Wednesday, 6 January 2021

Chapter: 7 Guru Hargobind Sahib Ji and Transformation of Sikhism

0 comments

ਪਾਠ 7 ਗੁਰੂ ਹਰਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

 

1) ਗੁਰੂ ਹਰਗੋਬਿੰਦ ਜੀ ਦਾ ਜਨਮ ਕਦੋਂ ਹੋਇਆ?

1595 :

2) ਗੁਰੂ ਹਰਗੋਬਿੰਦ ਜੀ ਦਾ ਜਨਮ ਕਿੱਥੇ ਹੋਇਆ?

ਪਿੰਡ ਵਡਾਲੀ (ਸ਼੍ਰੀ ਅੰਮ੍ਰਿਤਸਰ ਸਾਹਿਬ)

3) ਗੁਰੂ ਹਰਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਗੁਰੁ ਅਰਜਨ ਦੇਵ ਜੀ

4) ਗੁਰੂ ਹਰਗੋਬਿੰਦ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

ਮਾਤਾ ਗੈਗਾ ਦੇਵੀ ਜੀ

5) ਗੁਰੂ ਹਰਗੋਬਿੰਦ ਜੀ ਦੀ ਸਿਖਿਆ ਕਿਸਦੀ ਨਿਗਰਾਨੀ ਹੇਠ ਹੋਈ?

ਬਾਬਾ ਬੁੱਢਾ ਜੀ

6) ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਹਰਗੋਬਿੰਦ ਜੀ ਦੀ ਉਮਰ ਕਿੰਨੀ ਸੀ?

11 ਸਾਲ

7) ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਕਾਲ ਦੌਸੋ।

1606 : ਤੋਂ 1645 : ਤੌਕ

8) ਗੁਰੂ ਹਰਗੋਬਿੰਦ ਜੀ ਦੇ ਬੱਚਿਆਂ ਦੇ ਨਾਂ ਲਿਖੋ।

ਬਾਬਾ ਗੁਰਦਿੱਤਾ ਜੀ, ਬਾਬਾ ਅਨੀ ਰਾਏ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟਲ

ਰਾਏ ਜੀ, ਗੁਰੂ ਤੇਗ਼ ਬਹਾਦਰ ਜੀ ਅਤੇ ਬੀਬੀ ਵੀਰੋ ਜੀ

9) ਗੁਰੂ ਹਰਗੋਬਿੰਦ ਜੀ ਨੇ ਕਿਹੜੀ ਨੀਤੀ ਚਲਾਈ?

ਮੀਰੀ ਤੇ ਪੀਰੀ ਦੀ

10) ਗੁਰੂ ਹਰਗੋਬਿੰਦ ਜੀ ਨੇ ਕਿਹੜੀਆਂ ਦੋ ਤਲਵਾਰਾਂ ਧਾਰਨ ਕੀਤੀਆਂ?

ਮੀਰੀ ਤੇ ਪੀਰੀ ਦੀ ਤਲਵਾਰ

11) ਮੀਰੀ ਦੀ ਤਲਵਾਰ ਕਿਸਦਾ ਪ੍ਰਤੀਕ ਸੀ?

ਦੁਨਿਆਵੀ ਸੱਤਾ ਦੀ

12) ਪੀਰੀ ਦੀ ਤਲਵਾਰ ਕਿਸਦੀ ਪ੍ਰਤੀਕ ਸੀ?

ਧਾਰਮਿਕ ਅਗਵਾਈ ਦੀ

13) ਸ਼ੁਰੂ ਵਿੱਚ ਕਿੰਨੇ ਸੈਨਿਕ ਗੁਰੁ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਭਰਤੀ ਹੋਏ?

500

14) ਗੁਰੂ ਹਰਗੋਬਿੰਦ ਜੀ ਨੇ ਕਿੰਨੇ ਅੰਗਰੱਖਿਅਕ ਭਰਤੀ ਕੀਤੇ?

52

15) ਗੁਰੂ ਸਾਹਿਬ ਦੀ ਫੌਜ ਵਿੱਚ ਪਠਾਣ ਰੈਜੀਮੈਂਟ ਦਾ ਸੈਨਾਨਾਇਕ ਕੌਣ ਸੀ?

ਪੈਂਦਾ ਖਾਂ

16) ਅਕਾਲ ਤਖ਼ਤ ਤੋ ਕੀ ਭਾਵ ਹੈ?

ਪ੍ਰਮਾਤਮਾ ਦੀ ਗੱਦੀ

17) ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਿਸਨੇ ਕਰਵਾਈ?

ਗੁਰੁ ਹਰਗੋਬਿੰਦ ਜੀ ਨੇ

18) ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਿੱਥੇ ਕਰਵਾਈ ਗਈ?

ਹਰਿਮੰਦਰ ਸਾਹਿਬ ਦੇ ਸਾਹਮਣੇ

19) ਅਕਾਲ ਤਖ਼ਤ ਸਾਹਿਬ ਵਿੱਚ ਕਿੰਨੇ ਉੱਚੇ ਥੜ੍ਹੇ ਦਾ ਨਿਰਮਾਣ ਕੀਤਾ ਗਿਆ?

12 ਫੁੱਟ

20) ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਦੋਂ ਆਰੰਭ ਹੋਈ?

1606 ਈ:

21) ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਦੋਂ' ਸੰਪੂਰਨ ਹੋਈ?

1609 ਈ:

22) ਗੁਰੂ ਹਰਗੋਬਿੰਦ ਜੀ ਨੂੰ ਸੰਗਤ ਨੇ ਕਿਹੜੀ ਉਪਾਧੀ ਦਿੱਤੀ?

ਸੱਚਾ ਪਾਤਸ਼ਾਹ

23) ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਕਿਹੜੇ ਕਿਲ੍ਹੇ ਦੀ ਉਸਾਰੀ ਕਰਵਾਈ?

ਲੌਹਗੜ੍ਹ

24) ਗੁਰੂ ਹਰਗੋਬਿੰਦ ਜੀ ਦੇ ਦਰਬਾਰ ਵਿੱਚ ਵੀਰ ਰਸੀ ਵਾਰਾਂ ਕੌਣ ਗਾਉਂਦੇ ਸਨ?

ਅਬਦੁੱਲਾ ਅਤੇ ਨੱਥਾ ਮੱਲ

25) ਗੁਰੂ ਹਰਗੋਬਿੰਦ ਜੀ ਨੂੰ ਕਿਸਨੇ ਕੈਦ ਕਰਵਾਇਆ?

ਜਹਾਂਗੀਰ ਨੇ

26) ਗੁਰੂ ਹਰਗੋਬਿੰਦ ਜੀ ਨੂੰ ਕਿਹੜੇ ਕਿਲ੍ਹੇ ਵਿੱਚ ਕੈਦ ਕਰਵਾਇਆ ਗਿਆ?

ਗਵਾਲੀਅਰ ਦੇ ਕਿਲ੍ਹੇ ਵਿੱਚ

27) ਗੁਰੂ ਹਰਗੋਬਿੰਦ ਜੀ ਕਿੰਨਾ ਸਮਾਂ ਗਵਾਲੀਅਰ ਦੇ ਕਿਲ੍ਹੇ ਵਿਚ ਕੇਦ ਰਹੇ?

ਲਗਭਗ ਸਵਾ ਦੋ ਸਾਲ

28) ਗੁਰੂ ਹਰਗੋਬਿੰਦ ਜੀ ਦਾ ਗਵਾਲੀਅਰ ਵਿੱਚ ਕੈਦ ਰਹਿਣ ਦਾ ਸਮਾਂ ਕੀ ਸੀ?

1606 ਈ: ਤੋ 1608 ਈ:

29) ਗੁਰੂ ਹਰਗੋਬਿੰਦ ਜੀ ਨੇ ਆਪਣੇ ਨਾਲ ਕਿੰਨੇ ਹੋਰ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ?

52

30) ਗੁਰੂ ਹਰਗੋਬਿੰਦ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਬੰਦੀ ਛੋੜ ਬਾਬਾ

31) ਕੌਲਾਂ ਕੌਣ ਸੀ?

ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ

32) ਗੁਰੂ ਹਰਗੋਬਿੰਦ ਜੀ ਸਮੇਂ ਸਿੱਖਾਂ ਅਤੇ ਮੁਗਲਾਂ ਵਿਚਕਾਰ ਕਿੰਨੀਆਂ ਲੜਾਈਆਂ ਹੋਈਆਂ?

4

33) ਗੁਰੂ ਹਰਗੋਬਿੰਦ ਜੀ ਅਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਹੋਈ?

1634 ਈ:

34) ਗੁਰੂ ਹਰਗੋਬਿੰਦ ਜੀ ਅਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਕਿੱਥੇ ਹੋਈ?

ਅੰਮ੍ਰਿਤਸਰ ਵਿਖੇ

35) ਗੁਰੂ ਹਰਗੋਬਿੰਦ ਜੀ ਅਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਦਾ ਕੀ ਕਾਰਨ ਸੀ?

ਸ਼ਾਹੀ ਬਾਜ

36) ਗੁਰੂ ਹਰਗੋਬਿੰਦ ਸਾਹਿਬ ਸਮੇਂ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਦੂਜੀ ਲੜਾਈ ਕਦੋਂ ਹੋਈ?

1634 ਈ:

37) ਗੁਰੂ ਹਰਗੋਬਿੰਦ ਸਾਹਿਬ ਸਮੇਂ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਦੂਜੀ ਲੜਾਈ ਕਿੱਥੇ ਹੋਈ?

ਲਹਿਰਾ (ਬਨਿੰਡਾ ਦੇ ਨੇੜੇ)

38) ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਦੂਜੀ ਲੜਾਈ ਦਾ ਕੀ ਕਾਰਨ ਸੀ?

ਦੋ ਘੋੜੇ, ਦਿਲਬਾਗ ਅਤੇ ਗੁਲਬਾਗ

39) ਦਿਲਬਾਗ ਅਤੇ ਗੁਲਬਾਗ ਨੂੰ ਮੁਗਲਾਂ ਕੋਲੋਂ ਕਿਸਨੇ ਛੁਡਵਾਇਆ ਸੀ?

ਭਾਈ ਬਿਧੀ ਚੰਦ ਨੇ

40) ਕਰਤਾਰਪੁਰ ਦੀ ਲੜਾਈ ਕਦੋਂ ਹੋਈ?

1635 ਈ: ਵਿੱਚ

41) ਫਗਵਾੜਾ ਦੀ ਲੜਾਈ ਕਦੋਂ ਹੋਈ?

1635 ਈ: ਵਿੱਚ

42) ਗੁਰੂ ਹਰਗੋਬਿੰਦ ਜੀ ਨੇ ਕਿਹੜਾ ਨਗਰ ਵਸਾਇਆ?

ਕੀਰਤਪੁਰ ਸਾਹਿਬ

43) ਕੀਰਤਪੁਰ ਦਾ ਕੀ ਅਰਥ ਹੈ?

ਉਹ ਸਥਾਨ ਜਿੱਥੇ ਈਸ਼ਵਰ ਦੀ ਉਸਤਤ ਹੋਵੇ

44) ਗੁਰੂ ਹਰਗੋਬਿੰਦ ਜੀ ਨੇ ਆਪਣਾ ਉੱਤਰਅਧਿਕਾਰੀ ਕਿਸਨੂੰ ਨਿਯੁਕਤ ਕੀਤਾ?

ਹਰ ਰਾਇ ਜੀ ਨੂੰ

45) ਗੁਰੂ ਹਰਗੋਬਿੰਦ ਜੀ ਕਦੋਂ ਜੋਤੀ ਜੋਤਿ ਸਮਾਏ?

1645 ਈ:

46) ਗੁਰੂ ਹਰਗੋਬਿੰਦ ਜੀ ਕਿੱਥੇ ਜੋਤੀ ਜੋਤਿ ਸਮਾਏ?

ਕੀਰਤਪੁਰ ਸਾਹਿਬ ਵਿਖੇ

47) ਗੁਰੂ ਹਰਿ ਰਾਏ ਜੀ ਸਿੱਖਾਂ ਦੇ ਕਿਨਵੇਂ ਗੁਰ ਸਨ?

 ਸੱਤਵੇਂ

48) ਗੁਰੂ ਹਰਿ ਰਾਏ ਜੀ ਦਾ ਜਨਮ ਕਦੋ ਹੋਇਆ?

1630 ਈ:

49) ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਬਾਬਾ ਗੁਰਦਿੱਤਾ ਜੀ

50) ਗੁਰੂ ਹਰਿ ਰਾਏ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

ਬੀਬੀ ਨਿਹਾਲ ਜੀ

51) ਗੁਰੂ ਹਰਿ ਰਾਏ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ?

ਗੁਰੁ ਹਰਗੋਬਿੰਦ ਸਾਹਿਬ ਜੀ

52) ਗੁਰੂ ਹਰਿ ਰਾਏ ਜੀ ਦਾ ਜਨਮ ਕਿੱਥੇ ਹੋਇਆ?

ਕੀਰਤਪੁਰ ਸਾਹਿਬ

53) ਗੁਰੂ ਹਰਿ ਰਾਏ ਜੀ ਦਾ ਸੁਭਾਅ ਕਿਹੋ ਜਿਹਾ ਸੀ?

ਬਹੁਤ ਕੌਮਲ

54) ਗੁਰੂ ਹਰਿ ਰਾਏ ਜੀ ਦੀ ਸੁਪਤਨੀ ਦਾ ਕੀ ਨਾਂ ਸੀ?

ਸੁਲੱਖਣੀ ਜੀ

55) ਗੁਰੂ ਹਰਿ ਰਾਏ ਜੀ ਦੇ ਪੁੱਤਰਾਂ ਦੇ ਨਾਂ ਲਿਖੋ।

ਰਾਮ ਰਾਏ ਜੀ ਅਤੇ ਹਰਿ ਕ੍ਰਿਸ਼ਨ ਜੀ

56) ਗੁਰੂ ਹਰਿ ਰਾਏ ਜੀ ਨੂੰ ਗੁਰਗੱਦੀ ਕਦੋ' ਮਿਲੀ?

1645 ਈ:

57) ਬਖਸ਼ੀਸ਼ਾਂ ਕਿਸਨੇ ਸਥਾਪਿਤ ਕੀਤੀਆਂ?

ਗੁਰੂ ਹਰਿ ਰਾਏ ਜੀ ਨੇ

58) ਬਖਸ਼ੀਸ਼ ਕੀ ਸੀ?

ਸਿੱਖ ਧਰਮ ਦਾ ਪ੍ਰਚਾਰ ਕੇਂਦਰ

59) ਗੁਰੂ ਹਰਿ ਰਾਏ ਜੀ ਨੇ ਕਿੰਨੀਆਂ ਬਖਸ਼ੀਸ਼ਾਂ ਸਥਾਪਿਤ ਕੀਤੀਆਂ?

3

60) ਦਾਰਾ ਸ਼ਿਕੋਂਹ ਕੌਣ ਸੀ?

ਸ਼ਾਹਜਹਾਂ ਦਾ ਪੁੱਤਰ, ਔਰੰਗਜੇਬ ਦਾ ਵੱਡਾ ਭਰਾ

61) ਦਾਰਾ ਸ਼ਿਕੌਹ ਗੁਰੁ ਹਰਿ ਰਾਏ ਜੀ ਕੋਲ ਕਿਉਂ ਆਇਆ ਸੀ?

ਇਲਾਜ ਕਰਵਾਉਣ ਅਤੇ ਸਹਾਇਤਾ ਲਈ

62) ਗੁਰੂ ਹਰਿ ਰਾਏ ਜੀ ਨੇ ਕਿਹੜੇ ਪੁੱਤਰ ਨੂੰ ਗੁਰਗੱਦੀ ਤੋਂ ਬੇਦਖਲ ਕੀਤਾ?

ਰਾਮ ਰਾਇ ਨੂੰ

63) ਰਾਮ ਰਾਇ ਨੂੰ ਗੁਰਗੱਦੀ ਤੋਂ ਬੇਦਖਲ ਕਿਉ ਕੀਤਾ ਗਿਆ?

ਉਸਨੇ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ ਸੀ

69 ਗੁਰੂ ਹਰਿ ਰਾਏ ਜੀ ਨੇ ਗੁਰਗੱਦੀ ਕਿਸਨੂੰ ਸੌਂਪੀ?

ਹਰਕ੍ਰਿਸ਼ਨ ਜੀ ਨੂੰ

65) ਗੁਰੂ ਹਰਿ ਰਾਏ ਜੀ ਕਦੋਂ ਜੋਤੀ ਜੋਤਿ ਸਮਾਏ?

1661 ਈ:

66) ਗੁਰੂ ਹਰਿ ਰਾਏ ਜੀ ਕਿੱਥੇ ਜੋਤੀ ਜੋਤਿ ਸਮਾਏ?

ਕੀਰਤਪੁਰ ਸਾਹਿਬ ਵਿਖੇ

67) ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਕਿੰਨਵੇ ਗੁਰੂ ਸਨ?

ਅੱਠਵੇਂ

68) ਗੁਰੂ ਹਰਿ ਕ੍ਰਿਸ਼ਨ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਬਾਲ ਗੁਰੂ, ਬਾਲਾ ਪ੍ਰੀਤਮ

69) ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ?

1656 ਈ:

70) ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ?

ਕੀਰਤਪੁਰ ਸਾਹਿਬ ਵਿਖੇ

71) ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਗੁਰੂ ਹਰਿ ਰਾਏ ਜੀ

72) ਗੁਰੂ ਹਰਿ ਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

ਸੁਲੱਖਣੀ ਜੀ

73) ਗੁਰੂ ਹਰਿ ਕ੍ਰਿਸ਼ਨ ਜੀ ਦੇ ਵੱਡੇ ਭਰਾ ਦਾ ਕੀ ਨਾਂ ਸੀ?

ਰਾਮ ਰਾਏ ਜੀ

74) ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਕਦੋ ਮਿਲੀ?

1661 ਈ'

75) ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਹਰਿ ਕ੍ਰਿਸ਼ਨ ਜੀ ਕਿੰਨੇ ਵਰ੍ਹਿਆਂ ਦੇ ਸਨ?

5

76) ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਕਿਸਨੇ ਬੁਲਾਇਆ?

ਔਰੰਗਜੇਬ ਨੇ

77) ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਲਿਆਉਣ ਦਾ ਕੰਮ ਕਿਸਨੂੰ ਸੌਂਪਿਆ ਗਿਆ?

ਰਾਜਾ ਜੈ ਸਿਘ ਨੂੰ

78) ਗੁਰੂ ਹਰਿ ਕ੍ਰਿਸ਼ਨ ਜੀ ਦੇ ਦਿੱਲੀ ਪਹੁੰਚਣ ਤੇ ਦਿੱਲੀ ਵਿੱਚ ਕਿਹੜੀ ਬਿਮਾਰੀ ਫੈਲੀ ਹੋਈ ਸੀ?

ਹੇਜਾ ਅਤੇ ਚੇਚਕ

79) ਜੋਤੀ ਜੋਤਿ ਸਮਾਉਣ ਤੋ ਪਹਿਲਾਂ ਗੁਰੁ ਹਰਕ੍ਰਿਸ਼ਨ ਜੀ ਨੇ ਕਿਹੜੇ ਸ਼ਬਦ ਬੋਲੇ?

ਬਾਬਾ ਬਕਾਲੇ

80) ਗੁਰੂ ਹਰਿ ਕ੍ਰਿਸ਼ਨ ਜੀ ਕਿੱਥੇ ਜੋਤੀ ਜੋਤਿ ਸਮਾਏ?

ਦਿੱਲੀ ਵਿਖੇ

81) ਗੁਰੂ ਹਰਿ ਕ੍ਰਿਸ਼ਨ ਜੀ ਕਦੋਂ ਜੋਤੀ ਜੋਤਿ ਸਮਾਏ?

1664 ਈ:

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ 


1) ਮੀਰੀ ਤੇ ਪੀਰੀ ਤੋਂ ਕੀ ਭਾਵ ਹੈ?


ਉੱਤਰ: ਮੀਰੀ ਅਤੇ ਪੀਰੀ ਦੋ ਤਲਵਾਰਾਂ ਦੇ ਨਾਂ ਸਨ। ਇਹ ਤਲਵਾਰਾਂ ਗੁਰੂ ਹਰਗੋਬਿਦ ਜੀ ਨੇ ਗੁਰਗੱਦੀ ਤੇ ਬੈਠਦੇ ਸਮੇ ਧਾਰਨ ਕੀਤੀਆਂ ਸਨ। ਮੀਰੀ ਦੀ ਤਲਵਾਰ ਸੰਸਾਰਕ ਸੱਤਾ ਦੀ ਪ੍ਰਤੀਕ ਸੀ ਅਤੇ ਪੀਰੀ ਦੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਗੁਰੂ ਸਾਹਿਬ ਨੇ ਸਿੱਖਾਂ ਨੂੰ ਰੱਬ ਦਾ ਨਾਂ ਜਪਣ ਦੇ ਨਾਲ-ਨਾਲ ਆਤਮ- ਰੱਖਿਆ ਲਈ ਹਥਿਆਰਬੰਦ ਹੋਣ ਦਾ ਸੰਦੇਸ਼ ਵੀ ਦਿੱਤਾ।

 


2) ਗੁਰੂ ਹਰਗੋਬਿਦ ਸਾਹਿਬ ਨੇ ਸੈਨਾ ਦਾ ਸੈਗਠਨ ਕਿਵੇਂ ਕੀਤਾ?


ਉੱਤਰ: ਉਹਨਾਂ ਨੇ ਆਪਣੇ ਹੁਕਮਨਾਮਿਆਂ ਰਾਹੀਂ ਸਿੱਖਾਂ ਨੂੰ ਸੈਨਾ ਵਿੱਚ ਭਰਤੀ ਹੋਣ ਲਈ ਕਿਹਾ। ਸ਼ੁਰੂ ਵਿੱਚ 500 ਸੈਨਿਕ ਆਪ ਦੀ ਫੌਜ ਵਿੱਚ ਭਰਤੀ ਹੋਏ। ਸੈਨਾ ਨੂੰ ਜੰਗੀ ਸਿਖਲਾਈ ਦਿੱਤੀ ਗਈ। ਉਹਨਾਂ ਲਈ ਘੋੜਿਆਂ ਅਤੇ ਸ਼ਸਤਰਾਂ ਦਾ ਪ੍ਰਬੰਧ ਕੀਤਾ ਗਿਆ। ਸਾਰੇ ਸੈਨਿਕਾਂ ਨੂੰ 100-100 ਸੈਨਿਕਾਂ ਦੇ 5 ਜੱਥਿਆਂ ਵਿੱਚ ਵੰਡਿਆ ਗਿਆ। ਹਰੇਕ ਜੱਥਾ ਇੱਕ ਜੱਥੇਦਾਰ ਦੇ ਅਧੀਨ ਸੀ। ਹੌਲੀ-ਹੌਲੀ ਸੈਨਾ ਦੀ ਗਿਣਤੀ ਵਧਦੀ ਗਈ ਅਤੇ ਇਹ 2500 ਤੱਕ ਪਹੁੰਚ ਗਈ।

 


3) ਗੁਰੂ ਹਰਗੋਬਿਦ ਸਾਹਿਬ ਨੇ ਸੈਨਾ ਲਈ ਸ਼ਸਤਰਾਂ ਅਤੇ ਘੋੜਿਆਂ ਦਾ ਪ੍ਰਬੰਧ ਕਿਵੇਂ ਕੀਤਾ?


ਉੱਤਰ: ਗੁਰੂ ਸਾਹਿਬ ਨੇ ਮਸੰਦਾਂ ਨੂੰ ਹੁਕਮਨਾਮਾ ਜਾਰੀ ਕੀਤਾ ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਸ਼ਸਤਰ ਅਤੇ ਘੌੜੇ ਇਕਠੇ ਕਰਨ। ਉਹਨਾਂ ਨੇ ਸਿੱਖਾਂ ਨੂੰ ਵੀ ਕਿਹਾ ਕਿ ਉਹ ਗੁਰੂ ਘਰ ਨੂੰ ਮਾਇਆ ਅਤੇ ਰਸਦ ਭੇਟ ਕਰਨ ਦੀ ਥਾਂ ਘੋੜੇ ਅਤੇ ਸ਼ਸਤਰ ਭੇਟ ਕਰਨ। ਛੇਤੀ ਹੀ ਗੁਰੁ ਸਾਹਿਬ ਕੋਲ ਬਹੁਤ ਸਾਰੇ ਘੋੜੇ ਅਤੇ ਸ਼ਸਤਰ ਇਕੱਠੇ ਹੋ ਗਏ ਜਿਹਨਾਂ ਦੀ ਵਰਤੋ' ਸੈਨਾ ਨੂੰ ਤਾਕਤਵਰ ਬਣਾਉਣ ਲਈ ਕੀਤੀ ਗਈ।


4) ਅਕਾਲ ਤਖ਼ਤ ਸਾਹਿਬ ਤੇ ਇੱਕ ਨੌਟ ਲਿਖੋ।


ਉੱਤਰ: ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਗੁਰੁ ਹਰਗੋਬਿੰਦ ਜੀ ਨੇ ਕਰਵਾਇਆ ਸੀ। ਅਕਾਲ ਤਖ਼ਤ ਦਾ ਅਰਥ ਹੁੰਦਾ ਹੈ ਈਸ਼ਵਰ ਦੀ ਗੱਦੀ। ਅਕਾਲ ਤਖ਼ਤ ਸਾਹਿਬ ਦੀ ਉਸਾਰੀ 1606 ਈ: ਵਿੱਚ ਸ਼ੁਰੂ ਹੋਈ ਅਤੇ ਇਸਦਾ ਨਿਰਮਾਣ 1609 ਈ: ਵਿੱਚ ਸੰਪੂਰਨ ਹੋਇਆ। ਅਕਾਲ ਤਖ਼ਤ ਸਾਹਿਬ ਦਾ ਨਿਰਮਾਣ, ਸ਼੍ਰੀ ਹਰਿਮੰਦਰ ਸਾਹਿਬ ਦੇ ਬਿਲਕੁੱਲ ਸਾਹਮਣੇ ਕੀਤਾ ਗਿਆ। ਇਸਦੇ ਅਦਰ ਇੱਕ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕਰਵਾਇਆ ਗਿਆ। ਇਸ ਥੜੇ ਤੇ ਬੈਠ ਕੇ ਗੁਰੂ ਹਰਗੋਬਿਦ ਜੀ ਸਿੱਖਾਂ ਨੂੰ ਸੈਨਿਕ ਸਿਖਿਆ ਦਿੰਦੇ ਸਨ। ਉਹਨਾਂ ਦੀਆਂ ਕੁਸ਼ਤੀਆਂ ਅਤੇ ਸੈਨਿਕ ਕਰਤਬ ਵੇਖਦੇ ਸਨ। ਇਸੇ ਥੜੇ ਤੇ ਬੈਠ ਕੇ ਗੁਰੂ ਸਾਹਿਬ ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ ਸਨ। ਸਿੱਖਾਂ ਵਿੱਚ ਜੋਸ਼ ਪੈਦਾ ਕਰਨ ਲਈ ਇਸ ਥਾਂ ਤੇ ਵੀਰ ਰਸੀ ਵਾਰਾਂ ਸੁਣਾਈਆਂ ਜਾਂਦੀਆਂ ਸਨ। ਇੱਥੇ ਬੈਠ ਕੇ` ਹੀ ਗੁਰੂ ਸਾਹਿਬ ਸਿੱਖਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੇ ਸਨ।

 


5) ਗੁਰੂ ਹਰਗੋਬਿੰਦ ਜੀ ਨੇ ਕਿਹੜੇ` ਰਾਜਸੀ ਚਿੰਨ੍ਹਾਂ ਨੂੰ ਅਅਣਾਇਆ?


ਉੱਤਰ: ਗੁਰੂ ਹਰਗੋਬਿੰਦ ਸਾਹਿਬ ਨੇ ਸੇਲੀ ਦੀ ਥਾਂ ਕਮਰ ਵਿੱਚ ਦੋ ਤਲਵਾਰਾਂ ਲਟਕਾ ਲਈਆਂ। ਉਹਨਾਂ ਨੇ ਰਾਜਿਆਂ ਵਾਂਗ ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ। ਉਹਨਾਂ ਨੇ ਪਗ ਤੇ ਕਲਗੀ ਸਜ਼ਾਉਣੀ ਸ਼ੁਰੁ ਕਰ ਦਿੱਤੀ। ਉਹ ਰਾਜਿਆਂ ਵਰਗੇ ਵਸਤਰ ਪਹਿਣਦੇ ਸਨ ਅਤੇ ਆਪਣੇ ਨਾਲ ਅੰਗਰੱਖਿਅਕ ਰੱਖਦੇ ਸਨ। ਉਹਨਾਂ ਉੱਪਰ ਰਾਜਸੀ ਛੱਤਰ ਝੁਲਾਇਆ ਜਾਣ ਲੱਗਿਆ।

 


6) ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਦੀ ਕਿਲ੍ਹੇਬੰਦੀ ਕਿਉ ਅਤੇ ਕਿਵੇਂ ਕੀਤੀ?


ਉੱਤਰ: ਅੰਮ੍ਰਿਤਸਰ ਨਾ ਸਿਰਫ ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਸੀ ਸਗੋਂ ਇਹ ਸਿੱਖ ਸੈਨਾ ਦੀ ਸਿਖਲਾਈ ਦਾ ਕੇਂਦਰ ਵੀ ਸੀ। ਇਸਦੀ ਸੁਰੱਖਿਆ ਲਈ ਗੁਰੂ ਸਾਹਿਬ ਨੇ ਸ਼ਹਿਰ ਦੇ ਦੁਆਲੇ ਇੱਕ ਦੀਵਾਰ ਕਰਵਾ ਦਿੱਤੀ। 1609 ਈ: ਵਿੱਚ ਇੱਥੇ ਲੌਹਗੜ੍ਹ ਨਾਂ ਦੇ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ ਗਈ। ਇਸ ਕਿਲ੍ਹੇ ਦੇ ਨਿਰਮਾਣ ਨਾਲ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ।


7) ਨਵੀਂ ਨੀਤੀ ਅਪਣਾਉਣ ਤੇ ਗੁਰੂ ਹਰਗੋਬਿੰਦ ਜੀ ਦੇ ਰੋਜਾਨਾ ਜੀਵਨ ਵਿੱਚ ਕੀ ਤਬਦੀਲੀ ਆਈ?


ਉੱਤਰ: ਨਵੀਂ ਨੀਤੀ ਅਪਣਾਉਣ ਤੇ ਗੁਰੂ ਸਾਹਿਬ ਦੇ ਰੋਜਾਨਾ ਜੀਵਨ ਵਿੱਚ ਕਈ ਤਬਦੀਲੀਆਂ ਆਈਆਂ। ਉਹਨਾਂ ਨੇ ਧਾਰਮਿਕ ਉਪਦੇਸ਼ ਦੇਣ ਦੇ ਨਾਲ-ਨਾਲ ਸਿੱਖਾਂ ਨੂੰ ਸੈਨਿਕ ਅਗਵਾਈ ਵੀ ਦੇਣੀ ਸ਼ੁਰੂ ਕੀਤੀ। ਉਹ ਰਾਜਿਆਂ ਵਾਂਗ ਦਰਬਾਰ ਲਗਾਉਣ ਅਤੇ ਸਿੱਖਾਂ ਦੇ ਝਗੜਿਆਂ ਦੇ ਫੈਸਲੇ ਕਰਨ ਲੱਗ ਪਏ। ਉਹਨਾਂ ਨੇ ਆਪਣੇ ਦਰਬਾਰ ਵਿੱਚ ਅਬਦੁੱਲਾ ਅਤੇ ਨੱਥਾ ਮਲ ਨੂੰ ਵੀਰ ਰਸੀ ਵਾਰਾਂ ਗਾਉਣ ਲਈ ਭਰਤੀ ਕੀਤਾ। ਉਹਨਾਂ ਨੇ ਇੱਕ ਸੰਗੀਤ ਮੰਡਲੀ ਵੀ ਬਣਾਈ ਜਿਹੜੀ ਰਾਤ ਸਮੇਂ ਢੋਲਕ ਦੀ ਧੁਨ ਅਤੇ ਮਸ਼ਾਲਾਂ ਦੀ ਰੌਸ਼ਨੀ ਵਿੱਚ ਉੱਚੀ ਅਵਾਜ਼ ਵਿੱਚ ਜੋਸ਼ੀਲੇ ਗੀਤ ਗਾਉਂਦੀ ਹੋਈ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੀ ਸੀ।

 


8) ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀ ਨੀਤੀ ਨੂੰ ਕਿਉ ਧਾਰਨ ਕੀਤਾ?


ਉੱਤਰ: ਗੁਰੂ ਸਾਹਿਬ ਦੇ ਮੀਰੀ ਅਤੇ ਪੀਰੀ ਦੀ ਨੀਤੀ ਨੂੰ ਧਾਰਨ ਕਰਨ ਦੇ ਕਾਰਨ:

1. ਜਹਾਂਗੀਰ ਦੇ ਰਾਜਗੱਦੀ ਤੇ ਬੈਠਣ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਦੇ ਸੰਬੰਧ ਬਹੁਤ ਵਿਗੜ ਗਏ ਸਨ।

2. ਗੁਰੂ ਅਰਜ਼ਨ ਦੇਵ ਜੀ ਦੀ ਸ਼ਹੀਦੀ ਕਾਰਨ ਗੁਰੂ ਸਾਹਿਬ ਨੂੰ ਮਹਿਸੂਸ ਹੋਇਆ ਕਿ ਸ਼ਸਤਰ ਧਾਰਨ ਕੀਤੇ ਬਗੈਰ ਮੁਗ਼ਲਾਂ ਦਾ ਸਾਹਮਣਾ ਕਰਨਾ ਸੰਭਵ ਨਹੀਂ ਹੈ।

3. ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਤੋ ਪਹਿਲਾਂ ਗੁਰੂ ਹਰਗੋਬਿੰਦ ਜੀ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਪੂਰੀ ਤਰ੍ਹਾਂ ਹਥਿਆਰ ਧਾਰਨ ਕਰਨ ਤੋਂ ਬਾਅਦ ਹੀ ਗੱਦੀ ਤੇ ਬੈਠਣ।

 


9) ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਿਉ' ਕੀਤਾ? ਜਾਂ ਗੁਰੂ ਹਰਗੋਬਿਦ ਸਾਹਿਬ ਨੂੰ ਬਦੀ ਛੋੜ ਬਾਬਾ ਕਿਉਂ ਕਿਹਾ ਜਾਂਦਾ ਹੈ?


ਉੱਤਰ: ਗੁਰਗੱਦੀ ਤੇ ਬੈਠਣ ਤੋ ਕੁਝ ਸਮਾਂ ਬਾਅਦ ਹੀ ਜਹਾਂਗੀਰ ਨੇ ਗੁਰੁ ਹਰਗੋਬਿੰਦ ਜੀ ਨੂੰ ਦਿੱਲੀ ਬੁਲਾਇਆ ਅਤੇ ਕੈਦ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਗੁਰੂ ਸਾਹਿਬ ਨੂੰ ਕੈਦ ਕਰਨ ਦੇ ਕਾਰਨਾਂ ਸਬਧੀ ਇਤਿਹਾਸਕਾਰਾਂ ਵਿੱਚ ਮਤਭੇਦ ਪਾਏ ਜਾਂਦੇ ਹਨ। ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਚੰਦੂ ਸ਼ਾਹ ਨੇ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਜੀ ਖਿਲਾਫ਼ ਭੜਕਾਇਆ ਸੀ। ਕੁਝ ਇਤਿਹਾਸਕਾਰਾਂ ਕਹਿੰਦੇ ਹਨ ਕਿ ਗੁਰੂ ਸਾਹਿਬ ਦੀ ਨਵੀਂ ਨੀਤੀ ਤੋਂ ਗੁੱਸੇ ਵਿੱਚ ਆ ਕੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕੈਦ ਕਰਵਾਇਆ। ਗੁਰੁ ਸਾਹਿਬ ਨੂੰ ਕੈਦ ਵਿੱਚ ਭੇਜਣ ਤੋਂ ਬਾਅਦ ਜਹਾਂਗੀਰ ਬਿਮਾਰ ਹੋ ਗਿਆ। ਉਸਨੂੰ ਡਰਾਵਣੇ ਸੁਫ਼ਨੇ ਆਉਣ ਲੌੱਗੇ। ਜਹਾਂਗੀਰ ਦੀ ਪਤਨੀ ਸਾਈਂ ਮੀਆਂ ਮੀਰ ਜੀ ਦੀ ਪੈਰੋਕਾਰ ਸੀ। ਉਹ ਆਪਣੇ ਪਤੀ ਦੀ ਬਿਮਾਰੀ ਤੋਂ ਦੁੱਖੀ ਹੋ ਕੇ ਸਾਈਂ ਮੀਆਂ ਮੀਰ ਜੀ ਕੋਲ ਗਈ। ਸਾਈਂ ਮੀਆਂ ਮੀਰ ਜੀ ਨੇ ਕਿਹਾ ਕਿ ਜਹਾਂਗੀਰ ਦੀ ਬਿਮਾਰੀ ਉਸ ਦੁਆਰਾ ਗੁਰੂ ਸਾਹਿਬ ਵਰਗੇ ਮਹਾਂਪੁਰਸ਼ ਨੂੰ ਕੈਦ ਕਰਨ ਦਾ ਨਤੀਜਾ ਹੈ। ਜਦੋਂ ਇਹ ਗੱਲ ਜਹਾਂਗੀਰ ਨੂੰ ਪਤਾ ਲਗੀ ਤਾਂ ਉਸਨੇ ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਦਿੱਤਾ। ਗੁਰੂ ਸਾਹਿਬ ਨੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਉਨੀ ਦੇਰ ਤੱਕ ਰਿਹਾ ਨਹੀਂ ਹੋਣਗੇ ਜਿੰਨੀ ਦੇਰ ਤੱਕ ਕਿਲ੍ਹੇ ਵਿੱਚ ਕੈਦ 52 ਹੌਰ ਰਾਜਿਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਸਿੱਟੇ ਵਜੋਂ ਜਹਾਂਗੀਰ ਨੂੰ ਬਾਕੀ 52 ਰਾਜਿਆਂ ਨੂੰ ਵੀ ਰਿਹਾ ਕਰਨਾ ਪਿਆ। ਇਸ ਘਟਨਾ ਕਾਰਨ ਗੁਰੂ ਹਰਗੋਬਿਦ ਜੀ ਨੂੰ ਬੰਦੀ ਛੋੜ ਬਾਬਾ ਵੀ ਕਿਹਾ ਜਾਂਦਾ ਹੈ।

 


10) ਗੁਰੂ ਸਾਹਿਬ ਕਿੱਥੇ ਅਤੇ ਕਿੰਨਾ ਸਮਾਂ ਕੈਦ ਰਹੇ?


ਉੱਤਰ: ਗੁਰੁ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਹੇ। ਜਹਾਂਗੀਰ ਨੇ ਉਹਨਾਂ ਨੂੰ 12 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਸੀ ਪਰ ਉਹ ਕਿੰਨਾ ਸਮਾਂ ਕੈਦ ਵਿੱਚ ਰਹੇ ਇਸ ਸੰਬੰਧੀ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲਦੀ। ਬਹੁਤ ਸਾਰੇ ਵਿਦਵਾਨਾਂ ਅਨੁਸਾਰ ਗੁਰੂ ਸਾਹਿਬ ਸਵਾ ਦੋ ਸਾਲ ਦੇ ਕਰੀਬ ਸਮਾਂ ਕੈਦ ਵਿੱਚ ਰਹੇ।

 


11) ਗੁਰੂ ਹਰਗੋਬਿੰਦ ਸਾਹਿਬ ਅਤੇ ਜਹਾਂਗੀਰ ਵਿਚਕਾਰ ਕਿਹੋ ਜਿਹੇ ਸੰਬੰਧ ਸਨ?


ਉੱਤਰ: ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਅਤੇ ਜਹਾਂਗੀਰ ਵਿਚਕਾਰ ਸੰਬੰਧ ਚੰਗੇ ਨਹੀਂ ਸਨ। ਜਹਾਂਗੀਰ ਇੱਕ ਕੱਟੜ ਮੁਨੀ ਮੁਸਲਮਾਨ ਸੀ। ਉਸਨੇ ਗੁਰੁ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਅਤੇ ਗੁਰੁ ਹਰਗੋਬਿਦ ਸਾਹਿਬ ਜੀ ਨੂੰ ਵੀ ਕੈਦ ਕਰਵਾਇਆ ਸੀ। ਬਾਅਦ ਵਿੱਚ ਸਾਈਂ ਮੀਆਂ ਮੀਰ ਦੇ ਕਹਿਣ ਤੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਗੁਰੂ ਹਰਗੋਬਿੰਦ ਜੀ ਨੂੰ ਰਿਹਾ ਕਰ ਦਿੱਤਾ। ਗੁਰੂ ਸਾਹਿਬ ਦੀ ਰਿਹਾਈ ਤੋਂ ਜਹਾਂਗੀਰ ਦੀ ਮੌਤ ਤਕ ਗੁਰੂ ਸਾਹਿਬ ਅਤੇ ਜਹਾਂਗੀਰ ਵਿਚਕਾਰ ਸੰਬੰਧ ਮਿੱਤਰਤਾਪੂਰਨ ਰਹੇ।

 


12) ਗੁਰੂ ਹਰਗੋਬਿੰਦ ਸਾਹਿਬ ਅਤੇ ਸ਼ਾਹਜਹਾਂ ਵਿਚਕਾਰ ਕਿਹੋ ਜਿਹੇ ਸੰਬੰਧ ਸਨ? ਜਾਂ ਗੁਰੂ ਹਰਗੋਬਿੰਦ ਸਾਹਿਬ ਅਤੇ ਮੁਗਲਾਂ ਵਿਚਕਾਰ ਲੜਾਈਆਂ ਦੇ ਕੀ ਕਾਰਨ ਸਨ?


ਉੱਤਰ: ਨਕਸ਼ਬਦੀਆਂ ਨੇ ਸ਼ਾਹਜਹਾਂ ਨੂੰ ਗੁਰੂ ਹਰਗੋਬਿੰਦ ਜੀ ਖਿਲਾਫ਼ ਭੜਕਾਇਆ। ਸ਼ਾਹਜਹਾਂ ਇੱਕ ਕੱਟੜ ਬਾਦਸ਼ਾਹ ਸੀ। ਗੁਰੂ ਹਰਗੋਬਿੰਦ ਸਾਹਿਬ ਦੁਆਰਾ ਸੈਨਾ ਦਾ ਸੰਗਠਨ ਕਰਨਾ ਅਤੇ ਰਾਜਸੀ ਚਿੰਨ੍ਹ ਅਪਣਾਉਣਾ ਉਸਨੂੰ ਬਿਲਕੁਲ ਪਸੰਦ ਨਹੀਂ ਸੀ। ਲਾਹੌਰ ਦੇ ਕਾਜੀ ਰੁਸਤਮ ਖਾਂ ਦੀ ਧੀ ਕੌਲਾਂ ਗੁਰੁ ਸਾਹਿਬ ਦੀ ਚੇਲੀ ਬਣ ਗਈ। ਰੁਸਤਮ ਖਾਂ ਨੇ ਸ਼ਾਹਜਹਾਂ ਨੂੰ ਕਰਤਾਰਪੁਰ ਅਤੇ ਫਗਵਾੜਾ ਵਿਖੇ ਚਾਰ ਲੜਾਈਆਂ ਲੜੀਆਂ ਗਈਆਂ।

 


13) ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਲੜਾਈ ਦਾ ਵਰਣਨ ਕਰੋ।


ਉੱਤਰ: ਇਹ ਲੜਾਈ 1634 ਈ: ਵਿੱਚ ਅੰਮ੍ਰਿਤਸਰ ਵਿਖੇ` ਸਿੱਖਾਂ ਅਤੇ ਮੁਗਲਾਂ ਵਿਚਕਾਰ ਹੋਈ। ਉਸ ਸਮੇਂ ਸ਼ਾਹਜਹਾਂ ਆਪਣੇ ਸੈਨਿਕਾਂ ਨਾਲ ਅੰਮ੍ਰਿਤਸਰ ਦੇ ਨੇੜੇ ਸ਼ਿਕਾਰ ਖੇਡ ਰਿਹਾ ਸੀ। ਦੂਜੇ ਪਾਸੇ ਗੁਰੂ ਹਰਗੋਬਿੰਦ ਜੀ ਵੀ ਸਿੱਖਾਂ ਨਾਲ ਸ਼ਿਕਾਰ ਖੇਡਣ ਆਏ ਸਨ। ਮੁਗਲਾਂ ਦਾ ਇੱਕ ਸ਼ਾਹੀ ਬਾਜ਼ ਸਿੱਖਾਂ ਦੇ ਹੱਥ ਆ ਗਿਆ। ਮੁਗਲਾਂ ਨੇ ਸਿੱਖਾਂ ਕੌਲੋਂ' ਇਹ ਬਾਜ਼ ਵਾਪਸ ਮਗਿਆ। ਸਿੱਖਾਂ ਦੇ ਨਾਂਹ ਕਰਨ ਤੇ ਸਿੱਖਾਂ ਅਤੇ ਮੁਗਲਾਂ ਵਿਚਕਾਰ ਇੱਕ ਝੜਪ ਹੋਈ। ਮੁਗਲਾਂ ਨੂੰ ਜਾਨ ਬਚਾ ਕੇ ਦੌੜਣਾ ਪਿਆ। ਜਦੋਂ ਇਸ ਗੱਲ ਦਾ ਪਤਾ ਸ਼ਾਹਜਹਾਂ ਨੂੰ ਪਤਾ ਲੱਗਿਆ ਤਾਂ ਉਸਨੇ ਮੁਖਲਿਸ ਖਾਂ ਦੀ ਅਗਵਾਈ ਹੇਠ 7000 ਸੈਨਿਕ ਸਿੱਖਾਂ ਖਿਲਾਫ਼ ਲੜਾਈ ਲਈ ਭੇਜੇ' ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਮੁਗਲ ਸੈਨਾ ਵਿੱਚ ਭਗਦੜ ਮਚ ਗਈ ਅਤੇ ਮੁਖਲਿਸ ਖਾਂ ਮਾਰਿਆ ਗਿਆ।

 


14) ਲਹਿਰਾ ਦੀ ਲੜਾਈ ਦਾ ਵਰਣਨ ਕਰੋਂ।


ਉੱਤਰ: ਇਹ ਲੜਾਈ 1634 : ਵਿੱਚ ਬਨਿੰਡਾ ਦੇ ਨੇੜੇ ਲਹਿਰਾ ਦੇ ਸਥਾਨ ਤੇ` ਸਿੱਖਾਂ ਅਤੇ` ਮੁਗਲਾਂ ਵਿਚਕਾਰ ਹੋਈ। ਇਸ ਲੜਾਈ ਦਾ ਕਾਰਨ ਦੋ ਘੋੜੇ ਦਿਲਬਾਗ ਅਤੇ ਗੁਲਬਾਗ ਸਨ। ਗੁਰੁ ਸਾਹਿਬ ਦੇ ਦੋ ਮਸੰਦ ਗੁਰੂ ਸਾਹਿਬ ਨੂੰ ਭੇਂਟ ਕਰਨ ਨਈ ਘੋੜੇ ਲੈ ਕੇ ਰਹੇ ਸਨ। ਰਸਤੇ ਵਿੱਚ ਮੁਗਲ ਸੈਨਿਕਾਂ ਨੇ ਇਹ ਘੋੜੇ ਉਹਨਾਂ ਤੋਂ ਖੋਹ ਲਏ। ਜਦੋਂ ਗੁਰੂ ਸਾਹਿਬ ਨੂੰ ਇਹ ਗੱਲ ਪਤਾ ਲੌਗੀ ਤਾਂ ਉਹਨਾਂ ਨੇ ਭਾਈ ਬਿਧੀ ਚੰਦ ਨੂੰ ਇਹ ਘੋੜੇ ਵਾਪਸ ਲਿਆਉਣ ਦਾ ਹੁਕਮ ਦਿੱਤਾ। ਭਾਈ ਬਿਧੀ ਚੰਦ ਭੇਸ ਬਦਲ ਕੇ ਮੁਗਲਾਂ ਕੋਲੋਂ ਇਹ ਘੋੜੋ` ਵਾਪਸ ਲੈ ਆਇਆ। ਜਦੋਂ ਸ਼ਾਹਜਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਸਨੇ ਲੱਲਾ ਬੇਗ ਅਤੇ ਕਮਰ ਬੇਗ ਦੀ ਅਗਵਾਈ ਹੇਠ ਸਿੱਖਾਂ ਖਿਲਾਫ਼ ਇੱਕ ਵੱਡੀ ਫੌਜ ਭੇਜੀ। ਇਸ ਲੜਾਈ ਵਿੱਚ ਭਾਈ ਜੇਠਾ ਜੀ ਸ਼ਹੀਦ ਹੋਏ। ਮੁਗਲਾਂ ਦਾ ਵੀ ਭਾਰੀ ਨੁਕਸਾਨ ਹੋਇਆ। ਲੌਂਗਾ ਬੇਗ ਅਤੇ ਕਮਰ ਬੇਗ ਇਸ ਲੜਾਈ ਵਿੱਚ ਮਾਰੇ ਗਏ। ਸਿੱਖਾਂ ਦੀ ਜਿੱਤ ਹੋਈ।

 


15) ਸ਼ੀ ਕਰਤਾਰਪੁਰ ਸਾਹਿਬ ਦੀ ਲੜਾਈ ਦਾ ਵਰਣਨ ਕਰੋ।


ਉੱਤਰ: ਇਹ ਲੜਾਈ 1635 : ਵਿੱਚ ਪੈਂਦਾ ਖਾਂ ਕਾਰਨ ਹੋਈ। ਪੈਂਦਾ ਖਾਂ ਪਹਿਲਾਂ ਗੁਰੁ ਸਾਹਿਬ ਕੋਲ ਨੌਕਰੀ ਕਰਦਾ ਸੀ। ਉਸਨੇ ਗੁਰੂ ਸਾਹਿਬ ਦਾ ਇੱਕ ਬਾਜ਼ ਚੁਰਾ ਕੇ ਆਪਣੇ ਜਵਾਈ ਨੂੰ ਦੇ ਦਿੱਤਾ ਸੀ। ਗੁਰੂ ਸਾਹਿਬ ਦੇ ਪੁੱਛਣ ਤੇ ਉਹ ਮੁਕਰ ਗਿਆ। ਗੁਰੂ ਸਾਹਿਬ ਨੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ। ਪੈਂਦਾ ਖਾਂ ਸ਼ਾਹਜਹਾਂ ਕੋਲ ਗਿਆ ਅਤੇ ਉਸਨੂੰ ਗੁਰੁ ਸਾਹਿਬ ਖਿਲਾਫ਼ ਕਾਰਵਾਈ ਕਰਨ ਲਈ ਉਕਸਾਇਆ। ਸ਼ਾਹਜਹਾਂ ਨੇ ਪੈਂਦਾ ਖਾਂ ਅਤੇ` ਕਾਲੋਂ ਖਾਂ ਨੂੰ ਬਹੁਤ ਸਾਰੀ ਫੌਜ ਦੇ ਕੇ ਸਿੱਖਾਂ ਖਿਲਾਫ਼ ਹਮਲਾ ਕਰਨ ਲਈ ਭੇਜਿਆ। ਇਸ ਲੜਾਈ ਵਿੱਚ ਗੁਰੂ ਸਾਹਿਬ ਦੇ ਦੋ ਸਪੁੱਤਰਾਂ ਬਾਬਾ ਗੁਰਦਿੱਤਾ ਜੀ ਅਤੇ ਤੇਗ਼ ਬਹਾਦਰ ਜੀ ਨੇ ਬਹਾਦਰੀ ਦੇ ਜੌਹਰ ਵਿਖਾਏ। ਇਸ ਲੜਾਈ ਵਿਚ ਕਾਲੇ ਖਾਂ, ਪੈਂਦਾ ਖਾਂ ਅਤੇ ਸੇਂਕੜੇ ਹੋਰ ਮੁਗਲ ਸੋਨਿਕ ਮਾਰੇ ਗਏ। ਸਿੱਖਾਂ ਦੀ ਜਿੱਤ ਹੋਈ।


16) ਫਗਵਾੜਾ ਦੀ ਲੜਾਈ ਦਾ ਵਰਣਨ ਕਰੋਂ।


ਉੱਤਰ: ਇਹ ਲੜਾਈ 1635 : ਵਿੱਚ ਸਿੱਖਾਂ ਅਤੇ ਮੁਗਲ ਸੂਬੇਦਾਰ ਅਹਿਮਦ ਖਾਂ ਵਿਚਕਾਰ ਹੋਈ। ਕਰਤਾਰਪੁਰ ਸਾਹਿਬ ਦੀ ਲੜਾਈ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਕੁਝ ਸਮੇਂ ਲਈ ਫਗਵਾੜਾ ਵਿਖੇ ਰੁਕੇ ਇੱਥੇ ਅਹਿਮਦ ਖਾਂ ਦੀ ਅਗਵਾਈ ਹੇਠ ਕੁਝ ਮੁਗਲ ਸੈਨਿਕਾਂ ਨੇ ਗੁਰੂ ਸਾਹਿਬ ਤੇ ਅਚਾਨਕ ਹਮਲਾ ਕਰ ਦਿੱਤਾ। ਫਗਵਾੜਾ ਵਿਖੇ ਇੱਕ ਛੋਟੀ ਜਿਹੀ ਝੜਪ ਹੋਈ। ਇਸ ਲੜਾਈ ਨੂੰ ਜਿਆਦਾ ਮਹੱਤਵਪੂਰਨ ਨਹੀਂ ਸਮਝਿਆ ਜਾਂਦਾ। ਇਹ ਸਿੱਖਾਂ ਅਤੇ ਮੁਗਲਾਂ ਵਿਚਕਾਰ ਲੜੀ ਗਈ ਆਖਰੀ ਲੜਾਈ ਸੀ।


17) ਗੁਰੂ ਹਰਿ ਰਾਏ ਜੀ ਦੇ ਜੀਵਨ ਅਤੇ ਕਾਰਜਾਂ ਤੇ ਇੱਕ ਸੰਖੇਪ ਨੌਟ ਲਿਖੋ।


ਉੱਤਰ: ਗੁਰੂ ਹਰਿ ਰਾਏ ਜੀ ਦਾ ਸਮਾਂ ਸਿੱਖ ਪੰਥ ਲਈ ਸ਼ਾਂਤੀ ਦਾ ਸਮਾਂ ਸੀ। ਗੁਰੂ ਹਰਿ ਰਾਏ ਜੀ 1645 : ਤੋਂ 1661 : ਤੱਕ ਗੁਰਗੱਦੀ ਤੇ ਬਿਰਾਜਮਾਨ ਰਹੇ। ਉਹਨਾਂ ਦੇ ਮਹੌਤਵਪੂਰਨ ਕਾਰਜ ਹੇਠ ਲਿਖੇ ਹਨ:

1. ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ ਤਿੰਨ ਕੇਂਦਰ ਸਥਾਪਿਤ ਕੀਤੇ ਜਿਹਨਾਂ ਨੂੰ ਬਖਸ਼ਿਸ਼ਾਂ ਕਿਹਾ ਜਾਂਦਾ ਹੈ।

2. ਗੁਰੂ ਸਾਹਿਬ ਨੇ ਭਾਈ ਗੌਂਦਾ ਜੀ ਨੂੰ ਕਾਬਲ, ਭਾਈ ਨੱਥਾ ਜੀ ਨੂੰ ਢਾਕਾ ਅਤੇ ਭਾਈ ਜੋਧਾ ਜੀ ਨੂੰ ਮੁਲਤਾਨ ਪ੍ਰਚਾਰ ਲਈ ਭੇਜਿਆ।

3. ਉਹਨਾਂ ਨੇ ਗੁਰਬਾਣੀ ਦਾ ਗਲਤ ਅਰਥ ਦੱਸਣ ਕਾਰਨ ਆਪਣੇ ਪੁੱਤਰ ਰਾਮਰਾਇ ਨੂੰ ਗੁਰਗੱਦੀ ਤੋਂ ਬੇਦਖਲ ਕਰ ਦਿੱਤਾ।

4. ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋਹ ਗੁਰੁ ਸਾਹਿਬ ਕੋਲ ਸਹਾਇਤਾ ਲਈ ਆਇਆ। ਗੁਰੂ ਸਾਹਿਬ ਨੋ ਅਣਮੋਲ ਜੜ੍ਹੀ ਬੂਟੀਆਂ ਦੇ ਕੇ ਦਾਰਾ ਸ਼ਿਕੋਹ ਦਾ ਇਲਾਜ਼ ਕੀਤਾ ਅਤੇ ਹੋਰ ਸਹਾਇਤਾ ਕੀਤੀ।



18) ਗੁਰੂ ਹਰਿ ਰਾਇ ਜੀ ਨੂੰ ਔਰੰਗਜੇਬ ਨੇ ਦਿੱਲੀ ਕਿਉ ਬੁਲਾਇਆ? ਜਾਂ ਗੁਰੂ ਹਰ ਰਾਇ ਜੀ ਨੇ ਰਾਮ ਰਾਇ ਨੂੰ ਗੁਰਗੱਦੀ ਤੋਂ ਬੇਦਖਲ ਕਿਉ' ਕੀਤਾ?


ਉੱਤਰ: ਔਰੰਗਜੇਬ ਦੇ ਕੁਝ ਦਰਬਾਰੀਆਂ ਨੇ ਉਸਨੂੰ ਭੜਕਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸ਼ਬਦ ਇਸਲਾਮ ਦੇ ਖਿਲਾਫ਼ ਹਨ। ਇਸ ਲਈ ਉਸਨੇ ਗੁਰੂ ਹਰਿ ਰਾਏ ਜੀ ਨੂੰ ਆਪਣੇ ਦਰਬਾਰ ਵਿੱਚ ਪੇਸ਼ ਹੋਣ ਲਈ ਕਿਹਾ। ਗੁਰੂ ਜੀ ਨੇ ਆਪਣੇ ਪੁੱਤਰ ਰਾਮ ਰਾਇ ਨੂੰ ਔਰੰਗਜੇਬ ਕੋਲ ਭੇਜਿਆ। ਔਰੰਗਜੇਬ ਦੇ ਗੁੱਸੇ ਤੋਂ ਬਚਣ ਲਈ ਰਾਮਰਾਇ ਨੇ ਗੁਰਬਾਣੀ ਦੀ ਇੱਕ ਪੰਕਤੀ ਦੇ ਗਲਤ ਅਰਥ ਦੱਸ ਦਿੱਤੇ। ਜਦੋਂ ਇਸ ਗੱਲ ਦਾ ਪਤਾ ਗੁਰੂ ਹਰ ਰਾਇ ਜੀ ਨੂੰ ਲੱਗਿਆ ਤਾਂ ਉਹਨਾਂ ਨੇ ਰਾਮ ਰਾਇ ਨੂੰ ਗੁਰਗੱਦੀ ਤੋਂ ਬੇਦਖਲ ਕਰ ਦਿੱਤਾ।

 


19) ਧੀਰ ਮੱਲ ਕੌਣ ਸੀ? ਉਹ ਗੁਰੂ ਤੇਗ਼ ਬਹਾਦਰ ਜੀ ਦੇ ਖਿਲਾਫ਼ ਕਿਉ' ਸੀ?


ਉੱਤਰ: ਧੀਰ ਮੱਲ ਗੁਰੂ ਹਰ ਰਾਇ ਜੀ ਦਾ ਵੱਡਾ ਭਰਾ ਸੀ। ਉਹ ਆਪਣੇ ਆਪ ਨੂੰ ਗੁਰਗੱਦੀ ਦਾ ਵਾਰਸ ਮੰਨਦਾ ਸੀ। ਜਦੋ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤਿ ਸਮਾਏ ਤਾਂ ਉਸਨੂੰ ਲੱਗਿਆ ਕਿ ਹੁਣ ਗੁਰਗੱਦੀ ਉਸਨੂੰ ਮਿਲ ਜਾਵੇਗੀ। ਜਦੋਂ ਉਸਨੂੰ ਪਤਾ ਲਗਿਆ ਕਿ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰੁ ਮੰਨ ਲਿਆ ਹੈ ਤਾਂ ਉਹ ਗੁੌਸੇ ਨਾਲ ਭਰ ਗਿਆ। ਉਸਨੇ ਗੁਰੂ ਸਾਹਿਬ ਖਿਲਾਫ਼ ਸਾਜਿਸ਼ਾਂ ਕਰਨੀਆਂ ਸ਼ੁਰੁ ਕਰ ਦਿੱਤੀਆਂ।

 


20) ਗੁਰੂ ਹਰਿ ਕ੍ਰਿਸ਼ਨ ਜੀ ਨੂੰ ਬਾਲ ਗੁਰੂ ਕਿਉ ਕਿਹਾ ਜਾਂਦਾ ਸੀ?



ਉੱਤਰ: ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਹਰਿ ਕ੍ਰਿਸ਼ਨ ਜੀ ਦੀ ਉਮਰ ਸਿਰਫ਼ ਪੰਜ ਸਾਲ ਸੀ। ਇਸ ਲਈ ਗੁਰੂ ਹਰਕ੍ਰਿਸ਼ਨ ਜੀ ਨੂੰ ਬਾਲ ਗੁਰੂ ਜਾਂ ਬਾਲਾ ਪ੍ਰੀਤਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

 


21) ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਕਿਸਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ?


ਉੱਤਰ: ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਰਾਮ ਰਾਏ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਸੀ ਅਤੇ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਵਾਰਸ ਸਮਝਦਾ ਸੀ।

 


22) ਗੁਰੂ ਹਰ ਕ੍ਰਿਸ਼ਨ ਜੀ ਕਿਵੇਂ ਜੌਤੀ ਜੌਤਿ ਸਮਾਏ?


ਉੱਤਰ: ਜਦੋਂ' ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਗਏ ਤਾਂ ਉੱਥੇ ਚੇਚਕ ਅਤੇ ਹੇਜਾ ਫੈਲਿਆ ਹੋਇਆ ਸੀ। ਗੁਰੂ ਜੀ ਨੇ ਅਨੇਕਾਂ ਬਿਮਾਰਾਂ, ਅਨਾਥਾਂ, ਗਰੀਬਾਂ ਦੀ ਸਹਾਇਤਾ ਕੀਤੀ। ਅਨੇਕਾਂ ਮਰੀਜ ਠੀਕ ਹੋ` ਗਏ ਪਰ ਗੁਰੂ ਜੀ ਆਪ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਏ। ਇਸੇ ਬਿਮਾਰੀ ਕਾਰਨ 30 ਮਾਰਚ 1664 ਈ: ਨੂੰ ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ।

 


23) ਗੁਰੂ ਹਰਿ ਕ੍ਰਿਸ਼ਨ ਜੀ ਨੇ ਆਪਣਾ ਉੱਤਰਅਧਿਕਾਰੀ ਕਿਸਨੂੰ ਬਣਾਇਆ?


ਉੱਤਰ: ਗੁਰੂ ਸਾਹਿਬ ਨੇ ਸਪਸ਼ਟ ਰੂਪ ਵਿੱਚ ਆਪਣਾ ਉੱਤਰਅਧਿਕਾਰੀ ਕਿਸੇ ਨੂੰ ਨਾ ਐਲਾਨਿਆ। ਉਹਨਾਂ ਨੇ ਨਾਰੀਅਲ ਅਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਅਤੇ ਉਚਾਰਿਆ “ਬਾਬਾ ਬਕਾਲੇ”। ਇਸ ਤੋਂ ਸਪਸ਼ਟ ਹੋਇਆ ਕਿ ਉਹਨਾਂ ਦਾ ਉੱਤਰਅਧਿਕਾਰੀ ਬਕਾਲਾ ਵਿਖੇ ਹੈ। ਬਾਅਦ ਵਿੱਚ ਇੱਕ ਵਪਾਰੀ ਮੱਖਣ ਸ਼ਾਹ ਲੁਬਾਣਾ ਨੇ ਪਹਿਚਾਣਿਆ ਕਿ ਗੁਰੂ ਤੇਗ ਬਹਾਦਰ ਜੀ ਹੀ ਅਸਲੀ ਗੁਰੂ ਹਨ।

 


(ਵੱਡੇ ਉੱਤਰਾਂ ਵਾਲੇ ਪ੍ਰਸ਼ਨ)

 


1) ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਕਿਉਂ ਅਪਣਾਈ?


ਉੱਤਰ: ਗੁਰੂ ਹਰਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਦੇ ਕਾਰਨ:


I. ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਬਦੀਲੀ: ਹੁਮਾਯੂੰ ਅਤੇ ਅਕਬਰ ਦੇ ਸਮੇਂ` ਸਿੱਖਾਂ ਅਤੇ ਮੁਗ਼ਲਾਂ ਵਿੱਚਕਾਰ ਸੰਬੰਧ ਸੁਖਾਵੇਂ ਸਨ। ਅਕਬਰ ਨੇ ਕਦੇ ਵੀ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲ ਅਦਾਜੀ ਨਹੀਂ ਕੀਤੀ ਸਗੋ ਸਿੱਖ ਧਰਮ ਨੂੰ ਸਹਿਯੋਗ ਦਿੱਤਾ । ਜਹਾਂਗੀਰ ਕੱਟੜ ਸੁੰਨੀ ਮੁਸਲਮਾਨ ਸੀ। ਉਹ ਸਿੱਖ ਧਰਮ ਦਾ ਵਿਕਾਸ ਬਰਦਾਸ਼ਤ ਨਹੀਂ ਕਰ ਸਕਿਆ।

II. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਿਸੂਸ ਹੋਇਆ ਕਿ ਜੇਕਰ ਸਿੱਖ ਜੀਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਮੁਗ਼ਲਾਂ ਦੇ ਅੱਤਿਆਚਾਰਾਂ ਦਾ ਮੁਕਾਬਲਾ ਕਰਨਾ ਪਵੇਗਾ। ਸਿਰਫ ਸੰਤ ਬਣੇ ਰਹਿ ਕੇ ਮੁਗ਼ਲਾਂ ਦਾ ਮੁਕਾਬਲਾ ਕਰਨਾ ਸੰਭਵ ਨਹੀਂ ਸੀ। ਇਸ ਲਈ ਸਿੱਖਾਂ ਦਾ ਹਥਿਆਰਬੰਦ ਹੋਣਾ ਜਰੂਰੀ ਸੀ।

III. ਗੁਰੂ ਅਰਜਨ ਦੇਵ ਜੀ ਦਾ ਅੰਤਿਮ ਸੁਨੇਹਾ: ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਸੀ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸੁਸ਼ੋਭਿਤ ਹੋ ਕੇ ਗੱਦੀ ਤੇ ਬੈਠਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਸੈਨਾ ਰੱਖਣੀ ਚਾਹੀਦੀ ਹੈ।

 


2) ਗੁਰੂ ਹਰਗੋਬਿੰਦ ਸਾਹਿਬ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋਂ।


ਉੱਤਰ: ਜਹਾਂਗੀਰ ਦੇ ਰਾਜ ਗੱਦੀ ਤੇ ਬੈਠਣ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਦੇ ਸੰਬੰਧ ਬਹੁਤ ਵਿਗੜ ਗਏ ਸਨ। ਗੁਰੁ ਅਰਜ਼ਨ ਦੇਵ ਜੀ ਦੀ ਸ਼ਹੀਦੀ ਕਾਰਨ ਗੁਰੁ ਹਰਗੋਬਿੰਦ ਸਾਹਿਬ ਜੀ ਨੂੰ ਮਹਿਸੂਸ ਹੋਇਆ ਕਿ ਸ਼ਸਤਰ ਧਾਰਨ ਕੀਤੇ ਬਗੈਰ ਮੁਗ਼ਲਾਂ ਦਾ ਸਾਹਮਣਾ ਕਰਨਾ ਸੰਭਵ ਨਹੀਂ ਹੈ। ਇਸ ਲਈ ਗੁਰੂ ਹਰਗੌਬਿਦ ਸਾਹਿਬ ਜੀ ਨੇ ਨਵੀ ਨੀਤੀ ਅਪਣਾਈ। ਇਸ ਨੀਤੀ ਨੂੰ ਮੀਰੀ ਅਤੇ ਪੀਰੀ ਦੀ ਨੀਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


ਨਵੀਂ ਨੀਤੀ ਦੀਆਂ ਵਿਸ਼ੇਸਤਾਵਾਂ:


I. ਮੀਰੀ ਅਤੇ ਪੀਰੀ: ਮੀਰੀ ਅਤੇ ਪੀਰੀ ਦੌ ਤਲਵਾਰਾਂ ਦੇ ਨਾਂ ਸਨ। ਇਹ ਤਲਵਾਰਾਂ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਤੇ ਬੈਠਦੇ ਸਮੇਂ ਧਾਰਨ ਕੀਤੀਆਂ ਸਨ। ਮੀਰੀ ਦੀ ਤਲਵਾਰ ਸੈਸਾਰਕ ਸੱਤਾ ਦੀ ਪ੍ਰਤੀਕ ਸੀ ਅਤੇ ਪੀਰੀ ਦੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ।

. ਸੈਨਾ ਦਾ ਸੰਗਠਨ: ਉਹਨਾਂ ਨੇ ਆਪਣੇ ਹੁਕਮਨਾਮਿਆਂ ਰਾਹੀਂ ਸਿੱਖਾਂ ਨੂੰ ਸੈਨਾ ਵਿੱਚ ਭਰਤੀ ਹੋਣ ਲਈ ਕਿਹਾ। ਸ਼ੁਰੂ ਵਿੱਚ 500 ਸੈਨਿਕ ਆਪ ਦੀ ਫੌਜ ਵਿੱਚ ਭਰਤੀ ਹੋਏ। ਸੈਨਾ ਨੂੰ ਜੰਗੀ ਸਿਖਲਾਈ ਦਿੱਤੀ ਗਈ। ਸਾਰੇ ਸੈਨਿਕਾਂ ਨੂੰ 100-100 ਸੈਨਿਕਾਂ ਦੇ 5 ਜੱਥਿਆਂ ਵਿੱਚ ਵੈਡਿਆ ਗਿਆ। ਹਰੇਕ ਜੱਥਾ ਇੱਕ ਜੱਥੇਦਾਰ ਦੇ ਅਧੀਨ ਸੀ। ਹੌਲੀ- ਹੌਲੀ ਸੈਨਾ ਦੀ ਗਿਣਤੀ ਵਧਦੀ ਗਈ ਅਤੇ ਇਹ 2500 ਤੱਕ ਪਹੁੰਚ ਗਈ।

III. ਸ਼ਸਤਰਾਂ ਅਤੇ ਘੋੜਿਆਂ ਦਾ ਪ੍ਰਬੰਧ: ਗੁਰੂ ਸਾਹਿਬ ਨੇ ਮਸੰਦਾਂ ਨੂੰ ਹੁਕਮਨਾਮਾ ਜਾਰੀ ਕੀਤਾ ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਸ਼ਸਤਰ ਅਤੇ ਘੋੜੇ ਇਕੱਠੇ ਕਰਨ। ਛੇਤੀ ਹੀ ਗੁਰੁ ਸਾਹਿਬ ਕੌਲ ਬਹੁਤ ਸਾਰੇ ਘੋੜੇ ਅਤੇ ਸ਼ਸਤਰ ਇਕੱਠੇ ਹੋ ਗਏ ਜਿਹਨਾਂ ਦੀ ਵਰਤੋਂ ਸੈਨਾ ਨੂੰ ਤਾਕਤਵਰ ਬਣਾਉਣ ਲਈ ਕੀਤੀ ਗਈ।

IV. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ: ਅਕਾਲ ਤਖ਼ਤ ਸਾਹਿਬ ਦਾ ਨਿਰਮਾਣ, ਸ਼੍ਰੀ ਹਰਿਮੰਦਰ ਸਾਹਿਬ ਦੇ ਬਿਲਕੁੱਲ ਸਾਹਮਣੇ ਕੀਤਾ ਗਿਆ। ਇੱਥੇ ਬੈਠ ਕੇ ਗੁਰੁ ਹਰਗੋਬਿੰਦ ਜੀ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ ਸਨ। ਉਹਨਾਂ ਦੀਆਂ ਕੁਸ਼ਤੀਆਂ ਅਤੇ ਸੈਨਿਕ ਕਰਤਬ ਵੇਖਦੇ ਸਨ। ਇੱਥੇ ਬੈਠ ਕੇ` ਹੀ ਗੁਰੂ ਸਾਹਿਬ ਮਸੰਦਾਂ ਤੋ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ ਸਨ ਅਤੇ ਸਿੱਖਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੇ ਸਨ।

V. ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ: ਗੁਰੁ ਹਰਗੋਬਿੰਦ ਸਾਹਿਬ ਨੇ ਰਾਜਿਆਂ ਵਾਂਗ ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ। ਉਹਨਾਂ ਨੇ ਪਗ ਤੇ ਕਲਗੀ ਸਜ਼ਾਉਣੀ ਸ਼ੁਰੂ ਕਰ ਦਿੱਤੀ। ਉਹ ਰਾਜਿਆਂ ਵਰਗੇ ਵਸਤਰ ਪਹਿਣਦੇ ਸਨ ਅਤੇ ਆਪਣੇ ਨਾਲ ਅੰਗਰੱਖਿਅਕ ਰਖਦੇ ਸਨ। ਉਹਨਾਂ ਉੱਪਰ ਰਾਜਸੀ ਛਤਰ ਝੁਲਾਇਆ ਜਾਣ ਲੌਗਿਆ।

VI. ਅੰਮ੍ਰਿਤਸਰ ਦੀ ਕਿਲ੍ਹੰਬਦੀ: ਅੰਮ੍ਰਿਤਸਰ ਨਾ ਸਿਰਫ ਸਿੱਖਾਂ ਦਾ ਸਭ ਤੋਂ ਪ੍ਰਸਿਧ ਧਾਰਮਿਕ ਸਥਾਨ ਸੀ ਸਗੋ ਇਹ ਸਿੱਖ ਸੈਨਾ ਦੀ ਸਿਖਲਾਈ ਦਾ ਕੇਂਦਰ ਵੀ ਸੀ। ਇਸਦੀ ਸੁਰੱਖਿਆ ਲਈ ਗੁਰੂ ਸਾਹਿਬ ਨੇ ਸ਼ਹਿਰ ਦੇ ਦੁਆਲੇ ਇੱਕ ਦੀਵਾਰ ਕਰਵਾ ਦਿੱਤੀ। 1609 : ਵਿੱਚ ਇੱਥੇ ਲੋਹਗੜ੍ਹ ਨਾਂ ਦੇ ਇੱਕ ਕਿਲ ਦੀ ਉਸਾਰੀ ਕਰਵਾਈ ਗਈ।

VII. ਗੁਰੂ ਹਰਗੋਬਿੰਦ ਜੀ ਦੇ ਰੋਜਾਨਾ ਜੀਵਨ ਵਿੱਚ ਤਬਦੀਲੀ: ਨਵੀਂ ਨੀਤੀ ਅਪਣਾ ਕੇ ਗੁਰੂ ਸਾਹਿਬ ਨੇ ਧਾਰਮਿਕ ਉਪਦੇਸ਼ ਦੇਣ ਦੇ ਨਾਲ-ਨਾਲ ਸਿੱਖਾਂ ਨੂੰ ਸੈਨਿਕ ਅਗਵਾਈ ਵੀ ਦੇਣੀ ਸ਼ੁਰੂ ਕੀਤੀ। ਉਹ ਰਾਜਿਆਂ ਵਾਂਗ ਦਰਬਾਰ ਲਗਾਉਣ ਅਤੇ ਸਿੱਖਾਂ ਦੇ ਝਗੜਿਆਂ ਦੇ ਫੈਸਲੇ ਕਰਨ ਲੱਗ ਪਏ। ਉਹਨਾਂ ਨੇ ਆਪਣੇ ਦਰਬਾਰ ਵਿੱਚ ਅਬਦੁੱਲਾ ਅਤੇ ਨੱਥਾ ਮੱਲ ਨੂੰ ਵੀਰ ਰਸੀ ਵਾਰਾਂ ਗਾਉਣ ਲਈ ਭਰਤੀ ਕੀਤਾ। ਉਹਨਾਂ ਨੇ ਇੱਕ ਸੰਗੀਤ ਮਡਲੀ ਵੀ ਬਣਾਈ ਜਿਹੜੀ ਰਾਤ ਸਮੇਂ ਢੋਲਕ ਦੀ ਧੁਨ ਅਤੇ ਮਸ਼ਾਲਾਂ ਦੀ ਰੌਸ਼ਨੀ ਵਿੱਚ ਉੱਚੀ ਅਵਾਜ਼ ਵਿੱਚ ਜੋਸ਼ੀਲੇ ਗੀਤ ਗਾਉਂਦੀ ਸੀ।

 

3) ਗੁਰੂ ਹਰਗੋਬਿੰਦ ਸਾਹਿਬ ਅਤੇ ਮੁਗ਼ਲਾਂ ਵਿਚਕਾਰ ਕਿਹੌ` ਜਿਹੇ ਸੰਬੰਧ ਸਨ?


ਉੱਤਰ: ਗੁਰੂ ਹਰਗੋਬਿੰਦ ਸਾਹਿਬ ਅਤੇ ਜਹਾਂਗੀਰ ਵਿਚਕਾਰ ਸੰਬੰਧ: ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਅਤੇ ਜਹਾਂਗੀਰ ਵਿਚਕਾਰ ਸੰਬੰਧ ਚੈਗੇ` ਨਹੀਂ ਸਨ। ਜਹਾਂਗੀਰ ਇੰਕ ਕੌਟੜ ਸੁੰਨੀ ਮੁਸਲਮਾਨ ਸੀ। ਉਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਕੈਦ ਕਰਵਾਇਆ ਸੀ। ਬਾਅਦ ਵਿੱਚ ਸਾਈਂ ਮੀਆਂ ਮੀਰ ਦੇ ਕਹਿਣ ਤੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਗੁਰੂ ਹਰਗੋਬਿੰਦ ਜੀ ਨੂੰ ਰਿਹਾ ਕਰ ਦਿੱਤਾ। ਗੁਰੂ ਸਾਹਿਬ ਦੀ ਰਿਹਾਈ ਤੋ ਜਹਾਂਗੀਰ ਦੀ ਮੌਤ ਤੌਕ ਤੱਕ ਗੁਰੁ ਸਾਹਿਬ ਅਤੇ ਜਹਾਂਗੀਰ ਵਿਚਕਾਰ ਸਬੈਧ ਮਿੰਤਰਤਾਪੂਰਨ ਰਹੇ।

ਗੁਰੂ ਹਰਗੋਬਿੰਦ ਸਾਹਿਬ ਅਤੇ ਸ਼ਾਹਜਹਾਂ ਵਿਚਕਾਰ ਸੰਬੰਧ: ਨਕਸ਼ਖੈਦੀਆਂ ਨੇ ਸ਼ਾਹਜਹਾਂ ਨੂੰ ਗੁਰੂ ਹਰਗੋਬਿਦ ਜੀ ਖਿਲਾਫ਼ ਭੜਕਾਇਆ। ਸ਼ਾਹਜਹਾਂ ਇੱਕ ਕੌਂਟੜ ਬਾਦਸ਼ਾਹ ਸੀ। ਗੁਰੁ ਹਰਗੌਬਿਦ ਸਾਹਿਬ ਦੁਆਰਾ ਸੈਨਾ ਦਾ ਸਗਠਨ ਕਰਨਾ ਅਤੇ ਰਾਜਸੀ ਚਿੰਨ੍ਹ ਅਪਣਾਉਣਾ ਉਸਨੂੰ ਬਿਲਕੁਲ ਪਸੈਦ ਨਹੀਂ ਸੀ। ਲਾਹੌਰ ਦੇ ਕਾਜੀ ਰੁਸਤਮ ਖਾਂ ਦੀ ਧੀ ਕੌਲਾਂ ਗੁਰੂ ਸਾਹਿਬ ਦੀ ਚੇਲੀ ਬਣ ਗਈ। ਰੁਸਤਮ ਖਾਂ ਨੇ ਸ਼ਾਹਜਹਾਂ ਨੂੰ ਸਿੱਖਾਂ ਖਿਲਾਫ਼ ਕਦਮ ਚੁਂਕਣ ਲਈ ਭੜਕਾਇਆ। ਇਸ ਲਈ ਸਿੱਖਾਂ

 


4) ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਲੜਾਈਆਂ ਦਾ ਵਰਣਨ ਕਰੋ।


. ਸ਼੍ਰੀ ਅਮ੍ਰਿਤਸਰ ਸਾਹਿਬ ਦੀ ਲੜਾਈ: ਇਹ ਲੜਾਈ 1634 : ਵਿੱਚ ਅਮ੍ਰਿਤਸਰ ਵਿਖੇ` ਸਿੱਖਾਂ ਅਤੇ ਮੁਗਲਾਂ ਵਿਚਕਾਰ ਹੋਈ। ਮੁਗਲਾਂ ਦਾ ਇੰਕ ਸ਼ਾਹੀ ਬਾਜ਼ ਸਿੱਖਾਂ ਦੇ ਹੌਥ ਗਿਆ। ਮੁਗਲਾਂ ਨੇ` ਸਿੱਖਾਂ ਕੋਲੋਂ ਇਹ ਬਾਜ਼ ਵਾਪਸ ਮੈਗਿਆ। ਸਿੱਖਾਂ ਦੇ ਨਾਂਹ ਕਰਨ ਤੇ` ਸਿੱਖਾਂ ਅਤੇ ਮੁਗਲਾਂ ਵਿਚਕਾਰ ਇੰਕ ਝੜਪ ਹੋਈ। ਮੁਗਲਾਂ ਨੂੰ ਜਾਨ ਬਚਾ ਕੇ ਦੌੜਣਾ ਪਿਆ। ਜਦੋਂ ਇਸ ਗੌਲ ਦਾ ਪਤਾ ਸ਼ਾਹਜਹਾਂ ਨੂੰ ਪਤਾ ਲੌਂਗਿਆ ਤਾਂ ਉਸਨੇ ਮੁਖਲਿਸ ਖਾਂ ਦੀ ਅਗਵਾਈ ਹੇਠ 7000 ਸੈਨਿਕ ਸਿੱਖਾਂ ਖਿਲਾਫ਼ ਲੜਾਈ ਲਈ ਭੇਜੇ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਮੁਗਲ ਸੈਨਾ ਵਿੱਚ ਭਗਦੜ ਮਚ ਗਈ ਅਤੇ ਮੁਖਲਿਸ ਖਾਂ ਮਾਰਿਆ ਗਿਆ।

II. ਲਹਿਰਾ ਦੀ ਲੜਾਈ: ਇਹ ਲੜਾਈ 1634 : ਵਿੱਚ ਬਠਿੰਡਾ ਦੇ ਨੌੜੇ ਲਹਿਰਾ ਦੇ ਸਥਾਨ ਤੋਂ ਸਿੱਖਾਂ ਅਤੇ ਮੁਗਲਾਂ ਵਿਚਕਾਰ ਹੋਈ। ਇਸ ਲੜਾਈ ਦਾ ਕਾਰਨ ਦੋ ਘੋੜੇ ਦਿਲਬਾਗ ਅਤੇ ਗੁਲਬਾਗ ਸਨ। ਗੁਰੂ ਸਾਹਿਬ ਦੇ ਦੋ ਮਸੈਦ ਗੁਰੁ ਸਾਹਿਬ ਨੂੰ ਭੇਂਟ ਕਰਨ ਲਈ ਘੋੜੇ ਲੰ ਕੇ ਰਹੇ ਸਨ। ਰਸਤੇ` ਵਿੱਚ ਮੁਗਲ ਸੈਨਿਕਾਂ ਨੇ ਇਹ ਘੋੜੇ ਉਹਨਾਂ ਤੋਂ ਖੋਹ ਲਏ। ਜਦੋਂ ਗੁਰੂ ਸਾਹਿਬ ਨੂੰ ਇਹ ਗੌਲ ਪਤਾ ਲੱਗੀ ਤਾਂ ਉਹਨਾਂ ਨੇ ਭਾਈ ਬਿਧੀ ਚੰਦ ਨੂੰ ਇਹ ਘੋੜੇ ਵਾਪਸ ਲਿਆਉਣ ਦਾ ਹੁਕਮ ਦਿੱਤਾ। ਭਾਈ ਬਿਧੀ ਚੋਦ ਭੇਸ ਬਦਲ ਕੇ` ਮੁਗਲਾਂ ਕੌਲੌ' ਇਹ ਘੋੜੇ ਵਾਪਸ ਲੰ ਆਇਆ। ਜਦੋਂ ਸ਼ਾਹਜਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਸਨੇ` ਲੌਲਾ ਬੇਗ ਅਤੇ ਕਮਰ ਬੇਗ ਦੀ ਅਗਵਾਈ ਹੇਠ ਸਿੱਖਾਂ ਖਿਲਾਫ਼ ਇੱਕ ਵੱਡੀ ਫੌਜ ਭੇਜੀ। ਇਸ ਲੜਾਈ ਵਿੱਚ ਭਾਈ ਜੇਠਾ ਜੀ ਸ਼ਹੀਦ ਹੋਏ। ਮੁਗਲਾਂ ਦਾ ਵੀ ਭਾਰੀ ਨੁਕਸਾਨ ਹੋਇਆ। ਲੱਗਾ ਬੇਗ ਅਤੇ ਕਮਰ ਬੇਗ ਇਸ ਲੜਾਈ ਵਿੱਚ ਮਾਰੇ ਗਏ। ਸਿੱਖਾਂ ਦੀ ਜਿੱਤ ਹੋਈ।

III. ਸ਼੍ਰੀ ਕਰਤਾਰਪੁਰ ਸਾਹਿਬ ਦੀ ਲੜਾਈ: ਇਹ ਲੜਾਈ 1635 . ਵਿੱਚ ਪੈਂਦਾ ਖਾਂ ਕਾਰਨ ਹੋਈ। ਪੈਂਦਾ ਖਾਂ ਪਹਿਲਾਂ ਗੁਰੁ ਸਾਹਿਬ ਕੋਲ ਨੌਕਰੀ ਕਰਦਾ ਸੀ। ਗੁਰੂ ਸਾਹਿਬ ਨੇ ਉਸਨੂੰ ਨੌਕਰੀ ਤੋਂ ਕੌਂਢ ਦਿੱਤਾ। ਪੈਂਦਾ ਖਾਂ ਸ਼ਾਹਜਹਾਂ ਕੋਲ ਗਿਆ ਅਤੇ ਉਸਨੂੰ ਗੁਰੂ ਸਾਹਿਬ ਖਿਲਾਫ਼ ਕਾਰਵਾਈ ਕਰਨ ਲਈ ਉਕਸਾਇਆ। ਸ਼ਾਹਜਹਾਂ ਨੇ ਪੈਂਦਾ ਖਾਂ ਅਤੇ ਕਾਲੇ ਖਾਂ ਨੂੰ ਬਹੁਤ ਸਾਰੀ ਫੌਜ ਦੇ ਕੇ ਸਿੱਖਾਂ ਖਿਲਾਫ਼ ਹਮਲਾ ਕਰਨ ਲਈ ਭੇਜਿਆ। ਇਸ ਲੜਾਈ ਵਿੱਚ ਗੁਰੂ ਸਾਹਿਬ ਦੇ ਦੋ` ਸਪੁੰਤਰਾਂ ਬਾਬਾ ਗੁਰਦਿੱਤਾ ਜੀ ਅਤੇ ਤੇਗ਼ ਬਹਾਦਰ ਜੀ ਨੌ ਬਹਾਦਰੀ ਦੇ ਜੌਹਰ ਵਿਖਾਏ। ਇਸ ਲੜਾਈ ਵਿੱਚ ਕਾਲੇ ਖਾਂ, ਪੈਂਦਾ ਖਾਂ ਅਤੇ ਸੈਂਕੜੇ ਹੋਰ ਮੁਗਲ ਸੈਨਿਕ ਮਾਰੇ ਗਏ। ਸਿੱਖਾਂ ਦੀ ਜਿੱਤ ਹੋਈ।

IV. ਫਗਵਾੜਾ ਦੀ ਲੜਾਈ: ਇਹ ਲੜਾਈ 1635 : ਵਿੱਚ ਸਿੱਖਾਂ ਅਤੇ ਮੁਗਲ ਸੂਬੇਦਾਰ ਅਹਿਮਦ ਖਾਂ ਵਿਚਕਾਰ ਹੋਈ। ਕਰਤਾਰਪੁਰ ਸਾਹਿਬ ਦੀ ਲੜਾਈ ਤੋਂ ਬਾਅਦ ਗੁਰੂ ਹਰਗੋਬਿਦ ਜੀ ਕੁਝ ਸਮੇਂ ਲਈ ਫਗਵਾੜਾ ਵਿਖੇ ਰੁਕੇ। ਇੱਥੇ ਅਹਿਮਦ ਖਾਂ ਦੀ ਅਗਵਾਈ ਹੇਠ ਕੁਝ ਮੁਗਲ ਸੈਨਿਕਾਂ ਨੇ ਗੁਰੂ ਸਾਹਿਬ ਤੇ ਅਚਾਨਕ ਹਮਲਾ ਕਰ ਦਿੱਤਾ। ਫਗਵਾੜਾ ਵਿਖੇ ਇੱਕ ਛੋਟੀ ਜਿਹੀ ਝੜਪ ਹੋਈ। ਇਸ ਲੜਾਈ ਨੂੰ ਜਿਆਦਾ ਮਹੋਂਤਵਪੂਰਨ ਨਹੀਂ ਸਮਝਿਆ ਜਾਂਦਾ।