ਵਸੋਂ ਦੀ ਘਣਤਾ ਅਤੇ ਵਾਧਾ
Ø ਸੰਸਾਰ 426 ਕਰੋੜ ਕੇਵਲ ਏਸ਼ੀਆ ਮਹਾਂਦੀਪ ਵਿੱਚ ਰਹਿੰਦਾ ਹੈ
ਭਾਰਤ
ਦੀ ਵਸੋਂ ਦਾ 76% ਹਿੱਸਾ ਉੱਤਰ ਪੁਦੇਸ਼, ਮਹਾਰਾਸ਼ਟਰ, ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਮੱਧ ਪ੍ਰਦੇਸ਼, ਰਾਜਸਥਾਨ, ਕਰਨਾਟਕ ਅਤੇ ਗੁਜਰਾਤ ਵਿੱਚ ਵਸਦਾ ਹੈ।
Ø ਉੱਤਰ ਪ੍ਰਦੇਸ਼ ਵਿੱਚ
ਭਾਰਤ ਦੀ 16.49 ਵਸੋਂ ਵਸਦੀ
ਹੈ।
Ø ਜੰਮੂ ਕਸ਼ਮੀਰ, ਅਰੁਣਾਚਲ ਪ੍ਰਦੇਸ਼ ਅਤੇ
ਉੱਤਰਾਖੰਡ ਰਾਜ ਕੇਵਲ 1% ਵਸੋਂ ਨੂੰ ਨਿਵਾਸ ਦਿੰਦੇ ਹਨ।
ਵਸੋਂ ਦੀ ਘਣਤਾ
ਵਸੋਂ ਘਣਤਾ ਕਿਸੇ ਦੇਸ਼ ਦੇ ਭੂਮੀ-ਸਾਧਨਾਂ ਉੱਪਰ ਵਸੋਂ ਦੇ ਦਬਾਅ ਦਾ ਮਾਪਦੰਡ ਹੈ। ਵਸੋਂ ਘਣਤਾ ਕਿਸੇ ਦੇਸ਼ ਜਾਂ ਖੇਤਰ ਦੀ ਵਸੋਂ ਅਤੇ ਇਲਾਕੇ ਦਾ ਅਨੁਪਾਤ ਹੁੰਦਾ ਹੈ।
ਇਸਨੂੰ ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਇਲਾਕੇ ਦੇ ਖੇਤਰਫਲ ਦੇ ਤੌਰ 'ਤੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ।
ਵਸੋਂ ਦੀ ਘਣਤਾ= ਕੁੱਲ ਵਸੋਂ
ਕੁੱਲ ਖੇਤਰਫ਼ਲ
ਸੰਸਾਰ ਦੇ ਵਧੇਰੇ ਵਸੋਂ ਵਾਲੇ 10 ਦੇਸ਼ (2011)
ਲੜੀ ਨੰ. |
ਦੇਸ਼ |
ਵਸੋਂ |
ਸੰਸਾਰ ਦੀ ਕੁੱਲ ਵਸੋਂ ਦਾ |
|
|
|
|
(ਕਰੋੜਾਂ ਵਿੱਚ) |
ਪ੍ਰਤੀਸ਼ਤ ਭਾ X |
|
1.
|
ਚੀਨ |
134.10 |
19.4% |
|
2. |
ਭਾਰਤ |
121.01 |
17.6% |
|
3. |
ਯੂ.ਐੱਸ.ਏ. |
30.87 |
4.5% |
|
4. |
ਇੰਡੋਨੇਸ਼ੀਆ |
23.76 |
3.4% |
|
5. |
ਬਰਾਜਿਲ |
19.07 |
2.8% |
|
6. |
ਪਾਕਿਸਤਾਨ |
18.48 |
2.7% |
|
7. |
ਬੰਗਲਾਦੇਸ਼ |
16.44 |
2.4% |
|
8. |
ਨਾਇਜੀਰੀਆ |
15.83 |
2.3% |
|
9. |
ਰੂਸੀ ਰੈਡਰੇਸ਼ਨ |
14.04 |
2.0% |
|
10. |
ਜਾਪਾਨ |
12.81 |
1.9% |
|
11. |
ਸੰਸਾਰ ਦੇ ਬਾਕੀ ਦੇਸ਼ |
284.47 |
41.2 |
ਵਸੋਂ ਘਣਤਾ ਦਾ ਵਿਸ਼ਲੇਸ਼ਣ ਕਰਨ ਲਈ ਭਾਰਤ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ।
1. ਵੱਧ ਵਸੋਂ ਘਣਤਾ ਵਾਲੇ ਖੇਤਰ
2. ਦਰਮਿਆਨੀ ਵਸੋਂ ਘਣਤਾ ਵਾਲੇ ਖੇਤਰ
3. ਘੱਟ ਵਸੋਂ ਘਣਤਾ ਵਾਲੇ ਖੇਤਰ
ਵੱਧ ਵਸੋਂ ਘਣਤਾ ਵਾਲੇ ਖੇਤਰ _ ਇਸ ਸ਼੍ਰੇਣੀ
ਵਿੱਚ 400 ਵਿਅਕਤੀ ਪ੍ਰਤੀ ਵਰਗ ਕਿ.ਮੀ. ਤੋਂ ਵਧੇਰੇ ਵਸੋਂ ਘਣਤਾ ਵਾਲੇ ਰਾਜ ਸ਼ਾਮਲ ਹਨ।
ਇਸ ਵਿੱਚ 8 ਰਾਜ ਅਤੇ 5 ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ।
੧. ਬਿਹਾਰ
੨. ਪੱਛਮੀ ਬੰਗਾਲ
੩. ਉੱਤਰ ਪ੍ਰਦੇਸ਼
੪. ਕੇਰਲ
੫. ਤਾਮਿਲਨਾਡੂ
੬. ਹਰਿਆਣਾ
੭. ਪੰਜਾਬ
੮. ਝਾਰਖੰਡ
ਦਰਮਿਆਨੀ ਵਸੋਂ ਘਣਤਾ ਵਾਲੇ ਖੇਤਰ- ਇਸ ਵਿੱਚ 200 ਤੋਂ 400 ਵਿਅਕਤੀ ਪ੍ਰਤੀ ਵਰਗ
ਕਿ.ਮੀ. ਵਸੋਂ ਘਣਤਾ ਵਾਲੇ ਰਾਜ
ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ।
ਘੱਟ ਵਸੋਂ ਘਣਤਾ ਵਾਲੇ ਖੇਤਰ-- ਇਸ ਵਰX ਵਿੱਚ 200 ਵਿਅਕਤੀ ਪਰਤੀ ਵਰਗ ਕਿ.ਮੀ. ਤੋਂ ਘੱਟ ਵਸੋਂ ਘਣਤਾ ਵਾਲੇ ਖੇਤਰ ਜਾਂ ਰਾਜ ਆਉਂਦੇ ਹਨ।
ਵਸੋਂ ਦੀ ਵੰਡ ਅਤੇ ਘਣਤਾ 'ਤੇ ਅਸਰ ਪਾਉਣ ਵਾਲੇ ਕਾਰਕ
ਜਲਵਾਯੂ--ਬਹੁਤ ਜਿਆਦਾ ਗਰਮ ਅਤੇ ਬਹੁਤ ਜਿਆਦਾ ਠੰਢੇ ਇਲਾਕਿਆਂ ਵਿੱਚ ਲੋਕ ਵਸਣਾ ਪਸੰਦ ਨਹੀਂ ਕਰਦੇ ਇਸ ਲਈ ਅਜਿਹੇ ਖੇਤਰਾਂ ਵਿੱਚ ਵਸੋਂ ਬਹੁਤ ਘੱਟ ਜਾਂ ਨਾ ਦੇ ਬਰਾਬਰ ਹੀ ਹੁੰਦੀ ਹੈ।
ਧਰਾਤਲ ਤੇ ਮਿੱਟੀ ਦੀ ਕਿਸਮ- ਉਪਜਾਊ ਮਿੱਟੀ ਅਤੇ ਸਮਤਲ ਜਾਂ ਘੱਟ ਢਲਾਣ ਵਾਲੇ ਖੇਤਰਾਂ ਵਿੱਚ ਵਸਣਾ ਲੋਕ ਵਧੇਰੇ ਪਸੰਦ
ਕਰਦੇ ਹਨ। ਵਧੇਰੇ ਤਿੱਖੀ ਢਲਾਣ ਵਾਲੇ,
ਨੀਵੇਂ ਅਤੇ ਅਣ-ਉਪਜਾਊ ਮਿੱਟੀਆਂ ਵਾਲੇ ਖੇਤਰ ਮਾਨਵ ਦੇ ਰਹਿਣ ਲਈ ਵਧੇਰੇ ਢੁੱਕਵੇ ਨਹੀਂ ਹੁੰਦੇ।
ਪਾਣੀ ਦੀ ਉਪਲਬਧਤਾ- ਮਨੁੱਖੀ ਜੀਵਨ ਲਈ ਪਾਣੀ ਬਹੁਤ ਜਰੂਰੀ ਹੈ। ਪੀਣ ਲਈ ਯੋਗ ਪਾਣੀ ਜੀਵਨ ਦੀ ਪਹਿਲੀ ਲੋੜ ਹੈ। ਖਾਰੇ ਅਤੇ ਪੀਣ ਲਈ ਅਯੋਗ ਪਾਣੀ ਵਾਲੇ ਖੇਤਰ ਮਨੁੱਖੀ ਵਸੋਂ ਲਈ ਢੁੱਕਵੇਂ ਨਹੀਂ ਹਨ।
ਖਣਿਜ ਪਦਾਰਥ ਅਤੇ ਹੋਰ ਕੁਦਰਤੀ ਸਾਧਨ- ਖਣਿਜ ਪਦਾਰਥਾਂ ਅਤੇ ਹੋਰ ਕੁਦਰਤੀ ਸਾਧਨਾਂ ਦੀ ਉਪਲਬਧਤਾ ਕਿਸੇ ਖੇਤਰ ਦੇ ਆਰਥਿਕ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।
ਆਵਾਜਾਈ ਅਤੇ ਸੰਚਾਰ ਦੇ ਸਾਧਨ- ਆਵਾਜਾਈ ਅਤੇ ਸੰਚਾਰ
ਦੇ ਸਾਧਨਾਂ ਦਾ ਵਿਕਾਸ ਕਿਸੇ ਵੀ ਇਲਾਕੇ ਦੇ ਲੋਕਾਂ ਦੀ ਆਵਾਜਾਈ ਅਤੇ ਹੋਰ ਆਰਥਿਕ ਕਿਰਿਆਵਾਂ ਦੇ ਵਿਕਾਸ ਲਈ ਜਿੰਮੇਵਾਰ ਬਹੁਤ ਜਰੂਰੀ ਕਾਰਕਾਂ ਵਿੱਚੋਂ ਇੱਕ ਹੈ।
ਉਰਜਾ ਦੀ ਉਪਲਬਧਤਾ- ਮਾਨਵੀ ਸੁਖ ਸਾਧਨਾਂ ਦੇ ਵਾਧੇ ਨਾਲ ਉਰਜਾ/ਬਿਜਲੀ ਅੱਜ ਇੱਕ ਮਹੱਤਵਪੂਰਨ ਲੌੜ ਬਣੀ
ਹੈ। ਬਿਜਲੀ ਦੀ ਸਸਤੀ ਅਤੇ ਲਗਾਤਾਰ
ਉਪਲਬਧਤਾ ਵਾਲੇ ਖੇਤਰ ਮਨੁੱਖੀ ਵਸੋਂ ਲਈ ਵਧੇਰੇ ਖਿੱਚ ਦੇ ਕੱਦਰ ਹੁੰਦੇ ਹਨ
ਸਮਾਜਿਕ ਕਾਰਕ- ਸਮਾਜਿਕ ਕਾਰਕ ਵੀ ਵਸੋਂ ਦੀ ਵੰਡ ਅਤੇ ਘਣਤਾ ਨੂੰ ਕਾਫ਼ੀ ਹੱਦ ਤੱਕ ਅਸਰ ਪਾਉਂਦੇ ਹਨ । ਜਿਹੜੇ ਖੇਤਰਾਂ ਵਿੱਚ ਫਜੂਲ ਰੀਤੀ-ਰਿਵਾਜਾਂ ਦਾ ਬੋਲਬਾਲਾ ਹੁੰਦਾ ਹੈ, ਤੋਂ ਨਾਤਾ ਤੋੜ ਕੇ ਉਹਨਾਂ ਖੇਤਰਾਂ
ਵਿੱਚ ਰਹਿਣਾ ਵਧੇਰੇ ਪਸੰਦ
ਕਰਦੇ ਹਨ ਜਿੱਥੇ ਪੜ੍ਹੇ-ਲਿਖੇ ਅਤੇ ਸਕਾਰਾਤਮਕ ਸੋਚ ਵਾਲੋਂ ਲੋਕ ਰਹਿੰਦੇ ਹਨ ।
ਇਤਿਹਾਸਕ ਕਾਰਕ- ਕਈ ਵਾਰ ਲੋਕ ਨਵੀਆਂ ਥਾਵਾਂ 'ਤੇ ਰਹਿਣ ਦੀ ਬਜਾਇ ਉਹਨਾਂ ਥਾਵਾਂ `ਤੇ ਰਹਿਣਾ ਪਸੰਦ
ਕਰਦੇ ਹਨ ਜਿੱਥੇ ਉਹਨਾਂ ਦੇ ਵੱਡ-ਵਡੇਰੇ ਰਹਿੰਦੇ ਸਨ। ਲੋਕ ਆਪਣੇ ਧਰਮਾਂ ਨਾਲ ਸੰਬੰਧਿਤ
ਥਾਵਾਂ ਅਤੇ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ 'ਤੇ ਰਹਿਣ ਨੂੰ ਵੀ ਪਹਿਲ ਦਿੰਦੇ ਹਨ । ਜਿਵੇਂ ਪੰਜਾਬ ਵਿੱਚ ਸੀ ਅੰਮ੍ਰਿਤਸਰ ਸਾਹਿਬ, ਹਿਮਾਚਲ ਪ੍ਰਦੇਸ਼ ਵਿੱਚ ਮੈਕਲੰਡਗੰਜ, ਉੱਤਰ ਪ੍ਰਦੇਸ਼ ਵਿੱਚ ਆਗਰਾ, ਰਾਜਸਥਾਨ ਵਿੱਚ ਜੈਪੁਰ, ਮਹਾਰਾਸ਼ਟਰ ਵਿੱਚ ਸ਼ਿਰੜੀ ਅਤੇ ਸਾਊਦੀ ਅਰਬ ਵਿੱਚ ਪਵਿੱਤਰ ਸ਼ਹਿਰ ਮੱਕਾ ਇਸਦੀਆਂ ਕੁੱਝ ਉਦਾਹਰਨਾਂ ਹਨ ।
ਆਰਥਿਕ ਕਾਰਕ- ਮਾਨਵ ਨੂੰ ਆਪਣੀ ਅਤੇ ਆਪਣੇ ਪਰਿਵਾਰ ਲਈ ਕੌਈ ਆਰਥਿਕ ਕਿਰਿਆ ਕਰਨੀ ਪੈਂਦੀ ਹੈ। ਇਸ ਲਈ ਆਰਥਿਕ ਤੌਰ `ਤੇ ਵਿਕਸਤ ਖੇਤਰ ਜਿੱਥੇ ਰੁਜਗਾਰ ਦੇ ਵਧੇਰੇ ਮੌਕੇ ਹੋਣ ਅਤੇ ਵਣਜ-ਵਪਾਰ ਦੀ ਸੰਭਾਵਨਾ ਹੋਵੇ, ਅਜਿਹੇ ਖੇਤਰ ਵਧੇਰੇ ਵਸੋਂ` ਨੂੰ ਆਕਰਸ਼ਿਤ ਕਰਦੇ ਹਨ। ਲੁਧਿਆਣਾ, ਦਿੱਲੀ, ਰੁਜਗਾਰ ਦੇ ਮੌਕੇ
ਪ੍ਰਦਾਨ ਕਰਦੇ ਹਨ ।
ਵਸੋਂ ਦਾ ਵਾਧਾ
ਵਸੋਂ ਦੇ ਵਾਧੇ ਤੋਂ ਭਾਵ ਹੈ ਕਿਸੇ ਖ਼ਾਸ ਸਮੇਂ ਵਿੱਚ ਕਿਸੇ ਇਲਾਕੇ ਵਿੱਚ ਵਸੋਂ ਦੀ ਗਿਣਤੀ ਵਿੱਚ ਵਾਧਾ
ਜਨਸੰਖਿਆ ਦੀ ਤਬਦੀਲੀ ਦੋਵੇਂ ਜਨਸੈਖਿਆ ਵਿੱਚ ਵਾਧੇ ਜਾਂ ਘਾਟੇ ਨੂੰ ਹੀ ਪ੍ਰਦਰਸ਼ਿਤ ਕਰਦੇ ਹਨ।
ਵਸੋਂ ਦਾ ਵਾਧਾ ਅਸਲ ਵਿੱਚ ਗਿਣਤੀ ਜਾਂ ਪ੍ਰਤੀਸ਼ਤ ਵਿੱਚ ਪ੍ਰ ਦਰਸ਼ਿਤ ਕੀਤਾ ਜਾਂਦਾ ਹੈ ਤੇ ਜਦੋਂ ਵਸੋਂ ਦਾ ਵਾਧਾ ਪ੍ਰਤੀਸ਼ਤ ਵਿੱਚ ਦਰਸਾਇਆ ਜਾਂਦਾ ਹੈ ਤਾਂ ਇਸਨੂੰ ਵਾਧੇ ਦੀ ਦਰ (growth rate) ਕਿਹਾ ਜਾਂਦਾ ਹੈ।