Wednesday 6 January 2021

Chapter: 12 The Origins of Dal Khalsa and Its System of Warfare

0 comments

ਪਾਠ 12 ਦਲ ਖਾਲਸਾ ਦੀ ਉੱਤਪਤੀ ਅਤੇ ਇਸਦੀ ਯੁੱਧ ਪ੍ਰਣਾਲੀ

 

1) ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡੇ ਗਏ?

ਤੱਤ ਖਾਲਸਾ ਅਤੇ ਬੰਦਈ ਖਾਲਸਾ


2) ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ?

1733 :

3) ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਿਸਨੇ ਕੀਤੀ?

 ਨਵਾਬ ਕਪੂਰ ਸਿੰਘ ਨੇ

4) ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਦੋਂ ਕੀਤੀ ਗਈ?

1734 :

5) 14 ਅਕਤੂਬਰ 1745 : ਦੇ ਗੁਰਮੌਤੇ ਅਨੁਸਾਰ ਸਿੱਖਾਂ ਦੇ ਕਿਨੇ ਜੱਥੇ ਬਣਾਏ ਗਏ?

25

6) ਦਲ ਖਾਲਸਾ ਦੀ ਸਥਾਪਨਾ ਕਦੋਂ ਹੋਈ?

29 ਮਾਰਚ 1748 :

7) ਦਲ ਖਾਲਸਾ ਦੀ ਸਥਾਪਨਾ ਸਮੇਂ ਸਿੱਖਾਂ ਦੇ ਕਿੰਨੇ ਜੱਥੇ ਬਣੇ?

12

8) ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਕੌਣ ਸੀ?

ਸਰਦਾਰ ਜੱਸਾ ਸਿੰਘ ਆਹਲੂਵਾਲੀਆ

9) ਸਰਬਤ ਖਾਲਸਾ ਦਾ ਕੀ ਭਾਵ ਸੀ?

ਸਮੁੱਚੀ ਸਿੱਖ ਸੰਗਤ

10) ਸਰਬਤ ਖਾਲਸਾ ਦਾ ਸਮਾਗਮ ਕਦੋ ਬੁਲਾਇਆ ਜਾਂਦਾ ਸੀ?

ਦੀਵਾਲੀ ਅਤੇ ਵਿਸਾਖੀ ਦੇ ਮੌਕੇ

11) ਸਰਬਤ ਖ਼ਾਲਸਾ ਦਾ ਸਮਾਗਮ ਕਿੱਥੇ ਬੁਲਾਇਆ ਜਾਂਦਾ ਸੀ?

ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ

12) ਦਲ ਖਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਕਿਹੜਾ ਸੀ?

ਘੋੜਸਵਾਰ ਸੈਨਾ

13) ਸਿੱਖ ਕਿਹੜੀ ਸੈਨਾ ਵਿੱਚ ਸ਼ਾਮਿਲ ਹੋਣਾ ਪਸੰਦ ਨਹੀਂ ਕਰਦੇ ਸਨ?

ਪਿਆਦਾ ਸੈਨਾ

14) ਦਲ ਖਾਲਸਾ ਦੇ ਸੈਨਿਕ ਕਿਹੜੀ ਯੁੱਧ ਪ੍ਰਣਾਲੀ ਨਾਲ ਲੜਦੇ ਸਨ?

ਗੁਰੀਲਾ ਜਾਂ ਛਾਪਾਮਾਰ ਪੁਣਾਲੀ

 


ਛੋਟੇ ਉੱਤਰਾਂ ਵਾਲੇ ਪ੍ਰਸ਼ਨ


 

1) ਦਲ ਖਾਲਸਾ ਦੀ ਸਥਾਪਨਾ ਕਿਉ ਕੀਤੀ ਗਈ?


ਉੱਤਰ:


1. 1716 : ਵਿੱਚ ਬਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਵਿੱਚ ਫੁੱਟ ਪੈ ਗਈ।

2. ਮੁਗ਼ਲਾਂ ਨੇ ਸਿੱਖਾਂ ਤੇ ਹਮਲੇ ਤੇਜ਼ ਕਰ ਦਿੱਤੇ।

3. ਆਪਣੀ ਜਾਨ ਬਚਾਉਣ ਲਈ ਸਿੱਖਾਂ ਨੇ ਛੋਟੇ-ਛੋਟੇ ਜੱਥੇ ਬਣਾ ਲਏ।

4. 1734 : ਵਿੱਚ ਨਵਾਬ ਕਪੂਰ ਸਿੰਘ ਨੇ ਛੋਟੇ-ਛੋਟੇ ਜੱਥਿਆਂ ਨੂੰ ਇਕੱਠਾ ਕਰਕੇ ਦੋ ਵੱਡੇ ਜੱਥਿਆਂ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕੀਤੀ।

5. 1745 : ਵਿੱਚ 100-102 ਸਿੱਖਾਂ ਦੇ 25 ਜੱਥੇ ਬਣਾਏ ਗਏ ਜਿਹਨਾਂ ਦੀ ਗਿਣਤੀ ਬਾਅਦ ਵਿੱਚ ਵਧਕੇ 65 ਹੋ ਗਈ।

6. ਮੁਗਲਾਂ ਵਿਰੁੱਧ ਕਾਰਵਾਈਆਂ ਤੇਜ਼ ਕਰਨ ਲਈ 1748 : ਵਿੱਚ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ।


 

2) ਦਲ ਖਾਲਸਾ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਦਲ ਖਾਲਸਾ ਦਾ ਸੰਗਠਨ ਨਵਾਬ ਕਪੂਰ ਸਿੰਘ ਨੇ 29 ਮਾਰਚ 1748 : ਨੂੰ ਅੰਮ੍ਰਿਤਸਰ ਵਿਖੇ ਕੀਤਾ ਸੀ। ਉਹਨਾਂ ਨੇ` ਸਿੱਖਾਂ ਦੇ 65 ਜੱਥਿਆਂ ਨੂੰ ਇਕੱਠਾ ਕਰਕੇ 12 ਜੱਥੇ ਬਣਾ ਦਿੱਤੇ। ਹਰੇਕ ਜੱਥੇ ਦਾ ਇੱਕ ਜੱਥੇਦਾਰ ਹੁੰਦਾ ਸੀ। ਹਰੇਕ ਜੱਥੇ ਦਾ ਆਪਣਾ ਝੰਡਾ ਅਤੇ ਨਿਸ਼ਾਨ ਹੁੰਦਾ ਸੀ। ਗੁਰੁ ਗੋਬਿੰਦ ਸਿੰਘ ਜੀ ਦੇ ਅਸੂਲਾਂ ਦਾ ਪਾਲਣ ਕਰਨ ਵਾਲਾ ਹਰੇਕ ਸਿੱਖ ਦਲ ਖਾਲਸਾ ਦਾ ਮੈਂਬਰ ਬਣ ਸਕਦਾ ਸੀ। ਸਰਦਾਰ ਜੱਸਾ ਸਿਘ ਆਹਲੂਵਾਲੀਆ ਨੂੰ ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਬਣਾਇਆ ਗਿਆ। ਘੋੜਸਵਾਰ ਸੈਨਾ ਦਲ ਖਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ।

 


3) ਦਲ ਖਾਲਸਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ?


ਉੱਤਰ:

1. ਦਲ ਖਾਲਸਾ 12 ਜੱਥਿਆਂ ਦਾ ਸਮੂਹ ਸੀ।

2. ਹਰ ਜੱਥੇ ਦਾ ਆਪਣਾ ਝੰਡਾ ਅਤੇ ਨਿਸ਼ਾਨ ਹੁੰਦਾ ਸੀ।

3. ਹਰੇਕ ਜੱਥੇ ਦਾ ਇੱਕ ਜੱਥੇਦਾਰ ਹੁੰਦਾ ਸੀ।

4. ਗੁਰੁ ਗੋਬਿੰਦ ਸਿੰਘ ਜੀ ਦੇ ਅਸੂਲਾਂ ਤੇ ਚਲਣ ਵਾਲੋ ਹਰੇਕ ਸਿਖ ਨੂੰ ਇਸਦਾ ਮੈਂਬਰ ਮੰਨਿਆ ਜਾਂਦਾ ਸੀ।

5. ਦਲ ਖਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਿਲ ਹੋ ਸਕਦਾ ਸੀ।

6. ਦਲ ਖਾਲਸਾ ਦੇ ਸੈਨਿਕ ਗੁੱਰੀਲਾ ਯੁੱਧ ਪ੍ਰਣਾਲੀ ਨਾਲ ਲੜਦੇ ਸਨ।

 


4) ਦਲ ਖਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦੌਸੋ।


ਉੱਤਰ:


1. ਦਲ ਖਾਲਸਾ ਵਿੱਚ ਸੈਨਿਕ ਆਪਣੀ ਮਰਜੀ ਨਾਲ ਭਰਤੀ ਹੁੰਦੇ ਸਨ।

2. ਸੈਨਿਕਾਂ ਦੇ ਨਾਵਾਂ, ਤਨਖਾਹ ਆਦਿ ਦਾ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ।

3. ਸੈਨਿਕਾਂ ਨੂੰ ਸਿਖਲਾਈ ਦੇਣ ਦਾ ਪ੍ਰਬੰਧ ਨਹੀਂ ਸੀ।

4. ਸੈਨਿਕਾਂ ਨੂੰ ਨਕਦ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਸਨ।

5. ਸੈਨਿਕ ਗੁੱਰੀਲਾ ਯੁੱਧ ਪੁਣਾਲੀ ਨਾਲ ਲੜਦੇ ਸਨ।

6. ਘੋੜ ਸਵਾਰ ਸੈਨਾ ਦਲ ਖਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ।

7. ਸਿੱਖ ਪਿਆਦਾ ਸੈਨਾ ਵਿੱਚ ਭਰਤੀ ਹੋਣਾ ਪਸੰਦ ਨਹੀਂ ਕਰਦੇ ਸਨ।

8. ਦਲ ਖਾਲਸਾ ਦੀ ਸੈਨਾ ਵਿੱਚ ਤੋਪਖਾਨੇ ਦੀ ਕਮੀ ਸੀ।

 


5) ਸਿੱਖਾਂ ਦੀ ਗੁੱਰੀਲਾ / ਦਲ ਖਾਲਸਾ ਦੀ ਯੁੱਧ ਪ੍ਰਣਾਲੀ ਤੇ ਇੱਕ ਨੋਟ ਲਿਖੋ।


ਉੱਤਰ: ਦਲ ਖਾਲਸਾ ਦੇ ਸੈਨਿਕ ਗੁੱਰੀਲਾ ਯੁੱਧ ਪ੍ਰਣਾਲੀ ਨਾਲ ਲੜਦੇ ਸਨ। ਸਿੱਖਾਂ ਦੀ ਗਿਣਤੀ ਮੁਗ਼ਲਾਂ ਨਾਲੋ ਘਟ ਸੀ। ਉਹਨਾਂ ਦੇ ਸਾਧਨ ਵੀ ਸੀਮਿਤ ਸਨ। ਇਸ ਲਈ ਮੁਗ਼ਲਾਂ ਨਾਲ ਆਹਮਣੇ-ਸਾਹਮਣੇ ਦੀ ਲੜਾਈ ਕਰਨਾ ਔਖਾ ਸੀ। ਇਸ ਲਈ ਸਿੱਖਾਂ ਨੇ ਗੁੱਰੀਲਾ ਯੁੱਧ ਪੁਣਾਲੀ ਨੂੰ ਅਪਣਾਇਆ। ਇਸ ਪੁਣਾਲੀ ਵਿੱਚ ਸਿੱਖ ਦੁਸ਼ਮਣ ਤੇ ਅਚਾਨਕ ਹਮਲਾ ਕਰਦੇ ਸਨ ਅਤੇ ਭਾਰੀ ਨੁਕਸਾਨ ਕਰਦੇ ਸਨ। ਜਦੋਂ ਦੁਸ਼ਮਣ ਮੈਭਲਦਾ ਸੀ ਤਾਂ ਸਿੱਖ ਦੌੜ ਕੇ ਜੰਗਲਾਂ ਅਤੇ ਪਹਾੜਾਂ ਵਿੱਚ ਲੁੱਕ ਜਾਂਦੇ ਸਨ। ਇਸੇ ਪੁਣਾਲੀ ਕਾਰਨ ਸਿੱਖਾਂ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਨੂੰ ਬਹੁਤ ਠੁਕਸਾਨ ਪਹੁੰਚਾਇਆ।

 


6) ਸਿੱਖ ਇਤਿਹਾਸ ਵਿੱਚ ਦਲ ਖਾਲਸਾ ਦਾ ਕੀ ਮਹੱਤਵ ਹੈ?


ਉੱਤਰ: ਦਲ ਖਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਕਾਰਜ ਸੀ। ਦਲ ਖਾਲਸਾ ਨੇ ਸਿੱਖਾਂ ਵਿੱਚ ਪਈ ਹੋਈ ਫੁੱਟ ਨੂੰ ਦੂਰ ਕੀਤਾ ਅਤੇ ਉਹਨਾਂ ਨੂੰ ਇਕ ਦੂਜੇ ਦੇ ਨੇੜੇ ਲਿਆਂਦਾ। ਇਸ ਨਾਲ ਸਿੱਖਾਂ ਵਿੱਚ ਏਕਤਾ ਹੋਈ ਅਤੇ ਉਹ ਮੁਗ਼ਲਾਂ ਤੇ ਅਫ਼ਗਾਨਾਂ ਦਾ ਮੁਕਾਬਲਾ ਕਰਨ ਦੇ ਯੋਗ ਬਣੇ। ਦਲ ਖਾਲਸਾ ਦੀ ਸਥਾਪਨਾ ਨੇ ਹੀ ਮਿਸਲਾਂ ਨੂੰ ਜਨਮ ਦਿੱਤਾ ਅਤੇ ਬਾਅਦ ਵਿੱਚ ਸਿੱਖ ਆਪਣਾ ਵਿਸ਼ਾਲ ਸਾਮਰਾਜ ਕਾਇਮ ਕਰਨ ਦੇ ਯੋਗ ਬਣੇ।

 


(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


 

1) ਦਲ ਖਾਲਸਾ ਦੇ ਉੱਥਾਨ ਦੇ ਕੀ ਕਾਰਨ ਸਨ? ਜਾਂ ਦਲ ਖ਼ਾਲਸਾ ਦੀ ਸਥਾਪਨਾ ਕਿਵੇਂ ਕੀਤੀ ਗਈ?


ਉੱਤਰ:


I. ਸਿੱਖਾਂ ਲਈ ਅਗਵਾਈ ਦੀ ਘਾਟ: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਯੋਗ ਅਗਵਾਈ ਮਿਲਣੀ ਬੰਦ ਹੋ ਗਈ। ਸਿੱਖਾਂ ਨੂੰ ਅਜਿਹਾ ਕੋਈ ਯੋਗ ਨੇਤਾ ਨਾ ਲਭਿਆ ਜਿਹੜਾ ਉਹਨਾਂ ਨੂੰ ਰਸਤਾ ਵਿਖਾ ਸਕੇ ਅਤੇ ਉਹਨਾਂ ਦੇ ਅਜਾਦੀ ਅਤੇ ਸਿੱਖ ਰਾਜ ਦੇ ਸੰਕਲਪ ਨੂੰ ਕਾਇਮ ਰਖ ਸਕੇ। ਇਸ ਲਈ ਕੁਝ ਸੁਲਝੇ ਹੋਏ ਸਿੱਖਾਂ ਨੇ ਇੱਕ ਕੇਂਦਰੀ ਸ਼ਕਤੀ ਦੀ ਲੋੜ ਮਹਿਸੂਸ ਕੀਤੀ।


II. ਸਿੱਖਾਂ ਵਿੱਚ ਫੁੱਟ: ਗੁਰ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਰਕੇ ਸਾਰੇ ਸੈਸਾਰ ਦੇ` ਸਿੱਖਾਂ ਨੂੰ ਇੱਕ ਬਧਨ ਵਿੱਚ ਬੰਨ੍ਹ ਦਿੱਤਾ ਸੀ। ਇਸੇ ਪ੍ਰਕਾਰ ਬੰਦਾ ਸਿੰਘ ਬਹਾਦਰ ਨੇ ਵੀ ਫੌਜ ਦੀ ਸਥਾਪਨਾ ਕਰਕੇ ਸਾਰੇ ਸਿੱਖਾਂ ਨੂੰ ਇਕੱਠਿਆਂ ਕਰੀ ਰੱਖਿਆ। ਬੰਦਾ ਸਿਘ ਬਹਾਦਰ ਤੋਂ ਬਾਅਦ ਕੋਈ ਸਿੱਖ ਨੇਤਾ ਸਿੱਖਾਂ ਨੂੰ ਇਕਠੇ ਕਰਕੇ ਨਾ ਰੱਖ ਸਕਿਆ। ਸਿੱਖਾਂ ਵਿੱਚ ਏਕਾ ਪੈਦਾ ਕਰਨ ਲਈ ਕਿਸੇ ਜਥੇਬੰਦੀ ਦੀ ਲੌੜ ਮਹਿਸੂਸ ਕੀਤੀ ਗਈ।


III. ਮੁਗ਼ਲਾਂ ਦੇ ਅੱਤਿਆਚਾਰ: ਮੁਗ਼ਲਾਂ ਨੇ ਸਿੱਖਾਂ ਦੀ ਫੁੱਟ ਦਾ ਫਾਇਦਾ ਉਠਾ ਕੇ ਉਹਨਾਂ ਤੇ ਜੁਲਮਾਂ ਵਿੱਚ ਵਾਧਾ ਕਰ ਦਿੱਤਾ। ਅਬਦੁਸ ਸਮਦ ਖਾਂ ਅਤੇ ਜ਼ਕਰੀਆ ਖਾਂ ਨੇ ਸਿੱਖਾਂ ਤੇ ਭਾਰੀ ਜੁਲਮ ਕੀਤੇ। ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਕੀਤਾ ਜਾਣ ਲੱਗਿਆ। ਮਜ਼ਬੂਰ ਹੋ ਕੇ ਸਿੱਖਾਂ ਨੂੰ ਪਹਾੜਾਂ ਅਤੇ ਜੰਗਲਾਂ ਵਿੱਚ ਜਾ ਕੇ ਸ਼ਰਨ ਲੈਣੀ ਪਈ।


IV. ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ: 1734 : ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੇ ਛੋਟੇ ਛੋਟੇ ਜੱਥਿਆਂ ਨੂੰ ਇਕੱਠਾ ਕਰਕੇ ਦੋ` ਵੱਡੇ ਜੱਥੇ ਬਣਾਏ ਜਿਹਨਾਂ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਦਾ ਨਾਂ ਦਿੱਤਾ ਗਿਆ। ਬੁੱਢਾ ਦਲ ਵਿੱਚ 40 ਸਾਲ ਤੋਂ ਵਧ ਉਮਰ ਦੇ ਅਤੇ ਤਰੁਣਾ ਦਲ ਵਿੱਚ 40 ਸਾਲ ਤੋਂ ਘਟ ਉਮਰ ਦੇ ਸਿੱਖ ਸਨ। ਉਹਨਾਂ ਵਿੱਚ ਕੰਮਾਂ ਦੀ ਵੰਡ ਕੀਤੀ ਗਈ। ਇਹਨਾਂ ਦਲਾਂ ਦੀ ਸਥਾਪਨਾ ਦਲ ਖ਼ਾਲਸਾ ਦੀ ਸਥਾਪਨਾ ਵਲ ਪਹਿਲਾ ਕਦਮ ਬਣੀ।


V. ਦਲਾਂ ਦਾ ਪੁਨਰਗਠਨ: 1745 : ਵਿੱਚ ਦੀਵਾਲੀ ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਗੁਰਮਤਾ ਪਾਸ ਕੀਤਾ ਗਿਆ। ਇਸ ਗੁਰਮੌਤੇ` ਰਾਹੀਂ 100-102 ਸਿੱਖਾਂ ਦੇ 25 ਜੱਥੇ ਬਣਾਏ ਗਏ। ਹਰ ਜੱਥੇ ਦਾ ਆਪਣਾ ਵੱਖਰਾ ਝੰਡਾ ਅਤੇ ਨਿਸ਼ਾਨ ਹੁੰਦਾ ਸੀ। ਹੌਲੀ ਹੌਲੀ ਇਹਨਾਂ ਜੱਥਿਆਂ ਦੀ ਗਿਣਤੀ 65 ਹੋ ਗਈ। ਬਾਅਦ ਵਿੱਚ ਇਹਨਾਂ 65 ਜਿਲ੍ਹਿਆਂ ਨੂੰ 12 ਜੱਥਿਆਂ ਵਿੱਚ ਸੰਗਠਿਤ ਕਰਕੇ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ।


 

2) ਦਲ ਖਾਲਸਾ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਦਲ ਖਾਲਸਾ ਦਾ ਸੰਗਠਨ ਨਵਾਬ ਕਪੂਰ ਸਿਘ ਨੇ 29 ਮਾਰਚ 1748 : ਨੂੰ ਅੰਮ੍ਰਿਤਸਰ ਵਿਖੇ ਕੀਤਾ ਸੀ। ਦਲ ਖਾਲਸਾ ਦਾ ਸੰਗਠਨ ਹੇਠ ਲਿਖੇ ਅਨੁਸਾਰ ਸੀ:


I. ਜੱਥਿਆਂ ਦਾ ਸੰਗਠਨ: ਦਲ ਖਾਲਸਾ ਤਹਿਤ 12 ਜੱਥੇ ਬਣਾਏ ਗਏ। ਹਰ ਜੱਥੇ ਦਾ ਆਪਣਾ ਝੰਡਾ ਅਤੇ ਨਿਸ਼ਾਨ ਹੁੰਦਾ ਸੀ। ਜੱਥੇ ਵਿੱਚ ਸਿੱਖਾਂ ਦੀ ਗਿਣਤੀ ਨਿਸਚਿਤ ਨਹੀਂ ਸੀ। ਕੋਈ ਵੀ ਸਿੱਖ ਜਦੋ' ਚਾਹੇ ਆਪਣਾ ਜਥਾ ਛੱਡ ਕੇ ਕਿਸੇ ਹੋਰ ਜੱਥੇ ਵਿੱਚ ਸ਼ਾਮਿਲ ਹੋ ਸਕਦਾ ਸੀ।


II. ਜੱਥੇਦਾਰ, ਪ੍ਰਧਾਨ ਸੈਨਾਪਤੀ ਅਤੇ ਦਲ ਖ਼ਾਲਸਾ ਦਾ ਪ੍ਰਧਾਨ: ਹਰੇਕ ਜੱਥਾ ਇੱਕ ਜੱਥੇਦਾਰ ਦੇ ਅਧੀਨ ਸੀ। ਜੱਥੇ ਦੇ ਹਰੇਕ ਮੈਂਬਰ ਲਈ ਉਸਦੀ ਆਗਿਆ ਦਾ ਪਾਲਣ ਕਰਨਾ ਜਰੂਰੀ ਸੀ। ਸਾਰੇ ਜੱਥਿਆਂ ਨੂੰ ਅਗਵਾਈ ਦੇਣ ਲਈ ਪ੍ਰਧਾਨ ਸੈਨਾਪਤੀ ਸੀ। ਸਰਦਾਰ ਜੌਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਬਣਾਇਆ ਗਿਆ। ਲੜਾਈ ਸਮੇਂ 12 ਜੱਥਿਆਂ ਦੇ ਜੱਥੇਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ। ਬਾਕੀ ਸਰਦਾਰ ਉਸਦੀ ਆਗਿਆ ਦਾ ਪਾਲਣ ਕਰਦੇ ਸਨ।


III. ਦਲ ਖ਼ਾਲਸਾ ਦਾ ਮੈਂਬਰ ਬਣਨ ਲਈ ਸ਼ਰਤਾਂ: ਗੁਰੁ ਗੋਬਿੰਦ ਸਿੰਘ ਜੀ ਦੇ ਅਸੂਲਾਂ ਨੂੰ ਮੰਨਣ ਵਾਲੇ ਹਰੇਕ ਸਿੱਖ ਨੂੰ ਦਲ ਖ਼ਾਲਸਾ ਦਾ ਮੈਂਬਰ ਸਮਝਿਆ ਜਾਂਦਾ ਸੀ। ਹਰੇਕ ਵਿਅਕਤੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਨੂੰ ਮੰਨਣ ਦਾ ਪ੍ਣ ਕਰਕੇ ਦਲ ਖ਼ਾਲਸਾ ਵਿੱਚ ਸ਼ਾਮਿਲ ਹੋ ਸਕਦਾ ਸੀ। ਦਲ ਖ਼ਾਲਸਾ ਦੇ ਮੈਂਬਰਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਵਿੱਚ ਮਾਹਿਰ ਹੋਵੇ।


IV. ਸਰਬਤ ਖ਼ਾਲਸਾ: ਹਰੇਕ ਸਾਲ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਬਤ ਖ਼ਾਲਸਾ ਦਾ ਸਮਾਗਮ ਬੁਲਾਇਆ ਜਾਂਦਾ ਸੀ। ਸਰਬਤ ਖ਼ਾਲਸਾ ਵਿੱਚ ਸਾਰੇ ਜੱਥਿਆਂ ਦੇ ਮੈਂਬਰ ਸ਼ਾਮਿਲ ਹੁੰਦੇ ਸਨ। ਸਰਬਤ ਖ਼ਾਲਸਾ ਵਿੱਚ ਸ਼ੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖਾਂ ਦੇ ਮਹੱਤਵਪੂਰਨ ਮਸਲਿਆਂ ਸੰਬੰਧੀ ਵਿਚਾਰਾਂ ਕੀਤੀਆਂ ਜਾਂਦੀਆਂ ਸਨ ਅਤੇ ਫ਼ੈਸਲੇ ਲਏ ਜਾਂਦੇ ਸਨ।

 


3) ਦਲ ਖਾਲਸਾ ਦੀ ਸੈਨਿਕ ਪ੍ਰਣਾਲ਼ੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ?


ਉੱਤਰ:


I. ਘੋੜਸਵਾਰ ਸੈਨਾ: ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਮਹੱਤਵਪੂਰਨ ਅੰਗ ਸੀ। ਦਲ ਖ਼ਾਲਸਾ ਦੇ ਸੈਨਿਕ ਨਿਪੁੰਨ ਘੋੜਸਵਾਰ ਹੁੰਦੇ ਸਨ। ਸਿੱਖਾਂ ਦੇ ਘੋੜੇ ਬਹੁਤ ਤੇਜ਼ ਅਤੇ ਕੁਸ਼ਲ ਹੁੰਦੇ ਸਨ। ਇਹ ਇੱਕ ਦਿਨ ਵਿੱਚ 50 ਤੋਂ 100 ਮੀਲ ਤੱਕ ਦਾ ਸਫ਼ਰ ਤੈਅ ਕਰ ਸਕਦੇ ਸਨ।


II. ਪਿਆਦਾ ਸੈਨਾ: ਪਿਆਦਾ ਸੈਨਾ ਦਾ ਮੁੱਖ ਕੰਮ ਪਹਿਰਾ ਦੇਣਾ ਸੀ। ਸਿੱਖ ਇਸ ਸੈਨਾ ਵਿੱਚ ਭਰਤੀ ਹੋਣਾ ਪਸੰਦ ਨਹੀਂ ਕਰਦੇ ਸਨ।


III. ਹਥਿਆਰ: ਦਲ ਖ਼ਾਲਸਾ ਦੀ ਸੈਨਾ ਵਿੱਚ ਤੋਪਖਾਨੇ ਦੀ ਘਾਟ ਸੀ। ਸਿੱਖ ਤਲਵਾਰਾਂ, ਬਰਛਿਆਂ, ਨੇਜ਼ਿਆਂ, ਖੰਡਿਆਂ, ਤੀਰ ਕਮਾਨਾਂ ਆਦਿ ਵੀ ਵਰਤੋ ਕਰਦੇ ਸਨ। ਬੰਦੂਕਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ ਪਰ ਇਹ ਬਿਲਕੁਲ ਸੀਮਤ ਸੀ। ਸਿੱਖ ਢਾਲਾਂ ਦੀ ਵਰਤੋ ਆਮ ਕਰਦੇ ਸਨ।


IV. ਭਰਤੀ ਦੇ ਨਿਯਮ: ਦਲ ਖ਼ਾਲਸਾ ਵਿੱਚ ਭਰਤੀ ਲਈ ਕੋਈ ਵਿਸ਼ੇਸ਼ ਨਿਯਮ ਨਹੀਂ ਸਨ। ਗੁਰੂ ਗੋਬਿੰਦ ਸਿੰਘ ਜੀ ਸੈਨਾ ਵਿੱਚ ਸ਼ਾਮਿਲ ਹੋ ਸਕਦਾ ਸੀ। ਕੋਈ ਵੀ ਸੈਨਿਕ ਜਦੋਂ ਚਾਹੇ ਆਪਣਾ ਜੱਥਾ ਛੱਡ ਕੇ ਕਿਸੇ ਹੋਰ ਜੱਥੇ ਵਿੱਚ ਸ਼ਾਮਿਲ ਹੋ ਸਕਦਾ ਸੀ।


V. ਸਿਖ਼ਲਾਈ: ਸੈਨਿਕਾਂ ਨੂੰ ਸਿਖਲਾਈ ਦੇਣ ਦਾ ਕੋਈ ਰਸਮੀ ਪ੍ਰਬੰਧ ਨਹੀਂ ਸੀ। ਉਹ ਧਾਰਮਿਕ ਜੋਸ਼ ਅਤੇ ਬਹਾਦਰੀ ਨਾਲ ਲੜਦੇ ਸਨ।


VI. ਅਨੁਸ਼ਾਸਨ: ਦਲ ਖ਼ਾਲਸਾ ਦੇ ਸਾਰੇ ਫੈਸਲੇ ਸਰਬਤ ਖ਼ਾਲਸਾ ਦੁਆਰਾ ਗੁਰਮਤਿਆਂ ਰਾਹੀਂ ਲਏ ਜਾਂਦੇ ਸਨ। ਹਰ ਸਿੱਖ ਆਪਣੀ ਜਾਨ ਦੇ ਕੇ ਵੀ ਇਹਨਾਂ ਫੈਸਲਿਆਂ ਦਾ ਪਾਲਣ ਕਰਦਾ ਸੀ। ਇਹ ਫੈਸਲੇ ਦਲ ਖ਼ਾਲਸਾ ਦੇ ਅਨੁਸ਼ਾਸਨ ਦਾ ਆਧਾਰ ਸਨ।


VII. ਤਨਖ਼ਾਹ ਅਤੇ ਮੁਆਵਜਾ: ਦਲ ਖ਼ਾਲਸਾ ਦੇ ਸੈਨਿਕਾਂ ਨੂੰ ਕੋਈ ਬਕਾਇਦਾ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ। ਉਹਨਾਂ ਨੂੰ ਸਿਰਫ ਲੁੱਟ ਦੇ ਮਾਲ ਵਿੱਚੋਂ ਹਿੱਸਾ ਦਿੱਤਾ ਜਾਂਦਾ ਸੀ। ਜੇਕਰ ਕੋਈ ਸੈਨਿਕ ਯੁੱਧ ਵਿੱਚ ਜਖ਼ਮੀ ਹੋ` ਜਾਂਦਾ ਸੀ ਤਾਂ ਉਸਨੂੰ ਕੁਝ ਮੁਆਵਜਾ ਵੀ ਦਿੱਤਾ ਜਾਂਦਾ ਸੀ। ਮੁਆਵਜੇ ਦੀ ਦਰ ਨਿਸਚਿਤ ਨਹੀਂ ਸੀ।


VIII. ਯੁੱਧ ਦਾ ਢੰਗ: ਦਲ ਖਾਲਸਾ ਦੇ ਸੈਨਿਕ ਗੁੱਰੀਲਾ ਯੁੱਧ ਪ੍ਰਣਾਲੀ ਨਾਲ ਲੜਦੇ` ਸਨ। ਸਿੱਖਾਂ ਦੀ ਗਿਣਤੀ ਮੁਗ਼ਲਾਂ ਨਾਲੋਂ ਘਟ ਸੀ। ਉਹਨਾਂ ਦੇ ਸਾਧਨ ਵੀ ਸੀਮਿਤ ਸਨ। ਇਸ ਲਈ ਮੁਗ਼ਲਾਂ ਨਾਲ ਆਹਮਣੇ-ਸਾਹਮਣੇ ਦੀ ਲੜਾਈ ਕਰਨਾ ਔਖਾ ਸੀ। ਇਸ ਲਈ ਸਿੱਖਾਂ ਨੇ ਗੁੱਰੀਲਾ ਯੁੱਧ ਪ੍ਰਣਾਲੀ ਨੂੰ ਅਪਣਾਇਆ। ਇਸ ਪ੍ਰਣਾਲੀ ਵਿੱਚ ਸਿੱਖ ਦੁਸ਼ਮਣ ਤੇ ਅਚਾਨਕ ਹਮਲਾ ਕਰਦੇ ਸਨ ਅਤੇ ਭਾਰੀ ਨੁਕਸਾਨ ਕਰਦੇ ਸਨ ਜਦੋਂ' ਦੁਸ਼ਮਣ ਸੈਭਲਦਾ ਸੀ ਤਾਂ ਸਿੱਖ ਦੌੜ ਕੇ ਜੈਗਲਾਂ ਅਤੇ ਪਹਾੜਾਂ ਵਿੱਚ ਲੁੱਕ ਜਾਂਦੇ ਸਨ। ਇਸੇ ਪ੍ਰਣਾਲੀ ਕਾਰਨ ਸਿੱਖਾਂ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ।