤੇ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਗਿਆ। ਸਿੱਖਾਂ ਨੇ ਇਨਕਾਰ ਕਰ ਦਿੱਤਾ। ਹਰ ਰੋਜ਼ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੌਗਿਆ। ਅਖ਼ੀਰ 19 ਜੂਨ 1716 ਈ: ਨੂੰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ। ਉਸਨੂੰ ਸ਼ਹੀਦ ਕਰਨ ਤੋ ਪਹਿਲਾਂ ਉਸਦੇ 4 ਸਾਲ ਦੇ ਪੁੱਤਰ
ਅਜੈ ਸਿੰਘ ਨੂੰ ਸ਼ਹੀਦ ਕੀਤਾ ਗਿਆ ਅਤੇ ਫਿਰ ਬੰਦਾ ਸਿੰਘ ਬਹਾਦਰ ਦਾ ਅੰਗ
-
ਅੰਗ ਕੱਟ ਕੇ ਉਸਨੂੰ ਵੀ ਸ਼ਹੀਦ ਕਰ ਦਿੱਤਾ ਗਿਆ।
15) ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਦੀਆਂ ਕੋਈ ਪੰਜ ਵਿਸ਼ੇਸ਼ਤਾਵਾਂ ਬਾਰੇ ਦੱਸੋ ।
ਉੱਤਰ:
1. ਬੰਦਾ ਸਿੰਘ ਬਹਾਦਰ ਦਾ ਕਦ-ਕਾਠ ਅਤੇ ਸ਼ਕਲ-ਸੂਰਤ ਕਾਫੀ ਹਦ ਤੱਕ
ਗੁਰੂ ਗੋਬਿੰਦ
ਸਿੰਘ ਜੀ ਨਾਲ ਮਿਲਦਾ ਸੀ।
2. ਉਹ ਬਹੁਤ ਬਹਾਦਰ ਅਤੇ ਹੌਸਲੇ ਵਾਲਾ ਸੀ। ਉਹ ਵੱਡੀ ਤੋ' ਵੱਡੀ ਸਮੱਸਿਆ
ਵਿੱਚ ਵੀ ਘਬਰਾਉਂਦਾ ਨਹੀਂ ਸੀ।
3. ਉਸਦਾ ਸਿੱਖ ਧਰਮ ਵਿੱਚ ਦ੍ਰਿੜ ਵਿਸ਼ਵਾਸ ਸੀ । ਉਸਨੇ ਗੁਰੂ ਗੋਬਿੰਦ
ਸਿੰਘ ਜੀ ਦੇ ਨਾਂ ਤੇ ਸਿੱਕੇ ਚਲਾਏ ਅਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ।
4. ਉਹ ਧਾਰਮਿਕ ਤੌਰ ਤੇ ਬਹੁਤ ਸਹਿਣਸ਼ੀਲ ਸੀ।
5. ਉਹ ਇੱਕ
ਮਹਾਨ ਯੋਧਾ ਅਤੇ ਉੱਚ ਕੋਟੀ ਦਾ ਸੈਨਾਪਤੀ ਸੀ।
16) ਇੱਕ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫ਼ਲਤਾਵਾਂ ਦਾ ਵਰਣਨ ਕਰੋ।
ਉੱਤਰ:
1.
ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਉਚ ਕੋਟੀ ਦਾ ਸੈਨਾਪਤੀ। ਉਸਨੇ
ਲੰਮਾਂ ਸਮਾਂ ਮੁਗਲਾਂ ਦੇ ਨੱਕ ਵਿਚ ਦੱਮ ਕਰਕੇ ਰੱਖਿਆ ।
2. ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਇਕਠਿਆਂ ਕਰਕੇ ਰੱਖਿਆ
ਅਤੇ ਹਰ ਸਮੇਂ ਉਹਨਾਂ ਵਿੱਚ ਜੋਸ਼ ਭਰਦਾ ਰਿਹਾ। ਇਸ ਲਈ ਉਸਨੇ ਅਨੇਕਾਂ ਸਫ਼ਲਤਾਵਾਂ ਪ੍ਰਾਪਤ ਕੀਤੀਆਂ।
3. ਬੰਦਾ ਸਿੰਘ
ਬਹਾਦਰ ਕਿਸੇ ਵੀ ਹਾਰ ਦੀ ਸਥਿਤੀ ਵਿੱਚ ਹੌਸਲਾ ਨਹੀਂ ਛੱਡਦਾ ਸੀ। ਉਹ ਦੁਬਾਰਾ ਸ਼ਕਤੀ ਇਕਠੀ ਕਰਦਾ ਅਤੇ ਫਿਰ ਯੁੱਧ ਕਰਦਾ ਸੀ ।
4. ਜਦੋਂ ਗੁਰਦਾਸ ਨੰਗਲ ਵਿਖੇ ਸਿੱਖਾਂ ਤੇ ਇਕਦਮ ਹਮਲਾ ਹੋ ਗਿਆ ਤਾਂ ਬਿਨੋਦ ਸਿੰਘ ਹਵੇਲੀ ਨੂੰ ਛੱਡ
ਕੇ ਚਲਾ ਗਿਆ। ਬੰਦਾ ਬਹਾਦਰ ਨੇ ਕਚੀ ਹਵੇਲੀ ਵਿੱਚੋਂ 8 ਮਹੀਨਿਆਂ ਤਕ ਮੁਗਲਾਂ ਦਾ ਮੁਕਾਬਲਾ ਕੀਤਾ।
5. ਬੰਦਾ ਸਿੰਘ
ਬਹਾਦਰ ਜੰਗੀ
ਚਾਲਾਂ ਦਾ ਮਾਹਿਰ ਸੀ। ਉਹ ਯੁੱਧ ਵਿਚ ਜਿੱਤਣ ਲਈ ਜੀ-ਜਾਨ ਲਗਾ ਦਿੰਦਾ ਸੀ।
17) ਬੰਦਾ ਸਿੰਘ ਬਹਾਦਰ ਇੱਕ ਕੁਸ਼ਲ ਪ੍ਰਸ਼ਾਸਕ ਸੀ। ਵਰਣਨ ਕਰੋ।
ਉੱਤਰ: ਬੰਦਾ ਸਿੰਘ
ਬਹਾਦਰ ਨੇ ਆਪਣੇ ਜਿੱਤੇ ਹੋਏ ਇਲਾਕਿਆਂ ਵਿੱਚ ਬਹੁਤ ਵਧੀਆ ਸ਼ਾਸਨ ਪ੍ਰਬਧ ਸ਼ੁਰੂ ਕੀਤਾ। ਉਸਨੇ ਜਿਮੀਦਾਰੀ ਪੁਥਾ ਨੂੰ ਖਤਮ ਕੀਤਾ ਅਤੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਿਕ ਬਣਾ ਦਿੱਤਾ। ਉਸਨੇ ਆਪਣੀ ਫੌਜ਼ ਵਿੱਚ ਹਿੰਦੂਆਂ ਦੇ ਨਾਲ ਨਾਲ ਮੁਸਲਮਾਨਾਂ ਨੂੰ ਨੌਕਰੀਆਂ ਦੇ ਕੇ ਧਾਰਮਿਕ ਸਹਿਣਸ਼ੀਲਤਾ ਦਾ ਸਬੂਤ ਦਿੱਤਾ। ਉਹ ਜਾਤ-ਪਾਤ ਅਤੇ ਊਚ-ਨੀਚ ਵਿੱਚ ਕੋਈ ਭੇਦਭਾਵ ਨਹੀਂ ਕਰਦਾ ਸੀ। ਉਹ ਗਰੀਬਾਂ ਨਾਲ ਬਹੁਤ ਹਮਦਰਦੀ ਰੱਖਦਾ
ਸੀ। ਉਸਨੇ ਆਪਣਾ ਸ਼ਾਸਨ ਪ੍ਬਧ ਆਪਣੇ ਨਾਂ ਤੇ ਚਲਾਉਣ ਦੀ ਥਾਂ ਤੇ ਖਾਲਸੇ ਦੇ ਨਾਂ ਤੇ ਚਲਾਇਆ। ਉਸਨੇ ਆਪਣੇ ਪ੍ਰਸ਼ਾਸਨ ਵਿੱਚੋਂ ਭ੍ਰਿਸ਼ਟ ਲੋਕਾਂ ਨੂੰ ਨੌਕਰੀਓਂ ਕਢ ਕੇ ਇਮਾਨਦਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ।
(ਵੱਡੇ ਉੱਤਰਾਂ ਵਾਲੇ ਪ੍ਰਸੂਨ)
1) ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਸੰਬੰਧੀ ਜਾਣਕਾਰੀ ਦਿਓ।
ਉੱਤਰ:
I. ਜਨਮ ਅਤੇ ਬਚਪਨ: ਬੰਦਾ ਸਿੰਘ ਬਹਾਦਰ ਦਾ ਜਨਮ 1670 ਈ: ਵਿੱਚ ਕਸ਼ਮੀਰ ਦੇ ਜਿਲ੍ਹਾ ਪੁਣਛ ਦੇ ਪਿਡ ਰਾਜੌਰੀ ਵਿਖੇ ਹੋਇਆ। ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ
ਰਖਦਾ ਸੀ। ਉਸਦੇ ਪਿਤਾ ਰਾਮਦੇਵ ਇੱਕ ਕਿਸਾਨ ਸਨ। ਬੰਦਾ ਸਿੰਘ
ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸਦਾ ਬਚਪਨ ਗਗੀਬੀ ਵਿੰਚ ਬੀਤਿਆ। ਗਰੀਬ ਹੋਣ ਕਾਰਨ ਬੰਦਾ ਸਿੰਘ ਬਹਾਦਰ ਜਿਆਦਾ ਪੜ੍ਹ-ਲਿਖ ਨਾ ਸਕਿਆ ਅਤੇ ਆਪਣੇ ਪਿਤਾ ਦਾ ਹੱਥ
ਵੰਡਾਉਣ ਲਗਿਆ । ਉਹ ਸ਼ਿਕਾਰ ਦਾ ਬਹੁਤ ਸ਼ੌਕੀਨ ਸੀ।
II. ਬੰਦਾ ਸਿੰਘਘ ਬਹਾਦਰ ਦਾ ਬੈਰਾਗੀ ਬਣਨਾ: ਬੰਦਾ ਸਿੰਘ ਬਹਾਦਰ ਬਚਪਨ ਤੋ ਹੀ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ। 15 ਸਾਲ ਦੀ ਉਮਰ ਵਿੱਚ, ਇੱਕ ਦਿਨ ਸ਼ਿਕਾਰ ਖੇਡਦੇ ਸਮੇ ਉਸਨੇ ਇੱਕ
ਅਜਿਹੀ ਹਿਰਨੀ ਨੂੰ ਤੀਰ ਮਾਰਿਆ ਜਿਹੜੀ ਗਰਭਵਤੀ ਸੀ। ਉਸਦੀਆਂ ਦੀਆਂ ਅੱਖਾਂ ਦੇ ਸਾਹਮਣੇ ਹੀ ਹਿਰਨੀ ਨੇ ਦੋ ਬਚਿਆਂ ਨੂੰ ਜਨਮ ਦਿੱਤਾ ਜਿਹੜੇ ਵੇਖਦੇ ਹੀ ਵੇਖਦੇ ਦਮ ਤੋੜ ਗਏ । ਇਸ ਦ੍ਰਿਸ਼ ਦਾ ਬੈਦਾ ਸਿੰਘ ਦੇ ਮਨ ਤੇ ਡੂੰਘਾ ਅਸਰ ਪਿਆ ਅਤੇ ਉਹ ਬੈਰਾਗੀ ਬਣ ਗਿਆ।
III. ਤੰਤਰ ਵਿੱਦਿਆ ਦਾ ਮਾਹਿਰ ਬਣਨਾ: ਬੈਰਾਗੀਆਂ ਦੇ ਨਾਲ ਘੁੰਮਦੇ ਘੁੰਮਦੇ ਬੰਦਾ ਸਿੰਘ
ਬਹਾਦਰ ਦੀ ਮੁਲਾਕਾਤ ਇੱਕ
ਯੋਗੀ ਔਘੜ ਨਾਥ ਨਾਲ ਹੋਈ। ਔਘੜ ਨਾਥ ਤੰਤਰ
ਵਿੱਦਿਆ ਦਾ ਮਾਹਿਰ ਸੀ। ਬੰਦਾ ਸਿੰਘ ਬਹਾਦਰ ਨੇ ਉਸ ਕੌਲੋਂ' ਤੰਤਰ
ਵਿੱਦਿਆ ਸਿੱਖ ਲਈ ਅਤੇ ਛੇਤੀ ਹੀ ਇਸ ਵਿੱਚ ਮਾਹਿਰ ਹੋ ਗਿਆ। ਆਪਣੀ ਮੌਤ ਤੋਂ ਪਹਿਲਾਂ ਔਘੜ ਨਾਥ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਉੱਤਰਅਧਿਕਾਰੀ ਨਿਯੁਕਤ ਕੀਤਾ। ਆਪਣੀ ਤੰਤਰ
ਵਿਦਿਆ ਕਾਰਨ ਛੇਤੀ ਹੀ ਉਹ ਲੋਕਾਂ ਵਿੱਚ ਪ੍ਰਸਿੱਧ ਹੋ ਗਿਆ।
IV. ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ: 1708 ਈ: ਵਿੱਚ ਨਾਂਦੇੜ ਵਿਖੇ ਉਸਦੀ ਮੁਲਾਕਾਤ ਗੁਰੂ ਗੋਬਿੰਦ
ਸਿੰਘ ਜੀ ਨਾਲ ਹੋਈ। ਉਹ ਗੁਰੂ ਗੋਬਿੰਦ
ਸਿੰਘ ਜੀ ਤੋ' ਬਹੁਤ ਪ੍ਰਭਾਵਿਤ ਹੋਇਆ ਅਤੇ ਉਹਨਾਂ ਦਾ ਸਿੱਖ ਬਣ ਗਿਆ।
V. ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚ ਤਬਦੀਲੀ: ਅੰਮ੍ਰਿਤ
ਛਕਣ ਤੋ' ਬਾਅਦ ਬੰਦਾ ਸਿੰਘ
ਬਹਾਦਰ ਨੇ ਤੰਤਰ-ਮੰਤਰ
ਛੱਡ ਦਿੱਤਾ ਅਤੇ ਗੁਰੁ ਸਾਹਿਬ ਦੇ ਆਦੇਸ਼ਾਂ ਅਨੁਸਾਰ ਜੀਵਣ ਜੀਣ ਲੱਗਿਆ
।
VI. ਬੰਦਾ ਸਿੰਘ ਬਹਾਦਰ ਦਾ ਪੰਜਾਬ ਜਾਣਾ: ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋ' ਪੰਜਾਬ ਵਿੱਚ ਮੁਗਲਾਂ ਦੁਆਰਾ ਕੀਤੇ ਜਾ ਰਹੇ ਜੁਲਮਾਂ ਦੀਆਂ ਕਹਾਣੀਆਂ ਸੁਣੀਆਂ ਤਾਂ ਉਸਦੇ ਮਨ ਵਿੱਚ
ਬਹੁਤ ਗੁੱਸਾ
ਆਇਆ। ਉਸਦਾ ਰਾਜਪੂਤ
ਖੂਨ ਖੋਲਣ ਲੱਗਿਆ। ਉਹ ਮੁਗ਼ਲਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸਨੇ ਗੁਰੂ ਗੋਬਿੰਦ
ਸਿੰਘ ਜੀ ਤੋਂ ਪਜਾਬ ਜਾਣ ਦੀ ਆਗਿਆ ਮਗੀ।
VII. ਪੰਜਾਬ ਲਈ ਰਵਾਨਗੀ: ਪੰਜਾਬ ਜਾਣ ਸਮੇਂ ਗੁਰ ਗੋਬਿੰਦ
ਸਿੰਘ ਜੀ ਨੇ ਬੰਦਾ ਸਿੰਘ
ਬਹਾਦਰ ਨੂੰ ਆਪਣੇ ਪੰਜ ਤੀਰ ਦਿੱਤੇ । ਗੁਰੁ ਸਾਹਿਬ ਨੇ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਲਈ ਪੇਜ ਪਿਆਰਿਆਂ ਅਤੇ 20 ਹੋਰ ਬਹਾਦਰ ਸਿਘਾਂ ਨੂੰ ਭੇਜਿਆ। ਇਸਤੋ' ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਭੇਜੇ ਜਿਹਨਾਂ ਵਿੱਚ ਲਿਖਿਆ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ ਮੁਗ਼ਲਾਂ ਖ਼ਿਲਾਫ ਧਰਮ ਯੁੱਧ ਵਿੱਚ ਉਸਦਾ ਸਾਥ ਦੇਣ।
2) ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫ਼ਲਤਾਵਾਂ ਦੇ ਕੀ ਕਾਰਨ ਸਨ?
ਉੱਤਰ:
I. ਪੰਜਾਬ ਦੇ ਗੈਰ-ਮੁਸਲਿਮਾਂ ਦਾ
ਸਹਿਯੋਗ: ਮੁਗ਼ਲ
ਸ਼ਾਸਕ ਆਪਣੀ ਗੈਰ-
ਮੁਸਲਿਮ ਪਰਜਾ ਤੇ ਬਹੁਤ
ਅੱਤਿਆਚਾਰ ਕਰਦੇ ਸਨ। ਉਹਨਾਂ ਤੇ ਅਨੇਕਾਂ ਪ੍ਰਕਾਰ ਦੇ ਕਰ ਲਗਾਏ ਜਾਂਦੇ ਸਨ। ਉਹਨਾਂ ਤੇ ਜੁਲਮ ਕਰਕੇ ਉਹਨਾਂ ਨੂੰ ਮੁਸਲਮਾਨ ਬਣਨ ਲਈ ਮਜਬੁਰ ਕੀਤਾ ਜਾਂਦਾ ਸੀ। ਇਸ ਲਈ ਪੰਜਾਬ ਦੀ ਗੈਰ-ਮੁਸਲਿਮ ਜਨਤਾ ਬਹੁਤ ਦੁੱਖੀ ਸੀ। ਉਸਨੇ ਬੰਦਾ ਸਿੰਘ
ਬਹਾਦਰ ਨੂੰ ਸਹਿਯੋਗ ਦਿੱਤਾ।
॥. ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ: ਗੁਰੁ ਸਾਹਿਬ ਨੇ ਬੰਦਾ ਸਿੰਘ ਨੂੰ ਪੰਜਾਬ ਭੇਜਣ ਸਮੇਂ ਉਸ ਹੱਥ
ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਭੇਜੇ ਜਿਹਨਾਂ ਵਿੱਚ ਲਿਖਿਆ ਗਿਆ ਸੀ ਕਿ ਉਹ ਬੰਦਾ ਸਿੰਘ
ਬਹਾਦਰ ਨੂੰ ਆਪਣਾ ਆਗੂ ਮੰਨਣ
ਅਤੇ ਮੁਗ਼ਲਾਂ ਖ਼ਿਲਾਫ ਧਰਮ ਯੁੱਧ ਵਿੱਚ ਉਸਦਾ ਸਾਥ ਦੇਣ । ਇਹਨਾਂ ਹੁਕਮਨਾਮਿਆਂ ਦੀ ਪਾਲਣਾ ਕਰਦਿਆਂ ਭਾਰੀ ਗਿਣਤੀ ਵਿੱਚ ਸਿੱਖ
ਬੰਦਾ ਸਿੰਘ ਬਹਾਦਰ ਦੇ ਝੰਡੇ
ਹੇਠ ਇਕੱਠੇ
ਹੋ ਗਏ ।
III. ਮੁਗ਼ਲ ਦਰਬਾਰ ਵਿੱਚ ਅਰਾਜਕਤਾ: ਔਰੰਗਜੇਬ
ਦੀ ਮੌਤ ਤੋਂ ਬਾਅਦ ਉਸਦੇ ਉੱਤਰਅਧਿਕਾਰੀਆਂ ਵਿੱਚ ਗੱਦੀ
ਪ੍ਰਾਪਤੀ ਲਈ ਸੰਘਰਸ਼
ਸ਼ੁਰੂ ਹੋ ਗਿਆ। ਇਸ ਨਾਲ ਰਾਜ ਵਿੱਚ ਅਰਾਜਕਤਾ ਫੈਲ ਗਈ । ਬੰਦਾ ਸਿੰਘ ਬਹਾਦਰ ਨੇ ਇਸ ਅਰਾਜਕਤਾ ਦਾ ਫਾਇਦਾ ਉਠਾਇਆ।
IV. ਬੰਦਾ ਸਿੰਘ ਬਹਾਦਰ ਦਾ ਸ਼ਾਸਨ ਪ੍ਰਬਧ: ਬੰਦਾ ਸਿੰਘ ਬਹਾਦਰ ਦੇ ਇੱਕ
ਚੰਗੇ ਸ਼ਾਸਨ ਪ੍ਰਬੰਧ
ਦੀ ਵਿਵਸਥਾ ਕੀਤੀ। ਉਸਨੇ ਜਿਮੀਦਾਰੀ ਪ੍ਰਥਾ ਨੂੰ ਖਤਮ ਕਰਕੇ ਕਿਸਾਨਾਂ ਨੂੰ ਜਮੀਨ ਦੇ ਮਾਲਕ ਬਣਾ ਦਿੱਤਾ। ਆਪਣੇ ਰਾਜ ਵਿੱਚ ਇਮਾਨਦਾਰ ਅਤੇ ਯੋਗ ਕਰਮਚਾਰੀ ਨਿਯੁਕਤ ਕੀਤੇ। ਗਰੀਬਾਂ ਵਲ ਵਿਸ਼ੇਸ਼ ਧਿਆਨ ਦਿੱਤਾ। ਵਧੀਆ ਨਿਆਂ ਵਿਵਸਥਾ ਦਾ ਪ੍ਰਬੰਧ
ਕੀਤਾ। ਉਸਦੇ ਸ਼ਾਸਨ ਪ੍ਰਬੰਧ
ਨੂੰ ਲੋਕਾਂ ਨੇ ਪਸੰਦ
ਕੀਤਾ ਅਤੇ ਬੰਦਾ ਸਿੰਘ
ਬਹਾਦਰ ਨੂੰ ਸਹਿਯੋਗ ਦਿੱਤਾ।
V. ਪੰਜਾਬ ਦੀਆਂ ਭੂਗੋਲਿਕ ਹਾਲਤਾਂ: ਪੰਜਾਬ ਦੇ ਪਹਾੜਾਂ ਨੇ ਬੰਦਾ ਸਿੰਘ
ਬਹਾਦਰ ਦੀ ਸਹਾਇਤਾ ਕੀਤੀ ਜਦੋਂ 1710 ਈ: ਵਿੱਚ ਬੰਦਾ ਸਿੰਘ
ਬਹਾਦਰ ਤੇ ਭਾਰੀ ਹਮਲਾ ਹੋਇਆ ਤਾਂ ਬੰਦਾ ਸਿੰਘ ਬਹਾਦਰ ਪੰਜਾਬ ਦੇ ਜੰਗਲਾਂ
ਵਿਚ ਲੁੱਕ
ਗਿਆ। ਉਸਨੇ ਇੱਥੇ ਆਪਣੀ ਸ਼ਕਤੀ ਨੂੰ ਫਿਰ ਇਕੱਠਾ
ਕੀਤਾ ਅਤੇ ਅਨੇਕ
ਪ੍ਰਦੇਸਾਂ ਤੇ ਹਮਲਾ ਕਰਕੇ ਆਪਣੇ ਅਧੀਨ ਕਰ ਲਿਆ।
VI. ਮੁੱਢਲੀਆਂ ਸਫ਼ਲਤਾਵਾਂ ਵਡੇ ਹਮਲਿਆਂ ਦਾ ਅਧਾਰ ਬਣੀਆਂ: ਬੰਦਾ ਸਿੰਘ ਬਹਾਦਰ ਦੇ ਮੁਢਲੇ ਹਮਲੇ ਛੋਟੇ-ਛੋਟੇ ਅਧਿਕਾਰੀਆਂ ਦੇ ਵਿਰੁੱਧ
ਹਨ। ਇਹਨਾਂ ਨੂੰ ਹਰਾਉਣਾ ਸੌਖਾ ਸੀ। ਲੋਕ ਇਹਨਾਂ ਅਧਿਕਾਰੀਆਂ ਤੋਂ' ਦੁੱਖੀ ਸਨ। ਇਹਨਾਂ ਅਧਿਕਾਰੀਆਂ ਨੂੰ ਹਰਾਉਣ ਨਾਲ ਬੰਦਾ ਸਿੰਘ ਬਹਾਦਰ ਦੀ ਸੈਨਾ ਦਾ ਉਤਸਾਹ ਵਧਿਆ ਅਤੇ ਹੋਰ ਲੋਕ ਵੀ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਸ਼ਾਮਿਲ ਹੁੰਦੇ ਰਹੇ। ਇਸ ਨਾਲ ਬੰਦਾ ਬਹਾਦਰ ਦੀ ਸ਼ਕਤੀ ਵਧਦੀ ਗਈ ਅਤੇ ਉਸ ਲਈ ਵੱਡੀਆਂ ਮੁਹਿਮਾਂ ਚਲਾਉਣਾ ਸੰਭਵ
ਹੋ ਗਿਆ।
3) ਬੰਦਾ ਸਿੰਘ ਬਹਾਦਰ ਦੀ ਅਤਮ ਅਸਫ਼ਲਤਾ ਦੇ ਕੀ ਕਾਰਨ ਸਨ?
ਉੱਤਰ:
I. ਬੰਦਾ ਸਿੰਘ ਬਹਾਦਰ ਦੇ ਸੀਮਤ ਸਾਧਨ: ਮੁਗ਼ਲਾਂ ਕੋਲ ਇੱਕ
ਵੱਡੀ ਸਿਖਲਾਈ ਪ੍ਰਾਪਤ ਫੌਜ ਸੀ। ਇਸਤੋ' ਇਲਾਵਾ ਉਹਨਾਂ ਕੋਲ ਭਾਰੀ ਮਾਤਰਾ ਵਿਚ ਹਥਿਆਰ, ਘੋੜੇ ਅਤੇ ਤੋਪਾਂ ਸਨ। ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਸੀਮਤ ਸਨ।
II. ਸਿੱਖ ਸੈਨਾ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ: ਬੰਦਾ ਸਿੰਘ ਬਹਾਦਰ ਦੀ ਫੌਜ਼ ਵਿੱਚ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਨੂੰ ਪੜ੍ਹਕੇ ਸ਼ਾਮਲ ਹੋਏ ਸਨ। ਉਹ ਵੱਖੋ-ਵੱਖਰੇ
ਇਲਾਕਿਆਂ ਤੋਂ ਆਏ ਸਨ। ਉਹਨਾਂ ਦੀ ਰਸਮੀ ਸਿਖਲਾਈ ਦਾ ਪ੍ਰਬੰਧ
ਨਹੀਂ ਸੀ। ਉਹਨਾਂ ਵਿਚ ਏਕਤਾ, ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ। ਇਹੋ
ਕਾਰਨ ਸੀ ਕਿ ਬੰਦਾ ਸਿੰਘ ਬਹਾਦਰ ਲਈ ਮੁਗ਼ਲਾਂ ਦੀ ਸਿਖਲਾਈ ਪ੍ਰਾਪਤ ਅਤੇ ਅਨੁਸ਼ਾਸਿਤ ਫੌਜ ਦਾ ਮੁਕਾਬਲਾ ਕਰਨਾ ਔਖਾ ਹੋ ਗਿਆ।
III. ਗੁਰੂ ਗੋਬਿੰਦ ਸਿੰਘ ਜੀ ਦੀਆਂ ਹਦਾਇਤਾਂ ਦੀ ਉਲੰਘਣਾ: ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ
ਸਿਘ ਜੀ ਦੀਆਂ ਹਦਾਇਤਾਂ ਦੇ ਉਲਟ ਚੰਬਾ
ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ ਅਤੇ ਸ਼ਾਹੀ ਠਾਠ ਵਾਲਾ ਜੀਵਨ ਬਤੀਤ ਕਰਨ ਲੱਗਿਆ
। ਉਸਨੂੰ ਆਪਣੀ ਸ਼ਕਤੀ ਦਾ ਹੰਕਾਰ
ਹੋ ਗਿਆ ਅਤੇ ਉਸਨੇ ਸਿੱਖ
ਧਰਮ ਨੂੰ ਆਪਣੀ ਮਰਜੀ ਅਨੁਸਾਰ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖਾਂ ਨੇ ਉਸਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ।
IV. ਹਿੰਦੂ ਸ਼ਾਸਕਾਂ ਅਤੇ ਜਿਮੀਦਾਰਾਂ ਦਾ ਸਹਿਯੋਗ ਨਾ ਮਿਲਣਾ: ਅਨੇਕਾਂ ਹਿੰਦੂ ਸ਼ਾਸਕ ਅਤੇ ਜਿਮੀਦਾਰ ਬੰਦਾ ਸਿੰਘ ਮੁਗ਼ਲਾਂ ਕੋਲੋਂ ਡਰਦੇ ਸਨ। ਇਸ ਲਈ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਸਹਿਯੋਗ ਨਾ ਦਿੱਤਾ।
V. ਗੁਰਦਾਸ ਨੰਗਲ ਵਿਖੇ ਸਿੱਖਾਂ ਤੇ ਅਚਾਨਕ ਹਮਲਾ: ਗੁਰਦਾਸ ਨੰਗਲ ਵਿਖੇ ਸਿੱਖਾਂ ਤੇ ਅਚਾਨਕ ਹਮਲਾ ਹੋਇਆ ਸੀ। ਸਿੱਖ ਇਸ ਹਮਲੇ ਲਈ ਤਿਆਰ ਨਹੀਂ ਸਨ। ਉਹ ਇੱਕ
ਕਚੀ ਹਵੇਲੀ ਵਿਚ ਘਿਰ ਗਏ । ਇਸ ਹਵੇਲੀ ਵਿੱਚ ਲੰਮੇ
ਸਮੇਂ ਦੇ ਘੇਰੇ ਲਈ ਰਸਦ ਦਾ ਵੀ ਪ੍ਰਬੰਧ
ਨਹੀਂ ਸੀ।
VI. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿਚਕਾਰ ਮਤਭੇਦ: ਗੁਰਦਾਸ ਨੰਗਲ ਵਿਖੇ ਬਦਾ ਸਿੰਘ ਬਹਾਦਰ ਅਤੇ ਉਸਦੇ ਸਾਥੀ ਭਾਈ ਬਿਨੋਦ ਸਿੰਘ
ਵਿਚਕਾਰ ਮਤਭੇਦ ਪੈਦਾ ਹੋਏ। ਬਿਨੋਦ ਸਿੰਘ
ਹਵੇਲੀ ਨੂੰ ਛੋਡ ਕੇ ਜਾਣਾ ਚਾਹੁੰਦਾ ਸੀ ਪਰ ਬੰਦਾ ਸਿੰਘ ਬਹਾਦਰ ਨੇ ਹਵੇਲੀ ਛਡਣ ਤੋਂ ਨਾਂਹ ਕਰ ਦਿੱਤੀ ਬਿਨੋਦ ਸਿੰਘ
ਆਪਣੇ ਸਾਥੀਆਂ ਸਮੇਤ ਹਵੇਲੀ ਛਡ ਕੇ ਚਲਾ ਗਿਆ। ਇਸ ਨਾਲ ਬੰਦਾ ਸਿੰਘ ਦੀ ਸ਼ਕਤੀ ਘਟ ਗਈ ।
VII. ਫਰੁਖ਼ਸੀਅਰ ਦੀਆਂ ਕਾਰਵਾਈਆਂ: 1713 ਈ: ਵਿੱਚ ਫਰੁਖ਼ਸੀਅਰ ਮੁਗ਼ਲਾਂ ਦਾ ਬਾਦਸ਼ਾਹ ਬਣਿਆ। ਉਹ ਬਹੁਤ ਜਾਲਮ ਅਤੇ ਨਿਰਦਈ ਸੀ। ਉਸਨੇ ਅਬਦੁਸ ਸਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਉਹਨਾਂ ਨੇ ਸਿੱਖਾਂ
ਖ਼ਿਲਾਫ਼ ਬਹੁਤ ਕਾਰਵਾਈਆਂ ਕੀਤੀਆਂ ਅਤੇ ਅੰਤ ਬੰਦਾ ਸਿੰਘ ਬਹਾਦਰ ਨੂੰ ਉਸਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ।
4) ਬੰਦਾ ਸਿੰਘਬਹਾਦਰ ਦੀ ਸ਼ਖਸੀਅਤ ਅਤੇ ਚਰਿਤਰ ਦਾ ਮੁਲਾਂਕਣ ਕਰੋ ।
ਉੱਤਰ:
I. ਇੱਕ ਮਨੁੱਖ ਦੇ ਰੂਪ ਵਿੱਚ:
1. ਬੰਦਾ ਸਿੰਘ
ਦਾ ਕੱਦ
-ਕਾਠ ਅਤੇ ਸ਼ਕਲ-ਸੂਰਤ ਕਾਫੀ ਹੱਦ
ਤੱਕ ਗੁਰੂ ਗੋਬਿੰਦ
ਸਿੰਘ ਜੀ ਨਾਲ ਮਿਲਦਾ ਸੀ।
2. ਉਹ ਬਹੁਤ ਬਹਾਦਰ ਅਤੇ ਹੌਸਲੇ ਵਾਲਾ ਸੀ। ਉਹ ਵੱਡੀ
ਤੋ' ਵੱਡੀ
ਸਮਸਿਆ ਵਿੱਚ ਵੀ ਘਬਰਾਉਂਦਾ ਨਹੀ' ਸੀ।
3. ਉਸਦਾ ਸਿੱਖ ਧਰਮ ਵਿੱਚ ਦ੍ਰਿੜ ਵਿਸ਼ਵਾਸ ਸੀ । ਉਸਨੇ ਗੁਰੂ ਗੋਬਿੰਦ
ਸਿੰਘ ਜੀ ਦੇ ਨਾਂ ਤੇ ਸਿੱਕੇ ਚਲਾਏ ਅਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ।
4. ਉਹ ਧਾਰਮਿਕ ਤੌਰ ਤੇ ਬਹੁਤ ਸਹਿਣਸ਼ੀਲ ਸੀ।
॥. ਇੱਕ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ:
1. ਬੰਦਾ ਸਿੰਘ ਬਹਾਦਰ ਇੱਕ
ਮਹਾਨ ਯੋਧਾ ਅਤੇ ਉੱਚ ਕੋਟੀ ਦਾ ਸੈਨਾਪਤੀ ਸੀ। ਉਸਨੇ
ਲੰਮਾਂ ਸਮਾਂ ਮੁਗਲਾਂ ਦੇ ਨੱਕ ਵਿਚ ਦੱਮ ਕਰਕੇ ਰੱਖਿਆ ।
2. ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਇਕੱਠਿਆਂ
ਕਰਕੇ ਰਖਿਆ ਅਤੇ ਹਰ ਸਮੇ ਉਹਨਾਂ ਵਿੱਚ ਜੋਸ਼ ਭਰਦਾ ਰਿਹਾ।
3. ਬੰਦਾ ਸਿੰਘ
ਬਹਾਦਰ ਕਿਸੇ ਵੀ ਹਾਰ ਦੀ ਸਥਿਤੀ ਵਿੱਚ ਹੌਸਲਾ ਨਹੀਂ ਛਡਦਾ ਸੀ।
4. ਗੁਰਦਾਸ ਨੰਗਲ਼
ਵਿਖੇ ਬਿਨੋਦ ਸਿੰਘ
ਦੇ ਚਲੇ ਜਾਣ ਤੋਂ ਬਾਅਦ ਵੀ ਬੰਦਾ ਬਹਾਦਰ ਨੇ ਕਚੀ ਹਵੇਲੀ ਵਿੱਚੋਂ 8 ਮਹੀਨਿਆਂ ਤਕ ਮੁਗਲਾਂ ਦਾ ਮੁਕਾਬਲਾ ਕੀਤਾ।
5. ਬੰਦਾ ਸਿੰਘ
ਬਹਾਦਰ ਜੈਗੀ ਚਾਲਾਂ ਦਾ ਮਾਹਿਰ ਸੀ। ਉਹ ਯੁੱਧ ਵਿਚ ਜਿਤਣ ਲਈ ਜੀ-ਜਾਨ ਲਗਾ ਦਿੰਦਾ ਸੀ।
III. ਇੱਕ ਕੁਸ਼ਲ ਪ੍ਰਸ਼ਾਸਕ ਦੇ ਰੂਪ ਵਿੱਚ:
1. ਬੰਦਾ ਸਿੰਘ ਬਹਾਦਰ ਨੇ ਆਪਣੇ ਜਿੱਤੇ ਹੋਏ ਇਲਾਕਿਆਂ ਵਿੱਚ ਬਹੁਤ ਵਧੀਆ ਸ਼ਾਸਨ ਪ੍ਰਬੰਧ
ਸ਼ੁਰੂ ਕੀਤਾ।
2. ਉਸਨੇ ਜਿਮੀਦਾਰੀ ਪ੍ਰਥਾ
ਨੂੰ ਖਤਮ ਕੀਤਾ ਅਤੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਿਕ ਬਣਾ ਦਿੱਤਾ।
3. ਉਸਨੇ ਆਪਣੀ ਫੌਜ਼ ਵਿੱਚ ਹਿੰਦੂਆਂ ਦੇ ਨਾਲ ਨਾਲ ਮੁਸਲਮਾਨਾਂ ਨੂੰ ਨੌਕਰੀਆਂ ਦਿੰਤੀਆਂ।
4. ਉਹ ਜਾਤ-ਪਾਤ ਅਤੇ ਊਚ-ਨੀਚ ਵਿੱਚ ਕੋਈ ਭੇਦਭਾਵ ਨਹੀਂ ਕਰਦਾ ਸੀ ।
5. ਉਸਨੇ ਆਪਣਾ ਸ਼ਾਸਨ ਪ੍ਰਬੰਧ
ਆਪਣੇ ਨਾਂ ਤੇ ਚਲਾਉਣ ਦੀ ਥਾਂ ਤੇ ਖਾਲਸੇ ਦੇ ਨਾਂ ਤੇ ਚਲਾਇਆ।
6. ਉਸਨੇ ਆਪਣੇ ਪ੍ਰਸ਼ਾਸਨ ਵਿੱਚੋਂ ਭ੍ਰਿਸ਼ਟ ਲੋਕਾਂ ਨੂੰ ਨੌਕਰੀਓਂ ਕਢ ਕੇ ਇਮਾਨਦਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ।
IV. ਇੱਕ ਸੰਗਠਨਕਰਤਾ ਦੇ ਰੂਪ ਵਿੱਚ:
1. ਬੰਦਾ ਸਿੰਘ ਬਹਾਦਰ ਨਾਂਦੇੜ ਤੋਂ ਸਿਰਫ 25 ਸਿੱਖਾਂ ਨਾਲ ਪੰਜਾਬ
ਆਇਆ ਸੀ ਪਰ ਛੇਤੀ ਹੀ ਉਸਨੇ ਇੱਕ
ਵੱਡੀ ਫੌਜ ਤਿਆਰ ਕਰ ਲਈ।
2. ਉਸਨੇ ਆਪਣੀ ਫੌਜ਼ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ।
3. ਬੰਦਾ ਸਿੰਘ
ਬਹਾਦਰ ਮੁਗ਼ਲਾਂ ਦਾ ਲੁਟਿਆ ਹੋਇਆ ਮਾਲ ਆਪਣੇ ਸੈਨਿਕਾਂ ਵਿੱਚ ਵੰਡ
ਦਿੰਦਾ ਸੀ।
4. ਉਸਨੇ ਸਿੱਖਾਂ ਵਿੱਚ ਬਹਾਦਰੀ ਦੀ ਭਾਵਨਾ ਨੂੰ ਜਗਾਇਆ।
5. ਉਸ ਦੁਆਰਾ ਦਿੱਤੇ ਸਿੱਖ ਰਾਜ ਦੇ ਸਕਲਪ ਨੂੰ ਬਾਅਦ ਵਿੱਚ ਮਹਾਰਾਜਾ ਰਣਜੀਤ ਸਿਘ ਨੇ ਸਿੱਖ ਸਾਮਰਾਜ ਵਿੱਚ ਤਬਦੀਲ ਕੀਤਾ ।