ਪਾਠ 6 ਗੁਰ ਅਰਜਨ ਦੇਵ ਜੀ ਅਤੇ ਉਹਨਾਂ ਦੀ ਸ਼ਹੀਦੀ
1) ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?
15 ਅਪ੍ਰੈਲ 1563 ਈ:
2) ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ?
ਗੋਇੰਦਵਾਲ
ਸਾਹਿਬ ਵਿਖੇ
3) ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?
ਗੁਰੂ ਰਾਮਦਾਸ ਜੀ
4) ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ?
ਬੀਬੀ ਭਾਨੀ ਜੀ
5) ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਦੇ ਕੀ ਲੋਂਗਦੇ ਸਨ?
ਨਾਨਾ ਜੀ
6) ਗੁਰੂ ਅਰਜਨ ਦੇਵ ਜੀ ਜਨਮ ਸਮੇਂ ਗੁਰੂ ਅਮਰਦਾਸ ਜੀ ਨੇ ਕੀ ਭਵਿੱਖਵਾਣੀ ਕੀਤੀ?
ਮੇਰਾ ਇਹ ਦੋਹਤਾ ਬਾਣੀ ਕਾ ਬੋਹਿਥਾ ਹੋਵੇਗ
7) ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਦਾ ਕੀ ਨਾਂ ਸੀ?
ਗੰਗਾ
ਦੇਵੀ ਜੀ
8) ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਦਾ ਕੀ ਨਾਂ ਸੀ?
ਹਰਗੋਬਿੰਦ
ਜੀ
9) ਹਰਗੋਬਿੰਦ ਜੀ ਦਾ ਜਨਮ ਕਦੋਂ ਹੋਇਆ?
1595 ਈ:
10) ਗੁਰੂ ਅਰਜਨ ਦੇਵ ਜੀ ਨੂੰ ਗੁਰਗਦੀ ਕਦੋ ਮਿਲੀ?
1581 ਈ:
11) ਗੁਰੂ ਅਰਜਨ ਦੇਵ ਜੀ ਦੇ ਕਿਨੇ ਭਰਾ ਸਨ?
ਦੋ, ਪ੍ਰਿਥੀ ਚੰਦ
ਅਤੇ ਮਹਾਂਦੇਵ
12) ਪ੍ਰਿਥੀ ਚੰਦ ਕੌਣ ਸੀ?
ਗੁਰੂ ਅਰਜਨ ਦੇਵ ਜੀ ਦਾ ਵੱਡਾ
ਭਰਾ
13) ਪ੍ਰਿਥੀ ਚੰਦ ਨੇ ਕਿਹੜਾ ਸੰਪਰਦਾਇ ਚਲਾਇਆ?
ਮੀਣਾ
14) ਨਕਸ਼ਬੰਦੀ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ?
ਸਰਹਿੰਦ
ਵਿਖੇ
15) ਨਕਸ਼ਬੰਦੀ ਲਹਿਰ ਦਾ ਨੇਤਾ ਕੌਣ ਸੀ?
ਸ਼ੇਖ ਅਹਿਮਦ ਸਰਹਿਦੀ
16) ਚੰਦੂ ਸ਼ਾਹ ਕੌਣ ਸੀ?
ਲਾਹੌਰ ਦਾ ਦੀਵਾਨ
17) ਹਰਿਮੰਦਰ ਤੋਂ' ਕੀ ਭਾਵ ਹੈ?
ਈਸ਼ਵਰ ਦਾ ਮਦਰ
18) ਹਰਿਮੰਦਰ ਸਾਹਿਬ ਦੀ ਸਥਾਪਨਾ ਕਿੱਥੇ ਕੀਤੀ ਗਈ?
ਸ਼੍ਰੀ
ਅੰਮ੍ਰਿਤ ਸਰ ਸਾਹਿਬ ਵਿਖੇ
19) ਹਰਿਮੰਦਰ ਸਾਹਿਬ ਦੀ ਸਥਾਪਨਾ ਕਿਹੜੇ ਸਰੋਵਰ ਦੇ ਵਿਚਕਾਰ ਕੀਤੀ ਗਈ?
ਅੰਮ੍ਰਿਤ
ਸਰੋਵਰ ਦੇ ਵਿਚਕਾਰ
20) ਹਰਿਮੰਦਰ ਸਾਹਿਬ ਦੀ ਨੀਂਹ ਕਦੋ' ਰੌਖੀ ਗਈ?
13
ਜਨਵਰੀ 1588 ਈ:
21) ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋ ਰਖਵਾਈ?
ਸਾਈਂ
ਮੀਆਂ ਮੀਰ ਜੀ ਤੋਂ
22) ਹਰਿਮੰਦਰ ਸਾਹਿਬ ਦੇ ਕਿਨੇ ਦਰਵਾਜੇ ਰਖਵਾਏ ਗਏ?
ਚਾਰ
23) ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਕਦੋਂ' ਪੂਰਾ ਹੋਇਆ?
1601
ਈ:
24) ਤਰਨਤਾਰਨ ਸਾਹਿਬ ਦੀ ਸਥਾਪਨਾ ਕਿਸਨੇ ਕੀਤੀ?
ਗੁਰੂ
ਅਰਜਨ ਦੇਵ ਜੀ ਨੇ
25) ਤਰਨਤਾਰਨ ਸਾਹਿਬ ਦੀ ਸਥਾਪਨਾ ਕਦੋ' ਕੀਤੀ ਗਈ?
1590
ਈ:
26) ਗੁਰੂ ਅਰਜਨ ਦੇਵ ਜੀ ਦੁਆਰ ਸਥਾਪਿਤ ਕੀਤੇ ਕਿਸੇ ਦੋ ਸ਼ਹਿਰਾਂ ਦੇ ਨਾਂ ਲਿਖੋ
। ਕਰਤਾਰਪੁਰ ਅਤੇ ਹਰਗੋਬਿੰਦਪੁਰ
27) ਕਰਤਾਰਪੁਰ ਸਾਹਿਬ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ?
ਜਲੰਧਰ
ਵਿੱਚ
28) ਕਰਤਾਰਪੁਰ ਦਾ ਕੀ ਅਰਥ ਹੈ?
ਈਸ਼ਵਰ ਦਾ ਨਗਰ
29) ਕਰਤਾਰਪੁਰ ਸਾਹਿਬ ਵਿਖੇ ਕਿਹੜਾ ਸਰੋਵਰ ਬਣਵਾਇਆ ਗਿਆ?
ਗੰਗਸਬ
30) ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦਪੁਰ ਦੀ ਸਥਾਪਨਾ ਕਿਉ ਕੀਤੀ?
ਹਰਗੋਬਿੰਦ
ਜੀ ਦੇ ਜਨਮ ਦੀ ਖੁਸ਼ੀ ਵਿੰਚ
31) ਹਰਗੋਬਿੰਦਪੁਰ ਸਾਹਿਬ ਦੀ ਸਥਾਪਨਾ ਕਦੋ' ਕੀਤੀ ਗਈ?
1595
ਈ:
32) ਗੁਰੂ ਅਰਜਨ ਦੇਵ ਜੀ ਨੇ ਬਾਉਲੀ ਦਾ ਨਿਰਮਾਣ ਕਿੱਥੇ ਕਰਵਾਇਆ?
ਡੱਬੀ
ਬਜਾਰ, ਲਾਹੌਰ ਵਿਖੇ
33) ਮਸੰਦ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ ਸੀ?
ਗੁਰੂ
ਰਾਮਦਾਸ ਜੀ ਨੇ
34) ਮਸੰਦ ਪ੍ਰਥਾ ਦਾ ਅਸਲ ਵਿਕਾਸ ਕਿਸਦੇ ਸਮੇਂ ਹੋਇਆ?
ਗੁਰੂ
ਅਰਜਨ ਦੇਵ ਜੀ ਦੇ ਸਮੇ'
35) ਮਸੰਦ ਕਿਹੜੀ ਭਾਸ਼ਾ ਦਾ ਸ਼ਬਦ ਹੈ?
ਫਾਰਸੀ
36) ਮਸੰਦ ਸ਼ਬਦ ਕਿਹੜੇ ਫਾਰਸੀ ਸ਼ਬਦ ਤੋਂ ਬਣਿਆ ਹੈ?
ਮਸਨਦ
37) ਮਸੰਦ (ਮਸਨਦ) ਸ਼ਬਦ ਤੋਂ' ਕੀ ਭਾਵ ਹੁੰਦਾ ਹੈ?
ਉੱਚਾ
ਸਥਾਨ
38) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ?
ਗੁਰੂ
ਅਰਜਨ ਦੇਵ ਜੀ ਨੇ
39) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿੱਥੇ ਕੀਤਾ ਗਿਆ?
ਅੰਮ੍ਰਿਤਸਰ
ਸਾਹਿਬ ਵਿਖੇ
40) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਸਰੋਵਰ ਦੇ ਕੰਢੇ ਕੀਤਾ ਗਿਆ?
ਰਾਮਸਰ
ਸਰੋਵਰ ਦੇ ਕੰਢੇ
41) ਆਦਿ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਲਿਖਣ ਦਾ ਕਾਰਜ ਕਿਸ ਦੁਆਰਾ ਕੀਤਾ ਗਿਆ?
ਭਾਈ ਗੁਰਦਾਸ ਜੀ ਦੁਆਰਾ
42) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਸਾਲ ਆਰੰਭ ਹੋਇਆ?
1601
ਈ:
43) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਸਾਲ ਸੰਪੂਰਨ ਹੋਇਆ?
1604
ਈਂ:
44) ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕਦੋ ਕੀਤਾ ਗਿਆ?
16
ਅਗਸਤ 1604 ਈਂ
45) ਆਦਿ ਗ੍ਰੰਥ ਸਾਹਿਬ ਦੇ ਕਿਨੇ ਅੰਗ ਹਨ?
1430
46) ਆਦਿ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਕਿਨੇ ਰਾਗਾਂ ਵਿਚ ਦਰਜ ਕੀਤਾ ਗਿਆ?
31
47) ਆਦਿ ਗ੍ਰੰਥ ਸਾਹਿਬ ਕਿਹੜੀ ਲਿਪੀ ਵਿੱਚ ਲਿਖਿਆ ਗਿਆ ਹੈ?
ਗੁਰਮੁਖੀ
ਲਿਪੀ ਵਿਚ
48) ਆਰੰਭ ਵਿੱਚ ਆਦਿ ਗ੍ਰੰਥ ਸਾਹਿਬ ਵਿੱਚ ਕਿਨੇ ਗੁਰੂ ਸਾਹਿਬਾਨ ਦੀ ਬਾਣੀ ਸੀ?
ਪਹਿਲੇ
ਪੰਜ ਗੁਰੂ ਸਾਹਿਬਾਨ ਦੀ
49) ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦਿ ਗੰਥ ਸਾਹਿਬ ਵਿੱਚ ਕਿਹੜੇ ਗੁਰੂ ਸਾਹਿਬ
ਦੀ ਬਾਣੀ ਸ਼ਾਮਿਲ ਕੀਤੀ ਗਈ?
ਗੁਰੂ
ਤੇਗ ਬਹਾਦਰ ਜੀ ਦੀ
50) ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਕਿਹੜਾ ਦਰਜਾ ਦਿੱਤਾ?
ਗੁਰੂ
ਗਰੰਥ ਸਾਹਿਬ ਜੀ ਦਾ
51) ਆਦਿ ਗ੍ਰੰਥ ਸਾਹਿਬ ਵਿੱਚ ਸਭ ਤੋਂ ਵਧ ਸ਼ਬਦ ਕਿਹੜੇ ਗੁਰੂ ਸਾਹਿਬ ਦੇ ਹਨ?
ਗੁਰੂ
ਅਰਜਨ ਦੇਵ ਜੀ ਦੇ
52) ਗੁਰੂ ਅਰਜਨ ਦੇਵ ਜੀ ਨੂੰ ਕਦੋ' ਸ਼ਹੀਦ ਕੀਤਾ ਗਿਆ?
30
ਮਈ 1606 ਈ:
53) ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ?
ਜਹਾਂਗੀਰ
ਨੇ
54) ਜਹਾਂਗੀਰ ਕਦੋ ਗੱਦੀ ਤੇ ਬੈਠਾ?
1605
ਈ:
55) ਜਹਾਂਗੀਰ ਦੀ ਆਤਮਕਥਾ ਦਾ ਕੀ ਨਾਂ ਹੈ?
ਤੁਜ਼ਕੇ
ਜਹਾਂਗੀਰੀ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
1) ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉ' ਕਰਦਾ ਸੀ?
ਉੱਤਰ: ਪ੍ਰਿਥੀ ਚੰਦ
ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ। ਉਹ ਬਹੁਤ ਸਵਾਰਥੀ ਸੀ। ਉਹ ਗੁਰਗੱਦੀ ਤੇ ਆਪਣਾ ਹੱਕ
ਸਮਝਦਾ ਸੀ। ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਦਿੱਤੀ ਤਾਂ ਉਹ ਗੁਰੂ ਅਰਜਨ ਦੇਵ ਜੀ ਦਾ ਦੁਸ਼ਮਣ ਬਣ ਗਿਆ ਅਤੇ ਉਹਨਾਂ ਦਾ ਵਿਰੋਧ ਕਰਨ ਲੱਗਿਆ।
2) ਨਕਸ਼ਬੰਦੀ ਕੌਣ ਸਨ? ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉ ਕੀਤਾ?
ਉੱਤਰ: ਨਕਸ਼ਬੰਦੀ
ਕੱਟੜਪੰਥੀ ਮੁਸਲਮਾਨਾਂ ਦੀ ਇੱਕ
ਲਹਿਰ ਸੀ। ਇਸਦਾ ਮੁੱਖ ਕੇਂਦਰ ਸਰਹਿੰਦ
ਵਿਖੇ ਸੀ। ਇਸ ਲਹਿਰ ਦਾ ਮੁੱਖ ਨੇਤਾ ਸ਼ੇਖ ਅਹਿਮਦ ਸਰਹਿੰਦੀ ਸੀ। ਇਹ ਲਹਿਰ ਇਸਲਾਮ ਤੋ' ਇਲਾਵਾ ਕਿਸੇ ਹੋਰ ਧਰਮ ਦੀ ਤਰੱਕੀ
ਸਹਿਣ ਨਹੀਂ ਕਰ ਸਕਦੀ ਸੀ। ਜਦੋ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਪ੍ਰਭਾਵ ਨੂੰ ਵਧਦੇ ਵੇਖਿਆ ਤਾਂ ਇਹ ਬਰਦਾਸ਼ਤ ਨਾ ਕਰ ਸਕੇ। ਇਸ ਲਈ ਇਹਨਾਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
3) ਪੰਜਾਬ ਦੇ ਬ੍ਰਾਹਮਣਾਂ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ?
ਉੱਤਰ: ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਅਤੇ ਪ੍ਰਚਾਰ ਕਾਰਨ ਸਿੱਖਾਂ ਦਾ ਪ੍ਭਾਵ ਵਧ ਰਿਹਾ ਸੀ। ਨਤੀਜੇ ਵਜੋਂ ਸਮਾਜ ਵਿੱਚ ਬ੍ਰਾਹਮਣਾਂ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਗਿਆ। ਲੋਕਾਂ ਨੇ ਬਾਹਮਣਾਂ ਨੂੰ ਬੁਲਾਏ ਬਗੈਰ
ਆਪਣੀਆਂ ਰਸਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਲਈ ਬ੍ਰਾਹਮਣਾਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਦੁਆਰਾ ਜਾਤ-ਪਾਤ ਦੇ ਖਿਲਾਫ਼ ਪ੍ਰਚਾਰ ਕਰਨਾ ਵੀ ਬ੍ਰਾਹਮਣਾਂ ਨੂੰ ਪਸੰਦ
ਨਹੀਂ ਸੀ।
4) ਚੰਦੂ ਸ਼ਾਹ ਕੌਣ ਸੀ? ਉਹ ਗੁਰੂ ਅਰਜਨ ਦੇਵ ਜੀ ਦਾ ਦੁਸ਼ਮਣ ਕਿਉ' ਬਣ ਗਿਆ?
ਉੱਤਰ: ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਬੇਟੀ ਲਈ ਯੋਗ ਵਰ ਤਲਾਸ਼ ਕਰ ਰਿਹਾ ਸੀ। ਕੁਝ ਲੋਕਾਂ ਨੇ ਉਸਨੂੰ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ
ਹਰਗੋਬਿੰਦ ਜੀ ਨਾਲ ਕਰਨ ਦੀ ਸਲਾਹ ਦਿੱਤੀ। ਤਰਨਤਾਰਨ ਨਾਂ ਦੇ ਇੱਕ
ਸਰੋਵਰ ਦੀ ਉਸਾਰੀ ਵੀ ਕਰਵਾਈ ਗਈ। ਗੁਰੂ ਅਰਜਨ ਦੇਵ ਜੀ ਨੇ ਐਲਾਨ ਕੀਤਾ ਕਿ ਜਿਹੜਾ ਵੀ ਮਨੁੱਖ ਇਸ ਸਰੋਵਰ ਵਿੱਚ
ਇਸ਼ਨਾਨ ਕਰੇਗਾ, ਉਹ ਇਸ ਭਵਸਾਗਰ ਤੋ' ਤਰ ਜਾਵੇਗਾ। ਤਰਨਤਾਰਨ ਸਾਹਿਬ ਸਿੱਖਾਂ ਦਾ ਇੱਕ
ਪ੍ਰਸਿੱਧ ਪ੍ਚਾਰ ਕੇਂਦਰ ਬਣ ਗਿਆ ਅਤੇ ਮਾਝੇ ਦੇ ਬਹੁਤ ਸਾਰੇ ਜੱਟ
ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ।
7) ਕਰਤਾਰਪੁਰ ਅਤੇ ਹਰਗੋਬਿੰਦਪੁਰ ਦੀ ਸਥਾਪਨਾ ਤੇ ਇੱਕ ਨੋਟ ਲਿਖੋ।
ਉੱਤਰ: ਗੁਰੂ ਅਰਜਨ ਦੇਵ ਜੀ ਨੇ 1593 ਈ: ਵਿੱਚ ਕਰਤਾਰਪੁਰ ਨਗਰ ਦੀ ਸਥਾਪਨਾ ਕੀਤੀ । ਕਰਤਾਰਪੁਰ ਦਾ ਅਰਥ ਹੈ ਈਸ਼ਵਰ ਦਾ ਨਗਰ। ਇਹ ਨਗਰ ਜਲੰਧਰ
ਦੇ ਨੇੜੇ ਸਥਿਤ ਹੈ। ਕਰਤਾਰਪੁਰ ਵਿਖੇ ਗੁਰੂ ਸਾਹਿਬ ਨੇ ਗੰਗਸਰ
ਨਾਂ ਦਾ ਇਕ ਸਰੋਵਰ ਵੀ ਬਣਵਾਇਆ। ਇਸਦੇ ਮੁਕੰਮਲ
ਹੋਣ ਤੇ ਗੁਰੁ ਸਾਹਿਬ ਨੇ ਐਲਾਨ ਕੀਤਾ ਕਿ ਇਸ ਸਰੋਵਰ ਦਾ ਜਲ ਵੀ ਗੰਗਾ ਨਦੀ ਵਾਂਗ ਪਵਿੱਤਰ ਹੈ। ਗੁਰੂ ਸਾਹਿਬ ਨੇ ਆਪਣੇ ਪੁਤਰ ਹਰਗੋਬਿੰਦ
ਜੀ ਦੇ ਜਨਮ ਦੀ ਖੁਸ਼ੀ ਵਿੱਚ ਬਿਆਸ ਨਦੀ ਦੇ ਕੰਢੇ
1595 ਈ: ਵਿੱਚ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ।
8) ਮਸੰਦ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: ਮਸੰਦ ਪ੍ਰਥਾ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਮਸੰਦ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਮਸਨਦ ਤੋ ਬਣਿਆ ਹੈ ਜਿਸਦਾ ਅਰਥ ਹੁੰਦਾ ਹੈ ਉੱਚਾ ਸਥਾਨ । ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖੀ
ਦੇ ਵਿਕਾਸ ਵਿੱਚ ਬਹੁਤ ਤੇਜ਼ੀ ਆਈ। ਲੰਗਰ ਅਤੇ ਵਿਕਾਸ ਕਾਰਜਾਂ ਲਈ ਮਾਇਆ ਦੀ ਲੋੜ ਵਧ ਗਈ । ਇਸ ਸਮੇਂ ਗੁਰੂ ਸਾਹਿਬ ਨੇ ਦਸਵੰਧ
ਦੀ ਪ੍ਰੰਪਰਾ
ਸ਼ੁਰੂ ਕੀਤੀ। ਮਸੰਦ ਆਪਣੇ ਇਲਾਕੇ ਵਿੱਚ
ਸਿੱਖੀ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਕੋਲੋਂ ਦਸਵੰਧ
ਇਕੱਠਾ ਕਰਦੇ ਸਨ। ਮਸੰਦ ਦੇ ਅਹੁਦੇ ਤੇ ਸਾਦਾ ਅਤੇ ਪਵਿੱਤਰ ਜੀਵਨ ਜੀਣ ਵਾਲੇ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਂਦਾ ਸੀ। ਉਹ ਵੀ ਪਾਪ ਸਮਝਦੇ ਸਨ। ਇਕੱਠੀ ਕੀਤੀ ਮਾਇਆ ਨੂੰ ਵਿਸਾਖੀ ਅਤੇ ਦੀਵਾਲੀ ਸਮੇਂ ਗੁਰੁ ਸਾਹਿਬ ਨੂੰ ਸ਼੍ਰੀ
ਅੰਮ੍ਰਿਤਸਰ ਸਾਹਿਬ ਵਿਖੇ ਭੇਟ ਕੀਤਾ ਜਾਂਦਾ ਸੀ। ਮਸੰਦ ਪ੍ਰਥਾ ਸਿੱਖ ਧਰਮ ਦੇ ਪ੍ਰਚਾਰ ਅਤੇ ਵਿਕਾਸ ਵਿਚ ਬਹੁਤ ਲਾਭਦਾਇਕ ਸਿੱਧ
ਹੋਈ। ਬਾਅਦ ਵਿੱਚ ਮਸੰਦ ਬਹੁਤ ਸ਼ਕਤੀਸ਼ਾਲੀ ਅਤੇ ਭ੍ਰਿਸ਼ਟਾਚਾਰੀ ਹੋ ਗਏ। ਇਸ ਲਈ ਗੁਰੁ ਗੋਬਿੰਦ
ਸਿਘ ਜੀ ਨੇ ਇਸ ਪ੍ਰਥਾ ਨੂੰ ਖਤਮ ਕਰ ਦਿੱਤਾ।
9) ਮਸੰਦ ਪ੍ਰਥਾ ਤੋ ਸਿੱਖ ਧਰਮ ਨੂੰ ਕੀ ਲਾਭ ਹੋਇਆ?
ਉੱਤਰ:
1. ਮਸੰਦ ਪ੍ਰਥਾ ਕਾਰਨ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਿਲ ਹੋਏ।
2. ਗੁਰੂ ਘਰ ਦੀ ਆਮਦਨ ਨਿਸਚਿਤ ਹੋ ਗਈ। ਇਸ ਆਮਦਨ ਨੂੰ ਸਿੱਖ ਧਰਮ ਦੇ ਵਿਕਾਸ ਤੇ ਖਰਚ ਕੀਤਾ ਗਿਆ।
3. ਸਿੱਖ ਧਰਮ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ।
4. ਗੁਰੂ ਸਾਹਿਬਾਨ ਦੇ ਉਪਦੇਸ਼ ਦੂਰ-ਦੁਰਾਡੇ ਦੀਆਂ ਸੰਗਤਾਂ ਤੱਕ
ਪਹੁੰਚੇ ।
10) ਆਦਿ ਗ੍ਰੰਥ ਸਾਹਿਬ ਤੇ ਇੱਕ ਸੰਖੇਪ ਨੌਟ ਲਿਖੋ।
ਉੱਤਰ: ਆਦਿ ਗ੍ਰੰਥ ਸਾਹਿਬ ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ ਹੈ। ਇਸਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ ਕੀਤਾ। ਆਦਿ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦਾ ਸੰਕਲਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਸਰੋਵਰ ਦੇ ਕੰਢੇ ਤੇ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਲਿਖਦੇ ਗਏ। । ਇਸਦੇ ਸੰਕਲਨ ਤੇ ਲੱਗਭਗ 3 ਸਾਲ ਦਾ ਸਮਾਂ ਲੱਗਿਆ। 16 ਅਗਸਤ 1604 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਕੀਤਾ ਗਿਆ।
ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ, 15 ਹਿੰਦੂ ਭਗਤਾਂ ਅਤੇ ਸੂਫੀ ਸੰਤਾਂ ਦੀ ਬਾਣੀ ਸਾਮਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ 11 ਭੱਟਾਂ ਦੇ ਸਵੱਯੇ ਵੀ ਅੰਕਿਤ ਕੀਤੇ ਗਏ ਹਨ। ਆਦਿ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਮੰਨਿਆ ਜਾਂਦਾ ਹੈ। ਹਰ ਸਿੱਖ ਇਸਤੋਂ ਸੇਧ ਲੈ ਕੇ ਆਪਣਾ ਜੀਵਨ ਜਿਉਂਦਾ ਹੈ । ਇਸਤੋਂ
ਸਾਨੂੰ 15ਵੀਂ ਤੋ' 17ਵੀਂ ਸਦੀ ਦੇ ਪੰਜਾਬ
ਦੀ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਹਾਲਤ ਬਾਰੇ ਬਹੁਮੁੱਲੀ
ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ । ਗੁਰੁ ਗੋਬਿੰਦ
ਸਿਘ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ।
11) ਘੋੜਿਆਂ ਦਾ ਵਪਾਰ ਕਰਨ ਨਾਲ ਸਿੱਖਾਂ ਨੂੰ ਕੀ ਫਾਇਦਾ ਹੋਇਆ?
ਉੱਤਰ: ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਉਤਸਾਹਿਤ ਕੀਤਾ । ਘੋੜਿਆਂ ਦਾ ਵਪਾਰ ਕਰਨ ਨਾਲ:
1. ਸਿੱਖ ਚੰਗੇ ਵਪਾਰੀ ਬਣੇ । ਉਹਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਆਇਆ।
2. ਉਹ ਚੰਗੇ ਘੋੜਸਵਾਰ ਬਣ ਗਏ।
3. ਘੋੜਿਆਂ ਦੇ ਵਪਾਰ ਨੇ ਹਿੰਦੂਆਂ ਦੇ ਇਸ ਵਹਿਮ ਨੂੰ ਸੱਟ
ਮਾਰੀ ਕਿ ਸਮਦਰ ਪਾਰ ਕਰਨ ਨਾਲ ਹੀ ਕਿਸੇ ਵਿਅਕਤੀ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ।
12) ਗੁਰੂ ਅਰਜਨ ਦੇਵ ਜੀ ਦੇ ਮੁਗਲਾਂ ਨਾਲ ਕਿਹੋ ਜਿਹੇ ਸੰਬੰਧ ਸਨ?
ਉੱਤਰ: ਗੁਰੂ ਅਰਜਨ ਦੇਵ ਜੀ ਦੇ ਅਕਬਰ ਨਾਲ ਸੰਬੰਧ
ਮਿੱਤਰਤਾਪੂਰਨ ਸਨ। ਅਕਬਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਵਿੱਚ ਕਿਸੇ ਪ੍ਰਕਾਰ ਦੀ ਦਖਲ ਅਦਾਜ਼ੀ ਨਹੀਂ ਕੀਤੀ। ਗੁਰੂ ਸਾਹਿਬ ਦੇ ਵਿਰੋਧੀਆਂ ਪ੍ਰਿਥੀ ਚੰਦ, ਚੰਦੂ ਸ਼ਾਹ, ਨਕਸ਼ਬਦੀਆਂ ਅਤੇ ਕੱਟੜ
ਬ੍ਰਾਹਮਣਾਂ ਨੇ ਗੁਰੂ ਸਾਹਿਬ ਦੇ ਖਿਲਾਫ਼ ਅਕਬਰ ਦੇ ਕੰਨ
ਭਰਨ ਦੀ ਕੋਸ਼ਿਸ਼ ਕੀਤੀ ਪਰ ਅਕਬਰ ਨੇ ਉਹਨਾਂ ਦੀਆਂ ਗੱਲਾਂ ਵੱਲ
ਧਿਆਨ ਨਾ ਦਿੱਤਾ। ਗੁਰੂ ਸਾਹਿਬ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦੇ ਲਗਾਨ ਵਿੱਚ 10 ਫੀਸਦੀ ਕਮੀ ਕਰ ਦਿੱਤੀ। ਅਕਬਰ ਤੋਂ ਬਾਅਦ ਜਹਾਂਗੀਰ ਗੱਦੀ
ਤੇ ਬੈਠਾ। ਉਹ ਇੱਕ
ਕੱਟੜ ਸੁੰਨੀ ਮੁਸਲਮਾਨ ਸੀ। ਉਹ ਗੁਰੂ ਸਾਹਿਬ ਦੇ ਵਿਰੋਧੀਆਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ।
13) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ?
ਉੱਤਰ: ਸ਼ਹਿਜਾਦਾ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਦੇ ਖਿਲਾਫ ਵਿਦਰੋਹ ਕਰ ਦਿੱਤਾ। ਅਸਫ਼ਲ ਹੋਣ ਤੇ ਉਹ ਭੱਜ
ਕੇ ਪੰਜਾਬ ਆ ਗਿਆ। ਪੰਜਾਬ ਪਹੁੰਚ
ਕੇ ਉਹ ਗੁਰੂ ਅਰਜਨ ਸਾਹਿਬ ਕੋਲ ਤਰਨਤਾਰਨ ਸਾਹਿਬ ਵਿਖੇ ਗਿਆ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਖੁਸਰੋ ਨੂੰ ਆਸ਼ੀਰਵਾਦ ਦਿੱਤਾ ਅਤੇ ਕਾਬਲ ਜਾਣ ਲਈ ਕੁਝ ਆਰਥਿਕ ਸਹਾਇਤਾ ਵੀ ਦਿੱਤੀ । ਜਦੋਂ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੂੰ ਬਹੁਤ ਗੱਸਾ ਆਇਆ। ਉਸਨੇ ਲਾਹੌਰ ਦੇ ਗਵਰਨਰ ਮੁਰਤੱਜਾ ਖਾਂ ਨੂੰ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ
ਕਰਨ ਦਾ ਹੁਕਮ ਦਿੱਤਾ। ਬਾਅਦ ਵਿਚ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ।
14) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁਂਖ ਕਾਰਨ ਕੀ ਸਨ?
ਉੱਤਰ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ:
1. ਜਹਾਂਗੀਰ ਦੀ ਧਾਰਮਿਕ ਕੱਟੜਤਾ ਗੁਰੂ ਸਾਹਿਬ ਦੀ ਸ਼ਹੀਦੀ ਦਾ ਵੱਡਾ ਕਾਰਨ ਸੀ।
2. ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਦੇ ਵਿਕਾਸ ਵਿੱਚ ਤੇਜ਼ੀ ਆ ਗਈ। ਇਹ ਗੱਲ ਮੁਗ਼ਲਾਂ ਨੂੰ ਪਸੰਦ
ਨਹੀਂ ਸੀ।
3. ਗੁਰਗੱਦੀ
ਨਾ ਮਿਲਣ ਕਾਰਨ ਪ੍ਰਿਥੀ ਚੰਦ
ਗੁਰ ਅਰਜਨ ਦੇਵ ਜੀ ਦਾ ਦੁਸ਼ਮਣ ਬਣ ਗਿਆ। ਉਸਨੇ ਗੁਰੂ ਸਾਹਿਬ ਖਿਲਾਫ਼ ਸਾਜਿਸ਼ਾਂ ਕੀਤੀਆਂ।
4. ਲਾਹੌਰ ਦਾ ਦੀਵਾਨ ਚੰਦੂ ਸ਼ਾਹ ਗੁਰੂ ਸਾਹਿਬ ਦਾ ਜਾਨੀ ਦੁਸ਼ਮਣ ਸੀ।
5. ਆਪਣੇ ਪਿਤਾ ਜਹਾਂਗੀਰ ਦੇ ਖਿਲਾਫ਼ ਵਿਦਰੋਹ ਕਰਨ ਤੋਂ ਬਾਅਦ ਸ਼ਹਿਜਾਦਾ ਖੁਸਰੋ ਗੁਰੂ ਅਰਜਨ ਦੇਵ ਜੀ ਕੋਲ ਸਹਾਇਤਾ ਲਈ ਆਇਆ। ਇਹ ਗੱਲ ਗੁਰੂ ਸਾਹਿਬ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਬਣੀ।
15) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਹੱਤਵ ਲਿਖੋ।
ਉੱਤਰ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਹੱਤਵ:
1. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਗੁਰੂ ਹਰਗੋਬਿੰਦ
ਜੀ ਦੇ ਮਨ ਤੇ ਬਹੁਤ ਅਸਰ ਪਿਆ। ਉਹਨਾਂ ਨੇ ਮੀਰੀ ਤੇ ਪੀਰੀ ਦੀ ਨੀਤੀ ਸ਼ੁਰੂ ਕੀਤੀ।
2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋ ਬਾਅਦ ਸਿਖਾਂ ਨੇ ਇਹ ਮਹਿਸੂਸ ਕੀਤਾ ਕਿ ਮੁਗਲਾਂ ਦੇ ਅੱਤਿਆਚਾਰ
ਦਾ ਸਾਹਮਣਾ ਕਰਨ ਲਈ ਸਿੱਖਾਂ ਵਿਚ ਏਕਤਾ ਹੋਣਾ ਜਰੂਰੀ ਹੈ। ਇਸ ਲਈ ਉਹ ਤੇਜ਼ੀ ਨਾਲ ਇਕੱਠੇ
ਹੋਣ ਲੱਗੇ
3. ਗੁਰੂ ਸਾਹਿਬ ਦੀ ਸ਼ਹੀਦੀ ਤੋ' ਬਾਅਦ ਸਿੱਖਾਂ ਅਤੇ ਮੁਗਲਾਂ ਵਿਚਕਾਰ ਸੰਬੰਧ
ਵਿਗੜ ਗਏ ਅਤੇ ਦੋਵੇਂ ਇੱਕ
ਦੂਜੇ ਦੇ ਦੁਸ਼ਮਣ ਬਣ ਗਏ ।
4. ਗੁਰੂ ਸਾਹਿਬ ਦੀ ਸ਼ਹੀਦੀ ਕਾਰਨ ਸਿੱਖ ਧਰਮ ਦੀ ਲੋਕਪ੍ਰਿਅਤਾ ਵਿੱਚ ਬਹੁਤ ਵਾਧਾ ਹੋਇਆ।
16) ਜਹਾਂਗੀਰ ਦੀ ਗੁਰੂ ਅਰਜਨ ਦੇਵ ਜੀ ਪ੍ਰਤੀ ਵੈਰ ਭਾਵਨਾ ਦਾ ਕਾਰਨ ਕੀ ਸੀ?
ਉੱਤਰ: 1. ਜਹਾਂਗੀਰ ਇੱਕ
ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋ ਇਲਾਵਾ ਕਿਸੇ ਹੋਰ ਧਰਮ ਦਾ ਵਿਕਾਸ ਬਰਦਾਸ਼ਤ ਨਹੀਂ ਕਰ ਸਕਦਾ ਸੀ।
2. ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ
ਹੋ ਕੇ ਕੁਝ ਮੁਸਲਮਾਨਾਂ ਨੇ ਵੀ ਸਿਖ ਧਰਮ ਅਪਣਾ ਲਿਆ ਸੀ।
3. ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦੇ ਬਾਗੀ ਪੁੱਤਰ ਖੁਸਰੋ ਦੀ ਸਹਾਇਤਾ ਕੀਤੀ ਸੀ।
(ਵੱਡੇ ਉੱਤਰਾਂ ਵਾਲੇ ਪ੍ਰਸ਼ਨ)
1) ਗੁਰਗੱਦੀ ਪ੍ਰਾਪਤੀ ਸਮੇ' ਗੁਰੂ ਅਰਜਨ ਦੇਵ ਜੀ ਨੂੰ ਕਿਹੜੀਆਂ ਸਮੱਸਿਆਵਾ ਦਾ ਸਾਹਮਣਾ ਕਰਨਾ ਪਿਆ?
ਉੱਤਰ: ਗੁਰਗੱਦੀ ਪ੍ਰਾਪਤੀ ਸਮੇ' ਗੁਰੂ ਅਰਜਨ ਦੇਵ ਜੀ ਦੀਆਂ ਸਮੱਸਿਆਵਾ:
।. ਪ੍ਰਿਥੀ ਚੰਦ ਦਾ ਵਿਰੋਧ: ਪ੍ਰਿਥੀ ਚੋਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ। ਉਹ ਬਹੁਤ ਸਵਾਰਥੀ ਸੀ। ਉਹ ਗੁਰਗੱਦੀ ਤੇ ਆਪਣਾ ਹੱਕ
ਸਮਝਦਾ ਸੀ। ਜਦੋਂ' ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਦਿੱਤੀ ਤਾਂ ਉਹ ਗੁਰੂ ਅਰਜਨ ਦੇਵ ਜੀ ਦਾ ਦੁਸ਼ਮਣ ਬਣ ਗਿਆ ਅਤੇ ਉਹਨਾਂ ਦਾ ਵਿਰੋਧ ਕਰਨ ਲੌਗਿਆ।
॥. ਨਕਸ਼ਬਦੀਆਂ ਦਾ ਵਿਰੋਧ: ਨਕਸ਼ਬਦੀ ਕੌਟੜਪਥੀ ਮੁਸਲਮਾਨਾਂ ਦੀ ਇੱਕ
ਲਹਿਰ ਸੀ। ਇਸਦਾ ਮੁੱਖ ਕੇਂਦਰ ਸਰਹਿਦ ਵਿਖੇ ਸੀ। ਇਸ ਲਹਿਰ ਦਾ ਮੁੱਖ ਨੇਤਾ ਸ਼ੇਖ ਅਹਿਮਦ ਸਰਹਿਦੀ ਸੀ। ਇਹ ਲਹਿਰ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਤਰੱਕੀ
ਸਹਿਣ ਨਹੀਂ ਕਰ ਸਕਦੀ ਸੀ । ਜਦੋ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਪ੍ਰਭਾਵ ਨੂੰ ਵਧਦੇ ਵੇਖਿਆ ਤਾਂ ਇਹ ਬਰਦਾਸ਼ਤ ਨਾ ਕਰ ਸਕੇ। ਇਸ ਲਈ ਇਹਨਾਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
III. ਬ੍ਰਾਹਮਣਾਂ ਦਾ ਵਿਰੋਧ: ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਅਤੇ ਪ੍ਚਾਰ ਕਾਰਨ ਸਿੱਖਾਂ ਦਾ ਪ੍ਭਾਵ ਵਧ ਰਿਹਾ ਸੀ। ਨਤੀਜੇ ਵਜੋਂ ਸਮਾਜ ਵਿੱਚ ਬ੍ਰਾਹਮਣਾਂ ਦਾ ਪ੍ਭਾਵ ਘਟਣਾ ਸ਼ੁਰੂ ਹੋ ਗਿਆ ਗੁਰੂ ਸਾਹਿਬ ਦੁਆਰਾ ਜਾਤ-ਪਾਤ ਦੇ ਖਿਲਾਫ਼ ਪ੍ਰਚਾਰ ਕਰਨਾ ਵੀ ਬ੍ਰਾਹਮਣਾਂ ਨੂੰ ਪਸੈਦ ਨਹੀਂ ਸੀ। ਇਸ ਲਈ ਬ੍ਰਾਹਮਣਾਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
IV. ਚੰਦੂ ਸ਼ਾਹ ਦਾ ਵਿਰੋਧ: ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਬੇਟੀ ਲਈ ਯੋਗ ਵਰ ਤਲਾਸ਼ ਕਰ ਰਿਹਾ ਸੀ। ਕੁਝ ਲੋਕਾਂ ਨੇ ਉਸਨੂੰ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਸਪੁਤਰ ਹਰਗੋਬਿੰਦ
ਜੀ ਨਾਲ ਕਰਨ ਦੀ ਸਲਾਹ ਦਿੱਤੀ। ਉਸਨੂੰ ਇਹ ਗੱਲ
ਪਸੰਦ ਨਾ ਆਈ। ਉਸਨੇ ਗੁਰੂ ਸਾਹਿਬ ਖਿਲਾਫ਼ ਕੁਝ ਅਪਮਾਨਜਨਕ ਸ਼ਬਦ ਬੋਲੇ। ਬਾਅਦ ਵਿੱਚ ਆਪਣੀ ਪਤਨੀ ਦੇ ਕਹਿਣ ਤੇ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਉਸਨੇ ਆਪਣੇ ਦੂਤਾਂ ਨੂੰ ਗੁਰੁ ਸਾਹਿਬ ਦੇ ਘਰ ਰਿਸ਼ਤਾ ਕਰਨ ਲਈ ਭੇਜਿਆ। ਇਸ ਸਮੇਂ ਤੌਕ ਸੈਗਤਾਂ ਨੂੰ ਗੁਰੁ ਸਾਹਿਬ ਖਿਲਾਫ਼ ਬੋਲੇ ਗਏ ਸ਼ਬਦਾਂ ਦੀ ਜਾਣਕਾਰੀ ਮਿਲ ਚੁੱਕੀ ਸੀ। ਉਹਨਾਂ ਨੇ ਗੁਰੂ ਸਾਹਿਬ ਨੂੰ ਰਿਸ਼ਤਾ ਨਾ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ । ਚੰਦੂ ਸ਼ਾਹ ਨੂੰ ਇਸ ਵਿੱਚ ਬਹੁਤ ਬੇਇਜਤੀ ਮਹਿਸੂਸ ਹੋਈ। ਉਸਨੇ ਗੁਰੂ ਸਾਹਿਬ ਨੂੰ ਦਾਜ਼ ਦਾ ਲਾਲਚ ਵੀ ਦਿੱਤਾ ਪਰ ਗੁਰੂ ਜੀ ਟਸ ਤੋਂ ਮਸ ਨਾ ਹੋਏ। ਇਸ ਲਈ ਉਹ ਗੁਰੁ ਸਾਹਿਬ ਦਾ ਜਾਨੀ ਦੁਸ਼ਮਣ ਬਣ ਗਿਆ।
2) ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?
ਉੱਤਰ: ਸਿੱਖ ਧਰਮ ਦੇ ਵਿਕਾਸ ਵਿੱਚ ਸ਼੍ਰੀ ਗੁਰ ਅਰਜਨ ਦੇਵ ਜੀ ਦਾ ਯੋਗਦਾਨ:
।. ਹਰਿਮੰਦਰ ਸਾਹਿਬ ਦਾ ਨਿਰਮਾਣ: ਹਰਿਮੰਦਰ
ਸਾਹਿਬ ਦਾ ਨਿਰਮਾਣ ਗੁਰ ਅਰਜਨ ਦੇਵ ਜੀ ਨੇ ਕਰਵਾਇਆ ਸੀ। ਹਰਿਮਦਰ ਸਾਹਿਬ ਦਾ ਨਿਰਮਾਣ ਕਾਰਜ 1601 ਈ: ਵਿੱਚ ਪੁਰਾ ਹੋਇਆ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਹਰਿਮੰਦਰ
ਸਾਹਿਬ ਦੀ ਯਾਤਰਾ ਕਰਨ ਵਾਲੇ ਨੂੰ ਹਿਦੂਆਂ ਦੇ 68 ਤੀਰਥ ਸਥਾਨਾਂ ਦੀ ਯਾਤਰਾ ਦਾ ਫਲ ਮਿਲੇਗਾ। ਛੇਤੀ ਹੀ ਹਰਿਮੰਦਰ
ਸਾਹਿਬ ਸਿੱਖਾਂ ਦਾ ਪ੍ਰਸਿਧ ਤੀਰਥ ਸਥਾਨ ਬਣ ਗਿਆ।
II. ਤਰਨਤਾਰਨ ਦੀ ਸਥਾਪਨਾ: ਤਰਨਤਾਰਨ ਸਾਹਿਬ ਦੀ ਸਥਾਪਨਾ 1590 ਈ: ਵਿੱਚ ਕਰਵਾਈ ਗਈ। ਇੱਥੇ ਤਰਨਤਾਰਨ ਨਾਂ ਦੇ ਇੱਕ
ਸਰੋਵਰ ਦੀ ਉਸਾਰੀ ਵੀ ਕਰਵਾਈ ਗਈ। ਗੁਰੂ ਅਰਜਨ ਦੇਵ ਜੀ ਨੇ ਐਲਾਨ ਕੀਤਾ ਕਿ
ਜਿਹੜਾ ਵੀ ਮਨੁੱਖ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ, ਉਹ ਇਸ ਭਵਸਾਗਰ ਤੋਂ ਤਰ ਜਾਵੇਗਾ। ਤਰਨਤਾਰਨ ਸਾਹਿਬ ਸਿੱਖਾਂ ਦਾ ਇੱਕ
ਪ੍ਰਸਿੱਧ ਪ੍ਰਚਾਰ
ਕੇਂਦਰ ਬਣ ਗਿਆ ਅਤੇ ਮਾਝੇ ਦੇ ਬਹੁਤ ਸਾਰੇ ਜੱਟ
ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ।
III. ਕਰਤਾਰਪੁਰ ਅਤੇ ਹਰਗੋਬਿੰਦਪੁਰ ਦੀ ਸਥਾਪਨਾ: ਗੁਰੂ ਅਰਜਨ ਦੇਵ ਜੀ ਨੇ 1593 ਈ: ਵਿੱਚ ਕਰਤਾਰਪੁਰ ਨਗਰ ਦੀ ਸਥਾਪਨਾ ਕੀਤੀ। ਕਰਤਾਰਪੁਰ ਵਿਖੇ ਗੁਰੁ ਸਾਹਿਬ ਨੇ ਗੰਗਸਰ
ਨਾਂ ਦਾ ਇੱਕ
ਸਰੋਵਰ ਵੀ ਬਣਵਾਇਆ। ਇਸਦੇ ਮੁਕੰਮਲ
ਹੋਣ ਤੇ ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਇਸ ਸਰੋਵਰ ਦਾ ਜਲ ਵੀ ਗੰਗਾ ਨਦੀ ਵਾਂਗ ਪਵਿੱਤਰ ਹੈ। ਗੁਰੁ ਸਾਹਿਬ ਨੇ ਆਪਣੇ ਪੁਤਰ ਹਰਗੋਬਿੰਦ
ਜੀ ਦੇ ਜਨਮ ਦੀ ਖੁਸ਼ੀ ਵਿੱਚ ਬਿਆਸ ਨਦੀ ਦੇ ਕੰਢੇ 1595 ਈ: ਵਿੱਚ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ ।
IV. ਮਸੰਦ ਪ੍ਰਥਾ ਦਾ ਵਿਕਾਸ: ਮਸੰਦ ਪ੍ਰਥਾ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਪਰ ਇਸਦਾ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ। ਗੁਰੂ ਅਰਜਨ ਦੇਵ ਜੀ ਨੇ ਦਸਵੰਧ
ਦੀ ਪ੍ਰੰਪਰਾ ਸ਼ੁਰੂ ਕੀਤੀ। ਮਸੰਦ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਚਾਰ ਕਰਦੇ ਅਤੇ ਸਿੱਖਾਂ ਕੋਲੋਂ ਦਸਵੰਧ
ਇਕੱਠਾ ਕਰਦੇ ਸਨ। ਮਸੰਦ ਪ੍ਰਥਾ ਸਿੱਖ ਧਰਮ ਦੇ ਪ੍ਚਾਰ ਅਤੇ ਵਿਕਾਸ ਵਿੱਚ ਬਹੁਤ ਲਾਭਦਾਇਕ ਸਿੱਧ ਹੋਈ । ਮਸੰਦ ਪ੍ਰਥਾ ਕਾਰਨ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਿਲ ਹੋਏ। ਇਸ ਨਾਲ ਗੁਰੂ ਸਾਹਿਬਾਨ ਦੇ ਉਪਦੇਸ਼ ਦੂਰ-ਦੁਰਾਡੇ ਦੀਆਂ ਸੰਗਤਾਂ ਤੱਕ
ਪਹੁੰਚੇ ।
V. ਆਦਿ ਗ੍ਰੰਥ ਸਾਹਿਬ ਦਾ ਸੰਕਲਨ: ਆਦਿ ਗ੍ਰੰਥ ਸਾਹਿਬ ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ ਹੈ। ਇਸਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਸਰੋਵਰ ਦੇ ਕੰਢੇ ਤੇ ਕੀਤਾ । ਇਸਦੇ ਸੰਕਲਨ ਤੇ ਲੱਗਭਗ 3 ਸਾਲ ਦਾ ਸਮਾਂ ਲੱਗਿਆ। 16 ਅਗਸਤ 1604 ਈ: ਨੂੰ ਸੀ ਹਰਿਮੰਦਰ ਸਾਹਿਬ ਵਿਖੇ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ ਕੀਤਾ ਗਿਆ। ਆਦਿ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ, 15 ਹਿੰਦੂ ਭਗਤਾਂ ਅਤੇ ਸੂਫੀ ਸੰਤਾਂ ਦੀ ਬਾਣੀ ਸਾਮਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ 1। ਭੱਟਾਂ ਦੇ ਸਵੱਯੇ ਵੀ
ਹੋਇਆ ਅਤੇ ਉਹਨਾਂ ਦੀ ਬਾਕੀ ਧਰਮਾਂ ਤੋਂ ਨਿਰਭਰਤਾ ਖਤਮ ਹੋ ਗਈ।
VI. ਘੋੜਿਆਂ ਦਾ ਵਪਾਰ ਸ਼ੁਰੂ ਕਰਵਾਉਣਾ: ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਉਤਸਾਹਿਤ ਕੀਤਾ। ਇਸ ਨਾਲ ਸਿੱਖਾਂ ਦੀ ਆਰਥਿਕ ਹਾਲਤ ਵਿੱਚ
ਸੁਧਾਰ ਆਇਆ। ਉਹ ਚੇਗੇ ਘੋੜਸਵਾਰ ਬਣ ਗਏ। ਘੋੜਿਆਂ ਦੇ ਵਪਾਰ ਨੇ ਹਿੰਦੂਆਂ ਦੇ ਇਸ ਵਹਿਮ ਨੂੰ ਸੱਟ
ਮਾਰੀ ਕਿ ਸਮਦਰ ਪਾਰ ਕਰਨ ਨਾਲ ਹੀ ਕਿਸੇ ਵਿਅਕਤੀ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ।
VII. ਗੁਰੂ ਅਰਜਨ ਦੇਵ ਜੀ ਦੇ ਅਕਬਰ ਨਾਲ ਸੰਬੰਧ: ਗੁਰੂ ਅਰਜਨ ਦੇਵ ਜੀ ਦੇ ਅਕਬਰ ਨਾਲ ਸੰਬੰਧ
ਮਿੱਤਰਤਾਪੂਰਨ ਸਨ। ਅਕਬਰ ਨੇ ਸ਼੍ਰੀ
ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ
ਵਿੱਚ ਕਿਸੇ ਪੁਕਾਰ ਦੀ ਦਖਲ ਅਦਾਜ਼ੀ ਨਹੀਂ ਕੀਤੀ । ਗੁਰੂ ਸਾਹਿਬ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦੇ ਲਗਾਨ ਵਿੱਚ 10 ਫੀਸਦੀ ਕਮੀ ਕਰ ਦਿੱਤੀ ।
3) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ?
ਉੱਤਰ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ:
।. ਜਹਾਂਗੀਰ ਦੀ ਧਾਰਮਿਕ ਕੱਟੜਤਾ: ਜਹਾਂਗੀਰ ਕੱਟੜ
ਸੁਨੀ ਮੁਸਲਮਾਨ ਸੀ। ਉਹ ਇਸਲਾਮ ਤੋ ਇਲਾਵਾ ਹੋਰ ਕਿਸੇ ਧਰਮ ਦੀ ਪ੍ਰਸਿੱਧੀ
ਬਰਦਾਸ਼ਤ ਨਹੀਂ ਕਰ ਸਕਦਾ ਸੀ। ਆਪਣੀ ਆਤਮਕਥਾ ਤੁਜ਼ਕੇ ਜਹਾਂਗੀਰੀ ਵਿੱਚ ਜਹਾਂਗੀਰ ਨੇ ਸਪਸ਼ਟ ਲਿਖਿਆ ਹੈ ਕਿ ਉਹ ਗੁਰੂ ਸਾਹਿਬ ਦਾ ਪ੍ਰਚਾਰ ਬੰਦ
ਕਰਵਾ ਕੇ ਉਹਨਾਂ ਨੂੰ ਇਸਲਾਮ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਸੀ।
॥. ਪ੍ਰਿਥੀ ਚੰਦ ਦਾ ਵਿਰੋਧ: ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ। ਉਹ ਬਹੁਤ ਸਵਾਰਥੀ ਸੀ। ਉਹ ਗੁਰਗੱਦੀ ਤੇ ਆਪਣਾ ਹੱਕ
ਸਮਝਦਾ ਸੀ। ਜਦੋਂ' ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਦਿੱਤੀ ਤਾਂ ਉਹ ਗੁਰੂ ਅਰਜਨ ਦੇਵ ਜੀ ਦਾ ਦੁਸ਼ਮਣ ਬਣ ਗਿਆ ਅਤੇ ਉਹਨਾਂ ਖਿਲਾਫ਼ ਸਾਜਿਸ਼ਾਂ ਕਰਨ ਲੌਂਗਿਆ।
III. ਨਕਸ਼ਬਦੀਆਂ ਦਾ ਵਿਰੋਧ: ਨਕਸ਼ਬੈਦੀ ਕੌਟੜਪੈਥੀ ਮੁਸਲਮਾਨਾਂ ਦੀ ਇੰਕ ਲਹਿਰ ਸੀ। ਇਸਦਾ ਮੁੱਖ ਕੇਂਦਰ ਸਰਹਿਦ ਵਿਖੇ ਸੀ। ਇਸ ਲਹਿਰ ਦਾ ਮੁੰਖ ਨੇਤਾ ਸ਼ੇਖ ਅਹਿਮਦ ਸਰਹਿਦੀ ਸੀ। ਇਹ ਲਹਿਰ ਇਸਲਾਮ ਤੋ' ਇਲਾਵਾ ਕਿਸੇ ਹੋਰ ਧਰਮ ਦੀ ਤਰੋਕੀ ਸਹਿਣ ਨਹੀਂ ਕਰ ਸਕਦੀ ਸੀ । ਜਦੋਂ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਪ੍ਰਭਾਵ ਨੂੰ ਵਧਦੇ ਵੇਖਿਆ ਤਾਂ ਇਹ ਬਰਦਾਸ਼ਤ ਨਾ ਕਰ ਸਕੇ। ਇਸ ਲਈ ਇਹਨਾਂ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਖਿਲਾਫ਼ ਭੜਕਾਉਣਾ ਸ਼ੁਰੂ ਕਰ ਦਿੱਤਾ।
IV. ਬ੍ਰਾਹਮਣਾਂ ਦਾ ਵਿਰੋਧ: ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਅਤੇ ਪ੍ ਚਾਰ ਕਾਰਨ ਸਿੱਖਾਂ ਦਾ ਪ੍ਰਭਾਵ ਵਧ ਰਿਹਾ ਸੀ। ਨਤੀਜੇ ਵਜੋਂ ਸਮਾਜ ਵਿੱਚ ਬ੍ਰਾਹਮਣਾਂ ਦਾ ਪ੍ਭਾਵ ਘਟਣਾ ਸ਼ੁਰੂ ਹੋ ਗਿਆ। ਲੋਕਾਂ ਨੇ ਬ੍ਰਾਹਮਣਾਂ ਨੂੰ ਬੁਲਾਏ ਬਗੈਰ ਆਪਣੀਆਂ ਰਸਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਲਈ ਬ੍ਰਾਹਮਣਾਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
V. ਚੰਦੂ ਸ਼ਾਹ ਦਾ ਵਿਰੋਧ: ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਅਰਜਨੇ ਦੇਵ ਜੀ ਦੇ ਸਪੁੰਤਰ ਹਰਗੋਬਿਦ ਜੀ ਨਾਲ ਕਰਨਾ ਚਾਹੁੰਦਾ ਸੀ। ਗੁਰੂ ਜੀ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਗੁਰੂ ਸਾਹਿਬ ਦਾ ਦੁਸ਼ਮਣ ਬਣ ਗਿਆ ਅਤੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਖਿਲਾਫ਼ ਭੜਕਾਉਣ ਲੌਗਿਆ।
VI. ਆਦਿ ਗ੍ਰੰਥ ਸਾਹਿਬ ਦਾ ਸੰਕਲਨ: ਗੁਰੂ ਸਾਹਿਬ ਦੇ ਵਿਰੋਧੀਆਂ ਨੇ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਵਿੱਚ ਇਸਲਾਮ ਵਿਰੋਧੀ ਗੱਲਾਂ ਲਿਖੀਆਂ ਹਨ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਗੁਰੂ ਸਾਹਿਬ ਆਦਿ ਗ੍ਰੰਥ
ਸਾਹਿਬ ਵਿੱਚੋਂ ਇਹਨਾਂ ਗੱਲਾਂ ਨੂੰ ਕੱਢ
ਦੇਣ । ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਇਸ ਲਈ ਜਹਾਂਗੀਰ ਦਾ ਗੁਰੂ ਸਾਹਿਬ ਵਿਰੋਂਧ ਗੁੱਸਾ ਬਹੁਤ ਵਧ ਗਿਆ।
VII. ਸਿੱਖ ਧਰਮ ਦਾ ਵਿਕਾਸ: ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਨੇ ਬਹੁਤ ਤਰੱਕੀ
ਕੀਤੀ । ਨਵੇਂ ਸ਼ਹਿਰਾਂ, ਸਰੋਵਰਾਂ ਅਤੇ ਧਾਰਮਿਕ ਸਥਾਨਾਂ ਦਾ ਨਿਰਮਾਣ ਹੋਇਆ। ਉਹਨਾਂ ਨੂੰ ਆਪਣਾ ਧਾਰਮਿਕ ਗ੍ਰੰਥ
ਅਤੇ ਤੀਰਥ ਸਥਾਨ ਮਿਲੇ । ਉਹਨਾਂ ਦੀ ਦੂਜੇ ਧਰਮਾਂ ਤੋਂ ਨਿਰਭਰਤਾ ਖਤਮ ਹੋ ਗਈ ਅਤੇ ਸਿੱਖ ਧਰਮ ਇੱਕ
ਸੁਤਤਰ ਧਰਮ ਦੇ ਤੌਰ ਤੇ ਉਭਰਨ ਲੌਂਗਿਆ। ਇਹ ਗੱਲ ਮੁਗ਼ਲਾਂ ਨੂੰ ਬਰਦਾਸ਼ਤ ਨਹੀਂ ਹੋਈ।
VIII. ਤਤਕਾਲੀ ਕਾਰਨ: ਸ਼ਹਿਜਾਦਾ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਦੇ ਖਿਲਾਫ ਵਿਦਰੋਹ ਕਰ ਦਿੱਤਾ। ਅਸਫ਼ਲ ਹੋਣ ਤੇ ਉਹ ਭੱਜ
ਕੇ ਪੰਜਾਬ ਆ ਗਿਆ। ਪੰਜਾਬ ਪਹੁੰਚ ਕੇ ਉਹ ਗੁਰੂ ਅਰਜਨ ਸਾਹਿਬ ਕੋਲ ਤਰਨਤਾਰਨ ਸਾਹਿਬ ਵਿਖੇ ਗਿਆ। ਜਦੋਂ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੂੰ ਬਹੁਤ ਗੁੱਸਾ ਆਇਆ। ਉਸਨੇ ਲਾਹੌਰ ਦੇ ਗਵਰਨਰ ਮੁਰਤੌਜਾ ਖਾਂ ਨੂੰ ਗੁਰੂ ਸਾਹਿਬ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ। ਬਾਅਦ ਵਿੱਚ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ।
4) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮਹੌਤਵ ਦਾ ਵਰਣਨ ਕਰੋ।
ਉੱਤਰ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਹੌਤਵ:
।. ਗੁਰੂ ਹਰਗੋਬਿਦ ਜੀ ਦੀ ਨਵੀਂ ਨੀਤੀ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਗੁਰੂ ਹਰਗੋਬਿਦ ਜੀ ਦੇ ਮਨ ਤੇ ਬਹੁਤ ਅਸਰ ਪਿਆ ।ਉਹਨਾਂ ਨੇ ਗੁਰਗੱਦੀ ਤੇ ਬੈਠਦੇ ਸਮੇਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਮੀਰੀ ਤੇ ਪੀਰੀ ਦੀ ਨੀਤੀ ਸ਼ੁਰੂ ਕੀਤੀ।
॥. ਸਿੱਖਾਂ ਵਿੱਚ ਏਕਤਾ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਵੇਖ- ਵੱਖ ਰਹਿ ਕੇ ਮੁਗ਼ਲਾਂ ਦਾ ਮੁਕਾਬਲਾ ਕਰਨਾ ਅਤੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਬਦਲਾ ਲੈਣਾ ਸੈਭਵ ਨਹੀਂ ਹੈ। ਇਸ ਲਈ ਸਿੱਖਾਂ ਵਿੱਚ ਏਕਤਾ ਹੋਣਾ ਜਰੂਰੀ ਹੈ। ਉਹ ਤੇਜ਼ੀ ਨਾਲ ਸਗਠਤ ਹੋਣ ਲੋਂਗੇ।
III. ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਸੰਬੰਧਾਂ ਵਿੱਚ ਪਰਿਵਰਤਨ: ਹੁਮਾਯੂ ਅਤੇ ਅਕਬਰ ਦੇ ਸਮੇਂ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਸੰਬੰਧ
ਸੁਖਾਵੇਂ ਸਨ। ਗੁਰੂ ਸਾਹਿਬ ਦੀ ਸ਼ਹੀਦੀ ਦਾ ਇਹਨਾਂ ਸੰਬੰਧਾਂ ਤੇ ਬਹੁਤ ਮਾੜਾ ਅਸਰ ਪਿਆ। ਸਿੱਖ ਅਤੇ ਮੁਗ਼ਲ ਇੱਕ
ਦੂਜੇ ਦੇ ਕੱਟੜ
ਦੁਸ਼ਮਣ ਬਣ ਗਏ ।
IV. ਸਿੱਖਾਂ ਤੇ ਅੱਤਿਆਚਾਰਾਂ ਵਿੱਚ ਵਾਧਾ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋ' ਬਾਅਦ ਮੁਗ਼ਲਾਂ ਦੁਆਰਾ ਸਿੱਖਾਂ ਤੇ
ਭਾਰੀ ਜ਼ੁਲਮ ਕੀਤੇ ਗਏ ਹਨ ਜਿਹਨਾਂ ਵਿੱਚ ਬਹੁਤ ਸਾਰੇ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।
V. ਸਿੱਖ ਧਰਮ ਦਾ ਹਰਮਨ ਪਿਆਰਾ ਹੋਣਾ: ਗੁਰੂ ਸਾਹਿਬ ਦੀ ਸ਼ਹੀਦੀ ਅਤੇ ਮੁਗ਼ਲਾਂ ਦੁਆਰਾ ਕੀਤੇ ਗਏ ਔਤਿਆਚਾਰਾਂ ਕਾਰਨ ਲੋਕਾਂ ਵਿੱਚ ਸਿੱਖ ਧਰਮ ਪ੍ਰਤੀ ਹਮਰਦਰਦੀ ਦੀ ਲਹਿਰ ਪੈਦਾ ਹੋਈ । ਲੋਕ ਸਿੱਖਾਂ ਦੇ ਜ਼ਜ਼ਬੇ ਅਤੇ ਗੁਰੂ ਸਾਹਿਬਾਨ ਦੀ ਸ਼ਖਸੀਅਤ ਤੋ' ਬਹੁਤ ਪ੍ਰਭਾਵਿਤ ਹੋਏ। ਇਸ ਨਾਲ ਸਿੱਖ ਧਰਮ ਬਹੁਤ ਹਰਮਨ ਪਿਆਰਾ ਹੋਇਆ।