ਪਾਠ-1 ਅਰਥ ਸ਼ਾਸਤਰ ਇੱਕ ਜਾਣ-ਪਛਾਣ
ਇੱਕ ਅੰਕ ਵਾਲੇਂ ਪ੍ਰਸ਼ਨ
ਖਾਲੀ ਥਾਂ ਵਿੱਚ ਸਹੀ ਸ਼ਬਦ ਭਰੋ
ਪ੍ਰ.1: ਸਾਰੀ ਅਰਥ ਵਿਵਸਥਾ ਦਾ ਅਧਿਐਨ .........ਅਰਥ ਸ਼ਾਸਤਰ ਕਹਾਉਂਦਾ ਹੈ। (ਸਮਸ਼ਟੀ/ਵਿਅਸਟੀ)
ਉੱਤਰ:- ਸਮਸ਼ਟੀ
ਪ੍ਰ.2: ...............ਉਤਪਾਦਨ ਇੱਕ ਉਤਪਾਦਨ ਹੈ । (ਕਿਰਤ/ਧਨ)
ਉੱਤਰ:- ਧਨ
ਪ੍ਰ.3: ਅਰਥ ਸ਼ਾਸਤਰ ਕਿਨ੍ਹਾਂ ਸਬਦਾਂ ਤੋਂ ਮਿਲ ਕੇ ਬਣਿਆ ਹੈ?
ਉੱਤਰ:- ਅਰਥ ਸ਼ਾਸਤਰ ਦੋ ਸਬਦਾਂ ਤੋਂ ਮਿਲ ਕੇ ਬਣਿਆ ਹੈ। ਅਰਥ=ਧਨ ਅਤੇ ਸ਼ਾਸਤਰ=ਵਿਗਿਆਨ।
ਪ੍ਰ.4: ਅਰਥਸ਼ਾਸਤਰ (Economics) ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ?
(ਓ) ਫਰੈੱਚ (ਅ) ਗਰੀਕ (ੲ) ਅੰਗਰੇਜੀ (ਸ) ਡੱਚ
ਉੱਤਰ:- (ਅ) ਗਰੀਕ
ਸਹੀ ਚੁਣੋ:
ਪ੍ਰ.5: ਭੌਤਿਕ ਕਲਿਆਣ ਸਬੰਧੀ ਪਰਿਭਾਸ਼ਾ ਕਿਸ ਅਰਥ ਸ਼ਾਸਤਰੀ ਨੇ ਦਿੱਤੀ ਹੈ?
(a) ਪ੍ਰੋ. ਐਡਮ ਸਮਿਥ (b) ਪ੍ਰੋ. ਮਾਰਸ਼ਲ (c) ਪ੍ਰੋ. ਰੌਬਿੰਨਸ (d) ਪ੍ਰੋ.ਪੀਗੂ
ਉੱਤਰ:- (b) ਪ੍ਰੋ. ਮਾਰਸ਼ਲ
ਪ੍ਰ.6: ਅਰਥ ਸ਼ਾਸਤਰ ਇਕ ਵਾਸਤਵਿਕ ਤੇ ਆਦਰਸ਼ਾਤਮਕ ਵਿਗਿਆਨ ਹੈ ਜਾਂ ਕਲਾ?
(a) ਆਦਰਸ਼ਾਤਮਕ ਵਿਗਿਆਨ ਤੇ ਵਾਸਤਵਿਕ ਵਿਗਿਆਨ (b) ਕਲਾ (c) ਦੋਨੋ (d) ਕੋਈ ਵੀ ਨਹੀਂ
ਉੱਤਰ:- (c) ਦੋਨੋ
ਪ੍ਰ.7: ਉਹ ਵਿਗਿਆਨ ਜੋ ਵੱਖ-ਵੱਖ ਉਪਯੌਗਾਂ ਵਾਲੇ ਸੀਮਤ ਸਾਧਨਾਂ ਅਤੇ ਉਦੇਸ਼ਾਂ ਨਾਲ ਸਬੰਧ ਰੱਖਣ ਵਾਲੇ ਮਨੁੱਖੀ ਵਿਵਹਾਰ ਦਾ ਅਧਿਐਨ ਕਰਦਾ ਹੈ ਉਸ ਨੂੰ...ਕਿਹਾ ਜਾਂਦਾ ਹੈ। (ਦੁਰਲੱਭਤਾ ਸਬੰਧੀ ਪਭਿਸ਼ਾ/ਭੌਤਿਕ ਕਲਿਆਣ)
ਉੱਤਰ:- ਦੁਰਲੱਭਤਾ ਸਬੰਧੀ ਪਭਿਸ਼ਾ
ਪ੍ਰ.8: ਅਰਥ ਸ਼ਾਸਤਰ ਨੂੰ ਵਿਸ਼ਾ ਸਮੱਗਰੀ ਦੇ ਆਧਾਰ ਤੇ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ?
(a) ਸਮਸ਼ਟੀ ਅਰਥਸ਼ਾਸਤਰ (b) ਵਿਅਸ਼ਟੀ ਅਰਥਸ਼ਾਸਤਰ (c) a, b ਦੋਵੇ (d) ਕੋਈ ਵੀ ਨਹੀਂ
ਉੱਤਰ:- (c) a, b ਦੋਵੇ
ਪ੍ਰ.9: ਉਹ ਅਰਥ ਵਿਵਸਥਾ ਜਿਸ ਉੱਤੇ ਸਰਕਾਰ ਦਾ ਲਗਭਗ ਪੂਰਾ ਕੰਟਰੋਲ ਹੁੰਦਾ ਹੈ ਉਸ ਨੂੰ ......... ਅਰਥ ਵਿਵਸਥਾ ਕਿਹਾ ਜਾਂਦਾ ਹੈ । (ਸਮਾਜਵਾਦੀ /ਪੂੰਜੀਵਾਦੀ)
ਉੱਤਰ:- ਸਮਾਜਵਾਦੀ
ਸਹੀ ਗਲਤ ਦੱਸੋ:
ਪ੍ਰ. 10: ਅਰਥ ਸ਼ਾਸਤਰ ਸਿਰਫ ਵਿਗਿਆਨ ਹੈ ਕਲਾ ਨਹੀਂ (ਸਹੀ/ਗਲਤ)
ਉੱਤਰ:- ਗਲਤ
ਪ੍ਰ. 11:ਚੋਣ ਦਾ ਮੁੱਖ ਕਾਰਨ ਦੁਰਲੱਭਤਾ ਹੈ। (ਸਹੀ/ਗਲਤ)
ਉੱਤਰ:- ਸਹੀ
ਪ੍ਰ.12 ਸਾਧਨਾਂ ਦੀ ਦੁਰਲੱਭਤਾ ਤੋ ਕੀ ਭਾਵ ਹੈ?
ਉੱਤਰ:-ਇਹ ਉਹ ਹਾਲਤ ਹੈ ਜਿਸ ਵਿੱਚ ਸਾਧਨਾਂ ਦੀ ਮੰਗ, ਸਾਧਨਾਂ ਦੀ ਪੂਰਤੀ ਤੋਂ ਅਧਿਕ ਹੁੰਦੀ ਹੈ।
ਪ੍ਰ.13 ਆਰਥਿਕ ਕਿਰਿਆ ਕੀ ਹੈ?
ਉੱਤਰ:-ਆਰਥਿਕ ਕਿਰਿਆ ਉਹ ਕਿਰਿਆ ਹੈ ਜਿਸ ਦਾ ਸਬੰਧ ਦੁਰਲੱਭ ਸਾਧਨਾਂ ਦੀ ਵਰਤੋਂ ਨਾਲ ਹੈ।
ਪ੍ਰ.14 ਸਮੱਸ਼ਟੀ ਅਰਥ-ਸਾਸਤਰ ਤੇ ਕੇਨਜ਼ ਦੀ ਕਿਤਾਬ ਦਾ ਨਾਮ ਅਤੇ ਉਸ ਦੇ ਪ੍ਰਕਾਸ਼ਨ ਦਾ ਸਾਲ ਦੱਸੋ।
ਉੱਤਰ:-ਕੇਨਜ਼ ਦੀ ਕਿਤਾਬ “ਜਨਰਲ ਥਿਊਰੀ ਆਫ ਇੰਪਲਾਇਮੈੱਟ, ਇੰਟਰਸਟ ਐੱਡ ਮਨੀ” 1936 ਵਿੱਚ ਪ੍ਰਕਾਸ਼ਿਤ ਹੋਈ ਸੀ।
ਪ੍ਰ. 15 ਸਮੱਸ਼ਟੀ ਅਰਥ-ਸ਼ਾਸਤਰ ਦਾ ਸਬੰਧ ਹੈ; ; (a)ਸੰਪੂਰਨ ਅਰਥ-ਵਿਵਸਥਾ ਵਿੱਚ ਉਤਪਾਦਿਤ ਵਸਤੂਆਂ ਅਤੇ ਸੇਵਾਵਾਂ ਦੇ ਪੱਧਰ ਨਾਲ (b) ਸਾਧਾਰਨ ਕੀਮਤ ਪੱਧਰ ਨਾਲ(c) ਰਾਸ਼ਟਰੀ ਆਮਦਨ ਨਾਲ (d)ਉਪਰਲੇ ਸਾਰੇ।
ਉੱਤਰ:- (d) ਉਪਰਲੇ ਸਾਰੇ।
ਪ੍ਰ.16 ਸਮੱਸ਼ਟੀ ਅਰਥ-ਸ਼ਾਸਤਰ ਅਧਿਐਨ ਕਰਦਾ ਹੈ (a)ਸੰਪੂਰਨ ਅਰਥ-ਵਿਵਸਥਾ ਦਾ (b) ਇੱਕ ਵਿਅਕਤੀ ਵਿਸ਼ੇਸ਼ ਦਾ(c) ਇੱਕ ਉਦਯੌਗ ਦਾ (d)ਇਨ੍ਹਾਂ ਵਿੱਚੋਂ ਕੋਈ ਨਹੀਂ।
ਉੱਤਰ:- (a) ਸੰਪੂਰਨ ਅਰਥ-ਵਿਵਸਥਾ ਦਾ।
ਪ੍ਰ.17 ਕੇਨਜ਼ ਦੀ ਵਿਚਾਰਧਾਰਾ ............... ਦੀ ਵਕਾਲਤ ਕਰਦੀ ਹੈ। (a) ਮਿਸ਼ਰਤ ਅਰਥ-ਵਿਵਸਥਾ ਦੀ (b) ਅਰਥ-ਵਿਵਸਥਾ ਤੇ ਸਰਕਾਰੀ ਨਿਯੰਤਰਣ ਦੀ(c) ਮੁਕਤ ਅਰਥ-ਵਿਵਸਥਾ ਦੀ (d) ਉਪਰਲੇ ਸਾਰੇ।
ਉੱਤਰ:- (b) ਅਰਥ-ਵਿਵਸਥਾ ਤੇ ਸਰਕਾਰੀ ਨਿਯੰਤਰਣ ਦੀ।
ਪ੍ਰ .18 ਅਰਥ-ਸ਼ਾਸਤਰ ਦੀ ਸ਼ਾਖਾ ਜਿਹੜੀ ਵਿਅਕਤੀਗਤ ਪੱਧਰ ਤੇ ਆਰਥਿਕ ਸਮੱਸਿਆਵਾਂ ਦਾ ਅਧਿਐਨ ਕਰਦੀ ਹੈ, ਉਸ (a) ਸਮੱਸ਼ਟੀ ਅਰਥ-ਸ਼ਾਸਤਰ (b) ਵਿਅਸ਼ਟੀ ਅਰਥ-ਸ਼ਾਸਤਰ (c) ਖੇਤੀਬਾੜੀ ਅਰਥ-ਸ਼ਾਸਤਰ (d)ਇਨ੍ਹਾਂ ਵਿੱਚੋਂ ਕੋਈ ਨਹੀਂ।
ਉੱਤਰ:- (b) ਵਿਅਸ਼ਟੀ ਅਰਥ-ਸ਼ਾਸਤਰ ।
ਪ੍ਰ.19 ਰੁਜ਼ਗਾਰ ਸਿਧਾਂਤ ਦਾ ਅਧਿਐਨ ...............ਵਿੱਚ ਕੀਤਾ ਜਾਂਦਾ ਹੈ।
ਉੱਤਰ:- ਸਮੱਸ਼ਟੀ ਅਰਥ-ਸ਼ਾਸਤਰ
ਪ੍ਰ.20 ਪ੍ਰੰਪਰਾਵਾਦੀ/ਕਲਾਸੀਕਲ ਵਿਚਾਰਧਾਰਾ ..............ਦੀ ਵਕਾਲਤ ਕਰਦੀ ਹੈ।
ਉੱਤਰ:- ਮੁਕਤ ਅਰਥ-ਵਿਵਸਥਾ ਦੀ ।
ਪ੍ਰ.21 ਪੂੰਜੀਵਾਦੀ ਅਰਥ-ਵਿਵਸਥਾ ਵਿੱਚ ਕੀਮਤ ਨਿਰਧਾਰਨ ਬਾਜ਼ਾਰ ਮੰਗ ਅਤੇ ਪੂਰਤੀ ਦੁਆਰਾ ਨਿਰਧਾਰਤ ਹੁੰਦੀ ਹੈ।
ਸਹੀ/ਗਲਤ
ਉੱਤਰ:-ਸਹੀ।
ਦੋ ਅੰਕਾਂ ਵਾਲੇ ਪ੍ਰਸ਼ਨ
ਪ੍ਰ.1) ਅਰਥ ਸ਼ਾਸਤਰ ਤੋ ਕੀ ਭਾਵ ਹੈ?
ਉੱਤਰ:-ਅਰਥ ਸ਼ਾਸਤਰ ਚੌਣ ਦੀ ਸਮੱਸਿਆ ਦਾ ਅਧਿਐਨ ਹੈ ਜੋ ਵਿਅਕਤੀਗਤ, ਸਮਾਜਿਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸਾਧਨਾਂ ਦੀ ਦੁਰਲੱਭਤਾ ਨਾਲ ਉਤਪੰਨ ਹੁੰਦੀ ਹੈ।
ਪ੍ਰ.2) ਅਰਥਸ਼ਾਸਤਰ ਦੀ ਧਨ ਸਬੰਧੀ ਪਰਿਭਾਸ਼ਾ ਦਿਓ।
ਉੱਤਰ:-ਐਡਮ ਸਮਿੱਥ ਦੇ ਅਨੁਸਾਰ: “ਅਰਥ ਸ਼ਾਸਤਰ ਰਾਸ਼ਟਰਾਂ ਦੇ ਧਨ ਦੀ ਪ੍ਰਕ੍ਰਿਤੀ ਅਤੇ ਕਾਰਣਾਂ ਦੀ ਖੌਜ ਹੈ।"
ਪ੍ਰ.3) ਵਿਅਸ਼ਟੀ ਅਰਥ ਸ਼ਾਸਤਰ ਤੋ ਕੀ ਭਾਵ ਹੈ?
ਉੱਤਰ:-ਵਿਅਸ਼ਟੀ ਅਰਥ ਸ਼ਾਸਤਰ ਵਿਅਕਤੀਗਤ ਪੱਧਰ ਦੀਆਂ ਆਰਥਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ।
ਜਿਵੇਂ ਇੱਕ ਵਿਅਕਤੀ, ਇੱਕ ਫਰਮ, ਇੱਕ ਉਦਯੋਗ ਤੇ ਇੱਕ ਬਾਜ਼ਾਰ ਆਦਿ।
ਪ੍ਰ.4) ਸਮਸ਼ਟੀ ਅਰਥ ਸ਼ਾਸਤਰ ਤੋ ਕੀ ਭਾਵ ਹੈ?
ਉੱਤਰ:-ਸਮਸ਼ਟੀ ਅਰਥ ਸ਼ਾਸਤਰ ਸਾਰੀ ਅਰਥ ਵਿਵਸਥਾ ਦੇ ਪੱਧਰ ਤੇ ਆਰਥਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ।
ਜਿਵੇਂ ਬੇਰੁਜ਼ਗਾਰੀ ਦੀ ਸਮੱਸਿਆ, ਸਮੂਹਿਕ ਮੰਗ, ਸਮੂਹਿਕ ਪੂਰਤੀ, ਮੁਦਰਾ ਸਫੀਤੀ ਦੀ ਦਰ, ਰਾਸ਼ਟਰੀ ਆਮਦਨ ਆਦਿ।
ਪ੍ਰ.5) ਸਾਧਨਾਂ ਦੀਆਂ ਮੂਲ ਵਿਸ਼ੇਸਤਾਵਾਂ ਦੱਸੋ।
ਉੱਤਰ:-ਸਾਧਨਾਂ ਦੀਆਂ ਦੋ ਮੁੱਖ ਵਿਸ਼ੇਸ਼ਤਾਵਾਂ ਇਹ ਹਨ; (i) ਇਹ ਮਨੁੱਖੀ ਲੋੜਾਂ ਦੀ ਤੁਲਨਾ ਵਿੱਚ ਸੀਮਤ
ਹਨ। (ii) ਇਹਨਾਂ ਦਾ ਵਿਕਲਪਿਕ ਪ੍ਰਯੋਗ ਸੰਭਵ ਹੈ।
ਪ੍ਰ.6) ਵਿਕਲਪ ਪ੍ਰਯੋਗ ਦਾ ਅਰਥ ਦੱਸੋ ।
ਉੱਤਰ:-ਆਪਣੀ ਸੰਤੁਸ਼ਟੀ ਵਿੱਚ ਵਾਧਾ ਕਰਨ ਲਈ ਸੀਮਤ ਸਾਧਨਾਂ ਵਿੱਚੋਂ ਲੋੜੀਂਦੇ ਸਾਧਨਾਂ ਦੀ ਚੌਣ ਕਰਨ ਨੂੰ
ਵਿਕਲਪਕ ਪ੍ਰਯੋਗ ਕਹਿੰਦੇ ਹਨ।
ਭਾਵ ਕਿਸੇ ਇਕ ਲੋੜ ਦੀ ਪੂਰਤੀ ਲਈ ਦੋ ਜਾਂ ਦੋ ਤੋਂ ਵੱਧ ਸਾਧਨਾਂ ਵਿੱਚੋਂ ਚੋਣ ਕਰਨੀ।
ਪ੍ਰ.7) ਚੋਣ ਦੀ ਸਮੱਸਿਆ ਦੇ ਪੈਦਾ ਹੋਣ ਦੇ ਕਾਰਨ ਦੱਸੋ।
ਉੱਤਰ:-ਮਨੁੱਖੀ ਲੋੜਾਂ ਦੀ ਤੁਲਨਾ ਵਿੱਚ ਸਾਧਨ ਸੀਮਤ ਹਨ ਅਤੇ ਇਹਨਾਂ ਦਾ ਵਿਕਲਪਿਕ ਪ੍ਰਯੌਗ ਸੰਭਵ ਹੈ। ਇਸ ਲਈ ਚੌਣ ਦੀ ਸਮੱਸਿਆ ਪੈਦਾ ਹੁੰਦੀ ਹੈ।
ਪ੍ਰ.8) ਉਤਪਾਦਨ ਦਾ ਅਰਥ ਦੱਸੋ ।
ਉੱਤਰ:-ਉਤਪਾਦਨ ਉਹ ਆਰਥਿਕ ਕਿਰਿਆ ਹੈ ਜਿਸ ਦਾ ਸਬੰਧ ਵਸਤੂਆਂ ਅਤੇ ਸੇਵਾਵਾਂ ਦੀ ਉਪਯੋਗਿਤਾ ਜਾਂ ਕੀਮਤ ਵਿੱਚ ਵਾਧਾ ਕਰਨ ਨਾਲ ਹੈ।
ਪ੍ਰ.9) ਉਪਭੋਗ ਦਾ ਅਰਥ ਦੱਸੋ।
ਉੱਤਰ:-ਉਪਭੋਗ ਉਹ ਆਰਥਿਕ ਕਿਰਿਆ ਹੈ ਜਿਸ ਦਾ ਸਬੰਧ ਵਿਅਕਤੀਗਤ ਅਤੇ ਸਮੂਹਿਕ ਲੋੜਾਂ ਦੀ ਪ੍ਰਤੱਖ ਸੰਤੁਸ਼ਟੀ ਲਈ ਵਸਤੂਆਂ ਅਤੇ ਸੇਵਾਵਾਂ ਦੀ ਉਪਯੋਗਤਾ ਦਾ ਪ੍ਰਯੋਗ ਕਰਨ ਨਾਲ ਹੈ। ਕੱਪੜਾ ਪਹਿਨਣਾ, ਰੋਟੀ ਖਾਣਾ, ਚਾਹ ਪੀਣਾ ਆਦਿ ਉਪਭੌਗ ਕਿਰਿਆਵਾਂ ਹਨ।
ਪ੍ਰ.10) ਅਰਥ ਵਿਵਸਥਾ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ:- ਅਰਥਵਿਵਸਥਾ ਤੋ ਭਾਵ ਕਿਸੇ ਖੇਤਰ ਵਿੱਚ ਹੋਣ ਵਾਲੀਆਂ ਆਰਥਿਕ ਕਿਰਿਆਵਾਂ ਦੇ ਕੁੱਲ ਜੋੜ ਤੋਂ ਹੈ।, ਉਹ ਚਾਹੇ ਇੱਕ ਪਿੰਡ, ਇੱਕ ਜ਼ਿਲ੍ਹਾ, ਇੱਕ ਪ੍ਰਾਂਤ ਜਾਂ ਸੰਪੂਰਣ ਦੇਸ਼ ਹੀ ਕਿਉਂ ਨਾ ਹੋਵੇ।
ਪ੍ਰ.11) ਪੂੰਜੀਵਾਦ ਤੋ ਕੀ ਭਾਵ ਹੈ?
ਉੱਤਰ:- ਇਸ ਪ੍ਰਣਾਲੀ ਵਿੱਚ ਲੋਕਾਂ ਨੂੰ ਉਪਭੋਗ, ਉਤਪਾਦਨ, ਵਟਾਂਦਰਾ ਆਦਿ ਕਰਨ ਦੀ ਸੁਤੰਤਰਤਾ ਹੁੰਦੀ ਹੈ। ਸਰਕਾਰ ਆਰਥਿਕ ਕਿਰਿਆਵਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਦੀ। ਲੋਕ ਸੰਪਤੀ ਜਮ੍ਹਾਂ ਕਰ ਸਕਦੇ ਹਨ।
ਪ੍ਰ.12) ਸਮਾਜਵਾਦ ਦਾ ਅਰਥ ਦੱਸੋ।
ਉੱਤਰ:-ਇਸ ਪ੍ਰਣਾਲੀ ਵਿੱਚ ਉਪਭੋਗ, ਉਤਪਾਦਨ, ਵਟਾਂਦਰਾ ਆਦਿ ਕਿਰਿਆਵਾਂ ਤੇ ਪੂਰਣ ਰੂਪ ਨਾਲ ਸਰਕਾਰ ਦਾ ਕਾਬੂ ਹੁੰਦਾ ਹੈ।
ਪ੍ਰ.13) ਮਿਸ਼ਰਤ ਅਰਥ ਵਿਵਸਥਾ ਕਿਸ ਨੂੰ ਕਹਿੰਦੇ ਹਨ?
ਉੱਤਰ:-ਇਸ ਆਰਥਿਕ ਪ੍ਰਣਾਲੀ ਵਿੱਚ ਕੁਝ ਆਰਥਿਕ ਕਾਰਜ ਕਰਨ ਲਈ ਲੋਕ ਸੁਤੰਤਰ ਹੁੰਦੇ ਹਨ ਅਤੇ ਕੁਝ ਆਰਥਿਕ ਕਾਰਜਾਂ ਤੇ ਸਰਕਾਰ ਦਾ ਕਾਬੂ ਹੁੰਦਾ ਹੈ। ਇਸ ਵਿੱਚ ਨਿੱਜੀ ਅਤੇ ਸਰਕਾਰੀ ਖੇਤਰ ਦੀ ਸਹਿਹੋਂਦ ਪਾਈ ਜਾਂਦੀ ਹੈ।
ਪ੍ਰ.14) ਆਰਥਿਕ ਪ੍ਰਣਾਲੀ ਤੋਂ ਕੀ ਭਾਵ ਹੈ?
ਉੱਤਰ:-ਆਰਥਿਕ ਪ੍ਰਣਾਲੀ ਤੋਂ ਭਾਵ ਉਸ ਪ੍ਰਣਾਲੀ ਤੋਂ ਜਿਸ ਨਾਲ ਕੋਈ ਦੇਸ਼ ਵਾਧੇ ਅਤੇ ਵਿਕਾਸ ਦੀ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਆਰਥਿਕ ਕਿਰਿਆਵਾਂ ਦਾ ਸੰਗਠਨ ਕਰਨ ਲਈ ਅਪਣਾਉਂਦਾ ਹੈ।ਮੁੱਖ ਰੂਪ ਨਾਲ ਤਿੰਨ ਆਰਥਿਕ ਪ੍ਰਣਾਲੀਆਂ ਹਨ; ਪੂੰਜੀਵਾਦ, ਸਮਾਜਵਾਦ ਤੇ ਮਿਸ਼ਰਤ ਅਰਥ ਵਿਵਸਥਾ ।
ਪ੍ਰ.15) ਅਰਥ ਸ਼ਾਸਤਰ ਦਾ ਸੁਭਾਅ ਦੱਸੋ ।
ਉੱਤਰ:- ਅਰਥ ਸ਼ਾਸਤਰ ਸਮਾਜਿਕ ਵਿਗਿਆਨ ਅਤੇ ਕਲਾ ਦੋਵੇਂ ਹੀ ਹੈ
ਇਹ ਵਾਸਤਵਿਕ ਅਤੇ ਆਦਰਸ਼ਾਤਮਕ ਵਿਗਿਆਨ ਹੈ।
ਪ੍ਰ.16) ਕੀ ਅਰਥ ਸ਼ਾਸਤਰ ਵਾਸਤਵਿਕ ਵਿਗਿਆਨ ਹੈ? ਇਸ ਬਾਰੇ ਚਰਚਾ ਕਰੋ।
ਉੱਤਰ:-ਇਹ ਤੱਥਾਂ ਦਾ ਅਧਿਐਨ ਕਰਦਾ ਹੈ।
ਕੀ ਹੈ? ਕੀ ਸੀ? ਅਤੇ ਕੀ ਹੋਣ ਵਾਲਾ ਹੈ?
ਆਰਥਿਕ ਕਥਨਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਕਿ ਕੀ ਇਹ ਕਥਨ ਸਹੀ ਹੈ ਜਾਂ ਗਲਤ।
ਪ੍ਰ.17) ਅਰਥ ਸ਼ਾਸਤਰ ਆਦਰਸ਼ਾਤਮਕ ਵਿਗਿਆਨ ਹੈ, ਇਸ ਬਾਰੇ ਦੱਸੋ।
ਉੱਤਰ:-ਇਹ ਸੁਝਾਅ ਦਿੰਦਾ ਹੈ ਅਤੇ ਇਹ ਵਿਚਾਰ ਪ੍ਰਗਟ ਕਰਦਾ ਹੈ । ਇਸ ਦੇ ਕੁਝ ਕਥਨਾਂ ਦੀ ਜਾਂਚ ਨਹੀਂ ਕੀਤੀ ਜਾ ਸਕਦੀ ।
ਪ੍ਰ.18) ਆਰਥਿਕ ਨੀਤੀਆਂ ਤੋ ਕੀ ਭਾਵ ਹੈ?
ਉੱਤਰ:-ਇਸ ਦਾ ਸਬੰਧ ਉਹਨਾਂ ਨਿਯੋਜਤ ਯਤਨਾਂ ਅਤੇ ਰਣਨੀਤੀਆਂ ਨਾਲ ਹੈ ਜੋ ਆਰਥਿਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਪਣਾਈਆਂ ਜਾਂਦੀਆਂ ਹਨ। ਜਿਵੇ ਮੁਦਰਿਕ ਨੀਤੀ, ਰਾਜਕੋਸ਼ੀ ਨੀਤੀ ਅਤੇ ਕੀਮਤ ਨੀਤੀ ਆਦਿ।
ਚਾਰ ਅੰਕ ਵਾਲ਼ੇ ਪ੍ਰਸ਼ਨ
ਪ੍ਰ.1. ਅਰਥ ਸ਼ਾਸਤਰ ਦੀ ਪਰਿਭਾਸ਼ਾ ਦਿਓ।
ਉੱਤਰ:-ਅਰਥ ਸ਼ਾਸਤਰ ਇੱਕ ਸਮਾਜਿਕ ਵਿਗਿਆਨ ਹੈ ਜਿਸਦਾ ਸਬੰਧ ਦੁਰਲੱਭ ਸੰਸਾਧਨਾਂ ਦਾ ਵਿਕਲਪਿਕ ਉਪਯੋਗਾਂ ਲਾਭ ਅਤੇ ਸੰਪੂਰਣ ਸਮਾਜ ਨੂੰ ਅਧਿਕਤਮ ਸਮਾਜਿਕ ਕਲਿਆਣ ਪ੍ਰਾਪਤ ਹੋ ਸਕੇ। ਸੰਖੇਪ ਵਿੱਚ ਅਰਥਸ਼ਾਸਤਰ ਚੌਣ ਦੀ ਸਮੱਸਿਆ ਦਾ ਅਧਿਐਨ ਹੈ ਜੋ ਵਿਅਕਤੀਗਤ, ਸਮਾਜਿਕ, ਰਾਸਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਸਾਧਨਾਂ ਦੀ ਦੁਰਲੱਭਤਾ ਨਾਲ ਉਤਪੰਨ ਹੁੰਦੀ ਹੈ।
ਪ੍ਰ.2.ਅਰਥਸ਼ਾਸਤਰ ਦੀ ਭੌਤਿਕ ਕਲਿਆਣ ਸਬੰਧੀ ਪਰਿਭਾਸ਼ਾ ਦਿਓ।
ਉੱਤਰ:-ਡਾ. ਮਾਰਸ਼ਲ ਦੇ ਅਨੁਸਾਰ: “ਅਰਥਸ਼ਾਸਤਰ ਜੀਵਨ ਦੇ ਸਧਾਰਨ ਕਿੱਤੇ ਦੇ ਸਬੰਧ ਵਿੱਚ ਮਾਨਵ ਜਾਤੀ ਦਾ ਅਧਿਐਨ ਹੈ ।ਇਹ ਵਿਅਕਤੀਗਤ ਅਤੇ ਸਮਾਜਿਕ ਕਾਰਜਾਂ ਦੇ ਉਸ ਭਾਗ ਦਾ ਅਧਿਐਨ ਕਰਦਾ ਹੈ ਜਿਸ ਦਾ ਗਹਿਰਾ ਸਬੰਧ ਕਲਿਆਣ ਪ੍ਰਦਾਨ ਕਰਨ ਵਾਲੇ ਭੌਤਿਕ ਪਦਾਰਥਾਂ ਦੀ ਪ੍ਰਾਪਤੀ ਅਤੇ ਉਹਨਾਂ ਦਾ ਉਪਯੌਂਗ ਕਰਨ ਤੋਂ ਹੈ। “
ਪ੍ਰ.3.ਅਰਥਸ਼ਾਸਤਰ ਦੀ ਦੁਰਲੱਭਤਾ ਸਬੰਧੀ ਪਰਿਭਾਸ਼ਾ ਦਿਓ।
ਉੱਤਰ:-ਲਾਰਡ ਰੋਬਿੰਸ ਦੇ ਅਨੁਸਾਰ:- “ਅਰਥਸ਼ਾਸਤਰ ਉਹ ਵਿਗਿਆਨ ਹੈ ਜਿਹੜਾ ਵਿਭਿੰਨ ਉਪਯੌਂਗਾਂ ਵਾਲੇ ਸੀਮਤ ਸੰਸਾਧਨਾਂ ਅਤੇ ਉਦੇਸ਼ਾ ਨਾਲ ਸਬੰਧ ਰੱਖਣ ਵਾਲੇ ਮਾਨਵੀ ਵਿਵਹਾਰ ਦਾ ਅਧਿਐਨ ਕਰਦਾ ਹੈ”।
ਪ੍ਰ.4. ਵਿਅਸ਼ਟੀ-ਅਰਥਸ਼ਾਸਤਰ ਤੋਂ ਕੀ ਭਾਵ ਹੈ?
ਉੱਤਰ:-ਵਿਅਸ਼ਟੀ-ਅਰਥਸ਼ਾਸਤਰ ਵਿਅਕਤੀਗਤ ਪੱਧਰ ਦੀਆਂ ਆਰਥਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ ਜਿਵੇ; ਇੱਕ ਵਿਅਕਤੀ, ਇੱਕ ਫਰਮ, ਇੱਕ ਉਦਯੌਗ ਤੇ ਇੱਕ ਬਜ਼ਾਰ ।
ਪ੍ਰ.5.ਸਮੱਸ਼ਟੀ-ਅਰਥਸ਼ਾਸਤਰ ਤੋਂ ਕੀ ਭਾਵ ਹੈ?
ਉੱਤਰ:-ਸਮੱਸ਼ਟੀ- ਅਰਥਸ਼ਾਸਤਰ ਅਰਥਸ਼ਾਸਤਰ ਦੀ ਉਹ ਸ਼ਾਖਾ ਹੈ ਜੋ ਸਾਰੀ ਅਰਥਵਿਵਸਥਾ ਦੇ ਪੱਧਰ ਤੇ ਆਰਥਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ ਜਿਵੇ; ਬੇਰੁਜ਼ਗਾਰੀ ਦੀ ਸਮੱਸਿਆ, ਸਮੂਹਿਕ ਮੰਗ, ਸਮੂਹਿਕ ਪੂਰਤੀ, ਮੁਦਰਾ ਸਫੀਤੀ ਦੀ ਦਰ, ਰਾਸ਼ਟਰੀ ਆਮਦਨ ਆਦਿ ।
ਪ੍ਰ.6. ਦੁਰਲੱਭਤਾ ਦੀ ਪਰਿਭਾਸ਼ਾ ਦਿਓ।
ਉੱਤਰ:- ਦੁਰਲੱਭਤਾ ਉਸ ਨੂੰ ਆਖਿਆ ਜਾਂਦਾ ਹੈ ਜਿਸ ਵਸਤੂ ਦੀ ਮੰਗ ਉਸ ਦੀ ਪੂਰਤੀ ਤੋਂ ਜਿਆਦਾ ਹੁੰਦੀ ਹੈ।
ਜਿਸ ਦੇ ਨਾਲ ਇਨਾਂ ਵਸਤੂਆਂ ਦੀ ਬਜ਼ਾਰ ਵਿੱਚ ਕੀਮਤ ਹੁੰਦੀ ਹੈ। ਦੁਰਲੱਭਤਾ ਜਿੰਨੀ ਜ਼ਿਆਦਾ ਹੋਵੇਗੀ, ਉਨੀ ਹੀ ਕੀਮਤ ਜ਼ਿਆਦਾ ਹੋਵੇਗੀ।
ਪ੍ਰ.7. ਆਰਥਿਕ ਪ੍ਰਣਾਲੀ ਤੋ ਕੀ ਭਾਵ ਹੈ?
ਉੱਤਰ:-ਆਰਥਿਕ ਪ੍ਰਣਾਲੀ ਤੋਂ ਭਾਵ ਉਸ ਪ੍ਰਣਾਲੀ ਤੋਂ ਹੈ ਜਿਸ ਨਾਲ ਕੋਈ ਦੇਸ ਵਾਧੇ ਅਤੇ ਵਿਕਾਸ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਆਰਥਿਕ ਕਿਰਿਆਵਾਂ ਦਾ ਸੰਗਠਨ ਕਰਨ ਲਈ ਅਪਣਾਉਂਦਾ ਹੈ। ਵਿਆਪਕ ਰੂਪ ਨਾਲ ਤਿੰਨ ਪ੍ਰਣਾਲੀਆਂ ਪ੍ਰਚੱਲਤ ਹਨ, ਪੂੰਜੀਵਾਦ, ਸਮਾਜਵਾਦ ਅਤੇ ਮਿਸਰਤ ਆਰਥਿਕ ਪ੍ਰਣਾਲੀ।
ਪ੍ਰ.8. ਕੀ ਅਰਥ ਸ਼ਾਸਤਰ ਕਲਾ ਹੈ ਜਾਂ ਵਿਗਿਆਨ?
ਉੱਤਰ:-ਅਰਥਸ਼ਾਸਤਰ ਆਰਥਿਕ ਸਮੱਸਿਆਵਾਂ ਦੇ ਹੱਲ ਕਰਨ ਲਈ ਗਿਆਨ ਦੀ ਵਿਵਹਾਰਕ ਵਰਤੋਂ ਕਰਦਾ ਹੈ ਇਸ ਲਈ ਇਹ ਕਲਾ ਹੈ।
ਅਰਥ ਸ਼ਾਸਤਰ ਵਿਗਿਆਨ ਇਕ ਵਿਗਿਆਨ ਵੀ ਹੈ ਕਿਉਂਕਿ (ਓ)ਇਹ ਆਰਥਿਕ ਸਮੱਸਿਆਵਾਂ ਦਾ ਕ੍ਰਮਬੱਧ ਅਧਿਐਨ ਹੈ (ਅ) ਅਰਥ ਸ਼ਾਸਤਰ ਦੇ ਨਿਯਮ ਵਿਗਿਆਨਕ ਨਿਯਮ ਹਨ, ਕਿਉਂਕਿ ਇਹ ਕਾਰਨ ਅਤੇ ਨਤੀਜੇ ਵਿੱਚ ਸਬੰਧ ਸਥਾਪਿਤ ਕਰਦੇ ਹਨ।(ੲ) ਅਰਥ ਸ਼ਾਸਤਰ ਦੇ ਨਿਯਮਾਂ ਦੇ ਸੱਚ ਦੀ ਜਾਂਚ ਕੀਤੀ ਜਾ ਸਕਦੀ ਹੈ।
ਪ੍ਰ.9) ਸਮਸ਼ਟੀ ਅਰਥ-ਸ਼ਾਸਤਰ ਦੇ ਖੇਤਰ ਦਾ ਵਰਣਨ ਕਰੋ।
ਉੱਤਰ:- ਸਮਸ਼ਟੀ ਅਰਥ-ਸ਼ਾਸਤਰ ਦੇ ਖੇਤਰ ਵਿੱਚ ਹੇਠ ਲਿਖੇ ਵਿਸ਼ਿਆਂ ਦਾ ਅਧਿਐਨ ਕੀਤਾ ਜਾਂਦਾ ਹੈ;
1.ਰਾਸ਼ਟਰੀ ਆਮਦਨ ਦੀਆਂ ਵਿਭਿੰਨ ਧਾਰਨਾਵਾਂ; ਤੱਤ, ਮਾਪ ਦੀਆਂ ਵਿਧੀਆਂ ਆਦਿ।
2.ਰੁਜ਼ਗਾਰ ਅਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਦਾ ਅਧਿਐਨ। ਰੁਜ਼ਗਾਰ ਨਿਰਧਾਰਨ ਦੇ ਵਿਭਿੰਨ ਤੱਤ ਜਿਵੇਂ ਪ੍ਰਭਾਵ
ਪੂਰਨ ਮੰਗ, ਕੁੱਲ ਪੂਰਤੀ, ਕੁੱਲ ਉਪਭੋਗ ਆਦਿ।
3.ਮੁਦਰਾ ਦੇ ਕਾਰਜ ਅਤੇ ਉਸ ਨਾਲ ਸਬੰਧਿਤ ਸਿਧਾਂਤਾਂ ਦਾ ਅਧਿਐਨ।
4.ਕੀਮਤ ਨਾਲ ਸਬੰਧਿਤ ਮੁਦਰਾ ਸਫੀਤੀ (॥8800) ਅਤੇ ਮੁਦਰਾ ਵਿਸਫੀਤੀ (0818001) ਦਾ ਅਧਿਐਨ।
5. ਆਰਥਿਕ ਵਿਕਾਸ ਦਾ ਸਿਧਾਂਤ।
6.ਅੰਤਰਰਾਸ਼ਟਰੀ ਵਪਾਰ ਦਾ ਸਿਧਾਂਤ।
ਪ੍ਰ.10) ਵਿਅਸ਼ਟੀ ਅਰਥ-ਸ਼ਾਸਤਰ ਵਿੱਚ ਬੱਚਤ ਇੱਕ ਗੁਣ ਹੈ, ਜਦ ਕਿ ਸਮੱਸ਼ਟੀ ਪੱਧਰ ਤੇ ਅਜਿਹਾ ਨਹੀਂ ਹੈ । ਕਿਉ”?
ਉੱਤਰ:-ਜੇਕਰ ਇੱਕ ਵਿਅਕਤੀ ਬੱਚਤ ਕਰਦਾ ਹੈ ਤਾਂ ਉਹ ਧਨੀ ਹੋ ਜਾਂਦਾ ਹੈ ਪ੍ਰੰਤੂ ਕਿਸੇ ਅਰਥ-ਵਿਵਸਥਾ ਵਿੱਚ ਜੇਕਰ ਸਾਰੇ ਲੌਕ ਬੱਚਤ ਕਰਨਗੇ ਤਾਂ ਵਸਤੂਆਂ ਉੱਤੇ ਸੇਵਾਵਾਂ ਕੌਣ ਖਰੀਦੇਗਾ। ਉਤਪਾਦਕ ਅਧਿਕ ਉਤਪਾਦਨ ਨਹੀਂ ਕਰਨਗੇ। ਇਸ ਨਾਲ ਦੇਸ਼ ਦੇ ਵਿਕਾਸ ਅਤੇ ਖ਼ੁਸ਼ਹਾਲੀ ਤੇ ਬੁਰਾ ਪ੍ਰਭਾਵ ਪਵੇਗਾ।
ਪ੍ਰ.11) ਪ੍ਰੰਪਰਾਵਾਦੀ /ਕਲਾਸੀਕਲ ਵਿਚਾਰਧਾਰਾ ਤੋ ਕੀ ਭਾਵ ਹੈ?
ਉੱਤਰ:- ਪ੍ਰੰਪਰਾਵਾਦੀ/ਕਲਾਸੀਕਲ ਵਿਚਾਰਧਾਰਾ ਦਾ ਪ੍ਰਤੀਪਾਦਨ ਖਾਸ ਤੌਰ ਤੇ ਮਿਲ (Mill), ਮਾਲਥਸ (Malthus), ਪੀਗੂ (Pigou), ਰਿਕਾਰਡੌ (Ricardo) ਆਦਿ ਅਰਥ-ਸ਼ਾਸਤਰੀਆਂ ਨੇ ਕੀਤਾ। ਕਲਾਸੀਕਲ ਮੁਕਤ ਅਰਥ- ਵਿਵਸਥਾ ਦੇ ਪੱਖ ਵਿੱਚ ਸਨ । ਮੁਕਤ ਅਰਥ-ਵਿਵਸਥਾ ਉਹ ਅਰਥ-ਵਿਵਸਥਾ ਹੈ ਜਿਸ ਵਿੱਚ ਸਰਕਾਰ ਦੁਆਰਾ ਉਤਪਾਦਨ, ਉਪਭੋਗ ਜਾਂ ਨਿਵੇਸ਼ ਨਾਲ ਸਬੰਧਿਤ ਆਰਥਿਕ ਕਿਰਿਆਵਾਂ ਵਿੱਚ ਦਖ਼ਲ-ਅੰਦਾਜ਼ੀ ਨਹੀਂ ਕੀਤੀ ਜਾਂਦੀ।
ਕਲਾਸੀਕਲ ਅਰਥ-ਸ਼ਾਸਤਰੀਆਂ ਦਾ ਵਿਚਾਰ ਹੈ ਕਿ ਮੁਕਤ ਅਰਥ-ਵਿਵਸਥਾ ਵਿੱਚ ਸਾਧਨਾਂ ਦਾ ਪੂਰਣ ਪ੍ਰਯੋਗ ਕੀਤਾ ਜਾਂਦਾ ਹੈ। ਇਸ ਲਈ ਉਤਪਾਦਨ ਅਤੇ ਰੁਜ਼ਗਾਰ ਦਾ ਪੱਧਰ ਅਧਿਕਤਮ ਹੁੰਦਾ ਹੈ ।
ਪ੍ਰ.12) ਕੇਨਜ਼ੀਅਨ ਵਿਚਾਰਧਾਰਾ ਤੋਂ ਕੀ ਭਾਵ ਹੈ?
ਉੱਤਰ:- ਕੇਨਜ਼ੀਅਨ ਵਿਚਾਰਧਾਰਾ ਪ੍ਰਸਿੱਧ ਅਰਥ-ਸ਼ਾਸਤਰੀ ਲਾਰਡ ਕੇਨਜ਼ (Lord Keynes) ਦੁਆਰਾ ਦਿੱਤੀ ਗਈ। ਉਸ ਨੇ ਇਹ ਸਿੱਟਾ ਕੱਢਿਆ ਕਿ ਇੱਕ ਅਰਥ-ਵਿਵਸਥਾ ਵਿੱਚ ਪੂਰਣ ਰੁਜ਼ਗਾਰ ਦੀ ਸਥਿਤੀ ਸਾਧਾਰਨ ਸਥਿਤੀ ਨਹੀਂ ਹੈ। ਬੇਰੁਜ਼ਗਾਰੀ ਦੀ ਸਥਿਤੀ ਦਾ ਹੱਲ ਸਿਰਫ ਸਰਕਾਰ ਦੀ ਪ੍ਰਤੱਖ ਦਖ਼ਲ-ਅੰਦਾਜ਼ੀ ਦੁਆਰਾ ਹੀ ਸੰਭਵ ਹੋਂ ਸਕਦਾ ਹੈ। ਸਰਕਾਰ ਨੂੰ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਨਿਵੇਸ਼ ਅਤੇ ਉਤਪਾਦਨ ਕਰਨਾ ਚਾਹੀਦਾ ਹੈ।
ਛੇ ਅੰਕਾਂ ਵਾਲੇ ਪ੍ਰਸ਼ਨ
ਪ੍ਰ.1. ਅਰਥ-ਸ਼ਾਸਤਰ ਦਾ ਮਹੱਤਵ ਦੱਸੋ?
ਉੱਤਰ: ਅਰਥ-ਸ਼ਾਸਤਰ ਦਾ ਮਹੱਤਵ ਹੇਠ ਲਿਖੇ ਅਨੁਸਾਰ ਹੈ;
(1)
ਆਰਥਿਕ ਕਿਰਿਆਵਾਂ ਦੇ ਸਵਰੂਪ ਬਾਰੇ
ਜਾਣਕਾਰੀ: ਅਰਥ-ਸਾਸਤਰ ਦੇ ਅਧਿਐਨ ਤੋਂ ਸਾਨੂੰ ਆਰਥਿਕ ਕਿਰਿਆਵਾਂ ਦੇ ਸਵਰੂਪ ਬਾਰੇ ਜਾਣਕਾਰੀ ਮਿਲਦੀ ਹੈ। ਅਰਥਵਿਵਸਥਾ ਵਿੱਚ ਆਰਥਿਕ ਕਿਰਿਆਵਾਂ ਨੂੰ ਤਿੰਨ ਖੇਤਰਾਂ ਵਿੱਚ ਵੰਡਿਆ ਗਿਆ ਹੈ; ਪ੍ਰਾਥਮਿਕ ਖੇਤਰ, ਗੌਣ ਖੇਤਰ ਅਤੇ ਤੀਜਾ ਖੇਤਰ ।
(2) ਆਰਥਿਕ
ਵਿਕਾਸ ਦੇ
ਪੱਧਰ ਦਾ ਗਿਆਨ:-ਅਰਥ-ਸਾਸਤਰ ਦੇ ਅਧਿਐਨ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਇੱਕ ਅਰਥਵਿਵਸਥਾ ਵਿਕਸਤ ਅਰਥਵਿਵਸਥਾ ਹੈ ਜਾਂ ਵਿਕਾਸਸ਼ੀਲ ਜਾਂ ਅਵਿਕਸਤ ਅਰਥਵਿਵਸਥਾ ਹੈ।
(3)
ਪ੍ਰਤੀ ਵਿਅਕਤੀ
ਆਮਦਨ ਅਤੇ ਉਪਭੋਗ ਬਾਰੇ
ਜਾਣਕਾਰੀ:- ਪ੍ਰਤੀ ਵਿਅਕਤੀ ਆਮਦਨ ਅਤੇ ਉਪਭੋਗ ਇੱਕ ਰਾਸ਼ਟਰ ਦੇ ਲੋਕਾਂ ਦੇ ਜੀਵਨ ਪੱਧਰ ਦਾ ਸੂਚਕ ਹੈ। ਅਰਥ-ਸਾਸਤਰ ਦੇ ਅਧਿਐਨ ਤੋਂ' ਸਾਨੂੰ ਪ੍ਰਤੀ ਵਿਅਕਤੀ ਆਮਦਨ ਅਤੇ ਉਪਭੋਗ ਬਾਰੇ ਜਾਣਕਾਰੀ ਮਿਲਦੀ ਹੈ ।
(4)
ਅੰਤਰਰਾਸ਼ਟਰੀ ਤੁਲਨਾ:-ਅਰਥ-ਸਾਸਤਰ ਦੇ ਅਧਿਐਨ ਤੋਂ ਅਸੀਂ ਵੱਖ-ਵੱਖ ਦੇਸ਼ਾਂ ਦੇ ਆਰਥਿਕ ਵਿਕਾਸ ਦੇ ਪੱਧਰ ਦੀ ਤੁਲਨਾ ਕਰ ਸਕਦੇ ਹਾਂ।
(5)
ਰੁਜ਼ਗਾਰ ਪੱਧਰ
ਅਤੇ ਉਤਪਾਦਕਤਾ ਦੇ
ਪੱਧਰ ਦਾ ਗਿਆਨ:-ਅਰਥ-ਸਾਸਤਰ ਦੇ ਅਧਿਐਨ ਤੋਂ' ਸਾਨੂੰ ਦੇਸ਼ ਵਿੱਚ ਰੁਜ਼ਗਾਰ ਦੇ ਪੱਧਰ ਅਤੇ ਉਤਪਾਦਕਤਾ ਦੇ ਪੱਧਰ ਦਾ ਗਿਆਨ ਹੁੰਦਾ ਹੈ।
(6)
ਵਿਦੇਸ਼ੀ ਵਪਾਰ
ਦੀ ਜਾਣਕਾਰੀ:-ਅਰਥ-ਸਾਸਤਰ ਦੇ ਅਧਿਐਨ ਤੋਂ ਸਾਨੂੰ ਕਿਸੇ ਦੇਸ਼ ਦੇ ਵਿਦੇਸ਼ੀ ਵਪਾਰ ਵਿੱਚ ਭਾਗ਼ੀਦਾਰੀ ਬਾਰੇ ਜਾਣਕਾਰੀ ਮਿਲਦੀ ਹੈ।
(7) ਨਿੱਜੀ ਅਤੇ ਸਰਵਜਨਕ ਖੇਤਰ ਦਾ ਯੋਗਦਾਨ:-ਅਰਥ-ਸਾਸਤਰ ਦੇ ਅਧਿਐਨ ਤੋਂ' ਸਾਨੂੰ ਜਾਣਕਾਰੀ
ਪ੍ਰਾਪਤ ਹੁੰਦੀ ਹੈ ਕਿ ਨਿੱਜੀ ਅਤੇ ਸਰਵਜਨਕ ਖੇਤਰਾਂ ਦਾ ਆਰਥਿਕ ਵਿਕਾਸ ਵਿੱਚ ਯੋਗਦਾਨ ਕਿੰਨਾ ਹੈ।
ਪ੍ਰ.2. ਵਿਅਕਤੀਗਤ ਅਤੇ ਸਮੂਹਿਕ ਅਰਥ-ਸ਼ਾਸਤਰ
ਵਿੱਚ ਅੰਤਰ ਦੱਸੋ?
ਉੱਤਰ:-ਵਿਅਕਤੀਗਤ
ਅਤੇ ਸਮੂਹਿਕ ਅਰਥ-ਸ਼ਾਸਤਰ ਵਿੱਚ ਹੇਠ ਲਿਖੇ ਮੁੱਖ ਅੰਤਰ ਹਨ;
ਅੰਤਰ ਦਾ ਆਧਾਰ |
ਵਿਅਕਤੀਗਤ ਅਰਥ-ਸ਼ਾਸਤਰ |
ਸਮੂਹਿਕ ਅਰਥ-ਸ਼ਾਸਤਰ |
1. ਖੇਤਰ 2. ਉਦੇਸ਼ |
ਵਿਅਕਤੀਗਤ ਅਰਥ-ਸ਼ਾਸਤਰ ਵਿੱਚ ਵਿਅਕਤੀਗਤ ਇਕਾਈਆਂ
ਦੀਆਂ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਜਿਵੇਂ ਇੱਕ ਮਨੁੱਖ ਦਾ ਉਪਭੋਗ, ਇੱਕ ਫਰਮ ਦਾ ਉਤਪਾਦਨ
ਲਾਗਤ ਅਤੇ ਲਾਭ ਆਦਿ। ਵਿਅਕਤੀਗਤ ਅਰਥ-ਸ਼ਾਸਤਰ ਦਾ ਉਦੇਸ਼ ਵਿਅਕਤੀਗਤ ਫਰਮਾਂ
ਦੁਆਰਾ ਕੀਮਤ ਨਿਰਧਾਰਨ ਅਤੇ ਸਾਧਨ ਕੀਮਤ ਦਾ ਅਧਿਐਨ ਕੀਤਾ ਜਾਂਦਾ ਹੈ। |
ਸਮੂਹਿਕ ਅਰਥ-ਸ਼ਾਸਤਰ ਵਿੱਚ ਸਮੁੱਚੀ ਅਰਥ ਵਿਵਸਥਾ
ਨਾਲ ਸੰਬੰਧਿਤ ਆਰਥਿਕ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਜਿਵੇਂ ਕਿ ਰਾਸ਼ਟਰੀ ਆਮਦਨ, ਰੁਜ਼ਗਾਰ,
ਬੇਰੁਜ਼ਗਾਰੀ, ਕੀਮਤ ਪੱਧਰ ਆਦਿ। ਸਮੂਹਿਕ ਅਰਥ-ਸ਼ਾਸਤਰ ਦਾ ਉਦੇਸ਼ ਰਾਸ਼ਟਰੀ ਆਮਦਨ ਅਤੇ
ਰੁਜ਼ਗਾਰ ਦਾ ਅਧਿਐਨ ਕਰਨਾ ਅਤੇ ਆਰਥਿਕ ਵਿਕਾਸ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੁੰਦਾ ਹੈ। |
3.ਮਾਨਤਾਵਾਂ |
ਵਿਅਕਤੀਗਤ ਅਰਥ-ਸ਼ਾਸਤਰ ਵਿੱਚ ਇਹ ਮੰਨ ਕੇ ਵਿਸ਼ਲੇਸ਼ਣ
ਕੀਤਾ ਜਾਂਦਾ ਹੈ ਕਿ ਬਾਕੀ ਗੱਲਾਂ ਸਮਾਨ ਰਹਿੰਦੀਆ ਹਨ। ਇਸ ਵਿੱਚ ਸਮੂਹਿਕ ਚਰਾਂ ਨੂੰ ਸਥਿਰ ਮੰਨਿਆਂ
ਜਾਂਦਾ ਹੈ। |
ਸਮੂਹਿਕ ਅਰਥ-ਸ਼ਾਸਤਰ ਵਿੱਚ ਇਹ ਮੰਨ ਕੇ ਵਿਸ਼ਲੇਸ਼ਣ
ਕੀਤਾ ਜਾਂਦਾ ਹੈ ਕਿ ਵਿਅਕਤੀਗਤ ਚਰ ਜਿਵੇ' ਕਿ ਆਮਦਨ ਦੀ ਵੰਡ, ਵਿਅਕਤੀਗਤ ਉਪਭੋਗ ਸਥਿਰ ਰਹਿੰਦੇ
ਹਨ। |
4.ਸੰਤੁਲਨ |
ਵਿਅਕਤੀਗਤ ਅਰਥ-ਸ਼ਾਸਤਰ ਆਸ਼ਿਕ ਸੰਤੁਲਨ ਦੀ ਵਿਆਖਿਆ
ਕਰਦਾ ਹੈ । ਇਸ ਵਿੱਚ ਇੱਕ ਪਰਿਵਾਰ, ਇੱਕ ਫ਼ਰਮ ਦੇ ਸੰਤੁਲਨ ਨੂੰ ਸਪੱਸ਼ਟ ਕੀਤਾ ਜਾਂਦਾ ਹੈ। |
ਸਮੂਹਿਕ ਅਰਥ-ਸ਼ਾਸਤਰ ਸਾਧਾਰਨ ਸੰਤੁਲਨ ਦੀ ਵਿਆਖਿਆ
ਕਰਦਾ ਹੈ ਇਸ ਵਿੱਚ ਦੇਸ਼ ਦੇ ਕੁੱਲ
ਉਪਭੋਗ, ਕੁੱਲ ਨਿਵੇਸ਼, ਕੁੱਲ ਰੁਜਗਾਰ ਦਾ ਅਧਿਐਨ ਕੀਤਾ
ਜਾਂਦਾ ਹੈ। |
5.ਵਿਸ਼ਲੇਸ਼ਣ |
ਵਿਅਕਤੀਗਤ ਅਰਥ-ਸ਼ਾਸਤਰ ਇੱਕ ਗਤੀਹੀਣ ਵਿਸ਼ਲੇਸ਼ਣ
ਹੈ। |
ਸਮੂਹਿਕ ਅਰਥ-ਸ਼ਾਸਤਰ ਇੱਕ ਗਤੀਸ਼ੀਲ ਵਿਸ਼ਲੇਸ਼ਣ ਹੈ। |