Wednesday, 6 January 2021

Chapter 4 Guru Nanak Dev Ji’s Life and His Teachings

0 comments

ਪਾਠ 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਹਨਾਂ ਦੀਆਂ ਸਿੰਖਿਆਵਾਂ


 

1) ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋ ਹੋਇਆ?

1469 :



2) ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ?

ਰਾਏ ਭੋਇ ਦੀ ਤਲਵੰਡੀ


3) ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੱਜਕਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ

ਨਨਕਾਣਾ ਸਾਹਿਬ


4) ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?

ਮਹਿਤਾ ਕਾਲੂ ਜੀ


5) ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ?

ਮਾਤਾ ਤ੍ਰਿਪਤਾ ਜੀ


6) ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਕੀ ਸੀ?

ਬੀਬੀ ਨਾਨਕੀ ਜੀ


7) ਗੁਰੂ ਨਾਨਕ ਦੇਵ ਜੀ ਨੂੰ ਸਿੱਖਿਆ ਪ੍ਰਾਪਤੀ ਲਈ ਕਿਸ ਕੋਲ ਭੇਜਿਆ ਗਿਆ?

ਪੰਡਤ ਗੋਪਾਲ, ਪੰਡਤ ਬ੍ਰਿਜਨਾਥ ਅਤੇ ਮੌਲਵੀ ਕੁਤਬਉਂਦੀਨ ਕੋਲ

8) ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਣਾਉਣ ਲਈ ਕਿਸਨੂੰ ਬੁਲਾਇਆ ਗਿਆ?

ਪੰਡਤ ਹਰਦਿਆਲ ਨੂੰ

9) ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਦਾ ਨਾਂ ਕੀ ਸੀ?

ਬੀਬੀ ਸੁਲੱਖਣੀ ਜੀ

10) ਬੀਬੀ ਸੁਲੱਖਣੀ ਦੇ ਪਿਤਾ ਦਾ ਨਾਂ ਕੀ ਸੀ?

ਮੂਲ ਚੰਦ ਜੀ

11) ਮੂਲ ਚੰਦ ਜੀ ਕਿੱਥੋਂ ਦੇ ਵਾਸੀ ਸਨ?

ਬਟਾਲਾ ਜੀ

12) ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਲਿਖੋ।

ਸੀ ਚੰਦ ਜੀ ਅਤੇ ਲੱਖਮੀ ਦਾਸ ਜੀ

13) ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਕਿਉ ਭੇਜਿਆ ਗਿਆ?

ਨੌਕਰੀ ਕਰਨ ਲਈ

14) ਗੁਰੂ ਨਾਨਕ ਦੇਵ ਸੁਲਤਾਨਪੁਰ ਵਿਖੇ ਕਿੱਥੇ ਨੌਕਰੀ ਕਰਦੇ ਸਨ?

ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੰਚ

15) ਗੁਰੂ ਨਾਨਕ ਦੇਵ ਜੀ ਨੂੰ ਰੱਬੀ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ?

ਸੁਲਤਾਨਪੁਰ ਲੋਧੀ ਵਿਖੇ

16) ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੀ ਨਦੀ ਦੇ ਕੰਢੇ ਹੋਈ?

ਬੇਈਂ' ਨਦੀ ਦੇ

17) ਗਿਆਨ ਪ੍ਰਾਪਤੀ ਸਮੇਂ' ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ?

30 ਸਾਲ

18) ਗਿਆਨ ਪ੍ਰਾਪਤੀ ਤੋ' ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਬਦ ਉਚਾਰੇ?

ਨਾ ਕੋ ਹਿੰਦੂ ਨਾ ਕੋ ਮੁਸਲਮਾਨ

19) ਗੁਰੂ ਨਾਨਕ ਦੇਵ ਜੀ ਨੇ ਕਿਨੇ ਵਰ੍ਹੇ ਆਪਣੀਆਂ ਉਦਾਸੀਆਂ ਵਿੱਚ ਬਤੀਤ ਕੀਤੇ?

21

20) ਆਧੁਨਿਕ ਖੋਜਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਕਿਨੀਆਂ ਉਦਾਸੀਆਂ ਕੀਤੀਆਂ?

3

21) ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਦੋਂ ਸ਼ੁਰੂ ਕੀਤੀ?

1499 ਈ:

22) ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਪਹੁਚੇ? 

ਸੈਦਪੁਰ

23) ਸੈਦਪੁਰ ਹੋਰ ਕਿਹੜੇ ਨਾਮ ਨਾਲ ਮਸ਼ਹੂਰ ਹੈ?

ਐਮਨਾਬਾਦ

24) ਸੈਦਪੁਰ ਵਿਖੇ ਗੁਰੂ ਨਾਨਕ ਦੇਵ ਜੀ ਕਿਸਦੇ ਘਰ ਠਹਿਰੇ?

ਭਾਈ ਲਾਲੋ ਦੇ

25) ਭਾਈ ਲਾਲੋ ਕੀ ਕੰਮ ਕਰਦਾ ਸੀ?

ਭਾਈ ਲਾਲੋ ਤਰਖਾਣ ਸੀ

26) ਤਾਲੁੰਬਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸਨੂੰ ਸੁਧਾਰਿਆ?

ਸੱਜਣ ਠੱਗ ਨੂੰ

27) ਪਾਣੀਪਤ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ?

ਸੂਫ਼ੀ ਸ਼ੇਖ ਤਾਹਿਰ ਨਾਲ

28) ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਨਾਲ ਵਿਚਾਰ-ਵਟਾਂਦਰਾ ਕੀਤਾ?

ਜੋਗੀਆਂ ਨਾਲ

29) ਗੁਰੂ ਨਾਨਕ ਦੇਵ ਜੀ ਦੀ ਗੋਰਖਮਤਾ ਫੇਰੀ ਤੋਂ ਬਾਅਦ ਗੋਰਖਮਤਾ ਦਾ ਕੀ ਨਾਂ ਪੈ ਗਿਆ? ਨਾਨਕਮਤਾ

30) ਗੁਰੂ ਨਾਨਕ ਦੇਵ ਜੀ ਦੀ ਪੰਡਤ ਚਤਰ ਦਾਸ ਨਾਲ ਬਹਿਸ ਕਿੱਥੇ ਹੋਈ?

ਬਨਾਰਸ ਵਿਖੇ

31) ਗੁਰੂ ਨਾਨਕ ਦੇਵ ਜੀ ਅਤੇ ਪੰਡਤ ਚਤਰ ਦਾਸ ਦੀ ਬਹਿਸ ਦਾ ਮੁੱਖ ਵਿਸ਼ਾ ਕੀ ਸੀ?

ਮੂਰਤੀ ਪੂਜਾ

32) ਕਾਮਰੂਪ ਦੀ ਕਿਹੜੀ ਜਾਦੂਗਰਨੀ ਨੇ ਗੁਰੂ ਨਾਨਕ ਦੇਵ ਜੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ?

ਨੂਰਸ਼ਾਹੀ

33) ਪਾਕਪਟਨ ਵਿਖੇ ਗੁਰੂ ਨਾਨਕ ਦੇਵ ਜੀ ਕਿਸਨੂੰ ਮਿਲੇ?

ਸ਼ੇਖ ਬ੍ਰਹਮ ਨੂੰ

34) ਗੁਰੂ ਸਾਹਿਬ ਨੇ ਵਲੀ ਕੰਧਾਰੀ ਦਾ ਹੰਕਾਰ ਕਿਹੜੇ ਸਥਾਨ ਤੇ ਤੋੜਿਆ?

ਹਸਨ ਅਬਦਾਲ

35) ਹਸਨ ਅਬਦਾਲ ਨੂੰ ਅੱਜਕਲ੍ਹ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ?

ਪੰਜਾ ਸਾਹਿਬ

36) ਮੁਲਤਾਨ ਵਿਖ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਹੜੇ ਪ੍ਰਸਿੱਧ ਸੂਫ਼ੀ ਸੰਤ ਨਾਲ ਹੋਈ?

ਸ਼ੇਖ ਬਹਾਂਉਦੀਨ

37) ਮੱਕਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ?

ਕਾਜ਼ੀ ਰੁਕਨਉਦੀਂਨ

38) ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਹੜੇ ਹਮਲੇ ਦੀ ਤੁਲਨਾ ਪਾਪਾਂ ਦੀ ਜੰਞ ਨਾਲ ਕੀਤੀ ਹੈ? _

ਸੈਦਪੁਰ ਹਮਲੇ ਦੀ

39) ਸੈਦਪੁਰ ਹਮਲਾ ਕਿਹੜੇ ਵਰ੍ਹੇ ਹੋਇਆ?

1520 ਈ:

40) ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਸਿਲਸਿਲਾ ਕਦੋ' ਸਮਾਪਤ ਹੋਇਆ?

1521 ਈ:

43) ਗੁਰੂ ਸਾਹਿਬ ਨੇ ਕਿਹੜੇ ਪ੍ਰਸਿੱਧ ਨਗਰ ਦੀ ਸਥਾਪਨਾ ਕੀਤੀ?

ਕਰਤਾਰਪੁਰ ਸਾਹਿਬ

42) ਕਰਤਾਰਪੁਰ ਸਾਹਿਬ ਕਿਹੜੀ ਨਦੀ ਦੇ ਕੰਢੇ ਸਥਿਤ ਹੈ?

ਰਾਵੀ

43) ਕਰਤਾਰਪੁਰ ਦਾ ਕੀ ਅਰਥ ਹੈ?

ਈਸ਼ਵਰ ਦਾ ਨਗਰ

44) ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਵਿਖੇ ਕਿੰਨਾ ਸਮਾਂ ਬਿਤਾਇਆ?

18 ਸਾਲ

45) ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਦੋ ਪ੍ਰਸਿੱਧ ਸੰਸਥਾਵਾਂ ਦੀ ਸਥਾਪਨਾ ਕੀਤੀ?

ਸੰਗਤ ਅਤੇ ਪੰਗਤ

46) ਗੁਰੂ ਸਾਹਿਬ ਨੇ ਕਿਹੜੇ ਸਥਾਨ ਤੇ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦਿੱਤਾ? 

ਹਰਿਦੁਆਰ ਵਿਖੇ

47) ਧੁਬਰੀ ਦੇ ਸਥਾਨ ਤੇ ਗੁਰੂ ਸਾਹਿਬ ਦੀ ਮੁਲਾਕਾਤ ਕਿਸ ਨਾਲ ਹੋਈ?

ਸੰਕਰ ਦੇਵ ਨਾਲ

48) ਸ਼ੇਖ ਬ੍ਰਹਮ ਦੀ ਗੁਰੂ ਸਾਹਿਬ ਨਾਲ ਕਿੱਥੇ ਮੁਲਾਕਾਤ ਹੋਈ?

ਪਾਕਪਟਨ ਵਿਖੇ

49) ਨੂਰਸ਼ਾਹੀ ਕੌਣ ਸੀ?

ਕਾਮਰੂਪ ਦੀ ਪ੍ਰਸਿੱਧ ਜਾਦੂਗਰਨੀ

50) ਗੁਰੂ ਸਾਹਿਬ ਨੇ ਕਿਸ ਸਥਾਨ ਤੇ ਲੋਕਾਂ ਨੂੰ ਆਰਤੀ ਦਾ ਸਹੀ ਅਰਥ ਦੱਸਿਆ?

ਉੜੀਸਾ ਦੇ ਜਗਨਨਾਥ ਪੁਰੀ ਵਿਖੇ

53) ਗੁਰੂ ਸਾਹਿਬ ਕਿਹੜੇ ਪਰਬਤ ਤੇ ਸਿੱਧਾਂ ਨੂੰ ਮਿਲੇ?

ਕੈਲਾਸ ਪਰਬਤ ਤੇ

52) ਗੁਰੂ ਸਾਹਿਬ ਲੰਕਾ ਦੇ ਕਿਹੜੇ ਸਾਸਕ ਨੂੰ ਮਿਲੇ?

ਸਿਵਨਾਥ

53) ਮੱਕਾ ਵਿਖੇ ਗੁਰੂ ਸਾਹਿਬ ਦਾ ਕਿਹੜੇ ਕਾਜ਼ੀ ਨਾਲ ਵਾਦ-ਵਿਵਾਦ ਹੋਇਆ?

ਰੁਕਨੁਦੀਨ ਨਾਲ

54) ਗੁਰੂ ਸਾਹਿਬ ਮੁਸਲਿਮ ਸੰਤ ਹਮਜਾ ਗੌਸ ਨੂੰ ਕਿੱਥੇ ਮਿਲੇ?

ਸਿਆਲਕੋਟ ਵਿਖੇ

55) ਗੁਰੂ ਸਾਹਿਬ ਬਗਦਾਦ ਵਿੱਚ ਕਿਸ ਸੇਖ ਨੂੰ ਮਿਲੇ?

ਸ਼ੇਖ ਬਹਿਲੋਲ ਨੂੰ

56) ਗੁਰੂ ਨਾਨਕ ਦੇਵ ਜੀ ਦਾ ਸਮਕਾਲੀਨ ਮੁਗਲ ਬਾਦਸ਼ਾਹ ਕੌਣ ਸੀ?

ਬਾਬਰ

57) ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ?

1520 ਈ:

58) ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਗ੍ਰਿਫਤਾਰ ਕੀਤਾ?

ਸੈਦਪੁਰ ਵਿਖੇ

59) ਗੁਰੂ ਸਾਹਿਬ ਨੇ ਬਾਬਰ ਦੇ ਸੈਦਪੁਰ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ?

ਪਾਪਾਂ ਦੀ ਜੰਝ ਨਾਲ

60) ਗੁਰੂ ਸਾਹਿਬ ਦਾ ਮਾਇਆ ਦਾ ਸੰਕਲਪ ਕੀ ਹੈ?

ਸੰਸਾਰ ਇੱਕ ਮਾਇਆ ਹੈ।

61) ਗੁਰੂ ਸਾਹਿਬ ਅਨੁਸਾਰ ਮਨੁੱਖ ਦੇ ਪੰਜ ਵੈਰੀ ਕੌਣ ਹਨ?

ਕਾਮ, ਕ੍ਰੋਧ, ਮੋਹ, ਲੋਭ, ਹੰਕਾਰ

62) ਆਤਮ ਸਮਰਪਣ ਤੋਂ ਕੀ ਭਾਵ ਹੈ?

ਹਉਮੈ ਦਾ ਤਿਆਗ

63) ਨਦਰਿ ਤੋਂ ਕੀ ਭਾਵ ਹੈ?

ਪਰਮਾਤਮਾ ਦੀ ਮਿਹਰ

64) ਹੁਕਮਿ ਸ਼ਬਦ ਤੋ ਕੀ ਭਾਵ ਹੈ?

ਪਰਮਾਤਮਾ ਦਾ ਭਾਣਾ

65) ਕਿਰਤ ਤੋਂ ਕੀ ਭਾਵ ਹੈ?

ਮਿਹਨਤ ਤੇ ਈਮਾਨਦਾਰੀ ਦੀ ਕਮਾਈ

66) ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?

976

67) ਜਪੁਜੀ ਸਾਹਿਬ ਦੀ ਰਚਨਾ ਕਿਸਨੇ ਕੀਤੀ?

ਗੁਰੂ ਨਾਨਕ ਸਾਹਿਬ ਨੇ

68) ਜਪੁਜੀ ਸਾਹਿਬ ਦਾ ਪਾਠ ਕਿਸ ਸਮੇਂ ਕੀਤਾ ਜਾਂਦਾ ਹੈ?

ਸਵੇਰ ਸਮੇਂ

69) ਕੀਰਤਨ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸੁਰੂ ਕੀਤੀ?

ਗੁਰੂ ਨਾਨਕ ਦੇਵ ਜੀ ਨੇ

70) ਲੰਗਰ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ?

ਗੁਰੂ ਨਾਨਕ ਦੇਵ ਜੀ ਨੇ

71) ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਦਿਨ ਕਿੱਥੇ ਬਤੀਤ ਕੀਤੇ?

ਕਰਤਾਰਪੁਰ ਸਾਹਿਬ ਵਿਖੇ

72) ਗੁਰੂ ਨਾਨਕ ਸਾਹਿਬ ਕਦੋਂ ਜੋਤੀ ਜੋਤਿ ਸਮਾਏ?

1539 ਈ:

73) ਗੁਰੂ ਨਾਨਕ ਸਾਹਿਬ ਕਿੱਥੇ ਜੋਤੀ ਜੋਤਿ ਸਮਾਏ?

ਕਰਤਾਰਪੁਰ ਸਾਹਿਬ ਵਿਖੇ

74) ਗੁਰੂ ਸਾਹਿਬ ਨੇ ਕਿਸਨੂੰ ਆਪਣਾ ਉੱਤਰਅਧਿਕਾਰੀ ਬਣਾਇਆ?

ਭਾਈ ਲਹਿਣਾ ਨੂੰ

75) ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਕੀ ਨਾਂ ਦਿੱਤਾ?

ਗੁਰੂ ਅੰਗਦ ਦੇਵ ਜੀ

76) ਅੰਗਦ ਤੋਂ ਕੀ ਭਾਵ ਹੈ?

ਸਰੀਰ ਦਾ ਅੰਗ


 

ਛੋਟੇ ਉੱਤਰਾਂ ਵਾਲੇ ਪ੍ਰਸ਼ਨ 



 

 

1) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੀ ਸਿੱਖ ਪੰਥ ਨੂੰ ਕੀ ਦੇਣ ਹੈ?


ਉੱਤਰ: ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਫੈਲੇ ਅੰਧਵਿਸਵਾਸ਼ਾਂ ਨੂੰ ਦੂਰ ਕਰਨ ਲਈ ਯਾਤਰਾਵਾਂ ਕੀਤੀਆਂ।ਉਹਨਾਂ ਨੇ ਇਸਤਰੀਆਂ ਨੂੰ ਪੁਰਸਾਂ ਦੇ ਬਰਾਬਰ ਹੱਕ ਦੇਣ ਦੀ ਵਕਾਲਤ ਕੀਤੀ । ਲੋਕਾਂ ਨੂੰ ਇੱਕੋ ਪਰਮਾਤਮਾ ਦਾ ਨਾਂ ਜਪਣ, ਸੱਚਾ ਤੇ ਪਵਿੱਤਰ ਜੀਵਣ ਜੀਣ ਅਤੇ ਆਪਸੀ ਭਾਈਚਾਰੇ ਦਾ ਉਪਦੇਸ ਦਿੱਤਾ । ਗੁਰੂ ਸਾਹਿਬ ਨੇ ਸਾਸਕ ਵਰਗ ਦੁਆਰਾ ਆਮ ਲੋਕਾਂ ਤੇ ਕੀਤੇ ਜਾਣ ਵਾਲੇ ਜੁਲਮਾਂ ਖ਼ਿਲਾਫ਼ ਅਵਾਜ਼ ਉਠਾਈ। ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਨੀਂਹ ਰੱਖੀ। ਗੁਰੂ ਸਾਹਿਬ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ ਦਿੱਤਾ । ਗੁਰੂ ਸਾਹਿਬ ਨੇ ਗੁਰਗੱਦੀ ਦੀ ਪ੍ਰਥਾ ਸੁਰੂ ਕੀਤੀ।


 

2) ਪ੍ਰਸ਼ਨ: ਉਦਾਸੀਆਂ ਤੋ ਕੀ ਭਾਵ ਹੈ? ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ?


ਉੱਤਰ: ਉਦਾਸੀਆਂ ਤੋਂ ਭਾਵ ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਤੋਂ ਹੈ। ਗੁਰੂ ਨਾਨਕ ਸਾਹਿਬ

ਦੀਆੰ ਉਦਾਸੀਆਂ ਦਾ ਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ ਵਿਸਵਾਸ਼ਾਂ ਨੂੰ ਦੂਰ

ਕਰਨਾ ਸੀ। ਉਹ ਲੋਕਾਂ ਨੂੰ ਇੱਕੋ ਪ੍ਰਮਾਤਮਾ ਦਾ ਨਾਮ ਜਪਣ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣਾ

ਚਾਹੁੰਦੇ ਸਨ। ਗੁਰੂ ਸਾਹਿਬ ਦੇ ਸਮੇਂ ਹਿੰਦੂ ਅਤੇ ਮੁਸਲਿਮ ਦੇਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ

ਚੁੱਕੇ ਸਨ। ਉਹ ਭ੍ਰਿਸ਼ਟ ਅਤੇ ਆਚਰਣਹੀਣ ਹੋ ਚੁੱਕੇ ਸਨ। ਗੁਰੂ ਸਾਹਿਬ ਉਹਨਾਂ ਨੂੰ ਸਹੀ ਰਸਤੇ ਤੇ

ਚਲਾਉਣਾ ਚਾਹੁੰਦੇ ਸਨ। ਗੁਰੂ ਸਾਹਿਬ ਲੋਕਾਂ ਵਿਚਲੇ ਜਾਤ-ਪਾਤ ਦੇ ਭੇਦਭਾਵ ਨੂੰ ਦੂਰ ਕਰਨਾ ਚਾਹੁੰਦੇ

ਸਨ। ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਉਦੇਸ਼ ਔਰਤਾਂ ਦੀ ਹਾਲਤ ਵਿੱਚ ਸੁਧਾਰ ਕਰਨਾ ਅਤੇ

ਉਹਨਾਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਦਿਵਾਉਣਾ ਵੀ ਸੀ।


 

3) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੀਆਂ ਤਿੰਨ ਸਿੱਖਿਆਵਾਂ ਲਿਖੋ।


ਉੱਤਰ: ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ:


।. ਪ੍ਰਮਾਤਮਾ ਇੱਕ ਹੈ। ਉਹ ਨਿਰਾਕਾਰ ਅਤੇ ਸਰਵਵਿਆਪਕ ਹੈ।

॥. ਮਾਇਆ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ' ਵੱਡੀ ਰੁਕਾਵਟ ਹੈ।

III. ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਮਨੁੱਖ ਦੇ ਪੰਜ ਵੈਰੀ ਹਨ।

IV. ਗੁਰੂ ਸਾਹਿਬ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ।

V. ਗੁਰੂ ਸਾਹਿਬ ਨੇ ਇਸਤਰੀਆਂ ਨੂੰ ਪੁਰਸਾਂ ਦੇ ਬਰਾਬਰ ਹੱਕ ਦਿੱਤੇ ਜਾਣ ਦੀ ਹਮਾਇਤ ਕੀਤੀ।


 

4) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸਬੰਧੀ ਕੀ ਵਿਚਾਰ ਸਨ?


ਉੱਤਰ: ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸਬੰਧੀ ਵਿਚਾਰ:


।. ਪ੍ਰਮਾਤਮਾ ਇੱਕ ਹੈ। ਉਹ ਨਿਰਾਕਾਰ ਅਤੇ ਸਰਵਵਿਆਪਕ ਹੈ।

॥. ਪ੍ਰਮਾਤਮਾ ਹੀ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ।

III. ਪ੍ਰਮਾਤਮਾ ਸਰਬ ਸ਼ਕਤੀਮਾਨ ਹੈ। ਉਸਦੀ ਇੱਛਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ।

IV. ਪ੍ਰਮਾਤਮਾ ਦੇ ਰੂਪ ਹਨ। ਉਹ ਨਿਰਗੁਣ ਹੀ ਹੈ ਅਤੇ ਸਰਗੁਣ ਵੀ।

V. ਪ੍ਰਮਾਤਮਾ ਹੀ ਸਭ ਕੁਝ ਕਰਦਾ ਹੈ।

VI. ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ। ਉਹ ਕਿਸੇ ਨਾਲ਼ ਵੈਰ ਨਹੀਂ ਰੱਖਦਾ।

VII. ਪ੍ਰਮਾਤਮਾ ਆਵਾਗੌਣ ਦੇ ਚੱਕਰ ਤੋਂ ਮੁਕਤ ਹੈ। ਉਹ ਜੂਨਾਂ ਵਿੱਚ ਨਹੀਂ ਪੈਂਦਾ।


 

5) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਕਿਹੜੀਆਂ ਧਾਰਮਿਕ ਰਸਮਾਂ ਅਤੇ ਰਿਵਾਜਾਂ ਦਾ ਖੰਡਨ ਕੀਤਾ?


ਉੱਤਰ:


।. ਗੁਰੂ ਸਾਹਿਬ ਨੇ ਪਾਖੰਡਾਂ ਅਤੇ ਕਰਮਕਾਂਡਾਂ ਦਾ ਖੰਡਨ ਕੀਤਾ।

॥. ਉਹਨਾਂ ਨੇ ਵੇਦ, ਸਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ ਦਾ ਵਿਰੋਧ ਕੀਤਾ।

III. ਉਹਨਾਂ ਨੇ ਜੋਗੀਆਂ ਵੱਲੋਂ ਚਲਾਈਆਂ ਜਾਂਦੀਆਂ ਪ੍ਰਣਾਲੀਆਂ ਨੂੰ ਪ੍ਰਵਾਨ ਨਾ ਕੀਤਾ।

IV. ਗੁਰੂ ਸਾਹਿਬ ਨੇ ਸੰਨਿਆਸ ਅਤੇ ਉਦਾਸੀ ਜੀਵਨ ਨੂੰ ਵੀ ਗਲਤ ਦੱਸਿਆ।

V. ਗੁਰੂ ਸਾਹਿਬ ਅਵਤਾਰਵਾਦ ਵਿੱਚ ਵੀ ਯਕੀਨ ਨਹੀਂ ਰੱਖਦੇ ਸਨ।


 

6) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਅਨੁਸਾਰ ਹਾਕਮ ਬੇਇਨਸਾਫ ਕਿਉਂ ਸਨ?


ਉੱਤਰ:


 

।. ਉਹ ਹਿੰਦੂਆਂ ਤੋਂ ਜਜੀਆ ਅਤੇ ਤੀਰਥ ਯਾਤਰਾ ਕਰ ਵਸੂਲਦੇ ਸਨ।

॥. ਉਹ ਕਿਸਾਨਾਂ ਤੇ ਆਮ ਲੋਕਾਂ ਤੇ ਜੁਲਮ ਕਰਦੇ ਸਨ।

III. ਉਹ ਰਿਸ਼ਵਤ ਲਏ ਬਿਨਾਂ ਇਨਸਾਫ ਨਹੀਂ ਕਰਦੇ ਸਨ।


 

7) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਅਨੁਸਾਰ ਮਾਇਆ ਦਾ ਸੰਕਲਪ ਕੀ ਸੀ?


ਉੱਤਰ:ਗੁਰੂ ਨਾਨਕ ਦੇਵ ਜੀ ਅਨੁਸਾਰ ਮਾਇਆ ਉਸ ਪਰਮ-ਪਿਤਾ ਪ੍ਰਮਾਤਮਾ ਦੀ ਰਚਨਾ ਹੈ। ਇਹ ਇੱਕ ਅਜਿਹ ਸੱਚ ਹੈ ਜਿਸਨੂੰ ਸਮਝਣਾ, ਮੰਨਣਾ ਅਤੇ ਫਿਰ ਤੋੜਣਾ ਵੀ ਬਹੁਤ ਜਰੂਰੀ ਹੈ। ਮਨੁੱਖ ਹਮੇਸ਼ਾ ਸੰਸਾਰਕ ਚੀਜਾਂ ਜਿਵੇਂ ਧਨ, ਉੱਚੇ ਅਹੁਦੇ, ਸੋਹਣੀਆਂ ਨਾਰਾਂ, ਔਲਾਦ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ। ਇਸੇ ਨੂੰ ਮਾਇਆ ਕਹਿੰਦੇ ਹਨ। ਗੁਰੂ ਸਾਹਿਬ ਦੇ ਅਨੁਸਾਰ ਹਰ ਉਹ ਚੀਜ ਜੋ ਮਨੁੱਖ ਦੀ ਈਸ਼ਵਰ ਨਾਲ ਮਿਲਾਪ ਤੋਂ ਰੋਕਦੀ ਹੈ, ਮਾਇਆ ਹੈ। ਮਨੁੱਖ ਮਾਇਆ ਨਾਲ ਪਿਆਰ ਕਰਦਾ ਹੈ ਪਰ ਮਰਨ ਸਮੇਂ ਮਾਇਆ ਉਸ ਨਾਲ ਨਹੀਂ ਜਾਂਦੀ। ਮਾਇਆ ਹੀ ਉਸਨੂੰ ਜਨਮ-ਮਰਨ ਦੇ ਚੱਕਰਾਂ ਵਿੱਚ ਪਾਈ ਰੱਖਦੀ ਹੈ।


 

8) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਗੁਰੂ ਦਾ ਕੀ ਮਹੱਤਵ ਹੈ?



ਉੱਤਰ: ਗੁਰੂ ਸਾਹਿਬ ਅਨੁਸਾਰ ਗੁਰੂ ਪ੍ਰਮਾਤਮਾ ਤੱਕ ਪਹੁੰਚਣ ਵਾਲੀ ਪੌੜੀ ਹੈ। ਗੁਰੂ ਹੀ ਮਾਇਆ ਦੇ ਮੋਹ ਅਤੇ ਹਉਮੇ ਨੂੰ ਤਿਆਗਣ ਵਿੱਚ ਵਿਅਕਤੀ ਦੀ ਸਹਾਇਤਾ ਕਰਦਾ ਹੈ। ਉਹ ਹੀ ਨਾਮ ਅਤੇ ਸ਼ਬਦ ਦੀ ਅਰਾਧਨਾ ਦੁਆਰਾ ਭਗਤੀ ਦੇ ਮਾਰਗ ਤੇ ਚੱਲਣ ਦਾ ਤਰੀਕਾ ਦੱਸਦਾ ਹੈ। ਗੁਰੂ ਤੋਂ ਬਿਨਾਂ ਭਗਤੀ ਦਾ ਭਾਵ ਅਤੇ ਗਿਆਨ ਪ੍ਰਾਪਤ ਨਹੀਂ' ਹੁੰਦਾ। ਗੁਰੂ ਤੋਂ ਬਿਨਾਂ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਭਟਕਦਾ ਰਹਿੰਦਾ ਹੈ। ਸੱਚਾ ਗੁਰੂ ਪ੍ਰਮਾਤਮਾ ਆਪ ਹੈ ਜਿਹੜਾ ਸ਼ਬਦ ਰਾਹੀਂ ਸਿੱਖਿਆ ਪ੍ਰਦਾਨ ਕਰਦਾ ਹੈ।


 

9) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਨਾਮ ਦਾ ਕੀ ਮਹੱਤਵ ਹੈ?


ਉੱਤਰ: ਗੁਰੂ ਸਾਹਿਬ ਅਨੁਸਾਰ ਨਾਮ ਸਿਮਰਨ ਪ੍ਰਮਾਤਮਾ ਤੱਕ ਪਹੁੰਚਣ ਲਈ ਜਰੂਰੀ ਹੈ। ਇਸ ਨਾਲ ਮਨ ਦੇ ਵਿਕਾਰ ਦੂਰ ਹੁੰਦੇ ਹਨ ਅਤੇ ਹਿਰਦਾ ਨਿਰਮਲ ਹੋ ਜਾਂਦਾ ਹੈ। ਇਸ ਨਾਲ ਮਨੁੱਖ ਦਾ ਦੁੱਖਾਂ ਤੋਂ ਛੁਟਕਾਰਾ ਹੁੰਦਾ ਹੈ ਅਤੇ ਉਸਦੇ ਸਾਰੇ ਭਰਮ ਵੀ ਦੂਰ ਹੋ ਜਾਂਦੇ ਹਨ। ਨਾਮ ਸਿਮਰਨ ਕਰਨ ਨਾਲ ਅਕਾਲ ਪੁਰਖ ਆਪ ਮਨੁੱਖ ਦੇ ਕੰਮਾਂ ਵਿੱਚ ਸਹਾਇਕ ਹੁੰਦਾ ਹੈ ਅਤੇ ਮਨੁੱਖ ਦੇ ਸਾਰੇ ਕੰਮ ਅਸਾਨੀ ਨਾਲ ਹੁੰਦੇ ਹਨ। ਨਾਮ ਸਿਮਰਨ ਵਾਲੇ ਵਿਅਕਤੀ ਨੂੰ ਵਾਰ-ਵਾਰ ਜਨਮ-ਮਰਨ ਦੇ ਚੱਕਰ ਵਿੱਚ ਨਹੀਂ ਆਉਣਾ ਪੈਂਦਾ। ਨਾਮ ਤੋਂ ਬਿਨਾਂ ਮਨੁੱਖੀ ਜੀਵਨ ਵਿਅਰਥ ਹੈ।


 

10) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਹੁਕਮ ਦਾ ਕੀ ਮਹੱਤਵ ਹੈ?


ਉੱਤਰ: ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਪਰਮਾਤਮਾ ਦੇ ਹੁਕਮ ਜਾਂ ਭਾਣੇ ਨੂੰ ਵਿਸੇਸ ਮਹੱਤਵ ਦਿੱਤਾ ਹੈ। ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਸਾਰਾ ਸੰਸਾਰ ਉਸ ਪ੍ਰਮਾਤਮਾ ਦੇ ਹੁਕਮ ਅਨੁਸਾਰ ਚੱਲਦਾ ਹੈ। ਪ੍ਰਮਾਤਮਾ ਦੇ ਹੁਕਮ ਨਾਲ ਹੀ ਮਨੁੱਖ ਇਸ ਧਰਤੀ ਤੇ ਆਉਂਦਾ ਹੈ ਅਤੇ ਉਸਦੇ ਹੁਕਮ ਅਨੁਸਾਰ ਹੀ' ਦੁਨੀਆਂ ਛੱਡ ਕੇ ਚਲਾ ਜਾਂਦਾ ਹੈ। ਹੁਕਮ ਦੁਆਰਾ ਹੀ ਮਨੁੱਖ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਜਾਂ ਉਹ ਨੀਚ ਬਣਦਾ ਹੈ। ਸਾਰੇ ਦੁੱਖ-ਸੁੱਖ ਹੁਕਮ ਕਾਰਨ ਹੀ ਪ੍ਰਾਪਤ ਹੁੰਦੇ ਹਨ। ਜੋ ਮਨੁੱਖ ਪ੍ਰਮਾਤਮਾ ਦੇ ਹੁਕਮ ਜਾਂ ਭਾਣੇ ਨੂੰ ਨਹੀਂ ਮੰਨਦਾ, ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਹੈ।

 


11) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੇ ਇਸਤਰੀ ਜਾਤੀ ਸਬੰਧੀ ਕੀ ਵਿਚਾਰ ਸਨ?


ਉੱਤਰ: ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਨਾਲ ਸਬੰਧਤ ਬੁਰਾਈਆਂ ਜਿਵੇਂ ਪਰਦਾ ਪ੍ਰਥਾ, ਸਤੀ ਪ੍ਰਥਾ ਆਦਿ ਦਾ ਜੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਉਹਨਾਂ ਨੇ ਸਮਾਜ ਵਿੱਚ ਇਸਤਰੀਆਂ ਦਾ ਆਦਰ- ਸਤਿਕਾਰ ਵਧਾਉਣ ਲਈ ਇੱਕ ਜੋਰਦਾਰ ਮੁਹਿੰਮ ਚਲਾਈ। ਉਹਨਾਂ ਨੇ ਇਸਤਰੀਆਂ ਨੂੰ ਪੁਰਸਾਂ ਦੇ ਬਰਾਬਰ ਅਧਿਕਾਰ ਦੇਣ ਦੀ ਹਮਾਇਤ ਕੀਤੀ। ਉਹਨਾਂ ਨੇ ਇਸਤਰੀਆਂ ਨੂੰ ਸੰਗਤ ਅਤੇ ਪੰਗਤ ਵਿੱਚ ਸਾਮਿਲ ਹੋਣ ਦੀ ਆਗਿਆ ਦੇ ਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ। ਗੁਰੂ ਸਾਹਿਬ ਦਾ ਕਹਿਣਾ ਸੀ ਕਿ ਰਾਜਿਆਂ ਅਤੇ ਮਹਾਂਪੁਰਸ਼ ਨੂੰ ਜਨਮ ਦੇਣ ਵਾਲੀ ਇਸਤਰੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਉਹ ਇਸਤਰੀਆਂ ਨੂੰ ਸਿੱਖਿਆ ਦਿਵਾਉਣ ਦੇ ਹੱਕ ਵਿੱਚ ਸਨ।


 

12) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੇ ਜਾਤੀ ਪ੍ਰਥਾ ਸਬੰਧੀ ਕੀ ਵਿਚਾਰ ਸਨ?


ਉੱਤਰ: ਗੁਰੂ ਨਾਨਕ ਦੇਵ ਜੀ ਦੇ ਸਮੇਂ ਜਾਤੀ ਪ੍ਰਥਾ ਕਠੋਰ ਰੂਪ ਧਾਰਨ ਕਰ ਚੁੱਕੀ ਸੀ। ਹਿੰਦੂ ਸਮਾਜ ਚਾਰ ਜਾਤਾਂ ਬ੍ਰਾਹਮਣ, ਕਸੁੱਤਰੀ, ਵੈਸ ਅਤੇ ਸੂਦਰ ਵਿੱਚ ਵੰਡਿਆ ਹੋਇਆ ਸੀ। ਲੋਕ ਆਪਣੀਆਂ ਉੱਚੀਆਂ ਜਾਤਾਂ ਦਾ ਬਹੁਤ ਮਾਣ ਕਰਦੇ ਸਨ। ਨੀਵੀਆਂ ਜਾਤਾਂ ਵਾਲੇ ਲੋਕਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ। ਗੁਰੂ ਸਾਹਿਬ ਨੇ ਜਾਤ-ਪਾਤ ਅਤੇ ਛੂਆ-ਛਾਤ ਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਦੇ ਦਰਬਾਰ ਵਿੱਚ ਅਮਲਾਂ ਨਾਲ ਹੀ ਨਿਬੇੜਾ ਹੁੰਦਾ ਹੈ ਅਤੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ। ਗੁਰੂ ਸਾਹਿਬ ਨੇ ਸੰਗਤ ਅਤੇ ਪੰਗਤ ਦੀ ਪ੍ਰਥਾ ਚਲਾ ਕੇ ਜਾਤੀ ਪ੍ਰਥਾ ਤੇ ਕਰੜੀ ਸੱਟ ਮਾਰੀ। ਗੁਰੂ ਸਾਹਿਬ ਨੇ ਹਮੇਸਾ ਆਪਣੇ ਆਪ ਨੂੰ ਨਿਮਨ ਜਾਤੀਆਂ ਅਤੇ ਨੀਵੇਂ ਵਰਗਾਂ ਨਾਲ ਜੋੜਿਆ। ਉਂਹਨਾਂ ਨੇ ਹਮੇਸਾ ਹੀ ਆਪਸੀ ਭਾਈਚਾਰੇ ਦਾ ਉਪਦੇਸ ਦਿੱਤਾ।


 

13) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਪੰਜਾਬ ਤੇ ਕੀ ਪ੍ਰਭਾਵ ਪਿਆ?


ਉੱਤਰ: ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਿਰਫ ਸਿੱਖਾਂ ਜਾਂ ਪੰਜਾਬੀਆਂ ਲਈ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਸਨ। ਕੋਈ ਵੀ ਵਿਅਕਤੀ ਉਹਨਾਂ ਦੁਆਰਾ ਦੱਸੇ ਗਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਦਾ ਸੀ। ਉਹਨਾਂ ਨੇ ਆਪਦਾ ਸਾਰਾ ਜੀਵਨ ਲੋਕਾਂ ਵਿੱਚ ਪ੍ਰਚਲਿਤ ਅੰਧਵਿਸਵਾਸ਼ਾਂ ਅਤੇ ਕੁਰੀਤੀਆਂ ਨੂੰ ਖਤਮ ਕਰਨ ਲਈ ਲਗਾ ਦਿੱਤਾ। ਉਹਨਾਂ ਨੇ ਸਮਾਨਤਾ ਦਾ ਪ੍ਰਚਾਰ ਕੀਤਾ ਅਤੇ ਜਾਤੀ ਪ੍ਰਥਾ ਦਾ ਖੰਡਨ ਕੀਤਾ। ਉਹਨਾਂ ਨੇ ਇਸਤਰੀਆਂ ਦੇ ਹੱਕਾਂ ਲਈ ਅਵਾਜ ਉਠਾਈ ਅਤੇ ਉਹਨਾਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਦਰਜਾ ਦੇਣ ਦੀ ਹਮਾਇਤ ਕੀਤੀ। ਸਮਾਜਕ ਸਮਾਨਤਾ ਲਈ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਨਾਂ ਦੀ ਸੰਸਥਾ ਸੁਰੂ ਕੀਤੀ ।ਪੰਜਾਬ ਦੇ ਲੱਖਾਂ ਲੋਕ ਗੁਰੂ ਸਾਹਿਬ ਦੇ ਪੈਰੋਕਾਰ ਬਣੇ ਅਤੇ ਉਹਨਾਂ ਨੇ ਉੱਚੀਆਂ ਕਦਰਾਂ ਕੀਮਤਾਂ ਨੂੰ ਅਪਣਾਇਆ।


 

14) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਕੀ ਮਹੌਤਵ ਹੈ?


ਉੱਤਰ: ਨਾਮ ਜਪਣਾ: ਸਿੱਖ ਪੰਥ ਵਿੱਚ ਨਾਮ ਜਪਣ ਜਾਂ ਸਿਮਰਨ ਨੂੰ ਬਹੁਤ ਉੱਚਾ ਸਥਾਨ ਦਿੱਤਾ ਗਿਆ ਹੈ। ਗੁਰਬਾਣੀ ਅਨੁਸਾਰ ਨਾਮ ਜਪਣ ਨਾਲ ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ ਅਤੇ ਮਨ ਨਿਰਮਲ ਹੋ ਜਾਂਦਾ ਹੈ। ਇਸ ਨਾਲ ਮਨੁੱਖ ਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਅਤੇ ਉਸਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ। ਨਾਮ ਸਿਮਰਨ ਕਰਨ ਵਾਲੇ ਵਿਅਕਤੀ ਦੀ ਸਹਾਇਤਾ ਪ੍ਰਮਾਤਮਾ ਆਪ ਕਰਦਾ ਹੈ ਅਤੇ ਉਸ ਵਿਅਕਤੀ ਦੇ ਸਾਰੇ ਕੰਮ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ।


ਕਿਰਤ ਕਰਨੀ: ਕਿਰਤ ਕਰਨਾ ਤੋ ਭਾਵ ਹੈ ਹੱਕ ਦੀ ਕਮਾਈ ਕਰਨਾ। ਕਿਰਤ ਕਰਨਾ ਪ੍ਰਮਾਤਮਾ ਦਾ ਹੁਕਮ ਹੈ। ਹਰ ਵਿਅਕਤੀ ਨੂੰ ਕਿਰਤ ਕਰਕੇ ਆਪਣਾ ਪੇਟ ਪਾਲਣਾ ਚਾਹੀਦਾ ਹੈ। ਜੋ ਵਿਅਕਤੀ ਕਿਰਤ ਨਹੀਂ ਕਰਦਾ, ਉਹ ਆਪਣਾ ਸਰੀਰ ਰਿਸਟ-ਪੁਸ਼ਟ ਨਹੀਂ ਰੱਖ ਸਕਦਾ। ਅਜਿਹਾ ਵਿਅਕਤੀ ਅਸਲ ਵਿੱਚ ਪ੍ਰਮਾਤਮਾ ਦੇ ਖਿਲਾਫ ਗੁਨਾਹ ਕਰਦਾ ਹੈ।


ਵੰਡ ਛਕਣਾ: ਸਿੱਖ ਧਰਮ ਵਿੱਚ ਵੰਡ ਛਕਣ ਨੂੰ ਬਹੁਤ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਸਿੱਖ ਧਰਮ ਖਾਣ ਤੋਂ ਬਾਅਦ ਵੰਡਣ ਦੀ ਨਹੀਂ ਸਗੋਂ ਵੰਡਣ ਤੋਂ ਬਾਅਦ ਖਾਣ ਦੀ ਸਿੱਖਿਆ ਦਿੰਦਾ ਹੈ।ਇਸ ਵਿੱਚ ਦੂਜਿਆਂ ਨੂੰ ਆਪਣਾ ਭੈਣ-ਭਰਾ ਸਮਝਣ ਅਤੇ ਉਹਨਾਂ ਨੂੰ ਪਹਿਲਾਂ ਵੰਡਣ ਦੀ ਪ੍ਰੇਰਣਾ ਦਿੱਤੀ ਗਈ ਹੈ।



15) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸਨ। ਵਿਆਖਿਆ ਕਰੋ।


ਉੱਤਰ: ਗੁਰੂ ਨਾਨਕ ਦੇਵ ਜੀ ਨਾ ਸਿਰਫ ਇੱਕ ਮਹਾਂਪੁਰਖ ਸਨ ਸਗੋ ਉੱਚ ਕੋਟੀ ਦੇ ਕਵੀ ਅਤੇ ਸੰਗੀਤਕਾਰ ਵੀ ਸਨ। ਉਹਨਾਂ ਨੇ ਉੱਚ ਕੋਟੀ ਦੀਆਂ ਕਵਿਤਾਵਾਂ ਦੀ ਰਚਨਾ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆਪ ਜੀ ਦੇ 976 ਸ਼ਬਦ, ਆਪ ਦੇ ਮਹਾਨ ਕਵੀ ਹੋਣ ਦਾ ਪ੍ਰਮਾਣੂ ਹਨ। ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਕੁਦਰਤ ਅਤੇ ਮਨੁੱਖਤਾ ਦਾ ਬਹੁਤ ਸੋਹਣੇ ਢੰਗ ਨਾਲ ਵਰਣਨ ਕੀਤਾ ਹੈ। ਗੁਰੂ ਸਾਹਿਬ ਦੇ ਸ਼ਬਦਾਂ ਵਿੱਚ ਉਪਮਾਵਾਂ ਅਤੇ ਅਲੰਕਾਰਾਂ ਦੀ ਵਰਤੋਂ ਬਹੁਤ ਸਾਨਦਾਰ ਹੈ। ਆਪ ਜੀ ਦੁਆਰਾ ਸੰਖੇਪ ਸ਼ਬਦਾਂ ਵਿੱਚ ਬਹੁਤ ਹੀ ਡੂੰਘੀਆਂ ਗੱਲਾਂ ਆਖੀਆਂ ਗਈਆਂ ਹਨ। ਗੁਰੂ ਸਾਹਿਬ ਪਹਿਲੇ ਅਜਿਹੇ ਸੁਧਾਰਕ ਸਨ ਜਿਨ੍ਹਾਂ ਨੇ ਆਪਣੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੰਗੀਤ ਦੀ ਵਰਤੋਂ ਕੀਤੀ। ਉਹ ਕਈ ਰਾਗਾਂ ਤੋਂ ਜਾਣੂ ਸਨ ਅਤੇ ਉਹਨਾਂ ਦੇ ਕੀਰਤਨ ਨੂੰ ਸੁਣ ਕੇ ਵੱਡੇ-ਵੱਡੇ ਪਾਪੀ ਵੀ ਉਹਨਾਂ ਦੇ ਚਰਣੀ ਪੈ ਜਾਂਦੇ ਸਨ।


 

16) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਸਿੱਖਿਆਵਾਂ ਦੂਜੇ ਭਗਤੀ ਸੁਧਾਰਕਾਂ ਤੋਂ ਕਿਵੇਂ ਭਿੰਨ ਸਨ?


ਉੱਤਰ: ਅਨੇਕਾਂ ਭਗਤੀ ਸੁਧਾਰਕਾਂ ਨੇ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਨੂੰ ਅਵਤਾਰ ਦੱਸਿਆ ਪਰ ਗੁਰੂ ਸਾਹਿਬ ਜੀ ਅਨੁਸਾਰ ਪ੍ਰਮਾਤਮਾ ਨਿਰਾਕਾਰ ਹੈ। ਉਹ ਕਦੇ ਵੀ ਮਨੁੱਖੀ ਰੂਪ ਧਾਰਨ ਨਹੀਂ ਕਰਦਾ। ਭਗਤੀ ਸੁਧਾਰਕ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ ਪਰ ਗੁਰੂ ਸਾਹਿਬ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ। ਭਗਤੀ ਸੁਧਾਰਕ ਗ੍ਰਹਿਸਥ ਨੂੰ ਮੁਕਤੀ ਪ੍ਰਾਪਤੀ ਦੇ ਰਸਤੇ ਵਿੱਚ ਰੁਕਾਵਟ ਮੰਨਦੇ ਸਨ ਜਦੋਂ ਕਿ ਗੁਰੂ ਸਾਹਿਬ ਨੇ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਰੱਬ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਨੇ ਸੰਗਤ ਅਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ਜਦੋਂ ਕਿ ਕਿਸੇ ਹੋਰ ਭਗਤੀ ਸੰਤ ਨੇ ਅਜਿਹੀ ਕਿਸੇ ਸੰਸਥਾ ਦੀ ਸਥਾਪਨਾ ਨਹੀਂ ਕੀਤੀ ।ਬਹੁਤ ਸਾਰੇ ਭਗਤੀ ਸੰਤਾਂ ਨੇ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਮੰਨਿਆ ਹੈ ਪਰ ਗੁਰੂ ਸਾਹਿਬ ਨੇ ਅਜਿਹਾ ਨਾ ਮੰਨਿਆ ਅਤੇ ਆਪਣਾ ਪ੍ਰਚਾਰ ਪੰਜਾਬੀ ਭਾਸਾ ਵਿੱਚ ਕੀਤਾ।


 

17) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ ਆਖਰੀ 18 ਵਰ੍ਹੇ ਕਿਵੇਂ ਬਤੀਤ ਕੀਤੇ?


ਉੱਤਰ: 1521 : ਵਿੱਚ ਗੁਰੂ ਨਾਨਕ ਦੇਵ ਜੀ ਨੇ ਰਾਵੀ ਨਦੀ ਦੇ ਕੰਢੇ ਤੇ ਕਰਤਾਰਪੁਰ ਸਾਹਿਬ ਨਾਮਕ ਨਗਰ ਦੀ ਸਥਾਪਨਾ ਕੀਤੀ। ਇਸ ਸਥਾਨ ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਅੰਤਮ 18 ਵਰ੍ਹੇ ਬਿਤਾਏ। ਇਸ ਸਮੇਂ ਦੌਰਾਨ ਹੀ ਗੁਰੂ ਸਾਹਿਬ ਨੇ ਸੰਗਤ ਅਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ। ਇਹ ਸੰਸਥਾਵਾਂ ਜਾਤ-ਪਾਤ, ਛੂਆ-ਛਾਤ ਅਤੇ ਭੇਦ-ਭਾਵ ਨੂੰ ਦੂਰ ਕਰਨ ਵਿੱਚ ਬਹੁਤ ਸਹਾਇਕ ਸਿੱਧ ਹੋਈਆਂ। ਕਰਤਾਰਪੁਰ ਸਾਹਿਬ ਵਿੱਚ ਹਰ ਰੋਜ ਸੰਗਤ ਇਕੱਠੀ ਹੁੰਦੀ ਅਤੇ ਗੁਰੂ ਸਾਹਿਬ ਦਾ ਕੀਰਤਨ ਸੁਣਦੀ ਸੀ। ਇਸ ਦੌਰਾਨ ਹੀ ਗੁਰੂ ਸਾਹਿਬ ਨੇ 976 ਸ਼ਬਦਾਂ ਅਤੇ ਕਈ ਬਾਣੀਆਂ ਦੀ ਰਚਨਾ ਕੀਤੀ।

 


(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


1) ਪ੍ਰਸਨ: ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਸੰਖੇਪ ਵਿੱਚ ਵਰਣਨ ਕਰੋ


ਉੱਤਰ: ਜਨਮ ਅਤੇ ਮਾਤਾ-ਪਿਤਾ: ਗੁਰੂ ਨਾਨਕ ਦੇਵ ਜੀ ਦਾ ਜਨਮ 1469 : ਨੂੰ ਰਾਇ ਭੋਏ ਕੀ ਤਲਵੰਡੀ ਵਿਖੇ ਹੋਇਆ। ਇਸ ਸਥਾਨ ਹੁਣ ਪਾਕਿਸਤਾਨ ਵਿੱਚ ਹੈ ਅਤੇ ਇਸਨੂੰ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ। ਗੁਰੂ ਸਾਹਿਬ ਦੀ ਇੱਕ ਭੈਣ ਸੀ ਜਿਸਦਾ ਨਾਂ ਬੀਬੀ ਨਾਨਕੀ ਸੀ।


ਬਚਪਨ: ਗੁਰੂ ਸਾਹਿਬ ਬਚਪਨ ਤੋ ਹੀ ਗੰਭੀਰ ਸੁਭਾਅ ਵਾਲੇ ਸਨ। ਉਹਨਾਂ ਦਾ ਧਿਆਨ ਖੇਡਾਂ ਵੱਲ ਘੱਟ ਅਤੇ ਪ੍ਰਮਾਤਮਾ ਦੀ ਭਗਤੀ ਵੱਲ ਜਿਆਦਾ ਰਹਿੰਦਾ ਸੀ।


ਸਿੱਖਿਆ: ਗੁਰੂ ਸਾਹਿਬ ਨੇ ਹਿੰਦੀ ਅਤੇ ਗਣਿਤ ਦੀ ਸਿੱਖਿਆ ਪੰਡਤ ਗੋਪਾਲ ਕੋਲੋਂ, ਸੰਸਕ੍ਰਿਤ ਦੀ ਸਿੱਖਿਆ ਪੰਡਤ ਬ੍ਰਿਜਨਾਥ ਕੋਲੋਂ ਅਤੇ ਫ੍ਰਾਰਸੀ ਤੇ ਅਰਬੀ ਦੀ ਸਿੱਖਿਆ ਮੌਲਵੀ ਰੁਕਨਦੀਨ ਕੋਲੋਂ ਹਾਸਲ ਕੀਤੀ। ਉਹਨਾਂ ਦੇ ਸਾਰੇ ਹੀ ਅਧਿਆਪਕ ਉਹਨਾਂ ਦੇ ਅਧਿਆਤਮਕ ਗਿਆਨ ਤੋਂ' ਬਹੁਤ ਹੈਰਾਨ ਅਤੇ ਪ੍ਰਭਾਵਿਤ ਹੋਏ।


ਜਨੇਊ ਪਾਉਣ ਦੀ ਰਸਮ: ਜਦੋਂ ਗੁਰੂ ਸਾਹਿਬ 9 ਸਾਲ ਦੇ ਹੋਏ ਤਾਂ ਉਹਨਾਂ ਨੂੰ ਜਨੇਊ ਪਹਿਣਾਉਣ ਲਈ ਪੁਰੋਹਿਤ ਹਰਦਿਆਲ ਨੂੰ ਬੁਲਾਇਆ ਗਿਆ। ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸਿਰਫ ਦਇਆ, ਸੰਤੋਖ, ਜਤ ਅਤੇ ਸਤ ਦਾ ਬਣਿਆ ਹੋਇਆ ਜਨੇਊ ਹੀ ਪਾਉਣਗੇ ਜਿਹੜਾ ਨਾ ਟੁੱਟੇ, ਨਾ ਸੜੇ ਅਤੇ ਨਾ ਹੀ' ਮੈਲਾ ਹੋ ਸਕੇ।


ਵੱਖ-ਵੱਖ ਕਿੱਤੇ: ਗੁਰੂ ਸਾਹਿਬ ਦੇ ਅਧਿਆਤਮਕ ਸੁਭਾਅ ਕਾਰਨ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਬਹੁਤ ਚਿੰਤਤ ਰਹਿੰਦੇ ਸਨ। ਉਹਨਾਂ ਨੇ ਗੁਰੂ ਸਾਹਿਬ ਨੂੰ ਕਈ ਕਿੱਤਿਆਂ ਜਿਵੇਂ ਪਸੂ ਚਰਾਉਣਾ, ਖੇਤੀਬਾੜੀ, ਵਪਾਰ ਆਦਿ ਵਿੱਚ ਲਾਉਣ ਦਾ ਯਤਨ ਕੀਤਾ ਪਰ ਗੁਰੂ ਸਾਹਿਬ ਦਾ ਮਨ ਇਹਨਾਂ ਕਿੱਤਿਆਂ ਵੱਲ ਨਾ ਲੱਗਿਆ।


ਵਿਆਹ ਅਤੇ ਸੰਤਾਨ: 14 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਦਾ ਵਿਆਹ ਬਟਾਲਾ ਦੇ ਭਾਈ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰਾਂ ਸ੍ਰੀ ਚੰਦ ਅਤੇ ਲੱਖਮੀ ਦਾਸ ਨੇ ਜ਼ਨਮ ਲਿਆ।


ਮੋਦੀਖਾਨੇ ਵਿੱਚ ਨੌਕਰੀ: 20 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਦੇ ਪਿਤਾ ਜੀ ਨੇ ਉਹਨਾਂ ਨੂੰ ਉਹਨਾਂ ਦੀ ਭੈਣ ਬੀਬੀ ਨਾਨਕੀ ਕੋਲ ਭੇਜ਼ ਦਿੱਤਾ। ਗੁਰੂ ਸਾਹਿਬ ਦੇ ਜੀਜਾ ਜੀ ਜੈ ਰਾਮ ਨੇ ਗੁਰੂ ਸਾਹਿਬ ਨੂੰ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਲਗਵਾ ਦਿੱਤਾ। ਗੁਰੂ ਸਾਹਿਬ ਨੇ ਇੱਥੇ ਬਹੁਤ ਯੋਗਤਾ ਨਾਲ ਕੰਮ ਕੀਤਾ।ਜਿਹੜਾ ਕੁਝ ਉਹਨਾਂ ਨੂੰ ਨੌਕਰੀ ਕਰਕੇ ਪ੍ਰਾਪਤ ਹੁੰਦਾ ਸੀ, ਉਹ ਗਰੀਬਾਂ ਨੂੰ ਵੰਡ ਦਿੰਦੇ ਸਨ।


ਗਿਆਨ ਦੀ ਪ੍ਰਾਪਤੀ: 30 ਸਾਲ ਦੀ ਉਮਰ ਵਿੱਚ ਸੁਲਤਾਨਪੁਰ ਵਿਖੇ ਬੇਈ' ਨਦੀ ਦੇ ਕੰਢੇ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ। ਗਿਆਨ ਪ੍ਰਾਪਤੀ ਤੋਂ ਬਾਅਦ ਉਹਨਾਂ ਨੇ ਸ਼ਬਦ ਉਚਾਰਿਆ, ‘ਨਾ ਕੋ ਹਿੰਦੂ ਨਾ ਕੋ ਮੁਸਲਮਾਨ


ਉਦਾਸੀਆਂ: ਗਿਆਨ ਪ੍ਰਾਪਤੀ ਤੋਂ ਬਾਅਦ 1499 : ਵਿੱਚ ਗੁਰੂ ਸਾਹਿਬ ਲੋਕਾਂ ਵਿਚਲੀ ਅਗਿਆਨਤਾ ਨੂੰ ਦੂਰ ਕਰਨ, ਉਹਨਾਂ ਨੂੰ ਅੰਧਵਿਸਵਾਸ਼ਾਂ ਤੋ ਬਾਹਰ ਕੱਢਣ, ਇੱਕ ਪ੍ਰਮਾਤਮਾ ਦੀ ਪੂਜਾ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਲਈ ਧਾਰਮਿਕ ਯਾਤਰਾਵਾਂ ਤੇ ਚਲੇ ਗਏ ਜਿਹਨਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ।


ਕਰਤਾਰਪੁਰ ਸਾਹਿਬ ਦੀ ਸਥਾਪਨਾ: ਉਦਾਸੀਆਂ ਤੋਂ ਵਾਪਸ ਕੇ 1521 : ਵਿੱਚ ਗੁਰੂ ਸਾਹਿਬ ਨੇ ਰਾਵੀ ਨਦੀ ਦੇ ਕੰਢੇ ਤੇ ਕਰਤਾਰਪੁਰ ਸਾਹਿਬ ਨਾਮਕ ਨਗਰ ਦੀ ਸਥਾਪਨਾ ਕੀਤੀ। ਇੱਥੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਆਪਣੇ ਜੀਵਨ ਦੇ ਅੰਤਮ 18 ਵਰ੍ਹੇ ਬਿਤਾਏ। ਇਸ ਥਾਂ ਤੇ ਹੀ ਗੁਰੂ ਸਾਹਿਬ ਨੇ ਲੰਗਰ ਅਤੇ ਸੰਗਤ ਦੀ ਪ੍ਰਥਾ ਸੁਰੂ ਕੀਤੀ। ਇਸ ਸਥਾਨ ਤੇ ਹੀ ਗੁਰੂ ਸਾਹਿਬ ਨੇ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਕੀਤੀ।


ਜੋਤੀ ਜੋਤਿ ਸਮਾਉਣਾ: 1539 : ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਗੁਰਗੱਦੀ ਦੇ ਦਿੱਤੀ ਅਤੇ ਜੋਤੀ ਜੋਤਿ ਸਮਾ ਗਏ।


 

2) ਪ੍ਰਸ਼ਨ: ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ/ ਵਿਚਾਰਾਂ ਦਾ ਵਰਣਨ ਕਰੋ।


ਉੱਤਰ: ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ/ ਵਿਚਾਰਾਂ ਨੂੰ ਹੇਠ ਲਿਖੇ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:


1) ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸਬੰਧੀ ਵਿਚਾਰ:


. ਪ੍ਰਮਾਤਮਾ ਇੱਕ ਹੈ। ਉਹ ਨਿਰਾਕਾਰ ਅਤੇ ਸਰਵਵਿਆਪਕ ਹੈ।

. ਪ੍ਰਮਾਤਮਾ ਹੀ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਅਤੇ ਨਾਸ ਕਰਨ ਵਾਲਾ ਹੈ।

III. ਪ੍ਰਮਾਤਮਾ ਸਰਬ ਸ਼ਕਤੀਮਾਨ ਹੈ। ਉਸਦੀ ਇੱਛਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ।

IV. ਪ੍ਰਮਾਤਮਾ ਦੇ ਦੋ ਰੂਪ ਹਨ। ਉਹ ਨਿਰਗੁਣ ਹੀ ਹੈ ਅਤੇ ਸਰਗੁਣ ਵੀ।

V. ਪ੍ਰਮਾਤਮਾ ਹੀ ਸਭ ਕੁਝ ਕਰਦਾ ਹੈ।

VI. ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ। ਉਹ ਕਿਸੇ ਲਾਲ ਵੈਰ ਨਹੀ' ਰੱਖਦਾ।

VII. ਪ੍ਰਮਾਤਮਾ ਆਵਾਗੌਣ ਦੇ ਚੱਕਰ ਤੋ' ਮੁਕਤ ਹੈ। ਉਹ ਜੂਨਾਂ ਵਿੱਚ ਨਹੀਂ' ਪੈਂਦਾ।


 

2) ਮਨਮੁੱਖ ਵਿਅਕਤੀ ਦਾ ਸਰੂਪ:


I. ਮਨਮੁੱਖ ਵਿਅਕਤੀ ਹਮੇਸ਼ਾ ਮਾਇਆ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ। ਹਰ ਉਹ ਚੀਜ ਜੋ ਮਨੁੱਖ ਦੀ ਈਸਵਰ ਨਾਲ ਮਿਲਾਪ ਤੋ ਰੋਕਦੀ ਹੈ, ਮਾਇਆ ਹੈ। ਮਨਮੁੱਖ ਵਿਅਕਤੀ ਮਾਇਆ ਨਾਲ ਪਿਆਰ ਕਰਦਾ ਹੈ ਪਰ ਮਰਨ ਸਮੇਂ ਮਾਇਆ ਉਸ ਨਾਲ ਨਹੀਂ ਜਾਂਦੀ।

. ਮਨਮੁੱਖ ਵਿਅਕਤੀ ਵਿੱਚ ਹਉਮੈ ਦੀ ਭਾਵਨਾ ਬਹੁਤ ਪ੍ਰਬਲ ਹੁੰਦੀ ਹੈ। ਹਉਮੈ ਕਾਰਨ ਉਹ ਪ੍ਰਮਾਤਮਾ ਦਾ ਹੁਕਮ ਨਹੀਂ ਮੰਨਦਾ ਅਤੇ ਮਨਮਰਜੀ ਕਰਦਾ ਹੈ।

III. ਇੰਦਰੀਆਂ ਦਾ ਗੁਲਾਮ: ਮਨਮੁੱਖ ਵਿਅਕਤੀ ਇੰਦਰੀਆਂ ਦਾ ਗੁਲਾਮ ਹੁੰਦਾ ਹੈ। ਉਹ ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ ਦੇ ਚੱਕਰ ਵਿੱਚ ਪਾਪ ਕਰਦਾ ਹੈ ਅਤੇ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ।


 

3) ਕੁਰੀਤੀਆਂ ਜਿਹਨਾਂ ਦਾ ਗੁਰੂ ਨਾਨਕ ਦੇਵ ਜੀ ਨੇ ਖੰਡਨ ਕੀਤਾ:


 

I. ਗੁਰੂ ਸਾਹਿਬ ਨੇ ਪਾਖੰਡਾਂ ਅਤੇ ਕਰਮਕਾਂਡਾਂ ਦਾ ਖੰਡਨ ਕੀਤਾ।

II. ਉਂਹਨਾਂ ਨੇ ਵੇਦ, ਸਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ ਦਾ ਵਿਰਧ ਕੀਤਾ।

III. ਉਹਨਾਂ ਨੇ ਜੋਗੀਆਂ ਵੱਲੋਂ ਚਲਾਈਆਂ ਜਾਂਦੀਆਂ ਪ੍ਰਣਾਲੀਆਂ ਨੂੰ ਪ੍ਰਵਾਨ ਨਾ ਕੀਤਾ।

IV. ਗੁਰੂ ਸਾਹਿਬ ਨੇ ਸੰਨਿਆਸ ਅਤੇ ਉਦਾਸੀ ਜੀਵਨ ਨੂੰ ਵੀ ਗਲਤ ਦੱਸਿਆ।

V. ਗੁਰੂ ਸਾਹਿਬ ਅਵਤਾਰਵਾਦ ਵਿੱਚ ਵੀ ਯਕੀਨ ਨਹੀਂ ਰੱਖਦੇ ਸਨ।

VI. ਗੁਰੂ ਸਾਹਿਬ ਨੇ ਜਾਤੀ ਪ੍ਰਥਾ ਅਤੇ ਇਸਤਰੀਆਂ ਨਾਲ ਮਾੜੇ ਸਲੂਕ ਦਾ ਖੰਡਨ ਕੀਤਾ।


 

4) ਮੁਕਤੀ ਪ੍ਰਾਪਤੀ ਦੇ ਸਾਧਨ:


 

. ਮੁਕਤੀ ਪ੍ਰਾਪਤੀ ਲਈ ਗੁਰੂ ਦਾ ਹੋਣਾ ਜਰੂਰੀ ਹੈ। ਗੁਰੂ ਪ੍ਰਮਾਤਮਾ ਤੱਕ ਪਹੁੰਚਣ ਵਾਲੀ ਪੌੜੀ ਹੈ। ਗੁਰੂ ਤੋਂ ਬਿਨਾਂ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਭਟਕਦਾ ਰਹਿੰਦਾ ਹੈ।

II. ਪ੍ਰਮਾਤਮਾ ਤੱਕ ਪਹੁੰਚਣ ਲਈ ਨਾਮ-ਸਿਮਰਨ ਬਹੁਤ ਜਰੂਰੀ ਹੈ।ਨਾਮ ਸਿਮਰਨ ਵਾਲੇ ਵਿਅਕਤੀ ਨੂੰ ਵਾਰ-ਵਾਰ ਜਨਮ-ਮਰਨ ਦੇ ਚੱਕਰ ਵਿੱਚ ਨਹੀ ਆਉਣਾ ਪੈਂਦਾ।

III. ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਪਰਮਾਤਮਾ ਦੇ ਹੁਕਮ ਜਾਂ ਭਾਣੇ ਨੂੰ ਵਿਸ਼ੇਸ ਮਹੱਤਵ ਦਿੱਤਾ ਹੈ। ਪ੍ਰਮਾਤਮਾ ਦੇ ਹੁਕਮ ਨਾਲ ਹੀ ਮਨੁੱਖ ਇਸ ਧਰਤੀ ਤੇ ਆਉਂਦਾ ਹੈ ਅਤੇ ਉਸਦੇ ਹੁਕਮ ਅਨੁਸਾਰ ਹੀ ਦੁਨੀਆਂ ਛੱਡ ਕੇ ਚਲਾ ਜਾਂਦਾ ਹੈ।

IV. ਪ੍ਰਮਾਤਮਾ ਦੀ ਪ੍ਰਾਪਤੀ ਲਈ ਆਤਮ ਸਮਰਪਣ ਜਰੂਰੀ ਹੈ। ਕੋਈ ਵੀ ਵਿਅਕਤੀ ਉਨੀ ਦੇਰ ਤੱਕ ਮੁਕਤੀ ਨਹੀਂ ਪਾ ਸਕਦਾ ਜਿੰਨੀ ਦੇਰ ਤੱਕ ਉਹ ਆਪਣਾ ਆਪ ਪ੍ਰਮਾਤਮਾ ਨੂੰ ਸਮਰਪਿਤ ਨਹੀਂ ਕਰਦਾ।