Wednesday 6 January 2021

Chapter-3 Political, Social and Economic Conditions of the Punjab in the Beginning of 16th Century

0 comments

ਪਾਠ 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਦਸ਼ਾ 


1) 16ਵੀਂ ਸਦੀ ਦੇ ਆਰਭ ਵਿੱਚ ਦਿੱਲੀ ਤੇ ਕਿਸਦਾ ਸ਼ਾਸਨ ਸੀ?

 ਲੋਧੀ ਸੁਲਤਾਨਾਂ ਦਾ



2) ਲੋਧੀ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

 ਬਹਿਲੋਲ ਲੋਧੀ ਨੇ

3) ਲੋਧੀ ਵੰਸ਼ ਦੀ ਸਥਾਪਨਾ ਕਦੋ ਕੀਤੀ ਗਈ?

1451 ਈਂ:

4) ਸਿਕੰਦਰ ਲੋਧੀ ਦਿੱਲੀ ਦੀ ਗੱਦੀਤੇ ਕਦੋਂ ਬੈਠਾ?

 1489 :

5) ਸਿਕੰਦਰ ਲੋਧੀ ਨੇ ਹਿੰਦੂਆਂ ਦੇ ਕਿਹੜੀ ਨਦੀ ਵਿੱਚ ਇਸ਼ਨਾਨ ਕਰਨ ਦੀ ਮਨਾਹੀ ਕੀਤੀ?

ਜਮਨਾ ਨਦੀ ਵਿਚ

6) ਇਬਰਾਹਿਮ ਲੋਧੀ ਰਾਜਗੱਦੀ ਤੇ ਕਦੋਂ ਬੈਠਾ?

1517 :

7) ਦੌਲਤ ਖਾਂ ਲੋਧੀ ਕੌਣ ਸੀ?

ਪੰਜਾਬ ਦਾ ਸੂਬੇਦਾਰ

8) ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਕਦੋ ਬਣਿਆ?

1500 ਈਂ:

9) ਦੌਲਤ ਖਾਂ ਲੋਧੀ ਨੂੰ ਪੰਜਾਬ ਦਾ ਸੂਬੇਦਾਰ ਕਿਸਨੇ ਬਣਾਇਆ?

ਸਿਕੰਦਰ ਲੋਧੀ ਨੇ

10) ਪੰਜਾਬ ਵਿਚ ਤਿਕੋਣੇ ਸੰਘਰਸ਼ ਦਾ ਸਮਾਂ ਕੀ ਸੀ?

1519 : ਤੋ' 1526 :

11) ਤਿਕੋਣਾ ਸੰਘਰਸ਼ ਕਿਹੜੀਆਂ ਸ਼ਕਤੀਆਂ ਵਿਚਕਾਰ ਸੀ?

ਬਾਬਰ, ਇਬਰਾਹਿਮ ਲੋਧੀ ਤੇ ਦੌਲਤ ਖਾਂ ਲੋਧੀ

12) ਬਾਬਰ ਕਿੱਥੋਂ ਦਾ ਸ਼ਾਸਕ ਸੀ?

ਕਾਬਲ ਦਾ

13) ਬਾਬਰ ਨੇ ਪੰਜਾਬ ਤੇ ਕਿਨੇ ਹਮਲੇ ਕੀਤੇ?

 5

14) ਬਾਬਰ ਨੇ ਪਹਿਲਾ ਹਮਲਾ ਕਿਹੜੇ ਵਰ੍ਹੇ ਕੀਤਾ?

1519 :

15) ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਤੇ ਕੀਤੇ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ?

ਪਾਪਾਂ ਜੀ ਜੰਝ

16) ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜੁਲਮਾਂ ਦਾ ਵਰਣਨ ਆਪਣੀ ਕਿਹੜੀ ਰਚਨਾ ਵਿੱਚ ਕੀਤਾ ਹੈ?

ਬਾਬਰ ਵਾਣੀ

17) ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ?

21 ਅਪ੍ਰੈਲ, 1526 :

18) ਪਾਣੀਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਬਾਬਰ ਅਤੇ ਇਬਰਾਹਿਮ ਲੋਧੀ

19) ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਬਾਬਰ

20) 16ਵੀਂ ਸਦੀ ਦੇ ਆਰਭ ਵਿੱਚ ਪੰਜਾਬ ਵਿੱਚ ਵਿੱਦਿਆ ਦੇ ਦੋ ਮੁੱਖ ਕੇਂਦਰ ਕਿਹੜੇ ਸਨ?

ਲਾਹੌਰ ਅਤੇ ਮੁਲਤਾਨ

21) 16ਵੀਂ ਸਦੀ ਦੇ ਆਰਭ ਵਿੰਚ ਪੰਜਾਬ ਦੇ ਲੋਕਾਂ ਦਾ ਮੁੱਖ ਧਰਮ ਕਿਹੜਾ ਸੀ?

ਹਿੰਦੂ ਧਰਮ

22) 16ਵੀਂ ਸਦੀ ਦੇ ਆਰਭ ਵਿਚ ਹਿੰਦੂ ਸਮਾਜ ਵਿੰਚ ਕਿਨੀਆਂ ਉਪ ਜਾਤੀਆਂ ਸਨ?

84

23) ਪੰਜਾਬ ਨੂੰ ਭਾਰਤ ਦਾ ਅੰਨ-ਭੰਡਾਰ ਕਿਉ ਕਿਹਾ ਜਾਂਦਾ ਸੀ?

 ਫਸਲਾਂ ਦੀ ਭਰਪੂਰ ਉਪਜ ਕਾਰਨ

24) 16ਵੀਂ ਸਦੀ ਵਿੰਚ ਪੰਜਾਬ ਦਾ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ?

 ਕਪੜਾ ਉਦਯੋਗ

25) ਹਿੰਦੂਆਂ ਦੀਆਂ ਕਿਹੜੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ?

 ਖੇਤਰੀ, ਬਾਣੀਏ, ਮਹਾਜਨ, ਸੂਦ, ਅਰੋੜੇ

26) ਮੁਸਲਮਾਨਾਂ ਦੀਆਂ ਕਿਹੜੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ?

ਬੋਹਰਾ ਅਤੇ ਖੋਜਾ

27) ਜੋਗੀਆਂ ਦੀ ਮੁੱਖ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ?

ਨਾਥਪੰਥੀ

28) ਨਾਥਪੰਥੀ ਸ਼ਾਖਾ ਦੀ ਸਥਾਪਨਾ ਕਿਸਨੇ ਕੀਤੀ ਸੀ?

 ਗੋਰਖਨਾਬਥ ਨੇ

29) ਜੋਗੀਆਂ ਦੇ ਪ੍ਰਸਿੰਧ ਕੇਂਦਰ ਦਾ ਨਾਂ ਕੀ ਸੀ?

 ਗੋਰਖਨਾਥ ਦਾ ਟਿੱਲਾ

30) ਵੈਸ਼ਨਵ ਮਦ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ?

ਭਗਵਾਨ ਵਿਸ਼ਨੂੰ ਅਤੇ ਉਸਦੇ ਅਵਤਾਰਾਂ ਦੀ

31) ਪੁਰਾਣਾਂ ਵਿੱਚ ਭਗਵਾਨ ਵਿਸ਼ਨੂੰ ਦੇ ਕਿਨੇ ਅਵਤਾਰ ਦੱਸੇ ਗਏ ਹਨ?

24

32) ਸ਼ਕਤੀ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ?

ਦੇਵੀ ਦੁਰਗਾ, ਦੇਵੀ ਕਾਲੀ, ਵੈਸ਼ਣੌ ਦੇਵੀ, ਜਵਾਲਾਮੁਖੀ ਦੇਵੀ ਅਤੇ ਹੋਰ ਦੇਵੀਆਂ ਦੀ

33) ਹਿੰਦੂ ਧਰਮ ਤੋਂ ਬਾਅਦ ਪੰਜਾਬ ਦਾ ਦੂਜਾ ਮੁੱਖ ਧਰਮ ਕਿਹੜਾ ਸੀ?

ਇਸਲਾਮ

34) ਇਸਲਾਮ ਦੀ ਸਥਾਪਨਾ ਕਿਸਨੇ ਕੀਤੀ ਸੀ?

 ਹਜ਼ਰਤ ਮੁਹੰਮਦ ਸਾਹਿਬ ਨੇ

35) ਇਸਲਾਮ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ?

ਮੱਕਾ ਵਿਖੇ

36) ਇਸਲਾਮ ਦੀ ਸਥਾਪਨਾ ਕਦੋ' ਕੀਤੀ ਗਈ?

ਸੱਤਵੀਂ ਸਦੀ ਵਿਚ

37) ਸੂਫ਼ੀ ਮਤ ਦੇ ਨੇਤਾਵਾਂ ਨੂੰ ਕੀ ਕਹਿੰਦੇ ਸਨ?

ਸ਼ੇਖ ਜਾਂ ਪੀਰ

38) ਸੂਫ਼ੀ ਮਤ ਦੇ ਨੇਤਾਵਾਂ ਨੇ ਕਿਹੜੀ ਪ੍ਰੰਪਰਾ ਚਲਾਈ?

ਕੋਂਵਾਲੀ ਦੀ

39) ਸੂਫ਼ੀਆਂ ਦੇ ਦੋ ਪ੍ਰਸਿੱਧ ਸਿਲਸਿਲਿਆਂ ਦੇ ਨਾਂ ਲਿਖੋ।

ਚਿਸ਼ਤੀ ਅਤੇ ਸੁਹਰਾਵਰਦੀ

40) ਚਿਸ਼ਤੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ?

ਖ਼ਵਾਜ਼ਾ ਮੁਈਨੁਦੀਨ ਚਿਸ਼ਤੀ

41) ਚਿਸ਼ਤੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ?

ਅਜਮੇਰ

42) ਚਿਸ਼ਤੀ ਸਿਲਸਿਲੇ ਦੇ ਪੰਜਾਬ ਵਿੱਚ ਸਭ ਤੋਂ' ਪ੍ਰਸਿੱਧ ਪ੍ਰਚਾਰਕ ਕੌਣ ਸਨ?

ਸ਼ੇਖ ਫ਼ਰੀਦ

43) ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ?

 ਮੁਲਤਾਨ ਵਿਖੇ

44) ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ?

 ਸ਼ੇਖ ਬਹਾਉਂਦੀਨ ਜ਼ਕਰੀਆ

45) ਜੈਨ ਮਤ ਦੇ ਕਿੰਨੇ ਤੀਰਥਾਂਕਰ ਹੋਏ ਹਨ?

24


ਛੋਟੇ ਉੱਤਰਾਂ ਵਾਲ਼ੇ ਪ੍ਰਸ਼ਨ


 

1) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ ਦਸ਼ਾ ਕਿਹੋ ਜਿਹੀ ਸੀ?


ਉੱਤਰ: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ ਦਸ਼ਾ ਬਹੁਤ ਖਰਾਬ ਸੀ। ਲੋਧੀ ਸੁਲਤਾਨਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਲੋਕ ਦੁਖੀ ਸਨ। ਹਰ ਪਾਸੇ ਬਦਅਮਨੀ ਫੈਲੀ ਹੋਈ ਸੀ। ਸ਼ਾਸਕ ਹਰ ਸਮੇਂ ਭੋਗ-ਵਿਲਾਸ ਵਿੱਚ ਡੁੱਬੇ ਰਹਿੰਦੇ ਸਨ ਅਤੇ ਪਰਜਾ ਵੱਲ ਧਿਆਨ ਨਹੀਂ ਦਿੰਦੇ ਸਨ। ਸਰਕਾਰੀ ਕਰਮਚਾਰੀ, ਕਾਜ਼ੀ ਅਤੇ ਮੁੱਲਾਂ ਭ੍ਰਿਸਟ ਹੋ ਚੁੱਕੇ ਸਨ। ਮੁਸਲਮਾਨਾਂ ਹਿੰਦੂਆਂ ਤੇ ਬਹੁਤ ਜੁਲਮ ਕਰਦੇ ਸਨ। ਉਹਨਾਂ ਨੂੰ ਜਬਰਦਸਤੀ ਧਰਮ ਬਦਲਣ ਤੇ ਮਜਬੂਰ ਕੀਤਾ ਜਾਂਦਾ ਸੀ।


2) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਤਿਕੌਣੇ ਸੰਘਰਸ ਬਾਰੇ ਤੁਸੀ ਕੀ ਜਾਣਦੇ ਹੋ?


ਉੱਤਰ: ਇਹ ਸੰਘਰਸ ਕਾਬਲ ਦੇ ਸ਼ਾਸਕ ਬਾਬਰ, ਦਿੱਲੀ ਦੇ ਸਾਸਕ ਇਬਰਾਹਿਮ ਲੋਧੀ ਅਤੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਵਿਚਕਾਰ ਸੀ। ਦੌਲਤ ਖਾਂ ਲੋਧੀ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ। ਜਦੋਂ ਇਸ ਗੱਲ ਦਾ ਪਤਾ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨੂੰ ਲੱਗਿਆ ਤਾਂ ਉਸਨੇ ਦੌਲਤ ਖਾਂ ਨੂੰ ਦਿੱਲੀ ਬੁਲਾਇਆ। ਦੌਲਤ ਖਾਂ ਨੇ ਆਪਣੀ ਥਾਂ ਤੇ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜ ਦਿੱਤਾ। ਇਬਰਾਹਿਮ ਲੋਧੀ ਨੇ ਦਿਲਾਵਰ ਖਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ। ਇਸ ਬੇਇੱਜਤੀ ਦਾ ਬਦਲਾ ਲੈਣ ਲਈ ਦੌਲਤ ਖਾਂ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦਿੱਤਾ। ਇਸ ਤਿਕੌਣੇ ਸੰਘਰਸ ਵਿੱਚ ਬਾਬਰ ਦੀ ਜਿੱਤ ਹੋਈ।


3) ਪ੍ਰਸ਼ਨ: ਦੌਲਤ ਖਾਂ ਲੋਧੀ ਅਤੇ ਇਬਰਾਹਿਮ ਲੋਧੀ ਵਿਚਾਲੇ ਸੰਘਰਸ ਦੇ ਕੀ ਕਾਰਨ ਸਨ?


ਉੱਤਰ: ਦੌਲਤ ਖਾਂ ਲੋਧੀ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ। ਜਦੋਂ ਇਸ ਗੱਲ ਦਾ ਪਤਾ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨੂੰ ਲੱਗਿਆ ਤਾਂ ਉਸਨੇ ਦੌਲਤ ਖਾਂ ਨੂੰ ਦਿੱਲੀ ਬੁਲਾਇਆ। ਦੌਲਤ ਖਾਂ ਨੇ ਆਪਣੀ ਥਾਂ ਤੇ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜ ਦਿੱਤਾ। ਇਬਰਾਹਿਮ ਲੋਧੀ ਨੇ ਦਿਲਾਵਰ ਖਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ ਦਿਲਾਵਰ ਖਾਂ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਉਸਨੇ ਇਹ ਗੱਲ ਆਪਣੇ ਪਿਤਾ ਦੌਲਤ ਖਾਂ ਲੋਧੀ ਨੂੰ ਦੱਸੀ। ਇਸ ਬੇਇੱਜਤੀ ਦਾ ਬਦਲਾ ਲੈਣ ਲਈ ਦੌਲਤ ਖਾਂ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦਿੱਤਾ।


4) ਪ੍ਰਸ਼ਨ: ਬਾਬਰ ਨੇ ਭਾਰਤ ਤੇ ਹਮਲਾ ਕਿਉਂ ਕੀਤਾ?


ਉੱਤਰ: ਬਾਬਰ ਦੇ ਭਾਰਤ ਤੇ ਹਮਲੇ ਦੇ ਕਾਰਨ:


. ਬਾਬਰ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।

. ਉਹ ਭਾਰਤ ਦੀ ਦੌਲਤ ਨੂੰ ਲੁੱਟਣਾ ਚਾਹੁੰਦਾ ਸੀ।

III. ਉਹ ਭਾਰਤ ਵਿੱਚ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ।

IV. ਭਾਰਤ ਵਿੱਚ ਰਾਜਨੀਤਕ ਅਰਾਜਕਤਾ ਫੈਲੀ ਹੋਈ ਸੀ, ਬਾਬ਼ਰ ਇਸਦਾ ਫਾਇਦਾ ਉਠਾਉਣਾ ਚਾਹੁੰਦਾ ਸੀ।

V. ਉਸਨੂੰ ਦੌਲਤ ਖਾਂ ਲੋਧੀ ਨੇ ਭਾਰਤ ਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ।


 

5) ਪ੍ਰਸ਼ਨ: ਬਾਬਰ ਦੇ ਤੀਜੇ ਹਮਲੇ / ਸੈਦਪੁਰ ਹਮਲੇ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਬਾਬਰ ਨੇ ਸੈਦਪੁਰ ਤੇ 1520 : ਵਿੱਚ ਹਮਲਾ ਕੀਤਾ। ਇੱਥੋਂ ਦੇ ਲੋਕਾਂ ਨੇ ਬਾਬਰ ਦਾ ਮੁਕਾਬਲਾ ਕਰਨ ਦੀ ਕੋਸਿਸ ਕੀਤੀ। ਗੁੱਸੇ ਵਿੱਚ ਕੇ ਬਾਬਰ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਤਲ ਕੀਤਾ ਅਤੇ ਭਾਰੀ ਤਬਾਹੀ ਮਚਾਈ। ਭਾਰੀ ਲੁੱਟਮਾਰ ਕੀਤੀ ਗਈ ਅਤੇ ਲੋਕਾਂ ਦੇ ਘਰ ਸਾੜ ਦਿੱਤੇ ਗਏ (ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸਤਰੀਆਂ ਨਾਲ ਬਦਸਲੂਕੀ ਕੀਤੀ ਗਈ। ਇਸ ਸਮੇਂ ਗੁਰੂ ਨਾਨਕ ਦੇਵ ਜੀ ਵੀ ਸੈਦਪੁਰ ਵਿੱਚ ਸਨ। ਬਾਬਰ ਨੇ ਗੁਰੂ ਸਾਹਿਬ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਬਾਅਦ ਵਿੱਚ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਰਿਹਾ ਕਰ ਦਿੱਤਾ।


6) ਪ੍ਰਸ਼ਨ: ਪਾਨੀਪਤ ਦੀ ਪਹਿਲੀ ਲੜਾਈ ਦਾ ਸੰਖੇਪ ਵਰਣਨ ਕਰੋ।


ਉੱਤਰ: ਬਾਬਰ ਨੇ ਨਵੰਬਰ 1525 : ਵਿੱਚ ਪੰਜਾਬ ਤੇ ਹਮਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਤੋਂ ਬਾਅਦ ਬਾਬਰ ਨੇ ਇਬਰਾਹਿਮ ਲੋਧੀ ਨਾਲ ਲੜਣ ਦਾ ਫੈਸਲਾ ਕੀਤਾ ਅਤੇ ਦਿੱਲੀ ਵੱਲ ਚੱਲ ਪਿਆ। ਜਦੋਂ ਇਬਰਾਹਿਮ ਲੋਧੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਆਪਣੇ ਇੱਕ ਲੱਖ ਸੈਨਿਕਾਂ ਨੂੰ ਨਾਲ ਲੈ ਕੇ ਬਾਬਰ ਦਾ ਮੁਕਾਬਲਾ ਕਰਨ ਲਈ ਚੱਲ ਪਿਆ। ਪਾਣੀਪੱਤ ਦੇ ਮੈਦਾਨ ਵਿੱਚ 21 ਅਪ੍ਰੈਲ 1526 : ਨੂੰ ਦੋਹਾਂ ਫੌਜਾਂ ਵਿਚਕਾਰ ਲੜਾਈ ਸੁਰੂ ਹੋਈ। ਬਾਬਰ ਦੀ ਫੌਜ ਦੀ ਗਿਣਤੀ 20 ਹਜ਼ਾਰ ਦੇ ਕਰੀਬ ਸੀ। ਉਸਨੇ ਤੁਗਲਮਾ ਯੁੱਧ ਪ੍ਰਣਾਲੀ ਦੀ ਵਰਤੋਂ ਕੀਤੀ ਅਤੇ ਇਬਰਾਹਿਮ ਲੋਧੀ ਨੂੰ ਹਰਾ ਦਿੱਤਾ। ਇਸ ਲੜਾਈ ਵਿੱਚ ਇਬਰਾਹਿਮ ਲੋਧੀ ਮਾਰਿਆ ਗਿਆ ਅਤੇ ਭਾਰਤ ਵਿੱਚ ਮੁਗਲ ਸ਼ਾਸਨ ਦਾ ਆਰੰਭ ਹੋਇਆ।


7) ਪ੍ਰਸ਼ਨ: ਪਾਣੀਪਤ ਦੀ ਲੜਾਈ ਵਿੱਚ ਬਾਬਰ ਦੀ ਜਿੱਤ ਦੇ ਕੀ ਕਾਰਨ ਸਨ?


ਉੱਤਰ: ਬਾਬਰ ਦੀ ਜਿੱਤ ਦੇ ਕਾਰਨ:


. ਇਬਾਹਿਮ ਲੋਧੀ ਆਪਣੀ ਪਰਜਾ ਵਿੱਚ ਬਦਨਾਮ ਸੀ। ਯੁੱਧ ਵਿੱਚ ਕਿਸੇ ਨੇ ਉਸਦੀ ਸਹਾਇਤਾ ਨਾ ਕੀਤੀ।

. ਇਬਰਾਹਿਮ ਲੋਧੀ ਦੀ ਫੌਜ ਅਨੁਸ਼ਾਸਨਹੀਣ ਅਤੇ ਨਿਕੰਮੀ ਸਾਬਿਤ ਹੋਈ।

III. ਬਾਬਰ ਇੱਕ ਯੋਗ ਸੈਨਾਪਤੀ ਸੀ। ਉਸਨੂੰ ਲੜਾਈਆਂ ਦਾ ਬਹੁਤ ਤਜੁਰਬਾ ਸੀ।

IV. ਇਬਰਾਹਿਮ ਲੋਧੀ ਨੇ 8 ਦਿਨ ਤੱਕ ਹਮਲਾ ਨਾ ਕੀਤਾ। ਇਸ ਨਾਲ ਬਾਬਰ ਨੂੰ ਤਿਆਰੀ ਕਰਨ ਦਾ ਮੌਕਾ ਮਿਲ ਗਿਆ।

V. ਬਾਬਰ ਨੇ ਤੋਪਖਾਨੇ ਦੀ ਵਰਤੋ ਕੀਤੀ।


 

8) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਹਾਲਤ ਕਿਹੋ ਜਿਹੀ ਸੀ?


ਉੱਤਰ: ਪੰਜਾਬ ਦਾ ਸਮਾਜ ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ। ਸ਼ਾਸਕ ਵਰਗ ਨਾਲ ਸਬੰਧਤ ਹੋਣ ਕਾਰਨ ਮੁਸਲਮਾਨਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ। ਉਹਨਾਂ ਨੂੰ ਉੱਚੇ ਅਹੁਦਿਆਂ ਤੇ ਨਿਯੁਕਤ ਕੀਤਾ ਜਾਂਦਾ ਸੀ ਅਤੇ ਟੈਕਸ ਨਹੀਂ ਦੇਣਾ ਪੈਂਦਾ ਸੀ। ਹਿੰਦੂਆਂ ਤੇ ਬਹੁਤ ਜੁਲਮ ਕੀਤੇ ਜਾਂਦੇ ਸਨ ਅਤੇ ਭਾਰੀ ਟੈਕਸ ਲਏ ਜਾਂਦੇ ਸਨ। ਉਹਨਾਂ ਨੂੰ ਕਾ ਕਾਫ਼ਿਰ ਕਿਹਾ ਜਾਂਦਾ ਸੀ ਅਤੇ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਇਸਤਰੀਆਂ ਦੀ ਹਾਲਤ ਤਰਸਯੋਗ ਸੀ।

 


9) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ?


ਉੱਤਰ: ਇਸਤਰੀਆਂ ਦੀ ਸਮਾਜਿਕ ਹਾਲਤ ਚੰਗੀ ਨਹੀ ਸੀ। ਹਿੰਦੂ ਸਮਾਜ ਵਿੱਚ ਉਹਨਾਂ ਨੂੰ ਮਰਦਾਂ ਤੋਂ ਨੀਵਾਂ ਮੰਨਿਆ ਜਾਂਦਾ ਸੀ। ਲੜਕੀ ਦਾ ਜਨਮ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਉਹਨਾਂ ਦੀ ਸਿੱਖਆ ਵੱਲ ਕੋਈ ਜਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ। ਸਤੀ ਪ੍ਰਥਾ ਅਤੇ ਭਰੂਣ ਹੱਤਿਆ ਜੋਰਾਂ ਤੇ ਸੀ। ਵਿਧਵਾ ਔਰਤਾਂ ਦਾ ਜੀਵਨ ਬਹੁਤ ਔਖਾ ਹੁੰਦਾ ਸੀ। ਉਹਨਾਂ ਨੂੰ ਦੁਬਾਰਾ ਵਿਆਹ ਕਰਨ ਦੀ ਆਗਿਆ ਨਹੀਂ ਸੀ। ਮੁਸਲਿਮ ਸਮਾਜ ਵਿੱਚ ਵੀ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ। ਔਰਤਾਂ ਲਈ ਪਰਦਾ ਕਰਨਾ ਬਹੁਤ ਜਰੂਰੀ ਸੀ। ਘਰ ਵਿੱਚ ਉਹਨਾਂ ਦੇ ਰਹਿਣ ਲਈ ਵੱਖਰਾ ਸਥਾਨ ਬਣਿਆ ਹੁੰਦਾ ਸੀ ਜਿਸਨੂੰ ਜਨਾਨ-ਖਾਨਾ ਕਹਿੰਦੇ ਸਨ।ਉਹਨਾਂ ਤੇ ਅਨੇਕਾਂ ਪਾਬੰਦੀਆਂ ਸਨ। ਬਹੁ-ਵਿਆਹ ਅਤੇ ਤਲਾਕ-ਪ੍ਰਥਾ ਨੇ ਉਹਨਾਂ ਦਾ ਜੀਵਨ ਨਰਕ ਬਣਾ ਦਿੱਤਾ ਸੀ।


 

10) ਪ੍ਰਸੁਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮੁਸਲਮਾਨ ਸਮਾਜ ਦੀਆਂ ਸ੍ਰੇਣੀਆਂ ਦੇ ਇੱਕ ਨੋਟ ਲਿਖੋ।


ਉੱਤਰ: ਮੁਸਲਿਮ ਸਮਾਜ ਤਿੰਨ ਸ੍ਰੇਣੀਆਂ ਵਿੱਚ ਵੰਡਿਆ ਹੋਇਆ ਸੀ:


ਉੱਚ ਸ਼੍ਰੇਣੀ: ਇਸ ਸ਼੍ਰੇਣੀ ਵਿੱਚ ਅਮੀਰ, ਖਾਨ, ਸੇਖ, ਕਾਜ਼ੀ ਅਤੇ ਉਲੇਮਾ ਆਦਿ ਆਉਂਦੇ ਸਨ। ਉਹ ਬਹੁਤ ਐਸ ਦਾ ਜੀਵਨ ਬਤੀਤ ਕਰਦੇ ਸਨ। ਉਹ ਵੱਡੇ-ਵੱਡੇ ਮਹਿਲਾਂ ਵਿੱਚ ਰਹਿੰਦੇ ਸਨ ਅਤੇ ਜਿਆਦਾ ਸਮਾਂ ਜਸ਼ਨ ਮਨਾਉਣ ਵਿੱਚ ਬਤੀਤ ਕਰਦੇ ਸਨ।

ਮੱਧ ਸ਼੍ਰੇਣੀ: ਇਸ ਸ਼੍ਰੇਣੀ ਵਿੱਚ ਵਪਾਰੀ, ਸੈਨਿਕ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਆਉਂਦੇ ਸਨ। ਉਹਨਾਂ ਦਾ ਜੀਵਨ ਉੱਚ ਸ਼੍ਰੇਣੀ ਤੋਂ ਨੀਵਾਂ ਪਰ ਅਰਾਮਦਾਇਕ ਸੀ।

ਨੀਵੀ ਸ਼੍ਰੇਣੀ: ਇਸ ਸ਼੍ਰੇਣੀ ਵਿੱਚ ਦਾਸ, ਕਾਮੇ ਅਤੇ ਮਜਦੂਰ ਆਦਿ ਸਾਮਿਲ ਸਨ। ਉਹਨਾਂ ਦਾ ਜੀਵਨ ਬਹੁਤ ਔਖਾ ਸੀ। ਜਿਉਂਦੇ ਰਹਿਣ ਲਈ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਉਹਨਾਂ ਦੇ ਮਾਲਕ ਉਹਨਾਂ ਤੇ ਬਹੁਤ ਜੁਲਮ ਕਰਦੇ ਸਨ।


 

11) ਪ੍ਰਸ਼ਨ: 16ਵੀੱ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਤੇ ਨੌਟ ਲਿਖੋ।


ਉੱਤਰ

ਮੁਸਲਿਮ ਸਮਾਜ ਵਿੱਚ ਸ਼੍ਰੇਣੀਆਂ: ਪੰਜਾਬ ਦਾ ਮੁਸਲਿਮ ਸਮਾਜ ਤਿੰਨ ਸ੍ਰੇਣੀਆਂ; ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਆ ਸੀ। ਉੱਚ ਸ਼੍ਰੇਣੀ ਵਿੱਚ ਅਮੀਰ, ਖਾਨ, ਸੇਖ, ਕਾਜ਼ੀ ਅਤੇ ਉਲੇਮਾ ਆਦਿ ਆਉਂਦੇ ਸਨ। ਉਹ ਬਹੁਤ ਐਸ ਦਾ ਜੀਵਨ ਬਤੀਤ ਕਰਦੇ ਸਨ।ਉਹ ਵੱਡੇ-ਵੱਡੇ ਮਹਿਲਾਂ ਵਿੱਚ ਰਹਿੰਦੇ ਸਨ ਅਤੇ ਜਿਆਦਾ ਸਮਾਂ ਜਸ਼ਨ ਮਨਾਉਣ ਵਿੱਚ ਬਤੀਤ ਕਰਦੇ ਸਨ। ਮੱਧ ਸ਼੍ਰੇਣੀ ਵਿੱਚ ਵਪਾਰੀ, ਸੈਨਿਕ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਆਉਂਦੇ ਸਨ। ਉਹਨਾਂ ਦਾ ਜੀਵਨ ਉਂਚ ਸ੍ਰੇਣੀ ਤੋਂ ਨੀਵਾਂ ਪਰ ਅਰਾਮਦਾਇਕ ਸੀ। ਨੀਵੀਂ ਸ਼੍ਰੇਣੀ ਵਿੱਚ ਦਾਸ, ਕਾਮੇ ਅਤੇ ਮਜਦੂਰ ਆਦਿ ਸਾਮਿਲ ਸਨ। ਉਹਨਾਂ ਦਾ ਜੀਵਨ ਬਹੁਤ ਔਖਾ ਸੀ।

ਇਸਤਰੀਆਂ ਦੀ ਹਾਲਤ: ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀ ਸੀ। ਔਰਤਾਂ ਲਈ ਪਰਦਾ ਕਰਨਾ ਬਹੁਤ ਜਰੂਰੀ ਸੀ। ਘਰ ਵਿੱਚ ਉਹਨਾਂ ਦੇ ਰਹਿਣ ਲਈ ਵੱਖਰਾ ਸਥਾਨ ਬਣਿਆ ਹੁੰਦਾ ਸੀ ਜਿਸਨੂੰ ਜਨਾਨ-ਖਾਨਾ ਕਹਿੰਦੇ ਸਨ। ਉਹਨਾਂ ਤੇ ਅਨੇਕਾਂ ਪਾਬੰਦੀਆਂ ਸਨ। ਬਹੁ=ਵਿਆਹ ਅਤੇ ਤਲਾਕ-ਪ੍ਰਥਾ ਨੇ ਉਹਨਾਂ ਦਾ ਜੀਵਨ ਨਰਕ ਬਣਾ ਦਿੱਤਾ ਸੀ।

ਖਾਣ-ਪੀਣ: ਉੱਚ ਸ਼੍ਰੇਣੀ ਦੇ ਲੋਕਾਂ ਦਾ ਖਾਣ ਪੀਣ ਬਹੁਤ ਵਧੀਆ ਸੀ। ਉਹ ਮੀਟ, ਹਲਵਾ, ਪੂੜੀ, ਮੱਖਣ ਅਤੇ ਸੁਰਾਬ ਆਦਿ ਵੀ ਵਰਤੋਂ ਕਰਦੇ ਸਨ। ਨੀਵੀਂ ਸ਼੍ਰੇਣੀ ਨਾਲ ਸਬੰਧਤ ਲੋਕਾਂ ਦਾ ਭੋਜਣ ਬਹੁਤ ਸਧਾਰਨ ਹੁੰਦਾ ਸੀ।

ਪਹਿਰਾਵਾ: ਉੱਚ ਸ਼੍ਰੇਣੀ ਦੇ ਲੋਕ ਕੀਮਤੀ ਪੋਸ਼ਾਕਾਂ ਪਾਉਂਦੇ ਸਨ। ਉਹਨਾਂ ਦੇ ਕੱਪੜੇ ਰੇਸ਼ਮ ਅਤੇ ਮਲਮਲ ਦੇ ਬਣੇ ਹੁੰਦੇ ਸਨ। ਨੀਵੀਂ ਸ਼੍ਰੇਣੀ ਦੇ ਲੋਕ ਸੂਤੀ ਕੱਪੜੇ ਪਾਉਂਦੇ ਸਨ। ਪੁਰਸ਼ ਕੁੜਤਾ -ਪਜਾਮਾ ਅਤੇ ਇਸਤਰੀਆਂ ਬੁਰਕੇ ਦੀ ਵਰਤੋਂ ਕਰਦੀਆਂ ਸਨ।

ਸਿੱਖਿਆ: ਮੁਸਲਮਾਨ ਸਮਾਜ ਵਿੱਚ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਅਤੇ ਮੌਲਵੀ ਕਰਦੇ ਸਨ। ਸਿੱਖਿਆ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਦਿੱਤੀ ਜਾਂਦੀ ਸੀ।ਹਰ ਬੱਚੇ ਲਈ ਕੁਰਾਨ ਦਾ ਅਧਿਐਨ ਕਰਨਾ ਜਰੂਰੀ ਹੁੰਦਾ ਸੀ। ਲਾਹੌਰ ਅਤੇ ਮੁਲਤਾਨ ਮੁਸਲਿਮ ਸਿੱਖਿਆ ਦੇ ਪੁਸਿੱਧ ਕੇਂਦਰ ਸਨ।

 


12) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੇ ਹਿੰਦੂ ਸਮਾਜ ਦੀ ਹਾਲਤ/ ਸਮਾਜਿਕ ਵਿਸੇਸੁਤਾਵਾਂ ਤੇ ਨੋਟ ਲਿਖੋ।


ਉੱਤਰ: ਹਿੰਦੂ ਸਮਾਜ ਦੀਆਂ ਵਿਸ਼ੇਸ਼ਤਾਵਾਂ:


ਜਾਤੀ ਪ੍ਰਥਾ: ਹਿੰਦੂ ਸਮਾਜ ਅਨੇਕਾਂ ਜਾਤੀਆਂ ਅਤੇ ਉਪ-ਜਾਤੀਆਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣਾਂ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਸੀ। ਕਸੁੱਤਰੀਆਂ ਨੇ ਅਨੇਕਾਂ ਕਿੱਤੇ ਜਿਵੇਂ ਦੁਕਾਨਦਾਰੀ ਅਤੇ ਖੇਤੀ ਆਦਿ ਅਪਣਾ ਲਏ ਸਨ। ਵੈਸ ਵਪਾਰ ਅਤੇ ਖੇਤੀਬਾੜੀ ਹੀ ਕਰਦੇ ਰਹੇ। ਸੂਦਰਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ।

ਇਸਤਰੀਆਂ ਦੀ ਹਾਲਤ: ਇਸਤਰੀਆਂ ਦੀ ਸਮਾਜਿਕ ਹਾਲਤ ਚੰਗੀ ਨਹੀ ਸੀ। ਉਹਨਾਂ ਨੂੰ ਮਰਦਾਂ ਤੋਂ ਨੀਵਾਂ ਮੰਨਿਆ ਜਾਂਦਾ ਸੀ। ਲੜਕੀ ਦਾ ਜਨਮ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਉਹਨਾਂ ਦੀ ਸਿੱਖਿਆ ਵੱਲ ਕੋਈ ਜਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ। ਸਤੀ ਪ੍ਰਥਾ ਜੋਰਾਂ ਤੇ ਸੀ। ਬਹੁਤ ਸਾਰੀਆਂ ਲੜਕੀਆਂ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ ਸੀ। ਵਿਧਵਾ ਔਰਤਾਂ ਦਾ ਜੀਵਨ ਬਹੁਤ ਔਖਾ ਹੁੰਦਾ ਸੀ।ਉਹਨਾਂ ਨੂੰ ਦੁਬਾਰਾ ਵਿਆਹ ਕਰਨ ਦੀ ਆਗਿਆ ਨਹੀਂ ਸੀ।।

ਖਾਣ-ਪੀਣ: ਹਿੰਦੂਆਂ ਦਾ ਭੋਜਨ ਸਾਦਾ ਹੁੰਦਾ ਸੀ। ਜਿਆਦਾਤਰ ਹਿੰਦੂ ਸ਼ਾਕਾਹਾਰੀ ਹੁੰਦੇ ਸਨ। ਕਣਕ, ਚੌਲ, ਸਬਜੀਆਂ, ਘਿਉ ਅਤੇ ਦੁੱਧ ਆਦਿ ਭੋਜਨ ਦਾ ਮੁੱਖ ਅੰਗ ਸਨ। ਮਾਸ, ਲਸਣ ਅਤੇ ਪਿਆਜ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਸਧਾਰਨ ਲੋਕ ਰੋਟੀ, ਅਚਾਰ ਅਤੇ ਲੱਸੀ ਆਦਿ ਦੀ ਵਰਤੋ' ਕਰਦੇ ਸਨ।

ਪਹਿਰਾਵਾ: ਹਿੰਦੂਆਂ ਦਾ ਪਹਿਰਾਵਾ ਸਾਦਾ ਸੀ। ਉਹ ਆਮ ਤੌਰ ਤੇ ਸੂਤੀ ਕੱਪੜੇ ਪਾਉਂਦੇ ਸਨ। ਪੁਰਸ ਧੋਤੀ ਅਤੇ ਕੁੜਤਾ ਪਾਉਂਦੇ ਅਤੇ ਪੱਗੜੀ ਬੰਨ੍ਹਦੇ ਸਨ। ਇਸਤਰੀਆਂ ਸਾੜ੍ਹੀ, ਚੋਲੀ ਅਤੇ ਲਹਿੰਗਾ ਪਾਉਂਦੀਆਂ ਸਨ। ਗਰੀਬ ਲੋਕ ਚਾਦਰ ਵਰਗੇ ਕੱਪੜੇ ਨਾਲ ਤਨ ਢੱਕ ਕੇ ਰੱਖਦੇ ਸਨ।

ਮਨੋਰੰਜਨ ਦੇ ਸਾਧਨ: ਹਿੰਦੂ ਆਪਣਾ ਮਨੋਰੰਜਨ ਨਾਚ-ਗਾਣੇ ਅਤੇ ਸੰਗੀਤ ਨਾਲ ਕਰਦੇ ਸਨ। ਉਹ ਤਾਸੁ ਅਤੇ ਸੁਤਰੰਜ ਵੀ ਖੇਡਦੇ ਸਨ। ਜਾਨਵਰਾਂ ਅਤੇ ਪਸੂਆਂ ਦੀਆਂ ਲੜਾਈਆਂ ਅਤੇ ਕੁਸ਼ਤੀਆਂ ਵੀ ਮਨੋਰੰਜਨ ਦਾ ਸਾਧਨ ਸਨ। ਹਿੰਦੂ ਆਪਣੇ ਤਿਉਹਾਰ ਦੁਸਹਿਰਾ, ਦੀਵਾਲੀ, ਹੋਲੀ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ।

 


13) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਪ੍ਰਚਲਿਤ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿਓ।


ਉੱਤਰ: ਸਿੱਖਿਆ ਦੇ ਖੇਤਰ ਵਿੱਚ ਕੋਈ ਖਾਸ ਤਰੱਕੀ ਨਹੀਂ ਹੋਈ ਸੀ। ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਅਤੇ ਮੌਲਵੀ ਕਰਦੇ ਸਨ। ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ। ਰਾਜ ਸਰਕਾਰ ਉਹਨਾਂ ਨੂੰ ਅਨੁਦਾਨ ਦਿੰਦੀ ਸੀ। ਲਾਹੌਰ ਅਤੇ ਮੁਲਤਾਨ ਮੁਸਲਿਮ ਸਿੱਖਿਆ ਦੇ ਮੁੱਖ ਕੇਂਦਰ ਸਨ। ਹਿੰਦੂ ਲੋਕ ਮੰਦਰਾਂ ਅਤੇ ਪਾਠਸਾਲਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ। ਹਿੰਦੂਆਂ ਨੂੰ ਸਿੱਖਿਆ ਬ੍ਰਾਹਮਣ ਦਿੰਦੇ ਸਨ।

 


14) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕ ਮਨੋਰੰਜਨ ਕਿਵੇ' ਕਰਦੇ ਸਨ?


ਉੱਤਰ: ਮੁਸਲਮਾਨ ਆਪਣਾ ਮਨੋਰੰਜਨ ਸਿਕਾਰ ਕਰਕੇ, ਚੌਗਾਨ ਖੇਡਕੇ, ਜਾਨਵਰਾਂ ਦੀਆਂ ਲੜਾਈਆਂ ਵੇਖ ਕੇ ਅਤੇ ਘੋੜ ਦੌੜਾਂ ਆਦਿ ਵਿੱਚ ਹਿੱਸਾ ਲੈ ਕੇ ਕਰਦੇ ਸਨ। ਇਸ ਤੋਂ ਇਲਾਵਾ ਉਹ ਜਸ਼ਨਾਂ ਅਤੇ ਮਹਿਫਿਲਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। ਸ਼ਤਰੰਜ ਅਤੇ ਚੌਪੜ ਦੁਆਰਾ ਵੀ ਮਨੋਰੰਜਨ ਕੀਤਾ ਜਾਂਦਾ ਸੀ। ਈਦ, ਨੌਰੋਜ ਅਤੇ ਸੁਬ--ਬਾਰਾਤ ਉਹਨਾਂ ਦੇ ਪ੍ਰਸਿੱਧ ਤਿਉਹਾਰ ਸਨ। ਹਿੰਦੂ ਲੋਕ ਨਾਚ, ਗਾਣੇ ਅਤੇ ਸੰਗੀਤ ਦੁਆਰਾ ਆਪਣਾ ਮਨੋਰੰਜਨ ਕਰਦੇ ਸਨ। ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ।


15) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ?


ਉੱਤਰ: ਪੰਜਾਬ ਦੀ ਆਰਥਿਕ ਹਾਲਤ ਬਹੁਤ ਚੰਗੀ ਸੀ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਧਰਤੀ ਬਹੁਤ ਉਪਜਾਊ ਸੀ। ਸਿੰਜਾਈ ਸਹੂਲਤਾਂ ਦੀ ਘਾਟ ਨਹੀਂ ਸੀ। ਪੰਜਾਬ ਦੇ ਲੋਕ ਮਿਹਨਤੀ ਸਨ। ਇਸ ਲਈ ਫਸਲਾਂ ਦੀ ਪੈਦਾਵਾਰ ਬਹੁਤ ਵਧੀਆ ਹੁੰਦੀ ਸੀ। ਪੰਜਾਬ ਨੂੰ ਭਾਰਤ ਦਾ ਅੰਨ੍ਹ ਭੰਡਾਰ ਵੀ ਕਿਹਾ ਜਾਂਦਾ ਸੀ। ਕਣਕ, ਜੌਂ, ਚਾਵਲ, ਮੱਕੀ, ਗੰਨਾ ਆਦਿ ਪੰਜਾਬ ਦੀਆਂ ਮੁੱਖ ਫਸਲਾਂ ਸਨ। ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਕਿੱਤਾ ਉਦਯੋਗ ਸੀ। ਪੰਜਾਬ ਦਾ ਕੱਪੜਾ ਉਦਯੋਗ, ਚਮੜਾ ਉਦਯੋਗ, ਸ਼ਸਤਰ ਉਦਯੋਗ ਅਤੇ ਲੱਕੜ ਉਦਯੋਗ ਬਹੁਤ ਪ੍ਰਸਿੱਧ ਸੀ। ਪੰਜਾਬ ਦਾ ਵਪਾਰ ਵੀ ਬਹੁਤ ਵਿਕਸਿਤ ਸੀ। ਪੰਜਾਬ ਦੇ ਲੋਕ ਬਹੁਤ ਖੁਸ਼ਹਾਲ ਸਨ।



16) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੀ ਖੇਤੀਬਾੜੀ ਤੇ ਨੋਟ ਲਿਖੋ।



ਉੱਤਰ: ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਧਰਤੀ ਬਹੁਤ ਉਪਜਾਊ ਸੀ। ਸਿੰਜਾਈ ਸਹੂਲਤਾਂ ਦੀ ਘਾਟ ਨਹੀਂ ਸੀ। ਪੰਜਾਬ ਦੇ ਲੋਕ ਮਿਹਨਤੀ ਸਨ। ਇਸ ਲਈ ਫਸਲਾਂ ਦੀ ਪੈਦਾਵਾਰ ਬਹੁਤ ਵਧੀਆ ਹੁੰਦੀ ਸੀ। ਪੰਜਾਬ ਨੂੰ ਭਾਰਤ ਦਾ ਅੰਨ੍ਹ ਭੰਡਾਰ ਵੀ ਕਿਹਾ ਜਾਂਦਾ ਸੀ।

 



17) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੇ ਉਦਯੋਗਾਂ ਤੇ ਨੋਟ ਲਿਖੋ।


ਉੱਤਰ: ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ। ਉਦਯੋਗ ਸਰਕਾਰੀ ਵੀ ਹੁੰਦੇ ਸਨ ਅਤੇ ਗੈਰ-ਸਰਕਾਰੀ ਵੀ। ਸਰਕਾਰੀ ਉਦਯੋਗ ਵੱਡੇ ਵੱਡੇ ਸ਼ਹਿਰਾਂ ਵਿੱਚ ਹੁੰਦੇ ਸਨ ਜਦੋਂ ਕਿ ਗੈਰ-ਸਰਕਾਰੀ ਉਦਯੋਗ ਪਿੰਡਾਂ ਵਿੱਚ ਹੁੰਦੇ ਸਨ। ਪੰਜਾਬ ਦਾ ਕੱਪੜਾ ਉਦਯੋਗ, ਚਮੜਾ ਉਦਯੋਗ, ਸ਼ਸਤਰ ਉਦਯੋਗ ਅਤੇ ਲੱਕੜ ਉਦਯੋਗ ਬਹੁਤ ਪ੍ਰਸਿੱਧ ਸੀ। ਕੱਪੜਾ ਉਦਯੋਗ ਬਹੁਤ ਵਿਕਸਿਤ ਸੀ। ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇਕੱਪੜੇ ਬਣਾਏ ਜਾਂਦੇ ਸਨ। ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ।


 

18) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੇ ਵਪਾਰ ਬਾਰੇ ਜਾਣਕਾਰੀ ਦਿਓ।


ਉੱਤਰ: ਪੰਜਾਬ ਦਾ ਵਪਾਰ ਬਹੁਤ ਵਿਕਸਿਤ ਸੀ। ਮਾਲ ਦੀ ਢੋਆ ਢੁਆਈ ਦਾ ਕੰਮ ਵੰਜਾਰੇ ਕਰਦੇ ਸਨ। ਮੇਲਿਆਂ ਅਤੇ ਤਿਉਹਾਰਾਂ ਸਮੇ ਵਿਸੇਸ ਮੰਡੀਆਂ ਲੱਗਦੀਆਂ ਸਨ। ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਵਿੱਚ ਅਫਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਸੀ। ਬਦਲੇ ਵਿੱਚ ਇਹਨਾਂ ਦੇਸਾਂ ਤੋਂ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਮੰਗਵਾਏ ਜਾਂਦੇ ਸਨ।

 


19) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਹਿੰਦੂਆਂ ਦੀ ਧਾਰਮਿਕ ਸਥਿਤੀ ਕਿਹੋ ਜਿਹੀ ਸੀ?


ਉੱਤਰ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧਰਮ ਹਿੰਦੂ ਧਰਮ ਸੀ। ਇਹ ਭਾਰਤ ਦਾ ਸਭ ਤੋਂ ਪ੍ਰਾਚੀਨ ਧਰਮ ਸੀ। ਇਸ ਧਰਮ ਦੇ ਲੋਕ ਵੇਦਾਂ ਵਿੱਚ ਯਕੀਨ ਰੱਖਦੇ ਸਨ। ਪੰਜਾਬ ਵਿੱਚ ਰਮਾਇਣ ਅਤੇ ਮਹਾਂਭਾਰਤ ਬਹੁਤ ਹਰਮਨ ਪਿਆਰੇ ਸਨ। ਲੋਕ ਅਨੇਕਾਂ ਦੇਵੀ-ਦੇਵਤਿਆਂ ਦੀ ਪੂਜਾ, ਤੀਰਥ ਯਾਤਰਾਵਾਂ, ਨਦੀਆਂ ਆਦਿ ਵਿੱਚ ਇਸ਼ਨਾਨ ਕਰਨ ਨੂੰ ਪਵਿੱਤਰ ਸਮਝਦੇ ਸਨ। ਉਹ ਬ੍ਰਾਹਮਣਾਂ ਦਾ ਬਹੁਤ ਸਤਿਕਾਰ ਕਰਦੇ ਸਨ। ਬ੍ਰਾਹਮਣਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਧਾਰਮਿਕ ਕੰਮ ਪੂਰਾ ਨਹੀਂ ਹੁੰਦਾ ਸੀ।


 

20) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਇਸਲਾਮ ਦੀ ਸਥਿਤੀ ਕਿਹੋ ਜਿਹੀ ਸੀ?


ਉੱਤਰ: ਹਿੰਦੂ ਧਰਮ ਤੋਂ ਬਾਅਦ ਦੂਜਾ ਮੁੱਖ ਧਰਮ ਇਸਲਾਮ ਸੀ। ਇਸ ਧਰਮ ਦੀ ਸਥਾਪਨਾ ਸੱਤਵੀਂ ਸਦੀ ਵਿੱਚ ਹਜਰਤ ਮੁਹੰਮਦ ਸਾਹਿਬ ਨੇ ਮੱਕਾ ਵਿਖੇ ਕੀਤੀ ਸੀ। ਉਹਨਾਂ ਨੇ ਅਰਬ ਸਮਾਜ ਵਿੱਚ ਪ੍ਰਚਲਿਤ ਧਾਰਮਿਕ ਕੁਰੀਤੀਆਂ ਦਾ ਖੰਡਨ ਕੀਤਾ। ਉਹਨਾਂ ਨੇ ਇੱਕ ਅੱਲਾਹ ਅਤੇ ਆਪਸੀ ਭਾਈਚਾਰੇ ਦਾ ਪ੍ਰਚਾਰ ਕੀਤਾ। ਉਹਨਾਂ ਦੇ ਅਨੁਸਾਰ ਹਰ ਮੁਸਲਮਾਨ ਨੂੰ ਪੰਜ ਸਿਧਾਂਤਾਂ ਤੇ ਚੱਲਣਾ ਚਾਹੀਦਾ ਹੈ। ਇਹਨਾਂ ਸਿਧਾਂ

ਤਾਂ ਨੂੰ ਜੀਵਨ ਦੇ ਪੰਜ ਥੰਮ੍ਹ ਕਿਹਾ ਜਾਂਦਾ ਹੈ।

 


21) ਪ੍ਰਸ਼ਨ: ਇਸਲਾਮ ਦੇ ਪੰਜ ਥੰਮ੍ਹ ਕਿਹੜੇ ਸਨ?


ਉੱਤਰ: ਹਜੁਰਤ ਮੁਹੰਮਦ ਸਾਹਿਬ ਅਨੁਸਾਰ ਹਰ ਮੁਸਲਮਾਨ ਨੂੰ ਪੰਜ ਸਿਧਾਂਤਾਂ ਤੇ ਚੱਲਣਾ ਚਾਹੀਦਾ ਹੈ। ਇਹਨਾਂ ਸਿਧਾਂਤਾਂ ਨੂੰ ਜੀਵਨ ਦੇ ਪੰਜ ਥੰਮ੍ਹ ਕਿਹਾ ਜਾਂਦਾ ਹੈ। ਇਹ ਪੰਜ ਥੰਮ੍ਹ ਹੇਠ ਲਿਖੇ ਸਨ:


) ਹਰੇਕ ਮੁਸਲਮਾਨ ਨੂੰ ਕਲਮਾ ਪੜ੍ਹਣਾ ਚਾਹੀਦਾ ਹੈ।

) ਹਰੇਕ ਮੁਸਲਮਾਨ ਨੂੰ ਹਰ ਰੋਜ਼ ਪੰਜ ਵਾਰ ਨਮਾਜ ਪੜ੍ਹਣੀ ਚਾਹੀਦੀ ਹੈ।

) ਰਮਜ਼ਾਨ ਦੇ ਮਹੀਨੇ ਵਿੱਚ ਹਰੇਕ ਮੁਸਲਮਾਨ ਨੂੰ ਰੋਜੇ ਰੱਖਣੇ ਚਾਹੀਦੇ ਹਨ।

) ਹਰੇਕ ਮੁਸਲਮਾਨ ਨੂੰ ਆਪਣੀ ਨੇਕ ਕਮਾਈ ਵਿੱਚੋਂ ਜਕਾਤ (ਦਾਨ) ਦੇਣਾ ਚਾਹੀਦਾ ਹੈ।

) ਹਰੇਕ ਮੁਸਲਮਾਨ ਨੂੰ ਜੀਵਨ ਵਿੱਚ ਇੱਕ ਵਾਰ ਮੱਕੇ ਦੀ ਯਾਤਰਾ ਜਰੂਰ ਕਰਨੀ ਚਾਹੀਦੀ ਹੈ।

 


22) ਪ੍ਰਸ਼ਨ: ਉਲਮਾ ਕੌਣ ਸਨ? ਉਹਨਾਂ ਦੇ ਮੁੱਖ ਕੰਮ ਕੀ ਸਨ?


ਉੱਤਰ: ਉਲਮਾ ਇਸਲਾਮ ਧਰਮ ਦੇ ਵਿਦਵਾਨ ਸਨ। ਉਹਨਾਂ ਦੇ ਮੁੱਖ ਕੰਮ ਹੇਠ ਲਿਖੇ ਸਨ:


) ਉਹ ਇਸਲਾਮੀ ਕਾਨੂੰਨ ਦੀ ਵਿਆਖਿਆ ਕਰਦੇ ਸਨ।

) ਉਹ ਸੁਲਤਾਨਾਂ ਨੂੰ ਹਿੰਦੂਆਂ ਵਿਰੁੱਧ ਜ਼ਿਹਾਦ (ਧਰਮ ਯੁੱਧ) ਲਈ ਪ੍ਰੇਰਿਤ ਕਰਦੇ ਸਨ।

) ਉਹ ਇਸਲਾਮ ਦੇ ਪ੍ਰਚਾਰ ਲਈ ਯੋਜਨਾਵਾਂ ਤਿਆਰ ਕਰਦੇ ਸਨ।

 

 


 

23) ਪ੍ਰਸ਼ਨ: ਸੁੰਨੀ ਮੁਸਲਮਾਨਾਂ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਪੰਜਾਬ ਦੇ ਮੁਸਲਮਾਨਾਂ ਵਿੱਚ ਬਹੁਗਿਣਤੀ ਸੁੰਨੀਆਂ ਦੀ ਸੀ। ਦਿੱਲੀ ਸਲਤਨਤ ਦੇ ਸਾਰੇ ਸੁਲਤਾਨ ਅਤੇ ਮੁਗਲ ਬਾਦਸ਼ਾਹ ਸੁੰਨੀ ਸਨ। ਸੁੰਨੀ ਮੁਸਲਮਾਨ ਹਜਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਮੰਨਦੇ ਸਨ। ਉਹ ਕੁਰਾਨ ਨੂੰ ਆਪਣਾ ਪਵਿੱਤਰ ਗ੍ਰੰਥ ਮੰਨਦੇ ਸਨ। ਉਹ ਮੱਕੇ ਦੀ ਯਾਤਰਾ ਨੂੰ ਜਰੂਰੀ ਸਮਝਦੇ ਸਨ। ਉਹ ਇੱਕ ਅੱਲ੍ਹਾ ਵਿੱਚ ਵਿਸਵਾਸ ਰੱਖਦੇ ਸਨ ਅਤੇ ਕਿਸੇ ਹੋਰ ਧਰਮ ਦੀ ਹੋਂਦ ਸਵੀਕਾਰ ਕਰਨ।

 


24) ਪ੍ਰਸ਼ਨ: ਸੀਆ ਮੁਸਲਮਾਨਾਂ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਸੁੰਨੀਆਂ ਤੋਂ ਬਾਅਦ ਪੰਜਾਬ ਵਿੱਚ ਬਹੁਤ ਸਾਰੇ ਸ਼ੀਆ ਮੁਸਲਮਾਨ ਵੀ ਰਹਿੰਦੇ ਸਨ। ਸੁੰਨੀ ਮੁਸਲਮਾਨਾਂ ਵਾਂਗ ਉਹ ਵੀ ਹਜਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਮੰਨਦੇ ਸਨ। ਉਹ ਕੁਰਾਨ ਨੂੰ ਆਪਣਾ ਪਵਿੱਤਰ ਗ੍ਰੰਥ ਮੰਨਦੇ ਸਨ। ਉਹ ਇੱਕ ਅੱਲ੍ਹਾ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਹਰ ਰੋਜ ਪੰਜ ਵਾਰ ਨਮਾਜ਼ ਪੜ੍ਹਦੇ ਸਨ ਅਤੇ ਰਮਜਾਨ ਦੇ ਮਹੀਨੇ ਵਿੱਚ ਰੋਜੇ ਰੱਖਦੇ ਸਨ। ਉਹ ਮੱਕੇ ਦੀ ਯਾਤਰਾ ਨੂੰ ਜਰੂਰੀ ਸਮਝਦੇ ਸਨ ਪਰ ਉਹ ਸੁੰਨੀ ਮੁਸਲਮਾਨਾਂ ਵਾਂਗ ਬਹੁਤ ਜਿਆਦਾ ਕੱਟੜ ਨਹੀਂ ਸਨ।

 


25) ਪ੍ਰਸ਼ਨ: ਸੂਫੀ ਮੱਤ ਬਾਰੇ ਤੁਸੀ ਕੀ ਜਾਣਦੇ ਹੋ?


ਉੱਤਰ:16ਵੀ' ਸਦੀ ਵਿੱਚ ਪੰਜਾਬ ਵਿੱਚ ਸੂਫ਼ੀ ਮਤ ਬਹੁਤ ਹਰਮਨ ਪਿਆਰਾ ਹੋਇਆ। ਇਸ ਮਤ ਦੇ ਨੇਤਾ ਸੇਖ ਜਾਂ ਪੀਰ ਦੇ ਨਾਂ ਨਾਲ ਜਾਣੇ ਜਾਂਦੇ ਸਨ। ਉਹ ਆਪਣੇ ਗਲੇ ਵਿੱਚ ਸੂਫੁ (ਉੱਨ) ਦੀ ਮਾਲਾ ਧਾਰਨ ਕਰਦੇ ਸਨ। ਇਸ ਲਈ ਉਹਨਾਂ ਨੂੰ ਸੂਫੀ ਕਿਹਾ ਜਾਂਦਾ ਸੀ। ਸੂਫੀ ਮਤ ਇੱਕ ਅੱਲ੍ਹਾ ਵਿੱਚ ਵਿਸ਼ਵਾਸ ਰੱਖਦਾ ਸੀ। ਉਹ ਅੱਲ੍ਹਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਇਸ ਮਤ ਅਨੁਸਾਰ ਅੱਲ੍ਹਾ ਸਰਬ ਸ਼ਕਤੀਮਾਨ ਹੈ ਅਤੇ ਉਹ ਹਰ ਥਾਂ ਤੇ ਮੌਜੂਦ ਹੈ। ਸੂਫੀ ਸੰਤ ਅੱਲ੍ਹਾ ਦੀ ਪ੍ਰਾਪਤੀ ਲਈ ਪੀਰ ਜਾਂ ਗੁਰੂ ਦਾ ਹੋਣਾ ਜਰੂਰੀ ਮੰਨਦੇ ਸਨ। ਉਹ ਧਰਮ ਦੇ ਬਾਹਰੀ ਦਿਖਾਵਿਆਂ ਤੇ ਯਕੀਨ ਨਹੀਂ ਰੱਖਦੇ ਸਨ। ਉਹ ਸੰਗੀਤ ਵਿੱਚ ਵਿਸਵਾਸ ਰੱਖਦੇ ਸਨ। ਉਹਨਾਂ ਨੇ ਕੱਵਾਲੀ ਗਾਉਣ ਦੀ ਪ੍ਰਥਾ ਚਲਾਈ। ਉਹ ਮਨੁੱਖਾਂ ਦੀ ਸੇਵਾ ਕਰਨ ਨੂੰ ਆਪਣਾ ਕਰਤੱਵ ਮੰਨਦੇ ਸਨ ਅਤੇ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਸਨ।ਉਹ ਜਾਤ-ਪਾਤ ਵਿੱਚ ਯਕੀਨ ਨਹੀਂ ਰੱਖਦੇ ਸਨ।

 

 


(ਵੱਡੇ ਉੱਤਰਾਂ ਵਾਲੇ ਪ੍ਰਸਨ)


 

1) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ ਦਸਾ ਦਾ ਸੰਖੇਪ ਵਿੱਚ ਵਰਣਨ ਕਰੋ।


ਉੱਤਰ: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ ਦਸਾ ਦੀਆਂ ਮੁੱਖ ਗੱਲਾਂ ਹੇਠ ਲਿਖੀਆਂ ਹਨ:


. ਬਦਅਮਨੀ ਅਤੇ ਅਰਾਜਕਤਾ: 16ਵੀ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ ਦਸ਼ਾ ਬਹੁਤ ਖਰਾਬ ਸੀ। ਲੋਧੀ ਸੁਲਤਾਨਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਲੋਕ ਦੁਖੀ ਸਨ। ਹਰ ਪਾਸੇ ਬਦਅਮਨੀ ਫੈਲੀ ਹੋਈ ਸੀ। ਸ਼ਾਸਕ ਹਰ ਸਮੇਂ ਭੇਗ-ਵਿਲਾਸ ਵਿੱਚ ਡੁੱਬੇ ਰਹਿੰਦੇ ਸਨ ਅਤੇ ਪਰਜਾ ਵੱਲ ਧਿਆਨ ਨਹੀਂ ਦਿੰਦੇ ਸਨ। ਸਰਕਾਰੀ ਕਰਮਚਾਰੀ, ਕਾਜ਼ੀ ਅਤੇ ਮੁੱਲਾਂ ਭ੍ਰਿਸ਼ਟ ਹੋ ਚੁੱਕੇ ਸਨ। ਮੁਸਲਮਾਨਾਂ ਹਿੰਦੂਆਂ ਤੇ ਬਹੁਤ ਜੁਲਮ ਕਰਦੇ ਸਨ। ਉਹਨਾਂ ਨੂੰ ਜਬਰਦਸਤੀ ਧਰਮ ਬਦਲਣ ਤੇ ਮਜਬੂਰ ਕੀਤਾ ਜਾਂਦਾ ਸੀ।

. ਪੰਜਾਬ ਵਿੱਚ ਤਿਕੌਣਾ ਸੰਘਰਸ: ਇਹ ਸੰਘਰਸ ਕਾਬਲ ਦੇ ਸ਼ਾਸਕ ਬਾਬਰ, ਦਿੱਲੀ ਦੇ ਸ਼ਾਸਕ ਇਬਰਾਹਿਮ ਲੋਧੀ ਅਤੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਵਿਚਕਾਰ ਸੀ। ਦੌਲਤ ਖਾਂ ਲੋਧੀ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ। ਜਦੋਂ ਇਸ ਗੱਲ ਦਾ ਪਤਾ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨੂੰ ਲੱਗਿਆ ਤਾਂ ਉਸਨੇ ਦੌਲਤ ਖਾਂ ਨੂੰ ਦਿੱਲੀ ਬੁਲਾਇਆ। ਦੌਲਤ ਖਾਂ ਨੇ ਆਪਣੀ ਥਾਂ ਤੇ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜ ਦਿੱਤਾ ਇਬਰਾਹਿਮ ਲੋਧੀ ਨੇ ਦਿਲਾਵਰ ਖਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ। ਇਸ ਬੇਇੱਜਤੀ ਦਾ ਬਦਲਾ ਲੈਣ ਲਈ ਦੌਲਤ ਖਾਂ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦਿੱਤਾ।

III. ਬਾਬਰ ਦੇ ਹਮਲੇ: ਬਾਬਰ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਉਹ ਭਾਰਤ ਦੀ ਦੌਲਤ ਨੂੰ ਲੁੱਟਣਾ ਅਤੇ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ। ਭਾਰਤ ਵਿੱਚ ਰਾਜਨੀਤਕ ਅਰਾਜਕਤਾ ਫੈਲੀ ਹੋਈ ਸੀ, ਬਾਬਰ ਇਸਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਜਦੋਂ ਦੌਲਤ ਖਾਂ ਲੋਧੀ ਨੇ ਉਸਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਦਿੱਤਾ ਤਾਂ ਉਹ ਤੁਰੰਤ ਹੀ ਤਿਆਰ ਹੋ ਗਿਆ। ਉਸਨੇ ਪੰਜਾਬ ਤੇ ਪੰਜ ਹਮਲੇ ਕੀਤੇ ਪੰਜਵੇਂ ਹਮਲੇ ਵਿੱਚ ਪੰਜਾਬ ਤੇ ਕਬਜਾ ਕਰਨ ਤੋਂ ਬਾਅਦ ਬਾਬਰ ਦਿੱਲੀ ਤੱਕ ਪਹੁੰਚ ਗਿਆ। ਉਸਦਾ ਸਾਹਮਣਾ ਇਬਰਾਹਿਮ ਲੋਧੀ ਨਾਲ ਪਾਣੀਪਤ ਵਿਖੇ ਹੋਇਆ। 1526 : ਵਿੱਚ ਪਾਣੀਪਤ ਦੀ ਲੜਾਈ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਬੁਰੀ ਤਰ੍ਹਾਂ ਹਰਾਇਆ ਅਤੇ ਭਾਰਤ ਵਿੱਚ ਮੁਗਲ ਰਾਜ ਦੀ ਨੀਂਹ ਰੱਖੀ।


 

2) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮੁਸਲਮਾਨਾਂ ਦੀ ਸਮਾਜਿਕ ਹਾਲਤ ਕਿਹੋ ਜਿਹੀ ਸੀ?


ਉੱਤਰ: ਮੁਸਲਿਮ ਸਮਾਜ:


1. ਸ਼੍ਰੇਣੀਆਂ: ਪੰਜਾਬ ਦਾ ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ; ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ। ਉੱਚ ਸ਼੍ਰੇਣੀ ਵਿੱਚ ਅਮੀਰ, ਖਾਨ, ਸ਼ੇਖ, ਕਾਜ਼ੀ ਅਤੇ ਉਲੇਮਾ ਆਦਿ ਆਉਂਦੇ ਸਨ। ਉਹ ਬਹੁਤ ਐਸ ਦਾ ਜੀਵਨ ਬਤੀਤ ਕਰਦੇ ਸਨ। ਉਹ ਵੱਡੇ-ਵੱਡੇ ਮਹਿਲਾਂ ਵਿੱਚ ਰਹਿੰਦੇ ਸਨ ਅਤੇ ਜਿਆਦਾ ਸਮਾਂ ਜਸਨ ਮਨਾਉਣ ਵਿੱਚ ਬਤੀਤ ਕਰਦੇ ਸਨ। ਮੱਧ ਸ਼੍ਰੇਣੀ ਵਿੱਚ ਵਪਾਰੀ, ਸੈਨਿਕ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਆਉਂਦੇ ਸਨ। ਉਹਨਾਂ ਦਾ ਜੀਵਨ ਉੱਚ ਸ਼੍ਰੇਣੀ ਤੋਂ ਨੀਵਾਂ ਪਰ ਅਰਾਮਦਾਇਕ ਸੀ। ਨੀਵੀਂ ਸ਼੍ਰੇਣੀ ਵਿੱਚ ਦਾਸ, ਕਾਮੇ ਅਤੇ ਮਜ਼ਦੂਰ ਆਦਿ ਸਾਮਿਲ ਸਨ। ਉਹਨਾਂ ਦਾ ਜੀਵਨ ਬਹੁਤ ਔਖਾ ਸੀ।

. ਇਸਤਰੀਆਂ ਦੀ ਹਾਲਤ: ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀ ਸੀ। ਔਰਤਾਂ ਲਈ ਪਰਦਾ ਕਰਨਾ ਬਹੁਤ ਜਰੂਰੀ ਸੀ। ਘਰ ਵਿੱਚ ਉਹਨਾਂ ਦੇ ਰਹਿਣ ਲਈ ਵੱਖਰਾ ਸਥਾਨ ਬਣਿਆ ਹੁੰਦਾ ਸੀ ਜਿਸਨੂੰ ਜਨਾਨ-ਖਾਨਾ ਕਹਿੰਦੇ ਸਨ। ਉਹਨਾਂ ਤੇ ਅਨੇਕਾਂ ਪਾਬੰਦੀਆਂ ਸਨ। ਬਹੁ-ਵਿਆਹ ਅਤੇ ਤਲਾਕ-ਪ੍ਥਾ ਨੇ ਉਹਨਾਂ ਦਾ ਜੀਵਨ ਨਰਕ ਬਣਾ ਦਿੱਤਾ ਸੀ।

III. ਖਾਣ-ਪੀਣ: ਉੱਚ ਸ਼੍ਰੇਣੀ ਦੇ ਲੋਕਾਂ ਦਾ ਖਾਣ ਪੀਣ ਬਹੁਤ ਵਧੀਆ ਸੀ। ਉਹ ਮੀਟ, ਹਲਵਾ, ਪੂੜੀ, ਮੱਖਣ ਅਤੇ ਸਰਾਬ ਆਦਿ ਵੀ ਵਰਤੋਂ ਕਰਦੇ ਸਨ। ਨੀਵੀਂ ਸ਼੍ਰੇਣੀ ਨਾਲ ਸਬੰਧਤ ਲੋਕਾਂ ਦਾ ਭੋਜਣ ਬਹੁਤ ਸਧਾਰਨ ਹੁੰਦਾ ਸੀ।

IV. ਪਹਿਰਾਵਾ: ਉੱਚ ਸ਼੍ਰੇਣੀ ਦੇ ਲੋਕ ਕੀਮਤੀ ਪੁਸ਼ਾਕਾਂ ਪਾਉਂਦੇ ਸਨ। ਉਹਨਾਂ ਦੇ ਕੱਪੜੇ ਰੇਸੂਮ ਅਤੇ ਮਲਮਲ ਦੇ ਬਣੇਂ ਹੁੰਦੇ ਸਨ। ਨੀਵੀਂ' ਸ਼੍ਰੇਣੀ ਦੇ ਲੋਕ ਸੂਤੀ ਕੱਪੜੇ ਪਾਉਂਦੇ ਸਨ। ਪੁਰਸ਼ ਕੁੜਤਾ -ਪਜਾਮਾ ਅਤੇ ਇਸਤਰੀਆਂ ਬੁਰਕੇ ਦੀ ਵਰਤੋਂ ਕਰਦੀਆਂ ਸਨ।

V. ਸਿੱਖਿਆ: ਮੁਸਲਮਾਨ ਸਮਾਜ ਵਿੱਚ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਅਤੇ ਮੌਲਵੀ ਕਰਦੇ ਸਨ। ਸਿੱਖਿਆ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਦਿੱਤੀ ਜਾਂਦੀ ਸੀ।ਹਰ ਬੱਚੇ ਲਈ ਕੁਰਾਨ ਦਾ ਅਧਿਐਨ ਕਰਨਾ ਜਰੂਰੀ ਹੁੰਦਾ ਸੀ। ਲਾਹੌਰ ਅਤੇ ਮੁਲਤਾਨ ਮੁਸਲਿਮ ਸਿੱਖਿਆ ਦੇ ਪ੍ਰਸਿੱਧ ਕੇਂਦਰ ਸਨ।

 


3) ਪ੍ਰਸ਼ਨ: 16ਵੀ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਹਿੰਦੂਆਂ ਦੀ ਸਮਾਜਿਕ ਹਾਲਤ ਕਿਹੋ ਜਿਹੀ ਸੀ?


ਉੱਤਰ: ਹਿੰਦੂ ਸਮਾਜ:


I. ਜਾਤੀਆਂ ਅਤੇ ਉਪਜਾਤੀਆਂ: ਹਿੰਦੂ ਸਮਾਜ ਵਿੱਚ ਚਾਰ ਮੁੱਖ ਜਾਤੀਆਂ ਸਨ; ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸੂਦਰ। ਬ੍ਰਾਹਮਣਾਂ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਸੀ। ਕਸ਼ੱਤਰੀਆਂ ਨੇ ਅਨੇਕਾਂ ਕਿੱਤੇ ਜਿਵੇ ਦੁਕਾਨਦਾਰੀ ਅਤੇ ਖੇਤੀ ਆਦਿ ਅਪਣਾ ਲਏ ਸਨ। ਵੈਸ਼ ਵਪਾਰ ਅਤੇ ਖੇਤੀਬਾੜੀ ਹੀ ਕਰਦੇ ਰਹੇ। ਸੂਦਰਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ। ਇਹਨਾਂ ਜਾਤੀਆਂ ਅੰਦਰ ਅਨੇਕਾਂ ਉਪਜਾਤੀਆਂ ਵੀ ਸਨ।

. ਇਸਤਰੀਆਂ ਦੀ ਹਾਲਤ: ਇਸਤਰੀਆਂ ਦੀ ਸਮਾਜਿਕ ਹਾਲਤ ਚੰਗੀ ਨਹੀ ਸੀ। ਉਹਨਾਂ ਨੂੰ ਮਰਦਾਂ ਤੋਂ ਨੀਵਾਂ ਮੰਨਿਆ ਜਾਂਦਾ ਸੀ।ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਉਹਨਾਂ ਦੀ ਸਿੱਖਿਆ ਵੱਲ ਕੋਈ ਜਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ। ਸਤੀ ਪ੍ਰਥਾ ਜੋਰਾਂ ਤੇ ਸੀ। ਬਹੁਤ ਸਾਰੀਆਂ ਲੜਕੀਆਂ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ ਸੀ। ਵਿਧਵਾ ਔਰਤਾਂ ਦਾ ਜੀਵਨ ਬਹੁਤ ਔਖਾ ਹੁੰਦਾ ਸੀ।ਉਹਨਾਂ ਨੂੰ ਦੁਬਾਰਾ ਵਿਆਹ ਕਰਨ ਦੀ ਆਗਿਆ ਨਹੀਂ ਸੀ।

III. ਖਾਣ-ਪੀਣ: ਹਿੰਦੂਆਂ ਦਾ ਭੋਜਨ ਸਾਦਾ ਹੁੰਦਾ ਸੀ। ਜਿਆਦਾਤਰ ਹਿੰਦੂ ਸ਼ਾਕਾਹਾਰੀ ਹੁੰਦੇ ਸਨ। ਕਣਕ, ਚੌਲ, ਸਬਜੀਆਂ, ਘਿਉ ਅਤੇ ਦੁੱਧ ਆਦਿ ਭੋਜਨ ਦਾ ਮੁੱਖ ਅੰਗ ਸਨ। ਮਾਸ, ਲਸਣ ਅਤੇ ਪਿਆਜ਼ ਦੀ ਵਰਤੋ' ਨਹੀ' ਕੀਤੀ ਜਾਂਦੀ ਸੀ। ਸਧਾਰਨ ਲੋਕ ਰੋਟੀ, ਅਚਾਰ ਅਤੇ ਲੱਸੀ ਆਦਿ ਦੀ ਵਰਤੋ' ਕਰਦੇ ਸਨ।

IV. ਪਹਿਰਾਵਾ: ਹਿੰਦੂਆਂ ਦਾ ਪਹਿਰਾਵਾ ਸਾਦਾ ਸੀ। ਉਹ ਆਮ ਤੌਰ ਤੇ ਸੂਤੀ ਕੱਪੜੇ ਪਾਉਂਦੇ ਸਨ। ਪੁਰਸ਼ ਧੋਤੀ ਅਤੇ ਕੁੜਤਾ ਪਾਉਂਦੇ ਅਤੇ ਪੱਗੜੀ ਬੰਨ੍ਹਦੇ ਸਨ। ਇਸਤਰੀਆਂ ਸਾੜ੍ਹੀ, ਚੋਲੀ ਅਤੇ ਲਹਿੰਗਾ ਪਾਉਂਦੀਆਂ ਸਨ। ਗਰੀਬ ਲੋਕ ਚਾਦਰ ਵਰਗੇ ਕੱਪੜੇ ਨਾਲ ਤਨ ਢੱਕ ਕੇ ਰੱਖਦੇ ਸਨ।

V. ਮਨੋਰੰਜਨ ਦੇ ਸਾਧਨ: ਹਿੰਦੂ ਆਪਣਾ ਮਨੌਰੰਜਨ ਨਾਚ-ਗਾਣੇ ਅਤੇ ਸੰਗੀਤ ਨਾਲ ਕਰਦੇ ਸਨ। ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ। ਜਾਨਵਰਾਂ ਅਤੇ ਪਸੂਆਂ ਦੀਆਂ ਲੜਾਈਆਂ ਅਤੇ ਕੁਸ਼ਤੀਆਂ ਵੀ ਮਨੋਰੰਜਨ ਦਾ ਸਾਧਨ ਸਨ। ਹਿੰਦੂ ਆਪਣੇ ਤਿਉਹਾਰ ਦੁਸਹਿਰਾ, ਦੀਵਾਲੀ, ਹੋਲੀ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ।


 

4) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ?



ਉੱਤਰ:


. ਖੇਤੀਬਾੜੀ: ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਭੂਮੀ ਬਹੁਤ ਉਪਜਾਊ ਸੀ। ਸਿੰਜਾਈ ਸਹੂਲਤਾਂ ਦੀ ਘਾਟ ਨਹੀਂ ਸੀ। ਪੰਜਾਬ ਦੇ ਲੋਕ ਮਿਹਨਤੀ ਸਨ। ਇਸ ਲਈ ਫਸਲਾਂ ਦੀ ਪੈਦਾਵਾਰ ਬਹੁਤ ਵਧੀਆ ਹੁੰਦੀ ਸੀ।ਪੰਜਾਬ ਨੂੰ ਭਾਰਤ ਦਾ ਅੰਨ੍ਹ ਭੰਡਾਰ ਵੀ ਕਿਹਾ ਜਾਂਦਾ ਸੀ। ਕਣਕ, ਜੋਂ, ਚਾਵਲ, ਮੱਕੀ, ਗੰਨਾ ਆਦਿ ਪੰਜਾਬ ਦੀਆਂ ਮੁੱਖ ਫਸਲਾਂ ਸਨ। ਹੋਰ ਜਮੀਨਾਂ ਨੂੰ ਵਾਹੀ ਹੇਠ ਲਿਆਉਣ ਲਈ ਰਾਜ ਸਰਕਾਰ ਦੁਆਰਾ ਕਿਸਾਨਾਂ ਨੂੰ ਵਿਸੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ।

. ਉਦਯੋਗ: ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ। ਉਦਯੋਗ ਸਰਕਾਰੀ ਵੀ ਹੁੰਦੇ ਸਨ ਅਤੇ ਗੈਰ-ਸਰਕਾਰੀ ਵੀ। ਸਰਕਾਰੀ ਉਦਯੋਗ ਵੱਡੇ ਵੱਡੇ ਸੁਹਿਰਾਂ ਵਿੱਚ ਹੁੰਦੇ ਸਨ ਜਦੋਂ ਕਿ ਗੈਰ-ਸਰਕਾਰੀ ਉਦਯੋਗ ਪਿੰਡਾਂ ਵਿੱਚ ਹੁੰਦੇ ਸਨ। ਪੰਜਾਬ ਦਾ ਕੱਪੜਾ ਉਦਯੋਗ, ਚਮੜਾ ਉਦਯੋਗ, ਸੁਸਤਰ ਉਦਯੋਗ ਅਤੇ ਲੱਕੜ ਉਦਯੋਗ ਬਹੁਤ ਪ੍ਰਸਿੱਧ ਸੀ। ਕੱਪੜਾ ਉਦਯੋਗ ਬਹੁਤ ਵਿਕਸਿਤ ਸੀ। ਇੱਥੇ ਸੂਤੀ, ਉਨੀ ਅਤੇ ਰੇਸੂਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ। ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ।

III. ਵਪਾਰ: ਪੰਜਾਬ ਦਾ ਵਪਾਰ ਬਹੁਤ ਵਿਕਸਿਤ ਸੀ। ਮਾਲ ਦੀ ਢੋਆ ਢੁਆਈ ਦਾ ਕੰਮ ਵੰਜਾਰੇ ਕਰਦੇ ਸਨ। ਮੇਲਿਆਂ ਅਤੇ ਤਿਉਹਾਰਾਂ ਸਮੇਂ ਵਿਸ਼ੇਸ਼ ਮੰਡੀਆਂ ਲੱਗਦੀਆਂ ਸਨ। ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਸੀ। ਪੰਜਾਬ ਇਹਨਾਂ ਦੇਸਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸਮ ਅਤੇ ਖੰਡ ਨਿਰਯਾਤ ਕਰਦਾ ਸੀ। ਬਦਲੇ ਵਿੱਚ ਇਹਨਾਂ ਦੇਸ਼ਾਂ ਤੋਂ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਮੰਗਵਾਏ ਜਾਂਦੇ ਸਨ ।     

IV. ਪਸੂ ਪਾਲਣ: ਪੰਜਾਬ ਦੇ ਕੁਝ ਲੋਕ ਪਸੂ ਪਾਲਣ ਦਾ ਧੰਦਾ ਵੀ ਕਰਦੇ ਸਨ। ਪਸੂਆਂ ਨੂੰ ਦੁੱਧ ਅਤੇ ਉਨ ਪ੍ਰਾਪਤ ਕਰਨ ਲਈ ਪਾਲਿਆ ਜਾਂਦਾ ਸੀ। ਕੁਝ ਪਸੂਆਂ ਦੀ ਵਰਤੋਂ ਢੋਆ-ਢੁਆਈ ਲਈ ਵੀ ਕੀਤੀ ਜਾਂਦੀ ਸੀ। ਆਮ ਤੌਰ ਤੇ ਗਊਆਂ, ਬਲਦ, ਮੱਝਾਂ, ਘੋੜੇ, ਖੱਚਰ, ਊਠ, ਭੇਡ, ਬਕਰੀਆਂ ਆਦਿ ਸਨ।

 



5) ਪ੍ਰਸ਼ਨ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੀ ਧਾਰਮਿਕ ਸਥਿਤੀ ਕਿਹੋਂ ਜਿਹੀ ਸੀ?

ਉੱਤਰ:


ਹਿੰਦੂ ਧਰਮ ਦੀ ਸਥਿਤੀ: 16ਵੀ' ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧਰਮ ਹਿੰਦੂ ਧਰਮ ਸੀ। ਇਹ ਭਾਰਤ ਦਾ ਸਭ ਤੋਂ ਪ੍ਰਾਚੀਨ ਧਰਮ ਸੀ। ਇਸ ਧਰਮ ਦੇ ਲੋਕ ਵੇਦਾਂ ਵਿੱਚ ਯਕੀਨ ਰੱਖਦੇ ਸਨ। ਉਹ ਬ੍ਰਾਹਮਣਾਂ ਦਾ ਬਹੁਤ ਸਤਿਕਾਰ ਕਰਦੇ ਸਨ। ਹਿੰਦੂ ਸਮਾਜ ਤਿੰਨ ਮੁੱਖ ਸੰਪਰਦਾਵਾਂ ਵਿੱਚ ਵੰਡਿਆ ਹੋਇਆ ਸੀ।

I. ਸ਼ੈਵ ਮਤ: ਪੰਜਾਬ ਦੇ ਲੋਕਾਂ ਵਿੱਚ ਸੈਵ ਮਤ ਬਹੁਤ ਹਰਮਨ ਪਿਆਰਾ ਸੀ। ਇਸ ਮਤ ਦੇ ਪੈਰੋਕਾਰ ਭਗਵਾਨ ਸਿਵ ਦੀ ਪੂਜਾ ਕਰਦੇ ਸਨ। ਪਿੰਡਾਂ ਅਤੇ ਸੁਹਿਰਾਂ ਵਿੱਚ ਅਨੇਕਾਂ ਸ਼ਿਵਾਲੇ ਸਨ ਜਿੱਥੇ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਸੀ। ਇਸ ਮਤ ਦੇ ਪੈਰੋਕਾਰਾਂ ਵਿੱਚ ਸੰਨਿਆਸੀ ਅਤੇ ਜੋਗੀ ਸ਼ਾਮਲ ਸਨ। ਸੰਨਿਆਸੀ ਮੱਠਾਂ ਵਿੱਚ ਰਹਿੰਦੇ ਅਤੇ ਕਠੋਰ ਤਪੱਸਿਆ ਕਰਦੇ ਸਨ। ਜੋਗੀਆਂ ਦੀ ਮੁੱਖ ਸਖਾ ਨੂੰ ਨਾਥਪੰਥੀ ਕਹਿੰਦੇ ਸਨ। ਇਸਦਾ ਮੁੱਖੀ ਗੋਰਖਨਾਥ ਸੀ। ਜੋਗੀਆਂ ਨੂੰ ਦੀਖਿਆ ਮੱਠ ਦੇ ਮੁੱਖੀ ਵੱਲੋਂ ਦਿੱਤੀ ਜਾਂਦੀ ਸੀ। ਦੀਖਿਆ ਪੂਰੀ ਹੋਣ ਤੋਂ ਬਾਅਦ ਉਹਨਾਂ ਦੇ ਕੰਨਾਂ ਵਿੱਚ ਚਾਕੂ ਨਾਲ ਸੁਰਾਖ ਕਰਕੇ ਮੁੰਦਰਾਂ ਪਾਈਆਂ ਜਾਂਦੀਆਂ ਸਨ।

II.ਵੈਸੁਨਵ ਮਤ: ਵੈਸਨਵ ਮਤ ਦੇ ਪੈਰੋਕਾਰ ਭਗਵਾਨ ਵਿਸਨੂੰ ਅਤੇ ਉਹਨਾਂ ਦੇ ਅਵਤਾਰਾਂ ਦੀ ਪੂਜਾ ਕਰਦੇ ਸਨ। ਪੁਰਾਣਾਂ ਵਿੱਚ ਭਗਵਾਨ ਵਿਸਨੂੰ ਦੇ 24 ਅਵਤਾਰਾਂ ਦਾ ਜਿਕਰ ਆਉਂਦਾ ਹੈ। ਇਹਨਾਂ ਵਿੱਚ ਸ੍ਰੀ ਰਾਮ ਚੰਦਰ ਅਤੇ ਸ੍ਰੀ ਕਿਸ਼ਨ ਜੀ ਸਭ ਤੋਂ ਪ੍ਰਸਿੱਧ ਹਨ। ਇਸ ਮਤ ਦੇ ਪੈਰੋਕਾਰ ਪਵਿੱਤਰ ਜੀਵਨ ਜੀਣ, ਤੀਰਥ ਯਾਤਰਾ, ਗੰਗਾ ਇਸਨਾਨ, ਮੂਰਤੀ ਪੂਜਾ ਆਦਿ ਨੂੰ ਵਿਸੇਸ ਮਹੱਤਵ ਦਿੰਦੇ ਸਨ।

III. ਸਕਤੀ ਮਤ: ਇਸ ਮਤ ਦੇ ਪੈਰੋਕਾਰ ਮਾਤਾ ਦੁਰਗਾ, ਮਾਤਾ ਕਾਲੀ, ਮਾਤਾ ਵੈਸਣੋ ਦੇਵੀ, ਮਾਤਾ ਜਵਾਲਾਮੁਖੀ ਅਤੇ ਹੋਰ ਦੇਵੀਆਂ ਦੀ ਪੂਜਾ ਸੁਕਤੀ ਦੇ ਰੂਪ ਵਿੱਚ ਕਰਦੇ ਸਨ। ਦੇਵੀਆਂ ਨੂੰ ਖੁਸ ਕਰਨ ਲਈ ਮੰਦਰ ਬਣਾਏ ਜਾਂਦੇ ਸਨ ਅਤੇ ਪਸੂਆਂ ਦੀ ਬਲੀ ਵੀ ਦਿੱਤੀ ਜਾਂਦੀ ਸੀ।


ਇਸਲਾਮ ਦੀ ਸਥਿਤੀ: ਹਿੰਦੂ ਧਰਮ ਤੋਂ ਬਾਅਦ ਦੂਜਾ ਮੁੱਖ ਧਰਮ ਇਸਲਾਮ ਸੀ। ਇਸ ਧਰਮ ਦੀ ਸਥਾਪਨਾ ਸੱਤਵੀ' ਸਦੀ ਵਿੱਚ ਹਜ਼ਰਤ ਮੁਹੰਮਦ ਸਾਹਿਬ ਨੇ ਮੱਕਾ ਵਿਖੇ ਕੀਤੀ ਸੀ।


I. ਸੁੰਨੀ ਸੰਪਰਦਾਇ: ਪੰਜਾਬ ਦੇ ਮੁਸਲਮਾਨਾਂ ਵਿੱਚ ਬਹੁਗਿਣਤੀ ਸੁੰਨੀਆਂ ਦੀ ਸੀ। ਸੁੰਨੀ ਮੁਸਲਮਾਨ ਹਜਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਮੰਨਦੇ ਸਨ। ਉਹ ਕੁਰਾਨ ਨੂੰ ਆਪਣਾ ਪਵਿੱਤਰ ਗ੍ਰੰਥ ਮੰਨਦੇ ਸਨ। ਉਹ ਮੱਕੇ ਦੀ ਯਾਤਰਾ ਨੂੰ ਜਰੂਰੀ ਸਮਝਦੇ ਸਨ। ਉਹ ਇੱਕ ਅੱਲ੍ਹਾ ਵਿੱਚ ਵਿਸਵਾਸ ਰੱਖਦੇ ਸਨ ਅਤੇ ਕਿਸੇ ਹੋਰ ਧਰਮ ਦੀ ਹੋਂਦ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। ਉਹ ਹਿੰਦੂਆਂ ਨੂੰ ਆਪਣਾ ਕੱਟੜ ਦੁਸ਼ਮਨ ਮੰਨਦੇ ਸਨ।

II. ਸੀਆ ਸੰਪਰਦਾਇ:ਪੰਜਾਬ ਵਿੱਚ ਬਹੁਤ ਸਾਰੇ ਸੀਆ ਮੁਸਲਮਾਨ ਵੀ ਰਹਿੰਦੇ ਸਨ। ਸੁੰਨੀ ਮੁਸਲਮਾਨਾਂ ਵਾਂਗ ਉਹ ਵੀ ਹਜਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਮੰਨਦੇ ਸਨ। ਉਹ ਕੁਰਾਨ ਨੂੰ ਆਪਣਾ ਪਵਿੱਤਰ ਗ੍ਰੰਥ ਮੰਨਦੇ ਸਨ। ਉਹ ਇੱਕ ਅੱਲ੍ਹਾ ਵਿੱਚ ਵਿਸਵਾਸ ਰੱਖਦੇ ਸਨ। ਉਹ ਸੁੰਨੀ ਮੁਸਲਮਾਨਾਂ ਵਾਂਗ ਬਹੁਤ ਜਿਆਦਾ ਕੱਟੜ ਨਹੀਂ ਸਨ।

III. ਸੂਫੀ ਮਤ: 16ਵੀ' ਸਦੀ ਵਿੱਚ ਪੰਜਾਬ ਵਿੱਚ ਸੂਫੀ ਮਤ ਬਹੁਤ ਹਰਮਨ ਪਿਆਰਾ ਹੋਇਆ। ਇਸ ਮਤ ਦੇ ਨੇਤਾ ਸ਼ੇਖ ਜਾਂ ਪੀਰ ਦੇ ਨਾਂ ਨਾਲ ਜਾਣੇ ਜਾਂਦੇ ਸਨ।ਉਹ ਆਪਣੇ ਗਲੇ ਵਿੱਚ ਸੂਫੁ (ਉੱਨ) ਦੀ ਮਾਲਾ ਧਾਰਨ ਕਰਦੇ ਸਨ। ਇਸ ਲਈ ਉਹਨਾਂ ਨੂੰ ਸੂਫ਼ੀ ਕਿਹਾ ਜਾਂਦਾ ਸੀ। ਸੂਫ਼ੀ ਮਤ ਇੱਕ ਅੱਲ੍ਹਾ ਵਿੱਚ ਵਿਸਵਾਸ ਰੱਖਦਾ ਸੀ। ਉਹ ਅੱਲ੍ਹਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਿੱਚ ਵਿਸਵਾਸ ਨਹੀਂ ਰੱਖਦਾ ਸੀ। ਸੂਫੀ ਸੰਤ ਅੱਲ੍ਹਾ ਦੀ ਪ੍ਰਾਪਤੀ ਲਈ ਪੀਰ ਜਾਂ ਗੁਰੂ ਦਾ ਹੋਣਾ ਜਰੂਰੀ ਮੰਨਦੇ ਸਨ। ਉਹ ਧਰਮ ਦੇ ਬਾਹਰੀ ਦਿਖਾਵਿਆਂ ਤੇ ਯਕੀਨ ਨਹੀਂ ਰੱਖਦੇ ਸਨ। ਉਹ ਸੰਗੀਤ ਵਿੱਚ ਵਿਸਵਾਸ ਰੱਖਦੇ ਸਨ। ਉਹਨਾਂ ਨੇ ਕੱਵਾਲੀ ਗਾਉਣ ਦੀ ਪ੍ਰਥਾ ਚਲਾਈ ਉਹ ਮਨੁੱਖਾਂ ਦੀ ਸੇਵਾ ਕਰਨ ਨੂੰ ਆਪਣਾ ਕਰਤੱਵ ਮੰਨਦੇ ਸਨ ਅਤੇ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਸਨ।