ਪਾਠ 13 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ
1) ਮੁਗ਼ਲਾਂ ਨੇ ਪੰਜਾਬ ਤੇ ਕਦੋਂ ਤੋਂ ਕਦੋਂ ਤੱਕ ਸ਼ਾਸਨ ਕੀਤਾ?
1526 ਈ: ਤੋਂ 1752 ਈ: ਤੱਕ
2) ਮੁਗ਼ਲਕਾਲੀਨ ਪੰਜਾਬ ਕਿਹੜੇ ਦੋ ਮੁੱਖ ਸਮਾਜਿਕ ਵਰਗਾਂ ਵਿਚ ਵੰਡਿਆ ਹੋਇਆ ਸੀ?
ਮੁਸਲਮਾਨ ਅਤੇ ਹਿੰਦੂ ਵਰਗ
3) ਮੁਗ਼ਲਕਾਲ ਵਿੱਚ ਮੁਸਲਮਾਨਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਸਨ?
3 (ਉੱਚ, ਮੱਧ
ਤੇ ਨੀਵੀਂ ਸ਼੍ਰੇਣੀ)
4) ਮੁਗ਼ਲਕਾਲ ਵਿੱਚ ਹਿੰਦੂਆਂ ਦੀਆਂ ਕਿਹੜੀਆਂ ਚਾਰ ਮੁੱਖ ਜਾਤੀਆਂ ਸਨ?
ਬ੍ਰਾਹਮਣ,
ਕਸ਼ੱਤਰੀ, ਵੈਸ਼, ਸ਼ੂਦਰ
5) ਮੁਗ਼ਲਕਾਲ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ?
ਤਰਸਯੋਗ
6) ਮੁਗ਼ਲਕਾਲ ਵਿੱਚ ਹਿੰਦੂ ਸਿਖਿਆ ਕਿੱਥੇ ਪ੍ਰਾਪਤ ਕਰਦੇ ਸਨ?
ਮੰਦਰਾਂ
ਵਿੱਚੋਂ
7) ਮੁਗ਼ਲਕਾਲ ਵਿੱਚ ਮੁਸਲਮਾਨ ਸਿੱਖਿਆ ਕਿੱਥੋਂ ਪਾਪਤ ਕਰਦੇ ਸਨ?
ਮਦਰਸਿਆਂ ਵਿੱਚੋ
8) ਮੁਗ਼ਲਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਕੀ ਸੀ?
ਖੇਤੀਬਾੜੀ
9) ਪੰਜਾਬ ਵਿੱਚ ਜਬਤੀ ਪ੍ਰਣਾਲੀ ਕਦੋਂ ਲਾਗੂ ਕੀਤੀ ਗਈ?
1581 ਈ: ਵਿੱਚ
10) ਜ਼ਬਤੀ ਪ੍ਰਣਾਲੀ ਹੇਠ ਭੂਮੀ ਨੂੰ ਕਿੰਨੀਆਂ ਕਿਸਮਾਂ ਵਿਚ ਵੰਡਿਆ ਜਾਂਦਾ ਸੀ?
ਚਾਰ
11) ਭੂਮੀ ਦੀ ਵੰਡ ਕਿਸ ਅਧਾਰ ਤੇ ਕੀਤੀ ਜਾਂਦੀ ਸੀ?
ਉਪਜਾਊ ਸ਼ਕਤੀ ਦੇ ਅਧਾਰ ਤੇ
12) ਜ਼ਬਤੀ ਪ੍ਰਣਾਲੀ ਅਨੁਸਾਰ ਭੂਮੀ ਦੀਆਂ ਕਿਹੜੀਆਂ ਕਿਸਮਾਂ ਸਨ?
ਪੋਲਜ਼, ਪਰੌਤੀ, ਛੋਛਰ ਅਤੇ ਬਜਰ
13) ਸਰਕਾਰ ਦਾ ਵੱਧ ਤੋਂ ਵੱਧ ਲਗਾਨ ਕਿੰਨਾ ਹੁੰਦਾ ਸੀ?
ਇੱਕ
ਤਿਹਾਈ
14) ਪੰਜਾਬ ਦੀਆਂ ਮੁਖ ਫ਼ਸਲਾਂ ਕਿਹੜੀਆਂ ਸਨ?
ਕਣਕ, ਚੌਲ, ਗੰਨਾ, ਕਪਾਹ, ਮੋਕੀ, ਛੋਲੇ, ਜੌਂ ਆਦਿ
15) ਪੰਜਾਬ ਦਾ ਸਭ ਤੋ ਮਹੱਤਵਪੂਰਨ ਉਦਯੋਗ ਕਿਹੜਾ ਸੀ?
ਸੂਤੀ
ਕੱਪੜਾ ਉਦਯੋਗ
16) ਕਿਹੜਾ ਸ਼ਹਿਰ ਦਰੀਆਂ, ਚਾਦਰਾਂ ਅਤੇ ਗਲੀਚੇ ਬਣਾਉਣ ਲਈ ਪ੍ਰਸਿੱਧ ਸੀ?
ਮੁਲਤਾਨ
17) ਕਿੱਥੋਂ ਦੇ ਬਣੇ ਕੱਪੜੇ ਦੀ ਇੰਗਲੈਂਡ ਵਿੱਚ ਬਹੁਤ ਮੰਗ ਸੀ?
ਸਮਾਣਾ ਦੇ
18) ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਵਿੱਚ ਕਿਹੜਾ ਪ੍ਰਸਿੱਧ ਕੱਪੜਾ ਬਣਦਾ ਸੀ?
ਗੁਲਬਦਨ ਅਤੇ ਦਰਿਆਈ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
1) ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਸਥਿਤੀ ਕਿਹੋ ਜਿਹੀ ਸੀ?
ਉੱਤਰ: ਮੁਸਲਮਾਨਾਂ ਦੀ ਸਥਿਤੀ ਬਹੁਤ ਵਧੀਆ ਸੀ। ਉਹਨਾਂ ਨੂੰ ਅਨੇਕਾਂ ਸਹੂਲਤਾਂ ਪ੍ਰਾਪਤ
ਸਨ । ਮੁਸਲਿਮ ਸਮਾਜ ਤਿਨ ਸ਼੍ਰੇਣੀਆਂ; ਉਚ ਸ਼੍ਰੇਣੀ, ਮੱਧ
ਸ਼ੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ। ਉਚ ਸ਼੍ਰੇਣੀ ਵਿੱਚ ਰਾਜ ਘਰਾਣੇ ਦੇ ਲੋਕ, ਮਨਸਬਦਾਰ, ਵੱਡੇ ਜਾਗ਼ੀਰਦਾਰ ਅਤੇ ਉਲਮਾ ਆਦਿ ਸ਼ਾਮਿਲ ਸਨ। ਮੱਧ
ਸ਼੍ਰੇਣੀ ਵਿੱਚ ਕਿਸਾਨ, ਦੁਕਾਨਦਾਰ ਅਤੇ ਵਪਾਰੀ
ਆਉਂਦੇ ਸਨ ।
ਨੀਵੀਂ ਸ਼੍ਰੇਣੀ ਵਿੱਚ ਘਰੇਲੂ ਨੌਕਰ, ਦਾਸ, ਮਜਦੂਰ ਅਤੇ ਛੋਟੇ ਕਿਸਾਨ ਆਦਿ ਆਉਂਦੇ ਸਨ ।
ਉੱਚ ਸ਼੍ਰੇਣੀ ਦੇ ਲੋਕਾਂ ਦਾ ਜੀਵਨ ਐਸ਼ ਨਾਲ ਭਰਿਆ ਹੁੰਦਾ ਸੀ। ਮੱਧ
ਸ਼੍ਰੇਣੀ ਦੇ ਲੋਕਾਂ ਕੋਲ ਭਾਵੇਂ ਉਚ ਸ਼੍ਰੇਣੀ ਵਾਲੀਆਂ ਸਹੂਲਤਾਂ ਨਹੀਂ ਸਨ ਪਰ ਫਿਰ ਵੀ ਉਹ ਸੁਖੀ ਸਨ। ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਮਾੜੀ ਸੀ।
2) ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਸਥਿਤੀ ਕਿਹੋ ਜਿਹੀ ਸੀ?
ਉੱਤਰ: ਹਿੰਦੂਆਂ ਦੀ ਸਥਿਤੀ ਬਹੁਤ ਵਧੀਆ ਨਹੀਂ ਸੀ। ਉਹਨਾਂ ਨੂੰ ਰਾਜ ਦਰਬਾਰ ਵਿੱਚ ਉੱਚੇ ਅਹੁਦਿਆਂ ਤੋਂ' ਦੂਰ ਹੀ ਰੱਖਿਆ
ਜਾਂਦਾ ਸੀ। ਮੁਸਲਿਮ ਉਹਨਾਂ ਤੇ ਜੁਲਮ ਕਰਦੇ ਸਨ। ਉਹਨਾਂ ਦਾ ਅਪਮਾਨ ਕੀਤਾ ਜਾਂਦਾ ਸੀ। ਉਹਨਾਂ ਨੂੰ ਕਾਫ਼ਿਰ ਕਿਹਾ ਜਾਂਦਾ ਸੀ ਅਤੇ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਹਿੰਦੂ ਸਮਾਜ਼ ਚਾਰ ਮੁਖ ਜਾਤਾਂ ਅਤੇ ਅਨੇਕਾਂ ਉਪਜਾਤੀਆਂ ਵਿੱਚ ਵੰਡਿਆ
ਹੋਇਆ ਸੀ। ਉੱਚੀਆਂ ਜਾਤੀਆਂ ਦੇ ਲੋਕ ਨੀਵੀਆਂ ਜਾਤੀਆਂ ਨਾਲ ਭੇਦਭਾਵ ਕਰਦੇ ਸਨ। ਸਮਾਜ ਵਿੱਚ ਅਨੇਕਾਂ ਕੁਰੀਤੀਆਂ ਪ੍ਰਚਲਿਤ
ਸਨ।
3) ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?
ਉੱਤਰ: ਮੁਗ਼ਲਕਾਲੀਨ ਪੰਜਾਬ ਵਿੰਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਉਹਨਾਂ ਦੀ ਪੜ੍ਹਾਈ ਵੇਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉਹਨਾਂ ਦੇ ਵਿਆਹ ਤੇ ਬਹੁਤ ਖਰਚਾ ਕਰਨਾ ਪੈਂਦਾ ਸੀ। ਇਸ ਲਈ ਉਹਨਾਂ ਨੂੰ ਜਨਮ ਲੈਂਦੇ ਹੀ ਮਾਰ ਦਿੱਤਾ ਜਾਂਦਾ ਸੀ। ਸਤੀ ਪ੍ਰਥਾ, ਪਰਦਾ ਪ੍ਰਥਾ, ਬਾਲ ਵਿਆਹ ਵਰਗੀਆਂ ਕੁਰੀਤੀਆਂ ਪ੍ਰਚਲਿਤ ਸਨ। ਵਿਧਵਾ ਔਰਤਾਂ ਦਾ ਜੀਵਨ ਬਹੁਤ ਦੁੱਖ ਭਰਿਆ ਹੁੰਦਾ ਸੀ। ਇਸਤਰੀ ਨੂੰ ਪੁਰਸ਼ ਦੇ ਪੈਰਾਂ ਦੀ ਜੁੱਤੀ ਮਨਿਆ ਜਾਂਦਾ ਸੀ।
4) ਮੁਗ਼ਲਕਾਲੀਨ ਪੰਜਾਬ ਦੇ ਲੋਕ ਆਪਣਾ ਮਨੋਰੰਜਨ ਕਿਵੇ' ਕਰਦੇ ਸਨ?
ਉੱਤਰ: ਉੱਚ ਸ਼੍ਰੇਣੀ ਦੇ ਲੋਕ ਆਪਣਾ ਮਨੋਰੰਜਨ
ਸ਼ਿਕਾਰ ਕਰਕੇ, ਰਥ ਦੌੜਾਂ ਵਿੱਚ ਹਿੱਸਾ ਲੈ ਕੇ, ਚੌਗਾਨ, ਕਬੁਤਰਬਾਜ਼ੀ, ਤੈਰਾਕੀ ਆਦਿ ਦੁਆਰਾ ਕਰਦੇ ਸਨ। ਉਹ ਸ਼ਤਰਜ ਤੇ ਚੌਪੜ ਖੇਡਦੇ ਅਤੇ ਮਹਿਫ਼ਿਲਾਂ ਵਿਚ ਹਿੱਸਾ ਲੈਂਦੇ ਸਨ। ਆਮ ਲੋਕ ਆਪਣਾ
ਮਨੋਰੰਜਨ ਸੰਗੀਤ, ਨਾਚ-ਭੰਗੜੇ, ਕੁਸ਼ਤੀਆਂ, ਦੌੜਾ, ਤਾਸ਼, ਤਮਾਸ਼ਿਆਂ ਆਦਿ ਦੁਆਰਾ ਕਰਦੇ ਸਨ ਲੋਕ ਮੇਲੇ
ਅਤੇ ਤਿਉਹਾਰ ਆਦਿ ਵੀ ਮਨਾਉਂਦੇ ਸਨ।
5) ਮੁਗ਼ਲਾਂ ਦੇ ਅਧੀਨ ਪੰਜਾਬ ਵਿੱਚ ਸਿੱਖਿਆ ਦਾ ਕੀ ਪ੍ਰਬੰਧ ਸੀ?
ਉੱਤਰ:ਮੁਸਲਮਾਨ ਬੱਚਿਆਂ ਨੂੰ ਸਿੱਖਿਆ ਮਸਜਿਦਾਂ ਵਿੱਚ ਅਤੇ ਹਿੰਦੂ ਬੱਚਿਆਂ ਨੂੰ ਸਿੱਖਿਆ ਮੰਦਿਰਾਂ ਵਿੱਚ ਦਿੱਤੀ ਜਾਂਦੀ ਸੀ। ਮੰਦਿਰ
ਅਤੇ ਮਸਜਿਦਾਂ ਲੋਕਾਂ ਦੁਆਰਾ ਦਿੱਤੇ ਦਾਨ ਨਾਲ ਚੱਲਦੇ
ਸਨ। ਇਹਨਾਂ ਵਿੱਚ ਆਪਣੀ ਪੰਜਾਬ ਪੁਰੀ ਕਰਨ ਤੋਂ ਬਾਅਦ ਵਿਦਿਆਰਥੀ ਆਪਣੇ ਗੁਰੂ ਨੂੰ ਗੁਰੂ-ਦਖਸ਼ਿਣਾ ਦਿੰਦੇ ਸਨ। ਪੇਜਾਬ ਵਿੱਚ ਸਿੱਖਿਆ ਦੇ ਮੁਖ ਕੇਂਦਰ ਲਾਹੌਰ, ਮੁਲਤਾਨ, ਸਿਆਲਕੋਟ, ਜਲੈਧਰ, ਸੁਲਤਾਨਪੁਰ ਆਦਿ ਵਿਖੇ ਸਨ। ਇਸਤਰੀਆਂ ਦੀ ਸਿਖਿਆ ਵਲ ਧਿਆਨ ਨਹੀਂ ਦਿੱਤਾ ਜਾਂਦਾ ਸੀ।
6) ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਹਾਲਤ ਦੀਆਂ ਵਿਸ਼ੇਸ਼ਤਾਵਾਂ ਦਸੋ ।
ਉੱਤਰ: ਮੁਸਲਮਾਨਾਂ ਦੀ ਸਥਿਤੀ ਬਹੁਤ ਵਧੀਆ ਸੀ। ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ; ਉੱਚ ਸ਼੍ਰੇਣੀ, ਮੱਧ
ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿਚ ਵੰਡਿਆ
ਹੋਇਆ ਸੀ। ਉੱਚ ਸ਼੍ਰੇਣੀ ਦੇ ਲੋਕਾਂ ਦਾ ਜੀਵਨ ਐਸ਼ ਨਾਲ ਭਰਿਆ ਹੁੰਦਾ ਸੀ। ਮੱਧ
ਸ਼੍ਰੇਣੀ ਦੇ
ਲੋਕਾਂ ਕੋਲ ਭਾਵੇਂ ਉੱਚ ਸ਼੍ਰੇਣੀ ਵਾਲੀਆਂ ਸਹੂਲਤਾਂ ਨਹੀਂ ਸਨ ਪਰ ਫਿਰ ਵੀ ਉਹ ਸੁੱਖੀ ਸਨ। ਨੀਵੀਂ' ਸ਼੍ਰੇਣੀ ਦੇ ਲੋਕਾਂ ਦੀ ਹਾਲਤ ਮਾੜੀ ਸੀ। ਹਿੰਦੂਆਂ ਦੀ ਸਥਿਤੀ ਬਹੁਤ ਵਧੀਆ ਨਹੀਂ ਸੀ। ਉਹਨਾਂ ਨੂੰ ਉੱਚੇ ਅਹੁਦਿਆਂ ਤੋਂ' ਦੂਰ ਹੀ ਰੱਖਿਆ
ਜਾਂਦਾ ਸੀ। ਮੁਸਲਿਮ ਉਹਨਾਂ ਤੇ ਬਹੁਤ ਜੁਲਮ ਕਰਦੇ ਸਨ। ਉਹਨਾਂ ਨੂੰ ਕਾਫ਼ਿਰ ਕਿਹਾ ਜਾਂਦਾ ਸੀ ਅਤੇ ਇਸਲਾਮ ਕਬੁਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਹਿੰਦੂ ਸਮਾਜ਼ ਚਾਰ ਮੁੱਖ ਜਾਤਾਂ ਅਤੇ ਅਨੇਕਾਂ ਉਪਜਾਤੀਆਂ ਵਿੱਚ ਵੰਡਿਆ
ਹੋਇਆ ਸੀ। ਉੱਚੀਆਂ ਜਾਤੀਆਂ ਦੇ ਲੋਕ ਨੀਵੀਆਂ ਜਾਤੀਆਂ ਨਾਲ ਭੇਦਭਾਵ ਕਰਦੇ ਸਨ।
7) ਮੁਗ਼ਲਕਾਲੀਨ ਪੰਜਾਬ ਵਿੱਚ ਖੇਤੀ ਦੀ ਹਾਲਤ ਬਾਰੇ ਜਾਣਕਾਰੀ ਦਿਓ।
ਉੱਤਰ: ਪੰਜਾਬ ਦੀ ਭੂਮੀ ਬਹੁਤ ਉਪਜਾਊ ਸੀ । ਪੰਜਾਬ ਦੀ 80 ਫੀਸਦੀ ਜਨਸੰਖਿਆ
ਖੇਤੀ ਨਾਲ ਜੁੜੀ ਹੋਈ ਸੀ। ਮੁਗ਼ਲ ਸ਼ਾਸਕਾਂ ਨੇ ਖੇਤੀਬਾੜੀ ਵੱਲ ਵਿਸ਼ੇਸ਼ ਧਿਆਨ ਦਿੱਤਾ। ਕਿਸਾਨਾਂ ਨੂੰ ਫਸਲਾਂ ਉਗਾਉਣ ਲਈ ਕਰਜ਼ੇ ਅਤੇ ਸਿਜਾਈ ਸਹੂਲਤਾਂ ਦਿੱਤੀਆਂ ਗਈਆਂ। ਲਗਾਨ ਭੂਮੀ ਦੀ ਉਪਜਾਊ ਸ਼ਕਤੀ ਅਨੁਸਾਰ ਨਿਸਚਿਤ ਕੀਤਾ ਜਾਂਦਾ ਸੀ। ਅਕਾਲ ਆਦਿ ਦੀ ਸਥਿਤੀ ਵਿੱਚ ਲਗਾਨ ਮੁਆਫ਼ ਕਰ ਦਿੱਤਾ ਜਾਂਦਾ ਸੀ।
8) ਮੁਗ਼ਲਕਾਲੀਨ ਪੰਜਾਬ ਵਿੱਚ ਕੱਪੜਾ ਉਦਯੋਗ ਬਾਰੇ ਜਾਣਕਾਰੀ ਦਿਓ।
ਉੱਤਰ: ਪੰਜਾਬ ਵਿੱਚ ਕੱਪੜਾ
ਉਦਯੋਗ ਬਹੁਤ ਪ੍ਰਸਿੱਧ
ਸੀ। ਅੰਮ੍ਰਿਤਸਰ, ਲਾਹੌਰ, ਮੁਲਤਾਨ ਅਤੇ ਗੁਜਰਾਤ ਵਿੱਚ ਵਧੀਆ ਕਿਸਮ ਦਾ ਸੂਤੀ ਕੱਪੜਾ
ਤਿਆਰ ਕੀਤਾ ਜਾਂਦਾ ਸੀ। ਮੁਲਤਾਨ, ਕਸ਼ਮੀਰ ਅਤੇ ਅੰਮ੍ਰਿਤਸਰ
ਦਾ ਰੇਸ਼ਮੀ ਕੱਪੜਾ
ਵੀ ਬਹੁਤ ਪ੍ਰਸਿੱਧ
ਸੀ। ਮੁਲਤਾਨ ਵਿੱਚ ਵਧੀਆ ਦਰੀਆਂ, ਮੇਜਪੋਸ਼ ਅਤੇ ਚਾਦਰਾਂ ਤਿਆਰ ਕੀਤੀਆਂ ਜਾਂਦੀਆਂ ਸਨ। ਪਿਸ਼ਾਵਰ ਵਿੱਚ ਸੁੰਦਰ
ਲੁੰਗੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਮੁਲਤਾਨ, ਲਾਹੌਰ ਅਤੇ ਅੰਮ੍ਰਿਤਸਰ
ਵਿੱਚ ਪਜਾਮੇ ਅਤੇ ਸਲਵਾਰਾਂ ਤਿਆਰ ਕੀਤੀਆਂ ਜਾਂਦੀਆਂ ਸਨ। ਗੁਜਰਾਤ ਵਿੱਚ ਸ਼ਿਫੋਨ ਨਾਂ ਦਾ ਕੱਪੜਾ
ਤਿਆਰ ਕੀਤਾ ਜਾਂਦਾ ਸੀ।
9) ਮੁਗ਼ਲਕਾਲੀਨ ਪੰਜਾਬ ਦੇ ਵਣਜ ਅਤੇ ਵਪਾਰ ਸੰਬੰਧੀ ਤੁਸੀਂ ਕੀ ਜਾਣਦੇ ਹੋ?
ਉੱਤਰ: ਪੰਜਾਬ ਦਾ ਅਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ। ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਹੁੰਦਾ ਸੀ। ਪੰਜਾਬ ਤੋਂ ਇਹਨਾਂ ਦੇਸ਼ਾਂ ਨੂੰ ਰੇਸ਼ਮੀ ਕਪੜੇ, ਸ਼ਾਲਾਂ, ਕੈਥਲ, ਅਨਾਜ, ਖੰਡ, ਨੀਲ ਅਤੇ ਲੂਣ ਆਦਿ ਭੇਜੇ ਜਾਂਦੇ ਸਨ। ਬਦਲੇ ਵਿੱਚ ਇਹਨਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਸੁੱਕੇ ਮੇਵੇ, ਐਸ਼ੋ-ਆਰਾਮ ਦੀਆਂ ਚੀਜਾਂ, ਵਧੀਆ ਕਾਲੀਨ, ਰੇਸ਼ਮ, ਬਹੁਮੁਲੇ ਪਥਰ ਆਦਿ ਮਗਵਾਏ ਜਾਂਦੇ ਸਨ।
10) ਮੁਗ਼ਲਕਾਲੀਨ ਪੰਜਾਬ ਦੀ ਆਰਥਿਕ ਹਾਲਤ ਬਾਰੇ ਤੁਸੀ ਕੀ ਜਾਣਦੇ ਹੋ?
ਉੱਤਰ: ਪੰਜਾਬ ਦੀ ਆਰਥਿਕ ਹਾਲਤ ਬਹੁਤ ਵਧੀਆ ਸੀ। ਲਗਭਗ 80 ਫੀਸਦੀ ਜਨਸੰਖਿਆ
ਖੇਤੀ ਨਾਲ ਜੁੜੀ ਹੋਈ ਸੀ। ਮੁਗ਼ਲ ਸ਼ਾਸਕਾਂ ਨੇ ਖੇਤੀਬਾੜੀ ਵਲ ਵਿਸ਼ੇਸ਼ ਧਿਆਨ ਦਿੱਤਾ। ਕਿਸਾਨਾਂ ਨੂੰ ਫਸਲਾਂ ਉਗਾਉਣ ਲਈ ਕਰਜ਼ੇ ਅਤੇ ਸਿਜਾਈ ਸਹੂਲਤਾਂ ਦਿਤੀਆਂ ਗਈਆਂ। ਇਸ ਨਾਲ ਖੇਤੀ ਦਾ ਬਹੁਤ ਵਿਕਾਸ ਹੋਇਆ। ਪੰਜਾਬ ਦਾ ਕੱਪੜਾ
ਉਦਯੋਗ ਵਪਾਰ ਵੀ ਬਹੁਤ ਉੱਨਤ ਸੀ। ਪੰਜਾਬ ਦੇ ਲੋਕ ਪਸ਼ੂ ਪਾਲਣ ਦਾ ਧੰਦਾ
ਵੀ ਕਰਦੇ ਸਨ। ਕੁਝ ਲੋਕ ਖਾਣਾਂ ਵਿੱਚ ਅਤੇ ਘਰੇਲੂ ਕੰਮ
ਵੀ ਕਰਦੇ ਸਨ। ਲੋਕਾਂ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ।
ਪ੍ਰਸ਼ਨ 1 - ਮੁਗਲਾਂ ਦੇ ਸਮੇਂ ਪੰਜਾਬ ਦੇ ਲੋਕਾਂ ਦੀ ਸਮਾਜਿਕ ਹਾਲਤ ਦਾ ਵਰਣਨ ਕਰੋ?
ਉੱਤਰ: ਮੁਗ਼ਲਕਲੀਨ ਪੰਜਾਬ ਦਾ ਸਮਾਜ ਮੁੱਖ ਰੂਪ ਵਿੱਚ ਦੋ ਵਰਗਾਂ ਮੁਸਲਮਾਨ ਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ । ਸਿੱਖਾਂ ਨੂੰ ਹਾਲੇ ਹਿੰਦੂਆਂ ਦਾ ਹਿੱਸਾ ਹੀ ਸਮਝਿਆ ਜਾਂਦਾ ਸੀ ।
1. ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ -
I. ਉੱਚ ਸ਼੍ਰੇਣੀ - ਮੁਸਲਮਾਨਾਂ ਦੀ ਉੱਚ ਸ਼੍ਰੇਣੀ
ਵਿੱਚ ਵੱਡੇ ਵੱਡੇ ਮਨਸਬਦਾਰ, ਸੂਬੇਦਾਰ, ਜਾਗੀਰਦਾਰ, ਫੋਜਾਂ ਦੇ ਜਨਰਲ ਅਤੇ ਰਈਸ ਲੋਕ ਸ਼ਾਮਲ ਸਨ । ਇਸ ਸ਼੍ਰੇਣੀ
ਵਿੱਚ ਲੋਕ ਬਹੁਤ ਐਸ਼ੋ-ਅਰਾਮ ਤੇ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ ।ਉਹ ਬੜੇ ਆਲੀਸ਼ਾਨ ਮਹਿਲਾਂ ਵਿੱਚ ਰਹਿੰਦੇ ਸਨ । ਸੁਰਾ ਤੇ
ਸੁੰਦਰੀ ਉਨ੍ਹਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ ।
II. ਮੱਧ ਸ਼੍ਰੇਣੀ - ਇਸ ਸ਼੍ਰੇਣੀ ਦੀ ਗਿਣਤੀ
ਉੱਚ ਸ਼੍ਰੇਣੀ
ਦੇ ਮੁਕਾਬਲੇ ਵਧੇਰੇ ਸੀ । ਇਸ ਸ਼੍ਰੇਣੀ
ਵਿੱਚ ਵਪਾਰੀ, ਕਿਸਾਨ, ਸੈਨਿਕ ਅਤੇ ਛੋਟੇ ਦਰਜੇ ਦੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਉੱਚ ਸ਼੍ਰੇਣੀ
ਦੇ ਮੁਕਾਬਲੇ ਉਨ੍ਹਾਂ ਦਾ ਜੀਵਨ ਪੱਧਰ ਕੁੱਝ ਨੀਵੇਂ ਦਰਜੇ ਦਾ ਸੀ ਪਰ ਉਨ੍ਹਾਂ ਦਾ ਜੀਵਨ ਖੁਸ਼ਹਾਲ ਸੀ ।
III. ਨੀਵੀਂ ਸ਼੍ਰੇਣੀ - ਇਹ ਸਭ ਤੋਂ ਵੱਡੀ ਸ਼੍ਰੇਣੀ
ਸੀ । ਇਸ ਸ਼੍ਰੇਣੀ
ਵਿੱਚ ਲੁਹਾਰ, ਤਰਖਾਣ, ਜਲਾਹੇ, ਦਸਤਕਾਰ, ਛੋਟੇ-ਛੋਟੇ ਦੁਕਾਨਦਾਰ, ਘਰੇਲੂ ਨੋਕਰ, ਮਜ਼ਦੂਰ ਅਤੇ ਦਾਸ ਆਦਿ ਸ਼ਾਮਿਲ ਸਨ । ਇਸ ਸ਼੍ਰੇਣੀ
ਦੀ ਗਿਣਤੀ ਸਭ ਤੋਂ ਵਧੇਰੇ ਸੀ । ਇਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ । ਗ਼ਰੀਬ ਹੋਣ ਕਾਰਨ ਇਨ੍ਹਾਂ ਦਾ ਜੀਵਨ
ਨਿਰਬਾਹ ਬੜਾ ਔਖਾ ਹੁੰਦਾ ਸੀ । ਇਸ ਸ਼੍ਰੇਣੀ
ਵਿੱਚ ਗੁਲਾਮਾਂ ਦੀ ਗਿਣਤੀ
ਬਹੁਤ ਜ਼ਿਆਦਾ ਸੀ । ਉਨ੍ਹਾਂ ਦੀ ਹਾਲਤ ਬਹੁਤ ਮਾੜੀ ਸੀ ।
2. ਹਿੰਦੂਆਂ ਦੀ ਜਾਤੀ ਪ੍ਰਥਾ - ਮੁਗ਼ਲਕਲੀਨ ਪੰਜਾਬ ਦੇ ਵਧੇਰੇ
ਵਸਨੀਕ ਹਿੰਦੂ ਸਨ। ਹਿੰਦੂ ਸਮਾਜ ਵੰਡਿਆ ਹੋਇਆ ਸੀ । ਇਕ ਜਾਤੀ ਦੇ ਲੋਕ ਦੁਸਰੀ ਜਾਤੀ ਨਾਲ ਨਫ਼ਰਤ ਕਰਦੇ ਸਨ । ਉੱਚ ਜਾਤੀਆਂ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਕਈਂ ਤਰਾਂ ਦੇ ਜ਼ੁਲਮ ਕਰਦੇ ਸਨ । ਨੀਵੀਂ ਜਾਤੀ ਦੇ ਲੋਕਾਂ ਨੂੰ ਉੱਚ ਜਾਤੀ ਦੇ ਲੋਕਾਂ ਨਾਲ ਮੇਲ-ਜੋਲ ਕਰਨ, ਵੇਦ- ਪੜ੍ਹਨ, ਮੰਦਰਾਂ ਵਿੱਚ ਜਾਣ, ਆਮ ਲੋਕਾਂ ਦੇ ਇਸਤੇਮਾਲ ਕੀਤੇ ਜਾਣ
ਵਾਲੇ ਖੂਹਾਂ ਤੇ ਤਲਾਬਾਂ ਵਿਚੋਂ ਪਾਈ ਭਰਨ ਦੀ ਇਜਾਜ਼ਤ ਨਹੀਂ ਸੀ ।
3.ਇਸਤਰੀਆਂ ਦੀ ਹਾਲਤ - ਮੁਗ਼ਲਕਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਸਮਾਜ ਨੇ ਜਿਹੜੇ ਅਧਿਕਾਰ ਪੁਰਸ਼ਾ ਨੂੰ ਦਿੱਤੇ ਸਨ ਉਨ੍ਹਾਂ ਤੋਂ ਇਸਤਰੀਆਂ ਨੂੰ ਵਾਂਝਾ
ਰੱਖਿਆ ਗਿਆ ਸੀ । ਸਮਾਜ ਵਿੱਚ ਇਸਤਰੀ ਨੂੰ ਪੁਰਸ਼ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ । ਉਹ ਘਰ ਦੀ ਚਾਰਦੀਵਾਰੀ ਅੰਦਰ ਬੰਦ ਰਹਿੰਦੀਆਂ ਸਨ।
I. ਕੁੜੀਆਂ ਦੀ ਹੱਤਿਆ- ਹਿੰਦੂ ਸਮਾਜ ਵਿੱਚ ਉਸ ਸਮੇਂ ਕੁੜੀਆਂ ਨੂੰ ਜੰਮਣਾ ਬਦਸ਼ਗਨੀ ਸਮਝਿਆ ਜਾਂਦਾ ਸੀ । ਸਮਾਜ ਵਿੱਚ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਲੜਕੀ ਦੇ ਵਿਆਹ ਤੇ ਭਾਰੀ ਖ਼ਰਚ ਕਰਨਾ ਪੈਂਦਾ ਸੀ, ਪਰ ਸਮਾਜ ਦਾ ਵਧੇਰੇ
ਵਰਗ ਜੋ ਕਿ ਗਰੀਬ ਸੀ ਇੰਨਾ ਭਾਰੀ ਖ਼ਰਚ ਨਹੀਂ ਕਰ ਸਕਦਾ ਸੀ । ਇਸ ਲਈ ਉਨ੍ਹਾਂ ਨੂੰ ਆਪਣੀ
ਲੜਕੀ ਲਈ ਯੋਗ ਵਰ ਲੱਭਣ ਲਈ ਕਈ ਔਕੜਾਂ ਦਾ ਸਾਹਮਣਾ
ਕਰਨਾ ਪੈਂਦਾ ਸੀ।
II. ਬਾਲ ਵਿਆਹ- ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਰੀਤੀ-ਰਿਵਾਜਾਂ ਦੇ ਅਨੁਸਾਰ ਲੜਕੀਆਂ ਦਾ ਵਿਆਹ ਬਹੁਤ ਛੋਟੀ ਉਮਰ ਜਿਵੇਂ 4 ਜਾਂ 5 ਸਾਲ ਦੇ ਅੰਦਰ ਕਰ ਦਿੱਤਾ ਜਾਂਦਾ ਸੀ । ਸਿੱਟੇ ਵਜੋਂ ਉਨ੍ਹਾਂ ਦੀ ਪੜ੍ਰਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ।
III. ਸਤੀ ਪ੍ਰਥਾਂ - ਮੁਗ਼ਲਕਲੀਨ ਪੰਜਾਬ ਦੇ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਵਿਚੋਂ ਸਤ ਤੋਂ ਭੈੜੀ ਤੇ ਰੌਂਗਟੇ
ਖੜ੍ਹੇ ਕਰ ਦੇਣ
ਵਾਲੀ ਬੁਰਾਈ ਸਤੀ ਪ੍ਰਥਾ ਸੀ । ਇਸ ਅਣਮਨੁੱਖੀ ਪ੍ਰਥਾ ਦੇ ਅਨੁਸਾਰ ਜੇ
ਕਿਸੇ ਮੰਦਭਾਗੀ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਜ਼ਬਰਦਸਤੀ ਪਤੀ ਦੀ ਚਿਤਾ ਨਾਲ ਜਿਉਂਦੇ ਹੀ ਜਲਾ ਦਿੱਤਾ ਜਾਂਦਾ ਸੀ
IV. ਵਿਧਵਾ ਵਿਆਹ ਦੀ ਮਨਾਹੀ - ਉਹ ਇਸਤਰੀਆਂ ਜੋ ਸਤੀ ਹੋਏ ਤੋਂ ਬਚ ਜਾਂਦੀਆਂ ਸਨ
ਨੂੰ ਵਿਧਵਾ ਦਾ ਜੀਵਨ
ਬਤੀਤ ਕਰਨਾ ਪੈਂਦਾ ਸੀ । ਸਮਾਜ ਵਲੋਂ ਵਿਧਵਾ ਵਿਆਹ ਤੇ ਸਖ਼ਤ ਪਬੰਦੀ ਲਗਾਈ ਗਈ ਸੀ ।
V. ਬਹੁ- ਵਿਆਹ- ਮੁਸਲਮਾਨਾਂ ਅਤੇ ਉੱਚ ਵਰਗ ਦੇ ਹਿੰਦੂਆਂ ਵਿੱਚ
ਇੱਕ ਤੋਂ ਵਧੇਰੇ ਇਸਤਰੀਆਂ ਨਾਲ ਵਿਆਹ ਕਰਵਾਉ ਦੀ ਪ੍ਰਥਾ ਪ੍ਰਚਲਿਤ ਸੀ । ਹਰੇਕ ਮੁਸਲਮਾਨ ਆਪਣੇ ਧਾਰਮਿਕ
ਰਿਵਾਜ਼ ਅਨੁਸਾਰ ਚਾਰ ਵਿਆਹ ਕਰਵਾ ਸਕਦਾ ਸੀ ।
4. ਖਾਣ-ਪੀਣ-ਉਚ ਸ਼੍ਰੇਣੀ ਦੇ ਲੋਕਾਂ ਦਾ ਭੋਜਨ ਬਹੁਤ ਚੰਗਾ
ਹੁੰਦਾ ਸੀ । ਉਹ ਕਈ ਤਰ੍ਹਾਂ ਦੇ ਸੁਆਦਲੇ ਭੋਜਨ ਖਾਂਦੇ ਸਨ । ਮੁਸਲਮਾਨ ਮਾਸ, ਪੁੜੀਆਂ ਅਤੇ ਹਲਵਾ ਖਾਣ
ਦੇ ਬੜੇ ਸ਼ੋਕੀਨ ਸਨ । ਉਹ ਆਪਣੇ ਭੋਜਨ ਨੂੰ ਸਵਾਦੀ ਬਣਾਉਣ ਲਈ ਮੱਖਣ ਅਤੇ ਮਸਲਿਆਂ ਦੀ ਖੂਬ ਵਰਤੋਂ
ਕਰਦੇ ਸਨ । ਉਹ ਤਾਜ਼ੇ ਫ਼ਲ ਅਤੇ ਖੁਸ਼ਕ ਮੇਵਿਆਂ ਦੇ ਵੀ ਬੜੇ ਸ਼ੋਕੀਨ ਸਨ ।ਹਿੰਦੂ ਜ਼ਿਆਦਾਤਰ ਸ਼ਾਕਾਹਾਰੀ
ਹੁੰਦੇ ਸਨ । ਗ਼ਰੀਬ ਲੋਕਾਂ ਦਾ ਭੋਜਨ ਬਿਲਕੁਲ ਸਾਦਾ ਹੁੰਦਾ ਸੀ ।
5. ਪੁਸ਼ਾਕ ਤੇ ਗਹਿਣੇ - ਮੁਗ਼ਲਕਲੀਨ ਪੰਜਾਬ ਦੇ ਲੋਕ ਸੂਤੀ ਅਤੇ ਰੇਸ਼ਮੀ
ਕੱਪੜੇ ਪਹਿਨਦੇ ਸਨ । ਉੱਚ ਵਰਗ ਦੇ ਲੋਕਾਂ ਦੀਆਂ ਪੁਸ਼ਾਕਾਂ ਬਤੀਆਂ ਬਹੁਮੁੱਲੀਆਂ ਹੁੰਦੀਆਂ ਸਨ । ਪੁਰਸ਼ਾ
ਦੀ ਪੁਸ਼ਾਕ ਖੁੱਲ੍ਹਾ ਕੁੜਤਾ, ਤੰਗ ਪਜਾਮਾ ਜਾਂ ਸਲਵਾਰ ਅਤੇ ਪਗੜੀ ਹੁੰਦੀ ਸੀ।
6. ਮਨੋਰੰਜਨ ਦੇ ਸਾਧਨ - ਮੁਗ਼ਲਕਲੀਨ ਪੰਜਾਬ ਦੇ ਲੋਕ ਕਈ ਢੰਗ ਨਾਲ ਆਪਣੀ
ਮਨੋਰੰਜਨ ਕਰਦੇ ਸਨ । ਉੱਚ ਸ਼੍ਰੇਣੀ ਦੇ ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰ ਕੇ, ਰਥਾਂ ਦੀ ਦੌੜ ਵਿੱਚ
ਹਿਸਾ ਲੈ ਕੇ, ਚੋਗਾਨ ਖੇਡ ਕੇ, ਹਾਥੀਆਂ ਅਤੇ ਮੁਰਗੀਆਂ ਦੀ ਲੜਾਈ ਵੇਖ ਕੇ, ਤੈਰਾਕੀ ਕਰ ਕੇ, ਸ਼ਤਰੰਜ
ਖੇਡ ਕੇ ਅਤੇ ਮਹਿਫਲਾਂ ਵਿੱਚ ਹਿੱਸਾ ਲੇ ਕੇ ਕਰਦੇ ਸਨ |
7.ਸਿੱਖਿਆ - ਮੁਗ਼ਲ ਕਾਲ ਵਿਚ ਸਿੱਖਿਆ ਦੇਣੀ ਸਰਕਾਰ ਦੀ ਜਿੰਮੇਵਾਰੀ
ਨਹੀਂ ਸੀ । ਹਿੰਦੂ ਆਪਣੀ ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਸਪੀ ਲੈਂਦੇ
ਸਨ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਸਿਆਲਕੋਟ, ਜਲੰਧਰ, ਸੁਲਤਾਨਪੁਰ,
ਬਟਾਲਾ, ਅੰਬਾਲਾ, ਸਰਹਿੰਦ ਆਦਿ ਥਾਵਾਂ ਤੇ ਮਦਰਸੇ ਬਣੇ ਹੋਏ ਸਨ ।
ਪ੍ਰਸ਼ਨ 2 ਮੁਗਲਾਂ ਅਧੀਨ ਪੰਜਾਬ ਦੇ ਲੋਕਾਂ ਦੀ ਧਾਰਮਿਕ ਦਸ਼ਾ ਕਿਹੋ ਜਿਹੀ?
ਉੱਤਰ: ਮੁਗ਼ਲ ਕਾਲ ਪੰਜਾਬ ਵਿੱਚ ਹਿੰਦੂ ਮਤ ਅਤੇ ਇਸਲਾਮ ਮਤ ਦੇ ਨਾਲ ਨਾਲ ਸਿੱਖ ਮਤ ਵੀ ਪ੍ਰਚਲਿਤ ਹੋ ਚੁੱਕਿਆ ਸੀ । ਉਸ ਸਮੇਂ ਪੰਜਾਬ ਵਿੱਚ ਬੁੱਧ ਮਤ ਤਾਂ ਤਕਰੀਬਨ ਲੋਪ ਹੋ ਚੁੱਕਾ ਸੀ ਅਤੇ ਜੈਨ ਮਤ ਕੇਵਲ ਸ਼ਹਿਰਾਂ ਦੇ ਵਪਾਰੀ ਵਰਗ ਤਕ ਹੀ ਸੀਮਿਤ ਸੀ । ਇਸ ਨਾਲ ਪੰਜਾਬ ਵਿੱਚ ਇਸਾਈ ਮਤ ਦਾ ਪ੍ਰਚਾਰ ਵੀ ਆਰੰਭ ਹੋ ਚੁੱਕਿਆ ਸੀ । ਇਸ ਕਾਲ ਦੇ ਲੋਕ ਅੰਧਵਿਸ਼ਵਾਸਾਂ ਅਤੇ ਧਰਮ ਦੇ ਬਾਹਰੀ ਦਿਖਾਵਿਆ ਤੇ ਵਧੇਰੇ ਜ਼ੋਰ ਦਿੰਦੇ ਸਨ । ਵਧੇਰੇ ਲੋਕ ਧਰਮ ਦੀ ਅਸਲੀਅਤ ਨੂੰ ਤੁੱਲ ਚੁੱਕੇ ਸਨ । ਪੰਜਾਬ ਵਿੱਚ ਸਿੱਖ ਗੁਰੂਆਂ ਨੇ ਲੋਕਾਂ ਨੂੰ ਧਰਮ ਦਾ ਅਸਲੀ ਮਾਰਗ ਦੱਸ ਦਾ ਮਹਾਨ ਉਪਰਾਲਾ ਕੀਤਾ ।
I. ਹਿੰਦੂ ਧਰਮ- ਹਿੰਦੂ ਧਰਮ ਦੀ ਗਣਨਾ
ਭਾਰਤ ਦੇ ਸਭ ਤੋਂ ਪ੍ਰਾਚੀਨ ਧਰਮਾਂ ਵਿੱਚ ਕੀਤੀ ਜਾਂਦੀ ਸੀ । ਇਸ ਧਰਮ
ਦੇ ਪੈਰੋਕਾਰ ਰਾਮ, ਵਿਸ਼ਨੂੰ, ਕ੍ਰਿਸ਼ਨ, ਸ਼ਿਵ, ਹਨੂੰਮਾਨ,ਦੁਰਗਾ, ਕਾਲੀ ਅਤੇ ਲਕਸ਼ਮੀ ਆਦਿ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ । ਇਨ੍ਹਾਂ ਦੇਵੀ ਦੇਵਤਿਆਂ ਦੀ ਯਾਦ ਵਿੱਚ ਅਤਿ ਸੁੰਦਰ ਮੰਦਰਾਂ ਦੀ ਉਸਾਰੀ ਕੀਤੀ ਜਾਂਦੀ ਸੀ ।ਇਨ੍ਹਾਂ ਵਿੱਚ ਦਿਲ ਖਿੱਚਵੀਂ ਮੂਰਤੀਆਂ ਰਖੀਆਂ ਜਾਂਦੀਆਂ ਸਨ ।ਹਿੰਦੂ ਧਰਮ ਦੇ ਸਾਰੇ ਰੀਤੀ ਰਿਵਾਜਾਂ ਵਿੱਚ ਬ੍ਰਾਹਮਣ
ਦਾ ਸ਼ਾਮਿਲ ਹੋਣਾ
ਜਰੂਰੀ ਸਮਝਿਆ ਜਾਂਦਾ ਸੀ । ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਵੇਦਾਂ, ਰਮਾਇਣ ਅਤੇ ਗੀਤਾ ਆਦਿ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਸੀ ।ਔਰੰਗਜ਼ੇਬ ਇੱਕ ਕੱਟੜ
ਸੁੰਨੀ ਬਾਦਸ਼ਾਹ ਸੀ । ਉਹ ਇਸਲਾਮ ਤੋ ਬਿਨਾਂ ਕਿਸੇ ਧਰਮ ਦੀ ਹੋਂਦ ਨੂੰ ਸਵੀਕਾਰ ਨਹੀਂ ਕਰ ਸਕਦਾ ਸੀ ।ਸਿੱਟੇ ਵੱਜੋਂ ਉਸਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ । ਔਰੰਗਜ਼ੇਬ ਨੇ 1679 ਈ: ਵਿੱਚ ਹਿੰਦੂਆਂ ਤੇ ਮੁੜ ਜਜ਼ੀਆ ਕਰ ਲਗਾ ਦਿੱਤਾ ਸੀ ।ਸਿੱਟੇ ਵੱਜੋਂ ਹਿੰਦੂ ਮੁਗ਼ਲ ਰਾਜ ਦੇ ਕੱਟੜ ਦੁਸ਼ਮਣ ਬਣ ਗਏ ।
II. ਇਸਲਾਮ - ਭਾਰਤ ਵਿੱਚ ਇਸਲਾਮ ਦਾ ਸਭ ਤੋਂ ਵਧੇਰੇ ਪ੍ਰਸਾਰ ਪੰਜਾਬ ਵਿੱਚ ਹੋਇਆ ਸੀ । ਇਸਦਾ ਪ੍ਰਮੁੱਖ ਕਾਰਨ ਇਹ ਸੀ ਕਿ ਮੁਸਲਿਮ ਹਮਲਾਵਰ ਭਾਰਤ ਵਿੱਚ ਸਭ ਤੋਂ ਪਹਿਲਾਂ ਪੰਜਾਬ ਵਿੱਚ ਸਥਾਈ ਰੂਪ ਵਿਚ ਵੱਸੇ ਸਨ । ਇਸ ਧਰਮ ਦੇ ਪੈਰੋਕਾਰ ਇਕ ਅੱਲ੍ਹਾ ਵਿੱਚ ਵਿਸ਼ਵਾਸ ਰੱਖਦੇ ਸਨ । ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲ੍ਹਾ ਦਾ ਪੈਰੋਕਾਰ ਸਮਝਦੇ ਸਨ । ਉਹ ਦਿਨ ਵਿੱਚ ਪੰਜ ਬਾਰ ਨਮਾਜ਼ ਪੜ੍ਹਦੇ ਸਨ । ਰਮਜ਼ਾਨ ਦੇ ਮਹੀਨੇ
ਰੋਜ਼ਾ ਰੱਖਦੇ ਸਨ । ਹੱਜ ਯਾਤਰਾ ਕਰਨੀ ਜ਼ਰੂਰੀ ਸਮਝਦੇ ਸਨ । ਉਹ ਦਾਨ ਦਿੰਦੇ ਸਨ ।ਉਹ ਮੂਰਤੀ ਪੂਜਾ ਵਿਰੁੱਧ ਸਨ । ਪੰਜਾਬ ਦੀਆਂ ਨੀਵੀਆਂ ਜਾਤੀਆਂ ਦੇ ਬਹੁਤ ਸਾਰੇ ਲੋਕ ਇਸਲਾਮ ਵਿੱਚ ਸ਼ਾਮਲ ਹੋ ਗਏ । ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਤਲਵਾਰ ਦੀ ਨੋਕ ਤੇ ਬਹੁਤ ਸਾਰੇ ਲੋਕਾਂ ਨੂੰ ਜਬਰਨ ਇਸਲਾਮ ਵਿੱਚ ਸ਼ਾਮਿਲ ਕੀਤਾ ।
III. ਸੂਫੀ ਮਤ - ਸੂਫੀ ਮਤ ਇਸਲਾਮ ਦਾ ਹੀ ਇਕ ਸੰਪਰਦਾਇ ਸੀ । ਇਸ ਧਰਮ ਦੇ ਲੋਕ ਧਾਰਮਿਕ ਸਹਿਣਸ਼ੀਲਤਾ
ਦੀ ਨੀਤੀ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ ਮੁੱਖ ਸੰਦੇਸ਼ ਆਪਸੀ ਭਾਈਚਾਰਾ ਅਤੇ ਲੋਕਾਂ
ਦੀ ਸੇਵਾ ਕਰਨਾ ਸੀ । ਉਹ ਸੰਗੀਤ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਨੇ ਕਵਾਲੀ ਗਾਉਣ ਦੀ ਪ੍ਰਥਾ ਪ੍ਰਚਲਿਤ ਕੀਤੀ । ਸੂਫੀ ਸੰਤਾ ਨੇ ਸਮਾਜ ਵਿਚ ਪ੍ਰਚਲਿਤ ਸਮਾਜਿਕ-ਧਾਰਮਿਕ ਬੁਰਾਈਆਂ ਵਿਰੁੱਧ ਆਵਾਜ਼ ਉਠਾਈ । ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਸੁਹਰਾਵਰਦੀ, ਕਾਦਰੀ ਅਤੇ ਨਕਸ਼ਬੰਦੀ ਨਾਂ ਦੇ ਸੂਫੀ ਸਿਲਸਿਲੇ ਪ੍ਰਸਿੱਧ ਸਨ ।ਸੂਫੀ ਸਿਲਸਿਲਿਆਂ ਵਿੱਚ ਕੇਵਲ ਨਕਸ਼ਬੰਦੀ ਸਿਲਸਿਲਾ ਕੱਟੜ ਖਿਆਲਾਂ ਦਾ ਸੀ । ਨਾਕਸ਼ਬੰਦੀਆਂ ਨੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾਉਣ ਲਈ ਬਾਦਸ਼ਾਹ ਨੂੰ ਭੜਕਾਇਆ ਸੀ ।
IV. ਸਿੱਖ ਧਰਮ - ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ । ਇਸ ਧਰਮ ਦੀ ਸਬਾਪਨਾ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਕੀਤੀ ਸੀ । ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਦਾ ਖੰਡਨ ਕੀਤਾ । ਉਨ੍ਹਾਂ ਨੇ ਇਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ । ਉਨ੍ਹਾਂ ਨੇ ਸੰਗਤ ਵਿੱਚ ਪੰਗਤ ਸੰਸਥਾਵਾਂ ਦੀ ਨੀਂਹ ਰੱਖੀ । ਉਨ੍ਹਾਂ ਨੇ ਅੰਧਕਾਰ ਵਿੱਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਨਵਾਂ ਮਾਰਗ ਵਖਾਇਆ । ਗੂਰੂ ਜੀ ਦੇ ਸੰਦੇਸ਼ ਨੂੰ ਉਨ੍ਹਾਂ ਦੇ ਨੇ ਉੱਤਰਾਧਿਕਾਰੀਆਂ ਨੇ ਜਾਰੀ ਰੱਖਿਆ । ਮੁਗ਼ਲ ਬਾਦਸ਼ਾਹ ਅਕਬਰ ਦੀ ਸਹਿਣਸ਼ੀਲਤਾ
ਦੀ ਨੀਤੀ ਕਾਰਨ ਪੰਜਾਬ ਵਿੱਚ ਸਿੱਖ ਧਰਮ ਨੂੰ ਪ੍ਰਫੁੱਲਿਤ ਹੋਣ
ਦਾ ਸੁਨਹਿਰੀ ਮੌਕਾ ਮਿਲਿਆ । ਬਾਦਸ਼ਾਹ ਜਹਾਂਗੀਰ ਦੇ ਸਿੰਘਾਸਨ ਤੇ ਬੈਠਣ ਨਾਲ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਉ ਆ ਗਿਆ । 1606 ਈ: ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਅਤੇ 1675 ਈ: ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਾਰਨ ਪੰਜਾਬ ਦੇ ਸਿੱਖ ਭੜਕ ਉਠੇ । ਮੁਗ਼ਲ ਅਤਿਆਚਾਰਾਂ ਨੂੰ ਕਰਾਰਾ ਜਵਾਬ ਦੇਣ
ਲਈ 1699 ਈ.: ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ । ਖਾਲਸਾ ਨੇ ਮੁਗਲਾਂ ਨੂੰ ਅਜਿਹੇ ਤਾਰੇ ਵਿਖਾਏ ਕਿ ਉਨ੍ਹਾਂ ਨੂੰ ।752 ਈ: ਵਿੱਚ ਪੰਜਾਬ ਵਿਚੋਂ ਆਪਣਾ
ਬੋਰੀਆ-ਬਿਸਤਰ ਗੋਲ ਕਰਨਾ ਪਿਆਂ ।
V. ਹੋਰ ਧਰਮ - ਉਪਰ ਲਿਖੇ ਧਰਮਾਂ ਤੋਂ ਇਲਾਵਾ ਮੁਗ਼ਲ ਕਾਲ ਦੇ ਪੰਜਾਬ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਵੀ ਪ੍ਰਚਲਿਤ ਸਨ । ਇਨ੍ਹਾਂ ਧਰਮਾਂ ਦੇ ਪੈਰੋਕਾਰਾਂ ਦੀ ਗਿਣਤੀ ਬਹੁਤ ਘੱਟ ਸੀ । ਮੁਗ਼ਲ ਬਾਦਸ਼ਾਹ ਅਕਬਰ ਦੇ ਸ਼ਾਸਨ ਕਾਲ ਵਿੱਚ ਪੰਜਾਬ ਵਿੱਚ ਈਸਾਈ ਮਤ ਦਾ ਵੀ ਪ੍ਰਚਾਰ ਹੋਣ
ਲਗ ਪਿਆ । ਅਕਬਰ ਨੇ ਈਸਾਈਆਂ ਨੂੰ ਲਾਹੌਰ ਵਿਚ ਆਪਣਾ
ਗਿਰਜਾਘਰ ਬਣਾਉਣ ਦੀ ਇਜਾਜ਼ਤ ਦਿੱਤੀ ਸੀ ।