Wednesday 6 January 2021

Chapter: 5 Development of Sikhism under Guru Angad Dev Ji, Guru Amar Das Ji and Guru Ram Das Ji

0 comments

ਪਾਠ 5 ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖ ਧਰਮ ਦਾ ਵਿਕਾਸ

 


1) ਸਿੱਖਾਂ ਦੇ ਦੂਜੇ ਗੁਰੂ ਕੌਣ ਸਨ?

ਗੁਰੂ ਅੰਗਦ ਦੇਵ ਜੀ



2) ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ?

ਮੱਤੇ ਦੀ ਸਰਾਇ (ਸ੍ਰੀ ਮੁਕਤਸਰ ਸਾਹਿਬ)


3) ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ?

1504 :


4) ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ?

ਭਾਈ ਲਹਿਣਾ


5) ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ?

ਸਭਰਾਈਂ' ਦੇਵੀ


6) ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?

ਫੇਰੂ ਮੱਲ ਜੀ


7) ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ?

1539 :


8) ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ?

ਬੀਬੀ ਖੀਵੀ ਜੀ ਨਾਲ


9) ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ।

ਦਾਤੂ ਅਤੇ ਦਾਸੂ


10) ਗੁਰੂ ਅੰਗਦ ਦੇਵ ਜੀ ਦੀਆਂ ਪੁੱਤਰੀਆਂ ਦੇ ਨਾਂ ਦੱਸੋ।

ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ


11) ਗੁਰੂ ਸਾਹਿਬ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ?

ਖਡੂਰ ਸਾਹਿਬ


12) ਗੁਰੂ ਅੰਗਦ ਦੇਵ ਜੀ ਨੇ ਕਿਹੜੀ ਲਿਪੀ ਨੂੰ ਪ੍ਰਸਿੱਧ ਕੀਤਾ?

ਗੁਰਮੁਖੀ ਲਿਪੀ ਨੂੰ

13) ਗੋਇੰਦਵਾਲ ਸਾਹਿਬ ਦੀ ਨੀਂਹ ਕਿਸਨੇ ਰੱਖੀ?

ਗੁਰੂ ਅੰਗਦ ਦੇਵ ਜੀ ਨੇ

14) ਗੋਇੰਦਵਾਲ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ?

1546 :

15) ਗੋਇੰਦਵਾਲ ਸਾਹਿਬ ਕਿਹੜੀ ਨਦੀ ਦੇ ਕੰਢੇ ਸਥਿੱਤ ਹੈ?

ਬਿਆਸ ਨਦੀ ਦੇ

16) ਉਦਾਸੀ ਮਤ ਦਾ ਸੰਸਥਾਪਕ ਕੌਣ ਸੀ?

ਬਾਬਾ ਸ੍ਰੀ ਚੰਦ ਜੀ

17) ਉਦਾਸੀ ਮਤ ਵਿੱਚ ਕਿਸ ਤੇ ਜੋਰ ਦਿੱਤਾ ਜਾਂਦਾ ਸੀ?

ਸੰਨਿਆਸੀ ਜੀਵਨ ਤੇ

18) ਕਿਹੜਾ ਮੁਗਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ?

ਹੁਮਾਯੂੰ

19) ਗੁਰੂ ਅੰਗਦ ਦੇਵ ਜੀ ਦੀ ਹੁੰਮਾਯੂੰ ਨਾਲ ਕਿੱਥੇ ਮੁਲਾਕਾਤ ਹੋਈ?

ਖਡੂਰ ਸਾਹਿਬ

20) ਸਿੱਖਾਂ ਦੇ ਤੀਜੇ ਗੁਰੂ ਕੌਣ ਸਨ?

ਗੁਰੂ ਅਮਰਦਾਸ ਜੀ

21) ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ?

ਬਾਸਰਕੇ ਵਿਖੇ

22) ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ?

1479 :

23) ਗੁਰੂ ਅਮਰਦਾਸ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ?

ਸੁਲੱਖਣੀ ਜੀ

24) ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?

ਤੇਜਭਾਨ ਜੀ

25) ਗੁਰੂ ਅਮਰਦਾਸ ਜੀ ਕਿਸ ਜਾਤੀ ਨਾਲ ਸਬੰਧਤ ਸਨ?

ਭੱਲਾ

26) ਗੁਰੂ ਅਮਰਦਾਸ ਜੀ ਦੀਆਂ ਸਪੁੱਤਰੀਆਂ ਦੇ ਨਾਂ ਦੱਸੋ।

ਬੀਬੀ ਦਾਨੀ ਅਤੇ ਬੀਬੀ ਭਾਨੀ

27) ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਂ ਦੱਸੋ।

ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ

28) ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ ਕਿੰਨੀ ਸੀ?

73 ਸਾਲ

29) ਗੁਰੂ ਅਮਰਦਾਸ ਜੀ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ?

1552 :

30) ਗੁਰੂ ਅਮਰਦਾਸ ਜੀ ਦਾ ਗੁਰਗੱਦੀ ਕਾਲ ਕੀ ਸੀ?

1552 : ਤੋਂ 1574 : ਤੱਕ

31) ਗੋਇੰਦਵਾਲ ਸਾਹਿਬ ਦੀ ਬਾਉਲੀ ਦੀਆਂ ਕਿੰਨੀਆਂ ਪੌੜੀਆਂ ਹਨ?

84

32) ਮੰਜੀ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ?

ਗੁਰੂ ਅਮਰਦਾਸ ਜੀ ਨੇ

33) ਗੁਰੂ ਅਮਰਦਾਸ ਜੀ ਨੇ ਕਿੰਨੀਆਂ ਮੰਜੀਆਂ ਦੀ ਸਥਾਪਨਾ ਕੀਤੀ?

22

34) ਮੰਜੀ ਪ੍ਰਥਾ ਦਾ ਉਦੇਸ਼ ਕੀ ਸੀ?

ਸਿੱਖ ਮਤ ਦਾ ਪ੍ਰਚਾਰ ਕਰਨਾ

35) ਮੰਜੀ ਦੇ ਮੁਖੀ ਨੂੰ ਕੀ ਕਹਿੰਦੇ ਸਨ?

ਮੰਜੀਦਾਰ

36) ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?

907

37) ਅਨੰਦੁ ਸਾਹਿਬ ਬਾਣੀ ਦੀ ਰਚਨਾ ਕਿਸਨੇ ਕੀਤੀ?

ਗੁਰੂ ਅਮਰਦਾਸ ਜੀ ਨੇ

38) ਗੁਰੂ ਅਮਰਦਾਸ ਜੀ ਨੂੰ ਮਿਲਣ ਕਿਹੜਾ ਮੁਗਲ ਬਾਦਸ਼ਾਹ ਆਇਆ?

ਅਕਬਰ

39) ਗੁਰੂ ਅਮਰਦਾਸ ਜੀ ਅਤੇ ਅਕਬਰ ਦੀ ਮੁਲਾਕਾਤ ਕਿੱਥੇ ਹੋਈ?

ਗੋਇੰਦਵਾਲ ਸਾਹਿਬ ਵਿਖੇ

40) ਅਕਬਰ ਗੋਇੰਦਵਾਲ ਸਾਹਿਬ ਕਦੋਂ ਆਇਆ?

1568 :

41) ਗੁਰੂ ਅਮਰਦਾਸ ਜੀ ਨੇ ਆਪਣਾ ਉਂਤਰਅਧਿਕਾਰੀ ਕਿਸਨੂੰ ਨਿਯੁਕਤ ਕੀਤਾ?

ਗੁਰੂ ਰਾਮਦਾਸ ਜੀ ਨੂੰ

42) ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤਿ ਸਮਾਏ?

1574 :

43) ਸਿੱਖਾਂ ਦੇ ਚੌਥੇ ਗੁਰੂ ਕੌਣ ਸੀ?

 ਗੁਰੂ ਰਾਮਦਾਸ ਜੀ

44) ਗੁਰੂ ਰਾਮਦਾਸ ਜੀ ਦਾ ਗੁਰਗੱਦੀ ਕਾਲ ਕੀ ਸੀ?

1574 : ਤੋਂ 1581 : ਤੱਕ

45) ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ?

 ਭਾਈ ਜੇਠਾ ਜੀ

46) ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

ਦਇਆ ਕੌਰ

47) ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਹਰੀਦਾਸ ਜੀ

48) ਸੋਢੀ ਸੁਲਤਾਨ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ?

ਗੁਰੂ ਰਾਮਦਾਸ ਜੀ

49) ਗੁਰੂ ਰਾਮਦਾਸ ਜੀ ਕਿਸ ਜਾਤੀ ਨਾਲ ਸਬੰਧ ਰੱਖਦੇ ਸਨ?

ਸੋਢੀ

50) ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ?

ਬੀਬੀ ਭਾਨੀ

51) ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦੇ ਨਾਂ ਦੱਸੋ।

ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਜੀ

52) ਗੁਰੂ ਰਾਮਦਾਸ ਜੀ ਗੱਦੀ ਤੇ ਕਦੋਂ ਬੈਠੇ?

1574 :

53) ਗੁਰੂ ਰਾਮਦਾਸ ਜੀ ਨੇ ਕਿਹੜੇ ਨਗਰ ਦੀ ਸਥਾਪਨਾ ਕੀਤੀ?

ਰਾਮਦਾਸਪੁਰਾ ਦੀ

54) ਰਾਮਦਾਸਪੁਰਾ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ?

ਸ੍ਰੀ ਅੰਮ੍ਰਿਤਸਰ ਸਾਹਿਬ

55) ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ?

1577 : ਵਿੱਚ

56) ਗੁਰੂ ਰਾਮਦਾਸ ਜੀ ਅਤੇ ਅਕਬਰ ਦੀ ਮੁਲਾਕਾਤ ਕਿੱਥੇ ਹੋਈ?

ਲਾਹੌਰ ਵਿਖੇ

57) ਸਿੱਖਾਂ ਅਤੇ ਉਦਾਸੀਆਂ ਵਿਚਾਲੇ ਸਮਝੌਤਾ ਕਿਸ ਗੁਰੂ ਸਾਹਿਬ ਸਮੇਂ ਹੋਇਆ?

ਗੁਰੂ ਰਾਮਦਾਸ ਜੀ

58) ਮਸੰਦ ਪ੍ਰਥਾ ਕਿਸਨੇ ਸੁਰੂ ਕੀਤੀ?

ਗੁਰੂ ਰਾਮਦਾਸ ਜੀ ਨੇ

59) ਲਾਵਾਂ ਬਾਣੀ ਦੀ ਰਚਨਾ ਕਿਸਨੇ ਕੀਤੀ?

ਗੁਰੂ ਰਾਮਦਾਸ ਜੀ ਨੇ

60) ਚਾਰ ਲਾਵਾਂ ਦਾ ਪਾਠ ਕਿਸ ਮੌਕੇ ਤੇ ਕੀਤਾ ਜਾਂਦਾ ਹੈ?

ਅਨੰਦ ਕਾਰਜ ਸਮੇਂ

61) ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?

679

62) ਗੁਰੂ ਰਾਮਦਾਸ ਜੀ ਕਦੋਂ ਜੋਤੀ ਜੋਤਿ ਸਮਾਏ?

1581 ਈ:

63) ਗੁਰੂ ਰਾਮਦਾਸ ਜੀ ਨੇ ਗੁਰਗੱਦੀ ਕਿਸਨੂੰ ਦਿੱਤੀ?

ਗੁਰੂ ਅਰਜਨ ਦੇਵ ਜੀ ਨੂੰ


 

ਛੋਟੇ ਉੱਤਰਾਂ ਵਾਲੇ ਪ੍ਰਸ਼ਨ 

 

 


1) ਪ੍ਰਸ਼ਨ: ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?


ਉੱਤਰ: ਗੁਰੂ ਅੰਗਦ ਦੇਵ ਜੀ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ:


1) ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ।

2) ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਇਕੱਠਾ ਕੀਤਾ।

3) ਗੁਰੂ ਸਾਹਿਬ ਨੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ

4) ਗੁਰੂ ਸਾਹਿਬ ਨੇ ਉਂਦਾਸੀ ਮੱਤ ਦਾ ਖੰਡਨ ਕੀਤਾ।

5) ਗੁਰੂ ਸਾਹਿਬ ਨੇ ਗੋਇੰਦਵਾਲ ਨਗਰ ਦੀ ਸਥਾਪਨਾ ਕੀਤੀ।


 

2) ਪ੍ਰਸ਼ਨ: ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਨੂੰ ਹਰਮਨ ਪਿਆਰਾ ਕਿਵੇਂ ਬਣਾਇਆ?


ਉੱਤਰ:


1) ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਦਾ ਮਿਆਰੀਕਰਨ ਕੀਤਾ।

2) ਇਸ ਨਾਲ ਲੋਕਾਂ ਲਈ ਗੁਰਮੁੱਖੀ ਲਿਪੀ ਨੂੰ ਸਮਝਣਾ ਸੌਖਾ ਹੋ ਗਿਆ।

3) ਸਿੱਖਾਂ ਵਿੱਚ ਤੇਜੀ ਨਾਲ ਵਿੱਦਿਆ ਦਾ ਪ੍ਰਸਾਰ ਹੋਇਆ।

4) ਸਿੱਖਾਂ ਦੀ ਸੰਸਕ੍ਰਿਤ ਤੋਂ ਨਿਰਭਰਤਾ ਖਤਮ ਹੋਈ।


 

3) ਪ੍ਰਸ਼ਨ: ਗੁਰੂ ਅੰਗਦ ਦੇਵ ਜੀ ਨੇ ਗੁਰਬਾਣੀ ਦੇ ਖੇਤਰ ਵਿੱਚ ਕੀ ਯੋਗਦਾਨ ਦਿੱਤਾ?


ਉੱਤਰ: ਗੁਰੂ ਨਾਨਕ ਦੇਵ ਜੀ ਦੀ ਬਾਣੀ ਇੱਕ ਥਾਂ ਤੇ ਨਾ ਹੋ ਕੇ ਵੱਖ-ਵੱਖ ਥਾਵਾਂ ਤੇ ਪਈ ਸੀ। ਗੁਰੂ ਅੰਗਦ

ਦੇਵ ਜੀ ਨੇ ਇਸ ਬਾਣੀ ਨੂੰ ਇਕੱਠਾ ਕੀਤਾ। ਇਸ ਤਰ੍ਹਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ

ਅਸਲ ਸਰੂਪ ਨੂੰ ਵਿਗੜਣ ਤੋਂ ਬਚਾ ਲਿਆ। ਉਹਨਾਂ ਨੇ ਭਾਈ ਬਾਲਾ ਜੀ ਨੂੰ ਬੁਲਾ ਕੇ ਗੁਰੂ ਨਾਨਕ ਦੇਵ

ਜੀ ਦੇ ਜੀਵਨ ਸਬੰਧੀ ਜਨਮ ਸਾਖੀ ਲਿਖਵਾਈ। ਗੁਰੂ ਸਾਹਿਬ ਨੇ 62 ਸਬਦਾਂ ਦੀ ਰਚਨਾ ਕੀਤੀ।


 

4) ਪ੍ਰਸ਼ਨ: ਗੁਰੂ ਅਗਦ ਦੇਵ ਜੀ ਨੇ ਸਿੱਖ ਮਤ ਨੂੰ ਉਦਾਸੀ ਮਤ ਤੋਂ ਦੂਰ ਕਰਕੇ ਸਿੱਖ ਮਤ ਦੀ ਵੱਖਰੀ ਹੱਦ 

ਨੂੰ ਕਾਇਮ ਰੱਖਿਆ। ਕਿਵੇ?


ਉੱਤਰ: ਉਦਾਸੀ ਮਤ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ 

ਸੀ। ਇਹ ਮਤ ਸੰਨਿਆਸ ਅਤੇ ਤਿਆਗ ਤੇ ਜਿਆਦਾ ਜੋਰ ਦਿੰਦਾ ਸੀ। ਬਹੁਤ ਸਾਰੇ ਸਿੱਖ ਉਦਾਸੀ ਮਤ 

ਦੇ ਪ੍ਰਭਾਵ ਵਿੱਚ ਰਹੇ ਸਨ। ਗੁਰੂ ਸਾਹਿਬ ਨੇ ਉਦਾਸੀ ਮਤ ਦਾ ਖੰਡਨ ਕੀਤਾ। ਉਹਨਾਂ ਨੇ ਸਿੱਖਾਂ ਨੂੰ 

ਸਮਝਾਇਆ ਕਿ ਉਦਾਸੀ ਮਤ ਦੇ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਅਸੂਲਾਂ ਦੇ ਵਿਰੁੱਧ ਹਨ। ਇਸ 

ਪ੍ਰਕਾਰ ਗੁਰੂ ਸਾਹਿਬ ਨੇ ਸਿੱਖ ਮਤ ਨੂੰ ਉਦਾਸੀ ਮਤ ਤੋਂ' ਦੂਰ ਕਰਕੇ ਸਿੱਖ ਮਤ ਦੀ ਵੱਖਰੀ ਹੋਂਦ ਨੂੰ 

ਕਾਇਮ ਰੱਖਿਆ।


 

5) ਪ੍ਰਸ਼ਨ: ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਦੇ ਸਰੀਰਕ ਵਿਕਾਸ ਲਈ ਕੀ ਕੀਤਾ?


ਉੱਤਰ: ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਦੇ ਸਰੀਰਕ ਵਿਕਾਸ ਲਈ ਖਡੂਰ ਸਾਹਿਬ ਵਿਖੇ ਇੱਕ ਅਖਾੜੇ 

ਦਾ ਨਿਰਮਾਣ ਕਰਵਾਇਆ। ਇਸ ਥਾਂ ਤੇ ਸਿੱਖ ਰੋਜਾਨਾ ਕੁਸ਼ਤੀਆਂ ਅਤੇ ਸਰੀਰਕ ਕਸਰਤ ਕਰਦੇ 

ਸਨ। ਸਿੱਖਾਂ ਦੀ ਕਸਰਤ ਅਤੇ ਕੁਸ਼ਤੀਆਂ ਵਿੱਚ ਰੁਚੀ ਬਾਅਦ ਵਿੱਚ ਸੈਨਿਕ ਸ਼ਕਤੀ ਦੇ ਨਿਰਮਾਣ ਵਿੱਚ 

ਸਹਾਇਕ ਸਿੱਧ ਹੋਈ।


 

6) ਪ੍ਰਸ਼ਨ: ਗੁਰੂ ਅੰਗਦ ਦੇਵ ਜੀ ਦੀ ਹੁਮਾਯੂੰ ਨਾਲ ਮੁਲਾਕਾਤ ਦਾ ਵਰਣਨ ਆਪਣੇ ਸੁਬਦਾਂ ਵਿੱਚ ਕਰੋ


ਉੱਤਰ: 1540 : ਵਿੱਚ ਸ਼ੇਰ ਸਾਹ ਸੂਰੀ ਕੋਲੋਂ ਹਾਰ ਕੇ ਹੁਮਾਯੂੰ ਗੁਰੂ ਸਾਹਿਬ ਕੋਲ ਆਇਆ। ਗੁਰੂ 

ਸਾਹਿਬ ਸਮਾਧੀ ਵਿੱਚ ਇੰਨੇ ਲੀਨ ਸਨ ਕਿ ਉਹਨਾਂ ਨੇ ਹੁਮਾਯੂੰ ਵੱਲ ਅੱਖ ਖੋਲ੍ਹ ਕੇ ਨਾ ਵੇਖਿਆ। ਹੁਮਾਯੂੰ  ਨੇ ਇਸਨੂੰ ਆਪਣੀ ਬੇਇੱਜਤੀ ਸਮਝਿਆ ਅਤੇ ਗੁੱਸੇ ਨਾਲ ਤਲਵਾਰ ਕੱਢ ਲਈ। ਉਸ ਸਮੇਂ ਗੁਰੂ ਸਾਹਿਬ  ਨੇ ਅੱਖਾਂ ਖੋਲ੍ਹੀਆਂ ਅਤੇ ਹੁਮਾਯੂੰ ਨੂੰ ਕਿਹਾ ਕਿ ਇਹ ਤਲਵਾਰ ਜਿਹੜੀ ਤੂੰ ਮੇਰੇ ਤੇ ਵਰਤਣ ਲੱਗਿਆ ਹੈਂ  ਉਹ ਸੇਰ ਸ਼ਾਹ ਸੂਰੀ ਵਿਰੁੱਧ ਲੜਦੇ ਸਮੇਂ ਕਿੱਥੇ ਸੀ। ਹੁਮਾਯੂੰ ਨੂੰ ਆਪਣੀ ਗਲਤੀ ਦਾ ਅਹਿਸਾਸ  ਹੋਇਆ। ਉਸਨੇ ਗੁਰੂ ਸਾਹਿਬ ਤੋਂ ਮੁਆਫੀ ਮੰਗੀ ਅਤੇ ਜਿੱਤ ਦਾ ਆਸ਼ੀਰਵਾਦ ਪ੍ਰਾਪਤ ਕੀਤਾ।



 

7) ਪ੍ਰਸ਼ਨ: ਗੁਰਗੱਦੀ ਸੰਭਾਲਦੇ ਸਮੇਂ' ਮੁੱਢਲੇ ਸਾਲਾਂ ਵਿੱਚ ਗੁਰੂ ਅਮਰਦਾਸ ਜੀ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?


1) ਗੁਰੂ ਅੰਗਦ ਦੇਵ ਜੀ ਦੇ ਬੇਟਿਆਂ ਦਾਸੂ ਅਤੇ ਦਾੜੂ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ।

2) ਬਾਬਾ ਸ੍ਰੀ ਚੰਦ ਜੀ ਨੇ ਗੁਰੂ ਅਮਰਦਾਸ ਜੀ ਦਾ ਵਿਰੋਧ ਕੀਤਾ।

3) ਗੋਇੰਦਵਾਲ ਸਾਹਿਬ ਦੇ ਕੁਝ ਮੁਸਲਮਾਨ ਸਿੱਖਾਂ ਨੂੰ ਬਹੁਤ ਤੰਗ ਕਰਦੇ ਸਨ।

4) ਗੋਇੰਦਵਾਲ ਸਾਹਿਬ ਦੇ ਕੁਝ ਹਿੰਦੂ ਗੁਰੂ ਅਮਰਦਾਸ ਜੀ ਦੇ ਖਿਲਾਫ ਸਨ।


 

8) ਪ੍ਰਸ਼ਨ: ਦਾਸੂ ਅਤੇ ਦਾੜੂ ਕੌਣ ਸਨ? ਉਹਨਾੰ ਨੇ ਗੁਰੂ ਅਮਰਦਾਸ ਜੀ ਦਾ ਵਿਰੋਧ ਕਿਉਂ ਕੀਤਾ?


ਉੱਤਰ: ਦਾਸੂ ਅਤੇ ਦਾੜੂ ਗੁਰੂ ਅੰਗਦ ਦੇਵ ਜੀ ਦੇ ਬੇਟੇ ਸਨ। ਉਹ ਆਪਣੇ ਆਪ ਨੂੰ ਗੁਰਗੱਦੀ ਦਾ 

ਅਸਲ ਵਾਰਸ ਮੰਨਦੇ ਸਨ। ਇਸ ਲਈ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ 

ਕਰ ਦਿੱਤਾ। ਕੁਝ ਸਮੇਂ ਬਾਅਦ ਦਾਸੂ ਨੇ ਆਪਣੀ ਮਾਤਾ ਬੀਬੀ ਖੀਵੀ ਦੇ ਕਹਿਣ ਤੇ ਗੁਰੂ ਅਮਰਦਾਸ ਜੀ 

ਦਾ ਵਿਰੋਧ ਕਰਨਾ ਬੰਦ ਕਰ ਦਿੱਤਾ ਪਰ ਦਾੜੂ ਨੇ ਵਿਰੋਧ ਕਰਨਾ ਜਾਰੀ ਰੱਖਿਆ।


 

9) ਪ੍ਰਸ਼ਨ: ਗੋਇੰਦਵਾਲ ਸਾਹਿਬ ਦੇ ਮੁਸਲਮਾਨ ਸਿੱਖਾਂ ਨੂੰ ਤੰਗ ਕਿਉਂ ਕਰਦੇ ਸਨ?


ਉੱਤਰ:ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੀ ਪ੍ਰਸਿੱਧੀ ਵਧਦੀ ਜਾ ਰਹੀ ਸੀ। ਇਸ ਲਈ 

ਉੱਥੋਂ ਦੇ ਕੁਝ ਮੁਸਲਮਾਨ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗ ਪਏ। ਇਸ ਲਈ ਉਹਨਾਂ ਨੇ ਸਿੱਖਾਂ ਨੂੰ ਤੰਗ ਕਰਨਾ ਸੁਰੂ ਕਰ ਦਿੱਤਾ। ਉਹ ਸਿੱਖਾਂ ਦਾ ਸਮਾਨ ਚੋਰੀ ਕਰ ਲੈਂਦੇ ਸਨ ਅਤੇ ਹੋਰ ਨੁਕਸਾਨ ਵੀ ਕਰਦੇ ਸਨ। ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਸਿਕਾਇਤਾਂ ਕੀਤੀਆਂ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਸਾਂਤ ਰਹਿਣ ਲਈ ਕਿਹਾ। ਇੱਕ ਵਾਰ ਪਿੰਡ ਵਿੱਚ ਕੁਝ ਹਥਿਆਰਬੰਦ ਵਿਅਕਤੀ ਆਏ। ਉਹਨਾਂ ਦਾ ਉਪਰੋਕਤ ਮੁਸਲਮਾਨਾਂ ਨਾਲ ਝਗੜਾ ਹੋਇਆ। ਇਸ ਝਗੜੇ ਵਿੱਚ ਬਹੁਤ ਸਾਰੇ ਮੁਸਲਮਾਨ ਮਾਰੇ ਗਏ

 


10) ਪ੍ਰਸ਼ਨ: ਗੋਇੰਦਵਾਲ ਸਾਹਿਬ ਦੇ ਉੱਚ ਜਾਤੀ ਹਿੰਦੂਆਂ ਨੇ ਗੁਰੂ ਅਮਰਦਾਸ ਜੀ ਦਾ ਵਿਰੋਧ ਕਿਉਂ ਕੀਤਾ?


ਉੱਤਰ: ਗੁਰੂ ਸਾਹਿਬ ਦੇ ਸਮਾਜ ਸੁਧਾਰਾਂ ਤੇ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਸਿੱਖ ਮਤ ਵਿੱਚ ਸਾਮਲ ਹੁੰਦੇ 

ਜਾ ਰਹੇ ਸਨ। ਗੁਰੂ ਸਾਹਿਬ ਜਾਤੀ ਪ੍ਰਥਾ, ਊਚ-ਨੀਚ ਆਦਿ ਦਾ ਵਿਰੋਧ ਕਰਦੇ ਸਨ। ਬਾਉਲੀ ਸਾਹਿਬ 

ਦਾ ਨਿਰਮਾਣ ਹੋਣ ਕਾਰਨ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਮਿਲ ਗਿਆ ਸੀ। ਇਸ ਨਾਲ ਸਿੱਖਾਂ 

ਵਿੱਚੋਂ ਬ੍ਰਾਹਮਣਾਂ ਦਾ ਪ੍ਰਭਾਵ ਘਟਦਾ ਜਾ ਰਿਹਾ ਸੀ। ਇਹੋ ਕਾਰਨ ਸੀ ਕਿ ਕੁਝ ਉੱਚ ਜਾਤੀ ਹਿੰਦੂਆਂ ਨੇ 

ਗੁਰੂ ਅਮਰਦਾਸ ਜੀ ਦਾ ਵਿਰੋਧ ਕਰਨਾ ਸੁਰੂ ਕਰ ਦਿੱਤਾ।



 

11) ਪ੍ਰਸ਼ਨ: ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਿਉਂ 

ਕਰਵਾਇਆ?


ਉੱਤਰ:ਬਾਉਲੀ ਦੇ ਨਿਰਮਾਣ ਦੇ ਕਾਰਨ:


1) ਗੁਰੂ ਸਾਹਿਬ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਦੇਣਾ ਚਾਹੁੰਦੇ ਸਨ।

2) ਉਹ ਸਿੱਖ ਮਤ ਨੂੰ ਹਿੰਦੂ ਮਤ ਤੋਂ ਵੱਖਰਾ ਕਰਨਾ ਚਾਹੁੰਦੇ ਸਨ।

3) ਉਹ ਲੋਕਾਂ ਦੀ ਪਾਣੀ ਦੀ ਕਮੀ ਸਬੰਧੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਸਨ।


 

(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


 

1) ਪ੍ਰਸ਼ਨ: ਗੁਰੂ ਅੰਗਦ ਦੇਵ ਜੀ ਦੇ ਜੀਵਨ ਸਬੰਧੀ ਸੰਖੇਪ ਜਾਣਕਾਰੀ ਦਿਓ।


ਉੱਤਰ: ਗੁਰੂ ਅੰਗਦ ਦੇਵ ਜੀ ਦਾ ਜੀਵਨ:


. ਜਨਮ ਅਤੇ ਮਾਤਾ ਪਿਤਾ: ਗੁਰੂ ਅੰਗਦ ਦੇਵ ਜੀ ਦਾ ਜਨਮ 1504 : ਵਿੱਚ ਮੱਤੇ ਦੀ ਸਰਾਏ, ਜਿਲ੍ਹਾ ਸੀ ਮੁਕਤਸਰ ਸਾਹਿਬ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਂ ਫੇਰੂਮੱਲ ਅਤੇ ਮਾਤਾ ਜੀ ਦਾ ਨਾਂ ਸਭਰਾਈ ਦੇਵੀ ਸੀ।


. ਬਚਪਨ ਅਤੇ ਵਿਆਹ: ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਭਾਈ ਲਹਿਣਾ ਸੀ। ਉਹਨਾਂ ਦਾ ਬਚਪਨ ਹਰੀਕੇ ਅਤੇ ਖਡੂਰ ਸਾਹਿਬ ਵਿਖੇ ਬਤੀਤ ਹੋਇਆ। ਉਹ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਸਨ। ਉਹ ਦੁਰਗਾ ਮਾਤਾ ਦੀ ਭਗਤੀ ਕਰਦੇ ਸਨ। 15 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਬੀਬੀ ਖੀਵੀ ਜੀ ਨਾਲ ਹੋਇਆ। ਉਹਨਾਂ ਦੇ ਘਰ ਦੇ ਪੁੱਤਰ ਦਾੜੂ ਅਤੇ ਦਾਸੂ ਅਤੇ ਦੇ ਪੁੱਤਰੀਆਂ ਬੀਬੀ ਅਮਰੇ ਅਤੇ ਬੀਬੀ ਅਨੋਖੀ ਨੇ ਜਨਮ ਲਿਆ।


III. ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ: ਇੱਕ ਦਿਨ ਭਾਈ ਲਹਿਣਾ ਜੀ ਨੇ ਭਾਈ ਜੋਧਾ ਜੀ ਦੇ ਮੂੰਹੇ ਆਸਾ ਦੀ ਵਾਰ ਦਾ ਪਾਠ ਸੁਣਿਆ। ਇਸ ਪਾਠ ਤੋਂ ਭਾਈ ਲਹਿਣਾ ਜੀ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦਾ ਫੈਸਲਾ ਕੀਤਾ। ਉਹ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਮਿਲੇ। ਉਹ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਤੋਂ' ਏਨੇ ਪ੍ਰਭਾਵਿਤ ਹੋਏ ਕਿ ਉਹ ਗੁਰੂ ਸਾਹਿਬ ਦੇ ਪੈਰੋਕਾਰ ਬਣ ਗਏ ਅਤੇ ਉਹਨਾਂ ਕੋਲ ਹੀ ਰਹਿ ਗਏ।


IV. ਗੁਰਗੱਦੀ ਦੀ ਪ੍ਰਾਪਤੀ: ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਪੂਰੇ ਤਨੋਂ ਮਨੋਂ ਸੇਵਾ ਕੀਤੀ। ਗੁਰੂ ਜੀ ਉਹਨਾਂ ਦੀ ਸੇਵਾ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਯੁਕਤ ਕੀਤਾ ।ਗੁਰੂ ਨਾਨਕ ਦਵ ਜੀ ਨੇ ਭਾਈ ਲੀਹਣਾ ਜੇ ਨੂੰ ਗੁਰੂ ਅੰਗਦ ਦਵ ਜੀ ਦਾ ਨਾਂ ਦਿਤਾ ਅਤੇ ਗੁਰਗੱਦੀ ਸੌਂਪ ਦਿੱਤੀ।


 

2) ਪ੍ਰਸ਼ਨ:  ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੇ ਯੋਗਦਾਨ ਦੀ ਚਰਚਾ ਕਰੋ


ਉੱਤਰ: ਗੁਰੂ ਅੰਗਦ ਦੇਵ ਜੀ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ:


. ਗੁਰਮੁੱਖੀ ਨੂੰ ਹਰਮਨ ਪਿਆਰਾ ਬਣਾਉਣਾ: ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਨੂੰ ਨਵਾਂ ਨਿਖਾਰ ਪ੍ਰਦਾਨ ਕੀਤਾ। ਇਸ ਨਾਲ ਲੋਕਾਂ ਲਈ ਇਸ ਲਿਪੀ ਨੂੰ ਸਮਝਣਾ ਸੌਖਾ ਹੋ ਗਿਆ।


. ਬਾਣੀ ਦਾ ਸੰਗ੍ਰਹਿ: ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਵੱਖ-ਵੱਖ ਵਿਅਕਤੀਆਂ ਕੋਲ ਪਈ ਹੋਈ ਬਾਣੀ ਨੂੰ ਇਕੱਠਾ ਕੀਤਾ। ਆਪ ਨੇ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਬਾਲਾ ਜੀ ਕੋਲੋਂ ਗੁਰੂ ਨਾਨਕ ਦੇਵ ਦੀ ਜਨਮ ਸਾਖੀ ਵੀ ਲਿਖਵਾਈ।


III. ਲੰਗਰ ਪ੍ਰਥਾ ਦਾ ਵਿਸਥਾਰ: ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ। ਲੰਗਰ ਦਾ ਸਾਰਾ ਪ੍ਰਬੰਧ ਗੁਰੂ ਅੰਗਦ ਦੇਵ ਜੀ ਦੀ ਪਤਨੀ ਬੀਬੀ ਖੀਵੀ ਦੀ ਦੇਖ-ਰੇਖ ਵਿੱਚ ਹੁੰਦਾ ਸੀ।


IV. ਸੰਗਤ ਦਾ ਸੰਗਠਨ: ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭ ਕੀਤੀ ਗਈ ਸੰਗਤ ਦੀ ਸੰਸਥਾ ਦਾ ਵੀ ਸੰਗਠਨ ਕੀਤਾ। ਇਹ ਸੰਗਤ ਸਵੇਰੇ ਸ਼ਾਮ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਸੁਣਨ ਲਈ ਇਕੱਠੀ ਹੁੰਦੀ ਸੀ। ਇਸ ਵਿੱਚ ਹਰ ਲਿੰਗ, ਉਮਰ ਅਤੇ ਜਾਤੀ ਦੇ ਲੋਕ ਸ਼ਾਮਿਲ ਹੁੰਦੇ ਸਨ।


V. ਉਦਾਸੀ ਮੱਤ ਦਾ ਖੰਡਨ: ਗੁਰੂ ਸਾਹਿਬ ਨੇ ਉਦਾਸੀ ਮੱਤ ਦਾ ਖੰਡਨ ਕੀਤਾ। ਉਹਨਾਂ ਨੇ ਸਪਸ਼ਟ ਕੀਤਾ ਕਿ ਉਦਾਸੀ ਮੱਤ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਵਿਰੁੱਧ ਸੀ। ਇਸ ਮੱਤ ਵਿੱਚ ਵਿਸ਼ਵਾਸ ਕਰਨ ਵਾਲਾ ਵਿਅਕਤੀ ਸੱਚਾ ਸਿੱਖ ਨਹੀਂ ਹੋ ਸਕਦਾ।


VI. ਸਰੀਰਕ ਸਿੱਖਿਆ: ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਜਿਸ ਪ੍ਰਕਾਰ ਆਤਮਿਕ ਵਿਕਾਸ ਲਈ ਨਾਮ ਜਾਪ ਜਰੂਰੀ ਹੈ ਉਸੇ ਪ੍ਰਕਾਰ ਸਰੀਰਕ ਤੰਦਰੁਸਤੀ ਲਈ ਕਸਰਤ ਜਰੂਰੀ ਹੈ। ਇਸ ਲਈ ਗੁਰੂ ਸਾਹਿਬ ਨੇ ਖਡੂਰ ਸਾਹਿਬ ਵਿਖੇ ਇੱਕ ਅਖਾੜਾ ਬਣਵਾਇਆ ਜਿਸ ਵਿੱਚ ਸਿੱਖ ਕੁਸ਼ਤੀਆਂ ਅਤੇ ਕਸਰਤ ਕਰਦੇ ਸਨ।


VII. ਗੋਇੰਦਵਾਲ ਸਾਹਿਬ ਦੀ ਸਥਾਪਨਾ: ਗੁਰੂ ਸਾਹਿਬ ਨੇ ਖਡੂਰ ਸਾਹਿਬ ਦੇ ਨੇੜੇ ਗੋਇੰਦਵਾਲ ਸਾਹਿਬ ਨਾਂ ਦੇ ਨਗਰ ਦੀ ਸਥਾਪਨਾ ਕੀਤੀ। ਇਹ ਨਗਰ ਛੇਤੀ ਹੀ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ।


VIII. ਹੁਮਾਯੂੰ ਨਾਲ ਮੁਲਾਕਾਤ: 1540 : ਵਿੱਚ ਸ਼ੇਰ ਸਾਹ ਸੂਰੀ ਕੋਲੋਂ ਹਾਰਨ ਤੋਂ ਬਾਅਦ ਮੁਗਲ ਬਾਦਸ਼ਾਹ ਹੁਮਾਯੂੰ ਗੁਰੂ ਸਾਹਿਬ ਕੋਲ ਆਇਆ ਅਤੇ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਮੁਲਾਕਾਤ ਕਾਰਨ ਸਿੱਖਾਂ ਅਤੇ ਮੁਗਲਾਂ ਵਿਚਕਾਰ ਚੰਗੇ ਸਬੰਧ ਸਥਾਪਿਤ ਹੋਏ।


IX. ਉੱਤਰਾਧਿਕਾਰੀ ਦੀ ਨਿਯੁਕਤੀ: ਗੁਰੂ ਸਾਹਿਬ ਨੇ ਆਪਣੇ ਸ਼ਰਧਾਲੂ ਅਮਰਦਾਸ ਜੀ ਨੂੰ ਗੁਰਗੱਦੀ ਲਈ ਉੱਤਰਾਧਿਕਾਰੀ ਨਿਯੁਕਤ ਕੀਤਾ। ਅਜਿਹਾ ਕਰਕੇ ਉਹਨਾਂ ਨੇ ਨਾ ਸਿਰਫ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਗੁਰਗੱਦੀ ਦੀ ਪ੍ਰਥਾ ਨੂੰ ਕਾਇਮ ਰੱਖਿਆ ਸਗੋਂ' ਸਿੱਖ ਪੰਥ ਦੇ ਵਿਕਾਸ ਦਾ ਮਾਰਗ ਵੀ ਖੁੱਲ੍ਹਾ ਰੱਖਿਆ।



3) ਪ੍ਰਸ਼ਨ: ਗੁਰਗੱਦੀ ਸੰਭਾਲਦੇ ਸਮੇ' ਮੁੱਢਲੇ ਸਾਲਾਂ ਵਿੱਚ ਗੁਰੂ ਅਮਰਦਾਸ ਜੀ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?


ਉੱਤਰ: ਗੁਰੂ ਅਮਰਦਾਸ ਜੀ ਦੀਆਂ ਔਕੜਾਂ:


.ਦਾਸੂ ਤੇ ਦਾੜੂ ਦਾ ਵਿਰੋਧ: ਦਾਸੂ ਤੇ ਦਾੜੂ ਗੁਰੂ ਅੰਗਦ ਦੇਵ ਜੀ ਦੇ ਬੇਟੇ ਸਨ। ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਗੁਰੂ ਅੰਗਦ ਦੇਵ ਜੀ ਦਾ ਉਂਤਰਾਧਿਕਾਰੀ ਐਲਾਣਿਆ। ਸੰਗਤਾਂ ਨੇ ਦਾਸੂ ਅਤੇ ਦਾੜੂ ਨੂੰ ਗੁਰੂ ਨਾ ਮੰਨਿਆ ਅਤੇ ਗੁਰੂ ਅਮਰਦਾਸ ਜੀ ਦਾ ਸਾਥ ਦਿੱਤਾ।


.ਬਾਬਾ ਸ੍ਰੀ ਚੰਦ ਜੀ ਦਾ ਵਿਰੋਧ: ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਬੇਟੇ ਸਨ। ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਵਾਰਸ ਮੰਨਦੇ ਸਨ। ਗੁਰੂ ਅਮਰਦਾਸ ਜੀ ਨੇ ਸੰਗਤਾਂ ਨੂੰ ਸਮਝਾਇਆ ਕਿ ਬਾਬਾ ਸ੍ਰੀ ਚੰਦ ਜੀ ਦੇ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਉਪਦੇਸਾਂ ਦੇ ਉਲਟ ਹਨ।


III. ਗੋਇੰਦਵਾਲ ਦੇ ਮੁਸਲਮਾਨਾਂ ਦਾ ਵਿਰੱਧ: ਗੋਇੰਦਵਾਲ ਦੇ ਕੁਝ ਮੁਸਲਮਾਨ ਗੁਰੂ ਅਮਰਦਾਸ ਜੀ ਦੀ ਵਧਦੀ ਹਈ ਪ੍ਰਸਿੱਧੀ ਸਹਿਣ ਨਾ ਕਰ ਸਕੇ। ਉਹਨਾਂ ਨੇ ਸਿੱਖਾਂ ਨੂੰ ਤੰਗ ਕਰਨਾ ਅਤੇ ਸੰਗਤਾਂ ਦਾ ਸਮਾਨ ਚੋਰੀ ਕਰਨਾ ਸੁਰੂ ਕਰ ਦਿੱਤਾ। ਗੁਰੂ ਸਾਹਿਬ ਨੇ ਸੰਗਤਾਂ ਨੂੰ ਸਾਂਤ ਰਹਿਣ ਦਾ ਉਪਦੇਸ ਦਿੱਤਾ। ਇੱਕ ਦਿਨ ਪਿੰਡ ਵਿੱਚ ਕੁਝ ਹਥਿਆਰਬੰਦ ਵਿਅਕਤੀ ਗਏ। ਉਹਨਾਂ ਨੇ ਬਹੁਤ ਸਾਰੇ ਮੁਸਲਮਾਨਾਂ ਨੂੰ ਯਮਲੋਕ ਪਹੁੰਚਾ ਦਿੱਤਾ। ਮੁਸਲਮਾਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਅਤੇ ਉਹਨਾਂ ਨੇ ਸਿੱਖਾਂ ਨੂੰ ਤੰਗ ਕਰਨਾ ਛੱਡ ਦਿੱਤਾ।


IV. ਹਿੰਦੂਆਂ ਦਾ ਵਿਰੋਧ: ਗੁਰੂ ਸਾਹਿਬ ਨੇ ਮੂਰਤੀ ਪੂਜਾ ਅਤੇ ਜਾਤੀ ਪ੍ਰਥਾ ਵਰਗੀਆਂ ਕੁਰੀਤੀਆਂ ਦਾ ਵਿਰੋਧ ਕੀਤਾ। ਬਾਉਲੀ ਸਾਹਿਬ ਦੀ ਸਥਾਪਨਾ ਕਰਕੇ ਉਹਨਾਂ ਨੇ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਵੀ ਦੇ ਦਿੱਤਾ। ਇਹਨਾਂ ਗੱਲਾਂ ਕਰਕੇ ਕੁਝ ਕੱਟੜ ਹਿੰਦੂ ਗੁਰੂ ਸਾਹਿਬ ਦੇ ਦੁ ਸ਼ਮਣ ਬਣ ਗਏ। ਉਹਨਾਂ ਨੇ ਬਾਦਸਾਹ ਅਕਬਰ ਪਾਸ ਸਿਕਾਇਤ ਕੀਤੀ ਕਿ ਗੁਰੂ ਸਾਹਿਬ ਹਿੰਦੂ ਧਰਮ ਦੇ ਵਿਰੁੱਧ ਪ੍ਰਚਾਰ ਕਰ ਰਹੇ ਹਨ। ਅਕਬਰ ਨੇ ਗੁਰੂ ਸਾਹਿਬ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ। ਗੁਰੂ ਸਾਹਿਬ ਨੇ ਆਪਣੇ ਸ਼ਰਧਾਲੂ ਭਾਈ ਜੇਠਾ ਨੂੰ ਅਕਬਰ ਦੇ ਦਰਬਾਰ ਵਿੱਚ ਭੇਜਿਆ। ਭਾਈ ਜੇਠਾ ਨੂੰ ਮਿਲਣ ਤੋਂ ਬਾਅਦ ਅਕਬਰ ਨੇ ਗੁਰੂ ਸਾਹਿਬ ਨੂੰ ਨਿਰਦੋਸ਼ ਕਰਾਰ ਦਿੱਤਾ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਹੋਰ ਵੀ ਵਧ ਗਈ।

 

4) ਪ੍ਰਸ਼ਨ: ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?


ਉੱਤਰ:ਗੁਰੂ ਅਮਰਦਾਸ ਜੀ ਦਾ ਯੋਗਦਾਨ:


. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ: ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ। ਇਸ ਬਾਉਲੀ ਤੱਕ ਪਹੁੰਚਣ ਲਈ 84 ਪਉੜੀਆਂ ਸਨ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਜੋ ਵੀ ਵਿਅਕਤੀ ਹਰ ਪੌੜੀ ਤੇ ਸਰਧਾ ਨਾਲ ਜਪੁਜੀ ਸਾਹਿਬ ਦਾ ਪਾਠ ਕਰੇਗਾ ਅਤੇ ਪਾਠ ਦੇ ਬਾਅਦ ਬਾਉਲੀ ਵਿੱਚ ਇਸਨਾਨ ਕਰੇਗਾ, ਉਹ 84 ਲੱਖ ਜੂਨਾਂ ਤੋਂ ਮੁਕਤ ਹੋ ਜਾਵੇਗਾ।ਛੇਤੀ ਹੀ ਇਹ ਬਾਉਲੀ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਈ।


. ਲੰਗਰ ਸੰਸਥਾ ਦਾ ਵਿਸਥਾਰ: ਗੁਰੂ ਅਮਰਦਾਸ ਜੀ ਨੇ ਲੰਗਰ ਸੰਸਥਾ ਦਾ ਵਿਸਥਾਰ ਕੀਤਾ। ਉਹਨਾਂ ਨੇ ਐਲਾਨ ਕੀਤਾ ਕਿ ਕੋਈ ਵੀ ਯਾਤਰੀ ਲੰਗਰ ਛਕੇ ਬਿਨਾਂ ਉਹਨਾਂ ਦੇ ਦਰਸਨ ਨਹੀ' ਕਰ ਸਕਦਾ। ਲੰਗਰ ਵਿੱਚ ਹਰੇਕ ਜਾਤ, ਧਰਮ ਅਤੇ ਤਬਕੇ ਦੇ ਲੋਕ ਮਿਲਕੇ ਖਾਣਾ ਖਾਂਦੇ ਸਨ। ਇਸ ਨਾਲ ਸਿੱਖ ਧਰਮ ਦਾ ਬਹੁਤ ਪ੍ਰਚਾਰ ਹੋਇਆ ਅਤੇ ਲੋਕਾਂ ਵਿੱਚ ਭਾਈਚਾਰੇ ਦੀ ਭਾਵਨਾ ਵਧੀ।


III. ਮੰਜੀ ਪ੍ਰਥਾ: ਵਡੇਰੀ ਉਮਰ ਦੇ ਹੋਣ ਕਾਰਨ ਗੁਰੂ ਅਮਰਦਾਸ ਜੀ ਲਈ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਚਾਰ ਕਰਨਾ ਔਖਾ ਸੀ। ਇਸ ਲਈ ਗੁਰੂ ਸਾਹਿਬ ਨੇ 22 ਮੰਜੀਆਂ ਦੀ ਸਥਾਪਨਾ ਕੀਤੀ। ਹਰੇਕ ਮੰਜੀ ਦੇ ਮੁੱਖੀ ਨੂੰ ਮੰਜੀਦਾਰ ਕਿਹਾ ਜਾਂਦਾ ਸੀ। ਇਸ ਪ੍ਰਥਾ ਕਾਰਨ ਸਿੱਖ ਧਰਮ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ


IV. ਉਦਾਸੀ ਮੱਤ ਦਾ ਖੰਡਨ: ਬਾਬਾ ਸ੍ਰੀ ਚੰਦ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਸਿੱਖ ਉਦਾਸੀ ਮੱਤ ਵਿੱਚ ਸਾਮਿਲ ਹੋਣ ਲੱਗ ਪਏ ਸਨ। ਗੁਰੂ ਸਾਹਿਬ ਨੇ ਉਦਾਸੀ ਮੱਤ ਦਾ ਖੰਡਨ ਕੀਤਾ ਅਤੇ ਸੰਗਤਾਂ ਨੂੰ ਦੱਸਿਆ ਕਿ ਉਦਾਸੀ ਮੱਤ ਦੇ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਉਲਟ ਹਨ।


V. ਸਮਾਜਿਕ ਸੁਧਾਰ: ਗੁਰੂ ਸਾਹਿਬ ਨੇ ਜਾਤੀ ਪ੍ਰਥਾ ਦਾ ਖੰਡਨ ਕੀਤਾ। ਉਹਨਾਂ ਨੇ ਸਤੀ ਪ੍ਰਥਾ, ਬਾਲ ਵਿਆਹ ਅਤੇ ਪਰਦਾ ਪ੍ਰਥਾ ਦਾ ਵੀ ਜੋਰਦਾਰ ਵਿਰੋਧ ਕੀਤਾ। ਉਹਨਾਂ ਨੇ ਵਿਧਵਾ ਵਿਆਹ ਅਤੇ ਅੰਤਰਜਾਤੀ ਵਿਆਹ ਦਾ ਸਮਥਨ ਕੀਤਾ। ਉਹਨਾਂ ਨੇ ਸੰਗਤਾਂ ਨੂੰ ਨਸੀਲੀਆਂ ਵਸਤੂਆਂ ਦੀ ਵਰਤੋ' ਕਰਨ ਤੋਂ ਰੋਕਿਆ।


 

5) ਪ੍ਰਸੁਨ: ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?


ਉੱਤਰ:ਗੁਰੂ ਰਾਮਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ:


.ਰਾਮਦਾਸਪੁਰਾ ਦੀ ਸਥਾਪਨਾ: ਗੁਰੂ ਰਾਮਦਾਸ ਜੀ ਨੇ 1577 : ਵਿੱਚ ਰਾਮਦਾਸਪੁਰਾ ਨਾਮਕ ਨਗਰ ਦੀ ਸਥਾਪਨਾ ਕੀਤੀ। ਗੁਰੂ ਸਾਹਿਬ ਨੇ ਇੱਥੇ 52 ਵੱਖ ਵੱਖ ਕਿੱਤਆਂ ਨਾਲ ਸਬੰਧਤ ਵਪਾਰੀਆਂ ਨੂੰ ਵਸਾਇਆ।


ਇਹਨਾਂ ਵਪਾਰੀਆਂ ਦੁਆਰਾ ਬਣਿਆ ਬਜਾਰ ਗੁਰੂ ਕਾ ਬਜਾਰ ਨਾਂ ਨਾਲ ਪ੍ਰਸਿੱਧ ਹੋਇਆ। ਰਾਮਦਾਸਪੁਰਾ ਵਿਖੇ ਦੋ ਸਰੋਵਰਾਂ ਅੰਮ੍ਰਿਤਸਰ ਅਤੇ ਸੰਤੋਖਸਰ ਦਾ ਨਿਰਮਾਣ ਕਰਵਾਇਆ ਗਿਆ। ਬਾਅਦ ਵਿੱਚ ਇਹ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ ਅਤੇ ਸਿੱਖਾਂ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਿਆ।


. ਮਸੰਦ ਪ੍ਰਥਾ ਦੀ ਸਥਾਪਨਾ: ਰਾਮਦਾਸਪੁਰਾ ਵਿਖੇ ਸਰੋਵਰ ਅਤੇ ਹੋਰ ਧਾਰਮਿਕ ਕੰਮਾਂ ਲਈ ਮਾਇਆ ਦੀ ਲੋੜ ਪਈ। ਇਸ ਲਈ ਗੁਰੂ ਸਾਹਿਬ ਦੁਆਰਾ ਮਸੰਦ ਪ੍ਰਥਾ ਦਾ ਨਿਰਮਾਣ ਕੀਤਾ ਗਿਆ। ਮਸੰਦ ਪ੍ਰਥਾ ਕਾਰਨ ਨਾ ਸਿਰਫ ਮਾਇਆ ਦੀ ਸਮੱਸਿਆ ਦੂਰ ਹੋਈ ਸਗੋਂ ਸਿੱਖ ਧਰਮ ਦੀ ਪ੍ਰਸਿੱਧੀ ਵੀ ਦੂਰ-ਦੂਰ ਤੱਕ ਫੈਲ ਗਈ


III. ਉਦਾਸੀਆਂ ਨਾਲ ਵਿਰੋਧ ਦੀ ਸਮਾਪਤੀ: ਇੱਕ ਵਾਰ ਉਦਾਸੀ ਮਤ ਦੇ ਮੋਢੀ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਨੂੰ ਮਿਲਣ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਉਹ ਗੁਰੂ ਸਾਹਿਬ ਦੀ ਨਿਮਰਤਾ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਸਿੱਖ ਧਰਮ ਦਾ ਵਿਰੋਧ ਕਰਨਾ ਬੰਦ ਕਰ ਦਿੱਤਾ। ਇਹ ਘਟਨਾ ਸਿੱਖ ਧਰਮ ਦੇ ਵਿਕਾਸ ਵਿੱਚ ਲਾਹੇਵੰਦ ਸਿੱਧ ਹੋਈ।


IV. ਕੁਰੀਤੀਆਂ ਦਾ ਵਿਰੋਧ: ਗੁਰੂ ਰਾਮਦਾਸ ਜੀ ਨੇ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਜਿਵੇਂ`ਜਾਤੀ ਪ੍ਰਥਾ ਬਾਲ ਵਿਆਹ ਆਦਿ ਦੀ ਨਿਖੇਧੀ ਕੀਤੀ ਉਹਨਾਂ ਨੇ ਵਿਧਵਾ ਵਿਆਹ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ


V. ਨਵੀਆਂ ਪ੍ਰੰਪਰਾਵਾਂ ਦਾ ਆਰੰਭ: ਗੁਰੂ ਸਾਹਿਬ ਨੇ ਸੰਗਤ, ਪੰਗਤ ਅਤੇ ਮੌਜੀ ਦੀ ਪ੍ਰਥਾ ਨੂੰ ਜਾਰੀ ਰੱਖਿਆ। ਇਸ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਵਿੱਚ ਲਾਵਾਂ ਰਾਹੀਂ ਵਿਆਹ ਕਰਨ ਦੀ ਪ੍ਰੰਪਰਾ ਆਰੰਭ ਕੀਤੀ


VI. ਗੁਰਬਾਣੀ ਦੀ ਰਚਨਾ: ਗੁਰੂ ਸਾਹਿਬ ਨੇ 679 ਸੁਬਦਾਂ ਦੀ ਰਚਨਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਚਾਰ ਲਾਵਾਂ ਦਾ ਉੱਚਾਰਣ ਵੀ ਕੀਤਾ।


VII. ਅਕਬਰ ਨਾਲ ਮਿੱਤਰਤਾ ਪੂਰਨ ਸਬੰਧ: ਗੁਰੂ ਰਾਮਦਾਸ ਜੀ ਦੇ ਸਮੇਂ` ਸਿੱਖਾਂ ਅਤੇ ਮੁਗਲਾਂ ਵਿਚਕਾਰ ਸਬੰਧ ਮਿੱਤਰਤਾਪੂਰਨ ਸਨ। ਗੁਰੂ ਸਾਹਿਬ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਇੱਕ ਸਾਲ ਦਾ ਲਗਾਨ ਮਾਫ ਕਰ ਦਿੱਤਾ।