Wednesday 6 January 2021

Chapter: 9 Guru Gobind Singh Ji: Establishment of Khalsa, Guru Sahib’s Battles and Personality

0 comments

ਪਾਠ 9 ਗੁਰੂ ਗੋਬਿੰਦ ਸਿਘ ਜੀ: ਖਾਲਸਾ ਪੰਥ ਦੀ ਸਿਰਜਣਾ, ਉਹਨਾਂ ਦੀਆਂ ਲੜਾਈਆਂ ਅਤੇ ਸ਼ਖਸੀਅਤ

 

1) ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਨਵੇਂ' ਗੁਰੂ ਸਨ?

ਦਸਵੇਂ

2) ਗੁਰੂ ਗੋਬਿੰਦ ਸਿਘ ਜੀ ਦਾ ਜਨਮ ਕਿੱਥੇ ਹੋਇਆ?

ਪਟਨਾ ਸਾਹਿਬ ਵਿਖੇ

3) ਗੁਰੂ ਗੋਬਿੰਦ ਸਿਘ ਜੀ ਦਾ ਜਨਮ ਕਦੋ ਹੋਇਆ?

1666 :

4) ਗੁਰੂ ਗੋਬਿੰਦ ਸਿਘ ਦੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਗੁਰੁ ਤੇਗ਼ ਬਹਾਦਰ ਜੀ

5) ਗੁਰੂ ਗੋਬਿੰਦ ਸਿਘ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

ਮਾਤਾ ਗੁਜ਼ਰੀ ਜੀ

6) ਗੁਰੂ ਗੋਬਿੰਦ ਸਿਘ ਜੀ ਦੇ ਜਨਮ ਸਮ ਕਿਹੜੇ ਫਕੀਰ ਨੇ ਇਹ ਭਵਿੱਖਵਾਣੀ ਕੀਤੀ ਕਿਇਹ ਬਾਲਕ ਵੱਡਾ ਹੋ ਕੇ ਮਹਾਂਪੁਰਸ਼ ਬਣੇਗਾ ਅਤੇ ਲੌਕਾਂ ਦੀ ਅਗਵਾਈ ਕਰੇਗਾ”?

ਭੀਖਣ ਸ਼ਾਹ

7) ਗੁਰੂ ਗੋਬਿੰਦ ਸਿਘ ਜੀ ਨੇ ਆਪਣੇ ਜੀਵਨ ਦੇ ਪਹਿਲੇ ਛੇ ਵਰ੍ਹੇ ਕਿੱਥੇ ਗੁਜਾਰੇ?

ਪਟਨਾ ਸਾਹਿਬ ਵਿਖੇ

8) ਗੁਰੂ ਗੋਬਿੰਦ ਸਿਘ ਜੀ ਦੇ ਨਾਬਾਲਗ ਕਾਲ ਵਿੱਚ ਉਹਨਾਂ ਦੀ ਸਰਪ੍ਰਸਤੀ ਕਿਸਨੇ ਕੀਤੀ?

ਉਹਨਾਂ ਦੇ ਮਾਮਾ ਕ੍ਰਿਪਾਲ ਚੰਦ ਨੇ

9) ਗੁਰੂ ਗੋਬਿੰਦ ਸਿਘ ਜੀ ਨੇ ਸਿੱਖਿਆ ਕਿੱਥੇ ਪ੍ਰਾਪਤ ਕੀਤੀ?

ਚੱਕ ਨਾਨਕੀ (ਸ਼੍ਰੀ ਆਨੰਦਪੁਰ ਸਾਹਿਬ)

10) ਗੁਰੂ ਗੋਬਿੰਦ ਸਿਘ ਜੀ ਦੇ ਗੁਰਮੁੱਖੀ ਕਿਸਤੋ' ਸਿੱਖੀ?

ਭਾਈ ਸਾਹਿਬ ਚੰਦ ਤੋ

11) ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਕਿਸਤੋਂ' ਸਿੱਖੀ?

ਪੰਡਤ ਹਰਜਸ ਤੋ

12) ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਅਤੇ ਅਰਬੀ ਕਿਸਤੋਂ' ਸਿੱਖੀ?

ਕਾਜ਼ੀ ਪੀਰ ਮੁਹੰਮਦ ਤੋਂ

13) ਗੁਰੂ ਗੋਬਿੰਦ ਸਿੰਘ ਜੀ ਨੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਕਿਸਤੋ' ਸਿੱਖੀ?

ਬਜ਼ਰ ਸਿੰਘ ਰਾਜਪੁਤ ਤੋ

14) ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਤੇ ਕਦੋਂ ਬੈਠੇ?

1675 ਈ:

15) ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਗੋਬਿੰਦ ਸਿਘ ਜੀ ਦੀ ਉਮਰ ਕਿੰਨੀ ਸੀ?

9 ਸਾਲ

16) ਗੁਰੂ ਗੋਬਿੰਦ ਸਿਘ ਜੀ ਨੇ ਕਿਹੜਾ ਵਿਸ਼ੇਸ਼ ਨਗਾਰਾ ਬਣਵਾਇਆ?

ਰਣਜੀਤ ਨਗਾਰਾ

17) ਰਣਜੀਤ ਨਗਾਰਾ ਕਦੋ ਵਜਾਇਆ ਜਾਂਦਾ ਸੀ?

ਸ਼ਿਕਾਰ, ਲੰਗਰ ਅਤੇ ਯੁੱਧ ਦੇ ਸਮੇਂ

18) ਗੁਰੂ ਗੋਬਿੰਦ ਸਿੰਘ ਜੀ ਨੂੰ ਨਾਹਨ ਆਉਣ ਦਾ ਸੱਦਾ ਕਿਸਨੇ ਦਿੱਤਾ?

ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ

19) ਨਾਹਨ ਵਿਖੇ ਗੁਰੂ ਸਾਹਿਬ ਨੇ ਕਿਹੜੇ ਕਿਲ੍ਹੇ ਦੀ ਉਸਾਰੀ ਕਰਵਾਈ?

ਪਾਉਂਟਾ ਸਾਹਿਬ

20) ਪਾਉਂਟਾ ਦਾ ਕੀ ਅਰਥ ਹੁੰਦਾ ਹੈ?

ਪੈਰ ਰੱਖਣ ਦੀ ਥਾਂ

21) ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਕਿੰਨੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ?

52

22) ਭੰਗਾਣੀ ਦੀ ਲੜਾਈ ਕਦੋ ਹੋਈ?

1688 ਈ:

23) ਭੰਗਾਣੀ ਦੀ ਲੜਾਈ ਕਿਹੜੀਆਂ ਧਿਰਾਂ ਵਿਚਕਾਰ ਹੋਈ?

ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ

24) ਭੰਗਾਣੀ ਦੀ ਲੜਾਈ ਵਿੱਚ ਕਿਹੜੇ ਮੁਸਲਮਾਨ ਪੀਰ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ?

ਪੀਰ ਬੁੱਧੂ ਸ਼ਾਹ ਨੇ

25) ਨਾਦੌਣ ਦੀ ਲੜਾਈ ਕਦੋਂ ਹੋਈ?

1690 ਈ:

26) ਗੁਰੂ ਗੋਬਿੰਦ ਸਿਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਕਿਹੜੇ ਚਾਰ ਕਿਲ੍ਹੇ ਬਣਵਾਏ?

ਆਨੰਦਗੜ੍, ਲੋਹਗੜ੍ਹ, ਫ਼ਤਿਹਗੜ੍ਹ, ਕੇਸਗੜ੍ਹ

27) ਗੁਰੂ ਗੋਬਿੰਦ ਸਿਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ?

1699 ਈ: ਵਿਸਾਖੀ ਵਾਲੇ ਦਿਨ

28)1752 ਈ: ਤੋਂ ਪਹਿਲਾਂ ਵਿਸਾਖੀ ਕਿਹੜੇ ਮਿਤੀ ਨੂੰ ਮਨਾਈ ਜਾਂਦੀ ਸੀ?

30 ਮਾਰਚ ਨੂੰ

29) ਭਾਰਤ ਵਿੱਚ ਗ੍ਰੌੰਗੋਰੀਅਨ ਕੈਲੰਡਰ ਕਦੋਂ' ਪ੍ਰਚਲਿਤ ਕੀਤਾ ਗਿਆ?

1752 ਈ'

30) ਗ੍ਰੌੰਗੋਰੀਅਨ ਕੈਲੰਡਰ ਨੂੰ ਲਾਗੂ ਕਰਨ ਤੋਂ ਪਹਿਲਾਂ ਭਾਰਤ ਵਿੱਚ ਕਿਹੜਾ ਕੈਲੰਡਰ ਪ੍ਰਚਲਿਤ ਸੀ?

ਵਿਕਰਮੀ ਕੈਲੰਡਰ

31) ਗ੍ਰੌੰਗੋਰੀਅਨ ਕੈਲੰਡਰ ਲਾਗੂ ਕਰਦੇ ਸਮੇਂ ਵਿਕਰਮੀ ਕੈਲੈਡਰ ਵਿੱਚ ਕਿੰਨੇ ਦਿਨ ਦਾ ਵਾਧਾ ਕੀਤਾ ਗਿਆ?

12 ਦਿਨ

32) ਖਾਲਸਾ ਪੰਥ ਦੀ ਸਥਾਪਨਾ ਕਾਰਨ ਸਿੱਖਾਂ ਦੀ ਕਿਹੜੀ ਪ੍ਰਥਾ ਦਾ ਅੰਤ ਹੋਇਆ?

ਮਸੰਦ ਪ੍ਰਥਾ

33) ਗੁਰੂ ਗੋਬਿੰਦ ਸਿਘ ਜੀ ਦੀ ਆਤਮਕਥਾ ਦਾ ਕੀ ਨਾਂ ਹੈ?

ਬਚਿੱਤਰ ਨਾਟਕ

34) ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਗਈ?

ਸ਼੍ਰੀ ਕੇਸਗੜ੍ਹਸਾਹਿਬ (ਸ਼੍ਰੀ ਆਨੰਦਪੁਰ ਸਾਹਿਬ)

35) ਗੁਰੂ ਗੋਬਿੰਦ ਸਿਘ ਜੀ ਨੇ ਕਿਹੜੀ ਪੁਸਤਕ ਵਿੱਚ ਲਿਖਿਆ ਹੈ ਕਿ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਅਤੇ ਜਾਲਮਾਂ ਦਾ ਨਾਸ਼ ਕਰਨਾ ਉਹਨਾਂ ਦੇ ਜੀਵਨ ਦਾ ਉਦੇਸ਼ ਹੈ?

ਬਚਿੱਤਰ ਨਾਟਕ

36) ਜਦੋਂ ਖਾਲਸਾ ਦੀ ਸਥਾਪਨਾ ਕਰਦੇ ਸਮੇਂ ਗੁਰੂ ਸਾਹਿਬ ਨੇ ਕਿਸੇ ਸਿੱਖ ਦੇ ਸੀਸ ਦੀ ਮੰਗ ਕੀਤੀ ਤਾਂ ਸਭ ਤੋ ਪਹਿਲਾਂ ਕੌਣ ਸੀਸ ਦੇਣ ਲਈ ਅਗੇ ਆਇਆ?

ਭਾਈ ਦਇਆ ਰਾਮ ਜੀ

37) ਸ਼੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ?

1701 ਈ'

38) ਪਹਿਲੇ ਪੰਜ ਪਿਆਰਿਆਂ ਦੇ ਨਾਂ ਦਸੋਂ ।

ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ, ਭਾਈ ਹਿੰਮਤ ਰਾਏ

39) ਸ਼੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ?

1704 ਈ:

40) ਨਿਰਮੌਹ ਅਤੇ ਬਸੌਲੀ ਦੀਆਂ ਲੜਾਈਆਂ ਕਿਹੜੇ ਸਾਲ ਹੋਈਆਂ?

1702 ਈ:

41) ਕਿਹੜੀ ਲੜਾਈ ਵਿੱਚ 40 ਸਿੱਖ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਚਲੇ ਗਏ?

ਸ਼੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ

42) ਕਿਹੜੀ ਲੜਾਈ ਸਮੇਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦੇ ਗੁਰੂ ਗੋਬਿੰਦ ਸਿਘ ਜੀ ਤੋਂ ਵਿੱਛੜ ਗਏ?

ਸਰਸਾ ਦੀ ਲੜਾਈ

43) ਸਰਸਾ ਦੀ ਲੜਾਈ ਕਦੋਂ ਹੋਈ?

1704 ਈ:

44) ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕਿਸਨੇ ਵਜ਼ੀਰ ਖਾਂ ਦੇ ਹਵਾਲੇ ਕੀਤਾ?

ਗੰਗੂ ਨੇ

45) ਵਜੀਰ ਖਾਂ ਕਿੱਥੇ ਦਾ ਫੌਜਦਾਰ ਸੀ?

ਸਰਹਿੰਦ ਦਾ

46) ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਕਿੱਥੇ ਕੈਦ ਕੀਤਾ ਗਿਆ?

ਠੰਢੇ ਬੁਰਜ ਵਿੱਚ

47) ਛੋਟੇ ਸਾਹਿਬਜਾਦਿਆਂ ਦਾ ਕੀ ਨਾਂ ਸੀ?

ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜਾਦਾ ਫ਼ਤਿਹ ਸਿੰਘ

48) ਛੋਟੇ ਸਾਹਿਬਜਾਦਿਆਂ ਨੂੰ ਕਿਸਨੇ ਸ਼ਹੀਦ ਕਰਵਾਇਆ?

ਵਜ਼ੀਰ ਖਾਂ ਨੇ

49) ਛੋਟੇ ਸਾਹਿਬਜਾਦਿਆਂ ਨੂੰ ਕਿਵੇਂ ਸ਼ਹੀਦ ਕਰਵਾਇਆ ਗਿਆ?

ਨੀਹਾਂ ਵਿੱਚ ਚਿਣਵਾ ਕੇ

50) ਛੋਟੇ ਸਾਹਿਬਜਾਦਿਆਂ ਨੂੰ ਕਦੋ ਸ਼ਹੀਦ ਕਰਵਾਇਆ ਗਿਆ?

27 ਦਸੰਬਰ 1704 ਈ: ਨੂੰ

51) ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ ਦਾ ਕੀ ਨਾਂ ਸੀ?

ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ

52) ਛੋਟੇ ਸਾਹਿਬਜਾਦਿਆਂ ਦਾ ਅਤਮ ਸਸਕਾਰ ਕਰਨ ਲਈ ਜਮੀਨ ਕਿਸਨੇ ਖਰੀਦੀ?

ਟੋਡਰ ਮੱਲ ਨੇ

53) ਵੱਡੇ ਸਾਹਿਬਜਾਦਿਆਂ ਦਾ ਨਾਂ ਕੀ ਸੀ?

ਸਾਹਿਬਜਾਦਾ ਅਜੀਤ ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ

54) ਵੱਡੇ ਸਾਹਿਬਜਾਦਿਆਂ ਨੇ ਕਿਹੜੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ?

ਚਮਕੌਰ ਸਾਹਿਬ ਦੀ ਲੜਾਈ ਵਿੱਚ

55) ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ?

1704 ਈ:

56) ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ ਅੰਤਮ ਦੋ ਸਿੱਖ ਕੌਣ ਸਨ?

ਸੰਗਤ ਸਿੰਘ ਅਤੇ ਸੰਤ ਸਿੰਘ

57) ਕਿਹੜੇ ਦੋ ਮੁਸਲਮਾਨ ਭਰਾਵਾਂ ਨੇ ਮਾਛੀਵਾੜਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ “ਉੱਚ ਦਾ ਪੀਰ” ਦਾ ਨਾਂ ਦਿੱਤਾ?

ਨਬੀ ਖਾਂ ਅਤੇ ਗਨੀ ਖਾਂ

58) ਜਫ਼ਰਨਾਮਾ ਕੀ ਹੈ?

ਇੱਕ ਚਿੱਠੀ

59) ਜਫ਼ਰਨਾਮਾ ਕਿਸਨੇ ਕਿਸਨੂੰ ਲਿਖਿਆ?

ਗੁਰੁ ਗੋਬਿੰਦ ਸਿੰਘ ਜੀ ਨੇ ਔਰੰਗਜੇਬ ਨੂੰ

60) ਜਫ਼ਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ?

ਫ਼ਾਰਸੀ ਭਾਸ਼ਾ ਵਿੱਚ

61) ਗੁਰੂ ਗੋਬਿੰਦ ਸਿੰਘ ਜੀ ਨੇ ਜਫ਼ਰਨਾਮਾ ਕਿਹੜੇ ਸਥਾਨ ਤੇ ਬੈਠ ਕੇ ਲਿਖਿਆ?

ਦੀਨਾ ਕਾਂਗੜ

62) ਜਫ਼ਰਨਾਮਾ ਕਿਹੜਾ ਸਿੱਖ ਔਰੰਗਜੇਬ ਕੌਲ ਲੈ ਕੇ ਗਿਆ?

ਭਾਈ ਦਯਾ ਸਿੰਘ

63) ਖਿਦਰਾਣਾ ਦੀ ਲੜਾਈ ਕਦੋਂ ਹੋਈ?

1705 ਈ:

64) ਖਿਦਰਾਣਾ ਨੂੰ ਅਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸ਼੍ਰੀ ਮੁਕਤਸਰ ਸਾਹਿਬ

65) ਗੁਰੂ ਸਾਹਿਬ ਨੂੰ ਬੇਦਾਵਾ ਪਾੜਣ ਦੀ ਬੇਨਤੀ ਕਿਸਨੇ ਕੀਤੀ?

ਭਾਈ ਮਹਾਂ ਸਿੰਘ ਨੇ

66) ਖਿਦਰਾਣਾ ਨੂੰ ਸ਼੍ਰੀਮੁਕਤਸਰ ਸਾਹਿਬ ਦਾ ਨਾਂ ਕਿਉਂ ਦਿੱਤਾ ਗਿਆ?

ਗੁਰੁ ਸਾਹਿਬ ਨੇ ਬੇਦਾਵਾ ਦੇ ਕੇ ਆਉਣ ਵਾਲੇ 40 ਸਿੱਖਾਂ ਨੂੰ ਇਸ ਥਾਂ ਤੇ ਮੁਕਤ ਕੀਤਾ ਸੀ

67) ਜਿਹੜੇ 40 ਸਿੱਖ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਦੇ ਕੇ ਆਏ ਸਨ, ਸ਼ਹੀਦੀ ਪ੍ਰਾਪੀ ਤੋਂ ਬਾਅਦ ਕਿਸ ਨਾਂ ਨਾਲ ਪ੍ਰਸਿੱਧ ਹੋਏ?

40 ਮੁਕਤੇ

68) ਖਿਦਰਾਣਾ ਦੀ ਲੜਾਈ ਤੋ ਬਾਅਦ ਗੁਰੁ ਗੋਬਿੰਦ ਸਿਘ ਜੀ ਨੇ ਕਿੱਥੇ ਨਿਵਾਸ ਕੀਤਾ?

ਤਲਵੰਡੀ ਸਾਬੋ ਵਿਖੇ

69) ਤਲਵੰਡੀ ਸਾਬੋ ਨੂੰ ਅਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਦਮਦਮਾ ਸਾਹਿਬ ਅਤੇ ਗੁਰੂ ਕੀ ਕਾਸ਼ੀ

70) ਗੁਰੂ ਸਾਹਿਬ ਨੇ ਦਮਦਮਾ ਸਾਹਿਬ ਵਿਖੇ ਕਿੰਨਾ ਸਮਾਂ ਅਰਾਮ ਕੀਤਾ?

ਲੱਗਭਗ 9 ਮਹੀਨੇ

71) ਤਲਵੰਡੀ ਸਾਬੋ ਨੂੰ ਗੁਰੂ ਕੀ ਕਾਸ਼ੀ ਕਿਉ ਕਿਹਾ ਜਾਂਦਾ ਹੈ?

ਗੁਰੂ ਸਾਹਿਬ ਦੀਆਂ ਧਾਰਮਿਕ ਅਤੇ ਸਾਹਿਤਕ ਗਤੀਵਿਧੀਆਂ ਕਾਰਨ

72) ਗੁਰੂ ਗੋਬਿੰਦ ਸਿੰਘ ਜੀ ਦੀ ਬਦਾ ਬਹਾਦਰ ਨਾਲ ਮੁਲਾਕਾਤ ਕਿੱਥੇ ਹੋਈ?

ਨੰਦੇੜ ਵਿਖੇ

73) ਗੁਰੂ ਗੋਬਿੰਦ ਸਿੰਘ ਨੂੰ ਕਤਲ ਕਰਨ ਲਈ ਪਠਾਣਾਂ ਨੂੰ ਕਿਸਨੇ ਨੰਦੇੜ ਭੇਜਿਆ?

ਵਜ਼ੀਰ ਖਾਂ

74) ਗੁਰੂ ਗੋਬਿੰਦ ਸਿਘ ਜੀ ਕਦੋਂ ਜੋਤੀ ਜੋਤਿ ਸਮਾਏ?

1708 ਈ:

75) ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੁ ਗੋਬਿਦ ਸਿਘ ਜੀ ਨੇ ਸਿੱਖਾਂ ਨੂੰ ਕਿਸਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ?

ਸ਼੍ਰੀ ਗੁਰੁ ਗ੍ਰੰਥ ਸਾਹਿਬ ਨੇ

76) ਗੁਰੂ ਸਾਹਿਬ ਦੀਆਂ ਸ਼੍ਰੋਮਣੀ ਰਚਨਾਵਾਂ ਦੇ ਨਾਂ ਲਿਖੋ।

ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫਰਨਾਮਾ, ਚੰਡੀ ਦੀ ਵਾਰ, ਅਕਾਲ ਉਸਤਤਿ ਆਦਿ।

 


ਛੋਟੇ ਉੱਤਰਾਂ ਵਾਲੇ ਪ੍ਰਸ਼ਨ


1) ਗੁਰਗੱਦੀ ਤੋ ਬੈਠਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਸਮੋਸਿਆਵਾਂ ਦਾ ਸਾਹਮਣਾ ਕਰਨਾ ਪਿਆ?


ਉੱਤਰ:


1. ਗੁਰਗੱਦੀ ਤੇ ਬੈਠਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਬਹੁਤ ਛੋਟੀ ਸੀ।

2. ਮੁਗ਼ਲ ਬਾਦਸ਼ਾਹ ਔਰੰਗਜੇਬ ਗੈਰ-ਮੁਸਲਮਾਨਾਂ ਤੇ ਭਾਰੀ ਜੁਲਮ ਕਰ ਰਿਹਾ ਸੀ।

3. ਪਹਾੜੀ ਰਾਜੇ ਗੁਰੂ ਸਾਹਿਬ ਦੇ ਵਿਰੁੱਧ ਸਨ।

4. ਧੀਰਮਲੀਏ, ਰਾਮਰਾਈਏ ਅਤੇ ਮੀਣੇ ਗੁਰੂ ਘਰ ਵਿਰੁੱਧ ਸਾਜ਼ਿਸ਼ਾਂ ਕਰ ਰਹੇ ਸਨ।

5. ਮਸੰਦ ਭ੍ਰਿਸ਼ਟ ਹੋ ਕੇ ਗੁਰੂ-ਘਰ ਲਈ ਸਮੱਸਿਆਵਾ ਪੈਦਾ ਕਰ ਰਹੇ ਸਨ।

 


2) ਗੁਰੂ ਗੋਬਿੰਦ ਸਿਘ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਭੰਗਾਣੀ ਦੀ ਲੜਾਈ ਕਿਉਂ ਹੋਈ?


ਉੱਤਰ

1. ਗੁਰੂ ਗੋਬਿੰਦ ਸਿੰਘ ਦੀਆਂ ਫੌਜੀ ਤਿਆਰੀਆਂ ਕਾਰਨ ਪਹਾੜੀ ਰਾਜਿਆਂ ਨੂੰ ਖਤਰਾ ਮਹਿਸੂਸ ਹੋਇਆ।

2. ਪਹਾੜੀ ਰਾਜੇ ਸਿੱਖਾਂ ਨੂੰ ਬਹੁਤ ਤੰਗ ਕਰਦੇ ਸਨ।

3. ਮੁਗ਼ਲ ਸਰਕਾਰ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਭੜਕਾ ਰਹੀ ਸੀ।

 

3) ਭੰਗਾਣੀ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਇਹ ਲੜਾਈ 1688 ਈ: ਵਿੱਚ ਗੁਰੂ ਗੋਬਿੰਦ ਸਿਘ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਲੜੀ ਗਈ। ਇਸ ਲੜਾਈ ਵਿੱਚ ਸਢੌਰਾ ਦੇ ਪੀਰ ਬੁੱਧੂ ਸ਼ਾਹ ਨੇ ਆਪਣੇ ਰਿਸ਼ਤੇਦਾਰਾਂ ਅਤੇ ਸੈਨਿਕਾਂ ਸਮੇਤ ਗੁਰੂ ਸਾਹਿਬ ਦਾ ਸਾਥ ਦਿੱਤਾ। ਪਹਾੜੀ ਰਾਜਿਆਂ ਦੀ ਭਾਰੀ ਹਾਰ ਹੋਈ।


4) ਨਾਦੌਨ ਦੀ ਲੜਾਈ ਤੇ ਇੱਕ ਸੰਖੇਪ ਨੌਟ ਲਿਖੋ।


ਉੱਤਰ: ਇਹ ਲੜਾਈ 1690 ਈ: ਵਿੱਚ ਹੋਈ। ਭੰਗਾਣੀ ਦੀ ਲੜਾਈ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਮਿੱਤਰਤਾ ਕਰ ਲਈ ਸੀ ਅਤੇ ਮੁਗ਼ਲਾਂ ਨੂੰ ਸਲਾਨਾ ਖਰਾਜ਼ ਦੇਣਾ ਬੰਦ ਕਰ ਦਿੱਤਾ ਸੀ। ਇਸ ਲਈ ਮੁਗ਼ਲ ਬਾਦਸ਼ਾਹ ਨੇ ਆਲਿਫ਼ ਖਾਂ ਅਧੀਨ ਇੱਕ ਫੌਜ ਪਹਾੜੀ ਰਾਜਿਆਂ ਵਿਰੁੱਧ ਭੇਜੀ। ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਤੋਂ ਸਹਾਇਤਾ ਮੰਗੀ। ਗੁਰੂ ਸਾਹਿਬ ਨੇ ਪਹਾੜੀ ਰਾਜੇ ਭੀਮ ਚੰਦ ਦਾ ਸਾਥ ਸਾਥ ਦਿੱਤਾ। ਗੁਰੂ ਸਾਹਿਬ ਅਤੇ ਭੀਮ ਚੰਦ ਦੀ ਸਾਂਝੀ ਫੌਜ਼ ਨੇ ਮੁਗਲਾਂ ਨੂੰ ਹਰਾ ਦਿੱਤਾ।

 

5) ਸ਼੍ਰੀ ਆਨੰਪੁਰ ਸਾਹਿਬ ਦੀਆਂ ਲੜਾਈਆਂ ਕਿਉਂ' ਹੋਈਆਂ? ਇਹਨਾਂ ਦਾ ਕੀ ਨਤੀਜਾ ਨਿਕਲਿਆ?


ਉੱਤਰ: 

ਸ਼੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ: ਇਹ ਲੜਾਈ 1701 ਈ: ਵਿੱਚ ਗੁਰੂ ਗੋਬਿਦ ਸਿੰਘ ਜੀ ਅਤੇ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਵਿਚਕਾਰ ਹੋਈ। ਗੁਰੂ ਸਾਹਿਬ ਦੁਆਰਾ ਖਾਲਸਾ ਪੋਥ ਦੀ ਸਥਾਪਨਾ ਕਰਨ ਤੋ` ਬਾਅਦ ਭਾਰੀ ਗਿਣਤੀ ਵਿੱਚ ਲੋਕ ਖਾਲਸਾ ਪੰਥ ਵਿੱਚ ਸ਼ਾਮਿਲ ਹੋਣ ਲੱਗੇ। ਗੁਰੂ ਜੀ ਦੀ ਵਧਦੀ ਸ਼ਕਤੀ ਤੋਂ ਪਹਾੜੀ ਰਾਜੇ ਘਬਰਾ ਗਏ। ਪਹਾੜੀ ਰਾਜੇ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਲਈ ਕਿਹਾ। ਗੁਰ ਸਾਹਿਬ ਦੇ ਇਨਕਾਰ ਕਰਨ ਤੇ` ਪਹਾੜੀ ਰਾਜਿਆਂ ਨੇ ਕਿਲ੍ਹੇ ਤੇ ਹਮਲਾ ਕਰ ਦਿੱਤਾ। ਪਹਾੜੀ ਰਾਜਿਆਂ ਨੂੰ ਸਫ਼ਲਤਾ ਨਾ ਮਿਲੀ। ਇਸ ਲਈ ਉਹਨਾਂ ਨੇ ਗੁਰੂ ਸਾਹਿਬ ਨਾਲ ਸੈਧੀ ਕਰ ਲਈ।

ਸ਼੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ: ਇਹ ਲੜਾਈ ਗੁਰੂ ਗੋਬਿੰਦ ਸਿਘ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਹੋਈ। ਪਹਾੜੀ ਰਾਜਿਆਂ ਨੇ 1704 : ਵਿੱਚ ਦੁਬਾਰਾ ਸ਼੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਕਿਲ੍ਹੇ ਅੰਦਰੋ' ਬਹਾਦਰੀ ਨਾਲ ਮੁਕਾਬਲਾ ਕੀਤਾ। ਸਫ਼ਲਤਾ ਨਾ ਮਿਲਦੀ ਵੇਖ ਕੇ ਪਹਾੜੀ ਰਾਜਿਆਂ ਨੇ ਇੱਕ ਚਾਲ ਚਲੀ। ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਜੇਕਰ ਉਹ ਕਿਲ੍ਹਾ ਛਡ ਦੇਣ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਮਾਤਾ ਗੁਜ਼ਰੀ ਜੀ ਅਤੇ ਹੋਰ ਸਿੱਖਾਂ ਦੇ ਕਹਿਣ ਤੇ ਗੁਰੂ ਗੋਬਿੰਦ ਸਿਘ ਜੀ ਨੇ ਕਿਲ੍ਹਾ ਛਡਣ ਦਾ ਫੈਸਲਾ ਕੀਤਾ।

 

6) ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ? ਇਸ ਵਿੱਚ ਗੁਰੂ ਸਾਹਿਬ ਦੇ ਕਿਹੜੇ ਦੋ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ?


 

ਉੱਤਰ: ਚਮਕੌਰ ਸਾਹਿਬ ਦੀ ਲੜਾਈ 1704 : ਵਿੱਚ ਗੁਰੁ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਕਾਰ ਹੋਈ। ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੱਖਾਂ ਨਾਲ ਚਮਕੌਰ ਸਾਹਿਬ ਵਿਖੇ ਦੀ ਗੜ੍ਹੀ ਵਿਖੇ ਪਹੁੰਚੇ। ਮੁਗ਼ਲ ਸੈਨਾ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਗੁਰੁ ਸਾਹਿਬ ਦੇ ਦੋ ਵੱਡੇ ਸਾਹਿਬਜਾਦੇ ਸਾਹਿਬਜਾਦਾ ਅਜੀਤ ਸਿੰਘ ਜੀ ਅਤੇ ਸਾਹਿਬਜਾਦਾ ਜੁਝਾਰ ਸਿੰਘ ਜੀ ਇਸ ਲੜਾਈ ਵਿੱਚ ਸ਼ਹੀਦ ਹੋ ਗਏ।

 


7) ਗੁਰੂ ਗੋਬਿੰਦ ਸਿਘ ਜੀ ਦੇ ਜੀਵਨ ਦੀ ਐਤਮ ਲੜਾਈ ਕਿਹੜੀ ਸੀ? ਇਸ ਲੜਾਈ ਵਿੱਚ ਕਿਹੜੇ 40 ਸਿੱਖ ਸ਼ਹੀਦ ਹੋਏ?


ਉੱਤਰ: ਗੁਰੂ ਗੋਬਿੰਦ ਸਿਘ ਜੀ ਦੇ ਜੀਵਨ ਦੀ ਅਤਮ ਲੜਾਈ ਖਿਦਰਾਣੇ ਦੀ ਲੜਾਈ ਸੀ। ਗੁਰੂ ਸਾਹਿਬ ਮਾਛੀਵਾੜੇ ਤੋਂ ਹੁੰਦੇ ਹੋਏ ਖਿਦਰਾਣਾ ਵਿਖੇ ਪਹੁੰਚੇ। ਜਦੋਂ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ 29 ਦਸੰਬਰ 1705 : ਨੂੰ ਇੱਕ ਵਿਸ਼ਾਲ ਫੌਜ ਨਾਲ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਗ਼ਲਾਂ ਦਾ ਮੁਕਾਬਲਾ ਕੀਤਾ ਅਤੇ ਮੁਗ਼ਲਾਂ ਨੂੰ ਕਰਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਉਹ 40 ਸਿੱਖਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੁ ਸਾਹਿਬ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਗਏ ਸਨ। ਉਹਨਾਂ ਦੇ ਨੇਤਾ ਭਾਈ ਮਹਾਂ ਸਿੰਘ ਦੇ ਕਹਿਣ ਤੇ ਗੁਰੂ ਸਾਹਿਬ ਨੇ ਬੇਦਾਵਾ ਪਾੜ ਕੇ ਉਹਨਾਂ ਨੂੰ ਮੁਕਤ ਕਰ ਦਿੱਤਾ। ਇਸ ਲਈ ਖਿਦਰਾਣੇ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ।

 


8) ਖਾਲਸਾ ਪੰਥ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ?


ਉੱਤਰ

1. ਔਰੰਗਜੇਬ ਸਾਰੇ ਗੈਰ-ਮੁਸਲਮਾਨਾਂ ਨੂੰ ਇਸਲਾਮ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਸੀ।

2. ਗੁਰੂ ਸਾਹਿਬ ਔਰੰਗਜੇਬ ਦਾ ਮੁਕਾਬਲਾ ਕਰਨ ਲਈ ਫੌਜ ਤਿਆਰ ਕਰਨਾ ਚਾਹੁੰਦੇ ਸਨ।

3. ਗੁਰੂ ਸਾਹਿਬ ਜਾਤੀ ਪ੍ਰਥਾ ਅਤੇ ਮਸੰਦ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੇ ਸਨ।

4. ਗੁਰੁ ਸਾਹਿਬ ਮਸੰਦ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੇ ਸਨ।

5. ਗੁਰੁ ਸਾਹਿਬ ਉਤਸ਼ਾਹਹੀਣ ਹੋਏ ਹਿੰਦੂ ਸਮਾਜ਼ ਵਿੱਚ ਉਤਸ਼ਾਹ ਭਰਨਾ ਚਾਹੁੰਦੇ ਸਨ।

6. ਜ਼ਾਲਮਾਂ ਦਾ ਵਿਨਾਸ਼ ਕਰਨਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸੀ।

 


9) ਗੁਰੂ ਗੋਬਿੰਦ ਸਿਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਿਵੇ' ਕੀਤੀ?


ਉੱਤਰ: ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699 : ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਵਿਖੇ ਇੱਕ ਭਾਰੀ ਦੀਵਾਨ ਸਜਾਇਆ। ਇਸ ਦੀਵਾਨ ਵਿੱਚ 80000 ਸਿੱਖ ਸ਼ਾਮਿਲ ਹੋਏ। ਜਦੋਂ ਸਾਰੇ ਸਿੱਖ ਬੈਠ ਗਏ ਤਾਂ ਗੁਰੂ ਸਾਹਿਬ ਨੇ ਸਟੇਜ਼ ਤੋ ਕਿਹਾ, “ਕੀ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ?” ਹਰ ਪਾਸੇ ਸੈਨਾਟਾ ਛਾ ਗਿਆ। ਜਦੋਂ ਗੁਰੂ ਸਾਹਿਬ ਨੇ ਆਪਣੇ ਸ਼ਬਦਾਂ ਨੂੰ ਤਿਨ ਵਾਰ ਦੁਹਰਾਇਆ ਤਾਂ ਦਇਆ ਰਾਮ ਨਾਮਕ ਸਿੱਖ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ। ਗੁਰੂ ਸਾਹਿਬ ਉਸਨੂੰ ਨੇੜੇ ਹੀ ਇੱਕ ਤੇਬੂ ਵਿਖੇ ਲੈ  ਗਏ। ਉੱਥੇ ਉਹਨਾਂ ਨੇ ਦਇਆ ਰਾਮ ਨੂੰ ਬਿਠਾਇਆ ਅਤੇ ਕੁਝ ਦੇਰ ਬਾਅਦ ਖੂਨ ਨਾਲ ਰੰਗੀ ਹੋਈ ਤਲਵਾਰ ਲੈ ਕੇ ਦੁਬਾਰਾ ਸਟੇਜ਼ ਤੇ ਆਏ ਅਤੇ ਇੱਕ ਹੋਰ ਸੀਸ ਦੀ ਮੰਗ ਕੀਤੀ। ਇਸ ਪ੍ਰਕਾਰ ਗੁਰੂ ਸਾਹਿਬ ਨੇ ਪੰਜ ਸਿੱਖ ਇਕੱਠੇ ਕਰ ਲਏ। ਇਹਨਾਂ ਪੰਜਾਂ ਸਿੱਖਾਂ ਨੂੰ  ਪੰਜ ਪਿਆਰਿਆਂ ਦਾ ਨਾਂ ਦਿੱਤਾ ਗਿਆ। ਗੁਰੁ ਸਾਹਿਬ ਨੇ ਇਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਆਪ ਇਹਨਾਂ ਕੋਲੋਂ ਅੰਮ੍ਰਿਤ ਛਕਿਆ। ਇਸ ਪ੍ਰਕਾਰ ਗੁਰੁ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ।

 


10) ਖਾਲਸਾ ਪੰਥ ਦੇ ਮੁੱਖ ਸਿਧਾਂਤ ਕਿਹੜੇ ਹਨ?


ਉੱਤਰ

1. ਖਾਲਸਾ ਪੰਥ ਵਿੱਚ ਸ਼ਾਮਿਲ ਹੋਣ ਵਾਲੇ ਹਰੇਕ ਵਿਅਕਤੀ ਲਈ ਅੰਮ੍ਰਿਤ ਛਕਣਾ ਜਰੂਰੀ ਹੈ।

2. ਹਰੇਕ ਖਾਲਸਾ ਪੁਰਸ਼ ਆਪਣੇ ਨਾਂ ਨਾਲ 'ਸਿੰਘਅਤੇ ਖਾਲਸਾ ਇਸਤਰੀ 'ਕੌਰਸ਼ਬਦ ਦੀ ਵਰਤੋ ਕਰੇਗੀ।

3. ਹਰੇਕ ਖਾਲਸਾ ਇੱਕ ਈਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਨਹੀਂ ਕਰੇਗਾ।

4. ਹਰੇਕ ਖਾਲਸਾ ਦੇਸ਼ ਅਤੇ ਧਰਮ ਦੀ ਰਾਖੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹੇਗਾ।

5. ਹਰੇਕ ਖਾਲਸਾ ਪੰਜ ਕਕਾਰ ਅਰਥਾਤ ਕੇਸ, ਕੰਘਾ, ਕੜਾ, ਕਛਹਰਾ ਅਤੇ ਕ੍ਰਿਪਾਨ ਧਾਰਨ ਕਰੇਗਾ।

6. ਹਰੇਕ ਖਾਲਸਾ ਅੰਮ੍ਰਿਤ ਵੇਲ਼ੇ ਉੱਠ ਕੇ ਇਸ਼ਨਾਨ ਕਰਨ ਤੋ ਬਾਅਦ ਗੁਰਬਾਣੀ ਦਾ ਪਾਠ ਕਰੇਗਾ।

7. ਹਰੇਕ ਖਾਲਸਾ ਕਿਰਤ ਕਰਕੇ ਆਪਣੀ ਰੋਜ਼ੀ ਕਮਾਏਗਾ ਅਤੇ ਆਮਦਨ ਦਾ ਦਸਵੰਧ ਧਰਮ ਕਾਰਜਾਂ ਲਈ ਦਾਨ ਦੇਵੇਗਾ।

8. ਹਰੇਕ ਖਾਲਸਾ ਸ਼ਸਤਰ ਧਾਰਨ ਕਰੇਗਾ ਅਤੇ ਧਰਮ ਯੁੱਧ ਲਈ ਸਦਾ ਤਿਆਰ ਰਹੇਗਾ।

9. ਖਾਲਸਾ ਆਪਸ ਵਿੱਚ ਮਿਲਦੇ ਸਮੇਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫ਼ਤਹਿ ਕਹਿਣਗੇ।

10 ਹਰੇਕ ਖਾਲਸਾ ਸਿਗਰਟ, ਨਸ਼ੀਲੀਆਂ ਵਸਤੂਆਂ ਅਤੇ ਪਰ-ਇਸਤਰੀ ਗਮਨ ਆਦਿ ਬੁਰਾਈਆਂ ਤੋਂ ਦੂਰ ਰਹੇਗਾ।

 


11) ਖਾਲਸਾ ਪੰਥ ਦੀ ਸਥਾਪਨਾ ਦੇ ਕੀ ਮਹੱਤਵਪੂਰਨ ਪ੍ਰਭਾਵ ਪਏ?


ਉੱਤਰ

1. ਵੱਡੀ ਗਿਣਤੀ ਵਿੱਚ ਲੌਕ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਕੇ ਖਾਲਸਾ ਬਣ ਗਏ।

2. ਸਮਾਜ ਵਿੱਚ ਜਾਤੀ ਪ੍ਰਥਾ ਨੂੰ ਭਾਰੀ ਸੱਟ ਵੱਜੀ।

3. ਮਸੰਦ ਪ੍ਰਥਾ ਅਤੇ ਹੋਰ ਪੰਥ ਵਿਰੋਧੀ ਸੈਪਰਦਾਵਾਂ ਦਾ ਅੰਤ ਹੋ ਗਿਆ।

4. ਨੀਵੀਆਂ ਜਾਤੀਆਂ ਦੇ ਲੌਕਾਂ ਨੂੰ ਉੱਚੀਆਂ ਜਾਤਾ ਦੇ ਬਰਾਬਰ ਦਾ ਦਰਜਾ ਮਿਲਿਆ।

5. ਸਮਾਜ ਵਿੱਚੋਂ ਨਸ਼ੇ ਅਤੇ ਹੋਰ ਬੁਰਾਈਆਂ ਤੇ ਰੋਕ ਲੱਗੀ।

6. ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਦਰਜਾ ਪ੍ਰਾਪਤ ਹੋਇਆ।

7. ਸਿੱਖ ਇੱਕ ਵੱਡੀ ਰਾਜਨੀਤਕ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਹੋਏ।

 


12) ਗੁਰੂ ਗੋਬਿੰਦ ਸਿੰਘ ਜੀ ਉੱਚ ਕੌਟੀ ਦੇ ਕਵੀ ਅਤੇ ਸਾਹਿਤਕਾਰ ਵੀ ਸਨ। ਵਿਆਖਿਆ ਕਰੋਂ।


ਉੱਤਰ-ਗੁਰੁ ਗੋਬਿੰਦ ਸਿੰਘ ਜੀ ਇਕ ਉੱਚ ਕੋਟੀ ਦੇ ਕਵੀ ਅਤੇ ਸਾਹਿਤਕਾਰ ਵੀ ਸਨ। ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਭਾਸ਼ਾਵਾਂ ਦੀ ਵਰਤੋ ਕੀਤੀ। ਉਹਨਾਂ ਨੇ ਜਾਪੁ ਸਾਹਿਬ, ਬਚਿਤਰ ਨਾਟਕ, ਜ਼ਫਰਨਾਮਾ, ਚੰਡੀ ਦੀ ਵਾਰ ਅਤੇ ਅਕਾਲ ਉਸਤਤਿ ਆਦਿ ਬਾਣੀਆਂ ਦੀ ਰਚਨਾ ਕੀਤੀ। ਇਹ ਬਾਣੀਆਂ ਸਾਨੂੰ ਅਧਿਆਤਮਕ ਸੇਧ ਦੇਣ ਦੇ ਨਾਲ- ਨਾਲ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦੀ ਜਾਣਕਾਰੀ ਵੀ ਦਿੰਦੀਆਂ ਹਨ। ਗੁਰੂ ਸਾਹਿਬ ਨੇ ਆਪਣੇ ਦਰਬਾਰ ਵਿੱਚ 52 ਉੱਚ ਕੋਟੀ ਦੇ ਕਵੀਆਂ ਨੂੰ ਵੀ ਸਰਪ੍ਰਸਤੀ ਦਿੱਤੀ ਹੋਈ ਸੀ।

 


13) ਜਫ਼ਰਨਾਮਾ ਤੇ ਇੱਕ ਸੰਖੇਪ ਨੌਟ ਲਿਖੋ।


ਉੱਤਰ: ਜਫ਼ਰਨਾਮਾ ਇੱਕ ਚਿੱਠੀ ਦਾ ਨਾਂ ਹੈ। ਇਹ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੁਗਲ ਬਾਦਸ਼ਾਹ ਔਰੰਗਜੇਬ ਨੂੰ ਲਿਖੀ ਗਈ ਸੀ। ਇਹ ਚਿੱਠੀ ਫ਼ਾਰਸੀ ਭਾਸ਼ਾ ਵਿੱਚ ਲਿਖੀ ਗਈ। ਇਸ ਨੂੰ ਗੁਰੂ ਸਾਹਿਬ ਨੇ ਦੀਨਾ ਨਾਮਕ ਸਥਾਨ ਤੋ ਲਿਖਿਆ ਗਿਆ ਸੀ। ਇਸ ਚਿੱਠੀ ਵਿੱਚ ਗੁਰੁ ਸਾਹਿਬ ਨੇ ਔਰੰਗਜੇਬ ਦੇ ਜੁਲਮਾਂ ਅਤੇ ਮੁਗ਼ਲ ਸੈਨਾਪਤੀਆਂ ਦੁਆਰਾ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਧੋਖਾ ਦੇਣ ਦਾ ਜ਼ਿਕਰ ਬੜੀ ਦਲੇਰੀ ਨਾਲ ਕੀਤਾ ਹੈ। ਗੁਰੂ ਸਾਹਿਬ ਦੀ ਇਸ ਚਿੱਠੀ ਦਾ ਔਰੰਗਜੇਬ ਦੇ ਮਨ ਤੇ ਬਹੁਤ ਡੂੰਘਾ ਅਸਰ ਪਿਆ।

 


14) ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖਤਰਿਆਂ ਦੀ ਸਮੋਸਿਆ ਨੂੰ ਕਿਸ ਤਰ੍ਹਾਂ ਨਜਿੰਠਿਆ?


ਉੱਤਰ:ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖਤਰਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਨਾਲ ਸਿੱਖ ਸਿੱਧੇ ਤੌਰ ਤੇ ਖਾਲਸਾ ਨਾਲ ਜੁੜ ਗਏ। ਮਸੰਦਾਂ ਦੀ ਵਿਚੌਲਗੀ ਖਤਮ ਹੋ` ਗਈ। ਮੀਣੇ, ਧੀਰਮਲੀਏ, ਰਾਮਰੱਈਏ ਅਤੇ ਹਿੰਦਾਲੀਆ ਨੂੰ ਸਿੱਖ ਪੰਥ ਤੋਂ ਅਲੱਗ ਕਰ ਦਿੱਤਾ ਗਿਆ। ਸਿੱਖ ਹਥਿਆਰਬੰਦ ਹੋਕੇ ਬਾਹਰੀ ਖਤਰਿਆਂ ਦਾ ਸਾਹਮਣਾ ਕਰਨ ਲਈ ਤਿਆਰ-ਬਰਤਿਆਰ ਰਹਿਣ ਲੱਗੇ।

 


15) ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜ ਸੁਧਾਰਾਂ ਤੇ ਇੱਕ ਨੌਟ ਲਿਖੋ।


ਉੱਤਰ: ਗੁਰੂ ਗੋਬਿੰਦ ਸਿਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਮਾਜ ਵਿੱਚ ਭਾਰੀ ਤਬਦੀਲੀ ਲਿਆਂਦੀ। ਨੀਵੀਆਂ ਜਾਤੀਆਂ ਨੂੰ ਉੱਚੀਆਂ ਜਾਤੀਆਂ ਦੇ ਬਰਾਬਰ ਦਰਜਾ ਦਿੱਤਾ। ਇਸਤਰੀਆਂ ਨੂੰ ਅੰਮ੍ਰਿਤ ਛਕਾ ਕੇ` ਪੁਰਸ਼ਾਂ ਦੇ ਬਰਾਬਰ ਦਾ ਹੱਕ ਦਿੱਤਾ। ਲੌਕਾਂ ਨੂੰ ਸ਼ਰਾਬ, ਭੋਗ, ਨਸ਼ਿਆਂ, ਪਰ ਇਸਤਰੀ ਗਮਨ ਅਤੇ ਹੋਰ ਬੁਰਾਈਆਂ ਤੋ ਦੂਰ ਰਹਿਣ ਦਾ ਉਪਦੇਸ਼ ਦਿੱਤਾ। ਕੰਨਿਆ ਹਤਿਆ, ਸਤੀ ਪ੍ਰਥਾ, ਪਰਦਾ ਪ੍ਰਥਾ ਆਦਿ ਦਾ ਖੰਡਨ ਕੀਤਾ। ਗੁਰੂ ਸਾਹਿਬ ਨੇ ਮਸੰਦ ਪ੍ਰਥਾ ਖਤਮ ਕਰਕੇ ਸਿੱਖਾਂ ਨੂੰ ਮਸੰਦਾਂ ਦੇ ਸ਼ੋਸ਼ਣ ਤੋਂ ਬਚਾਇਆ।

 


16) ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸੰਗਠਨਕਰਤਾ ਸਨ। ਸਪਸ਼ਟ ਕਰੋ।


ਉੱਤਰ: ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਆਪਣੇ ਮਹਾਨ ਸੰਗਠਨਕਰਤਾ ਹੋਣ ਦਾ ਸਬੂਤ ਦਿੱਤਾ। ਖਾਲਸਾ ਪੰਥ ਦੀ ਸਥਾਪਨਾ ਨਾਲ ਸਿੱਖਾਂ ਵਿੱਚ ਏਕਤਾ ਹੋ` ਗਈ। ਗੁਰੂ ਸਾਹਿਬ ਨੇ ਸਿੱਖਾਂ ਅਦਰਲੇ ਗੁਣਾਂ ਨੂੰ ਪਹਿਚਾਣਿਆ ਅਤੇ ਉਹਨਾਂ ਨੂੰ ਮਹਾਨ ਯੋਧੇ ਬਣਾ ਦਿੱਤਾ। ਗੁਰੂ ਸਾਹਿਬ ਦੁਆਰਾ ਸਥਾਪਿਤ ਕੀਤਾ ਖਾਲਸਾ ਅਨੇਕਾਂ ਸਾਮਰਾਜ ਸਥਾਪਿਤ ਕਰਨ ਵਿੱਚ ਸਫ਼ਲ ਹੋਇਆ।

 


17) ਗੁਰੂ ਗੋਬਿੰਦ ਸਿੰਘ ਜੀ ਦੇ ਚਰਿੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋਂ।


ਉੱਤਰ: 

1. ਗੁਰੂ ਗੋਬਿੰਦ ਸਿੰਘ ਜੀ ਬਹੁਤ ਉੱਚੇ ਚਰਿੱਤਰ ਦੇ ਮਾਲਕ ਸਨ।

2. ਉਹ ਉੱਚ ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ।

3. ਉਹ ਇੱਕ ਮਹਾਨ ਸਮਾਜਸੁਧਾਰਕ ਸਨ।

4. ਉਹ ਇੱਕ ਮਹਾਨ ਯੋਂਧਾ, ਸੈਨਾਪਤੀ ਅਤੇ ਸੰਗਠਨ ਕਰਤਾ ਸਨ।

5. ਗੁਰੂ ਗੋਬਿੰਦ ਸਿੰਘ ਜੀ ਬਹੁਤ ਬਹਾਦਰ ਅਤੇ ਨਿਡਰ ਸਨ।

 


18) ਖਿਦਰਾਣੇ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਕਿਵੇਂ ਪਿਆ?


ਉੱਤਰ: ਗੁਰੂ ਗੋਬਿੰਦ ਸਿਘ ਜੀ ਮਾਛੀਵਾੜੇ ਤੋਂ' ਹੁੰਦੇ ਹੋਏ ਖਿਦਰਾਣਾ ਵਿਖੇ ਪਹੁੰਚੇ। ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ 29 ਦਸੈਬਰ 1705 ਈ: ਨੂੰ ਇੱਕ ਵਿਸ਼ਾਲ ਫੌਜ ਨਾਲ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਗ਼ਲਾਂ ਦਾ ਮੁਕਾਬਲਾ ਕੀਤਾ ਅਤੇ ਮੁਗ਼ਲਾਂ ਨੂੰ ਕਰਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਉਹ 40 ਸਿੱਖਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਗਏ ਸਨ। ਉਹਨਾਂ ਦੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਹਨਾਂ ਦੇ' ਨੇਤਾ ਮਹਾਂ ਸਿਘ ਦੇ ਕਹਿਣ ਤੇ ਗੁਰੂ ਸਾਹਿਬ ਨੇ ਬੇਦਾਵਾ ਪਾੜ ਦਿੱਤਾ ਅਤੇ ਉਹਨਾਂ ਨੂੰ ਮੁਕਤ ਕਰ ਦਿੱਤਾ। ਇਸ ਲਈ ਖਿਦਰਾਣੇ ਦਾ ਨਾਂ ਸਰੀ ਮੁਕਤਸਰ ਸਾਹਿਬ ਪੈ ਗਿਆ।

 

(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


1) ਗੁਰੂ ਗੋਬਿੰਦ ਸਿੰਘ ਜੀ ਦੇ ਮੁਢਲੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: 

।. ਜਨਮ ਅਤੇ ਮਾਤਾ ਪਿਤਾ: ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 1666 ਈ: ਵਿੱਚ ਪਟਨਾ ਸਾਹਿਬ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਗੁਰੁ ਤੇਗ਼ ਬਹਾਦਰ ਜੀ ਅਤੇ ਮਾਤਾ ਦਾ ਨਾਂ ਮਾਤਾ ਗੁਜ਼ਰੀ ਜੀ ਸੀ। ਆਪ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ। ਆਪ ਦੇ ਜਨਮ ਸਮੇਂ ਮੁਸਲਿਮ ਫਕੀਰ ਭੀਖਣ ਸ਼ਾਹ ਨੇ ਭਵਿੱਖਵਾਣੀ ਕੀਤੀ ਸੀ ਕਿ ਇਹ ਬਾਲਕ ਵੱਡਾ ਹੋ` ਕੇ ਮਹਾਂਪੁਰਸ਼ ਬਣੇਗਾ ਅਤੇ ਲੌਕਾਂ ਦੀ ਅਗਵਾਈ ਕਰੇਗਾ।

॥. ਬਚਪਨ: ਬਚਪਨ ਵਿੱਚ ਗੁਰੁ ਸਾਹਿਬ ਬੱਚਿਆਂ ਵਾਂਗ ਆਮ ਖਿਡੰਣਿਆਂ ਨਾਲ ਖੇਡਣ ਦੀ ਥਾਂ ਤੇ ਤੀਰ-ਕਮਾਨ ਅਤੇ ਸ਼ਸਤਰਾਂ ਨਾਲ ਖੇਡਦੇ ਸਨ। ਉਹ ਆਪਣੇ ਸਾਥੀਆਂ ਦੀਆਂ ਟੌਲੀਆਂ ਬਣਾ ਕੇ ਉਹਨਾਂ ਵਿੱਚ ਨਕਲੀ ਯੁੱਧ ਕਰਵਾਉਂਦੇ ਸਨ ਅਤੇ ਆਪ ਯੁੱਧਾਂ ਦੀ ਅਗਵਾਈ ਕਰਵਾਉਂਦੇ ਸਨ।

III. ਸਿੱਖਿਆ: ਗੁਰੂ ਸਾਹਿਬ ਨੇ ਭਾਈ ਸਾਹਿਬ ਚੰਦ ਤੋਂ ਗੁਰਮੁਖੀ, ਪੰਡਤ ਹਰਜਸ ਤੋ ਸੰਸਕ੍ਰਿਤ ਅਤੇ ਕਾਜ਼ੀ ਪੀਰ ਮੁਹੰਮਦ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਪਾਪਤ ਕੀਤਾ। ਉਹਨਾਂ ਨੇ ਬਜ਼ਰ ਸਿਘ ਨਾਂ ਦੇ ਇਕ ਰਾਜਪੂਤ ਤੋਂ ਘੋੜਸਵਾਰੀ ਅਤੇ ਸ਼ਸ਼ਤਰ ਵਿੱਦਿਆ ਦੀ ਸਿਖ਼ਲਾਈ ਲਈ।

IV. ਗੁਰਗੱਦੀ ਦੀ ਪ੍ਰਾਪਤੀ: ਗੁਰੁ ਸਾਹਿਬ ਅਜੇ ੭ ਸਾਲ ਦੇ ਹੀ ਸਨ ਕਿ ਉਹਨਾਂ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਰੌਖਿਆ ਖਾਤਰ ਸ਼ਹੀਦੀ ਦੇਣੀ ਪਈ। 1672 ਈ: ਵਿੱਚ ਗੁਰੂ ਗੋਬਿਦ ਸਿਘ ਜੀ ਗੁਰਗੱਦੀ ਤੇ ਬੈਠੇ ਅਤੇ ਸਿੱਖਾਂ ਦੇ ਦਸਵੇ ਗੁਰੁ ਬਣੇ।

 


2) ਖ਼ਾਲਸਾ ਪੰਥ ਦੀ ਸਥਾਪਨਾ ਦੇ ਮੁੱਖ ਕਾਰਨਾਂ ਦਾ ਵਰਣਨ ਕਰੋਂ।


ਉੱਤਰ: ਖ਼ਾਲਸਾ ਪੰਥ ਦੀ ਸਥਾਪਨਾ ਦੇ ਮੁੱਖ ਕਾਰਨ ਹੇਠ ਲਿਖੇ ਸਨ:


I. ਔਰੰਗਜੇਬ ਦੇ ਅੱਤਿਆਚਾਰ: ਔਰੰਗਜੇਬ ਕੱਟੜ ਸੁੰਨੀ ਮੁਸਲਮਾਨ ਸੀ। ਉਹ ਸਾਰੇ ਗੈਰ -ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਇਸ ਲਈ ਉਹ ਹਿੰਦੂਆਂ ਤੇ ਭਾਰੀ ਜੁਲਮ ਕਰ ਰਿਹਾ ਸੀ। ਉਹਨਾਂ ਤੇ ਕਰਵਾ ਦਿੱਤਾ ਗਿਆ। ਗੁਰੂ ਸਾਹਿਬ ਇਹਨਾਂ ਅਤਿਆਚਾਰਾਂ ਨੂੰ ਰੋਕਣਾ ਚਾਹੁੰਦੇ ਸਨ।

II. ਪਹਾੜੀ ਰਾਜਿਆਂ ਦਾ ਵਿਸ਼ਵਾਸ਼ਘਾਤ: ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨਾਲ ਮਿਲਕੇ ਮੁਗ਼ਲਾਂ ਖਿਲਾਫ਼ ਲੜਾਈ ਦਾ ਆਰੋਭ ਕੀਤਾ। ਪਹਾੜੀ ਰਾਜੇ ਆਪਣੇ ਸਵਾਰਥ ਖਾਤਰ ਕੁਝ ਸਮਾਂ ਤਾਂ ਗੁਰੁ ਸਾਹਿਬ ਨਾਲ ਰਹੇ ਪਰ ਛੇਤੀ ਹੀ ਦੁਬਾਰਾ ਮੁਗ਼ਲਾਂ ਨਾਲ ਜਾ ਰਲੇ। ਗੁਰੁ ਸਾਹਿਬ ਨੇ ਮਹਿਸੂਸ ਕੀਤਾ ਕਿ ਪਹਾੜੀ ਰਾਜਿਆਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸਿੱਖਾਂ ਨੂੰ ਹੀ ਸਿਪਾਹੀ ਬਣਾਉਣਾ ਪਵੇਗਾ।

III. ਸਮਾਜ ਵਿੱਚ ਫੈਲੀਆਂ ਕੁਰੀਤੀਆਂ: ਗੁਰੂ ਸਾਹਿਬ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਜਾਤੀ ਪ੍ਰਥਾ, ਛੂਆ ਛਾਤ ਆਦਿ ਨੂੰ ਖਤਮ ਕਰਕੇ ਸਮਾਜਿਕ ਭਾਈਚਾਰੇ ਦੀ ਸਥਾਪਨਾ ਕਰਨਾ ਚਾਹੁੰਦੇ ਸਨ। ਇਸ ਨਹੀ ਇੱਕ ਅਜਿਹੀ ਸੰਸਥਾ ਦੀ ਸਥਾਪਨਾ ਕਰਨਾ ਜਰੂਰੀ ਸੀ ਜਿਹੜੀ ਜਾਤ-ਪਾਤ ਅਤੇ ਊਚ-ਨੀਚ ਤੋ ਰਹਿਤ ਹੋਵੇ ਅਤੇ ਬਰਾਬਰੀ ਤੇ ਅਧਾਰਤ ਹੋਵੇ।

IV. ਮਸੰਦ ਪੂਥਾ ਦਾ ਦੋਸ਼ਪੂਰਨ ਹੋਣਾ: ਮਸੰਦਾਂ ਦਾ ਨੈਤਿਕ ਪਤਨ ਹੋ ਚੁੱਕਿਆ ਸੀ। ਉਹਨਾਂ ਨੇ ਗੁਰੂ ਸਾਹਿਬਾਨ ਦੇ ਆਦੇਸ਼ਾਂ ਦੀ ਅਣਦੇਖੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਸਿੱਖਾਂ ਦੀ ਅਗਵਾਈ ਕਰਨ ਦੀ ਥਾਂ ਉਹਨਾਂ ਲਈ ਸਮੌਸਿਆਵਾਂ ਪੈਦਾ ਕਰ ਰਹੇ ਸਨ। ਇਸ ਲਈ ਗੁਰੂ ਸਾਹਿਬ ਮਸੈਦ ਪ੍ਥਾ ਨੂੰ ਖਤਮ ਕਰਕੇ ਸਿੱਖ ਜਥੇਬੰਦੀ ਨੂੰ ਨਵਾਂ ਰੁਪ ਪ੍ਰਦਾਨ ਕਰਨਾ ਚਾਹੁੰਦੇ ਸਨ।

V. ਗੁਰਗੱਦੀ ਦਾ ਜੱਦੀ ਹੋਣਾ: ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰਗੱਦੀ ਜੱਦੀ ਹੋ ਗਈ ਸੀ। ਜਿਸਨੂੰ ਗੁਰਗੱਦੀ ਨਹੀਂ ਮਿਲਦੀ ਸੀ ਉਹ ਹੀ ਗੁਰੂ ਘਰ ਦਾ ਵਿਰੋਧ ਸ਼ੁਰੂ ਕਰ ਦਿੰਦਾ ਸੀ। ਗੁਰਗੱਦੀ ਦੇ ਚਾਹਵਾਨਾਂ ਨੇ ਅਨੇਕਾਂ ਸੈਪਰਦਾਵਾਂ ਕਾਇਮ ਕਰ ਲਈਆਂ ਸਨ। ਗੁਰੂ ਸਾਹਿਬ ਸਾਰੀਆਂ ਸਿੱਖ ਵਿਰੋਧੀ ਸੰਪਰਦਾਵਾਂ ਨੂੰ ਖਤਮ ਕਰਕੇ ਸਿੱਖਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣਾ ਚਾਹੁੰਦੇ ਸਨ

VI. ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼: ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮਕਥਾ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ ਅਤੇ ਜਾਲਮਾਂ ਦਾ ਨਾਸ਼ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ।

 


3) ਖ਼ਾਲਸਾ ਪੰਥ ਦੀ ਸਥਾਪਨਾ ਦੇ ਕੀ ਸਿੱਟੇ ਨਿਕਲੇ? ਜਾਂ ਖ਼ਾਲਸਾ ਪੰਥ ਦੀ ਸਥਾਪਨਾ ਦਾ ਇਤਿਹਾਸ ਵਿੱਚ ਕੀ ਮਹੱਤਵ ਹੈ?


ਉੱਤਰ: ਖਾਲਸਾ ਪੰਥ ਦੀ ਸਥਾਪਨਾ ਦੇ ਹੇਠ ਲਿਖੇ ਨਤੀਜੇ ਨਿਕਲੇ:


I. ਸਿੱਖ ਪੰਥ ਦਾ ਪੂਰਨ ਰੂਪਾਂਤਰਣ: ਖ਼ਾਲਸਾ ਪੰਥ ਦੀ ਸਥਾਪਨਾ ਨੇ ਸਿੱਖ ਪੰਥ ਦਾ ਰੂਪ ਪੂਰੀ ਤਰ੍ਹਾਂ ਬਦਲ ਦਿੱਤਾ। ਹੁਣ ਉਹ ਸੰਤਾਂ ਦੀ ਥਾਂ ਸਿਪਾਹੀ ਬਣ ਗਏ ਅਤੇ ਜੁਲਮਾਂ ਦਾ ਮੁਕਾਬਲਾ ਕਰਨ ਲਈ ਹਰ ਸਮੇ ਕੁਰਬਾਨੀ ਦੇਣ ਲਈ ਤਿਆਰ ਰਹਿਣ ਲੱਗੇ।

. ਸਿੱਖਾਂ ਦੀ ਗਿਣਤੀ ਵਿੱਚ ਵਾਧਾ: ਸਿੱਖਾਂ ਦੀ ਸ਼ਖਸੀਅਤ ਅਤੇ ਬਹਾਦਰੀ ਤੋਂ ਪ੍ਭਾਵਿਤ ਹੋ ਕੇ ਬਹੁਤ ਸਾਰੇ ਲੌਕਾਂ ਨੇ ਸਿੱਖ ਧਰਮ ਅਪਣਾ ਲਿਆ। ਗੁਰੂ ਸਾਹਿਬ ਨੇ ਹਜ਼ਾਰਾਂ ਸਿੱਖਾਂ ਨੂੰ ਅਮ੍ਰਿਤ ਛਕਾਇਆ ਅਤੇ ਸਿੱਖ ਧਰਮ ਵਿੱਚ ਸ਼ਾਮਿਲ ਕੀਤਾ। ਗੁਰੂ ਸਾਹਿਬ ਦਾ ਆਪੇ ਗੁਰੂ ਚੇਲਾ ਦਾ ਸਿਧਾਂਤ ਵੀ ਸਿੱਖਾਂ ਦੀ ਗਿਣਤੀ ਵਿੱਚ ਵਾਧੇ ਦਾ ਵੱਡਾ ਕਾਰਨ ਬਣਿਆ।

III. ਵਹਿਮਾਂ ਭਰਮਾਂ ਦਾ ਖਾਤਮਾ: ਖ਼ਾਲਸਾ ਪੰਥ ਦੀ ਸਥਾਪਨਾ ਨਾਲ ਸਿਖਾਂ ਵਿੱਚ ਵਹਿਮ-ਭਰਮ ਅਤੇ ਕਰਮਕਾਂਡ ਪੂਰੀ ਤਰ੍ਹਾਂ ਖਤਮ ਹੋ ਗਏ। ਜਨਮ, ਵਿਆਹ ਅਤੇ ਮੌਤ ਸਮੇਂ ਹੁੰਦੀਆਂ ਖਾਲਸਾਈ ਰਸਮਾਂ ਨੇ ਸਿੱਖਾਂ ਨੂੰ ਆਰਥਿਕ ਲੁਂਟ- ਖਸੁਂਟ ਤੋਂ ਬਚਾਇਆ। ਉਹ ਆਪਣੀਆਂ ਰਸਮਾਂ ਗੁਰੂ ਗ੍ਰੰਥ ਸਾਹਿਬ ਦਾ ਓਟ-ਆਸਰਾ ਲੈ ਕੇ ਕਰਨ ਲੱਗੇ।

IV. ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਦਰਜਾ ਦੇਣਾ: ਖ਼ਾਲਸਾ ਪੰਥ ਦੀ ਸਥਾਪਨਾ ਨਾਲ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਦਰਜਾ ਮਿਲਿਆ। ਅਨੇਕਾਂ ਇਸਤਰੀਆਂ ਨੇ ਅੰਮ੍ਰਿਤ ਛਕਿਆ ਅਤੇ ਖ਼ਾਲਸਾ ਪੰਥ ਧਾਰਨ ਕਰ ਲਿਆ।

V. ਆਦਰਸ਼ ਸਮਾਜ ਦੀ ਸਥਾਪਨਾ: ਖ਼ਾਲਸਾ ਪੰਥ ਨੇ ਇੱਕ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕੀਤੀ ਜਿਸ ਵਿੱਚ ਅਸਮਾਨਤਾ ਅਤੇ ਭੇਦ-ਭਾਵ ਲਈ ਕੋਈ ਸਥਾਨ ਨਹੀਂ ਸੀ। ਇਹ ਸਮਾਜ ਭਾਈਚਾਰੇ ਅਤੇ ਲੌਕਤਤਰੀ ਕਦਰਾਂ ਕੀਮਤਾਂ ਤੇ ਅਧਾਰਿਤ ਸੀ। ਇਸ ਸਮਾਜ ਵਿੱਚ ਸਾਰੇ ਲੌਕ ਇੱਕ-ਦੂਜੇ ਦੀ ਸਹਾਇਤਾ ਦੇਣ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਗੁਰੂ ਸਾਹਿਬ ਨੇ ਲੌਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਅਤੇ ਚੰਗੇ ਕਰਮ ਕਰਨ ਲਈ ਕਿਹਾ।

VI. ਸਿੱਖ ਵਿਰੋਧੀ ਸੰਪਰਦਾਵਾਂ ਦਾ ਖਾਤਮਾ: ਖ਼ਾਲਸਾ ਪੰਥ ਦੀ ਸਥਾਪਨਾ ਨਾਲ ਸਿੱਖ ਵਿਰੋਧੀ ਸੰਪਰਦਾਵਾਂ ਦਾ ਖਾਤਮਾ ਹੋ ਗਿਆ। ਇਸ ਨਾਲ ਸਿੱਖ ਸਿੱਧੇ ਤੌਰ ਤੇ ਖ਼ਾਲਸਾ ਨਾਲ ਜੁੜ ਗਏ। ਮੀਣੇ, ਧੀਰਮਲੀਏ, ਰਾਮਰਈਏ ਅਤੇ ਹਿੰਦਾਲੀਆ ਨੂੰ ਸਿੱਖ ਪੰਥ ਤੋਂ ਅਲਗ ਕਰ ਦਿੱਤਾ ਗਿਆ।

VII. ਸਿੱਖਾਂ ਵਿੱਚ ਏਕਤਾ ਦੀ ਭਾਵਨਾ: ਖ਼ਾਲਸਾ ਪੰਥ ਨੇ ਸਿੱਖਾਂ ਵਿੱਚ ਏਕਤਾ ਦੀ ਭਾਵਨਾ ਨੂੰ ਜਨਮ ਦਿੱਤਾ। ਇਕੋ ਰੂਪ, ਇੱਕੋ ਜਿਹਾ ਰਹਿਣ-ਸਹਿਣ, ਇੱਕੋ ਜਿਹੇ` ਸਿਧਾਂਤਾਂ ਦੀ ਪਾਲਣਾ ਅਤੇ ਖ਼ਾਲਸਾ ਦੇ ਨਿਯਮਾਂ ਨੇ ਸਾਰੇ ਸਿੱਖਾਂ ਨੂੰ ਇਕ ਸੂਤਰ ਵਿੱਚ ਬੰਨ੍ਹ ਦਿੱਤਾ।

VIII. ਸਿੱਖਾਂ ਦੇ ਬਲ ਅਤੇ ਜੋਸ਼ ਵਿੱਚ: ਸਿੱਖ ਕੌਮ ਪਹਿਲਾਂ ਵੀ ਬਹੁਤ ਬਹਾਦਰ ਸੀ। ਸੈਨਿਕ ਸਿਖ਼ਲਾਈ ਅਤੇ ਗੁਰੂ ਸਾਹਿਬ ਦੁਆਰਾ ਮਿਲੇ ਸਿਧਾਂਤਾਂ ਨੇ ਉਹਨਾਂ ਦੇ ਬਲ ਅਤੇ ਜੋਸ਼ ਨੂੰ ਕਈ ਗੁਣਾ ਵਧਾ ਦਿੱਤਾ। ਉਹਨਾਂ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਬਹੁਤ ਬਹਾਦਰੀ ਅਤੇ ਸਿਆਣਪ ਨਾਲ ਮੁਕਾਬਲਾ ਕੀਤਾ।

IX ਨੀਵੀਆਂ ਜਾਤੀਆਂ ਦਾ ਉੱਥਾਨ: ਖ਼ਾਲਸਾ ਪੰਥ ਦੀ ਸਥਾਪਨਾ ਤੋ ਪਹਿਲਾਂ ਨੀਵੀਆਂ ਜਾਤੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ। ਗੁਰੂ ਸਾਹਿਬ ਨੇ ਇਹਨਾਂ ਜਾਤੀਆਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਿਲ ਕਰਕੇ ਬਰਾਬਰੀ ਦਾ ਦਰਜਾ ਦਿੱਤਾ। ਇਹਨਾਂ ਜਾਤੀਆਂ ਦੇ ਮਨਾਂ ਵਿੱਚ ਉਤਸ਼ਾਹ ਪੈਦਾ ਹੋਇਆ ਅਤੇ ਉਹਨਾਂ ਨੇ ਸਮਾਜ ਦੇ ਵਿਕਾਸ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ।

X. ਸੁਤੰਤਰ ਕੌਮ ਦਾ ਨਿਰਮਾਣ: ਖ਼ਾਲਸਾ ਪੰਥ ਦੀ ਸਥਾਪਨਾ ਨੇ ਇੱਕ ਸੁਤੰਤਰ ਕੌਮ ਦਾ ਨਿਰਮਾਣ ਕੀਤਾ। ਪੰਜ ਕਕਾਰ, ਨਾਵਾਂ ਨਾਲ ਸਿੰਘ ਤੇ ਕੌਰ ਲਗਾਉਣਾ, ਇੱਕੋ ਪ੍ਰਮਾਤਮਾ ਦੀ ਭਗਤੀ ਕਰਨਾ ਅਤੇ ਗੁਰਬਾਣੀ ਦਾ ਓਟ- ਆਸਰਾ ਲੈ ਕੇ ਕੰਮ ਕਰਨਾ ਸਿੱਖਾਂ ਦੇ ਜੀਵਨ ਦਾ ਹਿੱਸਾ ਬਣ ਗਿਆ।

XI. ਸਿੱਖਾਂ ਦਾ ਰਾਜਨੀਤਕ ਸ਼ਕਤੀ ਬਣਨਾ: ਹਥਿਆਰਬੰਦ ਹੋਣ ਤੋਂ ਬਾਅਦ ਸਿੱਖ ਇਕੱਠੇ ਰਹਿਣ ਲੱਗੇ। ਇਸ ਏਕਤਾ ਕਾਰਨ ਸਿੱਖਾਂ ਦੇ ਜੱਥੇ ਬਣੇ ਜਿਹੜੇ ਬਾਅਦ ਵਿੱਚ ਮਿਸਲਾਂ ਦਾ ਰੂਪ ਧਾਰਨ ਕਰ ਗਏ। ਇਹਨਾਂ ਮਿਸਲਾਂ ਨੂੰ ਇਕੱਠਾ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਸਿੱਖ ਸਾਮਰਾਜ ਦੀ ਨੀਂਹ ਰੌਖੀ।

 


4) ਗੁਰੂ ਗੋਬਿਦ ਸਿੰਘ ਜੀ ਦੀ ਸ਼ਖਸੀਅਤ/ਵਿਅਕਤਿੱਤਵ ਦਾ ਮੁਲਾਂਕਣ ਕਰੋ।


ਉੱਤਰ: ਗੁਰੂ ਸਾਹਿਬ ਦੀ ਇਕ ਮਹਾਨ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਦੀ ਸ਼ਖਸੀਅਤ ਦੇ ਗੁਣਾਂ ਨੂੰ ਸ਼ਬਦਾਂ ਵਿੱਚ ਗਿਆਨ ਕਰਨਾ ਔਖਾ ਹੈ। ਫਿਰ ਵੀ ਅਸੀਂ ਗੁਰੂ ਸਾਹਿਬ ਦੀ ਸ਼ਖਸੀਅਤ ਦਾ ਚਿਤਰਣ ਹੇਠ ਲਿਖੇ ਸਿਰਲੇਖਾਂ ਅਨੁਸਾਰ ਕਰ ਸਕਦੇ ਹਾਂ:


I. ਇੱਕ ਮਨੁੱਖ ਦੇ ਰੂਪ ਵਿੱਚ: ਗੁਰੂ ਸਾਹਿਬ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਅਤੇ ਖਿਚ ਭਰਪੂਰ ਸੀ। ਉਹਨਾਂ ਦਾ ਕਦ ਲੰਮਾ, ਰੰਗ ਗੋਰਾ ਅਤੇ ਸਰੀਰ ਮਜਬੂਤ ਸੀ। ਉਹਨਾਂ ਦੇ ਚਿਹਰੇ ਤੋਂ ਨੂਰ ਝਲਕਦਾ ਸੀ। ਉਹਨਾਂ ਦੀ ਬਾਣੀ ਬਹੁਤ ਮਿਠੀ ਸੀ। ਉਹ ਹਰ ਸਮੇਂ ਸ਼ਸਤਰ ਧਾਰਨ ਕਰਕੇ ਰਖਦੇ ਸਨ। ਕੋਈ ਵੀ ਵਿਅਕਤੀ ਉਹਨਾਂ ਦੇ ਦਰਸ਼ਨ ਕਰਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਉਹ ਉੱਚੇ ਆਦਰਸ਼ਾਂ ਦੇ ਮਾਲਕ ਸਨ। ਉਹਨਾਂ ਨੇ ਧਰਮ ਦੀ ਰਖਿਆ ਲਈ ਆਪਣੇ ਸਾਰੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ। ਉਹਨਾਂ ਦਾ ਸਾਰਾ ਜੀਵਨ ਸੰਘਰਸ਼ ਕਰਦੇ ਬੀਤਿਆ ਪਰ ਉਹਨਾਂ ਨੇ ਪ੍ਰਮਾਤਮਾ ਦੇ ਭਾਣੇ ਨੂੰ ਮਿਠਾ ਕਰਕੇ ਮਨਿਆ।

. ਇੱਕ ਵਿਦਵਾਨ ਦੇ ਰੂਪ ਵਿੱਚ: ਗੁਰੂ ਗੋਬਿੰਦ ਸਿਘ ਜੀ ਇੱਕ ਉੱਚ ਕੋਟੀ ਦੇ ਕਵੀ ਅਤੇ ਸਾਹਿਤਕਾਰ ਵੀ ਸਨ। ਕੀਤੀ। ਉਹਨਾਂ ਨੇ ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫਰਨਾਮਾ, ਚੰਡੀ ਦੀ ਵਾਰ ਅਤੇ ਅਕਾਲ ਉਸਤਤਿ ਆਦਿ ਬਾਣੀਆਂ ਦੀ ਰਚਨਾ ਕੀਤੀ। ਇਹ ਬਾਣੀਆਂ ਸਾਨੂੰ ਅਧਿਆਤਮਕ ਸੇਧ ਦੇਣ ਦੇ ਨਾਲ-ਨਾਨ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦੀ ਜਾਣਕਾਰੀ ਵੀ ਦਿੰਦੀਆਂ ਹਨ। ਗੁਰੁ ਸਾਹਿਬ ਨੇ ਆਪਣੇ ਦਰਬਾਰ ਵਿੱਚ 52 ਉੱਚ ਕੋਟੀ ਦੇ ਕਵੀਆਂ ਨੂੰ ਵੀ ਸਰਪ੍ਰਸਤੀ ਦਿੱਤੀ ਹੋਈ ਸੀ।

III. ਇੱਕ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ: ਗੁਰੁ ਸਾਹਿਬ ਇੱਕ ਮਹਾਨ ਯੋਧਾ ਅਤੇ ਸੈਨਾਪਤੀ ਸਨ। ਉਹ ਘੋੜਡਸਵਾਰੀ, ਤੀਰ-ਅਦਾਜੀ, ਤਤਲਵਾਰਬਾਜ਼ੀ ਅਤੇ ਸ਼ਸਤਰ ਵਿੱਦਿਆ ਵਿੱਚ ਮਾਹਿਰ ਸਨ। ਉਹਨਾਂ ਨੇ ਇਕ ਸ਼ਕਤੀਸ਼ਾਲੀ ਸੈਨਾ ਦਾ ਨਿਰਮਾਣ ਕੀਤਾ ਅਤੇ ਸਿਖਲਾਈ ਦਿੱਤੀ। ਗੁਰੂ ਸਾਹਿਬ ਨੇ ਲੜਾਈਆਂ ਵਿੱਚ ਸੈਨਾ ਦੀ

IV. ਇੱਕ ਧਾਰਮਿਕ ਨੇਤਾ ਦੇ ਰੂਪ ਵਿੱਚ: ਗੁਰੂ ਸਾਹਿਬ ਨੇ ਸਿੱਖਾਂ ਨੂੰ ਸੈਨਿਕ ਅਗਵਾਈ ਦੇਣ ਦੇ ਨਾਲ ਨਾਲ ਧਾਰਮਿਕ ਅਗਵਾਈ ਵੀ ਪ੍ਰ ਦਾਨ ਕੀਤੀ। ਖ਼ਾਲਸਾ ਪੋਥ ਦੀ ਸਥਾਪਨਾ ਦਾ ਮਕਸਦ ਵੀ ਸਿੱਖਾਂ ਨੂੰ ਸਵੈ ਰੌਖਿਆ ਦੇ ਨਾਲ ਨਾਲ ਧਾਰਮਿਕ ਪ੍ਰੰਪਰਾ ਨਾਲ ਜੋੜਣਾ ਸੀ। ਗੁਰੁ ਸਾਹਿਬ ਨੇ ਹਰੇਕ ਖ਼ਾਲਸੇ ਨੂੰ ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਅਤੇ ਗੁਰਬਾਣੀ ਪਾਠ ਕਰਨ ਦਾ ਉਪਦੇਸ਼ ਦਿੱਤਾ। ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਸਚਾਈ ਦੇ ਰਸਤੇ ਤੇ ਚਲਣ ਅਤੇ ਸਾਦਾ ਤੇ ਪਵਿੱਤਰ ਜੀਵਨ ਜੀਣ ਲਈ ਪ੍ਰੇਰਣਾ ਦਿੱਤੀ।

V. ਇੱਕ ਸਮਾਜ ਸੁਧਾਰਕ ਦੇ ਰੂਪ ਵਿੱਚ: ਗੁਰੁ ਸਾਹਿਬ ਨੇ ਖ਼ਾਲਸਾ ਦੀ ਸਥਾਪਨਾ ਕਰਕੇ` ਸਮਾਜ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ। ਉਹਨਾਂ ਨੇ ਜਾਤੀ ਪ੍ਰਥਾ ਨੂੰ ਖਤਮ ਕਰਕੇ` ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕੀਤੀ। ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਹੌਕ ਦਿੱਤੇ ਗਏ।ਸਿੱਖਾਂ ਨੂੰ ਮੂਰਤੀ ਪੂਜਾ ਅਤੇ ਹੋਰ ਕਰਮਕਾਂਡਾਂ ਤੋਂ ਵਰਜਿਆ ਗਿਆ। ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦੀ ਨਿਖੇਧੀ ਕੀਤੀ ਗਈ। ਗੁਰੂ ਸਾਹਿਬ ਦੁਆਰਾ ਸਿਰਜਿਆ ਗਿਆ ਸਮਾਜ ਲੌਕਤਤਰੀ ਕਦਰਾਂ ਕੀਮਤਾਂ ਤੇ ਅਧਾਰਿਤ ਸੀ।

VI. ਇੱਕ ਸੰਗਠਨਕਰਤਾ ਦੇ ਰੂਪ ਵਿੱਚ: ਗੁਰੂ ਗੋਬਿੰਦ ਸਿਘ ਜੀ ਨੇ ਖਾਲਸਾ ਪੋਥ ਦੀ ਸਥਾਪਨਾ ਕਰਕੇ ਆਪਣੇ ਮਹਾਨ ਸੰਗਠਨਕਰਤਾ ਹੋਣ ਦਾ ਸਬੂਤ ਦਿੱਤਾ। ਖਾਲਸਾ ਪੰਥ ਦੀ ਸਥਾਪਨਾ ਨਾਲ ਸਿੱਖਾਂ ਵਿੱਚ ਏਕਤਾ ਹੋ` ਗਈ। ਗੁਰੂ ਦੁਆਰਾ ਸਥਾਪਿਤ ਕੀਤਾ ਖਾਲਸਾ ਅਨੇਕਾਂ ਵਰ੍ਹਿਆਂ ਤੌਕ ਵੱਡੀਆਂ-ਵੱਡੀਆਂ ਸ਼ਕਤੀਆਂ ਨਾਲ ਸਘਰਸ਼ ਕਰਦਾ ਰਿਹਾ ਅਤੇ ਅਤ ਵਿੱਚ ਪੰਜਾਬ ਵਿੱਚ ਸੁਤੰਤਰ ਸਿੱਖ ਸਾਮਰਾਜ ਸਥਾਪਿਤ ਕਰਨ ਵਿੱਚ ਸਫ਼ਲ ਹੋਇਆ।

 


5) ਗੁਰੂ ਗੋਬਿਦ ਸਿੰਘ ਜੀ ਦੀਆਂ ਪ੍ਰਸਿੰਧ ਲੜਾਈਆਂ ਦਾ ਵਰਣਨ ਕਰੋਂ।


ਉੱਤਰ:


I. ਭੰਗਾਣੀ ਦੀ ਲੜਾਈ: ਗੁਰੁ ਗੋਬਿੰਦ ਸਿਘ ਦੀਆਂ ਫੌਜੀ ਤਿਆਰੀਆਂ ਕਾਰਨ ਪਹਾੜੀ ਰਾਜਿਆਂ ਨੂੰ ਖਤਰਾ ਮਹਿਸੂਸ ਹੋਇਆ। ਉਹਨਾਂ ਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਸਿੱਖਾਂ ਅਤੇ ਪਹਾੜੀ ਰਾਜਿਆਂ ਵਿਚਕਾਰ ਭੰਗਾਣੀ ਦੀ ਲੜਾਈ ਹੋਈ। ਇਹ ਲੜਾਈ 1688 ਈ: ਲੜੀ ਗਈ। ਇਸ ਲੜਾਈ ਵਿੱਚ ਸਢੌਰਾ ਦੇ ਪੀਰ ਬੁੱਧੂ ਸ਼ਾਹ ਨੇ ਆਪਣੇ ਰਿਸ਼ਤੇਦਾਰਾਂ ਅਤੇ ਸੈਨਿਕਾਂ ਸਮੇਤ ਗੁਰੂ ਸਾਹਿਬ ਦਾ ਸਾਥ ਦਿੱਤਾ। ਪਹਾੜੀ ਰਾਜਿਆਂ ਦੀ ਭਾਰੀ ਹਾਰ ਹੋਈ।

॥. ਨਾਦੌਨ ਦੀ ਲੜਾਈ: ਇਹ ਲੜਾਈ 1690 ਈ: ਵਿੱਚ ਹੋਈ। ਭੰਗਾਣੀ ਦੀ ਲੜਾਈ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਮਿੱਤਰਤਾ ਕਰ ਲਈ ਸੀ ਅਤੇ ਮੁਗ਼ਲਾਂ ਨੂੰ ਸਲਾਨਾ ਖਰਾਜ਼ ਦੇਣਾ ਬੰਦ ਕਰ ਦਿੱਤਾ ਸੀ। ਇਸ ਲਈ ਮੁਗ਼ਲ ਬਾਦਸ਼ਾਹ ਨੇ ਆਲਿਫ਼ ਖਾਂ ਅਧੀਨ ਇੱਕ ਫੌਜ ਪਹਾੜੀ ਰਾਜਿਆਂ ਵਿਰੋਂਧ ਭੇਜੀ। ਪਹਾੜੀ ਰਾਜਿਆਂ ਨੇ ਗੁਰੁ ਸਾਹਿਬ ਤੋਂ ਸਹਾਇਤਾ ਮੰਗੀ ਗੁਰੂ ਸਾਹਿਬ ਨੇ ਪਹਾੜੀ ਰਾਜੇ ਭੀਮ ਚੋਦ ਦਾ ਸਾਥ ਸਾਥ ਦਿੱਤਾ। ਗੁਰੂ ਸਾਹਿਬ ਅਤੇ ਭੀਮ ਚੰਦ ਦੀ ਸਾਂਝੀ ਫੌਜ਼ ਨੇ ਮੁਗਲਾਂ ਨੂੰ ਹਰਾ ਦਿੱਤਾ।

III. ਸ਼੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ: ਇਹ ਲੜਾਈ 1701 : ਵਿੱਚ ਗੁਰੁ ਗੋਬਿਦ ਸਿਘ ਜੀ ਅਤੇ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਵਿਚਕਾਰ ਹੋਈ। ਗੁਰੁ ਸਾਹਿਬ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਕਰਨ ਤੋਂ ਬਾਅਦ ਭਾਰੀ ਗਿਣਤੀ ਵਿੱਚ ਲੌਕ ਖਾਲਸਾ ਪੰਥ ਵਿੱਚ ਸ਼ਾਮਿਲ ਹੋਣ ਲੱਗੇ । ਗੁਰੂ ਜੀ ਦੀ ਵਧਦੀ ਸ਼ਕਤੀ ਤੋ ਪਹਾੜੀ ਰਾਜੇ ਘਬਰਾ ਗਏ। ਪਹਾੜੀ ਰਾਜੇ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਲਈ ਕਿਹਾ। ਗੁਰ ਸਾਹਿਬ ਦੇ ਇਨਕਾਰ ਕਰਨ ਤੇ ਪਹਾੜੀ ਰਾਜਿਆਂ ਨੇ` ਕਿਲੂੰ ਤੇ ਹਮਲਾ ਕਰ ਦਿੱਤਾ। ਪਹਾੜੀ ਰਾਜਿਆਂ ਨੂੰ ਸਫਲਤਾ ਨਾ ਮਿਲੀ। ਇਸ ਲਈ ਉਹਨਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ।

IV. ਸ਼੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ: ਇਹ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਹੋਈ। ਪਹਾੜੀ ਰਾਜਿਆਂ ਨੇ 1704 : ਵਿੱਚ ਦੁਬਾਰਾ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹ ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਕਿਲ੍ਹੇ ਅਦਰੋਂ ਬਹਾਦਰੀ ਨਾਲ ਮੁਕਾਬਲਾ ਕੀਤਾ। ਸਫ਼ਲਤਾ ਨਾ ਮਿਲਦੀ ਵੇਖ ਕੇ ਪਹਾੜੀ ਰਾਜਿਆਂ ਨੇ ਇੱਕ ਚਾਲ ਚਲੀ। ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਜੇਕਰ ਉਹ ਕਿਲ੍ਹਾ ਛੱਡ ਦੇਣ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਮਾਤਾ ਗੁਜ਼ਰੀ ਜੀ ਅਤੇ ਹੋਰ ਸਿੱਖਾਂ ਦੇ ਕਹਿਣ ਤੇ ਗੁਰੁ ਗੋਬਿਦ ਸਿੰਘ ਜੀ ਨੇ ਕਿਲ੍ਹਾ ਛੱਡਣ ਦਾ ਫੈਸਲਾ ਕੀਤਾ।

V. ਚਮਕੌਰ ਸਾਹਿਬ ਦੀ ਲੜਾਈ: ਚਮਕੌਰ ਸਾਹਿਬ ਦੀ ਲੜਾਈ 1704 : ਵਿੱਚ ਗੁਰੂ ਗੋਬਿੰਦ ਸਿਘ ਜੀ ਅਤੇ ਮੁਗਲਾਂ ਵਿਚਕਾਰ ਹੋਈ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੱਖਾਂ ਨਾਲ ਚਮਕੌਰ ਸਾਹਿਬ ਵਿਖੇ ਦੀ ਗੜ੍ਹੀ ਵਿਖੇ ਪਹੁੰਚੇ। ਮੁਗ਼ਲ ਸੈਨਾ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਗੁਰੁ ਸਾਹਿਬ ਦੇ ਦੋ ਵੇਡੇ ਸਾਹਿਬਜਾਦੇ ਸਾਹਿਬਜਾਦਾ ਅਜੀਤ ਸਿੰਘ ਜੀ ਅਤੇ ਸਾਹਿਬਜਾਦਾ ਜੁਝਾਰ ਸਿਘ ਜੀ ਇਸ ਲੜਾਈ ਵਿੱਚ ਸ਼ਹੀਦ ਹੋ ਗਏ।

VI. ਖਿਦਰਾਣੇ ਦੀ ਲੜਾਈ: ਗੁਰੂ ਗੋਬਿੰਦ ਸਿਘ ਜੀ ਦੇ ਜੀਵਨ ਦੀ ਅਤਮ ਲੜਾਈ ਖਿਦਰਾਣੇ ਦੀ ਲੜਾਈ ਸੀ। ਗੁਰੂ ਸਾਹਿਬ ਮਾਛੀਵਾੜੇ ਤੋਂ ਹੁੰਦੇ ਹੋਏ ਖਿਦਰਾਣਾ ਵਿਖੇ ਪਹੁੰਚੇ। ਜਦੋਂ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ 29 ਦਸੰਬਰ 1705 : ਨੂੰ ਇੱਕ ਵਿਸ਼ਾਲ ਫੌਜ ਨਾਲ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਗ਼ਲਾਂ ਦਾ ਮੁਕਾਬਲਾ ਕੀਤਾ ਅਤੇ ਮੁਗ਼ਲਾਂ ਨੂੰ ਕਰਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਉਹ 40 ਸਿੱਖਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਜਿਹੜ ਸ਼੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਗਏ ਸਨ। ਉਹਨਾਂ ਦੇ ਨੇਤਾ ਭਾਈ ਮਹਾਂ ਸਿੰਘ ਦੇ ਕਹਿਣ ਤੇ ਗੁਰੂ ਸਾਹਿਬ ਨੇ ਬੇਦਾਵਾ ਪਾੜ ਕੇ` ਉਹਨਾਂ ਨੂੰ ਮੁਕਤ ਕਰ ਦਿੱਤਾ। ਇਸ ਲਈ ਖਿਦਰਾਣੇ ਦਾ ਨਾਂ ਸੀ ਮੁਕਤਸਰ ਸਾਹਿਬ ਪੈ ਗਿਆ।