ਪਾਠ 8 ਗੁਰੁ ਤੇਗ਼ ਬਹਾਦਰ ਜੀ ਅਤੇ ਉਹਨਾਂ ਦੀ ਸ਼ਹੀਦੀ
1) ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?
ਨੌਵੇਂ
2) ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਦੋ' ਹੋਇਆ?
1621 ਈ:
3) ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ?
ਸ਼੍ਰੀ
ਅੰਮ੍ਰਿਤਸਰ ਸਾਹਿਬ ਵਿਖੇ
4) ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?
ਗੂਰੂ ਹਰਗੋਬਿੰਦ
ਜੀ
5) ਗੁਰੁ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?
ਮਾਤਾ ਨਾਨਕੀ ਜੀ
6) ਗੁਰੁ ਤੇਗ਼ ਬਹਾਦਰ ਜੀ ਦਾ ਬਚਪਨ ਦਾ ਕੀ ਨਾਂ ਸੀ?
ਤਿਆਗ ਮੱਲ
7) ਗੁਰੂ ਤੇਗ਼ ਬਹਾਦਰ ਜੀ ਨੇ ਕਿਸਤੋ ਸਿਖਿਆ ਪ੍ਰਾਪਤ ਕੀਤੀ?
ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ
8) ਕਿਹੜੀ ਲੜਾਈ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਹਾਦਰੀ ਵੇਖ ਕੇ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਦਾ ਨਾਂ ਤਿਆਗ ਮੱਲ ਤੋ ਬਦਲ ਕੇ ਤੇਗ ਬਹਾਦਰ ਕਰ ਦਿੱਤਾ?
ਕਰਤਾਰਪੁਰ ਦੀ ਲੜਾਈ
9) ਗੁਰੁ ਤੇਗ਼ ਬਹਾਦਰ ਜੀ ਦੀ ਸੁਪਤਨੀ ਦਾ ਨਾਂ ਕੀ ਸੀ?
ਮਾਤਾ ਗੁਜਰੀ ਜੀ
10) ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਾ ਨਾਂ ਕੀ ਸੀ?
ਗੋਬਿੰਦਰਾਏ ਜਾਂ ਗੋਬਿੰਦਦਾਸ (ਬਾਅਦ ਵਿੱਚ ਗੁਰੂ ਗੋਬਿੰਦ
ਸਿਘ ਜੀ)
11) ਗੁਰੁ ਤੇਗ਼ ਬਹਾਦਰ ਜੀ ਕਿੰਨੇ ਵਰ੍ਹੇ ਬਕਾਲਾ ਵਿਖੇ ਰਹੇ?
20 ਵਰ੍ਹੇ
12) ਬਕਾਲਾ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ ਪਛਾਣ ਕਿਸਨੇ ਕੀਤੀ?
ਮੱਖਣ ਸ਼ਾਹ ਲੁਬਾਣਾ
13) ਗੁਰੁ ਸਾਹਿਬ ਨੂੰ ਪਛਾਣ ਕੇ ਮੱਖਣ ਸ਼ਾਹ ਲੁਬਾਣਾ ਨੇ ਕੀ ਰੌਲਾ ਪਾਇਆ?
ਗੁਰੁ ਲਾਧੋ ਰੇ
14) ਧੀਰ ਮੱਲ ਕੌਣ ਸੀ?
ਗੁਰੂ ਹਰਿ ਰਾਇ ਜੀ ਦਾ ਵੱਡਾ
ਭਰਾ
15) ਧੀਰ ਮੱਲ ਨੇ ਕਿਹੜੇ ਮਸੰਦ ਨਾਲ ਰਲ ਕੇ ਗੁਰੂ ਤੇਗ਼ ਬਹਾਦਰ ਜੀ ਤੇ ਹਮਲਾ ਕੀਤਾ?
ਸ਼ੀਹ
16) ਜਦੋਂ' ਗੁਰੂ ਤੇਗ਼ ਬਹਾਦਰ ਜੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਹਰਿਮੰਦਰ ਸਾਹਿਬ
ਤੇ ਕਿਸਦਾ ਕਬਜਾ ਸੀ?
ਹਰਜੀ
ਮੀਣਾ
17) ਗੁਰੂ ਸਾਹਿਬ ਨੇ ਕਿਹੜੇ ਪਿੰਡ ਵਿਖੇ ਇਸਤਰੀਆਂ ਨੂੰ “ਮਾਈਆਂ ਰੱਬ ਰਜਾਈਆਂ ਭਗਤੀ
ਲਾਈਆਂ”ਦਾ ਆਸ਼ੀਰਵਾਦ ਦਿੱਤਾ?
ਪਿੰਡ
ਵੱਲਾ
18) ਗੁਰੂ ਸਾਹਿਬ ਨੇ ਮਾਖੋਵਾਲ ਦੀ ਜਮੀਨ ਕਿਨੇ ਰੁਪਏ ਦੇ ਕੇ ਖਰੀਦੀ?
500
19) ਮਾਖੋਵਾਲ ਦੀ ਜਮੀਨ ਕਿਸਤੋ' ਖਰੀਦੀ ਗਈ?
ਬਿਲਾਸਪੁਰ
ਦੀ ਰਾਣੀ ਤੋਂ
20) ਮਾਖੋਵਾਲ ਦੀ ਥਾਂ ਤੇ ਕਿਹੜਾ ਨਗਰ ਵਸਾਇਆ ਗਿਆ?
ਚੱਕ
ਨਾਨਕੀ
21) ਚੱਕ ਨਾਨਕੀ ਨਗਰ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿਧ ਹੋਇਆ?
ਸ਼੍ਰੀ
ਆਨੰਦਪੁਰ ਸਾਹਿਬ
22) ਗੁਰਦੁਆਰ ਪੱਕਾ ਸੰਗਤ ਕਿੱਥੇ ਬਣਿਆ ਹੋਇਆ ਹੈ?
ਪਯਾਗ
ਵਿਖੇ
23) ਔਰੰਗਜੇਬ ਨੂੰ ਰਾਜਗੱਦੀ ਕਦੋਂ ਪ੍ਰਾਪਤ ਹੋਈ?
1658
ਈ:
24) ਔਰੰਗਜੇਬ ਮੁਸਲਮਾਨਾਂ ਦੇ ਕਿਹੜੇ ਸੰਪਰਦਾਇ ਨਾਲ ਸੰਬੰਧ ਰੱਖਦਾ ਸੀ?
ਸੁੰਨੀ
25) ਕਸ਼ਮੀਰ ਦਾ ਕਿਹੜਾ ਗਵਰਨਰ ਉੱਥੋਂ' ਦੇ ਬ੍ਰਾਹਮਣਾਂ ਨੂੰ ਇਸਲਾਮ ਕਬੂਲ ਕਰਨ
ਲਈ ਮਜਬੂਰ ਕਰ ਰਿਹਾ ਸੀ?
ਸ਼ੇਰ
ਅਫ਼ਗਾਨ
26) ਕਸ਼ਮੀਰੀ ਪੰਡਤ ਕਿਸਦੀ ਅਗਵਾਈ ਹੇਠ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲਣ ਆਏ?
ਪੰਡਤ
ਕਿਰਪਾ ਰਾਮ
27) ਕਸ਼ਮੀਰੀ ਪੰਡਤਾਂ ਦੇ ਦਲ ਵਿੱਚ ਕਿੰਨੇ ਪੰਡਤ ਸਨ?
16
28) ਕਸ਼ਮੀਰੀ ਪੰਡਤ ਕਿਸ ਸਥਾਨ ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲੇ?
ਸ਼੍ਰੀ
ਆਨੰਦਪੁਰ ਸਾਹਿਬ
29) ਕਸ਼ਮੀਰੀ ਪੰਡਤ ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਮਿਲੇ?
25
ਮਈ 1675 ਈ:
30) ਗੁਰੂ ਤੇਗ਼ ਬਹਾਦਰ ਜੀ ਕਿਹੜੇ ਤਿਨ ਸਿੱਖਾਂ ਨਾਲ ਦਿੱਲੀ ਲਈ ਰਵਾਨਾ ਹੋਏ?
ਭਾਈ
ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ
31) ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ?
ਚਾਂਦਨੀ ਚੌਕ, ਦਿੱਲੀ
32) ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ?
6
ਨਵੰਬਰ 1675 ਈ:
33) ਗੁਰੁ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਾਲੇ ਸਥਾਨ ਤੇ ਕਿਹੜਾ ਗੁਰਦੁਆਰਾ ਸਥਿਤ
ਹੈ?
ਗੁਰਦੁਆਰਾ
ਸੀਸ ਗੰਜ਼ ਸਾਹਿਬ
34) ਗੁਰੂ ਤੇਗ਼ ਬਹਾਦਰ ਜੀ ਦੇ ਸਰੀਰ ਦਾ ਸਸਕਾਰ ਕਿਸਨੇ ਕੀਤਾ?
ਭਾਈ
ਲੱਖੀ ਸ਼ਾਹ ਨੇ
35) ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਸ਼੍ਰੀ ਆਨੰਦਪੁਰ ਸਾਹਿਬ ਕੌਣ ਲੈ ਕੇ ਗਿਆ?
ਭਾਈ
ਜੈਤਾ
36) ਭਾਈ ਜੈਤਾ ਕਿਹੜੀ ਜਾਤੀ ਨਾਲ ਸੰਬੰਧਿਤ ਸੀ?
ਰੰਗਰੇਟਾ
37) ਭਾਈ ਜੈਤਾ ਦੀ ਬਹਾਦਰੀ ਵੇਖ ਕੇ ਗੁਰੁ ਗੋਬਿੰਦ ਸਿਘ ਜੀ ਨੇ ਕਿਹੜੇ ਸ਼ਬਦ ਉਚਾਰੇ?
ਰੰਗਰੇਟੇ
ਗੁਰੂ ਕੇ ਬੇਟੇ
38) ਗੁਰੂ ਤੇਗ਼ ਬਹਾਦਰ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?
ਹਿੰਦ
ਦੀ ਚਾਦਰ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
1) ਗੁਰੂ ਤੇਗ ਬਹਾਦਰ ਜੀ ਦੀ ਭਾਲ ਕਿਸਨੇ ਕੀਤੀ ਅਤੇ ਕਿਵੇਂ’?
ਉੱਤਰ: ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਜੀ ਨੇ ਸੰਗਤਾਂ ਨੂੰ ਇਸ਼ਾਰਾ ਦਿੱਤਾ ਸੀ ਕਿ ਉਹਨਾਂ ਦਾ ਅਗਲਾ ਗੁਰੂ ਬਕਾਲੇ ਵਿਖੇ ਹੈ। ਜਦੋਂ ਇਹ ਖਬਰ ਬਕਾਲੇ ਪਹੁੰਚੀ ਤਾਂ 22 ਸੋਢੀਆਂ ਨੇ ਉੱਥੇ ਆਪਣੀਆਂ ਮੰਜੀਆਂ ਸਥਾਪਿਤ ਕਰ ਲਈਆਂ ਅਤੇ ਗੁਰੂ ਬਣਕੇ ਬੈਠ ਗਏ ।
ਉਹਨਾਂ ਦਿਨਾਂ ਵਿਚ ਹੀ ਇੱਕ
ਵਪਾਰੀ ਮੱਖਣ
ਸ਼ਾਹ ਲੁਬਾਣਾ ਆਪਣਾ ਮਾਲ ਲੈ ਕੇ ਸਮੁੰਦਰੀ
ਰਸਤੇ ਭਾਰਤ ਆ ਰਿਹਾ ਸੀ। ਉਸਦਾ ਜਹਾਜ ਸਮੁੰਦਰੀ
ਤੂਫ਼ਾਨ ਵਿੱਚ ਘਿਰ ਗਿਆ। ਉਸਨੇ ਅਰਦਾਸ ਕੀਤੀ ਕਿ ਜੇਕਰ ਉਸਦਾ ਜਹਾਜ਼ ਸੁਖੀ-ਸਾਂਦੀ ਕਿਨਾਰੇ ਲੱਗ
ਜਾਵੇ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਮੋਹਰਾਂ ਭੇਟ ਕਰੇਗਾ। ਜਹਾਜ ਸਹੀ-ਸਲਾਮਤ ਕਿਨਾਰੇ ਲੱਗ ਗਿਆ। ਜਦੋਂ ਮੱਖਣ
ਸ਼ਾਹ 500 ਮੋਹਰਾਂ ਲੈ ਕੇ ਮੱਥਾ
ਟੇਕਣ ਪਹੁੰਚਿਆ ਤਾਂ ਉਸਨੇ ਵੇਖਿਆ ਕਿ 22 ਵਿਅਕਤੀ ਗੁਰੂ ਬਣੇ ਬੈਠੇ ਸਨ। ਉਹ ਹਰੇਕ ਗੁਰੁ ਕੋਲ ਗਿਆ ਅਤੇ 2-2 ਮੋਹਰਾਂ ਮੱਥਾ
ਟੇਕਣ ਲੱਗਿਆ। ਨਕਲੀ ਗੁਰੂ 2-2 ਮੋਹਰਾਂ ਲੈ ਕੇ ਖੁਸ਼ ਹੋ ਗਏ। ਜਦੋਂ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚਿਆ ਅਤੇ ਉਸਨੇ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਹਾਜ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਦਾ ਵਾਅਦਾ ਕੀਤਾ ਸੀ। ਹੁਣ ਤੂੰ ਸਿਰਫ ਦੋ ਮੋਹਰਾਂ ਭੇਟ ਕਰ ਰਿਹਾ ਹੈਂ। ਇਹ ਗੱਲ
ਸੁਣ ਕੇ ਮੱਖਣ
ਸ਼ਾਹ ਬਹੁਤ ਖੁਸ਼ ਹੋਇਆ ਅਤੇ ਉਸਨੇ ਛੱਤ ਤੇ ਚੜ੍ਹ ਕੇ ਗੁਰੂ ਲਾਧੋ ਰੇ-ਗੁਰੂ ਲਾਧੋ ਰੇ ਦਾ ਰੌਲਾ ਪਾ ਦਿੱਤਾ । ਗੁਰੂ ਲਾਧੋ ਰੇ ਦਾ ਭਾਵ ਹੁੰਦਾ ਹੈ ਗੁਰੂ ਲੱਭ ਪਿਆ ਹੈ।
2) ਧੀਰ ਮੱਲ ਕੌਣ ਸੀ? ਜਦੋਂ ਗੁਰੂ ਤੇਗ਼ ਬਹਾਦਰ ਜੀ ਨੂੰ ਗੁਰਗੌਦੀ ਮਿਲੀ ਤਾਂ ਉਸਨੇ ਕੀ ਕੀਤਾ?
ਉੱਤਰ: ਧੀਰ ਮੱਲ
ਗੁਰੂ ਹਰ ਰਾਇ ਜੀ ਦਾ ਵੱਡਾ
ਭਰਾ ਸੀ। ਉਹ ਗੁਰਗੱਦੀ ਤੇ ਆਪਣਾ ਹੱਕ
ਸਮਝਦਾ ਸੀ ਅਤੇ ਲੰਮੇ
ਸਮੇ ਤੋਂ ਗੁਰਗੱਦੀ ਪ੍ਰਾਪਤ ਕਰਨ ਦੇ ਯਤਨ ਕਰ ਰਿਹਾ ਸੀ। ਬਾਬਾ ਬਕਾਲਾ ਵਿਖੇ ਸਥਾਪਿਤ ਹੋਈਆਂ 22 ਮੰਜੀਆਂ ਵਿੱਚੋਂ ਇਕ
ਸਜੀ ਧੀਰ ਮੱਲ
ਦੀ ਵੀ ਸੀ। ਜਦੋਂ ਉਸਨੂੰ ਪਤਾ ਲੱਗਿਆ
ਕਿ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਗੁਰੂ ਮਨ ਲਿਆ ਹੈ ਤਾਂ ਉਸਨੂੰ ਬਹੁਤ ਗੁੱਸਾ ਆਇਆ। ਉਸਨੇ ਸ਼ੀਹ ਨਾਮਕ ਮਸੰਦ
ਨਾਲ ਮਿਲਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਗੁਰੂ ਸਾਹਿਬ ਦੇ ਮੋਢੇ ਤੇ ਇੱਕ
ਗੋਲੀ ਲਗੀ ਅਤੇ ਗੁਰੂ ਸਾਹਿਬ ਦੇ ਘਰ ਦਾ ਬਹੁਤ ਸਾਰਾ ਸਮਾਨ ਵੀ ਲੁਂਟ ਲਿਆ ਗਿਆ।
3) ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਦੇ ਕੀ ਉਦੇਸ਼ ਸਨ?
ਉੱਤਰ: ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਦੇ ਉਦੇਸ਼:
1) ਗੁਰੂ ਸਾਹਿਬ ਸਿੱਖ ਧਰਮ ਦਾ ਪ੍ਰਚਾਰ
ਕਰਨਾ ਚਾਹੁੰਦੇ ਸਨ।
2) ਉਹ ਲੋਕਾਂ ਨੂੰ ਸੋਚ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੁਦੇ ਸਨ।
3) ਉਹ ਪਹਿਲੇ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੀਤੇ ਪ੍ਰਚਾਰ ਕੇਂਦਰਾਂ ਦਾ ਨਿਰੀਖਣ ਕਰਨਾ ਚਾਹੁੰਦੇ ਸਨ।
4) ਗੁਰੂ ਤੇਗ ਬਹਾਦਰ ਜੀ ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ
ਸ਼੍ਰੀ ਅੰਮ੍ਰਿਤਸਰ
ਸਾਹਿਬ ਤੋ' ਕੀਤਾ । ਜਦੋ ਗੁਰੂ ਸਾਹਿਬ ਸ਼੍ਰੀ ਹਰਿਮੰਦਰ
ਸਾਹਿਬ ਵਿਖੇ ਪਹੁੰਚੇ ਤਾਂ ਸ਼੍ਰੀ ਹਰਿਮੰਦਰ
ਸਾਹਿਬ ਤੇ ਪ੍ਰਿਥੀ ਚਦ ਦੇ ਪੋਤਰੇ ਹਰਜੀ ਮੀਣਾ ਦਾ ਕਬਜ਼ਾ ਸੀ। ਉਸਨੇ ਸ਼੍ਰੀ ਹਰਿਮੰਦਰ
ਸਾਹਿਬ ਦੇ ਸਾਰੇ ਦਰਵਾਜੇ ਬੰਦ
ਕਰਵਾ ਦਿੱਤੇ ਤਾਂ ਕਿ ਗੁਰੂ ਸਾਹਿਬ ਅੰਦਰ ਦਾਖ਼ਲ ਨਾ ਹੋ ਸਕਣ । ਗੁਰੁ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ
ਇੱਕ ਰੁੱਖ ਹੇਠਾਂ ਬੈਠ ਗਏ । ਇਸ ਥਾਂ ਤੇ ਅੱਜਕਲ੍ਹ
ਇਕ ਗੁਰਦੁਆਰਾ ਬਣਿਆ ਹੋਇਆ ਹੈ ਜਿਸਨੂੰ ਥੰਮ੍ਹ ਸਾਹਿਬ ਜਾਂ ਥੜ੍ਹਾ ਸਾਹਿਬ ਕਹਿੰਦੇ
ਹਨ।
5) ਸ਼੍ਰੀ ਆਨੰਦਪੁਰ ਸਾਹਿਬ ਦੀ ਸਥਾਪਨਾ ਕਿਵੇਂ ਹੋਈ?
ਉੱਤਰ: ਬਿਲਾਸਪੁਰ ਦੀ ਰਾਣੀ ਚਿਪਾ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਬਿਲਾਸਪੁਰ ਵਿਖੇ ਆਉਣ ਦਾ ਸੱਦਾ ਦਿੱਤਾ। ਗੁਰੁ ਸਾਹਿਬ ਬਿਲਾਸਪੁਰ ਵਿਖੇ ਪਹੁੰਚੇ ਅਤੇ ਤਿਨ ਦਿਨ ਇੱਥੇ ਰਹੇ । ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਮਾਖੋਵਾਲ ਵਿਖੇ ਕੁਝ ਜਮੀਨ ਖਰੀਦੀ । ਇੱਥੇ ਗੁਰੂ ਸਾਹਿਬ ਨੇ 1665 ਈ: ਵਿੱਚ ਇੱਕ
ਨਗਰ ਦੀ ਸਥਾਪਨਾ ਕੀਤੀ। ਗੁਰੂ ਸਾਹਿਬ ਨੇ
ਇਸ ਨਗਰ ਦਾ ਨਾਂ ਆਪਣੀ ਮਾਤਾ ਨਾਨਕੀ ਦੇ ਨਾਂ ਤੇ ਚੱਕ
ਨਾਨਕੀ ਰੱਖਿਆ। ਗੁਰੂ ਗੋਬਿੰਦ
ਸਿਘ ਜੀ ਦੇ ਸਮੇਂ ਇਹ ਨਗਰ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ
ਹੋਇਆ।
6) ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ?
ਉੱਤਰ:
1. ਔਰੰਗਜੇਬ
ਦੇ ਸਮੇ ਤੱਕ
ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਸੰਬੰਧ
ਬਹੁਤ ਵਿਗੜ ਚੁੱਕੇ ਸਨ।
2. ਔਰੰਗਜੇਬ
ਹਰ ਪਾਸੇ ਇਸਲਾਮ ਦਾ ਬੋਲਬਾਲਾ ਵੇਖਣਾ ਚਾਹੁੰਦਾ ਸੀ।
3. ਨਕਸ਼ਬਦੀ ਸਿੱਖੀ ਦੇ ਵਧਦੇ ਪ੍ਰਸਾਰ ਤੋਂ ਬਹੁਤ ਔਖੇ ਸਨ।
4. ਗੁਰੂ ਸਾਹਿਬ ਦੇ ਪ੍ਰਭਾਵ ਕਾਰਨ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਿਲ ਹੋ ਰਹੇ ਸਨ।
5. ਕਸ਼ਮੀਰ ਦੇ ਬ੍ਰਾਹਮਣਾਂ ਨੇ ਗੁਰੁ ਸਾਹਿਬ ਤੋਂ ਸਹਾਇਤਾ ਮੰਗੀ।
7) ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਕੀ ਭੂਮਿਕਾ ਸੀ?
ਉੱਤਰ: ਨਕਸ਼ਬੰਦੀ
ਕੱਟੜ ਮੁਸਲਮਾਨਾਂ ਦੀ ਇੱਕ
ਲਹਿਰ ਸੀ। ਇਸਦਾ ਨੇਤਾ ਸ਼ੇਖ ਮਾਸੂਮ ਸੀ। ਇਹ ਲਹਿਰ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਤਰੱਕੀ
ਸਹਿਣ ਨਹੀਂ ਕਰ ਸਕਦੀ ਸੀ। ਜਦੋਂ ਇਹਨਾਂ ਨੇ ਗੁਰੁ ਤੇਗ ਬਹਾਦਰ ਜੀ ਦੇ ਪ੍ਰਭਾਵ
ਨੂੰ ਵਧਦੇ ਵੇਖਿਆ ਤਾਂ ਇਹ ਬਰਦਾਸ਼ਤ ਨਾ ਕਰ ਸਕੇ । ਇਹਨਾਂ ਨੇ ਗੁਰੂ ਸਾਹਿਬ ਦੇ ਖਿਲਾਫ਼ ਔਰੰਗਜੇਬ
ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਔਰੰਗਜੇਬ
ਨੇ ਗੁਰੂ ਸਾਹਿਬ ਖਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ।
8) ਸਿੱਖ ਧਰਮ ਦਾ ਵਧਦਾ ਪ੍ਰਭਾਵ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਵੱਡਾ ਕਾਰਨ ਸੀ? ਇਸ ਸੰਬੰਧੀ ਆਪਣੇ ਵਿਚਾਰ ਦਸੋਂ।
ਉੱਤਰ: ਗੁਰੁ ਤੇਗ਼ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਚਾਰ ਲਈ ਪੰਜਾਬ, ਉੱਤਰ ਪ੍ਰਦੇਸ਼, ਬਗਾਲ, ਬਿਹਾਰ, ਅਸਾਮ ਅਤੇ ਅਨੇਕਾਂ ਹੋਰ ਪ੍ਰਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਗੁਰੂ ਸਾਹਿਬ ਦੇ ਪ੍ਰਭਾਵ
ਹੇਠ ਆ ਕੇ ਹਜ਼ਾਰਾਂ ਲੋਕ ਸਿੱਖ ਮਤ ਵਿੱਚ
ਸ਼ਾਮਿਲ ਹੋ ਗਏ। ਸਿਖੀ ਦਾ ਵਧਦਾ ਪ੍ਰਭਾਵ
ਨਕਸ਼ਬੰਦੀਆਂ ਲਈ ਚੁਣੌਤੀ ਬਣ ਗਿਆ। ਉਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦਾ ਪ੍ਰਸਾਰ ਬਰਦਾਸ਼ਤ ਨਹੀ ਕਰ ਸਕਦੇ ਸਨ। ਉਹਨਾਂ ਨੇ ਔਰੰਗਜੇਬ
ਨੂੰ ਗੁਰੂ ਸਾਹਿਬ ਖਿਲਾਫ਼ ਭੜਕਾਇਆ ਜਿਹੜਾ ਤਲਵਾਰ ਦੇ ਜੋਰ ਨਾਲ ਹਰ ਇੱਕ
ਗੈਰ-ਮੁਸਲਮਾਨ ਨੂੰ ਇਸਲਾਮ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਸੀ। ਇਹਨਾਂ ਕਾਰਨਾਂ ਕਰਕੇ ਗੁਰੂ ਸਾਹਿਬ ਨੂੰ ਸ਼ਹੀਦੀ ਦੇਣੀ ਪਈ ।
9) ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ?
ਉੱਤਰ: ਕਸ਼ਮੀਰ ਦੇ ਮੁਗ਼ਲ ਗਵਰਨਰ ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਉਣ ਲਈ ਬਹੁਤ ਜ਼ੁਲਮ ਕੀਤੇ । ਉਸਦੇ ਜੁਲਮਾਂ ਤੋਂ ਬਚਣ ਲਈ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਕੋਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ । ਜਦੋਂ ਗੁਰੂ ਸਾਹਿਬ ਨੇ ਪੰਡਤਾਂ ਦੀ ਗੱਲ
ਸੁਣੀ ਤਾਂ ਉਹ ਗੰਭੀਰਤਾ ਨਾਲ ਸੋਚਣ ਲੱਗੇ । ਗੁਰੂ ਸਾਹਿਬ ਦੇ ਚਿਹਰੇ ਤੇ ਗੰਭੀਰਤਾ ਵੇਖ ਕੇ ਬਾਲ ਗੋਬਿੰਦ
ਰਾਏ ਨੇ ਇਸਦਾ ਕਾਰਨ ਪੁੱਛਿਆ। ਗੁਰੂ ਸਾਹਿਬ ਨੇ ਕਿਹਾ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਖ਼ ਦੀ ਲੋੜ ਹੈ। ਬਾਲ ਗੋਬਿੰਦ
ਰਾਏ ਨੇ ਝੱਟ
ਉੱਤਰ ਦਿੱਤਾ, “ਪਿਤਾ ਜੀ, ਤੁਹਾਡੇ ਤੋਂ ਵੱਡਾ
ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ।” ਬਾਲ ਗੋਬਿੰਦ
ਰਾਏ ਦੇ ਮੂਹੋਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਆਪਣੀ ਸ਼ਹਾਦਤ ਦੇਣ ਦਾ ਫੈਸਲਾ ਕਰ ਲਿਆ।
10) ਗੁਰੂ ਸਾਹਿਬ ਦੀ ਸ਼ਹੀਦੀ ਦੇ ਕੀ ਸਿੱਟੇ ਨਿਕਲੇ?
ਉੱਤਰ:
1. ਇਹ ਕੁਰਬਾਨੀ ਇਤਿਹਾਸ ਦੀ ਇੱਕ
ਅਦੁੱਤੀ ਘਟਨਾ ਬਣ ਗਈ । ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਹਾਂਪੁਰਸ਼ ਨੇ ਕਿਸੇ ਹੋਰ ਧਰਮ ਦੀ ਰੱਖਿਆ
ਲਈ ਕੁਰਬਾਨੀ ਦਿੱਤੀ ਸੀ।
2. ਇਸ ਸ਼ਹੀਦੀ ਕਾਰਨ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ।
3. ਗੁਰੂ ਸਾਹਿਬ ਦੀ ਸ਼ਹੀਦੀ ਨੇ ਹਿੰਦੂ
ਧਰਮ ਨੂੰ ਅਲੋਪ ਹੋਣ ਤੋਂ ਬਚਾ ਲਿਆ।
4.
ਗੁਰੂ ਸਾਹਿਬ ਦੀ ਸ਼ਹੀਦੀ ਖ਼ਾਲਸਾ ਪੰਥ ਦੀ ਸਥਾਪਨਾ ਦਾ ਅਧਾਰ ਬਣੀ।
5.
ਗੁਰੂ ਸਾਹਿਬ ਦੀ ਸ਼ਹੀਦੀ ਕਾਰਨ ਸਿੱਖਾਂ ਅਤੇ ਮੁਗਲਾਂ ਵਿਚਕਾਰ ਦੁਸ਼ਮਣੀ ਵਧ ਗਈ ।
11) ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਉੱਪਰ ਸੰਖੇਪ ਨੋਟ ਲਿਖੋ।
ਉੱਤਰ:
ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੋਵੇਂ ਭਰਾ ਸਨ। ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਜੀ ਦੇ ਦੀਵਾਨ
ਸਨ ਜਦੋਂ ਕਿ ਭਾਈ ਸਤੀ ਦਾਸ ਫ਼ਾਰਸੀ ਭਾਸ਼ਾ ਦੇ ਲੇਖਕ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ
ਪੰਡਤਾਂ ਦੀ
ਪੁਕਾਰ ਸੁਣਕੇ ਕੁਰਬਾਨੀ ਦੇਣ ਦਾ ਫੈਸਲਾ ਕੀਤਾ ਤਾਂ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਵੀ ਉਹਨਾਂ ਦੇ
ਨਾਲ ਗਏ । ਉਹਨਾਂ ਨੂੰ ਵੀ ਗੁਰੂ ਸਾਹਿਬ ਦੇ ਨਾਲ ਗ੍ਰਫਿਤਾਰ ਕਰ ਲਿਆ ਗਿਆ ਅਤੇ ਇਸਲਾਮ ਕਬੂਲ ਕਰਨ ਲਈ
ਅਨੇਕਾਂ ਲਾਲਚ ਦਿੱਤੇ ਗਏ। ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਅੰਤ ਭਾਈ ਮਤੀ ਦਾਸ ਜੀ
ਨੂੰ ਆਰੇ ਨਾਲ ਦੁਫ਼ਾੜ ਕਰ ਦਿੱਤਾ ਗਿਆ ਜਦੋਂ ਕਿ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ
ਲਗਾ ਕੇ ਸ਼ਹੀਦ ਕਰ ਦਿੱਤਾ ਗਿਆ।
12) ਭਾਈ ਜੈਤਾ ਜੀ ਕੌਣ ਸਨ?
ਉੱਤਰ:
ਭਾਈ ਜੈਤਾ ਜੀ ਰੰਗਰੇਟਾ ਨਾਂ ਦੀ ਜਾਤੀ ਨਾਲ ਸੰਬੰਧ ਰਖਦੇ ਸਨ । ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ
ਤੋ ਬਾਅਦ ਉਹ ਗੁਰੂ ਸਾਹਿਬ ਦੇ ਸੀਸ ਨੂੰ ਦਿੱਲੀ ਤੋ ਲੈ ਕੇ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿਘ
ਜੀ ਕੋਲ ਪਹੁੰਚੇ ਸਨ। ਗੁਰੂ ਗੋਬਿੰਦ ਸਿਘ ਜੀ ਨੇ ਉਹਨਾਂ ਦੀ ਬਹਾਦਰੀ ਅਤੇ ਨਿਡਰਤਾ ਕਾਰਨ ਉਹਨਾਂ ਨੂੰ
“ਰੰਗਰੇਟੇ ਗੁਰੂ ਕੇ ਬੇਟੇ” ਕਹਿ ਕੇ ਸਨਮਾਨਿਤ ਕੀਤਾ ਅਤੇ ਆਪਣੇ ਗਲ ਨਾਲ ਲਗਾ
ਲਿਆ। ਅੰਮ੍ਰਿਤ ਛਕਣ ਤੋ ਬਾਅਦ ਭਾਈ ਜੈਤਾ ਜੀ ਦਾ ਨਾਂ ਭਾਈ ਜੀਵਨ ਸਿਘ ਰੱਖਿਆ ਗਿਆ। ਉਹ ਚੰਗੇ ਕੀਰਤਨੀਏ,
ਘੋੜਸਵਾਰ ਅਤੇ ਤੀਰਅਦਾਜ਼ ਵੀ ਸਨ। 1704 ਈ: ਵਿੱਚ ਉਹ ਸਰਸਾ ਦੀ ਲੜਾਈ ਵਿੱਚ ਸ਼ਹੀਦ ਹੋ ਗਏ।
(ਵੱਡੇ ਉੱਤਰਾਂ ਵਾਲੇ ਪ੍ਰਸ਼ਨ)
1) ਗੁਰੂ ਤੇਗ ਬਹਾਦਰ ਜੀ ਦੇ ਆਰੰਭਕ ਜੀਵਨ ਦੀ ਜਾਣਕਾਰੀ ਦਿਓ।
ਉਤਰ:
।. ਜਨਮ ਅਤੇ ਮਾਤਾ ਪਿਤਾ: ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1621 ਈ. ਨੂੰ ਸ਼ੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਗੁਰੂ ਹਰਗੋਬਿੰਦ
ਜੀ ਅਤੇ ਮਾਤਾ ਦਾ ਨਾਂ ਨਾਨਕੀ ਜੀ ਸੀ। ਆਪ ਦੇ ਚਾਰ ਭਰਾ ਅਤੇ ਇੱਕ
ਭੈਣ ਸੀ। ਆਪ ਦਾ ਬਚਪਨ ਦਾ ਨਾਂ ਤਿਆਗ਼ ਮੱਲ
ਸੀ।
II. ਬਚਪਨ ਅਤੇ ਸਿੱਖਿਆ: ਗੁਰੂ ਤੇਗ਼ ਬਹਾਦਰ ਜੀ ਨੂੰ ਸਿੱਖਿਆ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੁਆਰਾ ਦਿੱਤੀ ਗਈ। ਆਪ ਨੇ ਪੰਜਾਬੀ, ਬਿਜਿ ਭਾਸ਼ਾ, ਸੰਸਕ੍ਰਿਤ, ਇਤਿਹਾਸ, ਦਰਸ਼ਨ ਸ਼ਾਸਤਰ, ਗਣਿਤ ਅਤੇ ਸੰਗੀਤ ਆਦਿ ਦੀ ਸਿੱਖਿਆ ਪ੍ਰਾਪਤ ਕੀਤੀ। ਆਪ ਨੇ ਹਥਿਆਰ ਚਲਾਉਣੇ ਅਤੇ ਘੋੜਸਵਾਰੀ ਵੀ ਸਿਖੀ ਆਪ ਬਚਪਨ ਤੋਂ ਹੀ ਬਹੁਤ ਧਾਰਮਿਕ ਰੁਚੀਆਂ ਵਾਲੇ ਸਨ।
III. ਤਿਆਗ਼ ਮੱਲ ਤੋ ਤੇਗ਼ ਬਹਾਦਰ:ਕਰਤਾਰਪੁਰ ਸਾਹਿਬ ਦੀ ਲੜਾਈ ਵਿੱਚ
ਆਪ ਨੇ ਬਹੁਤ ਬਹਾਦਰੀ ਵਿਖਾਈ । ਇਸ ਲਈ ਆਪ ਦੇ ਪਿਤਾ ਗੁਰੂ ਹਰਗੋਬਿੰਦ
ਸਾਹਿਬ ਜੀ ਨੇ ਆਪ ਦਾ ਨਾਂ ਤਿਆਗ਼ ਮੱਲ
ਤੋਂ ਬਦਲ ਕੇ ਤੇਗ਼ ਬਹਾਦਰ ਰੱਖ ਦਿੱਤਾ ।
IV. ਵਿਆਹ: ਆਪ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ
ਦੀ ਜੀ ਪੁੱਤਰੀ
ਗੁਜ਼ਰੀ ਜੀ ਨਾਲ ਹੋਇਆ । 1666 ਈ: ਵਿੱਚ ਆਪ ਦੇ ਘਰ ਇੱਕ
ਬਾਲਕ ਨੇ ਜਨਮ ਲਿਆ ਜਿਸਦਾ ਨਾਂ ਗੋਬਿੰਦ
ਰਾਏ ਰੱਖਿਆ ਗਿਆ।
V. ਬਕਾਲਾ ਵਿਖੇ ਨਿਵਾਸ: 1645 ਈ: ਵਿੱਚ ਗੁਰੂ ਹਰਗੋਬਿੰਦ
ਜੀ ਨੇ ਆਪਣੇ ਪੋਤਰੇ ਹਰਿ ਰਾਏ ਜੀ ਨੂੰ ਗੁਰਗੱਦੀ
ਦਿੱਤੀ ਅਤੇ ਤੇਗ਼ ਬਹਾਦਰ ਜੀ ਨੂੰ ਆਪਣੇ ਪਰਿਵਾਰ ਸਮੇਤ ਬਕਾਲਾ ਵਿਖੇ ਰਹਿਣ ਦਾ ਆਦੇਸ਼ ਦਿੱਤਾ । ਆਪ ਆਪਣੀ ਪਤਨੀ ਗੁਜ਼ਰੀ ਜੀ ਅਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਕਾਲਾ ਵਿਖੇ ਆ ਗਏ।
VII. ਗੁਰਗੱਦੀ ਦੀ ਪ੍ਰਾਪਤੀ: 1664 ਈ: ਵਿੱਚ ਜੋਤੀ ਜੋਤਿ ਸਮਾਉਣ ਤੋਂ' ਪਹਿਲਾਂ ਗੁਰੁ ਹਰਕ੍ਰਿਸ਼ਨ ਜੀ ਨੇ ਸੰਗਤਾਂ ਨੂੰ ਇਸ਼ਾਰਾ ਦਿੱਤਾ ਕਿ ਉਹਨਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿਖੇ ਹੈ ਪਰ ਕਿਸੇ ਪ੍ਰਕਾਰ ਦਾ ਸਪਸ਼ਟ ਨਾਂ ਨਾ ਦਸਿਆਂ
। ਬਕਾਲਾ ਵਿਖੇ ਸੋਢੀ ਪਰਿਵਾਰ ਨਾਲ ਸੰਬੰਧਤ 22 ਵਿਅਕਤੀਆਂ ਨੇ ਮੰਜੀਆਂ
ਸਥਾਪਿਤ ਕਰ ਲਈਆਂ ਅਤੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗੇ। ਭਾਈ ਮੱਖਣ
ਸ਼ਾਹ ਲੁਬਾਣਾ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਪਛਾਣ ਲਿਆ ਅਤੇ ਛੱਤ ਤੇ ਚੜ੍ਹ ਕੇ ਰੌਲਾ ਪਾ ਦਿੱਤਾ ਕਿ ਗੁਰੂ ਲੱਭ ਲਿਆ ਹੈ। ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਗੁਰੂ ਮਨ ਲਿਆ।
2) ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਯਾਤਰਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਯਾਤਰਾਵਾਂ:
।. ਯਾਤਰਾਵਾਂ ਦੇ ਉਦੇਸ਼:
ਓ) ਗੁਰੁ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ।
ਅ) ਉਹ ਲੋਕਾਂ ਨੂੰ ਸੋਚ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੁੰਦੇ ਸਨ।
ੲ) ਉਹ ਪਹਿਲੇ ਗੁਰੂ ਸਾਹਿਬਾਨਾਂ ਦੁਆਰਾ ਸਥਾਪਿਤ ਕੀਤੇ ਪ੍ਰਚਾਰ ਕੇਂਦਰਾਂ ਦੇ ਕੈਮ ਦਾ ਨਿਰੀਖਣ ਕਰਨਾ ਚਾਹੁੰਦੇ ਸਨ।
॥. ਯਾਤਰਾਵਾਂ ਦਾ ਆਰੰਭ: ਗੁਰੁ ਤੇਗ਼ ਬਹਾਦਰ ਜੀ ਨੇ ਸਿਖ ਧਰਮ ਦੇ ਪ੍ਰਚਾਰ ਅਤੇ ਲੋਕਾਂ ਨੂੰ ਪਿਆਰ ਦਾ ਸੰਦੇਸ਼ ਦੇਣ ਲਈ ਲੰਮੀਆਂ
ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਦਾ ਆਰੰਭ
ਗੁਰੂ ਸਾਹਿਬ ਨੇ 1664 ਈ: ਵਿੱਚ ਸ਼੍ਰੀ
ਅੰਮ੍ਰਿਤਸਰ ਸਾਹਿਬ ਤੋ ਕੀਤਾ। ਉਸ ਸਮੇਂ ਸ਼੍ਰੀ
ਹਰਿਮੰਦਰ ਸਾਹਿਬ ਤੇ ਹਰਜ਼ੀ ਮੀਣਾ ਦਾ ਕਬਜ਼ਾ ਸੀ। ਉਸਨੇ ਸ਼੍ਰੀ
ਹਰਿਮੰਦਰ ਸਾਹਿਬ ਦੇ ਦਰਵਾਜੇ ਬੰਦ
ਕਰਵਾ ਦਿੱਤੇ । ਗੁਰੂ ਸਾਹਿਬ ਨੇ ਬਾਹਰ ਹੀ ਇੱਕ
ਰੁੱਖ ਹੇਠ ਡੇਰਾ ਲਗਾ ਲਿਆ। ਇਸਤੋਂ ਬਾਅਦ ਗੁਰੂ ਸਾਹਿਬ ਵੱਲਾ, ਘੁਕੇਵਾਲੀ, ਖਡੂਰ ਸਾਹਿਬ, ਗੋਇਦਵਾਲ ਸਾਹਿਬ, ਤਰਨ ਤਾਰਨ, ਖੇਮਕਰਨ ਆਦਿ ਗਏ ।
III. ਹਿਮਾਚਲ ਤੋਂ' ਸੱਦਾ ਅਤੇ ਸ਼ੀ ਆਨੰਦਪੁਰ ਸਾਹਿਬ ਦੀ ਸਥਾਪਨਾ: ਬਿਲਾਸਪੁਰ ਦੀ ਰਾਣੀ ਚਿਪਾ ਨੇ ਗੁਰੂ ਸਾਹਿਬ ਨੂੰ ਬਿਲਾਸਪੁਰ ਵਿੱਖੇ ਆਉਣ ਦਾ ਸੱਦਾ ਦਿੱਤਾ। ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਮਾਖੋਵਾਲ ਨਾਂ ਦੇ ਪਿਡ ਵਿੱਚ ਜਮੀਨ ਖਰੀਦੀ। ਇਸ ਥਾਂ ਤੇ ਗੁਰੂ ਸਾਹਿਬ ਨੇ ਆਪਣੀ ਮਾਤਾ ਨਾਨਕੀ ਦੇ ਨਾਂ ਤੇ ਚੱਕ
ਨਾਨਕੀ ਨਾਮਕ ਨਗਰ ਵਸਾਇਆ ਜਿਹੜਾ ਬਾਅਦ ਵਿੱਚ
ਆਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ।
IV. ਪੂਰਬੀ ਭਾਰਤ ਦੀਆਂ ਯਾਤਰਾਵਾਂ: ਆਪਣੀਆਂ ਯਾਤਰਾਵਾਂ ਦੌਰਾਨ ਗੁਰੁ ਸਾਹਿਬ ਸੈਫ਼ਾਬਾਦ ਅਤੇ ਧਮਧਾਨ ਪਹੁੰਚੇ ਜਿੱਥੇ ਗੁਰੂ ਸਾਹਿਬ ਨੂੰ ਔਰੰਗਜੇਬ
ਨੇ ਗ੍ਰਿਫਤਾਰ ਕਰਵਾ ਲਿਆ। ਬਾਅਦ ਵਿੱਚ ਅੰਬਰ ਦੇ ਰਾਜਾ ਰਾਮ ਸਿਘ ਦੇ ਕਹਿਣ ਤੇ ਗੁਰੂ ਸਾਹਿਬ ਨੂੰ ਰਿਹਾਅ ਕਰ ਦਿੱਤਾ ਗਿਆ। ਇਸਤੋ' ਬਾਅਦ ਗੁਰੂ ਸਾਹਿਬ ਮਥੁਰਾ, ਬ੍ਰਿੰਦਾਬਨ, ਆਗਰਾ, ਕਾਨਪੁਰ, ਪਯਾਗ
ਅਤੇ ਬਨਾਰਸ ਵਿਖੇ ਗਏ ਅਤੇ ਸੈਨਿਆਸੀਆਂ, ਜੋਗੀਆਂ ਤੇ ਸਾਧੂਆਂ ਨਾਲ ਵਿਚਾਰ ਵਟਾਂਦਰੇ ਕੀਤੇ । ਫਿਰ ਗੁਰੂ ਸਾਹਿਬ ਸਾਸਾਰਾਮ, ਗਯਾ, ਪਟਨਾ, ਮੁਘੇਰ, ਢਾਕਾ ਅਤੇ ਅਸਾਮ ਵਿਖੇ ਗਏ ਅਤੇ ਧਰਮ ਪ੍ਰਚਾਰ
ਕੀਤਾ।
V. ਮਾਲਵਾ ਅਤੇ ਬਾਂਗਰ ਪ੍ਰਦੇਸ਼ਾਂ ਦੀ ਯਾਤਰਾ: ਆਪਣੀ ਇਸ ਯਾਤਰਾ ਦੌਰਾਨ ਗੁਰੂ ਸਾਹਿਬ ਸੈਫ਼ਾਬਾਦ, ਮਲੋਵਾਲ, ਦਾ ਪ੍ਰਚਾਰ
ਕੀਤਾ। ਆਪਣੀਆਂ ਯਾਤਰਾਵਾਂ ਦੌਰਾਨ ਗੁਰੂ ਸਾਹਿਬ ਨੇ ਭਾਰੀ ਗਿਣਤੀ ਵਿੱਚ ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਿਆ। ਆਪ ਨੇ ਥਾਂ- ਥਾਂ ਧਰਮ ਪ੍ਰਚਾਰ ਕੇਂਦਰ ਖੋਲ੍ਹੇ ਅਤੇ ਸਿੱਖ ਧਰਮ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁਚਾ ਦਿੱਤਾ । ਗੁਰੂ ਸਾਹਿਬ ਦੀ ਸ਼ਖਸੀਅਤ ਅਤੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਸਿੱਖ ਧਰਮ ਵਿੱਚ ਸ਼ਾਮਿਲ ਹੋਏ।
3) ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ?
ਉੱਤਰ: ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਿਸ਼ਵ ਇਤਿਹਾਸ ਦੀ ਇੱਕ
ਅਦਭੁੱਤ ਘਟਨਾ ਮੰਨੀ ਜਾਂਦੀ ਹੈ। ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਕਿਸੇ ਮਹਾਂਪੁਰਸ਼ ਨੇ ਕਿਸੇ ਹੋਰ ਧਰਮ ਦੀ ਰੱਖਿਆ
ਖਾਤਰ ਸ਼ਹੀਦੀ ਦਿੱਤੀ ਹੋਵੇ । ਗੁਰੂ ਸਾਹਿਬ ਦੀ ਸ਼ਹੀਦੀ ਦੇ ਮੁੱਖ ਕਾਰਨ ਹੇਠ ਲਿਖੇ ਸਨ:
।. ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਤਨਾਅ:ਜਹਾਂਗੀਰ ਦੇ ਸਮੇ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਸੰਬੰਧ
ਵਿਗੜ ਵਿਗੜ ਗਏ ਸਨ । ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਅਤੇ ਗੁਰੂ ਹਰਗੋਬਿੰਦ
ਸਾਹਿਬ ਜੀ ਨੂੰ ਕੈਦ ਕਰਵਾਇਆ ਸੀ। ਸ਼ਾਹਜਹਾਂ ਦੇ ਸਮੇਂ ਵਿੱਚ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਚਾਰ ਲੜਾਈਆਂ ਹੋਈਆਂ ਸਨ। ਔਰੰਗਜੇਬ
ਦੇ ਸਮੇ ਤੱਕ
ਸਿੱਖਾਂ ਅਤੇ ਮੁਗ਼ਲਾਂ ਦੇ ਸੰਬੰਧ
ਬਹੁਤ ਤਨਾਅਪੁਰਨ ਹੋ ਚੁਕੇ ਸਨ।
॥. ਔਰੰਗਜੇਬ ਦਾ ਕੱਟੜ ਸੁਭਾਅ: ਔਰੰਗਜੇਬ ਇੱਕ ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋਂ ਇਲਾਵਾ ਹੋਰ ਕਿਸੇ ਧਰਮ ਦਾ ਪ੍ਰਸਾਰ ਨਹੀਂ ਵੇਖ ਸਕਦਾ ਸੀ। ਇਸ ਲਈ ਉਹ ਗੈਰ-ਮੁਸਲਮਾਨਾਂ ਤੇ ਜੁਲਮ ਕਰਕੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ।
III. ਨਕਸ਼ਬੰਦੀਆਂ ਦਾ ਵਿਰੋਧ: ਨਕਸ਼ਬੰਦੀ ਕੱਟੜ ਮੁਸਲਮਾਨਾਂ ਦੀ ਇੱਕ
ਸੰਪਰਦਾ ਸੀ। ਇਹ ਇਸਲਾਮ ਤੋ ਇਲਾਵਾ ਕਿਸੇ ਹੋਰ ਧਰਮ ਦੀ ਤਰੱਕੀ
ਬਰਦਾਸ਼ਤ ਨਹੀ ਕਰ ਸਕਦੇ ਸਨ। ਇਹਨਾਂ ਨੇ ਹੀ ਗੁਰੂ ਅਰਜਨ ਦੇਵ ਜੀ ਦੇ ਖਿਲਾਫ਼ ਜਹਾਂਗੀਰ ਦੇ ਕੰਨ
ਭਰੇ ਸਨ । ਜਦੋਂ ਇਹਨਾਂ ਨੇ ਗੁਰੂ ਤੇਗ਼ ਬਹਾਦਰ ਜੀ ਅਤੇ ਸਿੱਖ ਧਰਮ ਦੀ ਪ੍ਰਸਿੱਧੀ
ਵਧਦੀ ਵੇਖ ਤਾਂ ਇਹਨਾਂ ਨੇ ਗੁਰੂ ਸਾਹਿਬ ਖਿਲਾਫ਼ ਔਰੰਗਜੇਬ
ਨੂੰ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
IV. ਸਿੱਖ ਧਰਮ ਦਾ ਪ੍ਰਸਾਰ: ਗੁਰੂ ਤੇਗ਼ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ
ਲਈ ਬਹੁਤ ਕੈਮ ਕੀਤਾ। ਉਹਨਾਂ ਨੇ ਦੇਸ਼ ਦੇ ਅਨੇਕਾਂ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ। ਅਨੌਂਕਾਂ ਧਰਮ ਪ੍ਰਚਾਰ ਕੇਂਦਰ ਖੋਲ੍ਹੇ । ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਭਾਰੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ। ਇਹ ਗੌਲ ਔਰੰਗਜੇਬ
ਅਤੇ ਕੱਟੜ
ਮੁਸਲਮਾਨਾਂ ਨੂੰ ਮੰਜੂਰ ਨਹੀਂ ਸੀ।
V. ਰਾਮ ਰਾਇ ਦੀ ਦੁਸ਼ਮਣੀ: ਰਾਮ ਰਾਇ ਗੁਰੂ ਹਰ ਰਾਇ ਜੀ ਦਾ ਵੱਡਾ
ਪੁਤਰ ਸੀ। ਉਹ ਆਪਣੇ ਆਪ ਨੂੰ ਗੁਰਗੱਦੀ
ਦਾ ਅਸਲ ਵਾਰਸ ਸਮਝਦਾ ਸੀ । ਉਸਨੇ ਗੁਰੂ ਸਾਹਿਬ ਦੇ ਖਿਲਾਫ਼ ਔਰਗਜੇਬ ਦੇ ਕੰਨ
ਭਰੇ ਤਾਂ ਕਿ ਗੁਰੂ ਸਾਹਿਬ ਨੂੰ ਰਸਤੇ ਤੋਂ ਹਟਾ ਕੇ ਆਪ ਗੁਰਗੱਦੀ ਤੇ ਕਾਬਜ਼ ਹੋ ਸਕੇ ।
VI. ਤਤਕਾਲੀ ਕਾਰਨ: ਔਰੰਗਜੇਬ ਨੇ ਸੋਚਿਆ ਕਿ ਜੇਕਰ ਉਹ ਕਸ਼ਮੀਰ ਦੇ ਬ੍ਰਾਹਮਣਾਂ ਨੂੰ ਇਸਲਾਮ ਕਬੂਲ ਕਰਵਾ ਲਵੇ ਤਾਂ ਬਾਕੀ ਹਿੰਦੂ ਬੜੀ ਅਸਾਨੀ ਨਾਲ ਆਪਣਾ ਧਰਮ ਛੋਡ ਦੇਣਗੇ। ਇਸ ਲਈ ਉਸਨੇ ਆਪਣੇ ਗਵਰਨਰ ਸ਼ੇਰ ਅਫ਼ਗਾਨ ਨੂੰ ਸਾਰੇ ਕਸ਼ਮੀਰੀ ਬ੍ਰਾਹਮਣਾਂ ਨੂੰ ਧੱਕੇ
ਨਾਲ ਮੁਸਲਮਾਨ ਬਣਾਉਣ ਲਈ ਕਿਹਾ। ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਤੇ ਭਾਰੀ ਜੁਲਮ ਕੀਤੇ ਅਤੇ ਉਹਨਾਂ ਦਾ ਜੀਣਾ ਦੂਭਰ ਕਰ ਦਿੱਤਾ। ਆਪਣੇ ਆਪ ਨੂੰ ਬਚਾਉਣ ਲਈ ਉਹ ਗੁਰੂ ਤੇਗ਼ ਬਹਾਦਰ ਜੀ ਕੋਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਹਾਇਤਾ ਲਈ ਆਏ। ਗੁਰੂ ਸਾਹਿਬ ਅਤੇ ਕਸ਼ਮੀਰੀ ਪੰਡਤ ਇਸ ਸੰਬੰਧੀ ਵਿਚਾਰ ਕਰ ਹੀ ਰਹੇ ਸਨ ਕਿ ਬਾਲ ਗੋਬਿੰਦ
ਰਾਏ ਉੱਥੇ ਆ ਗਏ ਅਤੇ ਗੁਰੂ ਸਾਹਿਬ ਨੂੰ ਇਸ ਗੰਭੀਰਤਾ ਦਾ ਕਾਰਨ ਪੁੱਛਿਆ। ਗੁਰੂ ਸਾਹਿਬ ਨੇ ਕਿਹਾ ਕਿ ਹਿੰਦੂ ਧਰਮ ਨੂੰ ਬਚਾਉਣ ਲਈ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਇਸ ਤੇ ਬਾਲ ਗੋਬਿੰਦ
ਰਾਏ ਨੇ ਕਿਹਾ, “ਪਿਤਾ ਜੀ ਤੁਹਾਡੇ ਤੋਂ ਵੱਡਾ
ਮਹਾਂਪੁਰਸ਼ ਕੌਣ ਹੋ ਸਕਦਾ ਹੈ।” ਬਾਲਕ ਦੇ ਮੂਹੋਂ ਇਹ ਗੱਲ
ਸੁਣ ਕੇ ਗੁਰੂ ਸਾਹਿਬ ਨੇ ਸ਼ਹੀਦੀ ਦੇਣ ਦਾ ਫੈਸਲਾ ਕਰ ਲਿਆ।
4) ਗੁਰੂ ਤੇਗ਼ ਬਹਾਦਰ ਜੀ ਸ਼ਹੀਦੀ ਦੇ ਕੀ ਨਤੀਜੇ ਨਿਕਲੇ? ਜਾਂ ਗੁਰੂ ਤੇਗ਼ ਬਹਾਦਰ
ਜੀ ਦੀ ਸ਼ਹੀਦੀ ਦਾ ਕੀ ਮਹੋਤਵ ਹੈ?
ਉੱਤਰ:
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸੰਸਾਰ ਦੇ ਇਤਿਹਾਸ ਦੀ ਅਦੁੱਤੀ ਘਟਨਾ ਬਣ ਗਈ। ਇਸ ਘਟਨਾ ਨੇ ਇਤਿਹਾਸ
ਵਿੱਚ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਸ ਸ਼ਹੀਦੀ ਦੇ ਹੇਠ ਲਿਖੇ ਸਿੱਟੇ ਨਿਕਲੇ:
।. ਇਤਿਹਾਸ ਦੀ ਮਹਾਨ ਘਟਨਾ: ਸੈਸਾਰ
ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਜਦੋਂ' ਕਿਸੇ ਮਹਾਂਪੁਰਸ਼ ਨੇ ਕਿਸੇ ਹੋਰ ਧਰਮ ਦੀ ਰੌਖਿਆ
ਲਈ ਕੁਰਬਾਨੀ ਦਿੱਤੀ ਹੋਵੇ। ਇਸ ਕੁਰਬਾਨੀ ਕਾਰਨ ਗੁਰੂ ਤੇਗ਼ ਬਹਾਦਰ ਜੀ “ਹਿੰਦ
ਦੀ ਚਾਦਰ” ਦੇ ਨਾਂ ਨਾਲ ਪ੍ਰਸਿੱਧ ਹੋਏ।
॥. ਸਿੱਖਾਂ ਵਿੱਚ ਗੁੱਸੇ ਦੀ ਲਹਿਰ: ਗੁਰੂ
ਸਾਹਿਬ ਦੀ ਸ਼ਹੀਦੀ ਨੇ ਸਿੱਖਾਂ ਨੂੰ ਗੁੱਸੇ ਨਾਲ ਭਰ ਦਿੱਤਾ। ਉਹਨਾਂ ਦੇ ਮਨ ਵਿੱਚ ਮੁਗ਼ਲ ਸਾਮਰਾਜ
ਪਤੀ ਨਫ਼ਰਤ ਭਰ ਗਈ। ਉਹ ਗੁਰੂ ਸਾਹਿਬ ਦੀ ਸ਼ਹੀਦੀ ਕਾਰਨ ਸਿੱਖਾਂ ਨੇ ਮਹਿਸੂਸ ਕਰ ਲਿਆ ਕਿ ਜੇਕਰ ਮੁਗ਼ਲ
ਸਾਮਰਾਜ ਦੇ ਅੱਤਿਆਚਾਰਾਂ ਨੂੰ ਰੋਕਿਆ ਨਾ ਗਿਆ ਤਾਂ ਮੁਗ਼ਲ ਗੈਰ-ਮੁਸਲਮਾਨਾਂ ਦਾ ਜੀਣਾ ਦੂਭਰ ਕਰ ਦੇਣਗੇ
।
III. ਹਿੰਦੂ ਧਰਮ ਦੀ ਰੱਖਿਆ: ਗੁਰੂ
ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਹਿੰਦੂ ਧਰਮ ਨੂੰ ਅਲੋਪ ਹੋਣ ਤੋਂ ਬਚਾ ਲਿਆ। ਮੁਗ਼ਲਾਂ ਨੂੰ ਪਤਾ ਲੱਗ
ਗਿਆ ਕਿ ਪੂਰੀ ਹਿੰਦੂ ਕੌਮ ਨੂੰ ਮੁਸਲਮਾਨ ਬਣਾਉਣਾ ਅਸੰਭਵ ਹੈ। ਇਸ ਸ਼ਹੀਦੀ ਨੇ ਹਿੰਦੂਆਂ ਵਿੱਚ ਹੌਸਲਾ
ਭਰ ਦਿੱਤਾ ਅਤੇ ਉਹ ਮੁਗ਼ਲ ਸਾਮਰਾਜ ਦੇ ਜੁਲਮਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ।
IV. ਖ਼ਾਲਸਾ ਪੰਥ ਦੀ ਸਥਾਪਨਾ: ਗੁਰੁ
ਤੇਗ਼ ਬਹਾਦਰ ਜੀ ਦੀ ਸ਼ਹੀਦੀ ਖਾਲਸਾ ਪੰਥ ਦੀ ਸਥਾਪਨਾ ਦਾ ਕਾਰਨ ਬਣੀ। ਗੁਰੂ ਸਾਹਿਬ ਦੀ ਸ਼ਹੀਦੀ ਨਾਲ
ਸਪਸ਼ਟ ਹੋ ਗਿਆ ਕਿ ਮੁਗ਼ਲਾਂ ਦਾ ਮੁਕਾਬਲਾ ਕਰਨ ਲਈ ਸਿੱਖਾਂ ਦਾ ਹਥਿਆਰਬੰਦ ਅਤੇ ਜੰਗੀ
ਕਲਾਵਾਂ ਦਾ ਮਾਹਿਰ ਹੋਣਾ ਜਰੂਰੀ ਹੈ। ਇਸ ਮਕਸਦ ਨੂੰ ਧਿਆਨ ਵਿੱਚ ਰੱਖਕੇ ਗੁਰੂ
ਗੋਬਿੰਦ ਸਿਘ ਜੀ ਨੇ ਖ਼ਾਲਸਾ ਪੰਥ
ਦੀ ਸਥਾਪਨਾ ਕੀਤੀ ।
V. ਸ਼ਹੀਦੀ ਪ੍ਰਪਰਾ ਦਾ ਆਰਭ ਹੋਣਾ: ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖ ਧਰਮ ਵਿੱਚ ਸ਼ਹੀਦੀਆਂ ਦੇਣ ਦੀ ਪੁਪਰਾ ਸ਼ੁਰੂ ਕੀਤੀ । ਇਸ ਪ੍ਰੰਪਰਾ ਨੂੰ ਗੁਰ ਗੋਬਿੰਦ
ਸਿਘ ਜੀ, ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ ਜੀ, 40 ਮੁਕਤਿਆਂ, ਬੰਦਾ ਸਿਘ ਬਹਾਦਰ ਅਤੇ ਹਜ਼ਾਰਾਂ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਕਾਇਮ ਰੱਖਿਆ
।
VI. ਸਿੱਖ ਸਾਮਰਾਜ ਦੀ ਸਥਾਪਨਾ: ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖ ਸਾਮਰਾਜ ਦੀ ਸਥਾਪਨਾ ਦਾ ਅਧਾਰ ਤਿਆਰ ਕੀਤਾ । ਸਿੱਖਾਂ ਨੇ ਗੁਲਾਮੀ ਵਾਲੇ ਜੀਵਨ ਤੋ ਬਾਹਰ ਆਉਣ ਦਾ ਨਿਸਚਾ ਕੀਤਾ । ਉਹਨਾਂ ਨੇ ਪਹਿਲਾਂ ਮੁਗ਼ਲਾਂ ਖਿਲਾਫ਼, ਫਿਰ ਅਫ਼ਗਾਨਾਂ ਖਿਲਾਫ਼ ਸੰਘਰਸ਼ ਕੀਤਾ। ਅੰਤ ਬੰਦਾ ਸਿਘ ਬਹਾਦਰ ਨੇ ਪਹਿਲੇ ਸਿੱਖ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ।