Monday, 22 February 2021

ਬੀਰ ਕਾਵਿ ਵਸਤੂਨਿਸ਼ਠ ਪ੍ਰਸ਼ਨ

0 comments

ਬੀਰ ਕਾਵਿ ਵਸਤੂਨਿਸ਼ਠ ਪ੍ਰਸ਼ਨ 

 

ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਵਾਰ ਲਿਖੀ?

ਉਤਰ - ਚੰਡੀ ਦੀ ਵਾਰ



 

ਪ੍ਰਸ਼ਨ - ਚੰਡੀ ਦੀ ਵਾਰ ਵਿਚ ਕਿਨ੍ਹਾਂ ਦੇ ਧਿਰਾਂ ਦੀ ਲੜਾਈ ਦਾ ਵਰਣਨ ਹੈ?

ਉੱਤਰ - ਦੁਰਗਾ ਦੇਵੀ ਅਤੇ ਰਾਕਸ਼ਾਂ ਦਾ

 

ਪ੍ਰਸ਼ਨ - ਚੰਡੀ ਦੀ ਵਾਰ ਵਿਚ ਕੁੱਲ ਕਿੰਨੇ ਗੁਰੂਆਂ ਦਾ ਜ਼ਿਕਰ ਹੋਇਆ ਹੈ?

ਉੱਤਰ - ਨੌ ।

 

ਪ੍ਰਸ਼ਨ - ਚੰਡੀ ਦੀ ਵਾਰ ਦੀ ਮੁੱਖ ਨਾਇਕਾ ਕੌਣ ਹੈ?

ਉੱਤਰ - ਦੁਰਗਾ ਦੇਵੀ

 

ਪ੍ਰਸ਼ਨ - ਚੰਡੀ ਦੀ ਵਾਰ ਵਿਚ ਬਦੀ ਦਾ ਪ੍ਰਤੀਕ ਕਿਸਨੂੰ ਦਿਖਾਇਆ ਗਿਆ?

ਉੱਤਰ - ਰਾਕਸ਼ਾਂ ਨੂੰ

 

ਪ੍ਰਸ਼ਨ - ਦੇਵਤਿਆਂ ਦਾ ਰਾਜਾ ਕੌਣ ਸੀ?

ਉਂਤਰ - ਇੰਦਰ

 

ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਨੇ ਇਹ ਰਚਨਾ ਕਿਸ ਕਾਵਿ ਰੂਪ ਵਿਚ ਲਿਖੀ?

ਉਂਤਰ - ਵਾਰ ਕਾਵਿ-ਰੂਪ ਵਿਚ

 

ਪ੍ਰਸ਼ਨ - ਰਾਕਸ਼ਾਂ ਹੱਥੋਂ ਹਾਰਿਆ ਇੰਦਰ ਦੇਵਤਾ ਕਿਸਦੀ ਸ਼ਰਨ ਵਿਚ ਪੁੱਜਾ?

ਉੱਤਰ - ਦੁਰਗਾ ਦੇਵੀ ਦੀ

 

ਪ੍ਰਸ਼ਨ - ਦੁਰਗਾ ਦੇਵੀ ਕਿਸ ਉੱਤੇ ਸਵਾਰ ਸੀ?

ਉੱਤਰ - ਸ਼ੇਰ ਉੱਤੇ

 

ਪ੍ਰਸ਼ਨ - ਵਾਰ ਨਾਦਰ ਸ਼ਾਹ ਦਾ ਕਰਤਾ ਕੌਣ ਹੈ?

ਉੱਤਰ - ਨਜਾਬਤ

 

ਪ੍ਰਸ਼ਨ - ਨਜਾਬਤ ਦੀ ਵਾਰ ਵਿਚ ਕਰਨਾਲ ਦੀ ਲੜਾਈ ਸਮੇਂ ਕਿਹੜੇ ਪਸੂ ਜੰਗ ਦੇ ਮੈਦਾਨ ਵਿਚ ਉਤਾਰੇ ਜਾਂਦੇ ਹਨ?

ਉੱਤਰ - ਘੋੜੋ, ਊਠ ਤੋਂ ਹਾਬੀ

 

ਪ੍ਰਸ਼ਨ - ਨਜਾਬਤ ਦੀ ਵਾਰ ਵਿਚ ਕਿਸ ਬਾਦਸ਼ਾਹ ਦੇ ਭਾਰਤ ਉੱਤੇ ਹਮਲੇ ਦਾ ਵਰਨਣ ਹੈ?

ਉੱਤਰ - ਨਾਦਰਸ਼ਾਹ ਈਰਾਨੀ ਦੇ

 

ਪ੍ਰਸ਼ਨ - ਕਰਨਾਲ ਦੀ ਲੜਾਈ ਵਿਚ ਮੁਗ਼ਲ ਫੌਜਾਂ ਕਿਸ ਦੇ ਨਾਲ ਲੜੀਆਂ?

ਉੱਤਰ - ਨਾਦਰਸ਼ਾਹ ਦੀ ਫੌਜ ਨਾਲ

 

ਪ੍ਰਸ਼ਨ - ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ਕਿਹੜੀ ਹੈ?

ਉੱਤਰ - ਜੰਗਨਾਮਾ ਸਿੰਘਾਂ ਤੋਂ ਫਰੰਗੀਆਂ

 

ਪ੍ਰਸ਼ਨ - ਜੰਗਨਾਮਾ ਸ਼ਾਹ ਮੁਹੰਮਦ ਕਿਸ ਛੰਦ ਵਿਚ ਲਿਖਿਆ ਹੈ?

ਉਤਰ - ਚਾਰ-ਤਕੇ ਬੈਂਤ ਛੰਦ ਵਿਚ

 

ਪ੍ਰਸ਼ਨ - ਅੰਗਰੇਜਾਂ ਤੇ ਸਿੰਘਾਂ ਦੀ ਲੜਾਈ ਦਾ ਵਰਨਣ ਕਿਸ ਕਵੀ ਨੇ ਕੀਤਾ?

ਉੱਤਰ - ਸ਼ਾਹ ਮੁਹੰਮਦ ਨੇ

 

ਪ੍ਰਸ਼ਨ - ਸ਼ਾਹ ਮੁਹੰਮਦ ਤੀਸਰੀ ਜਾਤ ਕਿਸ ਨੂੰ ਕਹਿੰਦਾ ਹੈ?

ਉੱਤਰ - ਅੰਗਰੇਜਾਂ ਨੂੰ

 

ਪ੍ਰਸ਼ਨ - ਕਿਹੜੇ ਕਵੀ ਨੂੰ ਪੰਜਾਬ ਦਾ ਕੋਮੀ ਕਵੀ ਕਿਹਾ ਜਾਂਦਾ ਹੈ?

ਉੱਤਰ - ਸ਼ਾਹ ਮੁਹੰਮਦ ਨੂੰ

 

ਪ੍ਰਸ਼ਨ - ਜੰਗਨਾਮੇ ਵਿਚ ਸਰਕਾਰ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

ਉੱਤਰ - ਮਹਾਰਾਜਾ ਰਣਜੀਤ ਸਿੰਘ ਲਈ

 

ਪ੍ਰਸ਼ਨ - ਸ਼ਾਹ ਮੁਹੰਮਦ ਕਿਸ ਰਾਜੇ ਦੇ ਰਾਜ ਦੀ ਪ੍ਰਸੰਸਾ ਕਰਦਾ ਹੈ?

ਉੱਤਰ - ਮਹਾਰਾਜਾ ਰਣਜੀਤ ਸਿੰਘ ਦੇ

 

ਪ੍ਰਸ਼ਨ - ਜੰਗਨਾਮਾ ਸ਼ਾਹ ਮੁਹੰਮਦ ਵਿਚ ਕੌਣ ਸਾਹਿਬ ਕੋਣ ਹੈ?

ਉੱਤਰ - ਕੰਵਰ ਨੌਨਿਹਾਲ ਸਿੰਘ ।

 

 

 

 

 

 

 

ਬੀਰ ਕਾਵਿ (ਗੁਰੂ ਗੋਬਿੰਦ ਸਿੰਘ ਜੀ)

 

ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?

ਉੱਤਰ - 22 ਦਸੰਬਰ, 1666 ਈਸਵੀ ਵਿਚ |

 

ਪ੍ਰਸ਼ਨ - ਚੰਡੀ ਦੀ ਵਾਰ ਕਿਸਦੀ ਰਚਨਾ ਹੈ?

ਉਤਰ - ਗੁਰੁ ਗੋਬਿੰਦ ਸਿੰਘ ਜੀ

 

ਪ੍ਰਸ਼ਨ - ਚੰਡੀ ਦੀ ਵਾਰ ਦਾ ਆਰੰਭ ਕਿਸਦੇ ਸਿਮਰਨ ਨਾਲ ਹੁੰਦਾ ਹੈ?

ਉੱਤਰ - ਭਗਉਤੀ/ਧਰਮ ਸ਼ਕਤੀ ਦੇ

 

ਪ੍ਰਸ਼ਨ - ਚੰਡੀ ਦੀ ਵਾਰ ਵਿਚ ਲੜਾਈ ਕਿਹੜੀਆਂ ਧਿਰਾਂ ਵਿਚਕਾਰ ਹੁੰਦੀ ਹੈ?

ਉਤਰ - ਦੁਰਗਾ ਦੇਵੀ ਅਤੇ ਰਾਕਸ਼ਾਂ ਦਰਮਿਆਨ

 

ਪ੍ਰਸ਼ਨ - ਚੰਡੀ ਦੀ ਵਾਰ ਦੀ ਨਾਇਕਾ ਕੌਣ ਹੈ?

ਉੱਤਰ - ਦੁਰਗਾ ਦੇਵੀ

 

ਪ੍ਰਸ਼ਨ - ਪੰਜਾਬੀ ਸਾਹਿਤ ਦੀ ਪਹਿਲੀ ਬੀਰ ਰਸੀ ਰਚਨਾ ਕਿਹੜੀ ਹੈ?

ਉਤਰ - ਚੰਡੀ ਦੀ ਵਾਰ |

 

ਪ੍ਰਸ਼ਨ - ਚੰਡੀ ਦੀ ਵਾਰ ਵਿਚ ਬਦੀ ਦਾ ਪ੍ਰਤੀਕ ਕਿਸਨੂੰ ਦਿਖਾਇਆ ਗਿਆ ਹੈ?

ਉੱਤਰ - ਰਾਕਸ਼ਾਂ ਨੂੰ

 

ਪ੍ਰਸ਼ਨ - ਚੰਡੀ ਦੀ ਵਾਰ ਵਿਚ ਨੇਕੀ ਦਾ ਪ੍ਰਤੀਕ ਕਿਸਨੂੰ ਦਿਖਾਇਆ ਗਿਆ ਹੈ?

ਉਤਰ - ਦੇਵਤਿਆਂ ਨੂੰ |

ਪ੍ਰਸ਼ਨ - ਗੁਰੂ ਜੀ ਨੇ ਚੰਡੀ ਦੀ ਵਾਰ ਕਿਹੜੇ ਕਾਵਿ ਰੂਪ ਵਿਚ ਲਿਖੀ?

ਉੱਤਰ - ਵਾਰ ਕਾਵਿ ਰੂਪ ਵਿਚ

 

ਪ੍ਰਸ਼ਨ - ਦੁਰਗਾ ਦੇਵੀ ਕਿਸ ਉੱਤੇ ਸਵਾਰ ਸੀ?

ਉੱਤਰ - ਸ਼ੇਰ ਉੱਤੇ

 

ਪ੍ਰਸ਼ਨ - ਮਹਿਖਾਸੁਰ ਦੇ ਮਾਰੇ ਜਾਣ ਪਿੱਛੋਂ ਕਿਹੜੇ ਹੰਕਾਰੀ ਰਾਕਸ਼ ਪੈਦਾ ਹੋਏ?

ਉੱਤਰ - ਸੁੰਭ ਤੇ ਨਿਸੁੰਭ

 

ਪ੍ਰਸ਼ਨ - ਦੁਰਗਾ ਦੇਵੀ ਨੇ ਮਹਿਖਾਸੁਰ ਉੱਤੇ ਕਿਸ ਹਥਿਆਰ ਨਾਲ ਵਾਰ ਕੀਤਾ?

ਉਤਰ - ਤਲਵਾਰ ਨਾਲ |

 

ਪ੍ਰਸ਼ਨ - ਕਵਿਤਾ ਦੇ ਆਰੰਭ ਵਿਚ ਕਿੰਨੇ ਗੁਰੂਆਂ ਦਾ ਸਿਮਰਨ ਕੀਤਾ ਗਿਆ ਹੈ?

ਉੱਤਰ - ਨੌ ।

 

ਪ੍ਰਸ਼ਨ - ਦੇਵਤਿਆਂ ਦਾ ਅਭਿਮਾਨ ਉਤਾਰਨ ਲਈ ਕੌਣ ਪੈਦਾ ਕੀਤੇ ਗਏ?

ਉੱਤਰ - ਮਹਿਖਾਸੁਰ ਤੇ ਸੁੰਭ

 

ਪ੍ਰਸ਼ਨ - ਕਲਜੁਗੀ ਸੁਭਾ ਵਿਚ ਕਿਸਨੇ ਡੌਰੂ ਵਜਾਇਆ?

ਉਤਰ - ਕਲ ਤੇ ਨਾਰਦ ਨੇ |

 

ਪ੍ਰਸ਼ਨ - ਰਾਮ ਨੇ ਬਾਣਾ ਨਾਲ ਕਿਸਨੂੰ ਮਾਰਿਆ?

ਉਤਰ - ਰਾਵਣ ਨੂੰ

 

ਪ੍ਰਸ਼ਨ - ਚੰਡੀ ਦੀ ਵਾਰ ਦੀ ਕਹਾਣੀ ਕਿਹੜੇ ਜੁਗ ਦੀ ਹੈ?

ਉੱਤਰ - ਤ੍ਰੇਤਾ ਜੁਗ ਦੀ

 

ਪ੍ਰਸ਼ਨ - ਕੰਸ ਨੂੰ ਕੇਸਾਂ ਤੋਂ ਫੜ ਕੇ ਕਿਸਨੇ ਫਟਕਾਇਆ?

ਉੱਤਰ - ਕ੍ਰਿਸ਼ਨ ਨੇ

 

ਪ੍ਰਸ਼ਨ - ਦੋਵਾਂ ਧਿਰਾਂ ਦਰਮਿਆਨ ਲੜਾਈ ਤੋਂ ਪਹਿਲਾਂ ਕੀ ਵਜਾਇਆ ਜਾਂਦਾ ਹੈ?

ਉਤਰ - ਢੋਲ ਤੇ ਨਗਾਰੇ

 

ਪ੍ਰਸ਼ਨ - ਮਹਿਖਾਸੁਰ ਕੌਣ ਸੀ?

ਉਤਰ - ਰਾਕਸ਼ |

 

ਪ੍ਰਸ਼ਨ - ਦੇਵਤਿਆਂ ਦਾ ਰਾਜਾ ਕੌਣ ਸੀ?

ਉਤਰ - ਇੰਦਰ

 

ਪ੍ਰਸ਼ਨ - ਵਾਰ ਤੋਂ ਕੀ ਭਾਵ ਹੈ?

ਉੱਤਰ - ਲੜਾਈ ਨੂੰ ਬਿਆਨ ਕਰਨ ਵਾਲੀ ਬੀਰ-ਰਸੀ ਕਵਿਤਾ

 

ਪ੍ਰਸ਼ਨ - ਚੰਡੀ ਦੀ ਵਾਰ ਦੀਆਂ ਕਿੰਨੀਆਂ ਪਉੜੀਆਂ ਹਨ?

ਉਤਰ – 54

 

ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ?

ਉੱਤਰ - 7 ਅਕਤੂਬਰ, 1708 ਈਸਵੀ ਵਿਚ |